Tuesday, February 8, 2011

ਲੁਡਵਿਗ ਫਾਇਰਬਾਖ ਬਾਰੇ ਥੀਸਿਸ

1

ਹੁਣ ਤੱਕ ਦੇ ਸਾਰੇ ਭੌਤਿਕਵਾਦ - ਜਿਸ ਵਿੱਚ ਫਾਇਰਬਾਖ ਦਾ ਭੌਤਿਕਵਾਦ ਵੀ ਸ਼ਾਮਿਲ ਹੈ - ਦੀ ਮੁੱਖ ਖਾਮੀਂ ਇਹ ਹੈ ਕਿ ਵਸਤੂ , ਅਸਲੀਅਤ ਅਤੇ ਇੰਦ੍ਰੀਅਤਾ ਨੂੰ ਕੇਵਲ ਵਿਸ਼ਾ ਜਾਂ ਅਨੁਧਿਆਨ ਦੇ ਰੂਪ ਵਿੱਚ ਕਲਪਿਤ ਕੀਤਾ ਜਾਂਦਾ ਹੈ , ਨਾ ਕਿ ਮਨੁੱਖ ਦੇ ਇੰਦਰੀਗਤ ਸਰਗਰਮੀ , ਅਭਿਆਸ ਦੇ ਰੂਪ ਵਿੱਚ । ਇਸਦਾ ਨਤੀਜਾ ਇਹ ਹੋਇਆ ਕਿ ਸਰਗਰਮ ਪੱਖ ਭੌਤਿਕਵਾਦ ਦੁਆਰਾ ਨਹੀਂ , ਸਗੋਂ ਵਿਚਾਰਵਾਦ ਦੁਆਰਾ ਵਿਕਸਿਤ ਕੀਤਾ ਗਿਆ - ਪਰ ਸਿਰਫ ਅਮੂਰਤ ਰੂਪ ਵਿੱਚ , ਕਿਉਂਕਿ ਵਿਚਾਰਵਾਦ ਅਸਲੀ ਇੰਦਰੀਗਤ ਸਰਗਰਮੀ ਤੋਂ ਉੱਕਾ ਨਾਵਾਕਿਫ਼ ਹੈ । ਫਾਇਰਬਾਖ ਵਿਚਾਰ - ਵਸਤਾਂ ਨੂੰ ਵਾਸਤਵ ਇੰਦਰੀਗਤ ਵਸਤਾਂ ਤੋਂ ਜੁਦਾ ਚਾਹੁੰਦਾ ਹੈ , ਪਰ ਉਹ ਖੁਦ ਆਪ ਮਨੁੱਖੀ ਸਰਗਰਮੀ ਨੂੰ ਵਸਤੂਨਿਸ਼ਠ ਸਰਗਰਮੀ ਦੇ ਰੂਪ ਵਿੱਚ ਧਾਰਨ ਨਹੀਂ ਕਰਦਾ ਇਸ ਲਈ ਆਪਣੀ ਪੁਸਤਕ 'ਈਸਾਈ ਧਰਮ ਦਾ ਸਾਰ' ਵਿੱਚ ਉਹ ਸਿਧਾਂਤਕ ਰੁਖ਼ ਨੂੰ ਹੀ ਇੱਕੋ ਇੱਕ ਸਿਰਫ ਸੱਚਾ ਮਾਨਵੀ ਰੁਖ਼ ਮੰਦਾ ਹੈ , ਜਦੋਂ ਕਿ ਅਭਿਆਸ ਦੀ ਪ੍ਰਤੀਤੀ ਇਸ ਦੇ ਕੋਝੇ ਯ੍ਸੂਹੀ ਰੂਪ ਹੀ ਮੰਦਾ ਅਤੇ ਮਿਥਦਾ ਹੈ ਇਸ ਲਈ ਉਹ ਕ੍ਰਾਂਤੀਕਾਰੀ ਅਤੇ ਵਿਵਹਾਰਕ - ਆਲੋਚਨਾਤਮਕ ਸਰਗਰਮੀ ਦਾ ਮਹੱਤਵ ਨਹੀਂ ਸਮਝ ਪਾਉਂਦਾ

2

ਇਹ ਪ੍ਰਸ਼ਨ , ਕਿ ਕੀ ਵਸਤੂਨਿਸ਼ਠ ਸੱਚ ਨੂੰ ਮਾਨਵੀ ਚਿੰਤਨ ਦਾ ਸਹਿਜ ਗੁਣ ਮੰਨਿਆ ਜਾ ਸਕਦਾ ਹੈ , ਸਿਧਾਂਤਕ ਨਹੀਂ ਸਗੋਂ ਵਿਵਹਾਰਕ ਪ੍ਰਸ਼ਨ ਹੈ । ਵਿਵਹਾਰ ਵਿੱਚ ਮਨੁੱਖ ਨੂੰ ਆਪਣੇ ਚਿੰਤਨ ਦੀ ਸੱਚਾਈ ਨੂੰ , ਯਾਨੀ ਯਥਾਰਥਕਤਾ ਅਤੇ ਸ਼ਕਤੀ , ਉਸਦੀ ਇਹਪੱਖਤਾ ਨੂੰ ਪ੍ਰਮਾਣਿਤ ਕਰਨਾ ਪੈਂਦਾ ਹੈ । ਵਿਵਹਾਰ ਤੋਂ ਅਲਗ ਥਲਗ ਚਿੰਤਨ ਦੀ ਯਥਾਰਥਕਤਾ ਅਤੇ ਅਯਥਾਰਥਕਤਾ ਸੰਬੰਧੀ ਵਿਵਾਦ ਕੋਰਾ ਪੰਡਤਾਊ ਪ੍ਰਸ਼ਨ ਹੈ

3

ਪ੍ਰਸਥਿਤੀਆਂ ਅਤੇ ਪਾਲਣ ਪੋਸ਼ਣ ਦੇ ਪਰਿਵਰਤਨ ਸੰਬੰਧੀ ਭੌਤਿਕਵਾਦੀ ਸਿੱਧਾਂਤ ਇਸ ਗੱਲ ਨੂੰ ਭੁਲਾ ਦਿੰਦਾ ਹੈ ਕਿ ਪ੍ਰਸਥਿਤੀਆਂ ਨੂੰ ਮਨੁੱਖ ਹੀ ਬਦਲਦੇ ਹਨ ਅਤੇ ਕਿ ਖੁਦ ਸਿਖਿਅਕ ਨੂੰ ਸਿੱਖਿਅਤ ਕਰ ਦੀ ਲੋੜ ਹੁੰਦੀ ਹੈ । ਇਸ ਲਈ ਇਹ ਸਿੱਧਾਂਤ ਲਾਜ਼ਮੀ ਸਮਾਜ ਨੂੰ ਦੋ ਭਾਗਾਂ ਵਿੱਚ ਵੰਡ ਦੇਣ ਦੇ ਸਿੱਟੇ ਤੇ ਪੁੱਜਦਾ ਹੈ , ਜਿਨ੍ਹਾਂ ਵਿਚੋਂ ਇੱਕ ਭਾਗ ਸਮਾਜ ਦੇ ਉੱਤੇ ਹੁੰਦਾ ਹੈ । ਪ੍ਰਸਥਿਤੀਆਂ ਦੀ ਤਬਦੀਲੀ ਅਤੇ ਮਾਨਵੀ ਸਰਗਰਮੀ ਦਾ ਸੰਜੋਗ ਕੇਵਲ ਕ੍ਰਾਂਤੀਵਾਦੀ ਵਿਵਹਾਰ ਦੇ ਰੂਪ ਵਿੱਚ ਹੀ ਵਿਚਾਰਿਆ ਅਤੇ ਤਰਕਬੁੱਧੀ ਦੁਆਰਾ ਸਮਝਿਆ ਜਾ ਸਕਦਾ ਹੈ ।

4

ਫਾਇਰਬਾਖ ਧਾਰਮਿਕ ਖੁਦ ਬੇਗਾਨਗੀ - ਅਰਥਾਤ ਜਗਤ ਦੀ ਦੋ ਜਗਤਾਂ , ਇੱਕ ਧਾਰਮਿਕ ਅਤੇ ਦੂਜਾ ਸੈਕੂਲਰ , ਵਿੱਚ ਵੰਡ - ਦੀ ਸਚਾਈ ਤੋਂ ਸ਼ੁਰੂ ਕਰਦਾ ਹੈ ਸ ਦਾ ਕੰਮ ਇਹ ਹੈ ਕਿ ਇਸ ਧਾਰਮਿਕ ਜਗਤ ਨੂੰ ਉਸਦੇ ਲੌਕਿਕ ਆਧਾਰ ਵਿੱਚ ਦਰਸਾ ਦੇਵੇ ਉਹ ਇਸ ਸਚਾਈ ਨੂੰ ਨਜਰੰਦਾਜ ਕਰ ਦਿੰਦੇ ਹਨ ਕਿ ਉਪਰੋਕਤ ਕਾਰਜ ਦੀ ਪੂਰਤੀ ਦੇ ਬਾਅਦ ਮੁੱਖ ਕਾਰਜ ਫਿਰ ਵੀ ਅਧੂਰਾ ਰਹਿ ਜਾਂਦਾ ਹੈ । ਪਰ ਗੱਲ ਨੂੰ ਕਿ ਭੌਤਿਕ ਆਧਾਰ ਖੁਦ ਆਪ ਨੂੰ ਖੁਦ ਆਪ ਤੋਂ ਜੁਦਾ ਕਰ ਲੈਂਦਾ ਹੈ ਅਤੇ ਆਪ ਨੂੰ ਉੱਪਰ ਬੱਦਲਾਂ ਵਿੱਚ ਇੱਕ ਆਜਾਦ ਖੇਤਰ ਦੇ ਰੂਪ ਵਿੱਚ ਸਥਾਪਤ ਕਰ ਲੈਂਦਾ ਹੈ , ਕੇਵਲ ਇਸ ਲੌਕਿਕ ਆਧਾਰ ਦੇ ਪਾੜਾਂ ਅਤੇ ਆਤਮ ਵਿਰੋਧਤਾਈਆਂ ਦੁਆਰਾ ਹੀ ਸਮਝਿਆ ਜਾ ਸਕਦਾ ਹੈ । ਇਸ ਲਈ ਖੁਦ ਇਸ ਲੌਕਿਕ ਆਧਾਰ ਨੂੰ ਉਸਦੇ ਅੰਤਰਵਿਰੋਧ ਦੀ ਦਸ਼ਾ ਵਿੱਚ ਸਮਝਣਾ ਅਤੇ ਵਿਵਹਾਰ ਵਿੱਚ ਇਹਦਾ ਕ੍ਰਾਂਤੀਕਾਰੀ ਪਰਿਵਰਤਨ ਕਰਨਾ ਦੋਵੇਂ ਆਵਸ਼ਕ ਹਨ ਮਿਸਾਲ ਦੇ ਤੌਰ ਤੇ , ਇੱਕ ਵਾਰ ਲਭ ਲੈਣ ਦੇ ਬਾਅਦ ਕਿ ਪਵਿਤਰ ਪਰਵਾਰ ਦਾ ਰਹੱਸ ਲੌਕਿਕ ਪਰਵਾਰ ਵਿੱਚ ਹੈ , ਖੁਦ ਲੌਕਿਕ ਪਰਵਾਰ ਨੂੰ ਸਿੱਧਾਂਤ ਵਿੱਚ ਅਤੇ ਵਿਵਹਾਰ ਵਿੱਚ ਅਵਸ਼ ਨਸ਼ਟ ਕੀਤਾ ਜਾਣਾ ਚਾਹੀਦਾ ਹੈ ।

5

ਅਮੂਰਤ ਚਿੰਤਨ ਤੋਂ ਅਸੰਤੁਸ਼ਟ ਫਾਇਰਬਾਖ ਇੰਦਰਿਆਵੀ ਅਨੁਧਿਆਨ ਚਾਹੁੰਦਾ ਹੈ , ਪਰ ਉਹ ਇੰਦ੍ਰੀਅਤਾ ਨੂੰ ਵਿਵਹਾਰਕ ਮਨੁੱਖੀ - ਇੰਦਰਿਆਵੀ ਸਰਗਰਮੀ ਦੇ ਰੂਪ ਵਿੱਚ ਨਹੀਂ ਸਮਝਦਾ

6

ਫਾਇਰਬਾਖ ਧਾਰਮਿਕ ਸਾਰਤੱਤ ਨੂੰ ਮਾਨਵੀ ਸਾਰਤੱਤ ਵਿੱਚ ਨਿਖੇੜ ਲੈਂਦਾ ਹੈ ਪਰ ਮਾਨਵੀ ਸਾਰਤੱਤ ਕੋਈ ਅਮੂਰਤ ਤੱਤ ਨਹੀਂ ਹੈ ਜੋ ਹਰ ਇੱਕ ਵਿਅਕਤੀ ਵਿੱਚ ਅੰਤਰਨਿਹਿਤ ਹੋਵੇ

ਆਪਣੀ ਹਕੀਕਤ ਵਿੱਚ ਹ ਸਾਮਾਜਕ ਸਬੰਧਾਂ ਦਾ ਸਮੁੱਚ ਹੈ ।

ਫਾਇਰਬਾਖ ਇਸ ਹਕੀਕੀ ਸਾਰਤੱਤ ਦੀ ਆਲੋਚਨਾ ਕਰਨ ਤੱਕ ਨਹੀਂ ਜਾਂਦਾ , ਨਤੀਜੇ ਵਜੋਂ ਇਸ ਗੱਲ ਲਈ ਮਜਬੂਰ ਹੈ ਕਿ ਉਹ :

. ਧਾਰਮਿਕ ਭਾਵਨਾ ਨੂੰ ਇਤਿਹਾਸਿਕ ਪ੍ਰਕਿਰਿਆ ਤੋਂ ਅਮੂਰਤ ਤੌਰ ਤੇ ਜੁਦਾ ਕਰ ਲਵੇ ਅਤੇ ਆਪਣੇ ਆਪ ਵਿੱਚ ਇੱਕ ਵਸਤੂ ਦੇ ਰੂਪ ਵਿੱਚ ਇਸ ਨੂੰ ਨਿਸਚਿਤ ਕਰ ਲਵੇ ਅਤੇ ਇੱਕ ਅਮੂਰਤ - ਅਲਗ ਥਲਗ - ਮਨੁੱਖੀ ਵਿਅਕਤੀ ਦੀ ਪੂਰਵ ਧਾਰਨਾ ਬਣਾ ਲਵੇ

. ਉਨ੍ਹਾਂ ਦੀ ਨਜ਼ਰ ਵਿੱਚ ਮਾਨਵੀ ਸਾਰਤੱਤ ਕੇਵਲ ਜਿਨਸ(genus) ਦੀ ਸ਼ਕਲ ਵਿੱਚ ਸਮਝਿਆ ਜਾ ਸਕਦਾ ਹੈ , ਅਰਥਾਤ ਅੰਤਰੀਵ ਮੂਕ ਸਧਾਰਨੀਕਰਨ ਦੇ ਤੌਰ ਤੇ ਜੋ ਕੁਦਰਤੀ ਤੌਰ ਤੇ ਅਨੇਕ ਵਿਅਕਤੀਆਂ ਨੂੰ ਇੱਕ ਕਰਦੀ ਹੈ ।

7

ਨਤੀਜੇ ਵਜੋਂ , ਫਾਇਰਬਾਖ ਇਹ ਨਹੀਂ ਵੇਖ ਪਾਉਂਦਾ ਕਿ ਧਾਰਮਿਕ ਭਾਵਨਾ ਆਪ ਹੀ ਇੱਕ ਸਾਮਾਜਕ ਉਪਜ ਹੈ ਅਤੇ ਜਿਸ ਅਮੂਰਤ ਵਿਅਕਤੀ ਦਾ ਉ ਨੇ ਵਿਸ਼ਲੇਸ਼ਣ ਕੀਤਾ , ਉਹ ਸਮਾਜ ਦੀ ਇੱਕ ਵਿਸ਼ੇਸ਼ ਰੂਪ ਦਾ ਪ੍ਰਾਣੀ ਹੈ ।

8

ਸਾਮਾਜਕ ਜੀਵਨ ਮੂਲ ਤੌਰ ਤੇ ਵਿਵਹਾਰਕ ਹੈ । ਸਾਰੇ ਰਹੱਸ , ਜੋ ਸਿੱਧਾਂਤ ਨੂੰ ਰਹੱਸਵਾਦ ਦੇ ਰਾਹ ਪਾ ਦਿੰਦੇ ਹਨ , ਮਨੁੱਖ ਵਿਵਹਾਰ ਵਿੱਚ , ਅਤੇ ਇਸ ਵਿਵਹਾਰ ਦੇ ਸੰਗਿਆਨ ਵਿੱਚ ਆਪਣਾ ਬੁੱਧੀ ਸੰਗਤ ਹੱਲ ਪਾਉਂਦੇ ਹਨ ।

9

ਅਨੁਧਿਆਨਵਾਦੀ ਭੌਤਿਕਵਾਦ ਦੀ - ਅਰਥਾਤ ਉਸ ਭੌਤਿਕਵਾਦ ਦੀ ਜੋ ਇੰਦਰੀਆਵੀ ਨੂੰ ਵਿਵਹਾਰਕ ਸਰਗਰਮੀ ਨਹੀਂ ਮੰਨਦਾ - ਚਰਮ ਉਪਲਬਧੀ ਇਕੱਲੇ ਵਿਅਕਤੀਆਂ ਦਾ, ਨਾਗਰਿਕ ਸਮਾਜ ਦਾ ਅਨੁਧਿਆਨ ਹੈ

10

ਪੁਰਾਣੇ ਭੌਤਿਕਵਾਦ ਦਾ ਦ੍ਰਿਸ਼ਟੀਕੋਣ ਨਗਰ ਸਮਾਜ ਹੈ , ਨਵੇਂ ਭੌਤਿਕਵਾਦ ਦਾ ਦ੍ਰਿਸ਼ਟੀਕੋਣ ਮਨੁੱਖੀ ਸਮਾਜ ਜਾਂ ਸਮਾਜੀਕ੍ਰਿਤ ਮਾਨਵਜਾਤੀ ਹੈ ।

11

ਦਾਰਸ਼ਨਿਕਾਂ ਨੇ ਵੱਖ ਵੱਖ ਵਿਧੀਆਂ ਨਾਲ ਦੁਨੀਆਂ ਦੀ ਕੇਵਲ ਵਿਆਖਿਆ ਹੀ ਕੀਤੀ ਹੈ , ਲੇਕਿਨ ਸਵਾਲ ਦੁਨੀਆਂ ਨੂੰ ਬਦਲ ਦਾ ਹੈ ।


(ਕਾਰਲ ਮਾਰਕਸ ਨੇ ੧੮੪੫ ਦੀ ਬਸੰਤ ਰੁਤੇ ਲਿਖਿਆ ।)


No comments:

Post a Comment