Thursday, February 10, 2011

ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ -ਫ਼ਰੈਡਰਿਕ ਏਂਗਲਜ਼ ਦੀ ਭੂਮਿਕਾ

1891ਦੇ ਐਡੀਸ਼ਨ ਦੇ ਲਈ ਫ਼ਰੈਡਰਿਕ ਏਂਗਲਜ਼ ਦੀ ਭੂਮਿਕਾ

ਅਠਾਰਵੀਂ ਬਰੂਮੇਰ ਦਾ ਪਹਿਲਾ ਐਡੀਸ਼ਨ ਨਿਕਲਿਆਂ 33ਸਾਲ ਹੋ ਗਏ ਹਨ ਅਤੇ ਹੁਣ ਫਿਰ ਇਸ ਦਾ ਨਵਾਂ ਐਡੀਸ਼ਨ ਪ੍ਰਕਾਸ਼ਿਤ ਕਰਨ ਦੀ ਜ਼ਰੂਰਤ ਇਹ ਸਾਬਤ ਕਰਦੀ ਹੈ ਕਿ ਕਿਤਾਬ ਦੀ ਅਹਿਮੀਅਤ ਅੱਜ ਵੀ ਘੱਟ ਨਹੀਂ ਹੋਈ

ਇਹ ਵਾਕਈ ਇਕ ਬੇ ਮਿਸਾਲ ਜ਼ਿਹਨੀ ਕਾਰਨਾਮਾ ਹੈਉਹ ਹੰਗਾਮਾ ਖ਼ੇਜ਼ ਘਟਨਾ ਜਿਸ ਨੇ ਤਮਾਮ ਸਿਆਸੀ ਦੁਨੀਆਂ ਨੂੰ ਇਕ ਧਮਕ ਦੇ ਨਾਲ ਹਿਲਾ ਸੁਟਿਆ ਸੀ, ਅਤੇ ਜਿਸ ਨੂੰ ਕੁਛ ਲੋਕਾਂ ਨੇ ਇਖ਼ਲਾਕੀ ਗਿਰਾਵਟ ਕਹਿ ਕੇ ਚੀਖ਼ ਪੁਕਾਰ ਮਚਾਈ ਸੀ, ਅਤੇ ਕੁਛ ਨੇ ਇਸ ਨੂੰ ਇਨਕਲਾਬ ਤੋਂ ਬਚ ਨਿਕਲਣ ਅਤੇ ਗੁਮਰਾਹੀ ਦੀ ਸਜ਼ਾ ਪਾਉਣ ਦੇ ਤੌਰ ਤੇ ਕਬੂਲ ਕਰ ਲਿਆ ਸੀ, ਜਿਸ ਤੇ ਸਭ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਸਨ ਲੇਕਿਨ ਸਮਝਿਆ ਕੋਈ ਨਹੀਂ ਸੀਇਸ ਵਾਕੇ ਦੇ ਫ਼ੌਰਨ ਬਾਦ ਕਾਰਲ ਮਾਰਕਸ ਨੇ ਉਸ ਮੁਖ਼ਤਸਰ, ਲਤੀਫਾ ਨੁਮਾ ਤਹਿਰੀਰ ਤੇ ਕਲਮ ਉਠਾਈ ਅਤੇ ਫ਼ਰਵਰੀ 1848ਦੇ ਦਿਨਾਂ ਤੋਂ ਲੈ ਕੇ ਅੱਗੇ ਤੱਕ ਫ਼ਰਾਂਸੀਸੀ ਇਤਹਾਸ ਦੀ ਵਹਿਣ ਨੂੰ ਵਾਜ਼ਿਹ ਅੰਦਾਜ਼ ਨਾਲ ਪੇਸ਼ ਕਰਕੇ ਦਿਖਾ ਦਿੱਤਾ ਕਿ ਉਸ ਇਤਹਾਸਕ ਵਹਿਣ ਦੇ ਅੰਦਰੂਨੀ ਰਿਸ਼ਤੇ ਕੀ ਸਨ ;ਕਿ ਦੋ ਦਸੰਬਰ 1801 (40 ) ਦਾ ਮੁਅੱਜ਼ਜ਼ਾ ਉਨ੍ਹਾਂ ਅੰਦਰੂਨੀ ਰਿਸ਼ਤਿਆਂ ਦਾ ਕੁਦਰਤੀ ਨਤੀਜਾ ਸੀਫ਼ਰਾਂਸੀਸੀ ਰਾਜਪਲਟੇ ਦਾ ਜੋ ਹੀਰੋ ਸੀ, ਉਸ ਦੇ ਨਾਲ ਮਾਰਕਸ ਨੇ ਆਪਣੀ ਤਹਿਰੀਰ ਵਿੱਚ ਨਫ਼ਰਤ ਦਾ ਉਹੀ ਵਰਤਾਉ ਕੀਤਾ ਹੈ ਜਿਸ ਦਾ ਉਹ ਹੱਕਦਾਰ ਸੀਇਹ ਤਸਵੀਰ ਇਸ ਕਮਾਲ ਦੇ ਨਾਲ ਖਿੱਚੀ ਗਈ ਹੈ ਕਿ ਉਦੋਂ ਤੋਂ ਅੱਜ ਤੱਕ ਇਨ੍ਹਾਂ ਘਟਨਾਵਾਂ ਬਾਰੇ ਜਿੰਨੀਆਂ ਵੀ ਨਵੀਆਂ ਗੱਲਾਂ ਰੌਸ਼ਨੀ ਵਿੱਚ ਆਈਆਂ ਹਨ, ਉਹ ਇਸ ਵਿਚ ਹਕੀਕਤ ਦੀ ਵਫਾਦਾਰ ਤਸਵੀਰਕਸ਼ੀ ਦਾ ਤਾਜ਼ਾ ਸਬੂਤ ਪੇਸ਼ ਕਰਦੀਆਂ ਹਨਵਰਤਮਾਨ ਦੇ ਜ਼ਿੰਦਾ ਇਤਹਾਸ ਦੀ ਐਸੀ ਲਾਜਵਾਬ ਸੂਝ ਬੂਝ, ਅਤੇ ਜਿਸ ਘੜੀ ਘਟਨਾਵਾਂ ਹੋਈਆਂ ਉਸੇ ਵਕਤ ਉਨ੍ਹਾਂ ਨੂੰ ਇਤਨੀ ਸਫ਼ਾਈ ਨਾਲ ਗਹਿਰਾਈ ਤੱਕ ਸਮਝ ਲੈਣਾ ਐਸੀਆਂ ਸਿਫ਼ਤਾਂ ਹਨ ਜਿਨ੍ਹਾਂ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ

ਪਰ ਇਸ ਦੇ ਲਈ ਫ਼ਰਾਂਸੀਸੀ ਇਤਹਾਸ ਦਾ ਇੰਨਾ ਗਹਿਰਾ ਇਲਮ ਲਾਜ਼ਮੀ ਸੀ ਜਿੰਨਾ ਮਾਰਕਸ ਨੂੰ ਨਸੀਬ ਸੀਫ਼ਰਾਂਸ ਉਹ ਮੁਲਕ ਹੈ,ਜਿਥੇ ਦੁਨੀਆਂ ਦੇ ਹੋਰ ਮੁਲਕਾਂ ਤੋਂ ਕਿਤੇ ਜ਼ਿਆਦਾ ਹਰ ਵਾਰ ਜਮਾਤਾਂ ਦੀ ਇਤਹਾਸਕ ਰੱਸਾ ਕਸ਼ੀ ਆਪਣੇ ਫ਼ੈਸਲਾਕੁਨ ਅੰਜਾਮ ਨੂੰ ਪਹੁੰਚੀ ਹੈ ਫ਼ਰਾਂਸ ਵਿੱਚ ਉਹ ਬਦਲਦੀਆਂ ਹੋਈਆਂ ਸਿਆਸੀ ਸ਼ਕਲਾਂ ,ਜਿਨ੍ਹਾਂ ਦੇ ਅੰਦਰ ਜਮਾਤੀ ਕਸ਼ਮਕਸ਼ ਹਰਕਤ ਵਿੱਚ ਰਹਿੰਦੀ ਸੀ ਅਤੇ ਉਸ ਦਾ ਅੰਜਾਮ ਕੋਈ ਸੂਰਤ ਇਖ਼ਤਿਆਰ ਕਰਦਾ ਸੀ, ਬਹੁਤ ਹੀ ਸਾਫ਼ ਅੰਦਾਜ਼ ਵਿੱਚ ਖ਼ੁਦ ਨੂੰ ਉਭਾਰਦੀਆਂ ਰਹੀਆਂ ਹਨ ਮਧ ਯੁਗ ਵਿੱਚ ਜਾਗੀਰਦਾਰੀ ਨਿਜ਼ਾਮ ਦਾ ਇਹ ਕੇਂਦਰ ਅਤੇ ਪੁਨਰਜਾਗਰਣ(41)ਦੇ ਜ਼ਮਾਨੇ ਤੋਂ ਜਾਗੀਰਾਂ ਦੇ ਉਪਰ ਟਿਕੀ ਹੋਈ ਸਾਰੇ ਮੁਲਕ ਦੀ ਇਕਮੁਠ ਸ਼ਾਹੀ ਹਕੂਮਤ ਦਾ ਇਹ ਨਮੂਨਾ ਫ਼ਰਾਂਸ ਨੇ ਮਹਾਨ ਇਨਕਲਾਬ ਦੇ ਜ਼ਮਾਨੇ ਵਿੱਚ ਜਾਗੀਰਦਾਰੀ ਦੇ ਪੁਰਜ਼ੇ ਉਡਾ ਦਿੱਤੇ ਅਤੇ ਕਲਾਸਕੀ ਸ਼ੁਧਤਾ ਨਾਲ ਬੁਰਜੁਆਜ਼ੀ ਦੀ ਖਰੀ ਹੁਕਮਰਾਨੀ ਇਸ ਕਾਇਮ ਕਰ ਦਿੱਤੀ ਜਿਸ ਦੀ ਮਿਸਾਲ ਯੂਰਪ ਦੇ ਕਿਸੇ ਹੋਰ ਮੁਲਕ ਵਿੱਚ ਨਹੀਂ ਮਿਲਦੀ ਬੁਰਜੁਆਜ਼ੀ ਦੇ ਗ਼ਲਬੇ ਦੇ ਮੁਕਾਬਿਲ ਸਿਰ ਉਠਾਉਣ ਵਾਲੀ ਪਰੋਲਤਾਰੀਆ ਦੀ ਜਦੋ ਜਹਿਦ ਵੀ ਫ਼ਰਾਂਸ ਵਿੱਚ ਇੰਨੇ ਤਿੱਖੇ ਰੂਪ ਵਿੱਚ ਪ੍ਰਗਟ ਹੋਈ ਜੋ ਦੂਸਰੇ ਮੁਲਕਾਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ ਇਹੀ ਵਜ੍ਹਾ ਹੈ ਕਿ ਮਾਰਕਸ ਨੇ ਫ਼ਰਾਂਸ ਦੇ ਨਾ ਸਿਰਫ਼ ਪਿਛਲੇ ਇਤਹਾਸ ਦੇ ਅਧਿਅਨ ਤੇ ਖ਼ਾਸ ਧਿਆਨ ਦਿੱਤਾ ਬਲਕਿ ਮੌਜੂਦਾ ਜ਼ਮਾਨੇ ਦੇ ਇਤਹਾਸ ਦੇ ਸਾਰੇ ਵੇਰਵਿਆਂ ਦਾ ਪਤਾ ਲਗਾਇਆ ਅਤੇ ਉਹ ਸਮਗਰੀ ਜਮ੍ਹਾਂ ਕੀਤੀ ਜੋ ਭਵਿੱਖ ਵਿੱਚ ਉਸ ਦੇ ਕੰਮ ਆਏ ,ਇਸ ਲਈ ਜਦੋਂ ਘਟਨਾਵਾਂ ਅੱਗੇ ਵਧੀਆਂ ਤਾਂ ਮਾਰਕਸ ਉਨ੍ਹਾਂ ਕਰਕੇ ਕਦੇ ਬਦਹਵਾਸ ਨਹੀਂ ਹੋਇਆ

ਇਥੇ ਇਕ ਹੋਰ ਪਹਿਲੂ ਵੀ ਨਿਕਲਦਾ ਹੈ ਮਾਰਕਸ ਉਹ ਪਹਿਲਾ ਸ਼ਖ਼ਸ਼ ਹੈ ਜਿਸ ਨੇ ਇਤਹਾਸ ਦੀ ਹਰਕਤ ਦਾ ਮਹਾਨ ਕਨੂੰਨ ਲਭਿਆ ਉਹ ਕਨੂੰਨ ਜਿਸ ਅਨਸਾਰ ਹਰ ਕਿਸਮ ਦੀ ਇਤਹਾਸਕ ਕਸ਼ਮਕਸ਼ ਚਲਦੀ ਹੈ , ਚਾਹੇ ਤਾਂ ਉਹ ਸਿਆਸੀ ਦਾਇਰੇ ਵਿੱਚ ਹੋਵੇ ,ਮਜ਼੍ਹਬੀ, ਫ਼ਲਸਫ਼ਿਆਨਾ ਜਾਂ ਕਿਸੇ ਹੋਰ ਨਜ਼ਰੀਆਤੀ ਮੈਦਾਨ ਵਿੱਚ ਹੋਵੇ ,ਲੇਕਿਨ ਦਰਅਸਲ ਉਹ ਸਮਾਜੀ ਜਮਾਤਾਂ ਦੇ ਦਰਮਿਆਨ ਰੱਸਾ ਕਸ਼ੀ ਦਾ ਹੀ ਘੱਟ ਜਾਂ ਵਧ ਇਜ਼ਹਾਰ ਕਰਦੀ ਹੈ ਅਤੇ ਇਹ ਕਿ ਉਨ੍ਹਾਂ ਜਮਾਤਾਂ ਦਾ ਵਜੂਦ,ਉਸ ਵਜੂਦ ਦੇ ਨਾਲ ਹੀ ਉਨ੍ਹਾਂ ਦੇ ਆਪਸੀ ਟਕਰਾਉ ਵੀ ਆਪਣੀ ਵਾਰੀ ਉਨ੍ਹਾਂ ਜਮਾਤਾਂ ਦੀ ਆਰਥਿਕ ਸਥਿਤੀ ਦੇ ਵਿਕਾਸ ਦੇ ਦਰਜੇ ਦੁਆਰਾ , ਉਨ੍ਹਾਂ ਦੀ ਪੈਦਾਵਾਰ ਦੀ ਅਤੇ ਉਸ ਦੀ ਬਦੌਲਤ ਪੈਦਾਵਾਰ ਦੇ ਤਬਾਦਲੇ ਦੀ ਵਿਧੀ ਦੁਆਰਾ ਨਿਰਧਾਰਿਤ ਹੁੰਦਾ ਹੈ ਇਹ ਕਨੂੰਨ ਜੋ ਇਨਸਾਨੀ ਇਤਹਾਸ ਲਈ ਉਹੀ ਅਹਿਮੀਅਤ ਰੱਖਦਾ ਹੈ ਜੋ ਕੁਦਰਤੀ ਵਿਗਿਆਨਾਂ ਵਿੱਚ ਊਰਜਾ ਦੇ ਰੂਪ ਬਦਲਦੇ ਰਹਿਣ ਦਾ ਕਨੂੰਨ, ਉਹੀ ਮਾਰਕਸ ਦੇ ਕੰਮ ਆਇਆ ਅਤੇ ਇਥੇ ਵੀ ਉਸ ਨੇ ਇਕ ਕੁੰਜੀ ਦਾ ਕੰਮ ਦਿੱਤਾ ਜਿਸ ਨਾਲ ਮਾਰਕਸ ਨੇ ਦੂਸਰੀ ਰਿਪਬਲਿਕ (42)ਵਾਲੇ ਫ਼ਰਾਂਸ ਦਾ ਇਤਹਾਸ ਖੋਲ ਕੇ ਰੱਖ ਦਿੱਤਾ ਪੇਸ਼-ਏ-ਨਜ਼ਰ ਕਿਤਾਬ ਵਿੱਚ ਇਤਹਾਸ ਦੀਆਂ ਉਨ੍ਹਾਂ ਤਾਜ਼ਾ ਘਟਨਾਵਾਂ ਨੂੰ ਵੀ ਮਾਰਕਸ ਨੇ ਆਪਣੇ ਲਭੇ ਕਨੂੰਨ ਲਈ ਕਸਵੱਟੀ ਬਣਾ ਕੇ ਦੇਖਿਆ ਅਤੇ ਮੰਨਣਾ ਪੈਂਦਾ ਹੈ ਕਿ ਹੁਣ 33 ਸਾਲ ਗੁਜ਼ਰ ਜਾਣ ਦੇ ਬਾਦ ਵੀ ,ਉਹ ਕਨੂੰਨ ਬਿਲਕੁਲ ਖਰਾ ਨਿਕਲਿਆ ਹੈ

1885 ਵਿੱਚ ਲਿਖਿਆ ਗਿਆ ਫਰੈਡਰਿਕ ਏਂਗਲਜ਼

No comments:

Post a Comment