Thursday, February 10, 2011

ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ - ਕਾਰਲ ਮਾਰਕਸ (ਇੱਕ)


ਚੈਪਟਰ 1

ਹੀਗਲ ਨੇ ਕਿਸੇ ਜਗ੍ਹਾ ਖ਼ਿਆਲ ਜ਼ਾਹਰ ਕੀਤਾ ਹੈ ਕਿ ਐਸੀਆਂ ਘਟਨਾਵਾਂ ਅਤੇ ਐਸੀਆਂ ਹਸਤੀਆਂ ਜੋ ਤਮਾਮ ਦੁਨੀਆਂ ਦੇ ਇਤਹਾਸ ਵਿੱਚ ਅਹਿਮੀਅਤ ਦੀਆਂ ਮਾਲਿਕ ਹੁੰਦੀਆਂ ਹਨ ,ਦੋ ਬਾਰ ਜ਼ਾਹਰ ਹੁੰਦੀਆਂ ਹਨ ਇਥੇ ਉਹ ਇੰਨਾ ਜੋੜਨਾ ਭੁੱਲ ਗਿਆ ਕਿ ਪਹਿਲੀ ਬਾਰ ਦੁਖਾਂਤ ਦੀ ਸ਼ਕਲ ਵਿੱਚ ਅਤੇ ਦੂਸਰੀ ਬਾਰ ਮਸਖ਼ਰੇਪਣ ਦੇ ਰੂਪ ਵਿੱਚ ਪਹਿਲਾ ਦਾਂਤੋਂ ਸੀ ਤਾਂ ਦੂਸਰਾ ਕੌਸੀਦੇਅਰ ,ਪਹਿਲਾ ਰੋਬਸਪੀਏਰ ਸੀ ਤਾਂ ਦੂਸਰਾ ਲੂਈ ਬਲਾਂਕ ਪਹਿਲਾ 1793-95 ਵਾਲਾ montagne ('' ਮਾਊਂਟੇਨ ''ਜਾਂ '' ਪਹਾੜੀ '' )ਸੀ ਤਾਂ ਦੂਸਰਾ 1848-51 ਦਾ ਮਾਊਂਟੇਨ (43)ਪਹਿਲਾ ਚਾਚਾ ਸੀ ਦੂਸਰਾ ਭਤੀਜਾ ਜਿਨ੍ਹਾਂ ਹਾਲਤਾਂ ਵਿੱਚ ਅਠਾਰਵੀਂ ਬਰੂਮੇਰ ਦਾ ਜੋ ਇਹ ਦੂਸਰਾ ਤਾਜ਼ਾ ਐਡੀਸ਼ਨ ਆਇਆ ਹੈ ,ਉਨ੍ਹਾਂ ਦਾ ਨਕਸ਼ਾ ਵੀ ਕੁਛ ਐਸਾ ਹੀ ਹੈ (44)

ਲੋਕ ਹੀ ਆਪਣਾ ਇਤਹਾਸ ਬਣਾਉਂਦੇ ਹਨ ਲੇਕਿਨ ਇਹ ਨਹੀਂ ਹੁੰਦਾ ਕਿ ਜੈਸਾ ਵੀ ਚਾਹੁਣ ਵੈਸਾ ਹੀ ਬਣਾ ਲੈਣ ਕਿਉਂਕਿ ਜਿਨ੍ਹਾ ਹਾਲਤਾਂ ਵਿੱਚ ਇਤਹਾਸ ਬਣਾਇਆ ਜਾਂਦਾ ਹੈ ,ਉਹ ਉਨ੍ਹਾਂ ਦੀ ਆਪਣੀ ਪਸੰਦ ਦੀਆਂ ਨਹੀਂ ਹੁੰਦੀਆਂ ,ਉਹ ਤਾਂ ਉਨ੍ਹਾਂ ਨੂੰ ਸਿਧੀਆਂ ਬੀਤੇ ਵੱਲੋਂ ਤਿਆਰ ਬਰ ਤਿਆਰ ਮਿਲਦੀਆਂ ਹਨਸਾਰੀਆਂ ਬੀਤੀਆਂ ਗੁਜ਼ਰੀਆਂ ਹੋਈਆਂ ਨਸਲਾਂ ਦੀ ਪਰੰਪਰਾ ਜ਼ਿੰਦਾ ਨਸਲਾਂ ਦੇ ਦਿਮਾਗਾਂ ਤੇ ਇੱਕ ਬੋਝ ਦੀ ਤਰ੍ਹਾਂ ਸਵਾਰ ਹੁੰਦੀ ਹੈ ਅਤੇ ਐਨ ਉਸ ਵਕਤ ਜਦੋਂ ਇਹ ਜ਼ਿੰਦਾ ਲੋਕ ਆਪਣੇ ਆਪ ਨੂੰ ਅਤੇ ਆਪਣੇ ਇਰਦ ਗਿਰਦ ਨੂੰ ਬਦਲਣ ਪਰ ਆਮਾਦਾ ਹੁੰਦੇ ਹਨ ਅਤੇ ਕੁਛ ਐਸਾ ਕਰ ਗੁਜ਼ਰਨਾ ਚਾਹੁੰਦੇ ਹਨ ਜੋ ਪਹਿਲੇ ਕਦੇ ਨਾ ਹੋਇਆ ਹੋਵੇ ,ਐਸੇ ਹੀ ਇਨਕਲਾਬੀ ਸੰਕਟਾਂ ਦੇ ਦੌਰ ਵਿੱਚ ਉਹ ਮੁਸਤਾਕੀ ਦੇ ਨਾਲ ਬੀਤੇ ਦੀਆਂ ਰੂਹਾਂ ਨੂੰ ਆਪਣੀ ਮਦਦ ਦੇ ਲਈ ਪੁਕਾਰਦੇ ਹਨ,ਉਨ੍ਹਾਂ ਦੇ ਪਿਛਲੇ ਨਾਵਾਂ ਤੋਂ ਕੰਮ ਲੈਂਦੇ ਹਨ,ਉਨ੍ਹਾਂ ਦੇ ਜੰਗੀ ਨਾਹਰਿਆਂ ਅਤੇ ਲਿਬਾਸਾਂ ਨੂੰ ਅਪਣਾਉਂਦੇ ਹਨ ਤਾਂ ਕਿ ਬੀਤੇ ਦੀ ਪਵਿੱਤਰ ਪੋਸ਼ਾਕ ਵਿੱਚ ਅਤੇ ਮੰਗੀ ਹੋਈ ਜ਼ਬਾਨ ਦੀ ਮਦਦ ਨਾਲ ਉਹ ਦੁਨੀਆਂ ਦੇ ਇਤਹਾਸ ਦੀ ਸਟੇਜ ਤੇ ਨਵਾਂ ਮੰਜ਼ਰ ਪੇਸ਼ ਕਰ ਦੇਣ ਇਸ ਤਰ੍ਹਾਂ ਲੂਥਰ ਨੇ ਹਜ਼ਰਤ ਪਾਲ ਦਾ ਚਿਹਰਾ ਲਗਾਇਆ ,1789 ਤੋਂ 1814 ਤੱਕ ਇਨਕਲਾਬ ਨੇ ਬਾਰੀ ਬਾਰੀ ਕਦੇ ਰੋਮਨ ਰਿਪਬਲਿਕ ਦਾ ,ਕਦੇ ਸਲਤਨਤ ਰੋਮਨ ਦਾ ਜਾਮਾ ਪਹਿਨ ਲਿਆ ,ਅਤੇ 1848 ਦੇ ਇਨਕਲਾਬ ਨੂੰ ਹੋਰ ਕੁਛ ਹੱਥ ਨਾ ਆਇਆ ਤਾਂ ਉਸ ਨੇ ਕਦੇ 1789 ਦੀਆਂ ਘਟਨਾਵਾਂ ਦੀ ਨਕਲ ਕੀਤੀ ਅਤੇ ਕਦੇ 1793-95 ਤੱਕ ਦੀਆਂ ਇਨਕਲਾਬੀ ਰਵਾਇਤਾਂ ਦਾ ਮੂੰਹ ਚਿੜਾਇਆ ਇਹ ਐਸੀ ਬਾਤ ਹੈ ਕਿ ਜਦੋਂ ਕਿਸੇ ਆਦਮੀ ਨੇ ਨਵੀਂ ਨਵੀਂ ਬਦੇਸੀ ਜ਼ਬਾਨ ਸਿੱਖੀ ਹੋਵੇ ਤਾਂ ਉਹ ਬਰਾਬਰ ਆਪਣੀ ਮਾਦਰੀ ਜ਼ਬਾਨ ਵਿੱਚ ਉਸ ਦੇ ਤਰਜਮੇ ਸੋਚਦਾ ਜਾਂਦਾ ਹੈ ਜਦੋਂ ਤੱਕ ਕਿ ਉਹ ਤਰਜਮੇ ਵਿੱਚ ਸੋਚਣ ਤੋਂ ਖ਼ੁਦ ਨੂੰ ਆਜ਼ਾਦ ਨਹੀਂ ਕਰ ਲੈਂਦਾ ਅਤੇ ਜਦੋਂ ਤੱਕ ਨਵੀਂ ਜ਼ਬਾਨ ਦੇ ਇਸਤੇਮਾਲ ਦੇ ਵਕਤ ਉਹ ਆਪਣੀ ਜ਼ਬਾਨ ਨੂੰ ਜ਼ਿਹਨ ਵਿੱਚੋਂ ਕੱਢ ਨਹੀਂ ਦਿੰਦਾ ਉਦੋਂ ਤੱਕ ਨਵੀਂ ਜ਼ਬਾਨ ਦੀ ਰੂਹ ਨਾ ਤਾਂ ਉਸ ਦੀ ਗ੍ਰਿਫ਼ਤ ਵਿੱਚ ਆਉਂਦੀ ਹੈ ਅਤੇ ਨਾ ਉਹ ਉਸ ਦੀ ਮੁਹਾਰਤ ਹਾਸਲ ਕਰਦਾ ਹੈ

ਸੰਸਾਰ ਇਤਹਾਸ ਵਿੱਚ ਜਦੋਂ ਅਸੀਂ ਮੁਰਦਾ ਰੂਹਾਂ ਦੇ ਤਲਬ ਕੀਤੇ ਜਾਣ ਨੂੰ ਦੇਖਦੇ ਹਾਂ ਤਾਂ ਫ਼ੌਰਨ ਉਨ੍ਹਾਂ ਦੇ ਦਰਮਿਆਨ ਉਘੜਵਾਂ ਫ਼ਰਕ ਨਜ਼ਰ ਦੇ ਸਾਮ੍ਹਣੇ ਉਭਰ ਆਉਂਦਾ ਹੈ ਕੈਮੀਲੇ ਦੀਸਮੌਲਿੰਜ ,ਦਾਂਤੋਂ,ਰਾਬਸਪੀਏਰ , ਸੇਂਟ ਜ਼ੋਸਤ , ਨਪੋਲੀਅਨ ਵਰਗੇ ਹੀਰੋ ਅਤੇ ਪੁਰਾਣੇ ਇਨਕਲਾਬੀ ਫ਼ਰਾਂਸ ਦੀਆਂ ਪਾਰਟੀਆਂ ਅਤੇ ਆਮ ਲੋਕ ਜਦੋਂ ਆਪਣੇ ਜ਼ਮਾਨੇ ਦਾ ਅਜ਼ੀਮ ਕਾਰਜ ਨੇਪਰੇ ਚਾੜਨ ਲਈ ਖੜੇ ਹੋਏ ਕਿ ਵਰਤਮਾਨ ਦੇ ਪੈਰਾਂ ਵਿੱਚ ਪਈਆਂ ਜ਼ੰਜੀਰਾਂ ਤੋੜ ਸੁੱਟਣ ਅਤੇ ਬੁਰਜ਼ਵਾ ਸਮਾਜ ਦੇ ਕਦਮ ਜਮਾਉਣ ਤਾਂ ਉਨ੍ਹਾਂ ਨੇ ਕਦੀਮ ਰੋਮਨ ਇਤਹਾਸ ਦਾ ਚੋਲਾ ਪਹਿਨ ਲਿਆ ਅਤੇ ਉਸੇ ਦੀ ਬੋਲੀ ਅਪਣਾ ਲਈ ਪਹਿਲੇ ਨੇ ਤਾਂ ਇਹ ਕੀਤਾ ਕਿ ਜਾਗੀਰਦਾਰੀ ਬੁਨਿਆਦ ਦੇ ਪਰਖ਼ੱਚੇ ਉਡਾ ਦਿੱਤੇ ਤੇ ਉਸ ਤੇ ਉੱਗੇ ਜਗੀਰੂ ਸਿਰ ਉਡਾ ਦਿੱਤੇ ਦੂਸਰੇ ਨੇ ਫ਼ਰਾਂਸ ਦੇ ਅੰਦਰ ਉਨ੍ਹਾ ਹਾਲਤਾਂ ਦੀ ਬਨਿਆਦ ਰੱਖ ਦਿੱਤੀ ਜਿਨ੍ਹਾਂ ਦਾ ਹੋਣਾ ਸ਼ਰਤ ਸੀ ਖੁੱਲੇ ਮੁਕਾਬਲੇ ਦੀ ਤਰੱਕੀ ਦੇ ਲਈ ,ਜ਼ਮੀਨ ਦੀਆਂ ਛੋਟੀਆਂ ਹੱਦਬੰਦੀਆਂ ਤੋਂ ਪੂਰਾ ਫ਼ੈਜ਼ ਉਠਾਉਣ ਦੇ ਲਈ, ਕੌਮ ਦੀ ਉਸ ਸਨਅਤੀ ਪੈਦਾਵਾਰੀ ਤਾਕਤ ਨੂੰ ਕੰਮ ਤੇ ਲਗਾਉਣ ਦੇ ਲਈ ਜੋ ਆਪਣੀਆਂ ਜ਼ੰਜੀਰਾਂ ਤੋੜ ਚੁੱਕੀ ਸੀ ਫ਼ਰਾਂਸ ਦੀਆਂ ਸਰਹਦਾਂ ਦੇ ਪਾਰ ਉਸ ਨੇ ਜਾਗੀਰਦਾਰੀ ਸੂਰਤਾਂ ਦਾ ਹਰ ਤਰਫ਼ ਤੋਂ ਇਸ ਹੱਦ ਤੱਕ ਸਫ਼ਾਇਆ ਕਰ ਸੁਟਿਆ ਕਿ ਜਿਥੋਂ ਤੱਕ ਫ਼ਰਾਂਸ ਵਿੱਚ ਉਠਦੇ ਹੋਏ ਬੁਰਜ਼ਵਾ ਸਮਾਜ ਦੀ ਇਹ ਗ਼ਰਜ਼ ਪੂਰੀ ਹੁੰਦੀ ਸੀ ਕਿ ਯੂਰਪ ਦੇ ਮਹਾਂਦੀਪ ਤੇ ਵਕਤ ਦੇ ਤਕਾਜ਼ੇ ਦੇ ਮੁਨਾਸਬ ਹਾਲਤਾਂ ਕਾਇਮ ਹੋ ਜਾਣ ਜਦੋਂ ਇਕ ਦਫ਼ਾ ਸਮਾਜ ਦਾ ਨਵਾਂ ਰੰਗ ਰੂਪ ਨਿਕਲ ਆਇਆ ,ਤਾਂ ਉਹ ਦੁਕੀਆਨੂਸੀ ਦੇਵੀ ਦੇਵਤੇ ਸਭ ਗ਼ਾਇਬ ਹੋ ਗਏ,ਅਤੇ ਉਨ੍ਹਾਂ ਦੇ ਨਾਲ ਕਦੀਮ ਰੋਮਨ ਇਤਹਾਸ ਦੇ ਉਹ ਹੀਰੋ ਵੀ ਗਏ ਜੋ ਕਫ਼ਨ ਫਾੜ ਕੇ ਨਿਕਲ ਆਏ ਸਨ ,ਉਹ ਬਰੂਟਸ ,ਗਰਾਚ ,ਪਬਲੀਕੋਲਾ ,ਉਹ ਦਰਬਾਰ ਅਤੇ ਦਰਬਾਰੀ,ਇਥੇ ਤਕ ਕਿ ਖ਼ੁਦ ਜੂਲੀਅਸ ਸੀਜ਼ਰ ਵੀ ਗ਼ਾਇਬ ਹੋ ਗਿਆ ਹੁਸ਼ਿਆਰ ਅਤੇ ਕਾਰੋਬਾਰੀ ਲਿਹਾਜ਼ ਨਾਲ ਚੌਕਸ ਬੁਰਜ਼ਵਾ ਸਮਾਜ ਨੂੰ ਹੁਣ ਸੇ ,ਕੋਜ਼ੀਨਾਂ ,ਰੋਯਰ-ਕੋਲਾਰਡਾ ,ਬੈਂਜਾਮਨ ਕੋਂਸਟੈਂਟਾਂ ਅਤੇ ਗੀਜੋਆਂ ਵਰਗੇ ਹਜ਼ਰਾਤ ਦੇ ਵਜੂਦ ਵਿੱਚ ਆਪਣੇ ਸੱਚੇ ਤਰਜਮਾਨ ਅਤੇ ਤਰਫ਼ਦਾਰ ਮਿਲ ਗਏ ਇਸ ਸਮਾਜ ਦੇ ਅਸਲ ਸਪਾਹ ਸਾਲਾਰ ਦਫ਼ਤਰਾਂ ਵਿੱਚ ਮੇਜ਼ ਕੁਰਸੀ ਲਗਾਏ ਬੈਠੇ ਸਨ ਅਤੇ ਇਸ ਸਮਾਜ ਦਾ ਸਿਆਸੀ ਪੇਸ਼ਵਾ ਸੀ ਮੋਟੀ ਅਕਲ ਵਾਲਾ ਲੂਈ ਅਠਾਰਵਾਂ ਹੁਣ ਉਨ੍ਹਾਂ ਨੂੰ ਦੌਲਤ ਪੈਦਾ ਕਰਨ ਅਤੇ ਖੁੱਲੇ ਮੁਕਾਬਲੇ ਦੀ ਫ਼ਜ਼ਾ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਦਮ ਮਾਰਨ ਦੀ ਵੀ ਮੋਹਲਤ ਨਹੀਂ ਸੀ ,ਅਤੇ ਇਸ ਸਮਾਜ ਨੂੰ ਇੰਨਾ ਵੀ ਸਮਝ ਨਾ ਪਿਆ ਕਿ ਰੋਮਨ ਜ਼ਮਾਨੇ ਦੀਆਂ ਪ੍ਰੇਤ ਰੂਹਾਂ ਉਨ੍ਹਾਂ ਦੇ ਪੰਘੂੜੇ ਦੀ ਰਖਵਾਲੀ ਕਰ ਚੁੱਕੀਆਂ ਹਨ

ਬੁਰਜ਼ਵਾ ਸਮਾਜ ਵਿੱਚ ਜ਼ਾਂਬਾਜ਼ੀ ਦੀ ਕਿਤਨੀ ਹੀ ਕਮੀ ਸਹੀਲੇਕਿਨ ਹੱਥ ਪੈਰ ਕਢਣ ਦੇ ਲਈ ਇਸ ਨੂੰ ਜਾਂਬਾਜ਼ੀ ਤੋਂ ,ਆਤਮ ਬਲੀਦਾਨ ਤੋਂ, ਦਹਿਸ਼ਤ ਤੋਂ , ਖ਼ਾਨਾ ਜੰਗੀ ਤੋਂ ਵੀ ਕੰਮ ਲੈਣ ਦੀ ਲੋੜ ਪਈ ਅਤੇ ਖੂਨੀ ਜੰਗ ਦਾ ਮੈਦਾਨ ਵੀ ਮੱਲਣਾ ਪਿਆ ਰੋਮਨ ਰਿਪਬਲਿਕ ਦੀਆਂ ਸਟੀਕ ਕਲਾਸਕੀ ਰਵਾਇਤਾਂ ਵਿੱਚੋਂ ਬੁਰਜ਼ਵਾ ਸਮਾਜ ਦੇ ਗਲੇਡੀਏਟਰਾਂ ਨੂੰ ਉਹ ਆਈਡੀਅਲ ਅਤੇ ਉਹ ਕਲਾ ਰੂਪ ,ਉਹ ਖ਼ੁਦ ਫ਼ਰੇਬੀਆਂ ਵੀ ਹੱਥ ਆ ਗਈਆਂ ਜੋ ਖ਼ਾਸ ਇਸ ਗ਼ਰਜ਼ ਤੋਂ ਦਰਕਾਰ ਸਨ ਕਿ ਆਪਣੀ ਜੱਦੋ-ਜਹਿਦ ਵਿੱਚ ਜੋ ਸੌੜਾ ਬੁਰਜ਼ਵਾ ਸਾਰ ਹੈ ਉਹਨੂੰ ਆਪਣੇ ਆਪ ਕੋਲੋਂ ਲੁਕਾ ਸਕਣ ਅਤੇ ਆਪਣੇ ਹੌਸਲੇ ਨੂੰ ਵੀ ਆਲੀਸ਼ਾਨ ਇਤਹਾਸਿਕ ਦੁਖਾਂਤ ਦੀ ਬੁਲੰਦੀ ਤੇ ਰੱਖਿਆ ਜਾ ਸਕੇ ਬਿਲਕੁਲ ਇਸੇ ਤਰ੍ਹਾਂ ਇਕ ਸਦੀ ਪਹਿਲਾਂ ਵਿਕਾਸ ਦੀ ਮੰਜਲ ਅਲਗ ਹੁੰਦੇ ਹੋਏ ਵੀ,ਇਹ ਹੋ ਚੁੱਕਾ ਸੀ ਕਿ ਕ੍ਰਾਮਵੈਲ ਅਤੇ ਅੰਗ੍ਰੇਜ਼ ਲੋਕਾਂ ਨੇ ਆਪਣੇ ਬੁਰਜ਼ਵਾ ਇਨਕਲਾਬ ( 45)ਦੇ ਲਈ ਅੰਜੀਲ ਦੇ ਪੁਰਾਣੇ ਅਹਿਦਨਾਮੇ (46)ਵਾਲੀ ਜ਼ਬਾਨ ਵੀ ਇਸਤੇਮਾਲ ਕੀਤੀ ਸੀ ,ਉਸ ਦੇ ਜੋਸ਼ ਅਤੇ ਭਰਮ ਤੋਂ ਵੀ ਕੰਮ ਲਿਆ ਸੀ ਜਦੋਂ ਕੰਮ ਨਿਕਲ ਗਿਆ ,ਮੁਰਾਦ ਬਰ ਆਈ ਅਤੇ ਅੰਗਰੇਜ਼ੀ ਸਮਾਜ ਬੁਰਜ਼ਵਾ ਸਾਂਚੇ ਵਿੱਚ ਢਲ ਚੁੱਕਾ ਤਾਂ ਫਿਰ ਬਰਤਾਨਵੀ ਫ਼ਿਲਾਸਫ਼ਰ ਜਾਨ ਲਾਕ ਨੇ ਅੰਜੀਲ ਵਾਲੇ ਪੈਗ਼ੰਬਰ ਹੱਬਾਕੂਕ ਦੀ ਜਗ੍ਹਾ ਲੈ ਲਈਇਸ ਤਰ੍ਹਾਂ ਨਾਲ ਉਨ੍ਹਾਂ ਇਨਕਲਾਬਾਂ ਵਿੱਚ ਮੁਰਦਾ ਰੂਹਾਂ ਨੂੰ ਫਿਰ ਤੋਂ ਜ਼ਿੰਦਗੀ ਦੇਣ ਦਾ ਮਤਲਬ ਹੀ ਇਹ ਸੀ ਕਿ ਨਵੀਂ ਜੱਦੋ-ਜਹਿਦ ਵਿੱਚ ਸ਼ਾਨੋ ਸ਼ੌਕਤ ਪੈਦਾ ਹੋਵੇ ,ਨਾ ਇਹ ਕਿ ਪੁਰਾਣੇ ਦਾ ਮੂੰਹ ਚਿੜਾਇਆ ਜਾਏ,ਜੋ ਮੁਹਿੰਮ ਦਰਪੇਸ਼ ਹੈ ਦਿਮਾਗ਼ਾਂ ਵਿੱਚ ਉਸ ਦੀ ਅਜ਼ਮਤ ਬਿਠਾਈ ਜਾਏ ,ਨਾ ਕਿ ਅਸਲ ਮਸਲੇ ਦੇ ਹੱਲ ਕਰਨ ਤੋਂ ਜਾਨ ਛੁਡਾਈ ਜਾਏ,ਇਨਕਲਾਬ ਦੀ ਰੂਹ ਨੂੰ ਫਿਰ ਤੋਂ ਮਘਾਇਆ ਜਾਏ ,ਨਾ ਇਹ ਕਿ ਇਹਦੇ ਪ੍ਰੇਤ ਨੂੰ ਭਟਕਾਇਆ ਜਾਏ

1848 ਤੋਂ 1851 ਤੱਕ ਪੁਰਾਣੇ ਇਨਕਲਾਬ (ਫ਼ਰਾਂਸ) ਦਾ ਸਿਰਫ਼ ਪ੍ਰੇਤ ਮੰਡਲਾਉਂਦਾ ਰਿਹਾ ,ਮਰਰਾਸਤ republicain en gants jaunes ( ਰੇਸਮੀ ਮੌਜਿਆਂ ਵਾਲੇ ਰਿਪਬਲੀਕਨ) ਤੋਂ ਲੈ ਕੇ ਜਿਸ ਨੇ ਪੁਰਾਣੇ (ਇਨਕਲਾਬ ਦੇ ਇਕ ਸੂਰਮੇ)ਬੇਲੀ ਦਾ ਭੇਸ ਧਾਰਿਆ ਸੀ ,ਉਸ ਮਹਿੰਮਬਾਜ਼ ਤੱਕ ਜਿਸ ਨੇ ਆਪਣੇ ਘਟੀਆ ਅਤੇ ਘਿਨਾਉਣੇ ਨੈਣ ਨਕਸ਼ਾਂ ਨੂੰ ਮਰਹੂਮ ਨਪੋਲੀਅਨ ਦੇ ਫ਼ੌਲਾਦੀ ਨਕਾਬ ਵਿੱਚ ਛੁਪਾ ਰੱਖਿਆ ਸੀ ਪੂਰੀ ਦੀ ਪੂਰੀ ਕੌਮ ਜੋ ਸੋਚਦੀ ਸੀ ਕਿ ਅਸੀਂ ਇਨਕਲਾਬ ਦੇ ਜ਼ਰੀਏ ਆਪਣੀ ਅੱਗੇ ਵਧਣ ਦੀ ਕੁੱਵਤ ਤੇਜ਼ ਕਰ ਲਈ ਹੈ ,ਇਕ ਦਮ ਕੀ ਦੇਖਦੀ ਹੈ ਕਿ ਉਹ ਹੋਰ ਪਿੱਛੇ ਮੁਰਦਾ ਦੌਰ ਵਿੱਚ ਜਾ ਪਈ ਹੈਆਪਣੀ ਉਸ ਹਾਲਤ ਵਿੱਚ ਸ਼ੱਕ ਦੀ ਕੀ ਗੁੰਜਾਇਸ਼ ਹੈ ਜਦੋਂ ਕਿ ਪੁਰਾਣਾ ਇਤਹਾਸ ਫਿਰ ਤੋਂ ਜ਼ਿੰਦਾ ਕੀਤਾ ਜਾ ਰਿਹਾ ਹੈ ,ਘਟਨਾਵਾਂ ਦੀ ਪੁਰਾਣੀ ਖਤੌਨੀ,ਪੁਰਾਣੇ ਨਾਮ ,ਪੁਰਾਣੇ ਆਦੇਸ਼ ਜਿਨ੍ਹਾਂ ਨਾਲ ਮਹਿਜ਼ ਪੁਰਾਤੱਤਵ ਵਿਗਿਆਨੀਆਂ ਨੂੰ ਸਰੋਕਾਰ ਰਹਿ ਗਿਆ ਸੀ ,ਅਤੇ ਪੁਰਾਣੇ ਤਰਜ਼ ਦੀ ਜਾਬਰਾਨਾ ਪੁਲਿਸ ,ਉਹ ਕੂੜਾ ਸ਼ਾਹੀ,ਜੋ ਬਹੁਤ ਪਹਿਲੇ ਗੱਲ ਸੜ ਚੁੱਕੀ ਸੀ ,ਫਿਰ ਤੋਂ ਨਮੂਦਾਰ ਹੋ ਗਈ ਹੈ ਕੌਮ ਮਹਿਸੂਸ ਕਰਦੀ ਹੈ ਕਿ ਉਹ ਉਸ ਦੀਵਾਨੇ ਅੰਗਰੇਜ਼ ਦੀ ਤਰ੍ਹਾਂ ਹੋ ਗਈ ਜੋ ਬੈੱਡਲਾਮ (47) ਦੇ ਜ਼ਮਨਦੋਜ ਪਾਗਲ ਖ਼ਾਨੇ ਵਿੱਚ ਪਿਆ ਹੋਇਆ ਸਮਝਦਾ ਹੈ ਕਿ ਫ਼ਰਓਨੀ ਮਿਸਰ ਦੇ ਜ਼ਮਾਨੇ ਵਿੱਚ ਵਿਚਰ ਰਿਹਾ ਹੈ ਅਤੇ ਵਿਰਲਾਪ ਕਰਦਾ ਹੈ ਕਿ ਉਸ ਨੂੰ ਇਥੋਪੀਆ ਵਿੱਚ ਸੋਨੇ ਦੀ ਖਾਨਾਂ ਖੋਦਣ ਦੀ ਸਖ਼ਤ ਸਖਤ ਮੁਸ਼ੱਕਤ ਕਰਨੀ ਪੈਂਦੀ ਹੈ, ਤਹਿ ਖ਼ਾਨੇ ਦੀ ਕੈਦ ਵਿੱਚ ਉਸ ਦੇ ਸਿਰ ਉਪਰ ਲਮਕਦੀ ਹੋਈ ਮਸ਼ਾਲ ਦੀ ਬੁਝੀ ਬੁਝੀ ਰੌਸ਼ਨੀ ਹੈ ਅਤੇ ਉਹਦੇ ਮਗਰ ਲੰਮਾ ਛਾਂਟਾ ਲਈ ਇੱਕ ਗੁਲਾਮਾਂ ਦਾ ਓਵਰਸੀਰ ਖੜਾ ਹੈ ,ਖਾਨ ਵਿੱਚੋਂ ਬਾਹਰ ਨਿਕਲਣ ਦੇ ਦਰਵਾਜ਼ੇ ਤੇ ਜਨੂੰਨੀ ਪਹਿਰੇਦਾਰਾਂ ਦਾ ਹਜੂਮ ਹੈ ਜੋ ਨਾ ਤਾਂ ਖਾਨ ਖੋਦਣ ਦੀ ਮੁਸ਼ੱਕਤ ਕਰਨ ਵਾਲਿਆਂ ਦੀ ਬਾਤ ਸਮਝਦੇ ਹਨ ਅਤੇ ਨਾ ਇਕ ਦੂਸਰੇ ਦੀ,ਕਿਉਂਕਿ ਇਕ ਦੀ ਜ਼ਬਾਨ ਦੂਸਰਾ ਨਹੀਂ ਜਾਣਦਾਅੰਗਰੇਜ਼ ਦਿਵਾਨਾ ਚੀਖ਼ ਰਿਹਾ ਹੈ '' ਇਹ ਸਭ ਮੈਨੂੰ ਭੁਗਤਣਾ ਪੈਂਦਾ ਹੈ ,ਮੈਂ ਜੋ ਆਜ਼ਾਦ ਬਰਤਾਨਵੀ ਪੈਦਾ ਹੋਇਆ ਸੀ, ਮੈਥੋਂ ਇਹ ਮੁਸ਼ੱਕਤ ਕਰਾਈ ਜਾ ਰਹੀ ਹੈ ਕਿ ਫਰੌਨਾਂ ਦੇ ਲਈ ਖਾਨ ਖੋਦ ਕੇ ਸੋਨਾ ਕਢਾਂ ''ਫ਼ਰਾਂਸੀਸੀ ਕੌਮ ਆਹ ਭਰ ਕੇ ਕਹਿੰਦੀ ਹੈ " ਹਾਂ, ਬੋਨਾਪਾਰਟ ਖ਼ਾਨਦਾਨ ਦਾ ਕਰਜ਼ਾ ਚੁਕਾਉਣ ਦੇ ਲਈ ਇਹ ਸਭ ਕਰਨਾ ਪਏਗਾ।" ਅੰਗਰੇਜ਼ ਦੀ ਜਦੋਂ ਤੱਕ ਅਕਲ ਠਿਕਾਣੇ ਨਹੀਂ ਸੀ ਉਸ ਤੇ ਸੋਨਾ ਖੋਦਣ ਦਾ ਭੂਤ ਸਵਾਰ ਰਿਹਾਫ਼ਰਾਂਸੀਸੀ ਜਦੋਂ ਤੱਕ ਇਨਕਲਾਬ ਵਿੱਚ ਲੱਗੇ ਹੋਏ ਸਨ, ਨਪੋਲੀਅਨ ਦੀ ਯਾਦ ਤੋਂ ਗ਼ਾਫ਼ਲ ਨਹੀਂ ਹੋ ਸਕੇ ਜਿਵੇਂ ਕਿ ਦਸ ਦਸੰਬਰ 1848 ਦੇ ਇਲੈਕਸ਼ਨ ਤੋਂ (48) ਸਾਬਤ ਹੋ ਗਿਆਇਨਕਲਾਬ ਦੀਆਂ ਆਫ਼ਤਾਂ ਤੋਂ ਉਹ ਇਸ ਤਰ੍ਹਾਂ ਘਬਰਾਏ ਕਿ ਮਿਸਰ ਕਦੀਮ ਦੇ ਮਾਸ ਰਿਝਦੇ ਪਤੀਲਿਆਂ ਨੂੰ ਪਛਤਾਉਣ ਲੱਗੇ (49) ਅਤੇ ਦੂਸਰੀ ਦਸੰਬਰ 1851 ਨੇ ਉਸ ਦਾ ਜਵਾਬ ਦੇ ਦਿੱਤਾਉਨ੍ਹਾਂ ਨੂੰ ਆਪਣੇ ਪੁਰਾਣੇ ਨਪੋਲੀਅਨ ਦਾ ਸਿਰਫ਼ ਕਾਰਟੂਨ ਹੀ ਨਹੀਂ ਨਸੀਬ ਹੋਇਆ ਬਲਕਿ ਸੱਚ ਮੁੱਚ ਦਾ ਨਪੋਲੀਅਨ ਮਿਲਿਆ, ਅਲਬੱਤਾ ਕਾਰਟੂਨ ਦੀ ਸ਼ਕਲ ਵਿੱਚ ਉਨੀਵੀਂ ਸਦੀ ਦੇ ਮਧ ਵਿੱਚ ਜੈਸਾ ਨਜ਼ਰ ਆਉਣਾ ਚਾਹੀਦਾ ਹੈ ਸੀ, ਵੈਸਾ ਹੀ ਨਪੋਲੀਅਨ ਮਿਲ ਗਿਆ ਹੈ

ਉਨੀਵੀਂ ਸਦੀ ਦੇ ਸਮਾਜੀ ਇਨਕਲਾਬ ਨੇ ਆਪਣੀ ਸ਼ਾਇਰੀ ਭਵਿੱਖ ਤੋਂ ਲੈਣੀ ਹੈ, ਬੀਤੇ ਤੋਂ ਨਹੀਂਇਸ ਨੂੰ ਜੋ ਮੁਹਿੰਮ ਦਰਪੇਸ਼ ਹੈ ਉਸ ਦੀ ਸ਼ੁਰੂਆਤ ਹੀ ਨਹੀਂ ਹੋ ਸਕਦੀ ਜਦੋਂ ਤੱਕ ਕਿ ਉਹ ਪੁਰਾਣੇ ਜ਼ਮਾਨੇ ਦੇ ਵਹਿਮਾਂ ਤੋਂ ਖ਼ੁਦ ਨੂੰ ਪਾਕ ਨਹੀਂ ਕਰ ਲੈਂਦਾਪਹਿਲੇ ਦੇ ਇਨਕਲਾਬਾਂ ਨੂੰ ਮੁਹਤਾਜੀ ਸੀ ਬੀਤੇ ਦੇ ਸੰਸਾਰ ਇਤਹਾਸ ਦੀਆਂ ਘਟਨਾਵਾਂ ਤਾਜ਼ਾ ਕਰਨ ਦੀ, ਤਾਂ ਜੋ ਉਹ ਆਪਣੇ ਬਾਤਨ ਦੇ ਬਾਰੇ ਵਿੱਚ ਖ਼ੁਦ ਨੂੰ ਫ਼ਰੇਬ ਦੇ ਸਕਣਉਨੀਵੀਂ ਸਦੀ ਦੇ ਇਨਕਲਾਬ ਨੂੰ ਜ਼ਰੂਰਤ ਹੈ ਆਪਣੇ ਮੁਰਦਿਆਂ ਨੂੰ ਦਫ਼ਨਾਉਣ ਦੀ , ਤਾਂ ਜੋ ਉਸ ਦਾ ਬਾਤਨ ਨਜ਼ਰ ਦੇ ਸਾਮ੍ਹਣੇ ਸਾਫ਼ ਆ ਜਾਏ ਉਥੇ ਬਾਤਨ ਤੇ ਬਿਆਨ ਹਾਵੀ ਸੀ, ਇਥੇ ਬਿਆਨ ਤੇ ਬਾਤਨ ਹਾਵੀ ਹੈ

ਫ਼ਰਵਰੀ ਦਾ ਇਨਕਲਾਬ ਪੁਰਾਣੇ ਸਮਾਜ ਦੇ ਲਈ ਹੈਰਤ ਅੰਗੇਜ਼ ਬਾਤ ਸੀ ,ਪੁਰਾਣਾ ਸਮਾਜ ਦੀਦੇ ਫਾੜ ਕੇ ਰਹਿ ਗਿਆ ਅਤੇ ਲੋਕਾਂ ਨੇ ਕਹਿ ਦਿੱਤਾ ਕਿ ਇਹ ਹੈਰਤ ਅੰਗੇਜ਼ ਚੋਟ ਸੰਸਾਰ ਇਤਹਾਸਕ ਅਹਿਮੀਅਤ ਰੱਖਦੀ ਹੈ ,ਇਹ ਨਵੇਂ ਦੌਰ ਦੀ ਆਮਦ ਦਾ ਡੰਕਾ ਬਜਾ ਰਹੀ ਹੈ ਦੂਸਰੀ ਦਸੰਬਰ ਨੂੰ ਇੱਕ ਚਾਲਾਕ ਪੱਤੇਬਾਜ਼ ਨੇ ਕੋਈ ਹੋਰ ਹੀ ਪਤਾ ਸੁੱਟਿਆ ਅਤੇ ਫ਼ਰਵਰੀ ਦਾ ਇਨਕਲਾਬ ਠੱਗ ਲਿਆ ਗਿਆ ਨਤੀਜਾ ਇਹ ਕਿ ਕੋਈ ਰਾਜਤੰਤਰ ਤਾਂ ਕੀ ਮਿਟਦਾ ,ਉਹ ਲਿਬਰਲ ਰਿਆਇਤਾਂ ਹੀ ਛਿਣ ਗਈਆਂ ਜੋ ਰਾਜਤੰਤਰ ਦੇ ਕਬਜ਼ੇ ਤੋਂ ਸਦੀਆਂ ਦੀ ਜੱਦੋ-ਜਹਿਦ ਦੇ ਬਾਦ ਜ਼ਬਰਦਸਤੀ ਵਸੂਲ ਕੀਤੀਆਂ ਗਈਆਂ ਸਨਬਜਾਏ ਇਸ ਦੇ ਕਿ ਸਮਾਜ ਵਿੱਚ ਨਵੀ ਜਾਨ ਪੈਂਦੀ ,ਮਲੂਮ ਇਹ ਹੋਇਆ ਕਿ ਰਿਆਸਤ ਉਲਟੇ ਪੈਰੀਂ ਬਹੁਤ ਕਦੀਮ ਸ਼ਕਲ ਤੇ ਪਹੁੰਚ ਗਈ ਅਤੇ ਬੇ ਗ਼ੈਰਤੀ ਦਾ ਉਹ ਪੁਰਾਣਾ ਅਮਲ ਦਖ਼ਲ ਫਿਰ ਤੋਂ ਹੋ ਗਿਆ ਜਿਥੇ ਸਲੀਬ ਅਤੇ ਤਲਵਾਰ ਦਾ ਜ਼ੋਰ ਚਲਦਾ ਹੈ ਫ਼ਰਵਰੀ 1848ਵਿੱਚ ਜੋ ਨਿਰਣਾਇਕ ਚੋਟ (coup de main)ਲਗਾਈ ਗਈ ਸੀ, ਦਸੰਬਰ 1851 ਨੂੰ ਹਕੂਮਤ ਦਾ ਤਖ਼ਤਾ ਉਲਟਣ(coup de tete) ਨਾਲ ਉਸ ਦਾ ਜਵਾਬ ਮਿਲ ਗਿਆ ਜਿਵੇਂ ਹਥ ਆਇਆ ਉਵੇਂ ਚਲਾ ਗਿਆ -ਭੰਗ ਦੇ ਭਾਣੇ ਐਪਰ ਇਨ੍ਹਾਂ ਦੋਨੋਂ ਵਾਕਿਆਂ ਦੇ ਦਰਮਿਆਨ ਜੋ ਵਕਤ ਗੁਜ਼ਰਿਆ ,ਬੇਕਾਰ ਨਹੀਂ ਗਿਆ 1848 ਅਤੇ 1851 ਦੇ ਦਰਮਿਆਨ ਫ਼ਰਾਂਸੀਸੀ ਸੁਸਾਇਟੀ ਨੇ ,ਖ਼ੁਲਾਸੇ ਦੀ ਸੂਰਤ ਵਿੱਚ ,ਚੂੰਕਿ ਇਹ ਖ਼ੁਲਾਸਾ ਇਨਕਲਾਬੀ ਸੀ ,ਉਹ ਸਬਕ ਯਾਦ ਕਰ ਲਏ ,ਉਹ ਤਜਰਬਾ ਹਾਸਲ ਕਰ ਲਿਆ ਜਿਸ ਦਾ ਬਾਕਾਇਦਾ ਪਾਠ ਪੁਸਤਕ ਘਟਨਾ ਪ੍ਰਵਾਹ ਅਨੁਸਾਰ ਫ਼ਰਵਰੀ ਦੇ ਇਨਕਲਾਬ ਤੋਂ ਪਹਿਲਾਂ ਹੋਣਾ ਜਰੂਰੀ ਸੀ ਅਗਰ ਇਸ ਨੇ ਮਹਿਜ਼ ਉੱਪਰਲੀ ਸਤਹ ਤੇ ਹਲਚਲ ਬਰਪਾ ਕਰਨ ਦੀ ਬਜਾਏ ਜਿਆਦਾ ਸੰਜੀਦਾ ਅਮਲ ਕਰਨਾ ਸੀ . ਮਾਲੂਮ ਹੁੰਦਾ ਹੈ ਕਿ ਸਮਾਜ ਜਿਸ ਨੁਕਤੇ ਤੋਂ ਚੱਲਿਆ ਸੀ ਉਸ ਤੋਂ ਵੀ ਪਿੱਛੇ ਜਾ ਡਿਗਿਆ ਅਤੇ ਹੁਣ ਇਨਕਲਾਬ ਦੇ ਅਗਲੇ ਸਫਰ ਤੋਂ ਪਹਿਲਾਂ ਇਸ ਨੇ ਆਪਣਾ ਆਰੰਭ ਬਿੰਦੂ ਨਿਯਤ ਕਰਨਾ ਪਵੇਗਾ . ਉਹ ਸਥਿੱਤੀ,ਉਹ ਹਾਲਾਤ ਅਤੇ ਉਹ ਸ਼ਰਤਾਂ ਤਿਆਰ ਕਰਨੀਆਂ ਹੋਣਗੀਆਂ ਜਿਨ੍ਹਾਂ ਦੇ ਹੋਣ ਤੇ ਹੀ ਆਧੁਨਿਕ ਇਨਕਲਾਬ ਸੁਹਿਰਦ ਹੈਸੀਅਤ ਅਖਤਿਆਰ ਕਰ ਸਕਦਾ ਹੈ.

ਅਠਾਰਵੀਂ ਸਦੀ ਦੇ ਇਨਕਲਾਬਾਂ ਵਾਂਗ ਬੁਰਜੁਆ ਇਨਕਲਾਬ ਕਦਮ ਬ ਕਦਮ ਵਧਦੇ ਜਾਂਦੇ ਹਨ ,ਉਨ੍ਹਾਂ ਦੇ ਇੱਕ ਤੋਂ ਬਾਅਦ ਇੱਕ ਨਾਟਕੀ ਪ੍ਰਭਾਵ ਚਕਾਚੌਂਧ ਕਰਦੇ ਜਾਂਦੇ ਹਨ, ਲੋਕ ਅਤੇ ਵਸਤੂਆਂ ਸਭ ਕੁਝ ਫੁਲਝੜੀਆਂ ਛੱਡਦਾ ਪ੍ਰਤੀਤ ਹੁੰਦਾ ਹੈ , ਚੁਫੇਰੇ ਲੁਤਫ਼ ਛਾਇਆ ਹੁੰਦਾ ਹੈ. ਪਰ ਇਨ੍ਹਾਂ ਦੀ ਉਮਰ ਬਹੁਤ ਥੋੜੀ ਹੁੰਦੀ ਹੈ. ਬਹੁਤ ਜਲਦੀ ਨਾਲ ਉਹ ਆਪਣੀ ਇੰਤਹਾਈ ਬੁਲੰਦੀ ਨੂੰ ਛੂ ਲੈਂਦੇ ਹਨ ਅਤੇ ਫਿਰ ਨਸ਼ਾ ਉੱਤਰ ਜਾਂਦਾ ਹੈ ਤਾਂ ਦੇਰ ਤੱਕ ਸਮਾਜ ਖੁਮਾਰੀ ਤੋਂ ਬਾਅਦ ਦੀ ਬੋਂਦਲਾਹਟ ਦੀ ਸਥਿਤੀ ਵਿਚ ਗਰਕ ਜਾਂਦਾ ਹੈ. ਇਸ ਤੋਂ ਬਾਅਦ ਹੋਸ਼ ਆਉਂਦੀ ਹੈ ਕਿ ਖੁਮਾਰੀ ਦੀ ਬਿਹਬਲ ਉਤੇਜਨਾ ਦੇ ਉਸ ਦੌਰ ਦੀਆਂ ਆਪਣੀਆਂ ਪ੍ਰਾਪਤੀਆਂ ਨੂੰ ਕਿਵੇਂ ਸਮੇਟਿਆ ਜਾਵੇ. ਇਸ ਦੇ ਬਰਖਿਲਾਫ ਪ੍ਰੋਲਤਾਰੀ ਇਨਕਲਾਬ ਜੋ ਉਨੀਵੀਂ ਸਦੀ ਦੇ ਇਨਕਲਾਬ ਹਨ ,ਲਗਾਤਾਰ ਸਵੈ ਆਲੋਚਨਾ ਕਰਦੇ ਰਹਿੰਦੇ ਹਨ ਅਤੇ ਬਾਰ ਬਾਰ ਆਪਣੀ ਰਫਤਾਰ ਰੋਕ ਲੈਂਦੇ ਹਨ,ਮੁੜ ਕੇ ਉਸੇ ਤੇ ਵਾਪਸ ਆਉਂਦੇ ਹਨ ਜੋ ਪੂਰ ਚੜ੍ਹ ਗਿਆ ਲਗਦਾ ਸੀ ਤਾਂ ਜੋ ਫਿਰ ਉਥੋਂ ਅੱਗੇ ਵਧਣਾ ਸ਼ੁਰੂ ਕੀਤਾ ਜਾਵੇ,ਅਤੇ ਬੇਕਿਰਕੀ ਨਾਲ ਆਪਣੇ ਪਹਿਲੇ ਉਪਰਾਲਿਆਂ ਦੇ ਅਧਕਚਰੇਪਣ ਅਤੇ ਕਮੀਆਂ ਕਮਜੋਰੀਆਂ ਦੀ ਖਿੱਲੀ ਉਡਾਉਂਦੇ ਹਨ , ਦੁਸ਼ਮਣ ਨੂੰ ਭੁੰਜੇ ਸੁੱਟ ਲੈਂਦੇ ਹਨ ਜਿਵੇਂ ਮਕਸਦ ਸਿਰਫ਼ ਏਨਾ ਹੋਵੇ ਕਿ ਉਹ ਜ਼ਮੀਨ ਤੋਂ ਫਿਰ ਤਾਜਾ ਤਾਕਤ ਲੈ ਕੇ ਉਠ ਖੜਾ ਹੋਵੇ ਅਤੇ ਪਹਿਲਾਂ ਤੋਂ ਵੀ ਜਿਆਦਾ ਜੋਰ ਸ਼ੋਰ ਨਾਲ ਉਨ੍ਹਾਂ ਦੇ ਸਾਹਮਣੇ ਮੈਦਾਨ ਵਿੱਚ ਨਿੱਤਰ ਆਵੇ. ਜਿਸ ਮੰਜਲੇ ਮਕਸੂਦ ਤੇ ਪਹੁੰਚਣਾ ਹੈ ਉਸ ਦੀ ਅਨਿਸਚਿਤ ਵਿਆਪਕਤਾ ਨੂੰ ਵੇਖ ਕੇ ਵਾਰ ਵਾਰ ਪਿੱਛੇ ਹੱਟਦੇ ਹਨ ਅਤੇ ਉਸ ਵਕਤ ਤੱਕ ਇਹ ਅਮਲ ਜਾਰੀ ਰੱਖਦੇ ਹਨ ਜਦ ਤੱਕ ਪਿੱਛੇ ਹੱਟਣ ਦੇ ਸਾਰੇ ਰਸਤੇ ਕੱਟੇ ਜਾਣ ਦੀ ਨੌਬਤ ਨਹੀਂ ਆ ਜਾਂਦੀ ਅਤੇ ਜਦ ਤੱਕ ਖੁਦ ਜ਼ਿੰਦਗੀ ਪੁਕਾਰ ਕੇ ਨਹੀਂ ਕਹਿੰਦੀ:

“hic rhodus, hic salta”

ਇਹੀ ਹੈ ਰੋਡਸ, ਹੁਣ ਮਾਰ ਛਾਲ

(ਈਸਪ ਦੀਆਂ ਜਨੌਰ ਕਹਾਣੀਆਂ ਵਿੱਚ ਇੱਕ ਕਹਾਣੀ ਵੱਲ ਸੰਕੇਤ ਹੈ :ਇੱਕ ਗੱਪੀ ਕਹਿੰਦਾ ਹੈ ਕਿ ਇੱਕ ਵਾਰ ਮੈਂ ਰੋਡਸ ਵਿੱਚ ਸ਼ਾਨਦਾਰ ਛਾਲ ਮਾਰੀ ਸੀ ਤਾਂ ਕੋਈ ਉਸਨੂੰ ਵੰਗਾਰਦਾ ਹੈ ਕਿ ਹੁਣ ਮੌਕੇ ਤੇ ਮਾਰ ਕੇ ਵਿਖਾ)

ਫਿਲਹਾਲ ਉਹ ਸ਼ਖਸ਼ ਜਿਸ ਨੇ ਫ਼ਰਾਂਸ ਦੀਆਂ ਘਟਨਾਵਾਂ ਦੀ ਰਫਤਾਰ ਨੂੰ ਸਰਸਰੀ ਨਜ਼ਰ ਨਾਲ ਹੀ ਦੇਖਿਆ ਹੋਵੇ ਅਤੇ ਉਸ ਦੇ ਹਰ ਕਦਮ ਤੇ ਨਿਗਾਹ ਨਾ ਰੱਖੀ ਹੋਵੇ ਉਹਨੂੰ ਵੀ ਪਹਿਲਾਂ ਤੋਂ ਖਟਕਦਾ ਹੋਵੇਗਾ ਕਿ ਇਹ ਇਨਕਲਾਬ ਅੱਗੇ ਜਾ ਕੇ ਐਸੇ ਡੁੱਬੇਗਾ ਜਿਸ ਦੀ ਮਿਸਾਲ ਨਹੀਂ ਮਿਲਦੀ. ਡੈਮੋਕਰੈਟ ਹਜ਼ਰਾਤ ਜਿਸ ਤਰ੍ਹਾਂ ਆਪਣੇ ਦਿਲ ਅੰਦਰ ਖ਼ੁਸ਼ ਹੋ ਹੋ ਕੇ ਫ਼ਤਿਹ ਦੇ ਜੈਕਾਰੇ ਛੱਡ ਰਹੇ ਸਨ ਅਤੇ ਇਕ ਦੂਸਰੇ ਨੂੰ ਮੁਬਾਰਕਾਂ ਦੇ ਰਹੇ ਸਨ,ਉਹ ਸੁਣਨ ਦੇ ਕਾਬਲ ਸਨ ਮਈ 1852 ਦੇ ਦੂਸਰੇ ਐਤਵਾਰ (51) ਉਨ੍ਹਾਂ ਨੂੰ ਆਪਣੇ ਅਮਲ ਦੇ ਅੰਜਾਮ ਹੋਣ ਦੀ ਉਮੀਦ ਸੀ ,ਇਸ ਦੂਸਰੇ ਐਤਵਾਰ ਨੂੰ ਉਨ੍ਹਾਂ ਨੇ ਕੁਛ ਐਸਾ ਆਪਣੇ ਦਿਮਾਗ਼ ਵਿੱਚ ਬਿਠਾ ਰੱਖਿਆ ਸੀ ਜਿਵੇਂ ਕੀਲਿਆਊਸਤਾਂ ਦਾ ਯਕੀਨ ਸੀ ਇਸ ਰੋਜ਼ ਹਜ਼ਰਤ ਈਸ਼ਾ ਫਿਰ ਤੋਂ ਨਮੂਦਾਰ ਹੋ ਜਾਣਗੇ ਅਤੇ ਅਹਿਲ ਈਮਾਨ ਹਕੂਮਤ ਦਾ (52) ਹਜ਼ਾਰ ਸਾਲਾ ਦੌਰ ਸ਼ੁਰੂ ਹੋਵੇਗਾ ਹਮੇਸ਼ਾ ਵਾਂਗ ਕਮਜ਼ੋਰੀ ਨੇ ਮੁਅਜਜ਼ਿਆਂ ਤੇ ਈਮਾਨ ਨੂੰ ਢਾਲ ਬਣਾ ਲਿਆ ਸੀ , ਇਹ ਗੁਮਾਨ ਕਰ ਲਿਆ ਕਿ ਜਾਦੂ ਦੇ ਜ਼ੋਰ ਨਾਲ ਉਸ ਨੇ ਮੈਦਾਨ ਮਾਰ ਲਿਆ ਅਤੇ ਆਪਣੀ ਜਗ੍ਹਾ ਸੋਚ ਲਿਆ ਕਿ ਦੁਸ਼ਮਣ ਮਲੀਆਮੇਟ ਕਰ ਦਿੱਤਾ ਗਿਆ ਹੈ ਗ਼ੈਬ ਤੋਂ ਨਾਜ਼ਿਲ ਹੋਣ ਵਾਲੀਆਂ ਆਇੰਦਾ ਜਿੱਤਾਂ ਤੇ ਉਹ ਅਮਲੀ ਖ਼ੂਬ ਬਿਗ਼ਲ ਬਜਾਉਂਦੇ ਹਨ ਅਤੇ ਇਸ ਨਸ਼ੇ ਵਿੱਚ ਹਕੀਕਤ ਦਾ ਰਿਹਾ ਸਿਹਾ ਅਹਿਸਾਸ ਭੀ ਲਾਂਭੇ ਕਰ ਦਿੰਦੇ ਹਨ ۔ਇਸ ਨੂੰ ਇਹ ਉਮੀਦ ਰਹਿੰਦੀ ਹੈ ਕਿ ਆਇੰਦਾ ਬੜੇ ਮਾਹਰਕੇ ਸਰ ਕਰਨੇ ਹਨ ਲੇਕਿਨ ਉਨ੍ਹਾਂ ਦੇ ਦੱਸਣ ਦਾ ਅਜੇ ਵਕਤ ਨਹੀਂ ਆਇਆਇਹ ਸੂਰਮੇ ਜੋ ਆਪਣੀ ਜ਼ਾਹਰ ਹੋ ਚੁੱਕੀ ਨਾਲਾਇਕੀ ਨੂੰ ਇਕ ਦੂਸਰੇ ਨਾਲ ਹਮਦਰਦੀ ਜਤਾਉਣ ਅਤੇ ਖਾਸ ਟੋਲੀ ਵਿੱਚ ਗਿਰੋਹਬੰਦ ਹੋ ਜਾਣ ਨਾਲ ਗ਼ਲਤ ਸਾਬਤ ਕਰਨ ਚਲੇ ਸਨ ,ਹੁਣ ਉਹ ਅਪਣਾ ਬੋਰੀਆ ਬਿਸਤਰ ਬੰਨ੍ਹ ਚੁੱਕੇ ਹਨ ਅਤੇ ਆਪਣੇ ਸਿਰ ਜੋ ਸੇਹਰਾ ਬੰਨ੍ਹਿਆ ਹੋਇਆ ਸੀ ਉਸ ਸਿਹਰੇ ਦੇ ਕੁਛ ਫੁੱਲ ਉਠਾਏ ਹੋਏ,ਐਕਸਚੇਂਜ ਮਾਰਕੀਟ ਵਿੱਚ ਆਪਣੀ ਜੇਬ ਵਿੱਚ ਪਾਈਆਂ (53)ਰਿਪਬਲਿਕਾਂ ਨੂੰ ਐਵੇਂ ਮੁਚੀ ਭੁੰਨਾਉਣ ਪਹੁੰਚ ਗਏ ਹਨ ਜਿਸ ਵਾਸਤੇ ਉਨ੍ਹਾਂ ਨੇ ਬੜੀ ਹੁਸ਼ਿਆਰੀ ਨਾਲ ਸਰਕਾਰੀ ਅਮਲੇ ਦੀ ਫ਼ਹਿਰਿਸਤ ਵੀ ਉਨ੍ਹਾਂ ਨੇ ਚੁੱਪ ਚੁੱਪੀਤੇ ਪਹਿਲਾਂ ਤੋਂ ਹੀ ਬਣਾ ਰੱਖੀ ਸੀ ਦੋ ਦਸੰਬਰ 1851 ਨੇ ਉਨ੍ਹਾਂ ਸੂਰਮਿਆਂ ਦੇ ਹੋਸ਼ ਉਡਾ ਦਿੱਤੇ ਜਿਵੇਂ ਖੁੱਲੇ ਆਸਮਾਨ ਤੋਂ ਬਿਜਲੀ ਗਿਰੀ ਹੋਵੇ ਐਸੇ ਲੋਕ ਜੋ ਪਸਤ ਹਿੰਮਤੀ ਦੇ ਵਕਤ ਖ਼ੂਬ ਜ਼ੋਰ ਨਾਲ ਕੂਕਾਂ ਮਾਰ ਮਾਰ ਕੇ ਆਪਣੇ ਅੰਦਰੂਨੀ ਖ਼ੌਫ਼ ਅਤੇ ਘਬਰਾਹਟ ਨੂੰ ਛੁਪਾ ਲਿਆ ਕਰਦੇ ਹਨ,ਉਹ ਵੀ ਇਸ ਵਾਰ ਮੰਨ ਗਏ ਹੋਣਗੇ ਕਿ ਉਹ ਜ਼ਮਾਨੇ ਲੱਦ ਗਏ ਜਦੋਂ ਬਤਖਾਂ ਕੈਂਹ ਕੈਂਹ ਕਰਕੇ ਕੈਪੀਟੋਲ (54)ਦਾ ਕਿਲ੍ਹਾ ਬਚਾ ਲੈਂਦੀਆਂ ਸਨ

ਸੰਵਿਧਾਨ ,ਕੌਮੀ ਅਸੰਬਲੀ,ਖ਼ਾਨਦਾਨੀ ਪਾਰਟੀਆਂ,ਨੀਲੇ ਅਤੇ ਲਾਲ਼ ਰਿਪਬਲੀਕਨ,ਅਫ਼ਰੀਕੀ ਹੀਰੋ (55) ਪਲੇਟਫਾਰਮ ਦੀਆਂ ਘੁਰਕੀਆਂ ,ਅਖ਼ਬਾਰਾਂ ਦੀਆਂ ਜਗਮਗਾਉਂਦੀਆਂ ਸੁਰਖ਼ੀਆਂ,ਸਾਰਾ ਅਦਬ,ਸਿਆਸੀ ਨਾਮ ਅਤੇ ਨਾਮਵਰ ਵਿਦਵਾਨ , ਦੀਵਾਨੀ ਤੇ ਫੌਜਦਾਰੀ ਕਨੂੰਨ ਅਤੇ ਅਜ਼ਾਦੀ ,ਬਰਾਬਰੀ ਅਤੇ ਭਰੱਪਣ ਦੇ ਅਸੂਲ ਅਤੇ ਫਿਰ ਮਈ 1852 ਦਾ ਦੂਸਰਾ ਐਤਵਾਰ ਸਭ ਦਾ ਸਭ ਜਿਵੇਂ ਤਲਿਸਮ ਖ਼ਿਆਲ ਸੀ ਜੋ ਇਕ ਐਸੇ ਆਦਮੀ ਦੇ ਛੂ ਮੰਤਰ ਨਾਲ ਗ਼ਾਇਬ ਹੋ ਗਿਆ ਜਿਸ ਨੂੰ ਦੁਸ਼ਮਣ ਵੀ ਜਾਦੂਗਰੀ ਦਾ ਮਾਹਿਰ ਨਹੀਂ ਮੰਨਦੇ ਵੋਟ ਦੇਣ ਦਾ ਆਮ ਹੱਕ ਜੋ ਥੋੜੇ ਦਿਨਾਂ ਤੱਕ ਬਚਿਆ ਰਿਹਾ ਉਹ ਵੀ ਵਕਤੀ ਸੀ ਤਾਂ ਕਿ ਸਾਰੀ ਦੁਨੀਆਂ ਦੀਆਂ ਨਜ਼ਰਾਂ ਦੇ ਸਾਮ੍ਹਣੇ ਉਹ ਆਪਣੀ ਮਰਜ਼ੀ ਨਾਲ ਵਸੀਅਤ ਨਾਮੇ ਤੇ ਦਸਤਖ਼ਤ ਕਰਕੇ ਆਮ ਲੋਕਾਂ ਦੀ ਤਰਫ਼ ਤੋਂ ਖੁੱਲਾ ਐਲਾਨ ਕਰ ਦੇਵੇ : ਹਰ ਚੀਜ਼ ਜਿਸ ਦਾ ਵਜੂਦ ਹੈ ਉਸ ਨੇ ਫ਼ਨਾ ਹੋਣਾ ਹੈ(ਗੇਟੇ ਦੇ ਫਾਸਟ ਭਾਗ ਪਹਿਲਾ ਵਿੱਚੋਂ )

ਜਿਵੇਂ ਕਿ ਫ਼ਰਾਂਸੀਸੀ ਕਹਿੰਦੇ ਹਨ,ਇਹ ਕਹਿਣਾ ਕਾਫ਼ੀ ਨਹੀਂ ਕਿ ਉਨ੍ਹਾਂ ਦੀ ਕੌਮ ਬੇਖ਼ਬਰੀ ਦਾ ਸ਼ਿਕਾਰ ਹੋ ਗਈ ਸੀ ਕੋਈ ਕੌਮ ਹੋਵੇ ਜਾਂ ਔਰਤ,ਉਨ੍ਹਾਂ ਦੀ ਜ਼ਬਾਨ ਤੋਂ ਇਹ ਉਜ਼ਰ ਕਾਬਲੇ ਕਬੂਲ ਨਹੀਂ ਕਿ ਜਿਸ ਕਿਸੇ ਮਨਚਲੇ ਨੇ ਵੀ ਪਹਿਲੇ ਕਦਮ ਵਧਾਏ ਉਹੀ ਬੇਖ਼ਬਰੀ ਵਿੱਚ ਉਨ੍ਹਾਂ ਦੇ ਨਾਲ ਜਬਰਦਸਤੀ ਕਰ ਗਿਆ ਲਫ਼ਜ਼ਾਂ ਦੇ ਉਲਟ ਫੇਰ ਨਾਲ ਮਾਮਲਾ ਹੱਲ ਨਹੀਂ ਹੋਇਆ ਕਰਦਾ ਅਲਬੱਤਾ ਉਹ ਦੂਸਰੀ ਸ਼ਕਲ ਵਿੱਚ ਸਾਮ੍ਹਣੇ ਆ ਜਾਂਦਾ ਹੈ ਬਾਤ ਸਮਝ ਵਿੱਚ ਨਹੀਂ ਆਉਂਦੀ ਕਿ ਤਿੰਨ ਜਾਅਲ ਸਾਜ਼ ਕਿਸ ਤਰ੍ਹਾਂ ਤਿੰਨ ਕਰੋੜ ਸੱਠ ਲੱਖ ਦੀ ਕੌਮ ਪਰ ਯਕਾਯਕ ਛਾ ਸਕਦੇ ਹਨ ਅਤੇ ਬਗ਼ੈਰ ਕਿਸੇ ਮੁਕਾਬਲੇ ਦੇ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾ ਸਕਦੇ ਹਨ

ਹੁਣ ਅਸੀਂ ਮੁਖ਼ਤਸਰ ਲਫ਼ਜ਼ਾਂ ਵਿੱਚ ਆਮ ਨਕਸ਼ਾ ਪੇਸ਼ ਕਰਦੇ ਹਾਂ ਉਨ੍ਹਾਂ ਮਰਹਲਿਆਂ ਦਾ ਜਿਨ੍ਹਾਂ ਵਿੱਚੋਂ ਫ਼ਰਾਂਸ ਦਾ ਇਹ ਤਾਜ਼ਾ ਇਨਕਲਾਬ 24ਫ਼ਰਵਰੀ 1848 ਤੋਂ ਲੈ ਕੇ ਦਸੰਬਰ 1851 ਤੱਕ ਗੁਜ਼ਰਿਆ ਹੈ

ਉਸ ਦੇ ਤਿੰਨ ਖ਼ਾਸ ਦੌਰ ਸਨ ਫ਼ਰਵਰੀ ਦਾ ਜ਼ਮਾਨਾ ;ਫਿਰ 4ਮਈ 1848 ਤੋਂ 28ਮਈ 1849 ਤੱਕ ਉਹ ਜ਼ਮਾਨਾ ਜਿਸ ਵਿੱਚ ਰਿਪਬਲਿਕ ਦਾ ਕਿਯਾਮ ਹੋਇਆ, ਸੰਵਿਧਾਨਸਾਜ਼ ਕੌਮੀ ਅਸੰਬਲੀ ਕਾਇਮ ਹੋਈ ਉਸ ਦੇ ਬਾਅਦ 28ਮਈ 1849 ਤੋਂ ਦੋ ਦਸੰਬਰ 1851 ਦਾ ਦੌਰ ਯਾਨੀ ਸੰਵਿਧਾਨਕ ਰਿਪਬਲਿਕ ਜਾਂ ਕਨੂੰਨ ਸਾਜ਼ ਕੌਮੀ ਅਸੰਬਲੀ ਦਾ ਜ਼ਮਾਨਾ

ਪਹਿਲਾ ਦੌਰ ਜੋ 24ਫ਼ਰਵਰੀ 1848 ਨੂੰ ਲੂਈ ਫ਼ਿਲਿਪ ਦੇ ਇਖ਼ਤਿਆਰਾਂ ਦੇ ਖ਼ਾਤਮੇ ਨਾਲ ਸ਼ੁਰੂ ਹੁੰਦਾ ਹੈ,ਖ਼ਾਸ ਇਹੀ ਫ਼ਰਵਰੀ ਦਾ ਦੌਰ ਹੈ ਜਿਸ ਨੂੰ ਇਨਕਲਾਬ ਦਾ ਮੁਖਬੰਦ ਕਹਿਣਾ ਚਾਹੀਦਾ ਹੈ ਉਸ ਜ਼ਮਾਨੇ ਦੀਆਂ ਵਿਸ਼ੇਸ਼ਤਾਈਆਂ ਸਰਕਾਰੀ ਤੌਰ ਤੇ ਇਸ ਤਰ੍ਹਾਂ ਜ਼ਾਹਰ ਹੋਈਆਂ ਕਿ ਹੱਥੋ ਹੱਥ ਜੋ ਸਰਕਾਰ ਬਣਾਈ ਗਈ ਸੀ ਉਸ ਨੇ ਖ਼ੁਦ ਹੀ ਐਲਾਨ ਕਰ ਦਿੱਤਾ ਕਿ ਉਹ ਸਿਰਫ਼ ਆਰਜ਼ੀ ਹੈ ਸਰਕਾਰ ਦੇ ਆਰਜ਼ੀ ਹੋਣ ਦੇ ਨਾਲ ਨਾਲ ਜੋ ਵੀ ਕਾਰਵਾਈ,ਹੁਕਮ ਅਹਿਕਾਮ,ਐਲਾਨ ਵਗ਼ੈਰਾ ਉਸ ਦੌਰ ਵਿੱਚ ਹੋਣ ਵਾਲੇ ਸਨ,ਉਨ੍ਹਾਂ ਦੀ ਹੈਸੀਅਤ ਵੀ ਮਹਿਜ਼ ਆਰਜ਼ੀ ਰਹਿ ਗਈ ਕਿਸੇ ਨੂੰ ਇਹ ਜੁਰਅਤ ਨਾ ਹੋਈ ਕਿ ਆਪਣੇ ਵਜੂਦ ਦੇ ਅਤੇ ਹਕੀਕੀ ਅਮਲ ਦੇ ਹੱਕ ਦਾ ਦਾਵਾ ਕਰੇ ਉਹ ਸਾਰੇ ਅਨਸਰ ਜੋ ਇਨਕਲਾਬ ਦੀ ਤਿਆਰੀ ਵਿੱਚ ਜਾਂ ਇਸ ਦੇ ਨਿਰਧਾਰਣ ਵਿੱਚ ਸ਼ਰੀਕ ਸਨ,ਮਸਲਨ ਮੋਰੋਸੀ ਖ਼ਾਨਦਾਨੀ ਅਪੋਜ਼ੀਸ਼ਨ (56 ), ਰਿਪਬਲੀਕਨ ਬੁਰਜ਼ਵਾਜ਼ੀ,ਜਮਹੂਰੀ ਰਿਪਬਲੀਕਨ ਖ਼ਿਆਲਾਂ ਦੀ ਛੋਟੀ ਬੁਰਜ਼ਵਾਜ਼ੀ,ਸਮਾਜੀ ਜਮਹੂਰੀਅਤ ਪਸੰਦ ਖ਼ਿਆਲਾਂ ਦੇ ਮਜ਼ਦੂਰ,ਉਨ੍ਹਾਂ ਸਭ ਅਨਸਰਾਂ ਨੂੰ ਫ਼ਰਵਰੀ ਵਾਲੀ ਹਕੂਮਤ ਵਿੱਚ ਜੋ ਜਗ੍ਹਾ ਮਿਲੀ ਉਹ ਆਰਜ਼ੀ ਸੀ

ਇਸ ਦੇ ਸਿਵਾ ਹੋਰ ਕੁਛ ਨਹੀਂ ਹੋ ਸਕਦਾ ਸੀ ਫ਼ਰਵਰੀ ਦੇ ਦਿਨਾਂ ਦੀ ਅਵਲ ਗ਼ਰਜ਼ ਇਹ ਸੀ ਕਿ ਐਸੇ ਚੋਣ ਸੁਧਾਰ ਕੀਤੇ ਜਾਣ ਜਿਨ੍ਹਾਂ ਦੇ ਜ਼ਰੀਏ ਸਾਹਿਬ ਜਾਇਦਾਦ ਜਮਾਤਾਂ ਦੇ ਅੰਦਰ ਖ਼ਾਸ ਸਿਆਸੀ ਹੱਕ ਰੱਖਣ ਵਾਲਿਆਂ ਦਾ ਹਲਕਾ ਹੋਰ ਵਸੀਅ ਹੋ ਜਾਏ ਅਤੇ ਨਿਰੋਲ ਮਾਲੀ ਅਮੀਰਸ਼ਾਹੀ ਦਾ ਗ਼ਲਬਾ ਤੋੜ ਦਿੱਤਾ ਜਾਏ ਲੇਕਿਨ ਜਦੋਂ ਵਾਕਈ ਟੱਕਰ ਲੈਣ ਦੀ ਨੌਬਤ ਆਈ, ਜਦੋਂ ਆਮ ਲੋਕਾਂ ਨੇ ਸੜਕਾਂ ਤੇ ਰੁਕਾਵਟਾਂ ਖੜੀਆਂ ਕੀਤੀਆਂ ਅਤੇ ਨੈਸ਼ਨਲ ਗਾਰਡ ਨੇ ਕੋਈ ਸਰਗਰਮੀ ਨਾ ਦਿਖਾਈ ਤਾਂ ਫ਼ੌਜ ਨੇ ਵੀ ਜਮ ਕੇ ਮੁਕਾਬਲਾ ਨਹੀਂ ਕੀਤਾ,ਅਤੇ ਰਾਜਤੰਤਰ ਨੇ ਫ਼ਰਾਰ ਦੀ ਰਾਹ ਇਖ਼ਤਿਆਰ ਕੀਤੀ ਤਾਂ ਰਿਪਬਲਿਕ ਆਪਣੇ ਆਪ ਹੀ ਕਾਇਮ ਹੋ ਗਈ ਹਰ ਇਕ ਪਾਰਟੀ ਨੇ ਉਸ ਦਾ ਅਪਣਾ ਮਤਲਬ ਕੱਢਿਆ

ਪਰੋਲਤਾਰੀ ਨੇ ਹਥਿਆਰ ਸੰਭਾਲ਼ ਕੇ ਰਿਪਬਲਿਕ ਜਿੱਤੀ ਸੀ,ਉਸ ਨੇ ਆਪਣੀ ਛਾਪ ਲਗਾਈ ਅਤੇ ਐਲਾਨ ਕਰ ਦਿੱਤਾ ਕਿ ਇਹ ਸਮਾਜੀ ਰਿਪਬਲਿਕ ਹੋਵੇਗੀ ਇਸ ਤਰ੍ਹਾਂ ਆਧੁਨਿਕ ਇਨਕਲਾਬ ਦੀ ਆਮ ਅੰਦਰੂਨੀ ਕੈਫ਼ੀਅਤ ਸਾਮ੍ਹਣੇ ਆ ਗਈ ਇਹ ਅੰਦਰੂਨੀ ਕੈਫ਼ੀਅਤ ਐਸੀ ਸੀ ਕਿ ਅਜੀਬ ਤਰ੍ਹਾਂ ਨਾਲ ਉਸ ਬਾਤ ਦੇ ਖ਼ਿਲਾਫ਼ ਪੈਂਦੀ ਸੀ ਜੋ ਮੌਜੂਦ ਸਮਗਰੀ ਨੂੰ ਦੇਖਦੇ ਹੋਏ,ਲੋਕਾਂ ਵਿੱਚ[ਸਿਆਸੀ] ਤਾਲੀਮ ਦੇ ਦਰਜੇ ਦਾ ਅੰਦਾਜ਼ਾ ਕਰਦੇ ਹੋਏ,ਮੌਜੂਦ ਸੂਰਤ-ਏ-ਹਾਲ ਅਤੇ ਤਾਲੁਕਾਤ ਨੂੰ ਨਜ਼ਰ ਵਿੱਚ ਰੱਖਦੇ ਹੋਏ ਫ਼ੌਰਨ ਅਮਲ ਵਿੱਚ ਲਿਆਂਦੀ ਜਾ ਸਕਦੀ ਸੀ ਦੂਸਰੀ ਤਰਫ਼ ਇਹ ਹੋਇਆ ਕਿ ਫ਼ਰਵਰੀ ਦੇ ਇਨਕਲਾਬ ਵਿੱਚ ਅਤੇ ਜਿਨ੍ਹਾਂ ਅਨਸਰਾਂ ਨੇ ਹੱਥ ਬਟਾਇਆ ਸੀ ਉਨ੍ਹਾਂ ਸਭ ਦੇ ਦਾਵੇ ਮੰਨ ਲਏ ਗਏ ਅਤੇ ਉਨ੍ਹਾਂ ਨੂੰ ਹਕੂਮਤ ਵਿੱਚ ਗ਼ਾਲਿਬ ਸ਼ਰੀਕ ਬਣਾਇਆ ਗਿਆ ਇਸ ਤਰ੍ਹਾਂ ਹੋਰ ਕੋਈ ਐਸਾ ਦੌਰ ਨਹੀਂ ਮਿਲਦਾ ਜਿਸ ਵਿੱਚ ਇੰਨੇ ਵਧਾ ਵਧਾ ਕੇ ਦਾਵੇ ਵੀ ਮੌਜੂਦ ਹੋਣ ਅਤੇ ਅਸਲ ਬੇਬਸੀ ਅਤੇ ਬੇ ਯਕੀਨੀ ਵੀ ਮਿਲੀ ਹੋਈ ਹੋਵੇ,ਜਿਸ ਵਿੱਚ ਨਵੀਨਤਾ ਦਾ ਇੰਨਾ ਬੇਤਹਾਸ਼ਾ ਜੋਸ਼ ਵੀ ਮੌਜੂਦ ਹੋਵੇ ,ਅਤੇ ਪੁਰਾਣੇ ਰੁਟੀਨ ਦਾ ਐਸਾ ਪੱਕਾ ਗ਼ਲਬਾ ਵੀ,ਜਿਸ ਵਿੱਚ ਜ਼ਾਹਰ ਤੌਰ ਤੇ ਪੂਰੇ ਸਮਾਜ ਦੀ ਇੱਕਸੁਰਤਾ ਅਤੇ ਤਾਲ ਮੇਲ਼ ਦਾ ਭਰਮ ਵੀ ਰੱਖਿਆ ਗਿਆ ਹੋਵੇ ਤੇ ਅੰਦਰ ਤੋਂ ਸਭ ਅਨਸਰ ਬੇਮੇਲ ਅਤੇ ਬੇਜੋੜ ਵੀ ਰਹਿੰਦੇ ਹੋਣ ਉਸ ਮੁਦਤ ਵਿੱਚ ਜਦੋਂ ਪੈਰਸ ਦਾ ਪ੍ਰੋਲਤਾਰੀਆ ਆਪਣੀ ਨਜ਼ਰ ਦੇ ਸਾਮ੍ਹਣੇ ਖੁੱਲੇ ਹੋਏ ਸ਼ਾਨਦਾਰ ਇਮਕਾਨਾਂ ਦੇ ਨਸ਼ੇ ਵਿੱਚ ਚੂਰ ਸੀ ਅਤੇ ਨਹਾਇਤ ਸੰਜੀਦਗੀ ਨਾਲ ਸਮਾਜੀ ਮਸਲਿਆਂ ਦੀਆਂ ਬਹਿਸਾਂ ਵਿੱਚ ਲੱਗਾ ਹੋਇਆ ਸੀ,ਪਰ ਉਨ੍ਹਾਂ ਹੀ ਸਮਾਜੀ ਤਾਕਤਾਂ ਨੇ ਗਰੋਹ ਬੰਦੀ ਕਰ ਲਈ,ਆਪਣੀਆਂ ਸਫਾਂ ਜੋੜ ਲਈਆਂ , ਸੋਚ ਵਿਚਾਰ ਕੀਤੀ ਅਤੇ ਕੌਮ ਦੀ ਆਮ ਆਬਾਦੀ ਕੋਲੋਂ ,ਕਿਸਾਨਾਂ ਅਤੇ ਛੋਟੀ ਹੈਸੀਅਤ ਦੇ ਮਾਲਕਾਂ ਕੋਲੋਂ ਉਹ ਮਦਦ ਮਿਲ ਗਈ ਜਿਸ ਦੀ ਤਵੱਕੋ ਨਹੀਂ ਸੀ ;ਇਹ ਉਹ ਲੋਕ ਸੀ ਜਿਨ੍ਹਾਂ ਨੂੰ ਜੁਲਾਈ ਦੀ ਬਾਦਸ਼ਾਹਤ (57 )ਦੇ ਵਕਤ ਰੁਕਾਵਟਾਂ ਦਾ ਸਾਹਮਣਾ ਸੀ ਅਤੇ ਹੁਣ ਰੁਕਾਵਟਾਂ ਦੇ ਗਿਰਦੇ ਹੀ ਇਕ ਦਮ ਸਿਆਸੀ ਮੰਚ ਤੇ ਚੜ੍ਹ ਆਏ ਸਨ

ਦੂਸਰਾ ਦੌਰ 4ਮਈ 1848 ਤੋਂ ਸ਼ੁਰੂ ਹੋ ਕੇ ਮਈ 1849 ਦੇ ਆਖ਼ਿਰ ਤੱਕ ਚਲਦਾ ਹੈ ਇਹ ਜ਼ਮਾਨਾ ਹੈ ਸੰਵਿਧਾਨ ਸਾਜ਼ੀ ਦਾ,ਬੁਰਜ਼ਵਾ ਰਿਪਬਲਿਕ ਦੀ ਬੁਨਿਆਦ ਪੈਣ ਦਾ ਫ਼ਰਵਰੀ ਦੇ ਦਿਨਾਂ ਦੇ ਫ਼ੌਰਨ ਬਾਦ ਇਹੀ ਨਹੀਂ ਕਿ ਰਿਪਬਲਿਕ ਦੇ ਹਾਮੀਆਂ ਨੇ ਬੰਸਵਾਦੀ ਮੁੱਖ਼ਾਲਫ਼ਾਂ ਨੂੰ ਅਤੇ ਰਿਪਬਲਿਕ ਵਾਲਿਆਂ ਨੂੰ ਸਮਾਜਵਾਦੀਆਂ ਨੇ ਹੈਰਾਨ ਕਰ ਦਿੱਤਾ,ਬਲਕਿ ਪੈਰਿਸ ਨੇ ਪੂਰੇ ਫ਼ਰਾਂਸ ਦੇ ਹੱਥ ਪੈਰ ਫੁਲਾ ਦਿੱਤੇ ਕੌਮੀ ਅਸੰਬਲੀ ਜਿਸ ਦਾ ਪਹਿਲਾ ਇਜਲਾਸ 4ਮਈ 1848 ਨੂੰ ਹੋਇਆ,ਪੂਰੀ ਕੌਮ ਦੇ ਵੋਟਾਂ ਨਾਲ ਚੁਣੀ ਗਈ ਸੀ ਅਤੇ ਪੂਰੀ ਕੌਮ ਦੀ ਨੁਮਾਇੰਦਾ ਸੀ ਕੌਮੀ ਅਸੰਬਲੀ ਫ਼ਰਵਰੀ ਦੇ ਦਿਨਾਂ ਦੇ ਦੰਭੀ ਦਾਹਵਿਆਂ ਦੇ ਖ਼ਿਲਾਫ਼ ਇਕ ਜ਼ਿੰਦਾ ਰੋਸ ਬਣ ਗਈ ਅਤੇ ਉਸ ਨੇ ਇਹ ਕੰਮ ਕੀਤਾ ਕਿ ਇਨਕਲਾਬ ਦੇ ਸਾਰੇ ਫਲ ਬੁਰਜ਼ਵਾਜ਼ੀ ਦੀ ਝੋਲ਼ੀ ਵਿੱਚ ਸੁੱਟ ਦੇਵੇਅਜੇ ਅਸੰਬਲੀ ਨੂੰ ਸ਼ੁਰੂ ਹੋਏ ਚੰਦ ਰੋਜ਼ ਗੁਜ਼ਰੇ ਸਨ ਕਿ ਪੈਰਿਸ ਦੇ ਪਰੋਲਤਾਰੀਆ ਨੇ ਉਸ ਦਾ ਅਸਲੀ ਕਿਰਦਾਰ ਭਾਂਪ ਲਿਆ ਅਤੇ 15ਮਈ 1848 (58)ਨੂੰ ਇਕ ਨਾਕਾਮ ਕੋਸ਼ਿਸ਼ ਕੀਤੀ ਕਿ ਤਾਕਤ ਨਾਲ ਅਸੰਬਲੀ ਦਾ ਕੰਮ ਤਮਾਮ ਕਰ ਦੇਵੇ ,ਉਸ ਨੂੰ ਤੋੜ ਦੇਵੇ ਅਤੇ ਇਸ ਦੇ ਸਜੀਵ ਸੰਗਠਨ ਨੂੰ ਉਨ੍ਹਾਂ ਅੱਡ ਅੱਡ ਅਨਸਰਾਂ ਵਿੱਚ ਬਿਖੇਰ ਦੇਵੇ ਜਿਨ੍ਹਾਂ ਤੋਂ ਮਿਲ ਕੇ ਇਹ ਬਣਿਆ ਜਿਸ ਵਿੱਚ ਕੌਮ ਦੀ ਪ੍ਰਤਿਗਾਮੀ ਸਪਿਰਟ ਖੁਦ ਪਰੋਲਤਾਰੀਆ ਦੇ ਲਈ ਖ਼ਤਰਾ ਬਣ ਗਈ ਸੀ ਨਤੀਜਾ ਕੀ ਹੋਇਆ?15ਮਈ ਨੂੰ ਬਲਾਂਕੀ ਅਤੇ ਉਸ ਦੇ ਹਮਖਿਆਲਾਂ ਨੂੰ ਜੋ ਵਾਕਈ ਪ੍ਰੋਲ਼ਤਾਰੀ ਪਾਰਟੀ ਦੇ ਲੀਡਰ ਸਨ,ਜਨਤਕ ਜ਼ਿੰਦਗੀ ਦੇ ਦਾਇਰੇ ਵਿੱਚੋਂ ਕੱਢ ਦਿੱਤਾ ਗਿਆ ਅਤੇ ਐਸਾ ਕਢਿਆ ਗਿਆ ਕਿ ਫਿਰ ਬਹਿਸ ਅਧੀਨ ਦੌਰ ਵਿੱਚ ਉਹ ਵਾਪਸ ਨਹੀਂ ਆ ਸਕੇ

ਲੂਈ ਫ਼ਿਲਿਪ ਦੀ ਬੁਰਜ਼ਵਾ ਬਾਦਸ਼ਾਹੀ ਦੀ ਜਗ੍ਹਾ ਸਿਰਫ਼ ਬੁਰਜ਼ਵਾ ਰਿਪਬਲਿਕ ਲੈ ਸਕਦੀ ਹੈ,ਯਾਨੀ ਅਗਰ ਬਾਦਸ਼ਾਹ ਦੇ ਨਾਮ ਦੇ ਪਰਦੇ ਵਿੱਚ ਹੁਣ ਤੱਕ ਬੁਰਜ਼ਵਾ ਦਾ ਛੋਟਾ ਜਿਹਾ ਹਿੱਸਾ ਹੁਕਮਰਾਨੀ ਕਰਦਾ ਸੀ ਤਾਂ ਹੁਣ ਤੋਂ ਅਵਾਮ ਦੇ ਪਰਦੇ ਵਿੱਚ ਪੂਰੀ ਦੀ ਪੂਰੀ ਬੁਰਜ਼ਵਾਜ਼ੀ ਕਰੇਗੀ ਪੈਰਿਸ ਦੇ ਪ੍ਰੋਲਤਾਰੀਆ ਦੇ ਮਤਾਲਬੇ ਸਭ ਹਵਾਈ ਕਿਲੇ ਹਨ ਜਿਨ੍ਹਾਂ ਦਾ ਖ਼ਾਤਮਾ ਕਰ ਦੇਣਾ ਚਾਹੀਦਾ ਹੈ ਸੰਵਿਧਾਨ ਸਾਜ਼ ਕੌਮੀ ਅਸੰਬਲੀ ਨੇ ਇਧਰ ਇਹ ਐਲਾਨ ਕੀਤਾ,ਉਧਰ ਪੈਰਿਸ ਦੇ ਪਰੋਲਤਾਰੀਆ ਨੇ ਜੂਨ ਦੀ ਬਗ਼ਾਵਤ ਕਰਕੇ ਇਹਦਾ ਜਵਾਬ ਦਿੱਤਾ (ਦੇਖੋ ਨੋਟ ਨੰਬਰ 6 ),ਜੋ ਯੂਰਪ ਦੀਆਂ ਖ਼ਾਨਾ ਜੰਗੀਆਂ ਦੇ ਇਤਹਾਸ ਵਿੱਚ ਬਹੁਤ ਹੀ ਜ਼ਬਰਦਸਤ ਘਟਨਾਵਾਂ ਸੀ ਬੁਰਜ਼ਵਾ ਰਿਪਬਲਿਕ ਨੇ ਇਹ ਮੈਦਾਨ ਮਾਰ ਲਿਆ ਉਸ ਦੇ ਹਿਮਾਇਤੀਆਂ ਵਿੱਚ ਉਪਰ ਦੇ ਵਿਤੀ ਧਨੀਆਂ ਦਾ ਗਰੋਹ ਸੀ,ਸਨਅਤੀ ਬੁਰਜੁਆਜ਼ੀ ਸੀ, ਦਰਮਿਆਨੀ ਜਮਾਤ ਸੀ,ਛੋਟੀ ਹੈਸੀਅਤ ਦੇ ਕਾਰੋਬਾਰੀ,ਫ਼ੌਜ ਅਤੇ ਮੁਫ਼ਲਿਸ ਆਵਾਰਾ ਗਰਦ(Lumpenproletariat) ਜਿਨ੍ਹਾਂ ਨੂੰ ਗਸ਼ਤੀ ਗਾਰਡ (59)ਦੀ ਹੈਸੀਅਤ ਨਾਲ ਮੁਨੱਜ਼ਮ ਕਰ ਲਿਆ ਗਿਆ ਸੀ,ਆਲਾ ਤਾਲੀਮ ਯਾਫ਼ਤਾ ਲੋਕ,ਪਾਦਰੀ ਅਤੇ ਦਿਹਾਤੀ ਆਬਾਦੀ,ਸਭ ਸ਼ਰੀਕ ਸਨ ਪੈਰਿਸ ਦੀ ਪ੍ਰੋਲਤਾਰੀ ਜਮਾਤ ਦੀ ਹਿਮਾਇਤ ਵਿੱਚ ਕੋਈ ਨਹੀਂ ਸੀ,ਉਹ ਤਨਹਾ ਰਹਿ ਗਿਆ ਬਗ਼ਾਵਤ ਸ਼ੁਰੁ ਹੁੰਦੇ ਹੀ ਤਿੰਨ ਹਜ਼ਾਰ ਤੋਂ ਵਧੇਰੇ ਬਾਗੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਪੰਦਰਾਂ ਹਜ਼ਾਰ ਨੂੰ ਮੁਕੱਦਮਾ ਚਲਾਏ ਬਗ਼ੈਰ ਜਲਾਵਤਨ ਕਰ ਦਿੱਤਾ ਗਿਆ ਉਸ ਹਾਰ ਦੇ ਬਾਅਦ ਪ੍ਰੋਲਤਾਰੀ ਜਮਾਤ ਇਨਕਲਾਬ ਦੇ ਮੰਜ਼ਰ-ਏ-ਆਮ ਤੋਂ ਓਝਲ ਹੋ ਗਿਆ ਉਦੋਂ ਤੋਂ ਹਰ ਅਜਿਹੇ ਮੌਕੇ ਤੇ ,ਜਿਥੇ ਤਹਿਰੀਕ ਵਿੱਚ ਮੁੜ ਉਭਾਰ ਦੇ ਆਸਾਰ ਪੈਦਾ ਹੁੰਦੇ ਹਨ,ਪ੍ਰੋਲਤਾਰੀਆ ਫਿਰ ਤੋਂ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਹਰ ਬਾਰ ਉਸ ਦੀ ਤਾਕਤ ਘਟਦੀ ਜਾਂਦੀ ਹੈ ਅਤੇ ਕੋਸ਼ਿਸ਼ ਦਾ ਹਾਸਲ ਘੱਟ ਤੋਂ ਘੱਟ ਹੁੰਦਾ ਜਾਂਦਾ ਹੈਪ੍ਰੋਲਤਾਰੀਆ ਤੋਂ ਉਪਰ ਦੀਆਂ ਜੋ ਸਮਾਜੀ ਪਰਤਾਂ ਹਨ,ਉਨ੍ਹਾਂ ਵਿੱਚੋਂ ਜਦੋਂ ਕੋਈ ਇਨਕਲਾਬ ਦੀ ਆਂਚ ਨਾਲ ਗਰਮ ਹੋਣ ਲਗਦਾ ਹੈ ਤਾਂ ਪਰੋਲਤਾਰੀਆ ਉਸ ਨਾਲ ਮਿਲ ਜਾਂਦਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਤਮਾਮ ਹਾਰਾਂ ਦੀ ਮਾਰ ਖਾਂਦਾ ਹੈ ਜੋ ਬਾਦ ਵਿੱਚ ਇਕ ਦੇ ਬਾਦ ਇਕ ਪਾਰਟੀ ਨੂੰ ਉੱਠਾਉਣੀਆਂ ਪੈਂਦੀਆਂ ਹਨ,ਹਾਰ ਖਾਣ ਵਾਲੀ ਸੁਸਾਇਟੀ ਦੀ ਸਤ੍ਹਾ ਜਿਤਨੀ ਵਧੇਰੇ ਜਗ੍ਹਾ ਘੇਰਦੀ ਹੈ,ਬਾਦ ਦੀ ਚੋਟਾਂ ਦਾ ਅਸਰ ਉਤਨਾ ਹੀ ਘੱਟ ਹੁੰਦਾ ਹੈਅਸੰਬਲੀ ਵਿੱਚ ਅਤੇ ਪ੍ਰੈੱਸ ਵਿੱਚ ਪਰੋਲਤਾਰੀਆ ਦੇ ਜਿਤਨੇ ਜਿਆਦਾ ਨੁਮਾਇਆਂ ਲੀਡਰ ਹਨ ਉਹ ਇੱਕ ਬਾਦ ਦੂਜਾ ਇੱਕ ਇੱਕ ਕਰਕੇ ਅਦਾਲਤ ਦੀਆਂ ਕੁਰਬਾਨ ਗਾਹਾਂ ਤੇ ਲਿਆਂਦੇ ਜਾ ਰਹੇ ਹਨ ਅਤੇ ਸ਼ੱਕੀ ਕਿਸਮ ਦੇ ਲੋਕ ਉਨ੍ਹਾਂ ਦੀ ਜਗ੍ਹਾ ਸੰਭਾਲਦੇ ਜਾ ਰਹੇ ਹਨ ਪ੍ਰੋਲਤਾਰੀਆ ਦਾ ਇਕ ਹਿੱਸਾ ਐਸਾ ਹੈ ਜੋ ਨਜ਼ਰੀਆਤੀ ਤਜਰਬਿਆਂ ਦੇ ਚੱਕਰ ਵਿੱਚ,ਐਕਸਚੇਂਜ ਬੈਂਕਾਂ ਅਤੇ ਮਜ਼ਦੂਰ ਸੰਗਠਨਾਂ ਵਿੱਚ ਪੈਂਦਾ ਜਾ ਰਿਹਾ ਹੈ,ਇਸ ਤਰ੍ਹਾਂ ਕਹੀਏ ਕਿ ਐਸੀ ਤਹਿਰੀਕ ਵਿੱਚ ਜਾ ਰਿਹਾ ਹੈ ਜਿਥੇ ਪਹੁੰਚ ਕੇ ਉਹ ਪੁਰਾਣੀ ਦੁਨੀਆਂ ਵਿੱਚ ਉਥਲ ਪੁਥਲ ਕਰਨ ਦੇ ਖ਼ਿਆਲ ਤੋਂ ਹੀ ਮੁਨਕਰ ਹੈ ਉਹ ਉਥਲ ਪੁਥਲ ਜੋ ਖ਼ੁਦ ਪਰ ਉਨ੍ਹਾਂ ਹੀ ਦੁਨੀਆਂ ਦੇ ਸਾਰੇ ਜ਼ਬਰਦਸਤ ਜ਼ਰੀਏ ਸਮੇਟ ਕੇ ,ਉਨ੍ਹਾਂ ਦੇ ਬਲ ਤੇ ਕੀਤੀ ਜਾਂਦੀ ਹੈ,ਇਸ ਨੂੰ ਨੂੰ ਨਹੀਂ ਮੰਨਦਾ ਅਤੇ ਸਮਾਜ ਦੀ ਪਿਠ ਪਿੱਛੇ ਤੋਂ ਬਿਲਕੁਲ ਜਾਤੀ ਤੌਰ ਤੇ ਆਪਣੀ ਹਸਤੀ ਦੀਆਂ ਮਹਿਦੂਦ ਹਾਲਤਾਂ ਦੇ ਮੁਤਾਬਿਕ ਜੈਸੇ ਤੈਸੇ ਆਪਣੀ ਜਾਨ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲਾਜ਼ਮੀ ਨਤੀਜਾ ਇਹ ਹੋਇਆ ਕਿ ਹਰ ਬਾਰ ਕੰਮ ਬਿਗੜ ਜਾਂਦਾ ਹੈ, ਨਜ਼ਰ ਐਸਾ ਆਉਂਦਾ ਹੈ ਕਿ ਪ੍ਰੋਲੇਤਾਰੀਆ ਵਿੱਚ ਨਾ ਤਾਂ ਹੁਣ ਇੰਨਾ ਦਮ ਹੈ ਕਿ ਆਪਣੀ ਪਹਿਲੇ ਵਰਗੀ ਇਨਕਲਾਬੀ ਮਹਾਨਤਾ ਫਿਰ ਹਾਸਲ ਕਰ ਲਵੇ,ਜਾਂ ਆਪਣੇ ਤਾਜ਼ਾ ਸੰਬੰਧਾਂ ਦੀ ਕੋਲੋਂ ਊਰਜਾ ਹਾਸਲ ਕਰਕੇ ਤਾਜ਼ਾ ਦਮ ਹੋ ਜਾਏ ਇਹ ਹਾਲਤ ਉਦੋਂ ਤੱਕ ਰਹੇਗੀ ਜਦੋਂ ਤੱਕ ਉਹ ਤਮਾਮ ਜਿਨ੍ਹਾਂ ਨਾਲ ਉਸ ਨੇ ਜੂਨ ਵਿੱਚ ਮੁਕਾਬਲਾ ਕੀਤਾ ਸੀ,ਖ਼ੁਦ ਵੀ ਬੇ ਦਮ ਹੋ ਕੇ ਗਿਰ ਨਾ ਜਾਣ ਖ਼ੈਰ,ਘੱਟੋ ਘੱਟ ਇੰਨਾ ਤਾਂ ਹੋਇਆ ਕਿ ਪਰੋਲਤਾਰੀਆ ਨੇ ਸੰਸਾਰ ਇਤਹਾਸਕ ਜੰਗ ਦੇ ਮਿਆਰ ਅਨੁਸਾਰ ਇੱਜ਼ਤ ਆਬਰੂ ਦੇ ਨਾਲ ਹਾਰ ਮੰਨੀ ਹੈ ਨਾ ਸਿਰਫ਼ ਫ਼ਰਾਂਸ,ਬਲਕਿ ਸਾਰਾ ਯੂਰਪ ਜੂਨ ਦੀਆਂ ਘਟਨਾਵਾਂ ਦੇ ਜ਼ਲਜ਼ਲੇ ਨਾਲ ਕੰਬ ਉੱਠਿਆ ਹੈ ਹਾਲਾਂਕਿ ਉਪਰ ਦੀਆਂ ਜਮਾਤਾਂ ਨੇ ਬਾਦ ਵਿੱਚ ਜੋ ਹਾਰਾਂ ਖਾਧੀਆਂ ਉਹ ਇਤਨੀਆਂ ਸਸਤੀ ਮਿਲੀਆਂ ਹਨ ਕਿ ਖ਼ੁਦ ਫ਼ਤਿਹ ਪਾਉਣ ਵਾਲੇ ਫ਼ਰੀਕ ਨੂੰ ਬੇਸ਼ਰਮੀ ਦੇ ਨਾਲ ਵਧਾ ਚੜ੍ਹਾ ਕਰ ਬਿਆਨ ਕਰਨਾ ਪੈਂਦਾ ਹੈ ਤਾਂ ਕਿ ਉਨ੍ਹਾਂ ਨੂੰ ਵੀ ਕਾਬਿਲੇ ਜ਼ਿਕਰ ਘਟਨਾਵਾਂ ਸ਼ੁਮਾਰ ਕੀਤਾ ਜਾ ਸਕੇ,ਅਤੇ ਹਾਰ ਖਾਣ ਵਾਲਾ ਫ਼ਰੀਕ ਪਰੋਲਤਾਰੀ ਤੋਂ ਜਿੰਨਾ ਦੂਰ ਹੁੰਦਾ ਜਾਂਦਾ ਹੈ ਬਾਦ ਦੀਆਂ ਇਹ ਹਾਰਾਂ ਹੋਰ ਜਿਆਦਾ ਸ਼ਰਮਨਾਕ ਹੁੰਦੀਆਂ ਜਾਂਦੀਆਂ ਹਨ

ਸਚ ਇਹ ਹੈ ਕਿ ਜੂਨ ਦੇ ਬਾਗੀਆਂ ਦੀ ਹਾਰ ਨੇ ਉਹ ਜ਼ਮੀਨ ਤਿਆਰ ਕਰ ਦਿੱਤੀ ਜਿਸ ਪਰ ਬੁਰਜ਼ਵਾ ਰਿਪਬਲਿਕ ਦੀ ਇਮਾਰਤ ਉਠਾਈ ਜਾ ਸਕੇ ਪਰ ਇਹਨੇ ਇਹ ਵੀ ਦਿਖਾ ਦਿੱਤਾ ਹੈ ਕਿ ਯੂਰਪ ਵਿੱਚ ਅੱਜ '' ਰਿਪਬਲਿਕ ਜਾਂ ਬਾਦਸ਼ਾਹਤ '' ਦੀ ਬਹਿਸ ਨਹੀਂ ਬਲਕਿ ਜ਼ੇਰ-ਏ-ਬਹਿਸ ਸਵਾਲ ਕੁਛ ਹੋਰ ਹੈ ਉਸ ਹਾਰ ਨੇ ਇਹ ਰਾਜ਼ ਵੀ ਖੋਲ ਦਿੱਤਾ ਕਿ ਬੁਰਜ਼ਵਾ ਰਿਪਬਲਿਕ ਦਾ ਮਤਲਬ ਇਥੇ ਇਹ ਹੈ ਕਿ ਇਕ ਜਮਾਤ ਦੂਸਰੀਆਂ ਜਮਾਤਾਂ ਪਰ ਮਨਮਾਨੀ ਹਕੂਮਤ ਚਲਾਏ ਇਹ ਵੀ ਦਿਖਾ ਦਿੱਤਾ ਕਿ ਪੁਰਾਣੀ ਸਭਿਅਤਾ ਦੇ ਮੁਲਕਾਂ ਵਿੱਚ ਜਿਥੇ ਜਮਾਤਾਂ ਦਾ ਨਿਰਮਾਣ ਬਹੁਤ ਵਿਕਾਸ ਕਰ ਚੁੱਕਾ ਹੈ ,ਪੈਦਾਵਾਰ ਦੇ ਆਧੁਨਿਕ ਤਰੀਕੇ ਆਮ ਹਨ ,ਅਤੇ ਬੌਧਿਕ ਬੇਦਾਰੀ ਉਸ ਹੱਦ ਨੂੰ ਪਹੁੰਚ ਚੁੱਕੀ ਹੈ ਕਿ ਸਦੀਆਂ ਦੇ ਅਸਰ ਨਾਲ ਤਮਾਮ ਰਵਾਇਤੀ ਖ਼ਿਆਲ ਤਹਲੀਲ ਹੋ ਕੇ ਰਹਿ ਗਏ ਹਨ ,ਉਥੇ ਰਿਪਬਲਿਕ ਦਾ ਮਤਲਬ ਆਮ ਤੌਰ ਤੇ ਇਹ ਹੋਵੇਗਾ ਕਿ ਬੁਰਜ਼ਵਾ ਸਮਾਜ ਦੇ ਇਨਕਲਾਬੀ ਕਾਇਆਕਲਪ ਦੀ ਸਿਆਸੀ ਸ਼ਕਲ,ਨਾ ਕਿ ਰੂੜੀਵਾਦੀ ਸ਼ਕਲ,ਜਿਵੇਂ ਕਿ ਮਿਸਾਲ ਦੇ ਤੌਰ ਤੇ ਉਤਰੀ ਅਮਰੀਕਾ ਦੀਆਂ ਸਯੁੰਕਤ ਰਿਆਸਤਾਂ ਵਿੱਚ ਰਾਇਜ ਹੈ ਜਿਥੇ ਭਾਵੇਂ ਜਮਾਤਾਂ ਦਾ ਵਜੂਦ ਹੈ ਲੇਕਿਨ ਅਜੇ ਉਹ ਸਥਿਰ ਹਾਲਤ ਤੇ ਕਾਇਮ ਨਹੀਂ ਹੋਈਆਂ ਬਲਕਿ ਇਕ ਦੂਸਰੀ ਜਮਾਤ ਵਿੱਚ ਆਮਦੋ ਰਫ਼ਤ ਬਰਾਬਰ ਜਾਰੀ ਹੈ,ਜਿਥੇ ਪੈਦਾਵਾਰ ਦੇ ਆਧੁਨਿਕ ਸਾਧਨ ਆਪਣੇ ਆਪ ਨੂੰ ਇਕ ਠਹਿਰੀ ਹੋਈ ਫ਼ਾਲਤੂ ਆਬਾਦੀ ਦੇ ਨਾਲ ਇੱਕ ਸੁਰ ਹੋਣ ਦੀ ਬਜਾਏ ਆਦਮੀਆਂ ਜਾਂ ਮਿਹਨਤੀਆਂ ਦੀ ਕਮੀ ਪੂਰੇ ਕਰਨ ਦਾ ਫ਼ਰਜ਼ ਅੰਜਾਮ ਦੇ ਰਹੇ ਹਨ ਅਤੇ ਅਖੀਰ ਜਿਥੇ ਮਾਦੀ ਪੈਦਾਵਾਰ ਨੂੰ ਅੱਗੇ ਲੈ ਜਾਣ ਦਾ ਜਨੂੰਨ ਅਤੇ ਵਲਵਲਾ,ਜਿਸ ਨੇ ਅਜੇ ਆਪਣੀ ਨਵੀਂ ਦੁਨੀਆਂ ਨੂੰ ਬਣਾਉਣਾ ਹੈ,ਇੰਨਾ ਮਸਰੂਫ਼ ਹੈ ਕਿ ਭੂਤਾਂ ਵਾਲੀ ਪੁਰਾਣੀ ਦੁਨੀਆਂ ਦਾ ਖ਼ਾਤਮਾ ਕਰਨ ਦੇ ਲਈ ਨਾ ਤਾਂ ਉਸ ਦੇ ਪਾਸ ਵਕਤ ਹੈ,ਨਾ ਮੌਕਾ

ਜੂਨ ਦੇ ਦਿਨਾਂ ਵਿੱਚ ਸਾਰੀਆਂ ਜਮਾਤਾਂ ਅਤੇ ਪਾਰਟੀਆਂ ਨੇ ਮਿਲ ਕੇ ਅਨਾਰਕੀ ਦੀ, ਸੋਸ਼ਲਿਜ਼ਮ ਦੀ ਅਤੇ ਕਮਿਊਨਿਜਮ ਦੀ ਪਾਰਟੀ ਵਜੋਂ ਪ੍ਰੋਲ਼ਤਾਰੀਆ ਜਮਾਤ ਦੇ ਖ਼ਿਲਾਫ਼ ਇਕ ਜਾਬਤੇ ਦੀ ਪਾਰਟੀ ਬਣਾ ਲਈ ਸੀ ਉਨ੍ਹਾਂ ਨੇ ਸਮਾਜ ਨੂੰ '' ਸਮਾਜ ਦੇ ਦੁਸ਼ਮਣਾਂ ''ਤੋਂ '' ਬਚਾ ਲਿਆ'' ਸੀ ਆਪਣੀ ਫ਼ੌਜ ਦੇ ਲਈ ਉਨ੍ਹਾਂ ਨੇ ਜੋ ਪਾਸਵਰਡ ਚੁਣੇ ਉਹ ਵੀ ਪੁਰਾਣੇ ਸਮਾਜ ਦੇ ਨਾਅਰੇ ਸੀ ''ਜਾਇਦਾਦ ,ਖ਼ਾਨਦਾਨ,ਮਜ਼ਹਬ ਅਤੇ ਕਾਇਦਾ ਕਨੂੰਨ ''ਅਤੇ ਉਲਟ ਇਨਕਲਾਬੀ ਮੁਜਾਹਿਦਾਂ ਨੂੰ ਇਹ ਜੈਕਾਰਾ ਦੇ ਦਿੱਤਾ '' ਇਸ ਨਿਸ਼ਾਨ ਨਾਲ ਤੁਸੀਂ ਫ਼ਤਿਹ ਪਾਓਗੇ ''(60)ਉਸ ਲਮਹੇ ਦੇ ਬਾਅਦ ਜਦੋਂ ਵੀ ਉਨ੍ਹਾਂ ਕਈ ਪਾਰਟੀਆਂ ਵਿੱਚੋਂ ਐਸੀ ਕੋਈ ਪਾਰਟੀ ਜੋ ਕਦੇ ਜੂਨ ਦੇ ਬਾਗੀਆਂ ਦੇ ਮੁਕਾਬਲੇ ਪਰ ਉਨ੍ਹਾਂ ਪਰਚਮਾਂ ਥੱਲੇ ਖੜੀ ਹੋਈ ਸੀ,ਖ਼ੁਦ ਆਪਣੀ ਜਮਾਤ ਦੀ ਖ਼ਾਤਿਰ ਇਨਕਲਾਬੀ ਮੈਦਾਨ ਵਿੱਚ ਉਤਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਵੀ ਇਨ੍ਹਾਂ ਨਾਹਰਿਆਂ ਤੋਂ ਮਾਤ ਖਾ ਜਾਂਦੀ ਹੈ : '' ਨਿੱਜੀ ਮਲਕੀਅਤ,ਖ਼ਾਨਦਾਨ,ਮਜ਼ਹਬ ਅਤੇ ਕਾਇਦਾ ਕਨੂੰਨ '' ਹਰ ਬਾਰ ਜਦੋਂ ਹੁਕਮਰਾਨਾਂ ਦਾ ਹਲਕਾ ਹੋਰ ਸੁੰਗੜਦਾ ਹੈ,ਹਰ ਬਾਰ ਜਦੋਂ ਵਧੇਰੇ ਆਮ ਮਫ਼ਾਦਾਂ ਦੇ ਬਜਾਏ ਖ਼ਾਸ ਮੁਫ਼ਾਦ ਹਾਵੀ ਹੁੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਸਮਾਜ ਨੂੰ ਦੁਸ਼ਮਣ ਦੀ ਜ਼ਦ ਤੋਂ ਬਚਾ ਲਿਆ ਗਿਆ ਹੈ ਚਾਹੇ ਬੁਰਜੂਆ ਵਿਤੀ ਨਿਜ਼ਾਮ ਦੇ ਸੁਧਾਰ ਦਾ ਮਾਮੂਲੀ ਤਕਾਜ਼ਾ ਹੋਵੇ ਚਾਹੇ ਸਿਧਾ ਸਾਦਾ ਉਦਾਰਵਾਦ ਦਾ ਮੁਤਾਲਬਾ ਹੋਵੇ ,ਚਾਹੇ ਇਸ ਤਰ੍ਹਾਂ ਹੀ ਰਸਮੀ ਜਿਹੀ ਗਣਰਾਜਵਾਦੀ ਮੰਗ ਹੋਵੇ ਜਾਂ ਸਤੱਹੀ ਜਿਹੀ ਜਮਹੂਰੀਅਤ ਪਸੰਦੀ ਦਾ ਮੁਤਾਲਬਾ ਇਨ੍ਹਾਂ ਸਭਨਾਂ ਨੂੰ ਇਕ ਹੀ ਲਾਠੀ ਨਾਲ ਹੱਕਿਆ ਜਾਂਦਾ ਹੈ ਕਿ ਇਹ '' ਸਮਾਜ ਤੇ ਕਾਤਲਾਨਾ ਹਮਲਾ '' ਹੈ ਅਤੇ ਇਸ ਤੋਂ ''ਸੋਸ਼ਲਿਜ਼ਮ'' ਦੀ ਬੋ ਆਉਂਦੀ ਹੈ ਆਖ਼ਰੀ ਬਾਤ ਇਹ ਕਿ ਉਹੀ ਜੋ '' ਮਜ਼ਹਬ ਅਤੇ ਕਾਇਦੇ ਕਨੂੰਨ '' ਦੇ ਸਭ ਤੋਂ ਉੱਚੇ ਨਿਗਹੇਬਾਨ ਸਨ,ਉਨ੍ਹਾਂ ਨੂੰ ਠੋਹਕਰਾਂ ਮਾਰ ਮਾਰ ਕੇ ਰੂਹਾਨੀ ਹੁਕਮ ਜਾਰੀ ਕਰਨ ਲਈ ਬਣੇ ਤਿਪਾਏ ਸਟੂਲਾਂ ਤੋਂ ਉਤਾਰਿਆ ਜਾਂਦਾ ਹੈ,ਅੱਧੀ ਅੱਧੀ ਰਾਤ ਨੂੰ ਬਿਸਤਰਿਆਂ ਤੋਂ ਘਸੀਟਿਆ ਜਾਂਦਾ ਹੈ, ਜੇਲ੍ਹ ਦੀਆਂ ਗੱਡੀਆਂ ਵਿੱਚ ਭਰਿਆ ਜਾਂਦਾ ਹੈ, ਜੇਲ੍ਹ ਦੀਆਂ ਕਾਲ ਕੋਠੀਆਂ ਵਿੱਚ ਸੁੱਟਿਆ ਜਾਂਦਾ ਹੈ ਜਾਂ ਜਲਾਵਤਨ ਕਰ ਦਿੱਤਾ ਜਾਂਦਾ ਹੈ , ਉਨ੍ਹਾਂ ਦੀਆਂ ਇਬਾਦਤ ਗਾਹਾਂ ਨੂੰ ਮਲੀਆਮੇਟ ਕੀਤਾ ਜਾਂਦਾ ਹੈ, ਉਨ੍ਹਾਂ ਦੇ ਹੋਠ ਸਿਉਂ ਦਿੱਤੇ ਜਾਂਦੇ ਹਨ ,ਪੈੱਨ ਤੋੜੇ ਜਾਂਦੇ ਹਨ ਅਤੇ ਮਜ਼ਹਬ ਦੇ ,ਜਾਇਦਾਦ ਦੇ ,ਖ਼ਾਨਦਾਨ ਦੇ ਅਤੇ ਕਾਇਦੇ ਕਨੂੰਨ ਦੇ ਨਾਮ ਤੇ ਉਨ੍ਹਾਂ ਦੇ ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਮਜ਼ਹਬ ਦੇ ,ਜਾਇਦਾਦ ਦੇ ,ਖ਼ਾਨਦਾਨ ਦੇ ਅਤੇ ਕਾਇਦੇ ਕਨੂੰਨ ਦੇ ਨਾਮ ਤੇ ਨਸ਼ੇ ਵਿੱਚ ਬੇਕਾਬੂ ਫ਼ੌਜੀਆਂ ਦੇ ਹਜੂਮ ਆਪਣੇ ਛੱਜਿਆ ਤੇ ਖੜੇ ਉਨ੍ਹਾਂ ਬੁਰਜੂਆ ਜਨੂੰਨੀਆਂ ਨੂੰ ਗੋਲੀ ਮਾਰ ਦਿੰਦੇ ਹਨ ਜਿਨ੍ਹਾਂ ਨੇ ਕਾਇਦੇ ਕਨੂੰਨ ਦੀ ਰਟ ਲੱਗੀ ਹੋਈ ਸੀ,ਉਨ੍ਹਾਂ ਦੀਆਂ ਘਰੇਲੂ ਇਬਾਦਤਗਾਹਾਂ ਦੀ ਬੇਹੁਰਮਤੀ ਕੀਤੀ ਜਾਂਦੀ ਹੈ , ਉਨ੍ਹਾਂ ਦੇ ਘਰਾਂ ਤੇ ਮਨਪ੍ਰਚਾਵੇ ਖਾਤਰ ਬੰਬ ਸੁੱਟੇ ਜਾਂਦੇ ਹਨਅਤੇ ਕਮਾਲ ਇਹ ਕਿ ਬੁਰਜ਼ਵਾ ਸਮਾਜ ਦੇ ਗੰਦ ਮੈਲ ਤੋਂ ਕਾਇਦੇ ਕਨੂੰਨ ਦਾ ਪਾਕੀਜ਼ਾ ਲਸ਼ਕਰ ਤਿਆਰ ਕੀਤਾ ਜਾਂਦਾ ਹੈ,ਫਿਰ ਸੂਰਮਾ ਕਰਾਪੁਲਿੰਕਸੀ (ਜਰਮਨ ਕਵੀ ਹਾਈਨੇ ਦੀ ਕਵਿਤਾ ਦੋ ਸਰਦਾਰ ਦਾ ਇੱਕ ਪਾਤਰ, ਇੱਕ ਪੋਲਿਸ ਅਮੀਰ ਐਸ਼ੀ ਪੱਠਾ-ਇਥੇ ਲੂਈ ਬੋਨਾਪਾਰਟ ਵੱਲ ਇਸ਼ਾਰਾ ਹੈ ) ਫ਼ਰਾਂਸ ਦੇ ਸ਼ਾਹੀਮਹਲ ਤੁਲੇਰੀ ਵਿੱਚ '' ਸਮਾਜ ਦਾ ਰਾਖਾ '' ਬਣ ਕੇ ਗੱਦੀ ਤੇ ਬਹਿ ਜਾਂਦਾ ਹੈ

No comments:

Post a Comment