Monday, January 18, 2010

ਕਮਿਊਨਿਸਟ ਮੈਨੀਫੈਸਟੋ Updated

ਯੂਰਪ ਉਪਰ ਇਕ ਭੂਤ ਮੰਡਲਾ ਰਿਹਾ ਹੈ। ਕਮਿਊਨਿਜ਼ਮ ਦਾ ਭੂਤ ਇਸ ਭੂਤ ਨੂੰ ਉਤਾਰਨ ਲਈ ਪੁਰਾਣੇ ਯੂਰਪ ਦੀਆਂ ਤਮਾਮ ਤਾਕਤਾਂ ਪੋਪ ਅਤੇ ਜਾਰ ਮੀਟਰਨਕ ਅਤੇ ਗੀਜ਼ੋ, ਫ਼ਰਾਂਸੀਸੀ ਰੈੱਡੀਕਲ ਅਤੇ ਜਰਮਨ ਪੁਲਿਸ ਦੇ ਜਾਸੂਸਾਂ ਨੇ ਇਕ ਪਵਿੱਤਰ ਇਤਹਾਦ ਕਰ ਲਿਆ ਹੈ।

ਉਹ ਕਿਹੜੀ ਮੁਖ਼ਾਲਿਫ਼ ਪਾਰਟੀ ਹੈ ਜਿਸ ਨੂੰ ਉਸ ਦੇ ਵਿਰੋਧੀਆਂ ਨੇ ਕਮਿਊਨਿਸਟ ਕਹਿ ਕੇ ਨਾ ਭੰਡਿਆ ਹੋਵੇ? ਉਹ ਕਿਹੜੇ ਮੁਖ਼ਾਲਿਫ਼ ਹਨ ਜਿਹਨਾਂ ਨੇ ਆਪਣੇ ਨਾਲੋਂ ਜ਼ਿਆਦਾ ਤਰੱਕੀ ਪਸੰਦ ਮੁਖ਼ਾਲਿਫ਼ ਪਾਰਟੀਆਂ ਉੱਤੇ ਅਤੇ ਆਪਣੇ ਪਿੱਛਾਖੜੀ ਵਿਰੋਧੀਆਂ ਉੱਤੇ ਵੀ ਉਲਟਾ ਕਮਿਊਨਿਜ਼ਮ ਦਾ ਕਲੰਕ ਨਾ ਲਗਾਇਆ ਹੋਵੇ ? ਇਸ ਹਕੀਕਤ ਤੋਂ ਦੋ ਗੱਲਾਂ ਜ਼ਾਹਰ ਹੁੰਦੀਆਂ ਹਨ :

. ਤਮਾਮ ਯੂਰਪੀ ਤਾਕਤਾਂ ਨੇ ਕਮਿਊਨਿਜ਼ਮ ਨੂੰ ਹੁਣ ਆਪਣੇ ਆਪ ਵਿੱਚ ਇਕ ਤਾਕਤ ਤਸਲੀਮ ਕਰ ਲਿਆ ਹੈ।
. ਵਕਤ ਗਿਆ ਹੈ ਕਿ ਕਮਿਊਨਿਸਟ ਹੁਣ ਸਾਰੀ ਦੁਨੀਆ ਦੇ ਸਾਹਮਣੇ ਣੇ ਖੁਲੇਆਮ ਆਪਣੇ ਖ਼ਿਆਲਾਂ , ਮਕਸਦਾਂ ਅਤੇ ਰੁਝਾਨਾਂ ਨੂੰ ਪ੍ਰਕਾਸ਼ਿਤ ਕਰਨ ਅਤੇ ਕਮਿਊਨਿਜ਼ਮ ਦੇ ਭੂਤ ਦੀ ਇਸ ਬੱਚਿਆਂ ਵਾਲੀ ਕਹਾਣੀ ਦੇ ਜਵਾਬ ਵਿੱਚ ਖ਼ੁਦ ਅਪਣੀ ਪਾਰਟੀ ਦਾ ਮੈਨੀਫ਼ੈਸਟੋ ਪੇਸ਼ ਕਰਨ ਇਸ ਮਕਸਦ ਲਈ ਵੱਖ ਵੱਖ ਦੇਸਾਂ ਦੇ ਕਮਿਊਨਿਸਟ ਲੰਦਨ ਵਿੱਚ ਜਮ੍ਹਾ ਹੋਏ ਅਤੇ ਹੇਠ ਲਿਖਿਆ ਮੈਨੀਫ਼ੈਸਟੋ ਤਿਆਰ ਕੀਤਾ ਜੋ ਅੰਗਰੇਜ਼ੀ ਫ਼ਰਾਂਸੀਸੀ ਜਰਮਨ ਇਤਾਲਵੀ ਫ਼ਲੈਮੀ ਅਤੇ ਡੈਨਿਸ਼ ਜ਼ਬਾਨਾਂ ਵਿੱਚ ਸ਼ਾਇਆ ਕੀਤਾ ਜਾਏਗਾ

.

ਬੁਰਜ਼ੁਆ ਅਤੇ ਪਰੋਲਤਾਰੀ

[ ਬੁਰਜ਼ੁਆ ਤੋਂ ਮੁਰਾਦ ਆਧੁਨਿਕ ਸਰਮਾਏਦਾਰਾਂ ਦੀ ਜਮਾਤ ਹੈ ਜੋ ਸਮਾਜੀ ਪੈਦਾਵਾਰ ਦੇ ਸਾਧਨਾਂ ਦੀ ਮਾਲਿਕ ਹੈ ਅਤੇ ਮਜ਼ਦੂਰਾਂ ਤੋਂ ਉਜਰਤ ਬਦਲੇ ਕਿਰਤ ਲੈਂਦੀ ਹੈ ਪਰੋਲਤਾਰੀ , ਆਧੁਨਿਕ ਜ਼ਮਾਨੇ ਦੀ ਉਜਰਤ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜਮਾਤ ਹੈ ਜਿਸ ਕੋਲ ਅਪਣਾ ਕੋਈ ਪੈਦਾਵਾਰ ਦਾ ਜ਼ਰੀਆ ਨਹੀਂ ਅਤੇ ਜਿਸ ਨੂੰ ਜ਼ਿੰਦਾ ਰਹਿਣ ਦੇ ਲਈ ਅਪਣੀ ਮਿਹਨਤ ਸ਼ਕਤੀ ਵੇਚਣੀ ਪੈਂਦੀ ਹੈ। ੧੮੮੮ ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ਦਾ ਹਾਸ਼ੀਆ]
ਅੱਜ ਤੱਕ ਤਮਾਮ ਸਮਾਜਾਂ ਦੀ ਤਾਰੀਖ਼ ਜਮਾਤੀ ਜਦੋਜਹਿਦ ਦੀ ਤਾਰੀਖ਼ ਹੈ। [ ਯਾਨੀ ਉਹ ਤਮਾਮ ਤਾਰੀਖ਼ ਜੋ ਕਲਮਬੰਦ ਹੋ ਚੁੱਕੀ ਹੈ ੧੮੪੭ ਵਿੱਚ ਤਾਰੀਖ਼ ਦੇ ਕਲਮਬੰਦ ਹੋਣ ਤੋਂ ਪਹਿਲਾਂ ਦੀ ਸਮਾਜੀ ਤਨਜ਼ੀਮ ਕਿਸੇ ਨੂੰ ਮਾਅਲੂਮ ਨਹੀਂ ਸੀ ਲੇਕਿਨ ਬਾਅਦ ਨੂੰ ਆਗਸਤ ਵਾਨ ਹਿਕਸਸੀ ਸਨ ਨੇ ਰੂਸ ਵਿੱਚ ਜ਼ਮੀਨ ਦੀ ਸਾਂਝੀ ਮਲਕੀਅਤ ਦਾ ਪਤਾ ਲਗਾਇਆ ਫਿਰ ਜਾਰਜ ਲੁਡਵਿਗ ਵਾਨ ਮੌਰੇਰ ਨੇ ਸਾਬਤ ਕੀਤਾ ਕਿ ਤਮਾਮ ਕਦੀਮ ਜਰਮਾਨਵੀ ਨਸਲਾਂ ਨੇ ਜਦੋਂ ਤਾਰੀਖ਼ ਦੀ ਦਹਿਲੀਜ਼ ਤੇ ਕਦਮ ਰੱਖਿਆ ਸੀ ਤਾਂ ਉਸ ਵਕਤ ਉਹਨਾਂ ਦੀ ਸਮਾਜਿਕ ਬੁਨਿਆਦ ਇਸ ਸਾਂਝੀ ਮਲਕੀਅਤ ਉਪਰ ਹੀ ਸੀ, ਅਤੇ ਹੌਲੀ ਹੌਲੀ ਪਤਾ ਚਲਿਆ ਕਿ ਹਿੰਦੁਸਤਾਨ ਤੋਂ ਆਇਰਲੈਂਡ ਤੱਕ ਹਰ ਜਗ੍ਹਾ ਸਮਾਜ ਪੇਂਡੂ ਬਰਾਦਰੀਆਂ ਦੀ ਸ਼ਕਲ ਵਿੱਚ ਮੁਨਜ਼ਮ ਸੀ ਜਾਂ ਇਸ ਸ਼ਕਲ ਵਿੱਚ ਰਿਹਾ ਹੈ। ਅਤੇ ਮਾਰਗਨ ਨੇ ਜਦੋਂ ਕੁਨਬੇ ਦੀ ਅਸਲੀ ਪ੍ਰਕ੍ਰਿਤੀ ਅਤੇ ਕਬੀਲੇ ਨਾਲ ਉਸ ਦੇ ਤਾਅਲੁੱਕ ਦਾ ਹਾਲ ਮਾਅਲੂਮ ਕਰ ਲਿਆ ਤਾਂ ਇਸ ਕਦੀਮ ਕਮਿਊਨਿਸਟ ਸਮਾਜ ਦੀ ਅੰਦਰੂਨੀ ਤਨਜ਼ੀਮ ਆਪਣੀ ਮਖ਼ਸੂਸ ਸ਼ਕਲ ਵਿੱਚ ਹਨੇਰੇ ਤੋਂ ਉਜਾਲੇ ਵਿੱਚ ਗਈ ਇਹ ਦਰਿਆਫ਼ਤ ਹੀ ਮਾਰਗਨ ਦਾ ਸਭ ਤੋਂ ਬੜਾ ਕਾਰਨਾਮਾ ਹੈ। ਇਹਨਾਂ ਕਦੀਮ ਬਰਾਦਰੀਆਂ ਦੇ ਤਿੱਤਰ ਬਿੱਤਰ ਹੋਣ ਤੋਂ ਬਾਅਦ ਸਮਾਜ ਅਲੱਗ ਅਲੱਗ ਅਤੇ ਆਖ਼ਿਰਕਾਰ ਮੁਖ਼ਾਲਿਫ਼ ਜਮਾਤਾਂ ਵਿੱਚ ਵਖਰਿਆਉਣਾ ਸ਼ੁਰੂ ਹੋ ਗਿਆ।[ ਮੈਂ ਅਪਣੀ ਕਿਤਾਬ (ਦੇਖੀਏ : ਫ਼੍ਰੈਡ੍ਰਿਕ ਏਂਗਲਜ਼- ਟੱਬਰ ਨਿਜੀ ਮਲਕੀਅਤ ਅਤੇ ਰਿਆਸਤ ਦਾ ਆਰੰਭ " ਦੂਸਰੀ ਐਡੀਸ਼ਨ ਸ਼ਟੁਟਗਾਰਟ੧੮੮੬ ) ਵਿੱਚ ਉਸ ਇੰਤਸ਼ਾਰ ਦਾ ਨਕਸ਼ਾ ਖਿਚਣ ਦੀ ਕੋਸ਼ਿਸ਼ ਕੀਤੀ ਹੈ। ੧੮੮੮ ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦਾ ਹਾਸ਼ੀਆ ]
ਆਜ਼ਾਦ ਅਤੇ ਗ਼ੁਲਾਮ, ਪਤਰੀਸ਼ੀਅਨ ਅਤੇ ਪਲੇਬੀਅਨ, ਜਾਗੀਰਦਾਰ ਅਤੇ ਜ਼ਰੱਈ ਗ਼ੁਲਾਮ, ਉਸਤਾਦ [ਉਸਤਾਦ ਯਾਨੀ ਗਿਲਡ ਮਾਸਟਰ, ਗਿਲਡ ਦੇ ਪੂਰੇ ਮੈਂਬਰ ਹੁੰਦੇ ਸਨ। ਉਹ ਪੂਰੀ ਜਥੇਬੰਦੀ ਦੇ ਸਰਦਾਰ ਨਹੀਂ ਬਲਕਿ ਇਸ ਦੇ ਅੰਦਰ ਮਾਲਕ ਦੀ ਹੈਸੀਅਤ ਰਖਦੇ ਸਨ ੧੮੮੮ ਕੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦਾ ਹਾਸ਼ੀਆ ] ਅਤੇ ਕਾਰੀਗਰ ,ਇੱਕ ਸ਼ਬਦ ਵਿੱਚ ਜ਼ਾਲਮ ਅਤੇ ਮਜ਼ਲੂਮ ਬਰਾਬਰ ਇਕ ਦੂਸਰੇ ਦੇ ਖ਼ਿਲਾਫ਼ ਖੜੇ ਰਹੇ, ਕਦੇ ਖੁੱਲੇ ਆਮ ਅਤੇ ਕਦੇ ਪਰਦੇ ਪਿੱਛੇ ਹਮੇਸ਼ਾ ਇੱਕ ਦੂਸਰੇ ਨਾਲ ਲੜਦੇ ਰਹੇ ਅਤੇ ਹਰ ਬਾਰ ਉਸ ਲੜਾਈ ਦਾ ਅੰਜਾਮ ਇਹ ਹੋਇਆ ਕਿ ਜਾਂ ਤਾਂ ਨਵੇਂ ਸਿਰਿਓਂ ਸਮਾਜ ਦੀ ਇਨਕਲਾਬੀ ਤਾਮੀਰ ਹੋਈ ਜਾਂ ਲੜਨ ਵਾਲੇ ਤਬਕੇ ਇੱਕਠੇ ਤਬਾਹ ਹੋ ਗਏ।

ਤਾਰੀਖ਼ ਦੇ ਆਰੰਭਕ ਜ਼ਮਾਨੇ ਵਿੱਚ ਤਕਰੀਬਨ ਹਰ ਜਗ੍ਹਾ ਅਸੀਂ ਸਮਾਜ ਨੂੰ ਵੱਖ ਵੱਖ ਪਰਤਾਂ ਵਿੱਚ ਦਰਜਾਬੰਦ ਹੋਇਆ ਪਾਉਂਦੇ ਹਾਂ। ਵੱਖ ਵੱਖ ਸਮਾਜੀ ਰੁਤਬਿਆਂ ਦਾ ਇਕ ਪੂਰਾ ਦ੍ਰਿਸ਼ ਮਿਲਦਾ ਹੈ। ਕਦੀਮ ਰੂਮ ਵਿੱਚ ਸਾਨੂੰ ਪਤਰੀਸ਼ੀਅਨ, ਨਾਈਟ, ਪਲੇਬੀਅਨ , ਅਤੇ ਗ਼ੁਲਾਮ ਮਿਲਦੇ ਹਨ ਅਤੇ ਮਧਕਾਲ ਵਿੱਚ ਜਾਗੀਰਦਾਰ, ਮੁਖਤਾਰ , ਉਸਤਾਦ, ਕਾਰੀਗਰ, ਨੌਸਿਖੀਏ ,ਸ਼ਾਗਿਰਦ ਅਤੇ ਜ਼ਰੱਈ ਗ਼ੁਲਾਮ ਅਤੇ ਤਕਰੀਬਨ ਇਹਨਾਂ ਤਮਾਮ ਜਮਾਤਾਂ ਵਿੱਚ ਅੱਗੇ ਹੋਰ ਉਪਵੰਡਾਂ ਹੋਈਆਂ ਹੁੰਦੀਆਂ ਹਨ

ਆਧੁਨਿਕ ਬੁਰਜ਼ੁਆ ਸਮਾਜ ਨੇ, ਜੋ ਕਿ ਜਾਗੀਰਦਾਰੀ ਸਮਾਜ ਦੇ ਖੰਡਰਾਂ ਤੋਂ ਉਭਰਿਆ ਹੈ, ਜਮਾਤੀ ਵਖਰੇਵਿਆਂ ਨੂੰ ਦੂਰ ਨਹੀਂ ਕੀਤਾ ਇਸ ਨੇ ਤਾਂ ਮਹਿਜ਼ ਪੁਰਾਣੇ ਦੀ ਜਗ੍ਹਾ ਨਵੀਂਆਂ ਜਮਾਤਾਂ , ਜ਼ੁਲਮ ਦੀਆਂ ਨਵੀਂਆਂ ਹਾਲਤਾਂ ਅਤੇ ਜਦੋਜਹਿਦ ਦੀਆਂ ਨਵੀਂਆਂ ਸ਼ਕਲਾਂ ਪੈਦਾ ਕਰ ਦਿੱਤੀਆਂ ਹਨ

ਫਿਰ ਵੀ ਸਾਡਾ ਦੌਰ ਜੋ ਬੁਰਜ਼ੁਆ ਜਮਾਤ ਦਾ ਦੌਰ ਹੈ, ਇਕ ਅੱਡਰੀ ਸਿਫ਼ਤ ਰਖਦਾ ਹੈ। ਇਸ ਨੇ ਜਮਾਤੀ ਵਖਰੇਵਿਆਂ ਦੀ ਪੇਚੀਦਗੀ ਨੂੰ ਘੱਟ ਕਰ ਦਿਤਾ ਹੈ। ਸਮਾਜ ਸਮੁਚੇ ਤੌਰ ਤੇ ਦਿਨ ਬਦਿਨ ਦੋ ਬੜੇ ਮੁਖ਼ਾਲਿਫ਼ ਧੜਿਆਂ ਵਿੱਚ , ਦੋ ਬੜੀਆਂ ਜਮਾਤਾਂ - ਬੁਰਜ਼ੁਆ ਅਤੇ ਪਰੋਲਤਾਰੀ - ਵਿੱਚ ਵੰਡਦਾ ਜਾ ਰਿਹਾ ਹੈ ਜੋ ਇਕ ਦੂਸਰੇ ਕੇ ਖ਼ਿਲਾਫ਼ ਕਤਾਰਬੰਦ ਹਨ ।

ਜ਼ਰੱਈ ਗ਼ੁਲਾਮਾ ਤੋਂ ਸ਼ਹਿਰਾਂ ਦੇ ਮੁਢਲੇ ਹੱਕ ਯਾਫ਼ਤਾ ਸ਼ਹਿਰੀ ਪੈਦਾ ਹੋਏ ਸਨ ਇਹਨਾਂ ਸ਼ਹਿਰੀਆਂ ਤੋਂ ਹੀ ਬੁਰਜ਼ੁਆ ਜਮਾਤ ਦੇ ਮੁਢਲੇ ਅੰਸ਼ਾਂ ਦਾ ਵਿਕਾਸ ਹੋਇਆ। ਅਮਰੀਕਾ ਦੀ ਦਰਿਆਫ਼ਤ(ਲਭਤ) ਅਤੇ ਅਫ਼ਰੀਕਾ ਦੇ ਗਿਰਦ ਜਹਾਜ਼ਰਾਨੀ ਸ਼ੁਰੂ ਹੋਣ ਕਾਰਨ ਉਭਰਦੇ ਹੋਏ ਬੁਰਜ਼ੁਆ ਤਬਕੇ ਦੇ ਲਈ ਨਵੇਂ ਰਾਹ ਖੁੱਲ ਗਏ ਈਸਟ ਇੰਡੀਆ ਅਤੇ ਚੀਨ ਦੀਆਂ ਮੰਡੀਆਂ, ਅਮਰੀਕਾ ਦਾ ਬਸਤੀਕਰਨ , ਬਸਤੀਆਂ ਨਾਲ ਤਜਾਰਤ , ਵਟਾਂਦਰੇ ਦੇ ਸਾਧਨਾਂ ਦੇ ਅਤੇ ਆਮ ਤੌਰ ਜਿਨਸਾਂ ਦੇ ਵਾਧੇ ਨੇ ਤਜਾਰਤ, ਜਹਾਜ਼ਰਾਨੀ ਅਤੇ ਸਨਅਤ ਨੂੰ ਐਸੀ ਤਰਗ਼ੀਬ (ਤੇਜੀ) ਦਿੱਤੀ ਜੋ ਕਿ ਇਸ ਤੋਂ ਪਹਿਲੇ ਕਦੇ ਦੇਖਣ ਵਿੱਚ ਨਹੀਂ ਸੀ ਆਈ। ਅਤੇ ਉਸ ਦੀ ਵਜ੍ਹਾ ਨਾਲ ਢਹਿ ਰਹੇ ਜਾਗੀਰਦਾਰ ਸਮਾਜ ਵਿੱਚ ਇਨਕਲਾਬੀ ਅੰਸ਼ਾਂ ਨੂੰ ਤੇਜ਼ੀ ਨਾਲ ਵਧਣ ਦਾ ਮੌਕਾ ਮਿਲਿਆ ।

ਸਨਅਤ ਦੀ ਜਾਗੀਰਦਾਰੀ ਪ੍ਰਣਾਲੀ ਜਿਸ ਵਿੱਚ ਉਤਪਾਦਨ ਉਪਰ ਗਿਲਡਾਂ ਦੀ ਇਜਾਰੇਦਾਰੀ ਸੀ , ਹੁਣ ਨਵੀਆਂ ਮੰਡੀਆਂ ਦੀਆਂ ਵਧਦੀਆਂ ਹੋਈਆਂ ਮੰਗਾਂ ਲਈ ਨਾਕਾਫ਼ੀ ਹੋ ਗਈ ਸੀ ਕਾਰਖ਼ਾਨੇਦਾਰੀ ਨਿਜ਼ਾਮ ਨੇ ਇਸ ਦੀ ਜਗ੍ਹਾ ਲੈ ਲਈ। ਉਸਤਾਦ ਨੂੰ ਦਰਮਿਆਨੀ ਕਾਰਖ਼ਾਨੇਦਾਰ ਪਰਤ ਨੇ ਬਾਹਰ ਕਢ ਦਿੱਤੀ ਹਰ ਕਾਰਖ਼ਾਨੇ ਦੀ ਅੰਦਰੂਨੀ ਕਿਰਤ ਵੰਡ ਨਾਲ ਮੁਕਾਬਲੇ ਦੌਰਾਨ ਵੱਖ ਵੱਖ ਕਾਰਪੋਰੇਟ ਗਿਲਡਾਂ ਵਿੱਚਕਾਰ ਕਿਰਤ ਦੀ ਵੰਡ ਖ਼ਤਮ ਹੋ ਗਈ

ਇਸ ਸਮੇਂ ਦੌਰਾਨ ਮੰਡੀਆਂ ਬਰਾਬਰ ਫੈਲਦੀਆਂ ਰਹੀਆਂ । ਮੰਗ ਬਰਾਬਰ ਵਧਦੀ ਰਹੀ, ਇਥੋਂ ਤਕ ਕਿ ਕਾਰਖ਼ਾਨੇਦਾਰੀ ਵੀ ਹੁਣ ਕਾਫ਼ੀ ਨਾ ਰਹੀ । ਤਾਂ ਫਿਰ ਭਾਫ ਅਤੇ ਮਸ਼ੀਨਰੀ ਨੇ ਸਨਅਤੀ ਪੈਦਾਵਾਰ ਵਿੱਚ ਇਨਕਲਾਬ ਲੈ ਆਂਦਾ । ਕਾਰਖ਼ਾਨੇਦਾਰੀ ਦੀ ਜਗ੍ਹਾ ਦਿਓ ਕੱਦ ਆਧੁਨਿਕ ਸਨਅਤ ਨੇ ਅਤੇ ਦਰਮਿਆਨੀ ਕਾਰਖ਼ਾਨੇਦਾਰ ਪਰਤ ਕੀ ਜਗ੍ਹਾ ਸਨਅਤੀ ਕਰੋੜਪਤੀਆਂ ਨੇ ਸਮੁਚੀਆਂ ਸਨਅਤੀ ਫ਼ੌਜਾਂ ਦੇ ਲੀਡਰਾਂ ਨੇ , ਆਧੁਨਿਕ ਬੁਰਜ਼ੁਆ ਜਮਾਤ ਨੇ ਲੈ ਲਈ

ਆਧੁਨਿਕ ਸਨਅਤ ਨੇ ਆਲਮਗੀਰ ਮੰਡੀ ਕਾਇਮ ਕੀਤੀ , ਜਿਸ ਲਈ ਅਮਰੀਕਾ ਦੀ ਦਰਿਆਫ਼ਤ ਨਾਲ ਰਾਹ ਖੁੱਲ ਚੁੱਕਿਆ ਸੀ। ਇਸ ਮੰਡੀ ਨੇ ਤਜਾਰਤ , ਜਹਾਜ਼ਰਾਨੀ ਅਤੇ ਥਲ ਰਾਹੀਂ ਸੰਚਾਰ ਨੂੰ ਜ਼ਬਰਦਸਤ ਤਰੱਕੀ ਦਿੱਤੀ ਇਸ ਤਰੱਕੀ ਨਾਲ ਸਨਅਤ ਦੇ ਵਿਸਤਾਰ ਵਿੱਚ ਹੋਰ ਮਦਦ ਮਿਲੀ। ਅਤੇ ਜਿਵੇਂ ਜਿਵੇਂ ਸਨਅਤ, ਤਜਾਰਤ , ਜਹਾਜ਼ਰਾਨੀ ਅਤੇ ਰੇਲਾਂ ਦਾ ਵਿਸਤਾਰ ਹੋਇਆ , ਉਸੇ ਅਨੁਪਾਤ ਨਾਲ ਬੁਰਜ਼ੁਆ ਤਬਕੇ ਦੀ ਤਰੱਕੀ ਹੋਈ। ਇਸ ਨੇ ਅਪਣਾ ਸਰਮਾਇਆ ਵਧਾਇਆ ਅਤੇ ਹਰ ਉਸ ਤਬਕੇ ਨੂੰ ਧਕ ਕੇ ਪਿੱਛੇ ਕਰ ਦਿਤਾ ਜੋ ਮਧਕਾਲ ਤੋਂ ਚਲਿਆ ਆ ਰਿਹਾ ਸੀ ।

ਇਸ ਤਰਾਂ ਅਸੀਂ ਦੇਖਦੇ ਹਾਂ ਕਿ ਖ਼ੁਦ ਆਧੁਨਿਕ ਬੁਰਜ਼ੁਆ ਜਮਾਤ ਵਿਕਾਸ ਦੇ ਇਕ ਲੰਮੇ ਸਿਲਸਿਲੇ ਦਾ , ਪੈਦਾਵਾਰ ਅਤੇ ਵਟਾਂਦਰੇ ਦੇ ਤਰੀਕਿਆਂ ਵਿੱਚ ਨਿਰੰਤਰ ਕਈ ਇਨਕਲਾਬਾਂ ਦਾ ਨਤੀਜਾ ਹੈ।

ਬੁਰਜ਼ੁਆ ਤਬਕੇ ਨੇ ਆਪਣੇ ਵਿਕਾਸ ਦੌਰਾਨ ਜੋ ਕਦਮ ਵੀ ਉਠਾਇਆ , ਉਸ ਦੇ ਨਾਲ ਨਾਲ ਉਸੇ ਅਨੁਪਾਤ ਨਾਲ ਇਸ ਤਬਕੇ ਕੀ ਸਿਆਸੀ ਤਰੱਕੀ ਵੀ ਹੋਈ ਜਾਗੀਰਦਾਰ ਦੀ ਹਕੂਮਤ ਵਿੱਚ ਇਹ ਇਕ ਮਜ਼ਲੂਮ ਜਮਾਤ ਸੀ , ਮਧਕਾਲੀ ਕਮਿਊਨ ਵਿੱਚ ਇੱਕ ਹਥਿਆਰਬੰਦ ਅਤੇ ਸਵੈ ਸੰਚਾਲਿਤ ਐਸੋਸੀਏਸਨ ਸੀ [ " ਕਮਿਊਨ" ਫ਼ਰਾਂਸ ਵਿੱਚ ਮੁਢਲੇ ਕਸਬਾਤੀ ਸ਼ਹਿਰਾਂ ਦਾ ਨਾਮ ਉਸ ਵਕਤ ਤੋਂ ਚਲਿਆ ਆਉਂਦਾ ਹੈ ਜਦੋਂ ਉਹਨਾ ਨੇ ਆਪਣੇ ਜਾਗੀਰਦਾਰ ਹਾਕਮਾਂ ਨਾਲ ਲੜ ਕੇ ਮੁਕਾਮੀ ਖ਼ੁਦ ਇੰਤਜ਼ਾਮੀ ਅਤੇ ਤੀਸਰੇ ਤਬਕੇ ਦੀ ਹੈਸੀਅਤ ਤੋਂ ਆਪਣੇ ਸਿਆਸੀ ਹੱਕ ਵੀ ਹਾਸਲ ਨਹੀਂ ਕੀਤੇ ਸਨ ਇਸ ਕਿਤਾਬ ਵਿੱਚ ਆਮ ਤੌਰ ਤੇ ਬੁਰਜ਼ੁਆ ਤਬਕੇ ਦੇ ਆਰਥਿਕ ਵਿਕਾਸ ਦਾ ਜ਼ਿਕਰ ਕਰਦੇ ਹੋਏ ਇੰਗਲੈਂਡ ਨੂੰ ਅਤੇ ਸਿਆਸੀ ਵਿਕਾਸ ਦਾ ਜ਼ਿਕਰ ਕਰਦੇ ਹੋਏ ਫ਼ਰਾਂਸ ਨੂੰ ਪੇਸ਼ ਨਜ਼ਰ ਰਖਿਆ ਗਿਆ ਹੈ। ੧੮੮੮ ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦਾ ਹਾਸ਼ੀਆ ਇਟਲੀ ਅਤੇ ਫ਼ਰਾਂਸ ਦੇ ਸ਼ਹਿਰੀ ਬਾਸ਼ਿੰਦਿਆਂ ਨੇ ਅਪਣੀਆਂ ਸ਼ਹਿਰੀ ਬਰਾਦਰੀਆਂ ਨੂੰ ਇਹ ਨਾਮ ਉਸ ਵਕਤ ਦੇ ਦਿੱਤਾ ਜਦ ਉਹਨਾਂ ਨੇ ਆਪਣੇ ਜਾਗੀਰਦਾਰ ਮਾਲਕਾਂ ਤੋਂ ਖ਼ੁਦ ਹਕੂਮਤੀ ਦੇ ਮੁਢਲੇ ਹੱਕ ਖ਼ਰੀਦੇ ਜਾਂ ਜ਼ਬਰਦਸਤੀ ਹਾਸਲ ਕੀਤੇ ੧੮੯੦ ਦੇ ਜਰਮਨ ਐਡੀਸ਼ਨ ਵਿੱਚ ਏਂਗਲਜ਼ ਦਾ ਹਾਸ਼ੀਆ ] ਕਿਤੇ ਆਜ਼ਾਦ ਸ਼ਹਿਰੀ ਗਣਰਾਜ ਜਿਵੇਂ ਇਟਲੀ ਅਤੇ ਜਰਮਨੀ ਵਿੱਚ ਅਤੇ ਕਿਤੇ ਬਾਦਸ਼ਾਹੀ ਹਕੂਮਤ ਵਿੱਚ ਮਹਿਸੂਲ ਗੁਜ਼ਾਰ " ਤੀਸਰੀ ਜਮਾਤ" (ਜਿਵੇ ਫ਼ਰਾਂਸ ਵਿੱਚ ) ਬਾਅਦ ਵਿੱਚ ਅਸਲ ਕਾਰਖ਼ਾਨੇਦਾਰੀ ਦੇ ਜ਼ਮਾਨੇ ਵਿੱਚ ਇਸ ਨੇ ਕੁਲੀਨ ਵਰਗ ਦੇ ਖ਼ਿਲਾਫ਼ ਅਰਧ ਜਾਗੀਰਦਾਰੀ ਜਾਂ ਖ਼ੁਦ ਮੁਖ਼ਤਾਰ ਸ਼ਾਹੀ ਹਕੂਮਤ ਦਾ ਪਲੜਾ ਭਾਰੀ ਕੀਤਾ ਅਤੇ ਹਕੀਕਤ ਵਿੱਚ ਆਮ ਤੌਰ ਤੇ ਵਡੀਆਂ ਬਾਦਸ਼ਾਹਤਾਂ ਦਾ ਸੰਗ-ਬੁਨਿਆਦ ਬਣਿਆ । ਇਸ ਬੁਰਜ਼ੁਆ ਤਬਕੇ ਨੇ ਆਖਰ ਵੱਡੀ ਸਨਅਤ ਅਤੇ ਆਲਮਗੀਰ ਮੰਡੀ ਕਾਇਮ ਹੋ ਜਾਣ ਤੋਂ ਬਾਅਦ ਆਧੁਨਿਕ ਨੁਮਾਇੰਦਾ ਰਿਆਸਤ ਵਿੱਚ ਆਪਣੇ ਵਾਸਤੇ ਨਿਰੋਲ ਸਿਆਸੀ ਅਧਿਕਾਰ ਹਾਸਲ ਕਰ ਲਿਆ। ਆਧੁਨਿਕ ਰਿਆਸਤ ਦੀ ਕਾਰਜਕਰਨੀ ਤਾਂ ਮਹਿਜ਼ ਇਕ ਕਮੇਟੀ ਹੈ ਜੋ ਪੂਰੇ ਬੁਰਜ਼ੁਆ ਤਬਕੇ ਦੇ ਸਾਂਝੇ ਮਾਮਲਿਆਂ ਦੀ ਦੇਖ ਭਾਲ ਕਰਦੀ ਹੈ

ਬੁਰਜ਼ੁਆ ਤਬਕੇ ਨੇ ਤਾਰੀਖ਼ੀ ਇਤਬਾਰ ਸੇ ਨਿਹਾਇਤ ਇਨਕਲਾਬੀ ਖ਼ਿਦਮਤ ਅੰਜਾਮ ਤਾ ਹੈ।

ਬੁਰਜ਼ੁਆ ਤਬਕੇ ਦਾ ਜਿਥੇ ਕਿਤੇ ਗ਼ਲਬਾ ਹੋਇਆ , ਇਸ ਨੇ ਤਮਾਮ ਜਾਗੀਰੂ , ਪਿਤਰੀ ਖਾਨਦਾਨੀ ਅਤੇ ਦਿਹਾਤੀ ਰੋਮਾਂਟਿਕ ਸੰਬੰਧਾਂ ਦਾ ਖ਼ਾਤਮਾ ਕਰ ਦਿੱਤਾ। ਇਸਨੇ ਬੇ ਦਰਦੀ ਨਾਲ ਇਹਨਾਂ ਜਟਿਲ ਜਾਗੀਰਦਾਰੀ ਬੰਧਨਾਂ ਨੂੰ ਤੋੜ ਦਿੱਤੇ ਜੋ ਇਨਸਾਨ ਨੂੰ ਉਸ ਦੇ "ਕੁਦਰਤੀ ਉੱਚਿਆਂ" ਦੇ ਅਧੀਨ ਨੂੜੀ ਰਖਦੇ ਸਨ ਅਤੇ ਖ਼ਾਲਸ ਖ਼ੁਦਗ਼ਰਜ਼ੀ ਅਤੇ ਬੇਕਿਰਕ ਨਕਦ ਲੈਣ ਦੇਣ ਦੇ ਸਿਵਾ ਆਦਮੀ ਆਦਮੀ ਵਿਚਕਾਰ ਹੋਰ ਕੋਈ ਰਿਸ਼ਤਾ ਬਾਕੀ ਨਹੀਂ ਰਹਿਣ ਦਿੱਤਾ । ਇਸ ਨੇ ਪਵਿੱਤਰ ਮਜ਼੍ਹਬੀ ਵਲਵਲੇ, ਬਹਾਦਰਾਨਾ ਜੋਸ਼ੋ ਖਰੋਸ਼ ਅਤੇ ਪੈਟੀ ਬੁਰਜ਼ੁਆ ਜਜ਼ਬਾਤ ਪ੍ਰਸਤੀ ਦੇ ਕੁੱਲ ਵਿਸਮਾਦ ਨੂੰ ਹਿਰਸ ਅਤੇ ਖ਼ੁਦਗ਼ਰਜ਼ੀ ਦੇ ਸਰਦ ਪਾਣੀ ਵਿੱਚ ਡੁਬੋ ਦਿੱਤਾ । ਇਸ ਨੇ ਜ਼ਾਤੀ ਜੌਹਰ ਨੂੰ ਆਨੇ ਪਾਈ ਵਿੱਚ ਬਦਲ ਦਿੱਤਾ । ਅਤੇ ਬੇ ਸ਼ੁਮਾਰ ਨਾਕਾਬਲ ਜ਼ਬਤ ਸਨਦ ਯਾਫ਼ਤਾ ਆਜ਼ਾਦੀਆਂ ਦੀ ਜਗ੍ਹਾ ਰਿਆ ਅਤੇ ਮਕਰ ਨਾਲ ਭਰੀ ਵਾਹਦ ਆਜ਼ਾਦੀ ਕਾਇਮ ਕੀਤੀ ਹੈ ਅਤੇ ਉਹ ਹੈ ਤਜਾਰਤ ਦੀ ਆਜ਼ਾਦੀ ਮੁਖ਼ਤਸਰ ਇਹ ਕਿ ਇਸ ਨੇ ਮਜ਼ਹਬ ਅਤੇ ਸਿਆਸਤ ਦੇ ਪਰਦਿਆਂ ਨਾਲ ਢਕੀ ਹੋਈ ਲੁੱਟ ਖਸੁੱਟ ਦੀ ਜਗ੍ਹਾ ਨੰਗੀ , ਬੇਹਯਾ , ਪ੍ਰਤਖ , ਵਹਿਸ਼ੀਆਨਾ ਲੁੱਟ ਖਸੁੱਟ ਰਾਇਜ ਕਰ ਦਿੱਤੀ ਹੈ।

ਬੁਰਜ਼ੁਆ ਤਬਕੇ ਨੇ ਹਰ ਉਸ ਪੇਸ਼ੇ ਦੀ ਅਜ਼ਮਤ ਖੋਹ ਲਈ ਜਿਸ ਦੀ ਹੁਣ ਤੱਕ ਇੱਜ਼ਤ ਹੁੰਦੀ ਆਈ ਸੀ ਅਤੇ ਜਿਸ ਦੀ ਧਾਂਕ ਬੈਠੀ ਹੋਈ ਸੀ ।ਇਸ ਨੇ ਡਾਕਟਰ , ਵਕੀਲ , ਪੁਜਾਰੀ , ਸ਼ਾਇਰ , ਸਾਇੰਸ਼ਦਾਨ ਸਭ ਨੂੰ ਆਪਣੇ ਤਨਖ਼ਾਹਦਾਰ, ਉਜਰਤ ਤੇ ਕੰਮ ਕਰਨ ਵਾਲੇ ਮਜ਼ਦੂਰ ਬਣਾ ਦਿੱਤਾ ਹੈ।

ਬੁਰਜ਼ੁਆ ਤਬਕੇ ਨੇ ਖ਼ਾਨਦਾਨੀ ਰਿਸ਼ਤਿਆਂ ਦਾ ਜਜ਼ਬਾਤੀ ਨਕਾਬ ਚਾਕ ਕਰ ਦਿੱਤਾ ਹੈ ਅਤੇ ਇਹਨਾਂ ਨੂੰ ਮਹਿਜ਼ ਰੁਪਏ ਆਨੇ ਪਾਈ ਦੇ ਰਿਸ਼ਤੇ ਬਣਾ ਕੇ ਰੱਖ ਦਿੱਤਾ ਹੈ ।

ਬੁਰਜ਼ੁਆ ਤਬਕੇ ਨੇ ਇਹ ਰਾਜ਼ ਫ਼ਾਸ਼ ਕਰ ਦਿੱਤਾ ਕਿ ਮਧਕਾਲ ਵਿੱਚ ਕਿਵੇਂ ਬਲ ਦੀ ਵਹਿਸ਼ੀਆਨਾ ਨੁਮਾਇਸ਼ ਦਾ , ਜਿਸ ਦੇ ਰਜਅਤ ਪ੍ਰਸਤ ਇਸ ਕਦਰ ਦਿਲ ਦਾਦਾ ਹਨ , ਅਤਿ ਦੇ ਆਲਸੀ ਪੁਣੇ ਅਤੇ ਐਸ਼ ਪ੍ਰਸਤੀ ਨਾਲ ਚੋਲੀ ਦਾਮਨ ਦਾ ਸੰਬੰਧ ਸੀ । ਇਹ ਪਹਿਲੀ ਜਮਾਤ ਹੈ ਜਿਸ ਨੇ ਦੇਖਿਆ ਦਿੱਤਾ ਕਿ ਇਨਸਾਨੀ ਕਾਰਗੁਜ਼ਾਰੀ ਕੀ ਕੁਛ ਕਰ ਸਕਦੀ ਹੈ। ਇਸ ਨੇ ਉਹ ਅਜੂਬੇ ਪੇਸ਼ ਕੀਤੇ ਜਿਨਾਂ ਦੇ ਮੁਕਾਬਲੇ ਮਿਸਰ ਦੇ ਪਿਰਾਮਿਡ , ਰੂਮ ਦੀਆਂ ਨਹਿਰਾਂ ਅਤੇ ਗੌਥਿਕ ਨਮੂਨੇ ਦੇ ਸ਼ਾਨਦਾਰ ਗਿਰਜੇ ਹੇਚ ਹਨ ਇਸ ਨੇ ਐਸੀਆਂ ਐਸੀਆਂ ਮੁਹਿੰਮਾਂ ਸਰ ਕੀਤੀਆਂ ਹਨ ਜਿਹਨਾਂ ਦੇ ਸਾਹਮਣੇ ਤਮਾਮ ਪੂਰਬਲੇ ਜਮਾਨੇ ਦੀਆਂ ਕੌਮਾਂ ਦੇ ਕਾਰਵਾਂ ਅਤੇ ਸਲੀਬੀ ਜੰਗਾਂ ਮਾਤ ਹਨ।

ਬੁਰਜ਼ੁਆ ਜਮਾਤ ਪੈਦਾਵਾਰ ਦੇ ਸਾਧਨਾ ਵਿੱਚ ਅਤੇ ਇਸ ਕਰਕੇ ਪੈਦਾਵਾਰ ਦੇ ਰਿਸਤਿਆਂ ਵਿੱਚ ਅਤੇ ਉਹਨਾਂ ਦੇ ਨਾਲ ਸਮਾਜ ਦੇ ਸਾਰੇ ਰਿਸਤਿਆਂ ਵਿੱਚ ਲਗਾਤਾਰ ਇਨਕਲਾਬੀ ਉਲਟ ਪੁਲਟ ਕਰੇ ਬਗ਼ੈਰ ਜ਼ਿੰਦਾ ਨਹੀਂ ਰਹਿ ਸਕਦੀ ਇਸ ਦੇ ਉਲਟ ਪੈਦਾਵਾਰ ਦੇ ਪੁਰਾਣੇ ਤਰੀਕਿਆਂ ਨੂੰ ਜਿਓਂ ਦਾ ਤਿਓਂ ਕਾਇਮ ਰਖਣਾ, ਪਹਿਲੇ ਜ਼ਮਾਨੇ ਦੀਆਂ ਤਮਾਮ ਸਨਅਤੀ ਜਮਾਤਾਂ ਦੇ ਬਚਾ ਦੀ ਪਹਿਲੀ ਸ਼ਰਤ ਸੀ । ਪੈਦਾਵਾਰ ਵਿੱਚ ਨਿਰੰਤਰ ਇਨਕਲਾਬੀ ਉਲਟ ਪੁਲਟ , ਸਮੁੱਚੇ ਸਮਾਜੀ ਤਾਲੁਕਾਤ ਵਿੱਚ ਲਗਾਤਾਰ ਖ਼ਲਲ, ਦਾਇਮੀ ਅਨਿਸਚਿਤਤਾ ਅਤੇ ਹਲਚਲ, ਬੁਰਜ਼ੁਆ ਦੌਰ ਨੂੰ ਪਹਿਲਾਂ ਦੇ ਤਮਾਮ ਦੌਰਾਂ ਤੋਂ ਮੁਮਤਾਜ਼ ਬਣਾਉਂਦੇ ਹਨ ਤਮਾਮ ਪੱਕੇ ਤਾਲੁਕਾਤ ਜੋ ਪੱਥਰ ਦੀ ਲਕੀਰ ਬਣ ਚੁੱਕੇ ਸਨ , ਆਪਣੇ ਕਦੀਮ ਅਤੇ ਲਾਇਕ ਇਹਤਰਾਮ ਤਅਸਬਾਂ ਅਤੇ ਅਕੀਦਿਆਂ ਦੇ ਲਾਓ ਲਸ਼ਕਰ ਸਮੇਤ ਨੇਸਤੋ ਨਾਬੂਦ ਹੋ ਗਏ ਅਤੇ ਨਵੇਂ ਕਾਇਮ ਹੋਣ ਵਾਲੇ ਤਾਲੁਕਾਤ ਜੜਾਂ ਲਾਉਣ ਤੋਂ ਪਹਿਲਾਂ ਹੀ ਬੋਦੇ ਪੁਰਾਣੇ ਹੋ ਜਾਂਦੇ ਹਨ। ਕਲ ਤੱਕ ਜੋ ਠੋਸ ਸੀ , ਅੱਜ ਉਹ ਹਵਾ ਹੋ ਗਿਆ। ਜੋ ਪਾਕ ਸੀ ਉਹ ਨਪਾਕ ਹੈ। ਅਤੇ ਇਨਸਾਨ ਆਖ਼ਿਰ ਕਾਰ ਮਜਬੂਰ ਹੋਇਆ ਕੀ ਅਪਣੀ ਜ਼ਿੰਦਗੀਦੀਆਂ ਹਕੀਕਤਾਂ ਦਾ ਅਤੇ ਆਪਣੇ ਅਸੀਂ ਜਿਨਸੀਆਂ ਨਾਲ ਆਪਣੇ ਤਾਲੁਕਾਤ ਦਾ ਪੂਰੇ ਹੋਸ਼ੋ ਹਵਾਸ ਵਿੱਚ ਜਾਇਜ਼ਾ ਲਵੇ

ਆਪਣੇ ਮਾਲ ਲਈ ਮੰਡੀ ਬਰਾਬਰ ਵਧਾਉਂਦੇ ਰਹਿਣ ਦੀ ਜ਼ਰੂਰਤ ਬੁਰਜ਼ੁਆ ਤਬਕੇ ਤੋਂ ਸਾਰੇ ਜਹਾਨ ਦੀ ਖ਼ਾਕ ਛਣਵਾਉਂਦੀ ਹੈ। ਉਸ ਨੂੰ ਹਰ ਸ਼ਾਖ਼ ਤੇ ਆਸ਼ੀਆਨਾ ਬਨਾਉਣਾ ਪੈਂਦਾ ਹੈ। ਹਰ ਜਗ੍ਹਾ ਘਰ ਵਸਾਉਣਾ ਪੈਂਦਾ ਹੈ। ਹਰ ਜਗ੍ਹਾ ਤਾਲੁਕਾਤ ਕਾਇਮ ਕਰਨੇ ਪੈਂਦੇ ਹਨ।

ਬੁਰਜ਼ੁਆ ਤਬਕੇ ਨੇ ਆਲਮਗੀਰ ਮੰਡੀ ਦੀ ਲੁੱਟ ਖਸੁੱਟ ਦੇ ਜ਼ਰੀਏ ਹਰ ਮੁਲਕ ਵਿੱਚ ਪੈਦਾਵਾਰ ਅਤੇ ਖਪਤ ਨੂੰ ਸਰਬ-ਦੇਸੀ ਰੰਗ ਦੇ ਦਿੱਤਾ ਹੈ। ਰਜਅਤ ਪ੍ਰਸਤ ਸਖ਼ਤ ਖ਼ਫ਼ਾ ਹਨ ਕਿ ਸਨਅਤ ਜਿਸ ਕੌਮੀ ਬੁਨਿਆਦ ਉਪਰ ਖੜੀ ਸੀ ਉਹ ਜ਼ਮੀਨ ਉਸ ਦੇ ਪੈਰਾਂ ਥਲਿਓਂ ਇਸ ਨੇ ਖਿਸਕਾ ਦਿੰਦੀ ਹੈ ਪਹਿਲਾਂ ਤੋਂ ਚਲੀਆਂ ਆਉਂਦੀਆਂ ਤਮਾਮ ਕੌਮੀ ਸਨਅਤਾਂ ਤਬਾਹ ਕਰ ਦਿੰਦੀਆਂ ਗਈਆਂ ਜਾਂ ਦਿਨ ਬਦਿਨ ਤਬਾਹ ਕੀਤੀਆਂ ਜਾ ਰਹੀਆਂ ਹਨ ਨਵੀਆਂ ਸਨਅਤਾਂ ਉਹਨਾਂ ਦੀ ਜਗ੍ਹਾ ਲੈ ਰਹੀਆਂ ਹਨ ਜਿਹਨਾਂ ਦੀ ਕਾਇਮੀ ਤਮਾਮ ਸਭਿਆ ਕੌਮਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣਦਾ ਜਾ ਰਿਹਾ ਹੈ। ਇਹ ਉਹ ਸਨਅਤਾਂ ਹਨ ਜਿਹਨਾਂ ਵਿੱਚ ਆਪਣੇ ਦੇਸ ਦਾ ਕੱਚਾ ਮਾਲ ਇਸਤੇਮਾਲ ਨਹੀਂ ਹੁੰਦਾ ਬਲਕਿ ਦੂਰ ਦੂਰ ਦੇ ਇਲਾਕਿਆਂ ਤੋਂ ਕੱਚਾ ਮਾਲ ਆਉਂਦਾ ਹੈ। ਇਹਨਾਂ ਸਨਅਤਾਂ ਦੀ ਪੈਦਾਵਾਰ ਦੀ ਖਪਤ ਸਿਰਫ਼ ਆਪਣੇ ਮੁਲਕ ਵਿੱਚ ਨਹੀਂ ਬਲਕਿ ਦੁਨੀਆ ਦੇ ਹਰ ਗੋਸ਼ੇ ਵਿੱਚ ਹੁੰਦੀ ਹੈ। ਪੁਰਾਣੀਆਂ ਜ਼ਰੂਰਤਾਂ ਦੀ ਜਗ੍ਹਾ ਜੋ ਆਪਣੇ ਮੁਲਕ ਦੀ ਪੈਦਾਵਾਰ ਨਾਲ ਪੂਰੀਆਂ ਹੋ ਜਾਇਆ ਕਰਦੀਆਂ ਸਨ , ਹੁਣ ਨਵੀਆਂ ਜਰੂਰਤਾਂ ਪੈਦਾ ਹੋ ਗਈਆਂ ਹਨ ਜਿਨਾਂ ਨੂੰ ਪੂਰਾ ਕਰਨ ਲਈ ਦੂਰ ਦਰਾਜ਼ ਦੇ ਮੁਲਕਾਂ ਅਤੇ ਇਲਾਕਿਆਂ ਦਾ ਮਾਲ ਚਾਹੀਦਾ ਹੈ ਪੁਰਾਣੀ ਮੁਕਾਮੀ ਅਤੇ ਕੌਮੀ ਅਲਹਿਦਗੀ ਅਤੇ ਆਤਮ ਨਿਰਭਰਤਾ ਦੀ ਥਾਂ ਹੁਣ ਹਰ ਤਰਫ਼ ਵਰਤ ਵਰਤਾਵੇ ਦਾ ਦੌਰ ਦੌਰਾ ਹੈ ਅਤੇ ਕੌਮਾ ਦੀ ਇਕ ਦੂਸਰੇ ਉਪਰ ਸਰਬ ਵਿਆਪੀ ਅੰਤਰ-ਨਿਰਭਰਤਾ ਦੇਖਣ ਵਿੱਚ ਆਉਂਦੀ ਹੈ। ਮਾਦੀ ਪੈਦਾਵਾਰ ਦਾ ਜੋ ਹਾਲ ਹੈ ਉਹੀ ਜ਼ਿਹਨੀ ਪੈਦਾਵਾਰ ਦਾ ਵੀ ਹੈ। ਹਰ ਕੌਮ ਦੇ ਜ਼ਿਹਨੀ ਕਾਰਨਾਮੇ ਸਾਰੀ ਦੁਨੀਆ ਦੀ ਸਾਂਝੀ ਜਾਇਦਾਦ ਬਣਦੇ ਜਾ ਰਹੇ ਹਨ ਕੌਮੀ ਇੱਕਤਰਫ਼ਾਪਣ ਅਤੇ ਤੰਗਨਜ਼ਰੀ ਦਿਨ ਬਦਿਨ ਨਾਮੁਮਕਿਨ ਹੁੰਦੀ ਜਾ ਰਹੀ ਹੈ ਅਤੇ ਅਨੇਕ ਕੌਮੀ ਅਤੇ ਮੁਕਾਮੀ ਸਾਹਿਤ ਮਿਲ ਕੇ ਇਕ ਆਲਮਗੀਰ ਸਾਹਿਤ ਜਨਮ ਲੈ ਰਿਹਾ ਹੈ।

ਬੁਰਜ਼ੁਆ ਜਮਾਤ ਪੈਦਾਵਾਰ ਦੇ ਤਮਾਮ ਔਜਾਰਾਂ ਵਿੱਚ ਤੇਜ਼ੀ ਨਾਲ ਬਿਹਤਰੀ ਲਿਆਉਣ ਅਤੇ ਸੰਚਾਰ ਦੇ ਵਸੀਲਿਆਂ ਨੂੰ ਬੇ ਹੱਦ ਅਸਾਨ ਬਣਾਉਣ ਦੇ ਜੋਰ ਤਮਾਮ ਕੌਮਾਂ ਨੂੰ ਇਥੋਂ ਤੱਕ ਕਿ ਇੰਤਹਾਈ ਵਹਿਸ਼ੀ ਕੌਮਾਂ ਨੂੰ ਵੀ ਤਹਿਜ਼ੀਬ ਦੇ ਦਾਇਰੇ ਵਿੱਚ ਖਿਚ ਲੈਂਦੀ ਹੈ ਇਸ ਦੇ ਤਜਾਰਤੀ ਮਾਲ ਦੀਆਂ ਸਸਤੀਆਂ ਕੀਮਤਾਂ ਗੋਲੇ ਬਾਰੂਦ ਦਾ ਕੰਮ ਕਰਦੀਆਂ ਹਨ ਜਿਸ ਨਾਲ ਉਹ ਚੀਨ ਦੀ ਹਰ ਦੀਵਾਰ ਨੂੰ ਢਾਹ ਦਿੰਦੀ ਹੈ ਅਤੇ ਜ਼ਿੱਦੀ ਤੋਂ ਜ਼ਿੱਦੀ ਵਹਿਸ਼ੀਆਂ ਨੂੰ ਵੀ ਜਿਹਨਾ ਦੇ ਦਿਲ ਵਿਚੋਂ ਗ਼ੈਰਾਂ ਨੂੰ ਨਫ਼ਰਤ ਦਾ ਜਜ਼ਬਾ ਮਾਰਿਆਂ ਨਹੀਂ ਮਰਦਾ, ਹਾਰ ਮੰਨਣ ਲਈ ਮਜਬੂਰ ਕਰ ਦਿੰਦੀ ਹੈ। ਇਹ ਤਮਾਮ ਕੌਮਾ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਬੁਰਜ਼ੁਆ ਪੈਦਾਵਾਰੀ ਤਰੀਕਾ ਇਖ਼ਤਿਆਰ ਕਰਨ ਜਾਂ ਫ਼ਨਾ ਹੋ ਜਾਣ ਇਹ ਉਹਨਾਂ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਵੀ ਇਸ ਦੀ ਮੂੰਹ ਬੋਲੀ ਤਹਿਜ਼ੀਬ ਨੂੰ ਅਪਨਾਉਣ ਯਾਨੀ ਵੋਹ ਖ਼ੁਦ ਵੀ ਬੁਰਜ਼ੁਆ ਬਣਨ ਮੁਖਤਸਰ ਇਹ ਕਿ ਉਹ ਆਪਣੇ ਸਾਂਚੇ ਵਿੱਚ ਆਪਣੀ ਦੁਨੀਆ ਸਿਰਜ ਲੈਂਦੀ ਹੈ।

ਬੁਰਜ਼ੁਆ ਤਬਕੇ ਨੇ ਦਿਹਾਤ ਨੂੰ ਸ਼ਹਿਰਾਂ ਦੇ ਤਾਬੇ ਕਰ ਦਿੱਤਾ ਹੈ। ਇਸ ਨੇ ਬੜੇ ਬੜੇ ਸ਼ਹਿਰ ਬਸਾਏ ਹਨ ਦਿਹਾਤ ਦੇ ਮੁਕਾਬਲੇ ਵਿੱਚ ਸ਼ਹਿਰੀ ਆਬਾਦੀ ਬਹੁਤ ਵਧਾ ਦਿੰਦੀ ਹੈ ਅਤੇ ਇਸ ਤਰ੍ਹਾਂ ਆਬਾਦੀ ਦੇ ਇਕ ਬੜੇ ਹਿੱਸੇ ਨੂੰ ਦਿਹਾਤੀ ਜ਼ਿੰਦਗੀ ਦੇ ਮੂਰਖਪੁਣੇ ਤੋਂ ਛੁਟਕਾਰਾ ਦਿਲਾਇਆ ਹੈ ਜਿਸ ਤਰ੍ਹਾਂ ਇਸ ਨੇ ਦਿਹਾਤ ਨੂੰ ਸ਼ਹਿਰਾਂ ਤੇ ਨਿਰਭਰ ਬਣਾਇਆ, ਉਸੇ ਤਰ੍ਹਾਂ ਗ਼ੈਰ ਸਭਿਅਕ ਅਤੇ ਅਰਧ ਸਭਿਅਕ ਮੁਲਕਾਂ ਨੂੰ ਸਭਿਅਕ ਮੁਲਕਾਂ ਦਾ , ਕਿਸਾਨਾਂ ਕੌਮਾ ਨੂੰ ਬੁਰਜ਼ੁਆ ਕੌਮਾ ਦਾ , ਪੂਰਬ ਨੂੰ ਪਛਮ ਦਾ ਮੁਹਤਾਜ ਬਣਾਇਆ ਹੈ ।

ਬੁਰਜ਼ੁਆ ਜਮਾਤ ਪੈਦਾਵਾਰ ਦੇ ਸਾਧਨਾ ਦੀ , ਮਲਕੀਅਤ ਦੀ , ਅਤੇ ਆਬਾਦੀ ਦੀ ਖਿੰਡਰੀ ਪੁੰਡਰੀ ਹਾਲਤ ਨੂੰ ਦਿਨ ਬਦਿਨ ਖ਼ਤਮ ਕਰਦੀ ਜਾ ਰਹੀ ਹੈ। ਇਸ ਨੇ ਆਬਾਦੀ ਨੂੰ ਇਕੱਠਾ ਕੀਤਾ ਹੈ। ਪੈਦਾਵਾਰੀ ਸਾਧਨਾ ਦਾ ਕੇਂਦਰੀਕਰਨ ਕੀਤਾ ਹੈ ਅਤੇ ਮਲਕੀਅਤ ਚੰਦ ਹੱਥਾਂ ਵਿੱਚ ਜਮ੍ਹਾ ਕਰ ਦਿੰਦੀ ਹੈ। ਇਸ ਦਾ ਲਾਜ਼ਮੀ ਨਤੀਜਾ ਸਿਆਸੀ ਕੇਂਦਰੀਕਰਨ ਹੀ ਹੋਣਾ ਸੀ ਸੂਬੇ ਜੋ ਆਜ਼ਾਦ ਸਨ ਜਾਂ ਜਿਹਨਾਂ ਵਿੱਚ ਕੋਈ ਵਾਜ਼ਿਹ ਤਾਅਲੁੱਕ ਨਹੀਂ ਸੀ , ਜਿਨਾ ਦੇ ਮੁਫ਼ਾਦ, ਕਾਨੂੰਨ, ਹਕੂਮਤਾਂ ਅਤੇ ਮਹਿਸੂਲ ਦੇ ਤਰੀਕੇ ਅਲੱਗ ਅਲੱਗ ਸਨ , ਹੁਣ ਮਿਲ ਕੇ ਇਕ ਕੌਮ ਬਣ ਗਏ ਹਨ , ਜਿਹਨਾਂ ਦੀ ਇਕ ਹਕੂਮਤ ਹੈ, ਕਾਨੂੰਨ ਦਾ ਇੱਕ ਹੀ ਜ਼ਾਬਤਾ ਹੈ, ਇਕ ਕੌਮੀ ਜਮਾਤੀ ਮੁਫ਼ਾਦ ਹੈ, ਇਕ ਸਰਹੱਦ ਅਤੇ ਇਕ ਕਸਟਮ ਡਿਊਟੀ ਹੈ।

ਬੁਰਜ਼ੁਆ ਜਮਾਤ ਨੇ ਆਪਣੇ ਇਸ ਮੁਸ਼ਕਿਲ ਨਾਲ ਇਕ ਸੌ ਬਰਸ ਦੀ ਹਕੂਮਤ ਵਿੱਚ ਏਨੀਆਂ ਵਡੀਆਂ ਅਤੇ ਦਿਓ ਕੱਦ ਪੈਦਾਵਾਰੀ ਤਾਕਤਾਂ ਸਿਰਜ ਲਈਆਂ ਹਨ ਕਿ ਪਿਛਲੀਆਂ ਤਮਾਮ ਨਸਲਾਂ ਮਿਲ ਕੇ ਵੀ ਨਹੀਂ ਸਨ ਸਿਰਜ ਸਕੀਆਂ ਕੁਦਰਤ ਦੀਆਂ ਤਾਕਤਾਂ ਉਪਰ ਇਨਸਾਨ ਕੀ ਕਾਰਫ਼ਰਮਾਈ, ਮਸ਼ੀਨਾਂ , ਸਨਅਤ ਅਤੇ ਜ਼ਰਾਇਤ ਵਿੱਚ ਕੈਮਿਸਟਰੀ ਦਾ ਇਸਤੇਮਾਲ, ਭਾਫ ਜਹਾਜ਼ਰਾਨੀ , ਰੇਲਾਂ ,ਬਿਜਲਈ ਤਾਰ , ਖੇਤੀ ਲਈ ਪੂਰੇ ਦੇ ਪੂਰੇ ਮਹਾਦੀਪਾਂ ਦੀ ਸਫ਼ਾਈ, ਨਹਿਰਾਂ ਬਣਾ ਕੇ ਦਰਿਆਵਾਂ ਨੂੰ ਮਿਲਾਉਣਾ ਅਤੇ ਜਿਵੇਂ ਜਾਦੂ ਦੇ ਜ਼ੋਰ ਨਾਲ ਜ਼ਮੀਨ ਦਾ ਸੀਨਾ ਚੀਰ ਕੇ ਆਬਾਦੀਆਂ ਦਾ ਪ੍ਰਗਟ ਹੋਣਾ ਪਹਿਲਾਂ ਦੇ ਕਿਸ ਜ਼ਮਾਨੇ ਦੇ ਲੋਕਾਂ ਦੇ ਸੁਪਨਿਆਂ ਵਿੱਚ ਵੀ ਇਹ ਗੱਲ ਸਕਦੀ ਸੀ ਕਿ ਸਮਾਜਿਕ ਮਿਹਨਤ ਦੀ ਗੋਦ ਵਿੱਚ ਅਜਿਹੀਆਂ ਪੈਦਾਵਾਰੀ ਤਾਕਤਾਂ ਸੁਤੀਆਂ ਹੋਈਆਂ ਹਨ ?

ਫਿਰ ਅਸੀਂ ਦੇਖਦੇ ਹਾਂ ਕੀ ਕਿ ਪੈਦਾਵਾਰ ਅਤੇ ਵਟਾਂਦਰੇ ਦੇ ਵਸੀਲੇ, ਜਿਹਨਾਂ ਦੀ ਬੁਨਿਆਦ ਉਪਰ ਬੁਰਜ਼ੁਆ ਜਮਾਤ ਨੇ ਆਪਣੇ ਆਪ ਨੂੰ ਬਣਾਇਆ , ਉਹ ਜਾਗੀਰਦਾਰ ਸਮਾਜ ਵਿੱਚ ਪੈਦਾ ਹੋ ਚੁੱਕੇ ਸਨ। ਪੈਦਾਵਾਰ ਅਤੇ ਵਟਾਂਦਰੇ ਦੇ ਇਹਨਾਂ ਵਸੀਲਿਆਂ ਦੇ ਵਿਕਾਸ ਵਿੱਚ ਇਕ ਮੰਜ਼ਿਲ ਐਸੀ ਆਈ ਕਿ ਜਾਗੀਰਦਾਰ ਸਮਾਜ ਦੀਆਂ ਹਾਲਤਾਂ ਵਿੱਚ ਜਿਹਨਾਂ ਅੰਦਰ ਮਾਲ ਦੀ ਪੈਦਾਵਾਰ ਅਤੇ ਉਸ ਦਾ ਵਟਾਂਦਰਾ ਹੁੰਦਾ ਸੀ , ਜ਼ਰਾਇਤ ਅਤੇ ਕਾਰਖ਼ਾਨੇਦਾਰੀ ਸਨਅਤ ਦਾ ਜਾਗੀਰਦਾਰ ਤਨਜ਼ੀਮ ਦੇ ਅੰਦਰ, ਮੁਖ਼ਤਸਰ ਇਹ ਕਿ ਹੁਣ ਕਾਫੀ ਵਿਕਾਸ ਕਰ ਚੁੱਕੀਆਂ ਪੈਦਾਵਾਰੀ ਤਾਕਤਾਂ ਦਾ ਮਾਲਕੀ ਦੇ ਜਾਗੀਰਦਾਰੀ ਰਿਸ਼ਤਿਆਂ ਦੇ ਅੰਦਰ ਨਿਬਾਹ ਨਾਮੁਮਕਿਨ ਹੋ ਗਿਆ ਸੀ । ਇਹ ਰਿਸ਼ਤੇ ਉਹਨਾਂ ਦੇ ਪੈਰਾਂ ਦੀਆਂ ਜੰਜੀਰਾਂ ਬਣ ਗਏ ਉਹਨਾਂ ਜੰਜੀਰਾਂ ਨੂੰ ਤੋੜਨਾ ਲੋੜੀਂਦਾ ਸੀ।ਉਹਨਾਂ ਨੂੰ ਤੋੜ ਦਿੰਦਾ ਗਿਆ।

ਹੁਣ ਆਜ਼ਾਦ ਮੁਕਾਬਲੇ ਨੇ ਉਹਨਾਂ ਦੀ ਜਗ੍ਹਾ ਲੈ ਲਈ , ਅਤੇ ਇਹ ਆਪਣੇ ਅਨੁਸਾਰ ਇਕ ਸਮਾਜੀ ਅਤੇ ਸਿਆਸੀ ਨਿਜ਼ਾਮ ਅਤੇ ਬੁਰਜ਼ੁਆ ਜਮਾਤ ਦਾ ਆਰਥਿਕ ਅਤੇ ਸਿਆਸੀ ਗਲਬਾ ਵੀ ਨਾਲ ਲੈ ਕੇ ਆਇਆ।

ਇਸੇ ਕਿਸਮ ਦੀ ਇਕ ਤਬਦੀਲੀ ਖ਼ੁਦ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ। ਆਧੁਨਿਕ ਬੁਰਜ਼ੁਆ ਸਮਾਜ ਨੇ ਜਿਵੇਂ ਜਾਦੂ ਦੇ ਜ਼ੋਰ ਪੈਦਾਵਾਰ ਅਤੇ ਤਬਾਦਲੇ ਦੇ ਅਜ਼ੀਮ ਦਿਓ ਕੱਦ ਵਸੀਲੇ ਖੜੇ ਕਰ ਲਈ ਹਨ ਮਗਰ ਪੈਦਾਵਾਰ ਦੇ, ਵਟਾਂਦਰੇ ਦੇ ਅਤੇ ਮਲਕੀਅਤ ਦੇ ਆਪਣੇ ਰਿਸ਼ਤਿਆਂ ਸਮੇਤ ਇਸ ਸਮਾਜ ਦੀ ਹਾਲਤ ਉਸ ਜਾਦੂਗਰ ਵਰਗੀ ਹੈ ਜਿਸ ਨੇ ਆਪਣੇ ਜਾਦੂ ਨਾਲ ਸ਼ੈਤਾਨੀ ਤਾਕਤਾਂ ਨੂੰ ਜਗਾ ਤਾਂ ਲਿਆ ਹੈ ਮਗਰ ਹੁਣ ਕਾਬੂ ਵਿੱਚ ਨਹੀਂ ਰੱਖ ਸਕਦਾ ਪਿਛਲੇ ਕਈ ਦਹਾਕਿਆਂ ਤੋਂ ਸਨਅਤ ਅਤੇ ਤਜਾਰਤ ਦੀ ਤਾਰੀਖ਼,ਆਧੁਨਿਕ ਪੈਦਾਵਾਰੀ ਸ਼ਕਤੀਆਂ ਦੀ ਬਗ਼ਾਵਤ ਦੀ ਤਾਰੀਖ਼ ਹੈ , ਬਗ਼ਾਵਤ ਆਧੁਨਿਕ ਪੈਦਾਵਾਰ ਰਿਸਤਿਆਂ ਦੇ ਖ਼ਿਲਾਫ਼ ਅਤੇ ਮਲਕੀਅਤ ਦੇ ਉਹਨਾਂ ਰਿਸਤਿਆਂ ਦੇ ਖ਼ਿਲਾਫ਼ ਜੋ ਬੁਰਜ਼ੁਆ ਜਮਾਤ ਅਤੇ ਉਸ ਦੇ ਗਲਬੇ ਨੂੰ ਕਾਇਮ ਰੱਖਣ ਲਈ ਜ਼ਰੂਰੀ ਹਨ । ਇਸ ਸਿਲਸਿਲੇ ਵਿੱਚ ਉਹਨਾਂ ਤਜਾਰਤੀ ਸੰਕਟਾਂ ਦਾ ਜ਼ਿਕਰ ਹੀ ਕਾਫ਼ੀ ਹੈ ਜੋ ਬਰਾਬਰ ਕੁਛ ਵਕਫ਼ੇ ਬਾਅਦ ਮੁੜ ਮੁੜ ਆਉਂਦੇ ਰਹਿੰਦੇ ਹਨ ਅਤੇ ਪੂਰੇ ਬੁਰਜ਼ੁਆ ਸਮਾਜ ਦੀ ਜ਼ਿੰਦਗੀ ਨੂੰ ਹਰ ਬਾਰ ਪਹਿਲੇ ਨਾਲੋਂ ਵੀ ਬੜੇ ਖ਼ਤਰੇ ਵਿੱਚ ਫਸਾ ਦਿੰਦੇ ਹਨ ਇਹਨਾਂ ਸੰਕਟਾਂ ਵਿੱਚ ਹਰ ਬਾਰ ਸਿਰਫ਼ ਤਿਆਰ ਮਾਲ ਦਾ ਹੀ ਨਹੀਂ ਬਲਕਿ ਪਹਿਲਾਂ ਦੀਆਂ ਸਿਰਜੀਆਂ ਪੈਦਾਵਾਰੀ ਸ਼ਕਤੀਆਂ ਦਾ ਵੀ ਇਕ ਬੜਾ ਹਿੱਸਾ ਬਰਬਾਦ ਕਰ ਦਿੰਦਾ ਜਾਂਦਾ ਹੈ। ਇਹਨਾਂ ਸੰਕਟਾਂ ਦੌਰਾਨ ਜਿਵੇਂ ਇਕ ਵਬਾ ਜਿਹੀ ਫੈਲ ਜਾਂਦੀ ਹੈ, ਫ਼ਾਜ਼ਲ ਪੈਦਾਵਾਰ ਦੀ ਵਬਾ ,ਜੋ ਪਹਿਲਾਂ ਦੇ ਤਮਾਮ ਜੁਗਾਂ ਦੌਰਾਨ ਇਕ ਅਨਹੋਣੀ ਜਿਹੀ ਬਾਤ ਲਗਦੀ । ਸਮਾਜ ਅਚਾਨਕ ਆਪਣੇ ਆਪ ਨੂੰ ਕੁਛ ਦਿਨਾਂ ਲਈ ਬਰਬਰੀਅਤ ਦੇ ਆਲਮ ਵਿੱਚ ਪਾਉਂਦਾ ਹੈ। ਇਓਂ ਲਗਣ ਲੱਗ ਜਾਂਦਾ ਹੈ ਜਿਵੇਂ ਅਕਾਲ ਪੈ ਗਿਆ ਹੋਵੇ ਜਾਂ ਆਲਮਗੀਰ ਜੰਗ ਦੀ ਤਬਾਹੀ ਨੇ ਜੀਵਨ ਦੇ ਤਮਾਮ ਵਸੀਲਿਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹੋਣ ਸਨਅਤ ਅਤੇ ਤਜਾਰਤ ਬਰਬਾਦ ਹੁੰਦੀ ਨਜ਼ਰ ਆਉਂਦੀ ਹੈ। ਤੇ ਇਹ ਕਿਉਂ ?ਇਸ ਲਈ ਕਿ ਸਭਿਅਤਾ ਦੀਆਂ ਬਰਕਤਾਂ ਦੀ ਬਹੁਤਾਤ ਹੈ। ਜ਼ਿੰਦਗੀ ਦੇ ਵਸੀਲਿਆਂ ਦੀ ਬਹੁਤਾਤ ਹੈ, ਸਨਅਤ ਦੀ ਬਹੁਤਾਤ ਹੈ, ਤਜਾਰਤ ਦੀ ਬਹੁਤਾਤ ਹੈ ਸਮਾਜ ਦੇ ਹਥ ਵਿੱਚ ਜੋ ਪੈਦਾਵਾਰੀ ਤਾਕਤਾਂ ਹਨ ਉਹਨਾਂ ਤੋਂ ਹੁਣ ਬੁਰਜ਼ੁਆ ਮਲਕੀਅਤ ਦੇ ਨਿਜ਼ਾਮ ਦੀ ਹੋਰ ਤਰੱਕੀ ਵਿੱਚ ਕੋਈ ਮਦਦ ਨਹੀਂ ਮਿਲਦੀ ਬਲਕਿ ਇਸ ਦੇ ਉਲਟ ਉਹ ਇਤਨੀਆਂ ਤਾਕਤਵਰ ਹੋ ਗਈਆਂ ਹਨ ਕਿ ਇਸ ਨਿਜ਼ਾਮ ਕੋਲੋਂ ਸੰਭਾਲਿਆਂ ਨਹੀਂ ਸੰਭਲਦੀਆਂ ਇਹ ਨਿਜ਼ਾਮ ਉਹਨਾਂ ਦੇ ਪੈਰਾਂ ਦੀ ਜ਼ੰਜੀਰ ਬਣ ਜਾਂਦਾ ਹੈ ਅਤੇ ਜਿਓਂ ਹੀ ਉਹ ਇਹਨਾਂ ਜੰਜੀਰਾਂ ਉਪਰ ਕਾਬੂ ਪਾਉਂਦੀਆਂ ਹਨ ਪੂਰੇ ਬੁਰਜ਼ੁਆ ਸਮਾਜ ਵਿੱਚ ਖ਼ਲਲ ਪੈ ਜਾਂਦਾ ਹੈ। ਬੁਰਜ਼ੁਆ ਮਲਕੀਅਤ ਦਾ ਵਜੂਦ ਖ਼ਤਰੇ ਵਿੱਚ ਪੈ ਜਾਂਦਾ ਹੈ। ਬੁਰਜ਼ੁਆ ਤਾਲੁਕਾਤ ਦਾ ਦਾਮਨ ਏਨਾ ਤੰਗ ਹੈ ਕਿ ਉਹ ਖ਼ੁਦ ਅਪਣੀ ਪੈਦਾ ਕੀਤੀ ਹੋਈ ਦੌਲਤ ਵੀ ਨਹੀਂ ਸੰਭਾਲ ਸਕਦਾ । ਫਿਰ ਬੁਰਜ਼ੁਆ ਜਮਾਤ ਇਹਨਾਂ ਸੰਕਟਾਂ ਉਪਰ ਕਾਬੂ ਕਿਵੇਂ ਪਾਉਂਦੀ ਹੈ? ਇਸ ਵਾਸਤੇ ਇਕ ਤਰਫ਼ ਪੈਦਾਵਾਰੀ ਸ਼ਕਤੀਆਂ ਦੀ ਜਦ ਰਦਸਤ ਬਰਬਾਕੀ ਕੀਤੀ ਜਾਂਦੀ ਹੈ ਅਤੇ ਦੂਸਰੀ ਤਰਫ਼ ਨਵੀਆਂ ਮੰਡੀਆਂ ਉਪਰ ਕਬਜ਼ਾ ਕੀਤਾ ਜਾਂਦਾ ਹੈ ਅਤੇ ਪੁਰਾਣੀਆਂ ਮੰਡੀਆਂ ਦਾ ਸੋਸ਼ਣ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਕੀਤਾ ਜਾਂਦਾ ਹੈ। ਯਾਨੀ ਹੋਰ ਵੀ ਜ਼ਿਆਦਾ ਵਸੀਹ ਅਤੇ ਤਬਾਹਕੁਨ ਸੰਕਟਾਂ ਲਈ ਰਸਤਾ ਸਾਫ਼ ਕੀਤਾ ਜਾਂਦਾ ਹੈ ਅਤੇ ਇਹਨਾਂ ਸੰਕਟਾਂ ਨੂੰ ਰੋਕਣ ਦੇ ਵਸੀਲੇ ਹੋਰ ਵੀ ਘੱਟ ਕਰ ਦਿੱਤੇ ਜਾਂਦੇ ਹਨ।

ਉਹ ਹਥਿਆਰ ਜਿਹਨਾਂ ਨਾਲ ਬੁਰਜ਼ੁਆ ਜਮਾਤ ਨੇ ਜਾਗੀਰਦਾਰੀ ਨਿਜ਼ਾਮ ਨੂੰ ਢਾਹਿਆ ਸੀ , ਹੁਣ ਖ਼ੁਦ ਬੁਰਜ਼ੁਆ ਜਮਾਤ ਦੇ ਖ਼ਿਲਾਫ਼ ਰੁਖ ਮੋੜ ਲੈਂਦੇ ਹਨ ।

ਪਰ ਬੁਰਜ਼ੁਆ ਤਬਕੇ ਨੇ ਸਿਰਫ਼ ਉਹ ਹਥਿਆਰ ਹੀ ਨਹੀਂ ਢਾਲੇ ਜੋ ਉਸ ਦੀ ਮੌਤ ਦਾ ਪੈਗ਼ਾਮ ਹਨ , ਉਸ ਨੇ ਉਹ ਆਦਮੀ ਵੀ ਵਜੂਦ ਵਿੱਚ ਲੈ ਆਂਦੇ ਹਨ ਜਿਹੜੇ ਇਹ ਹਥਿਆਰ ਉਠਾਉਣਗੇ , ਯਾਨੀ ਪਰੋਲਤਾਰੀ , ਆਧੁਨਿਕ ਮਜ਼ਦੂਰ ਜਮਾਤ

ਜਿਸ ਨਿਸਬਤ ਨਾਲ ਬੁਰਜ਼ੁਆ ਤਬਕੇ ਯਾਨੀ ਸਰਮਾਏ ਦੀ ਤਰੱਕੀ ਹੁੰਦੀ ਹੈ ਉਸੇ ਨਿਸਬਤ ਨਾਲ ਪ੍ਰੋਲਤਾਰੀ ਯਾਨੀ ਆਧੁਨਿਕ ਮਜ਼ਦੂਰ ਜਮਾਤ ਤਰੱਕੀ ਕਰਦੀ ਹੈ ਜੋ ਜ਼ਿੰਦਾ ਉਸ ਵਕਤ ਤੱਕ ਰਹਿ ਸਕਦੀ ਹੈ ਜਦ ਤੱਕ ਉਸ ਨੂੰ ਕੰਮ ਮਿਲਦਾ ਰਹੇ ਅਤੇ ਕੰਮ ਉਸ ਵਕਤ ਤੱਕ ਮਿਲਦਾ ਹੈ ਜਦੋਂ ਤੱਕ ਉਸ ਦੀ ਮਿਹਨਤ ਸਰਮਾਏ ਨੂੰ ਵਧਾਉਂਦੀ ਹੈ। ਇਹ ਮਜ਼ਦੂਰ ਵੀ,ਜਿਹਨਾਂ ਨੂੰ ਆਪਣਾ ਆਪ ਪੁਰਜਾ ਪੁਰਜਾ ਕਰਕੇ ਵੇਚਣਾ ਪੈਂਦਾ ਹੈ, ਤਜਾਰਤ ਦੀਆਂ ਹੋਰ ਸਭ ਚੀਜ਼ਾਂ ਵਾਂਗੂੰ ਇਕ ਜਿਣਸ ਹਨ ਲਿਹਾਜ਼ਾ ਉਹ ਵੀ ਮੁਕਾਬਲੇ ਦੇ ਤਮਾਮ ਹੇਰ ਫੇਰ ਅਤੇ ਮੰਡੀ ਦੇ ਤਮਾਮ ਉਤਾਰ ਚੜ੍ਹਾਵਾਂ ਦੇ ਰਹਿਮੋ ਕਰਮ ਤੇ ਹਨ

ਮਸ਼ੀਨਾ ਦੇ ਵਸੀਹ ਇਸਤੇਮਾਲ ਅਤੇ ਮਿਹਨਤ ਦੀ ਤਕਸੀਮ ਦੀ ਵਜ੍ਹਾ ਮਜ਼ਦੂਰਾਂ ਦਾ ਕੰਮ ਅਪਣੀਆਂ ਤਮਾਮ ਨਿਜੀ ਖਾਸੀਅਤਾਂ ਖੋ ਚੁੱਕਾ ਹੈ ਅਤੇ ਇਸ ਕਰਕੇ ਮਜ਼ਦੂਰ ਲਈ ਉਸ ਵਿੱਚ ਕੋਈ ਦਿਲਚਪਸ਼ੀ ਬਾਕੀ ਨਹੀਂ ਰਹੀ ਉਹ ਮਸ਼ੀਨ ਦਾ ਦੁੰਮ ਛੱਲਾ ਬਣ ਕੇ ਰਹਿ ਗਿਆ ਹੈ ਉਸ ਨੂੰ ਹੁਣ ਸਿਰਫ਼ ਇੱਕ ਢਬ ਜਾਣਨ ਦੀ ਲੋੜ ਹੈ ਜੋ ਨਿਹਾਇਤ ਸਿੱਧੀ ਸਾਦੀ ,ਨਿਹਾਇਤ ਉਕਤਾ ਦੇਣ ਵਾਲੀ ਅਤੇ ਨਿਹਾਇਤ ਅਸਾਨੀ ਨਾਲ ਸਿਖੀ ਜਾ ਸਕਣ ਵਾਲੀ ਚੀਜ਼ ਹੈ ਇਸ ਲਈ ਮਜ਼ਦੂਰ ਦੀ ਪੈਦਾਵਾਰ ਦੀ ਲਾਗਤ ਤਕਰੀਬਨ ਉਹਨਾਂ ਜ਼ਿੰਦਗੀ ਦੇ ਵਸੀਲਿਆਂ ਤੱਕ ਮਹਿਦੂਦ ਹੈ ਜੋ ਉਸ ਕੇ ਆਪਣੇ ਗੁਜ਼ਾਰੇ ਅਤੇ ਨਸਲ ਦੇ ਵਾਧੇ ਲਈ ਜ਼ਰੂਰੀ ਹਨ । ਲੇਕਿਨ ਕਿਸੇ ਜਿਣਸ ਦੀ ਕੀਮਤ ਅਤੇ ਇਸ ਲਈ ਮਿਹਨਤ ਦੀ ਕੀਮਤ [ਬਾਅਦ ਮਾਰਕਸ ਨੇ ਦੱਸਿਆ ਕਿ ਮਜ਼ਦੂਰ ਅਪਣੀ ਮਿਹਨਤ ਨਹੀਂ ਬਲਕਿ ਮਿਹਨਤ ਦੀ ਤਾਕਤ ਵੇਚਦਾ ਹੈ ਇਸ ਸਿਲਸਿਲੇ ਵਿੱਚ ਮਾਰਕਸ ਦੀ ਕਿਤਾਬ ਉਜਰਤੀ ਮਿਹਨਤ ਅਤੇ ਸਰਮਾਇਆ ਪੜ੍ਹੋ - ਐਡੀਟਰ] ਵੀ ਉਸ ਦੀ ਪੈਦਾਵਾਰ ਦੀ ਲਾਗਤ ਦੇ ਬਰਾਬਰ ਹੈ। ਇਸ ਲਈ ਕੰਮ ਜਿਤਨਾ ਜ਼ਿਆਦਾ ਨਾਪਸੰਦੀਦਾ ਹੁੰਦਾ ਜਾਂਦਾ ਹੈ ਉਸੇ ਨਿਸਬਤ ਨਾਲ ਉਜਰਤ ਵਿੱਚ ਕਮੀ ਹੁੰਦੀ ਜਾਂਦੀ ਹੈ। ਅਤੇ ਇਹੀ ਨਹੀਂ ਬਲਕਿ ਜਿਸ ਨਿਸਬਤ ਨਾਲ ਮਸ਼ੀਨਾਂ ਦਾ ਇਸਤੇਮਾਲ ਅਤੇ ਮਿਹਨਤ ਦੀ ਤਕਸੀਮ ਵਧਦੀ ਹੈ, ਉਸੇ ਨਿਸਬਤ ਨਾਲ ਮੁਸ਼ੱਕਤ ਦਾ ਬੋਝ ਵਧਦਾ ਹੈ ਚਾਹੇ ਉਹ ਕੰਮ ਦੇ ਘੰਟੇ ਵਧਣ ਕਰਕੇ ਹੋਵੇ , ਮੁਕਰਰ ਵਕਤ ਵਿੱਚ ਜ਼ਿਆਦਾ ਕੰਮ ਲੈਣ ਕਰਕੇ ਹੋਵੇ ਜਾਂ ਮਸ਼ੀਨ ਕੀ ਰਫਤਾਰ ਤੇਜ਼ ਹੋ ਜਾਣ ਕਰਕੇ

ਆਧੁਨਿਕ ਸਨਅਤ ਨੇ ਪਿਤਰੀ ਮਾਲਕ ਦੇ ਛੋਟੇ ਕਾਰਖ਼ਾਨੇ ਨੂੰ ਸਨਅਤੀ ਸਰਮਾਏਦਾਰ ਦੀ ਬੜੀ ਫੈਕਟਰੀ ਵਿੱਚ ਬਦਲ ਦਿੱਤਾ ਹੈ ਮਜ਼ਦੂਰਾਂ ਦੇ ਸਮੂਹ ਫ਼ੈਕਟਰੀ ਵਿੱਚ ਜਮਹਾ ਕਰ ਕੇ ਫ਼ੌਜੀ ਸਿਪਾਹੀਆਂ ਦੀ ਤਰ੍ਹਾਂ ਉਹਨਾਂ ਦੀ ਤਨਜ਼ੀਮ ਕੀਤੀ ਹੈ ਅਫ਼ਸਰਾਂ ਅਤੇ ਹੋਲਦਾਰਾਂ ਦਾ ਇਕ ਪੂਰਾ ਸਿਲਸਿਲਾ ਹੈ ਜਿਹਨਾਂ ਦੀ ਕਮਾਨ ਵਿੱਚ ਉਹਨਾਂ ਨੂੰ ਸਨਅਤੀ ਫ਼ੌਜ ਦੇ ਆਮ ਸਿਪਾਹੀਆਂ ਦੀ ਤਰ੍ਹਾਂ ਰਖਿਆ ਗਿਆ ਹੈ। ਉਹ ਸਿਰਫ਼ ਬੁਰਜ਼ੁਆ ਤਬਕੇ ਅਤੇ ਬੁਰਜ਼ੁਆ ਰਿਆਸਤ ਦੇ ਗ਼ੁਲਾਮ ਨਹੀਂ ਹਨ , ਉਹ ਹਰ ਦਿਨ ਅਤੇ ਹਰ ਘੜੀ ਮਸ਼ੀਨ ਦੀ , ਨਿਗਰਾਨਕਾਰ ਦੀ , ਸਭ ਤੋਂ ਵਧ ਸਕਦਾ ਤੌਰ ਤੇ ਕਾਰਖ਼ਾਨੇ ਦੇ ਮਾਲਿਕ ਬੁਰਜ਼ੁਆ ਦੀ ਗ਼ੁਲਾਮੀ ਕਰਦੇ ਹਨ ਇਹ ਜ਼ਾਲਮਾਨਾ ਨਿਜ਼ਾਮ ਜਿਸ ਕਦਰ ਖੁੱਲੇ ਆਮ ਨਫ਼ਾ ਖ਼ੋਰੀ ਨੂੰ ਅਪਣੀ ਗ਼ਰਜ਼ ਅਤੇ ਮੰਤਵ ਬਣਾਉਂਦਾ ਹੈ, ਉਸ ਕਦਰ ਵਧੇਰੇ ਜ਼ਲੀਲ, ਵਧੇਰੇ ਨਫ਼ਰਤਯੋਗ ਅਤੇ ਵਧੇਰੇ ਤਲਖ਼ ਹੋ ਜਾਂਦਾ ਹੈ।

ਜਿਸਮਾਨੀ ਮਿਹਨਤ ਵਿੱਚ ਮੁਹਾਰਤ ਅਤੇ ਤਾਕਤ ਸਰਫ਼ ਕਰਨ ਦੀ ਜ਼ਰੂਰਤ ਜਿਸ ਕਦਰ ਘੱਟ ਹੁੰਦੀ ਜਾਂਦੀ ਹੈ ਯਾਨੀ ਦੂਸਰੇ ਲਫ਼ਜ਼ਾਂ ਵਿੱਚ ਆਧੁਨਿਕ ਸਨਅਤ ਜਿਤਨੀ ਜ਼ਿਆਦਾ ਤਰੱਕੀ ਕਰਦੀ ਜਾਂਦੀ ਹੈ ਉਸ ਕਦਰ ਔਰਤਾਂ ਦਾ ਕੰਮ ਮਰਦਾਂ ਦੇ ਕੰਮ ਦੀ ਜਗ੍ਹਾ ਲੈਂਦਾ ਜਾਂਦਾ ਹੈ। ਮਜ਼ਦੂਰ ਜਮਾਤ ਦੇ ਲਈ ਉਮਰ ਅਤੇ ਲਿੰਗ ਦੇ ਅਧਾਰ ਤੇ ਵਖਰੇਵਾਂ ਕਾਇਮ ਕਰਨ ਦੀ ਹੁਣ ਕੋਈ ਸਮਾਜੀ ਸਾਰਥਿਕਤਾ ਬਾਕੀ ਨਹੀਂ ਰਹਿੰਦੀ ਸਭ ਮਿਹਨਤ ਦੇ ਔਜਾਰ ਹੁੰਦੇ ਹਨ ਜਿਹਨਾਂ ਦੀ ਕੀਮਤ ਉਹਨਾਂ ਦੀ ਉਮਰ ਅਤੇ ਲਿੰਗ ਦੇ ਲਿਹਾਜ਼ ਵਧਦੀ ਘਟਦੀ ਰਹਿੰਦੀ ਹੈ।

ਜਿਓਂ ਹੀ ਕਾਰਖ਼ਾਨੇਦਾਰ ਹਥੋਂ ਮਜ਼ਦੂਰ ਦੀ ਲੁੱਟ ਕੁਛ ਦੇਰ ਲਈ ਬੰਦ ਹੁੰਦੀ ਹੈ ਅਤੇ ਉਸਨੂੰ ਉਹਦੀ ਉਜਰਤ ਦੇ ਨਕਦ ਪੈਸੇ ਮਿਲਦੇ ਹਨ , ਬੁਰਜ਼ੁਆ ਤਬਕੇ ਦੇ ਦੂਸਰੇ ਹਿੱਸੇ ਮਾਲਿਕ ਮਕਾਨ, ਦੁਕਾਨਦਾਰ, ਸਾਹੂਕਾਰ ਵਗ਼ੈਰਾ ਉਸ ਉਪਰ ਟੁੱਟ ਪੈਂਦੇ ਹਨ ।

ਦਰਮਿਆਨੀ ਤਬਕੇ ਦੇ ਹੇਠਲੇ ਹਿੱਸੇ ਛੋਟੇ ਕਾਰਖ਼ਾਨੇਦਾਰ, ਛੋਟੇ ਤਾਜਰ ਅਤੇ ਆਮ ਤੌਰ ਤੇ ਰਿਟਾਇਰ ਤਾਜਰ, ਦਸਤਕਾਰ ਅਤੇ ਕਿਸਾਨ ਇਹ ਸਭ ਗਿਰਦੇ ਗਿਰਦੇ ਪ੍ਰੋਲਤਾਰੀ ਵਿੱਚ ਜਾ ਮਿਲਦੇ ਹਨ ਕੁਛ ਤਾਂ ਇਸ ਕਰਕੇ ਕਿ ਜਿਸ ਪੈਮਾਨੇ ਪਰ ਆਧੁਨਿਕ ਸਨਅਤ ਚਲਾਈ ਜਾਂਦੀ ਹੈ ਉਸ ਲਈ ਉਹਨਾਂ ਦਾ ਨਿਗੂਣਾ ਸਰਮਾਇਆ ਕਾਫੀ ਨਹੀਂ ਹੁੰਦਾ ਅਤੇ ਬੜੇ ਸਰਮਾਏਦਾਰਾਂ ਦੇ ਮੁਕਾਬਲੇ ਵਿੱਚ ਉਹ ਡੁੱਬ ਜਾਂਦੇ ਹਨ ਅਤੇ ਕੁਛ ਇਸ ਕਰਕੇ ਕਿ ਉਹਨਾਂ ਦਾ ਮਖ਼ਸੂਸ ਹੁਨਰ, ਉਹਨਾਂ ਦੀ ਸਪੈਸਲਟੀ ਪੈਦਾਵਾਰ ਦੇ ਨਵੇਂ ਤਰੀਕਿਆਂ ਦੀ ਬਦੌਲਤ ਕਿਸੇ ਕੰਮ ਦੀ ਨਹੀਂ ਰਹਿੰਦੀ । ਇਸ ਤਰ੍ਹਾਂ ਆਬਾਦੀ ਦੇ ਹਰ ਤਬਕੇ ਵਿੱਚੋਂ ਲੋਕ ਭਰਤੀ ਹੋ ਹੋ ਕੇ ਪ੍ਰੋਲਤਾਰੀ ਵਿੱਚ ਆਉਂਦੇ ਰਹਿੰਦੇ ਹਨ।

ਮਜ਼ਦੂਰ ਜਮਾਤ ਵਿਕਾਸ ਦੀਆਂ ਕਈ ਮੰਜਲਾਂ ਵਿੱਚੀਂ ਗੁਜ਼ਰਦੀ ਹੈ। ਪੈਦਾ ਹੁੰਦਿਆਂ ਹੀ ਬੁਰਜ਼ੁਆ ਜਮਾਤ ਨਾਲ ਉਸ ਦੀ ਜਦੋਜਹਿਦ ਸ਼ੁਰੂ ਹੋ ਜਾਂਦੀ ਹੈ। ਸ਼ੁਰੂ ਸ਼ੁਰੂ ਵਿੱਚ ਕਿਸੇ ਇਕ ਬੁਰਜ਼ੁਆ ਦੇ ਖ਼ਿਲਾਫ਼ ਜੋ ਉਹਨਾਂ ਦਾ ਪ੍ਰਤੱਖ ਸੋਸ਼ਣ ਕਰ ਰਿਹਾ ਹੁੰਦਾ ਹੈ, ਇਕੇ ਦੁੱਕੇ ਮਜ਼ਦੂਰ ਮੁਕਾਬਲੇ ਲਈ ਉਤਰਦੇ ਹਨ ਫਿਰ ਇਕ ਫ਼ੈਕਟਰੀ ਵਿੱਚ ਕੰਮ ਕਰਨ ਵਾਲੇ ਅਤੇ ਉਸ ਦੇ ਬਾਅਦ ਇਕ ਇਲਾਕੇ ਵਿੱਚ ਇਕ ਪੂਰੀ ਸਨਅਤ ਦੇ ਮਜ਼ਦੂਰ ਉਹਨਾਂ ਦੇ ਅਸੀਂ ਲੇ ਦਾ ਰੁਖ਼ ਬੁਰਜ਼ੁਆ ਪੈਦਾਵਾਰੀ ਹਾਲਤਾਂ ਦੇ ਖ਼ਿਲਾਫ਼ ਨਹੀਂ ਬਲਕਿ ਖ਼ੁਦ ਪੈਦਾਵਾਰ ਦੇ ਸੰਦਾਂ ਦੇ ਖ਼ਿਲਾਫ਼ ਹੁੰਦਾ ਹੈ। ਉਹ ਬਾਹਰ ਤੋਂ ਆਏ ਸਾਜ਼ ਸਮਾਨ ਨੂੰ ਜੋ ਉਹਨਾਂ ਦੀ ਮਿਹਨਤ ਨਾਲ ਮੁਕਾਬਲਾ ਕਰਦੇ ਹਨ , ਬਰਬਾਦ ਕਰ ਦਿੰਦੇ ਹਨ ਉਹ ਮਸ਼ੀਨਾਂ ਪਾਸ਼ ਪਾਸ਼ ਕਰ ਦਿੰਦੇ ਹਨ। ਕਾਰਖ਼ਾਨਿਆਂ ਵਿੱਚ ਅੱਗ ਲਗਾ ਦਿੰਦੇ ਹਨ ਅਤੇ ਮਧਕਾਲ ਦੇ ਕਾਰੀਗਰਾਂ ਦੇ ਖੋਏ ਹੋਏ ਰੁਤਬੇ ਨੂੰ ਜ਼ਬਰਦਸਤੀ ਬਹਾਲ ਕਰਨਾ ਚਾਹੁੰਦੇ ਹਨ।

ਇਸ ਵਕਤ ਮਜ਼ਦੂਰ ਤਿੱਤਰ ਬਿੱਤਰ ਹਾਲਤ ਵਿੱਚ ਸਾਰੇ ਮੁਲਕ ਵਿੱਚ ਬਿਖਰੇ ਹੁੰਦੇ ਹਨ। ਆਪਸੀ ਮੁਕਾਬਲੇ ਕਾਰਨ ਉਹਨਾਂ ਦਾ ਸ਼ੀਰਾਜ਼ਾ ਖਿੰਡਿਆ ਰਹਿੰਦਾ ਹੈ। ਅਗਰ ਕਿਤੇ ਕਿਤੇ ਉਹ ਮਿਲ ਕੇ ਜ਼ਿਆਦਾ ਗੱਠੀ ਹੋਈ ਜਮਾਤ ਬਣਾਉਂਦੇ ਹਨ ਤਾਂ ਇਹ ਅਜੇ ਉਹਨਾਂ ਦੇ ਆਪਣੇ ਅਮਲੀ ਇਤਹਾਦ ਦਾ ਨਤੀਜਾ ਨਹੀਂ ਬਲਕਿ ਬੁਰਜ਼ੁਆ ਤਬਕੇ ਕੇ ਇਤਹਾਦ ਦਾ ਨਤੀਜਾ ਹੁੰਦਾ ਹੈ ਇਹ ਜਮਾਤ ਖ਼ੁਦ ਅਪਣਾ ਸਿਆਸੀ ਮਕਸਦ ਪੂਰਾ ਕਰਨ ਲਈ ਮਜਬੂਰ ਹੁੰਦੀ ਹੈ ਕਿ ਪੂਰੇ ਮਜ਼ਦੂਰ ਤਬਕੇ ਨੂੰ ਹਰਕਤ ਵਿੱਚ ਲਿਆਏ ਅਤੇ ਉਸ ਵਿੱਚ ਉਸ ਵਕਤ ਤੱਕ ਐਸਾ ਕਰਨ ਦੀ ਸਮਰਸੀ ਵੀ ਹੁੰਦੀ ਹੈ। ਇਸ ਲਈ ਉਸ ਮਰਹਲੇ ਤੇ ਮਜ਼ਦੂਰ ਜਮਾਤ ਆਪਣੇ ਦੁਸ਼ਮਨਾਂ ਨਾਲ ਨਹੀਂ ਬਲਕਿ ਆਪਣੇ ਦੁਸ਼ਮਨਾਂ ਦੇ ਦੁਸ਼ਮਨਾਂ ਨਾਲ ਨਿਰੰਕੁਸ਼ ਬਾਦਸ਼ਾਹਤ ਦੀ ਰਹਿੰਦ ਖੂੰਹਦ ਨਾਲ , ਜ਼ਮੀਦਾਰਾਂ ਨਾਲ , ਗ਼ੈਰ ਸਨਅਤੀ ਬੁਰਜ਼ੁਆ ਅਤੇ ਪੈਟੀ ਬੁਰਜ਼ੁਆ ਤਬਕੇ ਨਾਲ ਲੜਦਾ ਹੈ। ਇਸ ਤਰਾਂ ਸਮੁਚੀ ਤਾਰੀਖ਼ ਦੀ ਸਾਰੀ ਹਰਕਤ ਦੀ ਬਾਗ ਡੋਰ ਬੁਰਜ਼ੁਆ ਤਬਕੇ ਦੇ ਹੱਥਾਂ ਵਿੱਚ ਹੁੰਦੀ ਹੈ।ਅਤੇ ਇਹਨਾਂ ਹਾਲਤਾਂ ਵਿੱਚ ਜੋ ਫ਼ਤਿਹ ਹਾਸਲ ਹੁੰਦੀ ਹੈ ਉਹ ਬੁਰਜ਼ੁਆ ਤਬਕੇ ਦੀ ਫ਼ਤਿਹ ਹੁੰਦੀ ਹੈ।

ਪਰ ਸਨਅਤ ਦੀ ਤਰੱਕੀ ਨਾਲ ਮਜ਼ਦੂਰ ਜਮਾਤ ਸਿਰਫ਼ ਤਾਦਾਦ ਵਿੱਚ ਹੀ ਨਹੀਂ ਵਧਦੀ ਬਲਕਿ ਉਹ ਭਾਰੀ ਤਾਦਾਦ ਵਿੱਚ ਕੇਂਦ੍ਰਿਤ ਹੋਣ ਲੱਗ ਜਾਂਦੀ ਹੈ ਇਸ ਦੀ ਤਾਕਤ ਵਧਦੀ ਹੈ ਅਤੇ ਉਸ ਨੂੰ ਰੋਜ਼ ਬਰੋਜ਼ ਅਪਣੀ ਤਾਕਤ ਦਾ ਅਹਿਸਾਸ ਹੋਣ ਲਗਦਾ ਹੈ। ਜਿਵੇਂ ਜਿਵੇਂ ਮਸ਼ੀਨ ਮਿਹਨਤ ਦੇ ਤਮਾਮ ਫਰਕ ਮਿਟਾਉਂਦੀ ਜਾਂਦੀ ਹੈ ਅਤੇ ਤਕਰੀਬਨ ਹਰ ਜਗ੍ਹਾ ਉਜਰਤਾਂ ਨੂੰ ਇਕੋ ਨੀਵੀਂ ਸੱਤਾ ਪਰ ਲੈ ਆਉਂਦੀ ਹੈ, ਉਸੇ ਨਿਸਬਤ ਨਾਲ ਮਜ਼ਦੂਰ ਤਬਕੇ ਦੀਆਂ ਸਫਾਂ ਅੰਦਰ ਵੱਖ ਵੱਖ ਮੁਫ਼ਾਦ ਅਤੇ ਜ਼ਿੰਦਗੀ ਦੀਆਂ ਵੱਖ ਵੱਖ ਹਾਲਤਾਂ ਵਿੱਚ ਇੱਕਸਾਰਤਾ ਵਧਦੀ ਜਾਂਦੀ ਹੈ। ਬੁਰਜ਼ੁਆ ਤਬਕੇ ਵਿੱਚ ਵਧ ਰਿਹਾ ਮੁਕਾਬਲਾ ਅਤੇ ਉਸ ਦੀ ਬਦੌਲਤ ਤਜਾਰਤੀ ਸੰਕਟ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਆਏ ਦਿਨ ਉਤਾਰ ਚੜਾਅ ਪੈਦਾ ਕਰਦੇ ਰਹਿੰਦੇ ਹਨਮਸ਼ੀਨਾਂ ਵਿੱਚ ਨਿੱਤ ਨਵੇਂ ਸੁਧਾਰ ਅਤੇ ਉਹਨਾਂ ਦੀ ਤੇਜ਼ ਤੋਂ ਤੇਜ਼ਤਰ ਤਰੱਕੀ ਕਰਨ ਮਜ਼ਦੂਰਾਂ ਦੀ ਰੋਜ਼ੀ ਦਿਨ ਬਦਿਨ ਖ਼ਤਰੇ ਵਿੱਚ ਪੈਂਦੀ ਜਾਂਦੀ ਹੈ। ਇਕੇ ਦੁੱਕੇ ਮਜ਼ਦੂਰਾਂ ਅਤੇ ਬੁਰਜ਼ੁਆ ਲੋਕਾਂ ਦੀਆਂ ਝੜਪਾਂ ਰੋਜ਼ ਬਰੋਜ਼ ਦੋ ਜਮਾਤਾਂ ਦੀ ਟੱਕਰ ਦੀ ਸੂਰਤ ਇਖ਼ਤਿਆਰ ਕਰਦੀਆਂ ਜਾਂਦੀਆਂ ਹਨ ਅਤੇ ਫਿਰ ਬੁਰਜ਼ੁਆਜ਼ੀ ਦੇ ਖ਼ਿਲਾਫ਼ ਮਜ਼ਦੂਰ ਆਪਣੀਆਂ ਟ੍ਰੇਡ ਯੂਨੀਅਨਾਂ ਬਨਾਉਣ ਲਗਦੇ ਹਨ ਉਜਰਤ ਦੀ ਦਰ ਕਾਇਮ ਰੱਖਣ ਲਈ ਉਹ ਆਪਸ ਵਿੱਚ ਮਿਲ ਜਾਂਦੇ ਹਨ । ਅਪਣੀਆਂ ਵਕਤੀ ਬਗ਼ਾਵਤਾਂ ਲਈ ਪਹਿਲਾਂ ਤੋਂ ਬੰਦੋਬਸਤ ਕਰਨ ਦੇ ਮਕਸਦ ਲਈ ਉਹ ਸਸੀ ਈ ਸੰਗਠਨ ਕਾਇਮ ਕਰਦੇ ਹਨ ਕਦੇ ਕਦੇ ਇਹ ਟੱਕਰ ਖੁੱਲੀ ਬਗ਼ਾਵਤ ਦੀ ਸੂਰਤ ਇਖ਼ਤਿਆਰ ਕਰ ਲੈਂਦੀ ਹੈ।

ਕਦੇ ਕਦਾਈਂ ਮਜਦੂਰਾਂ ਦੀ ਜਿੱਤ ਹੁੰਦੀ ਹੈ ਮਗਰ ਚੰਦ ਰੋਜ਼ ਲਈ ਉਹਨਾਂ ਦੀ ਜਦੋਜਹਿਦ ਦਾ ਅਸਲੀ ਫਲ ਫ਼ੌਰੀ ਕਾਮਯਾਬੀਆਂ ਵਿੱਚ ਨਹੀਂ ਬਲਕਿ ਮਜ਼ਦੂਰਾਂ ਦੇ ਦਿਨ ਬਦਿਨ ਵਧਦੇ ਹੋਏ ਇਤਹਾਦ ਵਿੱਚ ਹੁੰਦਾ ਹੈ। ਇਸ ਇਤਹਾਦ ਨੂੰ ਸੰਚਾਰ ਦੇ ਉਹਨਾਂ ਤਰੱਕੀ ਯਾਫ਼ਤਾ ਵਸੀਲਿਆਂ ਤੋਂ ਬੜੀ ਮਦਦ ਮਿਲਦੀ ਹੈ ਜਿਨ੍ਹਾਂ ਨੂੰ ਆਧੁਨਿਕ ਸਨਅਤ ਨੇ ਜਨਮ ਦਿੱਤਾ ਹੈ ਅਤੇ ਜਿਨਾਂ ਦੀ ਮਦਦ ਨਾਲ ਵੱਖ ਵੱਖ ਸੀ ਵਾਂ ਦੇ ਮਜ਼ਦੂਰਾਂ ਵਿੱਚ ਰਾਬਤਾ ਪੈਦਾ ਹੁੰਦਾ ਹੈ। ਅਤੇ ਉਹੀ ਰਾਬਤਾ ਹੈ ਜਿਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤਾਕਿ ਤਮਾਮ ਮੁਕਾਮੀ ਜਦੋਜਹਿਦਾਂ ਨੂੰ ਜਿਹਨਾਂ ਦਾ ਚਰਿਤਰ ਸਭ ਜਗ੍ਹਾ ਇਕੋ ਸੀ ਕੌਮੀ ਤੌਰ ਤੇ ਇੱਕੋ ਜਮਾਤੀ ਜਦੋਜਹਿਦ ਦੇ ਰੂਪ ਵਿੱਚ ਕੇਂਦ੍ਰਿਤ ਕੀਤਾ ਜਾ ਸਕੇ ਲੇਕਿਨ ਹਰ ਜਮਾਤੀ ਜਦੋਜਹਿਦ ਇਕ ਸਿਆਸੀ ਜਦੋਜਹਿਦ ਹੈ। ਅਤੇ ਉਹ ਇਤਹਾਦ ਜਿਸ ਨੂੰ ਹਾਸਲ ਕਰਨ ਲਈ ਮਧਕਾਲ ਦੇ ਸ਼ਹਿਰੀਆਂ ਨੂੰ ਅਪਣੀਆਂ ਖ਼ਸਤਾ ਹਾਲ ਸ਼ਾਹਰਾਹਾਂ ਕਾਰਨ ਸਦੀਆਂ ਦਰਕਾਰ ਸਨ , ਆਧੁਨਿਕ ਮਜ਼ਦੂਰ ਤਬਕੇ ਨੇ ਰੇਲਾਂ ਦੀ ਬਰਕਤ ਨਾਲ ਚੰਦ ਸਾਲਾਂ ਵਿੱਚ ਕਾਇਮ ਕਰ ਲਿਆ ਹੈ।

ਇਕ ਤਬਕੇ ਦੀ ਸੂਰਤ ਵਿੱਚ ਅਤੇ ਉਸ ਦੇ ਨਤੀਜੇ ਦੇ ਤੌਰ ਪਰ ਇਕ ਸਿਆਸੀ ਪਾਰਟੀ ਵਿੱਚ ਮਜ਼ਦੂਰ ਤਬਕੇ ਦੀ ਇਹ ਤਨਜ਼ੀਮ ਖ਼ੁਦ ਮਜ਼ਦੂਰਾਂ ਦੇ ਆਪਸੀ ਮੁਕਾਬਲੇ ਦੀ ਬਦੌਲਤ ਬਰਾਬਰ ਉਲਟਦੀ ਰਹਿੰਦੀ ਹੈ। ਲੇਕਿਨ ਹਰ ਬਾਰ ਉਹ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ, ਜ਼ਿਆਦਾ ਪਾਏਦਾਰ ਅਤੇ ਜ਼ਿਆਦਾ ਤਾਕਤਵਰ ਹੋ ਕੇ ਉਠ ਖੜੀ ਹੁੰਦੀ ਹੈ ਅਤੇ ਖ਼ੁਦ ਬੁਰਜ਼ੁਆ ਤਬਕੇ ਦੇ ਅੰਦਰ ਦੀ ਫੁੱਟ ਤੋਂ ਫ਼ਾਇਦਾ ਉੱਠਾਕੇ ਉਹ ਮਜ਼ਦੂਰਾਂ ਦੇ ਖ਼ਾਸ ਮੁਫ਼ਾਦ ਕਾਨੂੰਨ ਦੀ ਨਜ਼ਰ ਵਿੱਚ ਤਸਲੀਮ ਕਰਾ ਲੈਂਦੀ ਹੈ। ਇਸ ਤਰਾਂ ਇੰਗਲੈਂਡ ਵਿੱਚ ਦਸ ਘੰਟੇ ਦਿਹਾੜੀ ਦਾ ਕਾਨੂਨ ਮਨਜ਼ੂਰ ਹੋਇਆ ਸੀ

ਕੁੱਲ ਮਿਲਾ ਕੇ ਪੁਰਾਣੇ ਸਮਾਜ ਦੀਆਂ ਜਮਾਤਾਂ ਦੀਆਂ ਆਪਸੀ ਟਕਰਾਂ ਮਜ਼ਦੂਰ ਤਬਕੇ ਦੇ ਵਿਕਾਸ ਵਿੱਚ ਕਈ ਤਰ੍ਹਾਂ ਨਾਲ ਮਦਦਗਾਰ ਹੁੰਦੀਆਂ ਹਨ । ਬੁਰਜ਼ੁਆ ਜਮਾਤ ਆਪਣੇ ਆਪ ਨੂੰ ਨਿਰੰਤਰ ਜਦੋਜਹਿਦ ਵਿੱਚ ਘਿਰੀ ਹੋਈ ਪਾਉਂਦੀ ਹੈ। ਸ਼ੁਰੂ ਵਿੱਚ ਅਮੀਰਸ਼ਾਹੀ ਦੇ ਖ਼ਿਲਾਫ਼ ਫਿਰ ਬੁਰਜ਼ੁਆ ਤਬਕੇ ਦੇ ਉਹਨਾਂ ਹਿਸਿਆਂ ਦੇ ਖ਼ਿਲਾਫ਼ ਜਿਹਨਾਂ ਦੇ ਮੁਫ਼ਾਦ ਸਨਅਤ ਦੀ ਤਰੱਕੀ ਨਾਲ ਟਕਰਾਉਣ ਲਗਦੇ ਹਨ ਅਤੇ ਸਾਰੀ ਬਦੇਸੀ ਬੁਰਜ਼ੁਆਜ਼ੀ ਦੇ ਖ਼ਿਲਾਫ਼ ਤਾਂ ਹਮੇਸ਼ਾ ਹੀ । ਇਹਨਾਂ ਸਭ ਲੜਾਈਆਂ ਵਿੱਚ ਉਹ ਮਜਬੂਰ ਹੁੰਦੀ ਹੈ ਕਿ ਮਜ਼ਦੂਰ ਤਬਕੇ ਨੂੰ ਅਪੀਲ ਕਰੇ, ਉਸ ਤੋਂ ਮਦਦ ਮੰਗੇ ਅਤੇ ਇਸ ਤਰ੍ਹਾਂ ਉਸ ਨੂੰ ਸਿਆਸਤ ਦੇ ਮੈਦਾਨ ਵਿੱਚ ਘਸੀਟ ਲਵੇ। ਇਸ ਤਰਾਂ ਖ਼ੁਦ ਬੁਰਜ਼ੁਆ ਜਮਾਤ ਪ੍ਰੋਲਤਾਰੀ ਨੂੰ ਅਪਣੀ ਸਿਆਸੀ ਅਤੇ ਆਮ ਤਾਲੀਮ ਦੇ ਅੰਸ਼ ਸਪਲਾਈ ਕਰਦੀ ਹੈ। ਦੂਸਰੇ ਲਫ਼ਜ਼ਾਂ ਵਿੱਚ ਉਹ ਖ਼ੁਦ ਪ੍ਰੋਲਤਾਰੀ ਨੂੰ ਬੁਰਜ਼ੁਆ ਤਬਕੇ ਨਾਲ ਲੜਨ ਦੇ ਹਥਿਆਰ ਦਿੰਦੀ ਹੈ। ਫਿਰ ਅਸੀਂ ਇਹ ਵੀ ਦੇਖ ਚੁੱਕੇ ਹਾਂ ਕਿ ਸਨਅਤ ਦੀ ਤਰੱਕੀ ਨਾਲ ਹੁਕਮਰਾਨ ਜਮਾਤਾਂ ਦੇ ਬਾਅਜ਼ ਪੂਰੇ ਦੇ ਪੂਰੇ ਗਰੋਹ ਤਬਾਹ ਹੋ ਕੇ ਮਜ਼ਦੂਰ ਤਬਕੇ ਵਿੱਚ ਆ ਮਿਲਦੇ ਹਨ ।ਜਾਂ ਕਮ ਅਜ਼ ਕਮ ਉਹਨਾਂ ਦੀਆਂ ਜ਼ਿੰਦਗੀ ਦੀਆਂ ਹਾਲਤਾਂ ਵਿੱਚ ਤਬਾਹ ਹੋਣ ਦੇ ਖ਼ਤਰੇ ਮੰਡਰਾ ਰਹੇ ਹੁੰਦੇ ਹਨ । ਉਹਨਾਂ ਵਿੱਚੋਂ ਵੀ ਮਜ਼ਦੂਰ ਤਬਕੇ ਨੂੰ ਰੌਸ਼ਨ ਖ਼ਿਆਲੀ ਅਤੇ ਤਰੱਕੀ ਦੇ ਨਵੇਂ ਅੰਸ਼ ਮਿਲਦੇ ਹਨ।

ਆਖ਼ਰ ਜਦੋਂ ਜਮਾਤੀ ਜਦੋਜਹਿਦ ਦੇ ਫ਼ੈਸਲਾਕੁਨ ਲਮਹੇ ਕਰੀਬ ਆਉਂਦੇ ਹਨ ਤਾਂ ਹੁਕਮਰਾਨ ਤਬਕੇ ਦੇ ਅੰਦਰ ਅਤੇ ਦਰਅਸਲ ਪੂਰੇ ਪੁਰਾਣੇ ਸਮਾਜ ਦੇ ਅੰਦਰ ਇੰਤਸਾਰ ਦਾ ਇਹ ਸਿਲਸਿਲਾ ਇਤਨੀ ਸ਼ਦੀਦ ਅਤੇ ਨੁਮਾਇਆਂ(ਉਘੜਵੀਂ) ਸੂਰਤ ਇਖ਼ਤਿਆਰ ਕਰ ਲੈਂਦਾ ਹੈ ਕਿ ਹੁਕਮਰਾਨ ਤਬਕੇ ਦਾ ਇਕ ਮੁਖ਼ਤਸਰ ਗਰੋਹ ਉਸ ਨਾਲੋਂ ਟੁੱਟ ਕੇ ਅਲੱਗ ਹੋ ਜਾਂਦਾ ਹੈ ਅਤੇ ਇਨਕਲਾਬੀ ਤਬਕੇ ਵਿੱਚ ਆ ਮਿਲਦਾ ਹੈ। ਉਸ ਤਬਕੇ ਵਿੱਚ ਜਿਸ ਦੇ ਹਥ ਵਿੱਚ ਭਵਿੱਖ ਦੀ ਬਾਗ ਡੋਰ ਹੈ ਜਿਸ ਤਰ੍ਹਾਂ ਇਸ ਤੋਂ ਪਹਿਲੇ ਦੌਰ ਵਿੱਚ ਅਮੀਰ ਸ਼ਾਹੀ ਦਾ ਇਕ ਹਿੱਸਾ ਬੁਰਜ਼ੁਆ ਤਬਕੇ ਨਾਲ ਆ ਮਿਲਿਆ ਸੀ ਉਸੇ ਤਰ੍ਹਾਂ ਅੱਜ ਬੁਰਜ਼ੁਆ ਤਬਕੇ ਦਾ ਇਕ ਹਿੱਸਾ ਪ੍ਰੋਲਤਾਰੀ ਦਾ ਸਾਸੀ ਬਣ ਜਾਂਦਾ ਹੈ ਅਤੇ ਖ਼ਾਸ ਕਰ ਬੁਰਜ਼ੁਆ ਵਿਚਾਰਵਾਨਾਂ ਦਾ ਉਹ ਹਿੱਸਾ ਜੋ ਇਸ ਬੁਲੰਦੀ ਤੇ ਪਹੁੰਚ ਗਿਆ ਹੈ ਕਿ ਸਮੁਚੇ ਤੌਰ ਤੇ ਤਾਰੀਖ਼ੀ ਗਤੀ ਨੂੰ ਸਿਧਾਂਤਕ ਤੌਰ ਤੇ ਸਮਝ ਸਕੇ

ਬੁਰਜ਼ੁਆ ਤਬਕੇ ਦੇ ਰੂਬਰੂ ਇਸ ਵਕਤ ਜਿੰਨੀਆਂ ਜਮਾਤਾਂ ਖੜੀਆਂ ਹਨ ਉਹਨਾਂ ਵਿੱਚੋਂ ਇਕ ਪ੍ਰੋਲਤਾਰੀ ਹੀ ਹਕੀਕਤ ਵਿੱਚ ਇਨਕਲਾਬੀ ਹੈ। ਦੂਸਰੀਆਂ ਜਮਾਤਾਂ ਆਧੁਨਿਕ ਸਨਅਤ ਦੇ ਮੁਕਾਬਲੇ ਵਿੱਚ ਬਰਬਾਦ ਹੋ ਕੇ ਅਖੀਰ ਖਤਮ ਹੋ ਜਾਂਦੀਆਂ ਹਨ ਪ੍ਰੋਲਤਾਰੀ ਉਸ ਦੀ ਮਖ਼ਸੂਸ ਅਤੇ ਲਾਜ਼ਮੀ ਪੈਦਾਵਾਰ ਹੈ।

ਹੇਠਲੀ ਦਰਮਿਆਨੀ ਪਰਤ , ਛੋਟੇ ਕਾਰਖ਼ਾਨੇਦਾਰ, ਦੁਕਾਨਦਾਰ ,ਦਸਤਕਾਰ ,ਕਿਸਾਨ ਇਹ ਸਾਰੇ ਹੀ ਬੁਰਜ਼ੁਆ ਤਬਕੇ ਨਾਲ ਲੜਦੇ ਹਨ ਤਾਕਿ ਉਹ ਦਰਮਿਆਨੀ ਪਰਤ ਦੀ ਅਪਣੀ ਹਸਤੀ ਨੂੰ ਮਿਟਣ ਤੋਂ ਬਚਾ ਸਕਣ ਇਸ ਲਈ ਉਹ ਇਨਕਲਾਬੀ ਨਹੀਂ ਰੂੜੀਵਾਦੀ ਹਨ । ਇਤਨਾ ਹੀ ਨਹੀਂ ਉਹ ਪਿਛਾਖੜੀ ਵੀ ਹਨ ਕਿਉਂਕਿ ਉਹ ਤਾਰੀਖ਼ ਦੀ ਗੰਗਾ ਨੂੰ ਉਲਟਾ ਵਹਾਉਣਾ ਚਾਹੁੰਦੇ ਹਨ ਅਗਰ ਕਦੇ ਉਹ ਇਨਕਲਾਬੀ ਬਣਦੇ ਹਨ ਤਾਂ ਸਿਰਫ਼ ਇਹ ਦੇਖ ਕੇ ਕਿ ਉਹਨਾਂ ਲਈ ਪ੍ਰੋਲਤਾਰੀ ਦੇ ਨਾਲ ਮਿਲਣ ਦੀ ਘੜੀ ਕਰੀਬ ਆ ਪਹੁੰਚੀ ਹੈ; ਕਿ ਉਹ ਆਪਣੇ ਹਾਲ ਦੇ ਨਹੀਂ ਭਵਿੱਖ ਦੇ ਮਫ਼ਾਦ ਦੀ ਹਿਫ਼ਾਜ਼ਤ ਕਰਦੇ ਹਨ ; ਕਿ ਉਹ ਪ੍ਰੋਲਤਾਰੀ ਦੇ ਨੁਕਤਾ ਨਜ਼ਰ ਪਰ ਪਹੁੰਚਣ ਲਈ ਖ਼ੁਦ ਆਪਣੇ ਨੁਕਤਾ ਨਜ਼ਰ ਤੋਂ ਕਿਨਾਰਾਕਸੀ ਕਰ ਲੈਂਦੇ ਹਨ।

ਹੋ ਸਕਦਾ ਹੈ ਕਿ "ਖਤਰਨਾਕ ਜਮਾਤ" (ਲੁੰਪਨ ਪ੍ਰੋਲਤਾਰੀ ) ਜੋ ਪੁਰਾਣੇ ਸਮਾਜ ਦੀਆਂ ਸਭ ਤੋਂ ਹੇਠਲੀਆਂ ਪਰਤਾਂ ਵਿੱਚੋਂ ਉਭਰੀ ਜਮਾਂ ਹੋਈ ਮੈਲ ਹੈ , ਕਿਤੇ ਕਿਤੇ ਪ੍ਰੋਲਤਾਰੀ ਇਨਕਲਾਬ ਦੀ ਤਹਿਰੀਕ ਦੀਆਂ ਬਰੂਹਾਂ ਵਿੱਚ ਆ ਜਾਏ ਐਪਰ ਇਸ ਦੀ ਜ਼ਿੰਦਗੀ ਦੇ ਹਾਲਾਤ ਐਸੇ ਹਨ ਕਿ ਇਸ ਵਿੱਚ ਪਿਛਾਖੜੀਆਂ ਨਾਲ ਸਾਂਠ ਗਾਂਠ ਕਰਕੇ ਭਾੜੇ ਦਾ ਟੱਟੂ ਬਣਨ ਦਾ ਰੁਝਾਨ ਜ਼ਿਆਦਾ ਹੁੰਦਾ ਹੈ।

ਪ੍ਰੋਲਤਾਰੀ ਦੇ ਹਾਲਾਤ ਵਿਚੋਂ ਪੁਰਾਣੇ ਸਮਾਜ ਦੇ ਹਾਲਾਤ ਖ਼ਤਮ ਹੋ ਜਾਂਦੇ ਹਨ ਪ੍ਰੋਲਤਾਰੀ ਦੀ ਕੋਈ ਮਲਕੀਅਤ ਨਹੀਂ। ਆਪਣੇ ਬੀਵੀ ਬੱਚਿਆਂ ਨਾਲ ਉਸ ਦੇ ਤਾਲੁਕਾਤ ਵਿੱਚ ਅਤੇ ਬੁਰਜ਼ੁਆ ਪਰਿਵਾਰਿਕ ਤਾਲੁਕਾਤ ਵਿੱਚ ਹੁਣ ਕੋਈ ਚੀਜ਼ ਸਾਂਝੀ ਨਹੀਂ ਰਹਿੰਦੀ ਆਧੁਨਿਕ ਸਨਅਤੀ ਮਿਹਨਤ ਨੇ, ਸਰਮਾਏ ਦੀ ਆਧੁਨਿਕ ਗ਼ੁਲਾਮੀ ਨੇ, ਜੋ ਇੰਗਲੈਂਡ ਅਤੇ ਫ਼ਰਾਂਸ ਵਿੱਚ ਅਮਰੀਕਾ ਅਤੇ ਜਰਮਨੀ ਵਿੱਚ ਸਭ ਜਗ੍ਹਾ ਇਕ ਹੈ, ਇਸ ਕੋਲੋਂ ਕੌਮੀ ਕਿਰਦਾਰ ਦੀ ਹਰ ਨਿਸ਼ਾਨੀ ਖੋਹ ਲਈ ਹੈ ਕਾਨੂੰਨ ,ਇਖਲਾਕ, ਮਜ਼ਹਬ ਸਭ ਉਸ ਲਈ ਬੁਰਜ਼ੁਆ ਜਮਾਤ ਦੇ ਢਕੌਂਸਲੇ ਤੋਂ ਜ਼ਿਆਦਾ ਕੁਝ ਨਹੀਂ ਹਨ ਜਿਹਨਾਂ ਵਿੱਚ ਇਕ ਇਕ ਦੇ ਪਿੱਛੇ ਬੁਰਜ਼ੁਆ ਮੁਫ਼ਾਦ ਘਾਤ ਲਗਾਈਂ ਬੈਠੇ ਹਨ ।

ਪਹਿਲੇ ਦੀਆਂ ਤਮਾਮ ਜਮਾਤਾਂ ਨੇ ਜਦ ਕਦੇ ਗ਼ਾਲਿਬ ਹੋਈਆਂ ਤਾਂ ਉਹਨਾਂ ਨੇ ਆਪਣੇ ਹਾਸਲ ਕੀਤੇ ਰੁਤਬੇ ਨੂੰ ਪਾਏਦਾਰ ਬਨਾਉਣ ਲਈ ਪੂਰੇ ਸਮਾਜ ਨੂੰ ਆਪਣੇ ਹਥਿਆਉਣ ਦੇ ਨਿਜ਼ਾਮ ਦੇ ਤਾਬੇ ਕਰ ਦੇਣਾ ਚਾਹਿਆ। ਪ੍ਰੋਲਤਾਰੀ ਜਦ ਤੱਕ ਖ਼ੁਦ ਆਪਣੇ ਹਥਿਆਉਣ ਦੇ ਤਰੀਕੇ ਨੂੰ ਅਤੇ ਇਸ ਤਰਾਂ ਹਥਿਆਉਣ ਦੇ ਹਰੇਕ ਤਰੀਕੇ ਨੂੰ ਮਨਸੂਖ਼ ਨਾ ਕਰ ਦੇਵੇ ਸਮਾਜ ਦੀਆਂ ਪੈਦਾਵਾਰੀ ਸ਼ਕਤੀਆਂ ਦਾ ਮਾਲਿਕ ਨਹੀਂ ਬਣ ਸਕਦੀ ਇਸ ਦਾ ਅਪਣਾ ਕੁਛ ਨਹੀਂ ਜਿਸ ਨੂੰ ਕਾਇਮ ਰੱਖਣਾ ਹੋਵੇ ਅਤੇ ਜਿਸ ਦੀ ਹਿਫ਼ਾਜ਼ਤ ਕਰਨੀ ਹੋਵੇ ਇਸ ਦਾ ਮਿਸ਼ਨ ਜ਼ਾਤੀ ਮਲਕੀਅਤ ਦੀਆਂ ਪਹਿਲੀਆਂ ਸਾਰੀਆਂ ਹਿਫ਼ਾਜਤਾਂ ਅਤੇ ਜ਼ਮਾਨਤਾਂ ਨੂੰ ਮਿਟਾਉਣਾ ਹੈ।

ਪਹਿਲੀਆਂ ਤਮਾਮ ਤਾਰੀਖ਼ੀ ਤਹਿਰੀਕਾਂ ਘੱਟ ਗਿਣਤੀਆਂ ਦੀਆਂ ਤਹਿਰੀਕਾਂ ਸਨ ਜਾਂ ਘੱਟ ਗਿਣਤੀਆਂ ਦੇ ਹੱਕ ਵਿੱਚ ਸਨ। ਮਜ਼ਦੂਰ ਤਹਿਰੀਕ ਬਹੁਤ ਬੜੀ ਬਹੁ ਗਿਣਤੀ ਦੇ ਹੱਕ ਵਿੱਚ , ਬਹੁਤ ਬੜੀ ਬਹੁ ਗਿਣਤੀ ਦੇ ਮਫ਼ਾਦਾਂ ਲਈ ਆਜ਼ਾਦ ਤਹਿਰੀਕ ਹੈ। ਪ੍ਰੋਲਤਾਰੀ ਮੌਜੂਦਾ ਸਮਾਜ ਵਿੱਚ ਸਭ ਤੋਂ ਹੇਠਲੇ ਦਰਜੇ ਤੇ ਹੈ ਅਤੇ ਜਦ ਤੱਕ ਮੌਜੂਦਾ ਸਮਾਜ ਦੀਆਂ ਕਾਬਿਜ਼ ਪਰਤਾਂ ਦੇ ਪਰਖੱਚੇ ਨਾ ਉੜਾ ਦਿੱਤੇ ਜਾਣ ਉਹ ਨਾ ਤਾਂ ਜੁੰਬਸ਼ ਕਰ ਸਕਦਾ ਹੈ ਅਤੇ ਨਾ ਉਪਰ ਉੱਠ ਸਕਦਾ ਹੈ।

ਬੁਰਜ਼ੁਆ ਤਬਕੇ ਦੇ ਖ਼ਿਲਾਫ਼ ਪ੍ਰੋਲਤਾਰੀ ਦੀ ਜਦੋਜਹਿਦ ਸਾਰਤੱਤ ਦੇ ਲਿਹਾਜ ਤਾਂ ਨਹੀਂ, ਮਗਰ ਅਪਣੀ ਸੂਰਤ ਵਿੱਚ ਸ਼ੁਰੂ ਸ਼ੁਰੂ ਵਿੱਚ ਇਕ ਕੌਮੀ ਜਦੋਜਹਿਦ ਹੁੰਦੀ ਹੈ। ਜ਼ਾਹਿਰ ਹੈ ਕਿ ਹਰ ਮੁਲਕ ਦੇ ਪ੍ਰੋਲਤਾਰੀ ਨੂੰ ਸਭ ਤੋਂ ਪਹਿਲਾਂ ਆਪਣੀ ਹੀ ਬੁਰਜ਼ੁਆ ਜਮਾਤ ਨਾਲ ਨਿਪਟਣਾ ਪੈਂਦਾ ਹੈ। ਪ੍ਰੋਲਤਾਰੀ ਦੇ ਵਿਕਾਸ ਦੇ ਬਿਲਕੁਲ ਆਮ ਪੜਾਵਾਂ ਦਾ ਬਿਆਨ ਕਰਦੇ ਹੋਏ ਅਸੀਂ ਉਸ ਖ਼ਾਨਾ ਜੰਗੀ ਦਾ ਖ਼ਾਕਾ ਖਿਚਿਆ ਹੈ ਜੋ ਮੌਜੂਦਾ ਸਮਾਜ ਵਿੱਚ ਘੱਟ ਜਾਂ ਵਧ ਲੁਕਵੇਂ ਤੌਰ ਤੇ ਜ਼ੋਰ ਸ਼ੋਰ ਨਾਲ ਜਾਰੀ ਹੈ; ਜੋ ਵਿਕਾਸ ਕਰਦੀ ਉਸ ਬਿੰਦੂ ਤੇ ਪਹੁੰਚ ਜਾਂਦੀ ਹੈ ਜਿਥੋਂ ਇਹ ਖੁੱਲਮ ਖੁੱਲੇ ਇਨਕਲਾਬ ਦੀ ਸੂਰਤ ਇਖ਼ਤਿਆਰ ਕਰ ਲੈਂਦੀ ਹੈ ਅਤੇ ਬੁਰਜ਼ੁਆ ਤਬਕੇ ਦਾ ਤਖ਼ਤਾ ਜ਼ਬਰਦਸਤੀ ਉਲਟ ਕੇ ਪ੍ਰੋਲਤਾਰੀ ਦੇ ਦਬਦਬੇ ਦੀ ਬੁਨਿਆਦ ਰੱਖੀ ਜਾਂਦੀ ਹੈ।

ਅਸੀਂ ਦੇਖਿਆ ਹੈ ਕਿ ਅੱਜ ਤੱਕ ਹਰ ਸਮਾਜ ਦੀ ਬੁਨਿਆਦ ਜ਼ਾਲਮ ਅਤੇ ਮਜ਼ਲੂਮ ਜਮਾਤਾਂ ਦੇ ਵੈਰ ਵਿਰੋਧ ਉਪਰ ਰਹੀ ਹੈ। ਲੇਕਿਨ ਕਿਸੇ ਤਬਕੇ ਪਰ ਜ਼ੁਲਮ ਕਰਨ ਲਈ ਵੀ ਉਸ ਨੂੰ ਹਾਲਾਤ ਮੁਹੱਈਆ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਹਨਾਂ ਵਿੱਚ ਉਹ ਜਮਾਤ ਕਮ ਅਜ ਕਮ ਅਪਣੀ ਗ਼ੁਲਾਮਾਨਾ ਜ਼ਿੰਦਗੀ ਨੂੰ ਬਰਕਰਾਰ ਰੱਖ ਸਕੇ ਜ਼ਰੱਈ ਗ਼ੁਲਾਮੀ ਦੇ ਜ਼ਮਾਨੇ ਵਿੱਚ ਜ਼ਰੱਈ ਗ਼ੁਲਾਮ ਉਪਰ ਉਠ ਕੇ ਕਮਿਊਨ ਦਾ ਮੈਂਬਰ ਬਣਿਆ ਠੀਕ ਉਸੇ ਤਰ੍ਹਾਂ ਜਿਵੇਂ ਪੈਟੀ ਬੁਰਜ਼ੁਆ ਆਦਮੀ ਜਾਗੀਰਦਾਰਾਨਾ ਆਪਹੁਦਰਾਸ਼ਾਹੀ ਦੇ ਜੂਲੇ ਥੱਲੇ ਤਰੱਕੀ ਕਰਕੇ ਬੁਰਜ਼ੁਆ ਬਣ ਗਿਆ ਇਸ ਉਲਟ ਆਧੁਨਿਕ ਮਜ਼ਦੂਰ ਸਨਅਤ ਦੇ ਵਧਣ ਦੇ ਨਾਲ ਉਪਰ ਉੱਠਣ ਦੇ ਬਜਾਏ ਆਪਣੇ ਤਬਕੇ ਕੇ ਮੌਜੂਦਾ ਜੀਵਨ ਮਿਆਰਾਂ ਤੋਂ ਵੀ ਨੀਚੇ ਗਿਰਦਾ ਜਾ ਰਿਹਾ ਹੈ। ਉਹ ਕੰਗਾਲ ਹੁੰਦਾ ਜਾ ਰਿਹਾ ਹੈ ਅਤੇ ਕੰਗਾਲੀ ਆਬਾਦੀ ਅਤੇ ਦੌਲਤ ਦੋਨਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧਦੀ ਹੈ।ਅਤੇ ਉਸ ਤੋਂ ਇਹ ਹਕੀਕਤ ਵਾਜ਼ਹ ਹੁੰਦੀ ਹੈ ਕਿ ਬੁਰਜ਼ੁਆ ਜਮਾਤ ਹੁਣ ਇਸ ਕਾਬਲ ਨਹੀਂ ਰਹੀ ਕਿ ਸਮਾਜ ਪਰ ਹੁਕਮਰਾਨੀ ਕਰ ਸਕੇ ਅਤੇ ਆਪਣੇ ਤਬਕੇ ਦੀਆਂ ਜੀਵਨ ਹਾਲਤਾਂ ਨੂੰ ਸਭਨਾ ਲਈ ਕਾਨੂੰਨ ਦਾ ਦਰਜਾ ਦੇ ਕੇ ਪੂਰੇ ਸਮਾਜ ਉਪਰ ਮੜ ਸਕੇ ਉਹ ਹਕੂਮਤ ਕਰਨ ਦੇ ਕਾਬਿਲ ਨਹੀਂ ਰਹੀ ਕਿਉਂਕਿ ਉਹ ਆਪਣੇ ਗ਼ਲਾਮਾਂ ਨੂੰ ਅਪਣੀ ਗ਼ੁਲਾਮੀ ਵਿੱਚ ਵੀ ਜ਼ਿੰਦਗੀ ਦੀ ਜ਼ਮਾਨਤ ਨਹੀਂ ਦੇ ਸਕਦੀ ਕਿਉਂਕਿ ਉਹ ਉਹਨਾਂ ਨੂੰ ਇਸ ਕਦਰ ਨਿੱਘਰ ਜਾਣ ਤੋਂ ਨਹੀਂ ਰੋਕ ਸਕਦੀ ਕਿ ਬਜਾਏ ਖ਼ੁਦ ਉਹਨਾਂ ਤੋਂ ਰੋਟੀ ਹਾਸਲ ਕਰਨ ਦੇ ਉਸ ਨੂੰ ਖ਼ੁਦ ਉਹਨਾਂ ਨੂੰ ਰੋਟੀ ਦੇਣੀ ਪੈਂਦੀ ਹੈ। ਸਮਾਜ ਹੁਣ ਇਸ ਬੁਰਜ਼ੁਆ ਤਬਕੇ ਦੇ ਤਹਿਤ ਨਹੀਂ ਰਹਿ ਸਕਦੀ ਦੂਸਰੇ ਲਫ਼ਜ਼ਾਂ ਵਿੱਚ ਹੁਣ ਉਸ ਦੇ ਵਜੂਦ ਦੀ ਸਮਾਜ ਨਾਲ ਕੋਈ ਮੁਤਾਬਕਤ ਨਹੀਂ ਰਹੀ।

ਬੁਰਜ਼ੁਆ ਤਬਕੇ ਦੇ ਵਜੂਦ ਅਤੇ ਦਬਦਬੇ ਦੀ ਲਾਜ਼ਮੀ ਸ਼ਰਤ ਇਹ ਹੈ ਕਿ ਸਰਮਾਇਆ ਬਰਾਬਰ ਬਣਦਾ ਅਤੇ ਵਧਦਾ ਰਹੇ ਸਰਮਾਏ ਦੇ ਵਜੂਦ ਲਈ ਉਜਰਤੀ ਮਿਹਨਤ ਸ਼ਰਤ ਹੈ। ਉਜਰਤੀ ਮਿਹਨਤ ਖ਼ਸੂਸਨ ਤਮਾਮ ਮਜ਼ਦੂਰਾਂ ਦੇ ਆਪਸੀ ਮੁਕਾਬਲੇ ਉਪਰ ਮੁਨ੍ਹੱਸਰ ਹੈ। ਸਨਅਤ ਦੀ ਤਰੱਕੀ ਨਾਲ , ਜਿਸ ਨੂੰ ਬੁਰਜ਼ੁਆ ਜਮਾਤ ਆਪਮੁਹਾਰੇ ਅੱਗੇ ਵਧਾਉਂਦੀ ਹੈ, ਮਜ਼ਦੂਰਾਂ ਦੀ ਇਕ ਦੂਸਰੇ ਤੋਂ ਅਲਹਿਦਗੀ ਦੂਰ ਹੁੰਦੀ ਹੈ ਜੋ ਆਪਸੀ ਮੁਕਾਬਲੇ ਦਾ ਨਤੀਜਾ ਸੀ ਅਤੇ ਉਸ ਦੀ ਬਜਾਏ ਮਿਲ ਕੇ ਕੰਮ ਕਰਨ ਕਰਕੇ ਉਹਨਾਂ ਵਿੱਚ ਇਨਕਲਾਬੀ ਏਕਾ ਪੈਦਾ ਹੋਣ ਲਗਦਾ ਹੈ। ਇਸ ਤਰਾਂ ਆਧੁਨਿਕ ਸਨਅਤ ਦੀ ਤਰੱਕੀ ਨਾਲ ਉਹ ਬੁਨਿਆਦ ਹੀ ਗਾਇਬ ਹੋ ਜਾਂਦੀ ਹੈ ਜਿਸ ਪਰ ਬੁਰਜ਼ੁਆ ਜਮਾਤ ਮਾਲ ਪੈਦਾ ਕਰਦੀ ਅਤੇ ਉਸ ਨੂੰ ਆਪਣੀ ਮਲਕੀਅਤ ਬਣਾਉਂਦੀ ਹੈ ਲਿਹਾਜ਼ਾ ਬੁਰਜ਼ੁਆ ਜਮਾਤ ਨੇ ਸਭ ਤੋਂ ਵਧ ਜਿਸ ਨੂੰ ਪੈਦਾ ਕੀਤਾ ਹੈ ਉਹ ਉਸ ਦੀ ਆਪਣੀ ਕਬਰ ਪੁੱਟਣ ਵਾਲੇ ਹਨ ਉਸ ਦਾ ਪਤਨ ਅਤੇ ਪ੍ਰੋਲਤਾਰੀ ਦੀ ਫ਼ਤਿਹ ਲਾਜਮੀ ਹਨ।

2. ਪਰੋਲਤਾਰੀ ਅਤੇ ਕਮਿਊਨਿਸਟ

ਸਮੁੱਚੇ ਤੌਰ ਤੇ ਪਰੋਲਤਾਰੀਆਂ ਨਾਲ ਕਮਿਊਨਿਸਟਾਂ ਦਾ ਕੀ ਤਾਅਲੁੱਕ ਹੈ?

ਕਮਿਊਨਿਸਟ, ਮਜ਼ਦੂਰ ਜਮਾਤ ਦੀਆਂ ਦੂਸਰੀ ਪਾਰਟੀਆਂ ਦੇ ਖ਼ਿਲਾਫ਼ ਕੋਈ ਅਲੱਗ ਪਾਰਟੀ ਨਹੀਂ ਬਣਾਉਂਦੇ

ਸਮੁੱਚੇ ਤੌਰ ਤੇ ਪ੍ਰੋਲਤਾਰੀ ਜਮਾਤ ਦੇ ਮੁਫ਼ਾਦ ਦੇ ਸਿਵਾ ਅਤੇ ਉਸ ਤੋਂ ਜੁਦਾ ਉਹਨਾਂ ਦਾ ਕੋਈ ਮੁਫ਼ਾਦ ਨਹੀਂ। ਉਹ ਆਪਣੇ ਜੁਦਾ ਅਸੂਲ ਕਾਇਮ ਨਹੀਂ ਕਰਦੇ ਜਿਹਨਾਂ ਨਾਲ ਮਜ਼ਦੂਰ ਤਹਿਰੀਕ ਨੂੰ ਕੋਈ ਖ਼ਾਸ ਸ਼ਕਲ ਦਿੰਦੀ ਜਾਏ ਅਤੇ ਕਿਸੀ ਖ਼ਾਸ ਸਾਂਚੇ ਵਿੱਚ ਢਾਲਿਆ ਜਾਏ।

ਕਮਿਊਨਿਸਟਾਂ ਦਾ ਮਜ਼ਦੂਰ ਜਮਾਤ ਦੀਆਂ ਦੂਸਰੀ ਪਾਰਟੀਆਂ ਨਾਲੋਂ ਅੱਡਰਾਪਣ ਸਿਰਫ਼ ਇਹ ਹੈ ਕਿ :1. ਵੱਖ ਵੱਖ ਮੁਲਕਾਂ ਦੇ ਮਜ਼ਦੂਰਾਂ ਦੀ ਕੌਮੀ ਜਦੋ ਜਹਿਦ ਵਿੱਚ ਉਹ ਸਭਨਾਂ ਕੌਮੀਅਤਾਂ ਤੋਂ ਉਪਰ ਉਠ ਕੇ ਪੂਰੇ ਮਜ਼ਦੂਰ ਜਮਾਤ ਦੇ ਸਾਂਝੇ ਮੁਫ਼ਾਦ ਪਰ ਜ਼ੋਰ ਦਿੰਦੇ ਅਤੇ ਉਹਨਾਂ ਨੂੰ ਨੁਮਾਇਆਂ ਕਰਦੇ ਹਨ। 2. ਬੁਰਜ਼ੁਆ ਜਮਾਤ ਦੇ ਖ਼ਿਲਾਫ਼ ਮਜ਼ਦੂਰ ਜਮਾਤ ਦੀ ਜਦੋਜਹਿਦ ਅਪਣੀ ਵਿਕਾਸ ਦੇ ਜਿਹਨਾਂ ਪੜਾਵਾਂ ਵਿੱਚੋਂ ਗੁਜਰਦੀ ਹੈ ਉਹਨਾਂ ਵਿੱਚ ਉਹ ਹਰ ਜਗ੍ਹਾ ਅਤੇ ਹਮੇਸ਼ਾ ਪੂਰੀ ਤਹਿਰੀਕ ਦੇ ਮੁਫ਼ਾਦ ਦੀ ਤਰਜਮਾਨੀ ਕਰਦੇ ਹਨ।

ਇਸ ਲਈ ਇਕ ਤਰਫ਼ ਜਿਥੇ ਤੱਕ ਅਮਲ ਦਾ ਤਾਅਲੁੱਕ ਹੈ, ਕਮਿਊਨਿਸਟ ਹਰ ਮੁਲਕ ਦੀਆਂ ਮਜ਼ਦੂਰ ਪਾਰਟੀਆਂ ਵਿੱਚ ਸਭ ਤੋਂ ਉਂਨਤ ਅਤੇ ਸਾਬਤ ਕਦਮ ਦਸਤਾ ਹਨ, ਉਹ ਦਸਤਾ ਜੋ ਹਮੇਸ਼ਾ ਦੂਜਿਆਂ ਨੂੰ ਅੱਗੇ ਵਧਾਉਂਦਾ ਹੈ, ਅਤੇ ਦੂਸਰੀ ਤਰਫ਼ ਜਿਥੇ ਤੱਕ ਨਜ਼ਰੀਏ ਦਾ ਤਾਅਲੁੱਕ ਹੈ, ਆਮ ਮਜ਼ਦੂਰਾਂ ਨਾਲੋਂ ਉਹਨਾਂ ਨੂੰ ਫ਼ਾਇਦਾ ਇਹ ਹੈ ਕਿ ਉਹ ਮਜ਼ਦੂਰ ਤਹਿਰੀਕ ਦਾ ਅੱਗੇ ਵਧਣ ਦਾ ਰਸਤਾ ਪਹਿਚਾਣਦੇ ਹੁੰਦੇ ਹਨ ਇਸ ਦੇ ਹਾਲਾਤ ਅਤੇ ਆਖ਼ਰੀ ਆਮ ਨਤੀਜਿਆਂ ਨੂੰ ਅੱਛੀ ਤਰ੍ਹਾਂ ਸਮਝਦੇ ਹੁੰਦੇ ਹਨ।

ਕਮਿਊਨਿਸਟਾਂ ਦਾ ਫ਼ੌਰੀ ਮਕਸਦ ਉਹੀ ਹੈ ਜੋ ਮਜ਼ਦੂਰਾਂ ਦੀਆਂ ਬਾਕੀ ਸਾਰੀਆਂ ਪਾਰਟੀਆਂ ਦਾ ਜਾਨੀ ਇਹ ਕਿ ਮਜ਼ਦੂਰਾਂ ਦੀ ਇਕ ਜਮਾਤ ਬਣੇ, ਬੁਰਜ਼ੁਆ ਜਮਾਤ ਦਾ ਗ਼ਲਬਾ ਖ਼ਤਮ ਕੀਤਾ ਜਾਏ ਅਤੇ ਪ੍ਰੋਲਤਾਰੀ ਸਿਆਸੀ ਸੱਤਾ ਪਰ ਕਬਜ਼ਾ ਕਰੇ ਕਮਿਊਨਿਸਟਾਂ ਦੇ ਸਿਧਾਂਤਿਕ ਨਤੀਜੇ ਹਰਗਿਜ਼ ਕਿਸੇ ਐਸੇ ਖ਼ਿਆਲ ਜਾਂ ਅਸੂਲਾਂ ਪਰ ਆਧਾਰਿਤ ਨਹੀਂ ਹਨ ਜਿਹਨਾਂ ਨੂੰ ਕਿਸੇ ਆਲਮਗੀਰ ਸੁਧਾਰ ਦਾ ਖ਼ਾਬ ਦੇਖਣ ਵਾਲੇ ਕਿਸੇ ਸੁਧਾਰਕ ਨੇ ਖੋਜ ਲਿਆ ਹੋਵੇ ਜਾਂ ਜੋ ਉਸ ਦੇ ਦਿਮਾਗ਼ ਦੀ ਉਪਜ ਹੋਣ ਉਹ ਤਾਂ ਫ਼ਕਤ ਉਹਨਾਂ ਹਕੀਕੀ ਤਾਲੁਕਾਤ ਨੂੰ ਆਮ ਲਫ਼ਜਾਂ ਵਿੱਚ ਪੇਸ਼ ਕਰਦੇ ਹਨ ਜੋ ਮੌਜੂਦਾ ਜਮਾਤੀ ਜਦੋਜਹਿਦ ਤੋਂ ਪੈਦਾ ਹੋਏ ਹਨ, ਇਕ ਐਸੀ ਤਾਰੀਖ਼ੀ ਤਹਿਰੀਕ ਤੋਂ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਜਾਰੀ ਹੈ ਜਾਇਦਾਦ ਦੇ ਮੌਜੂਦਾ ਤਾਲੁਕਾਤ ਨੂੰ ਮਿਟਾਣਾ ਕਮਿਊਨਿਜ਼ਮ ਦੀ ਕੋਈ ਅੱਡਰੀ ਸਿਫ਼ਤ ਨਹੀਂ ਹੈ ਬੀਤੇ ਜ਼ਮਾਨੇ ਵਿੱਚ ਤਾਰੀਖ਼ੀ ਹਾਲਾਤ ਦੇ ਬਦਲਣ ਪਰ ਜਾਇਦਾਦ ਦੇ ਸਾਰੇ ਤਾਲੁਕਾਤ ਵਿੱਚ ਬਰਾਬਰ ਤਾਰੀਖ਼ੀ ਤਬਦੀਲੀਆਂ ਹੁੰਦੀਆਂ ਰਹੀਆਂ ਹਨ

ਮਸਲਨ ਫ਼ਰਾਂਸ ਦੇ ਇਨਕਲਾਬ ਨੇ ਬੁਰਜ਼ੁਆ ਜਾਇਦਾਦ ਦੇ ਹੱਕ ਵਿੱਚ ਜਾਗੀਰਦਾਰ ਜਾਇਦਾਦ ਨੂੰ ਮਿਟਾ ਦਿਤਾ ਕਮਿਊਨਿਜ਼ਮ ਦੀ ਅੱਡਰੀ ਸਿਫ਼ਤ ਆਮ ਤੌਰ ਪਰ ਜਾਇਦਾਦ ਨੂੰ ਨਹੀਂ ਬਲਕਿ ਬੁਰਜ਼ੁਆ ਜਾਇਦਾਦ ਨੂੰ ਮਿਟਾਣਾ ਹੈ। ਲੇਕਿਨ ਆਧੁਨਿਕ ਬੁਰਜ਼ੁਆ ਜ਼ਾਤੀ ਜਾਇਦਾਦ ਮਾਲ ਨੂੰ ਪੈਦਾ ਕਰਨ ਅਤੇ ਤਸਰਫ਼ ਵਿੱਚ ਲਿਆਣ ਦੇ ਉਸ ਨਿਜ਼ਾਮ ਦਾ ਆਖ਼ਰੀ ਅਤੇ ਸਭ ਤੋਂ ਮੁਕੰਮਲ ਇਜ਼ਹਾਰ ਹੈ ਜੋ ਜਮਾਤੀ ਵਿਰੋਧਾਂ ਅਤੇ ਚੰਦ ਲੋਕਾਂ ਦੇ ਹੱਥੋਂ ਅਕਸਰੀਅਤ ਦੇ ਸੋਸ਼ਣ ਪਰ ਆਧਾਰਿਤ ਹੈ।ਇਹਨਾਂ ਅਰਥਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਕਮਿਊਨਿਸਟਾਂ ਦਾ ਨਜ਼ਰੀਆ ਮੁਖ਼ਤਸਰ ਲਫ਼ਜ਼ਾਂ ਵਿੱਚ ਜ਼ਾਤੀ ਜਾਇਦਾਦ ਨੂੰ ਮਿਟਾਣਾ ਹੈ। ਸਾਨੂੰ ਕਮਿਊਨਿਸਟਾਂ ਨੂੰ ਮਿਹਣਾ ਦਿੱਤਾ ਜਾਂਦਾ ਹੈ ਕਿ ਅਸੀਂ ਇਨਸਾਨ ਦੀ ਸਕਦਾ ਮਿਹਨਤ ਨਾਲ ਸਕਦਾ ਜਾਇਦਾਦ ਹਾਸਲ ਕਰਨ ਦਾ ਹੱਕ ਖੋਹ ਲੈਣਾ ਚਾਹੁੰਦੇ ਹਾਂ, ਹਾਲਾਂਕਿ ਕਿਹਾ ਜਾਂਦਾ ਹੈ ਕਿ ਇਹੀ ਜਾਇਦਾਦ ਤਮਾਮ ਸ਼ਖ਼ਸੀ ਆਜ਼ਾਦੀ, ਸਰਗਰਮੀ ਅਤੇ ਖ਼ੁਦ ਮੁਖ਼ਤਾਰੀ ਦੀ ਬੁਨਿਆਦ ਹੈ।

ਗਾੜ੍ਹੇ ਪਸੀਨੇ ਦੀ ਕਮਾਈ ਆਪਣੇ ਦਸਤੋ ਬਾਜ਼ੂ ਨਾਲ ਪੈਦਾ ਕੀਤੀ ਹੋਈ ਜਾਇਦਾਦ ! ਕੀ ਤੁਹਾਡੀ ਮੁਰਾਦ ਛੋਟੇ ਦਸਤਕਾਰ ਅਤੇ ਛੋਟੇ ਕਿਸਾਨ ਦੀ ਜਾਇਦਾਦ ਤੋਂ ਹੈ ਜੋ ਬੁਰਜ਼ੁਆ ਜਾਇਦਾਦ ਤੋਂ ਪਹਿਲੇ ਦੀ ਸੂਰਤ ਸੀ ? ਇਸ ਨੂੰ ਮਿਟਾਉਣ ਦੀ ਕੋਈ ਜ਼ਰੂਰਤ ਨਹੀਂ ਸਨਅਤ ਦੀ ਤਰੱਕੀ ਬੜੀ ਹੱਦ ਤੱਕ ਇਸ ਨੂੰ ਮਿਟਾ ਚੁੱਕੀ ਹੈ ਅਤੇ ਆਏ ਦਿਨ ਮਿਟਾਉਂਦੀ ਜਾਂਦੀ ਹੈ।

ਜਾਂ ਸ਼ਾਇਦ ਤੁਹਾਡੀ ਮੁਰਾਦ ਆਧੁਨਿਕ ਬੁਰਜ਼ੁਆ ਜ਼ਾਤੀ ਜਾਇਦਾਦ ਤੋਂ ਹੈ ?

ਲੇਕਿਨ ਕੀ ਉਜਰਤੀ ਮਿਹਨਤ ਨੇ ਮਜ਼ਦੂਰ ਦੀ ਮਿਹਨਤ ਨੇ ਉਸ ਦੇ ਲਈ ਕੋਈ ਜਾਇਦਾਦ ਪੈਦਾ ਕੀਤੀ ਹੈ?ਬਿਲਕੁਲ ਨਹੀਂ। ਇਸ ਤੋਂ ਸਿਰਫ਼ ਸਰਮਾਇਆ ਪੈਦਾ ਹੁੰਦਾ ਹੈ ਅਤੇ ਇਹ ਉਹ ਜਾਇਦਾਦ ਹੈ ਜੋ ਉਜਰਤੀ ਮਿਹਨਤ ਦਾ ਸੋਸ਼ਣ ਕਰਦੀ ਹੈ ਅਤੇ ਜਿਸ ਦੇ ਵਧਣ ਦੀ ਵਾਹਦ ਸ਼ਰਤ ਇਹ ਹੈ ਕਿ ਹੋਰ ਸੋਸ਼ਣ ਦੇ ਲਈ ਬਰਾਬਰ ਉਜਰਤੀ ਮਿਹਨਤ ਮੁਹੱਈਆ ਹੁੰਦੀ ਰਹੇ। ਜਾਇਦਾਦ ਅਪਣੀ ਮੌਜੂਦਾ ਸੂਰਤ ਵਿੱਚ ਸਰਮਾਇਆ ਅਤੇ ਉਜਰਤੀ ਮਿਹਨਤ ਦੇ ਵਿਰੋਧ ਪਰ ਆਧਾਰਿਤ ਹੈ। ਆਓ ਆਪਾਂ ਇਸ ਵਿਰੋਧ ਦੇ ਦੋਨੋਂ ਪਹਿਲੂਆਂ ਪਰ ਗ਼ੌਰ ਕਰੀਏ।

ਸਰਮਾਇਆਦਾਰ ਹੋਣ ਦਾ ਮਤਲਬ ਪੈਦਾਵਾਰ ਵਿੱਚ ਮਹਿਜ਼ ਜ਼ਾਤੀ ਨਹੀਂ ਬਲਕਿ ਸਮਾਜੀ ਹੈਸੀਅਤ ਦਾ ਮਾਲਿਕ ਹੋਣਾ ਹੈ। ਸਰਮਾਇਆ ਰਲ ਮਿਲ ਕੇ ਕੀਤੀ ਹੋਈ ਪੈਦਾਵਾਰ ਹੈ ਅਤੇ ਬਹੁਤ ਆਦਮੀਆਂ ਦੀਆਂ ਮੁਤਹਿਦਾ ਕੋਸ਼ਿਸ਼ਾਂ ਨਾਲ ਬਲਕਿ ਆਖ਼ਿਰ ਤੱਕ ਨਿਗਾਹ ਦੌੜਾਈਏ ਤਾਂ ਸਮਾਜ ਦੇ ਤਮਾਮ ਮੈਂਬਰਾਂ ਦੀਆਂ ਮੁਤਹਿਦਾ ਕੋਸ਼ਿਸ਼ਾਂ ਨਾਲ ਹੀ ਹਰਕਤ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਲਈ ਸਰਮਾਇਆ ਕੋਈ ਸ਼ਖ਼ਸੀ ਨਹੀਂ ਬਲਕਿ ਸਮਾਜੀ ਤਾਕਤ ਹੈ। ਲਿਹਾਜ਼ਾ ਸਰਮਾਇਆ ਨੂੰ ਜਦ ਸਾਂਝੀ ਜਾਇਦਾਦ ਜਾਨੀ ਸਮਾਜ ਦੇ ਤਮਾਮ ਮੈਂਬਰਾਂ ਦੀ ਜਾਇਦਾਦ ਬਣਾਇਆ ਜਾਂਦਾ ਹੈ, ਤਾਂ ਇਸ ਨਾਲ ਸਕਦਾ ਜਾਇਦਾਦ ਸਮਾਜੀ ਜਾਇਦਾਦ ਵਿੱਚ ਨਹੀਂ ਬਦਲਦੀ , ਸਿਰਫ਼ ਜਾਇਦਾਦ ਦੀ ਸਮਾਜੀ ਹੈਸੀਅਤ ਬਦਲ ਜਾਂਦੀ ਹੈ ਇਸ ਦੀ ਜਮਾਤੀ ਹੈਸੀਅਤ ਖ਼ਤਮ ਹੋ ਜਾਂਦੀ ਹੈ।

ਆਓ ਆਪਾਂ ਹੁਣ ਉਜਰਤੀ ਮਿਹਨਤ ਪਰ ਨਜ਼ਰ ਮਾਰੀਏ ।

ਉਜਰਤੀ ਮਿਹਨਤ ਦੀ ਔਸਤ ਕੀਮਤ ਘੱਟੋ ਘੱਟ ਉਜਰਤ ਹੀ ਹੈ ਅਤੇ ਉਸ ਵਿੱਚ ਨਿਰਬਾਹ ਦੇ ਸਾਧਨਾਂ ਦੀ ਸਿਰਫ਼ ਇਤਨੀ ਹੀ ਮਿਕਦਾਰ ਸ਼ਾਮਿਲ ਹੈ ਜੋ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਕਿਸੀ ਤਰ੍ਹਾਂ ਜ਼ਿੰਦਾ ਰੱਖਣ ਦੇ ਲਈ ਕਤਈ ਜ਼ਰੂਰੀ ਹੈ ਇਸ ਲਈ ਉਜਰਤ ਪਰ ਕੰਮ ਕਰਨ ਵਾਲਾ ਮਜ਼ਦੂਰ ਅਪਣੀ ਮਿਹਨਤ ਦੇ ਜ਼ਰੀਆ ਜੋ ਕੁਛ ਤਸਰਫ਼ ਵਿੱਚ ਲਿਆਂਦਾ ਹੈ ਉਹ ਮਹਿਜ਼ ਉਸ ਨੂੰ ਜ਼ਿੰਦਾ ਰੱਖਣ ਦੇ ਲਈ ਕਾਫ਼ੀ ਹੁੰਦਾ ਹੈ। ਸਾਡਾ ਇਹ ਮਨਸ਼ਾ ਹਰ ਗਜ਼ ਨਹੀਂ ਹੈ ਕਿ ਮਿਹਨਤ ਦੀ ਪੈਦਾਵਾਰ ਨੂੰ ਜ਼ਾਤੀ ਤਸਰਫ਼ ਵਿੱਚ ਲਿਆਉਣ ਦਾ ਇਹ ਸਿਲਸਿਲਾ ਬੰਦ ਕਰ ਦੈਂ। ਇਸ ਤਸਰਫ਼ ਦਾ ਮਕਸਦ ਜ਼ਿੰਦਗੀ ਨੂੰ ਕਾਇਮ ਰਖਣਾ ਹੈ । ਅਤੇ ਉਸ ਵਿੱਚ ਫ਼ਾਜ਼ਲ ਕੁਛ ਬਚਦਾ ਹੀ ਨਹੀਂ ਜਿਸ ਦੇ ਬਲ ਪਰ ਦੂਸਰਿਆਂ ਦੀ ਮਿਹਨਤ ਕਾਬੂ ਵਿੱਚ ਲਿਆਂਦੀ ਜਾ ਸਕੇ ਅਸੀਂ ਮਿਟਾਣਾ ਚਾਹੁੰਦੇ ਹਾਂ ਮਹਿਜ਼ ਇਸ ਤਸਰਫ਼ ਦੇ ਇਸ ਘਟੀਆ ਚਰਿਤਰ ਨੂੰ ਜਿਸ ਦੇ ਤਹਿਤ ਮਜ਼ਦੂਰ ਜ਼ਿੰਦਾ ਰਹਿੰਦਾ ਹੈ ਫ਼ਕਤ ਸਰਮਾਇਆ ਨੂੰ ਵਧਾਉਣ ਦੇ ਲਈ, ਅਤੇ ਉਸ ਨੂੰ ਜ਼ਿੰਦਾ ਉਸ ਵਕਤ ਤੱਕ ਰਹਿਣ ਦਿੱਤਾ ਜਾਂਦਾ ਹੈ ਜਦ ਤੱਕ ਹੁਕਮਰਾਨ ਜਮਾਤ ਦੇ ਮੁਫ਼ਾਦ ਨੂੰ ਉਸ ਦੀ ਜ਼ਰੂਰਤ ਹੁੰਦੀ ਹੈ।

ਬੁਰਜ਼ੁਆ ਸਮਾਜ ਵਿੱਚ ਜ਼ਿੰਦਾ ਮਿਹਨਤ ਮਹਿਜ਼ ਇਕ ਜ਼ਰੀਆ ਹੈ ਜਮਾ ਮਿਹਨਤ ਨੂੰ ਵਧਾਉਣ ਦਾ। ਕਮਿਊਨਿਸਟ ਸਮਾਜ ਵਿੱਚ ਜਮਾ ਮਿਹਨਤ ਇਕ ਜ਼ਰੀਆ ਹੋਵੇਗੀ ਜਿਸ ਨਾਲ ਮਜ਼ਦੂਰ ਦੀ ਜ਼ਿੰਦਗੀ ਨੂੰ ਹੋਰ ਵਿਸਾਲ ਬਣਾਇਆ ਜਾਏਗਾ , ਇਸ ਨੂੰ ਹੋਰ ਜਿਆਦਾ ਭਰਪੂਰ ਬਣਾਇਆ ਜਾਏਗਾ ਅਤੇ ਤਰੱਕੀ ਦਿੱਤੀ ਜਾਏਗੀ।

ਮੁਖ਼ਤਸਰ ਇਹ ਕਿ ਬੁਰਜ਼ੁਆ ਸਮਾਜ ਵਿੱਚ ਹਾਲ ਪਰ ਅਤੀਤ ਹਾਵੀ ਹੈ ਕਮਿਊਨਿਸਟ ਸਮਾਜ ਵਿੱਚ ਅਤੀਤ ਪਰ ਹਾਲ ਹਾਵੀ ਹੋਵੇਗਾ। ਬੁਰਜ਼ੁਆ ਸਮਾਜ ਵਿੱਚ ਸਰਮਾਇਆ ਆਜ਼ਾਦ ਹੈ ਅਤੇ ਉਸ ਦੀ ਅਪਣੀ ਸਕਦਾ ਹਸਤੀ ਹੈ ਜਦ ਕਿ ਜ਼ਿੰਦਾ ਇਨਸਾਨ ਮਹਿਕੂਮ ਹੈ ਉਸ ਦੀ ਕੋਈ ਹਸਤੀ ਨਹੀਂ।

ਅਤੇ ਉਸ ਸੂਰਤੇ ਹਾਲ ਦਾ ਮਿਟ ਜਾਣਾ, ਬੁਰਜ਼ੁਆ ਜਮਾਤ ਦੀ ਜ਼ਬਾਨ ਵਿੱਚ, ਨਿੱਜਤਵ ਅਤੇ ਆਜ਼ਾਦੀ ਦਾ ਮਿਟ ਜਾਣਾ ਹੈ ਅਤੇ ਬਾਤ ਠੀਕ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਮਕਸਦ ਬੁਰਜ਼ੁਆ ਨਿੱਜਤਵ, ਬੁਰਜ਼ੁਆ ਖ਼ੁਦ ਮੁਖ਼ਤਾਰੀ ਅਤੇ ਬੁਰਜ਼ੁਆ ਆਜ਼ਾਦੀ ਨੂੰ ਮਿਟਾ ਦੇਣਾ ਹੈ।

ਪੈਦਾਵਾਰ ਦੀ ਮੌਜੂਦਾ ਬੁਰਜ਼ੁਆ ਹਾਲਤਾਂ ਵਿੱਚ ਆਜ਼ਾਦੀ ਦਾ ਮਤਲਬ ਹੈ ਤਜਾਰਤ ਦੀ ਆਜ਼ਾਦੀ ; ਵੇਚਣ ਅਤੇ ਖ਼ਰੀਦਣ ਦੀ ਆਜ਼ਾਦੀ। ਲੇਕਿਨ ਅਗਰ ਖ਼ਰੀਦੋ ਫ਼ਰੋਖ਼ਤ ਨਾ ਰਹੇ ਤੋ ਖ਼ਰੀਦੋ ਫ਼ਰੋਖ਼ਤ ਦੀ ਆਜ਼ਾਦੀ ਵੀ ਨਹੀਂ ਰਹੇਗੀ। ਖ਼ਰੀਦੋ ਫ਼ਰੋਖ਼ਤ ਦੀ ਆਜ਼ਾਦੀ ਦੀ ਇਹ ਗੱਲਬਾਤ ਆਮ ਤੌਰ ਤੇ ਆਜ਼ਾਦੀ ਬਾਰੇ ਸਾਡੀ ਬੁਰਜ਼ੁਆ ਜਮਾਤ ਦੇ ਇਹ ਤਮਾਮ ਗਪੌੜ ਅਗਰ ਕੋਈ ਅਰਥ ਰਖਦੇ ਹਨ ਤਾਂ ਸਿਰਫ਼ ਮਹਿਦੂਦ ਖ਼ਰੀਦੋ ਫ਼ਰੋਖ਼ਤ ਅਤੇ ਮਧਕਾਲ ਦੇ ਮਜ਼ਲੂਮ ਤਾਜਰਾਂ ਦੇ ਮੁਕਾਬਲੇ ਵਿੱਚ, ਮਗਰ ਕਮਿਊਨਿਜ਼ਮ ਦੇ ਮੁਕਾਬਲੇ ਵਿੱਚ, ਜਦੋਂ ਖ਼ਰੀਦੋ ਫ਼ਰੋਖ਼ਤ ਅਤੇ ਤਜਾਰਤ ਮਿਟ ਜਾਏਗੀ, ਪੈਦਾਵਾਰ ਦੇ ਬੁਰਜ਼ੁਆ ਤਾਲੁਕਾਤ ਅਤੇ ਖ਼ੁਦ ਬੁਰਜ਼ੁਆ ਜਮਾਤ ਮਿਟ ਜਾਏਗੀ, ਇਹ ਗੱਲਬਾਤ ਕੋਈ ਅਰਥ ਨਹੀਂ ਰਖਦੀ।

ਤੁਹਾਡੇ ਹੋਸ਼ ਉੱਡ ਰਹੇ ਹਨ ਕਿ ਅਸੀਂ ਜ਼ਾਤੀ ਜਾਇਦਾਦ ਨੂੰ ਮਿਟਾ ਦੇਣਾ ਚਾਹੁੰਦੇ ਹਾਂ ।ਲੇਕਿਨ ਤੁਹਾਡੇ ਮੌਜੂਦਾ ਸਮਾਜ ਵਿੱਚ ਦਸ ਵਿਚੋਂ ਨੌਂ ਆਦਮੀਆਂ ਦੇ ਲਈ ਜ਼ਾਤੀ ਜਾਇਦਾਦ ਪਹਿਲੇ ਹੀ ਮਿਟ ਚੁੱਕੀ ਹੈ ਅਤੇ ਥੋੜੇ ਆਦਮੀਆਂ ਦੇ ਲਈ ਜੋ ਰਹਿ ਗਈ ਹੈ ਤਾਂ ਇਸੇ ਵਜਹ ਕਿ ਦਸ ਵਿਚੋਂ ਨੌਂ ਇਸ ਸੇ ਮਹਿਰੂਮ ਹਨ ਤੁਹਾਡੇ ਇਲਜ਼ਾਮ ਦਾ ਮਤਲਬ ਇਹ ਹੈ ਕਿ ਅਸੀਂ ਜਾਇਦਾਦ ਦੀ ਉਹ ਸੂਰਤ ਮਿਟਾ ਦੇਣਾ ਚਾਹੁੰਦੇ ਹਾਂ ਜਿਸ ਦੇ ਕਾਇਮ ਰੱਖਣ ਦੀ ਜ਼ਰੂਰੀ ਸ਼ਰਤ ਹੀ ਇਹ ਹੈ ਕਿ ਸਮਾਜ ਦੀ ਬਹੁਤ ਬੜੀ ਅਕਸਰੀਅਤ ਦੇ ਪਾਸ ਕੋਈ ਜਾਇਦਾਦ ਨਾ ਹੋਵੇ

ਮੁਖ਼ਤਸਰ ਇਹ ਕਿ ਤੁਹਾਨੂੰ ਸ਼ਿਕਾਇਤ ਹੈ ਕਿ ਅਸੀਂ ਤੁਹਾਡੀ ਜਾਇਦਾਦ ਮਿਟਾ ਦੇਣਾ ਚਾਹੁੰਦੇ ਹਾਂ ਬਜਾ ਹੈ। ਸਾਡਾ ਬਿਲਕੁਲ ਇਹੀ ਇਰਾਦਾ ਹੈ।

ਜਿਸ ਦਿਨ ਤੋਂ ਮਿਹਨਤ ਨੂੰ ਸਰਮਾਇਆ, ਜ਼ਰ ਜਾਂ ਲਗਾਨ ਵਿੱਚ ਨਹੀਂ ਬਦਲਿਆ ਜਾ ਸਕੇਗਾ, ਇਸ ਨੂੰ ਐਸੀ ਸਮਾਜੀ ਕੁੱਵਤ ਦੀ ਸ਼ਕਲ ਨਹੀਂ ਦਿੱਤੀ ਜਾ ਸਕੇਗੀ, ਜਿਸਨੂੰ ਕੋਈ ਅਪਣਾ ਅਜਾਰਾ ਬਣਾ ਸਕੇ , ਜਾਨੀ ਜਿਸ ਦਿਨ ਤੋਂ ਸਕਦਾ ਜਾਇਦਾਦ ਬੁਰਜ਼ੁਆ ਜਾਇਦਾਦ ਵਿੱਚ ਤਬਦੀਲ ਨਹੀਂ ਹੋ ਸਕੇਗੀ ਉਸ ਦਿਨ ਤੋਂ ਤੁਹਾਡਾ ਖ਼ਿਆਲ ਹੈ ਨਿੱਜਤਵ ਨਾਪੈਦ ਹੋ ਜਾਏਗੀ। ਫਿਰ ਤਾਂ ਤੁਹਾਨੂੰ ਇਹ ਵੀ ਮੰਨਣਾ ਪਏਗਾ ਕਿ " ਵਿਅਕਤੀ " ਤੋਂ ਤੁਹਾਡਾ ਮਤਲਬ ਹਰ ਸ਼ਖ਼ਸ ਨਹੀਂ ਸਿਰਫ਼ ਬੁਰਜ਼ੁਆ ਹੈ, ਦਰਮਿਆਨੀ ਜਮਾਤ ਦਾ ਸਾਹਿਬੇ ਜਾਇਦਾਦ ਸ਼ਖ਼ਸ। ਅਤੇ ਸਚ ਮੁਚ ਇਸ ਸ਼ਖ਼ਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ

ਸਮਾਜ ਦੀ ਪੈਦਾਵਾਰ ਨੂੰ ਆਪਣੇ ਤਸਰਫ਼ ਵਿੱਚ ਲਿਆਣ ਦੇ ਹੱਕ ਤੋਂ ਕਮਿਊਨਿਜ਼ਮ ਕਿਸੇ ਇਨਸਾਨ ਨੂੰ ਮਹਿਰੂਮ ਨਹੀਂ ਕਰਦਾ ਉਹ ਇਨਸਾਨ ਨੂੰ ਸਿਰਫ਼ ਇਸ ਇਖ਼ਤਿਆਰ ਤੋਂ ਮਹਿਰੂਮ ਕਰਨਾ ਚਾਹੁੰਦਾ ਹੈ ਜਿਸ ਦੀ ਬਦੌਲਤ ਉਹ ਇਸ ਤਸਰਫ਼ ਦੇ ਜ਼ਰੀਏ ਦੂਸਰਿਆਂ ਦੀ ਮਿਹਨਤ ਨੂੰ ਅਪਣਾ ਗ਼ੁਲਾਮ ਬਣਾਉਂਦਾ ਹੈ। ਇਤਰਾਜ਼ ਕੀਤਾ ਜਾਂਦਾ ਹੈ ਕਿ ਜ਼ਾਤੀ ਜਾਇਦਾਦ ਦੇ ਮਿਟਦੇ ਹੀ ਸਾਰੇ ਕੰਮ ਕਾਜ ਬੰਦ ਹੋ ਜਾਣਗੇ ਅਤੇ ਹਰ ਆਦਮੀ ਪਰ ਆਲਸ ਸਵਾਰ ਹੋ ਜਾਏਗੀ।

ਇਸ ਇਤਬਾਰ ਤੋਂ ਤਾਂ ਬੁਰਜ਼ੁਆ ਸਮਾਜ ਨੂੰ ਮਹਿਜ਼ ਆਲਸ ਦੇ ਹੱਥੋਂ ਅੱਜ ਤੋਂ ਬਹੁਤ ਪਹਿਲੇ ਖ਼ਤਮ ਹੋ ਜਾਣਾ ਚਾਹੀਦਾ ਸੀ ਕਿਉਂਕਿ ਇਸ ਸਮਾਜ ਵਿੱਚ ਜੋ ਲੋਕ ਕੰਮ ਕਰਦੇ ਹਨ ਉਹਨਾਂ ਨੂੰ ਕੁਛ ਮਿਲਦਾ ਨਹੀਂ ਅਤੇ ਜਿਹਨਾਂ ਨੂੰ ਮਿਲਦਾ ਹੈ ਉਹ ਕੰਮ ਨਹੀਂ ਕਰਦੇ ਇਹ ਇਤਰਾਜ਼ ਇਸੇ ਬਾਤ ਨੂੰ ਦੂਸਰੇ ਲਫ਼ਜ਼ਾਂ ਵਿੱਚ ਦੁਹਰਾਉਂਦਾ ਹੈ ਕਿ ਸਰਮਾਇਆ ਨਹੀਂ ਰਹੇਗਾ ਤਾਂ ਉਜਰਤੀ ਮਿਹਨਤ ਵੀ ਨਹੀਂ ਰਹੇਗੀ

ਪਦਾਰਥਕ ਪੈਦਾਵਾਰ ਦੀ ਪੈਦਾਇਸ਼ ਅਤੇ ਤਸਰਫ਼ ਦੇ ਕਮਿਊਨਿਸਟ ਤਰੀਕੇ ਦੇ ਖ਼ਿਲਾਫ਼ ਇਹ ਤਮਾਮ ਇਤਰਾਜ਼ ਇਸੇ ਤਰ੍ਹਾਂ ਜ਼ਿਹਨੀ ਪੈਦਾਵਾਰ ਦੀ ਪੈਦਾਇਸ਼ ਅਤੇ ਤਸਰਫ਼ ਦੇ ਕਮਿਊਨਿਸਟ ਤਰੀਕੇ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਹਨ। ਬੁਰਜ਼ੁਆ ਦੀ ਨਜ਼ਰ ਵਿੱਚ ਜਿਸ ਤਰ੍ਹਾਂ ਜਮਾਤੀ ਜਾਇਦਾਦ ਦਾ ਮਿਟਣਾ ਸਿਰੇ ਤੋਂ ਪੈਦਾਵਾਰ ਦਾ ਮਿਟ ਜਾਣਾ ਹੈ , ਇਸੇ ਤਰ੍ਹਾਂ ਜਮਾਤੀ ਤਹਿਜ਼ੀਬ ਦਾ ਮਿਟ ਜਾਣਾ ਉਹਨਾਂ ਦੇ ਖ਼ਿਆਲ ਵਿੱਚ ਸਾਰੀ ਤਹਿਜ਼ੀਬ ਦਾ ਮਿਟ ਜਾਣਾ ਹੈ।

ਉਹ ਤਹਿਜ਼ੀਬ ਜਿਸ ਦੇ ਮਿਟ ਜਾਣ ਪਰ ਉਹ ਹੰਝੂ ਬਹਾਉਂਦੇ ਹਨ, ਇਨਸਾਨ ਦੀ ਬਹੁਤ ਬੜੀ ਅਕਸਰੀਅਤ ਨੂੰ ਮਹਿਜ਼ ਮਸ਼ੀਨ ਦੀ ਤਰ੍ਹਾਂ ਹਰਕਤ ਕਰਨਾ ਸਿਖਾਉਂਦੀ ਹੈ।

ਬੁਰਜ਼ੁਆ ਜਾਇਦਾਦ ਨੂੰ ਮਿਟਾਉਣ ਦੀ ਸਾਡੀ ਤਜਵੀਜ਼ ਨੂੰ ਅਗਰ ਆਪ ਆਜ਼ਾਦੀ, ਤਹਿਜ਼ੀਬ, ਕਾਨੂੰਨ ਵਗ਼ੈਰਾ ਦੇ ਬੁਰਜ਼ੁਆ ਸੰਕਲਪਾਂ ਦੀ ਕਸੌਟੀ ਪਰ ਪਰਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਹਿਸ ਵਿੱਚ ਉਲਝਣ ਦੀ ਜ਼ਰੂਰਤ ਨਹੀਂ ਤੁਹਾਡੇ ਖ਼ਿਆਲ ਬਜਾਏ ਖ਼ੁਦ ਬੁਰਜ਼ੁਆ ਪੈਦਾਵਾਰ ਅਤੇ ਬੁਰਜ਼ੁਆ ਜਾਇਦਾਦ ਦੇ ਤਾਲੁਕਾਤ ਦਾ ਨਤੀਜਾ ਹਨ ਉਸੇ ਤਰ੍ਹਾਂ ਜਿਵੇਂ ਤੁਹਾਡਾ ਕਾਨੂੰਨ ਦਾ ਫ਼ਲਸਫ਼ਾ ਉਸ ਦੇ ਸਿਵਾ ਕੁਛ ਨਹੀਂ ਕਿ ਤੁਹਾਡੀ ਜਮਾਤ ਦੀ ਮਰਜ਼ੀ ਨੂੰ ਸਭ ਦੇ ਲਈ ਕਾਨੂੰਨ ਬਣਾ ਦਿੱਤਾ ਗਿਆ ਅਤੇ ਉਹ ਮਰਜ਼ੀ ਐਸੀ ਹੈ ਜਿਸ ਦੇ ਅਸਲੀ ਖਾਸੇ ਅਤੇ ਸੇਧ ਨੂੰ ਤੁਹਾਡੀ ਜਮਾਤ ਦੇ ਜੀਵਨ ਦੀਆਂ ਆਰਥਿਕ ਪ੍ਰਸਥਿਤੀਆਂ ਤੈਹ ਕਰਦੀਆਂ ਹਨ

ਇਹ ਖ਼ੁਦ ਗ਼ਰਜ਼ ਗ਼ਲਤ ਖ਼ਿਆਲੀ ਜੋ ਤੁਹਾਨੂੰ ਤਰਗ਼ੀਬ ਦਿੰਦੀ ਹੈ ਕਿ ਤੁਸੀਂ ਆਪਣੇ ਪੈਦਾਵਾਰੀ ਤਾਲੁਕਾਤ ਅਤੇ ਜਾਇਦਾਦ ਦੇ ਰਿਸਤਿਆਂ ਨੂੰ, ਜੋ ਤਾਰੀਖ਼ੀ ਹਨ ਅਤੇ ਪੈਦਾਵਾਰ ਦੀ ਤਰੱਕੀ ਦੇ ਨਾਲ ਬਦਲਦੇ ਰਹਿੰਦੇ ਹਨ, ਕੁਦਰਤ ਅਤੇ ਅਕਲ ਦੇ ਸਦੀਵੀ ਕਾਨੂੰਨ ਬਣਾ ਲਵੋਂ ਇਹ ਐਸੀ ਗ਼ਲਤ ਖ਼ਿਆਲੀ ਹੈ ਜਿਸ ਵਿੱਚ ਤੁਸੀਂ ਵੀ ਪਹਿਲੇ ਦੇ ਤਮਾਮ ਹੁਕਮਰਾਨ ਅਤੇ ਫ਼ਨਾ ਹੋ ਜਾਣੇ ਵਾਲੇ ਤਬਕਿਆਂ ਦੀ ਤਰ੍ਹਾਂ ਮੁਬਤਲਾ ਹੋ ਕਦੀਮ ਜਾਇਦਾਦ ਦੇ ਸਿਲਸਿਲੇ ਵਿੱਚ ਤੁਸੀਂ ਜੋ ਕੁਛ ਸਾਫ਼ ਸਾਫ਼ ਦੇਖਦੇ ਹੋ ਜਾਗੀਰਦਾਰ ਜਾਇਦਾਦ ਦੇ ਬਾਰੇ ਵਿੱਚ ਤੁਸੀਂ ਜਿਸ ਬਾਤ ਨੂੰ ਮੰਨਦੇ ਹੋ, ਉਹੀ ਬਾਤ ਤੁਸੀਂ ਜਾਇਦਾਦ ਦੀ ਅਪਣੀ ਬੁਰਜ਼ੁਆ ਸੂਰਤ ਦੇ ਬਾਰੇ ਵਿੱਚ ਮੰਨਣ ਤੋਂ ਮੁਨਕਰ ਹੋ

ਖ਼ਾਨਦਾਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏਗਾ ! ਬੜੇ ਤੋਂ ਬੜੇ ਇੰਤਹਾ ਪਸੰਦ ਵੀ ਕਮਿਊਨਿਸਟਾਂ ਦੀ ਇਸ ਸ਼ਰਮਨਾਕ ਤਜਵੀਜ਼ ਪਰ ਅੱਗ ਬਗੋਲਾ ਹੋ ਜਾਂਦੇ ਹਨ।

ਮੌਜੂਦਾ ਜ਼ਮਾਨੇ ਦਾ ਖ਼ਾਨਦਾਨ ਬੁਰਜ਼ੁਆ ਖ਼ਾਨਦਾਨ ਆਖ਼ਿਰ ਕਿਸ ਬੁਨਿਆਦ ਪਰ ਕਾਇਮ ਹੈ ?ਸਰਮਾਇਆ ਪਰ ਜ਼ਾਤੀ ਮੁਨਾਫ਼ਾ ਪਰ ਅਪਣੀ ਮੁਕੰਮਲਤਰੀਨ ਸੂਰਤ ਵਿੱਚ ਇਹ ਖ਼ਾਨਦਾਨ ਸਿਰਫ਼ ਬੁਰਜ਼ੁਆ ਜਮਾਤ ਵਿੱਚ ਪਾਇਆ ਜਾਂਦਾ ਹੈ ਲੇਕਿਨ ਇਸ ਤਸਵੀਰ ਕਾ ਦੂਸਰਾ ਰੁਖ਼ ਇਹ ਹੈ ਕਿ ਇਕ ਤਰਫ਼ ਮਜ਼ਦੂਰ ਬੇ ਖ਼ਾਨਦਾਨ ਰਹਿਣ ਪਰ ਮਜਬੂਰ ਹਨ ਅਤੇ ਸਰੇਬਾਜ਼ਾਰ ਅਸਮਤ ਫ਼ਰੋਸ਼ੀ ਹੁੰਦੀ ਹੈ।

ਬੁਰਜ਼ੁਆ ਖ਼ਾਨਦਾਨ ਦਾ ਇਹ ਪਹਿਲੂ ਜਦ ਨਹੀਂ ਰਹੇਗਾ ਤਾਂ ਉਹ ਖ਼ਾਨਦਾਨ ਆਪਣੇ ਆਪ ਹੀ ਮਿਟ ਜਾਏਗਾ ਅਤੇ ਸਰਮਾਇਆ ਦੇ ਮਿਟਦੇ ਹੀ ਦੋਨੋਂ ਮਿਟ ਜਾਣਗੇ

ਕੀ ਤੁਹਾਡਾ ਇਲਜ਼ਾਮ ਹੈ ਕਿ ਅਸੀਂ ਮਾਂ ਬਾਪ ਨੂੰ ਆਪਣੇ ਬੱਚਿਆਂ ਦੇ ਸੋਸ਼ਣ ਤੋਂ ਰੋਕਣਾ ਚਾਹੁੰਦੇ ਹਾਂ ? ਅਸੀਂ ਅਪਣਾ ਇਹ ਜੁਰਮ ਮੰਨਦੇ ਹਾਂ

ਲੇਕਿਨ ਤੁਸੀਂ ਕਹੋਗੇ ਕਿ ਅਸੀਂ ਸਭ ਤੋਂ ਕਾਬਲੇ ਇਹਤਰਾਮ ਰਿਸਤਿਆਂ ਨੂੰ ਬਰਬਾਦ ਕਰ ਦਿੰਦੇ ਹਾਂ ਕਿਉਂਕਿ ਅਸੀਂ ਘਰੇਲੂ ਤਾਲੀਮ ਦੀ ਜਗ੍ਹਾ ਸਮਾਜੀ ਤਾਲੀਮ ਜਾਰੀ ਕਰਨਾ ਚਾਹੁੰਦੇ ਹਨ।

ਅਤੇ ਤੁਹਾਡੀ ਤਾਲੀਮ ? ਕੀ ਉਹ ਵੀ ਸਮਾਜੀ ਨਹੀਂ ? ਕੀ ਉਹ ਵੀ ਉਹਨਾਂ ਸਮਾਜੀ ਹਾਲਾਤ ਤੋਂ ਤੈਹ ਜਿਹਨਾਂ ਵਿੱਚ ਤੁਸੀਂ ਉਹ ਤਾਲੀਮ ਦਿੰਦੇ ਹੋ ? ਕੀ ਇਸ ਵਿੱਚ ਵੀ ਸਕੂਲ ਵਗ਼ੈਰਾ ਦੇ ਜ਼ਰੀਆ ਸਮਾਜ ਦੀ ਸਿਧੀ ਜਾਂ ਅਸਿਧੀ ਦਸਤ ਅੰਦਾਜ਼ੀ ਨਹੀਂ ਹੁੰਦੀ ? ਤਾਲੀਮ ਵਿੱਚ ਸਮਾਜ ਦੇ ਦਖ਼ਲ ਦੀ ਕਮਿਊਨਿਸਟਾਂ ਨੇ ਈਜਾਦ ਨਹੀਂ ਕੀਤੀ ਉਹ ਸਿਰਫ਼ ਇਸ ਦਖ਼ਲ ਦੇ ਖਾਸੇ ਨੂੰ ਬਦਲਣਾ ਅਤੇ ਤਾਲੀਮ ਨੂੰ ਹੁਕਮਰਾਨ ਜਮਾਤ ਦੇ ਅਸਰ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਨ।

ਖ਼ਾਨਦਾਨ ਅਤੇ ਤਾਲੀਮ ਦੇ ਬਾਰੇ ਵਿੱਚ ਮਾਂ ਬਾਪ ਅਤੇ ਬੱਚਿਆਂ ਦੇ ਮੁਕੱਦਸ ਰਿਸ਼ਤੇ ਦੇ ਬਾਰੇ ਵਿੱਚ ਬੁਰਜ਼ੁਆ ਖੱਪ ਉਸੇ ਕਦਰ ਨਫ਼ਰਤ ਅੰਗੇਜ਼ ਹੋ ਜਾਂਦੀ ਹੈ ਜਿਸ ਕਦਰ ਆਧੁਨਿਕ ਸਨਅਤ ਦੇ ਅਸਰ ਨਾਲ ਮਜ਼ਦੂਰਾਂ ਵਿੱਚ ਤਮਾਮ ਖ਼ਾਨਦਾਨੀ ਬੰਧਨ ਟੁੱਟਦੇ ਜਾਂਦੇ ਹਨ ਅਤੇ ਉਹਨਾਂ ਦੇ ਬੱਚੇ ਤਜਾਰਤ ਦੀ ਜਿਣਸ ਅਤੇ ਮਿਹਨਤ ਦਾ ਔਜ਼ਾਰ ਬਣਦੇ ਜਾਂਦੇ ਹਨ

ਲੇਕਿਨ ਪੂਰਾ ਬੁਰਜ਼ੁਆ ਇਕ ਅਵਾਜ਼ ਚੀਖ਼ ਉਠਦਾ ਹੈ ਕਿ ਤੁਸੀਂ ਕਮਿਊਨਿਸਟ ਔਰਤਾਂ ਨੂੰ ਵੀ ਸਾਂਝੀ ਜਾਇਦਾਦ ਬਣਾ ਦੇਵੋਗੇ

ਬੁਰਜ਼ੁਆ ਦੀ ਨਜ਼ਰ ਵਿੱਚ ਉਸ ਦੀ ਬੀਵੀ ਦੀ ਹੈਸੀਅਤ ਵੀ ਪੈਦਾਵਾਰ ਦੇ ਇਕ ਸਾਧਨ ਤੋਂ ਜ਼ਿਆਦਾ ਨਹੀਂ। ਫਿਰ ਜਦ ਉਹ ਸੁਣਦਾ ਹੈ ਕਿ ਪੈਦਾਵਾਰ ਸਾਧਨਾਂ ਦਾ ਸੋਸ਼ਣ ਸਾਂਝੇ ਤੌਰ ਤੇ ਕੀਤਾ ਜਾਏਗਾ ਤਾਂ ਕੁਦਰਤੀ ਤੌਰ ਪਰ ਇਸ ਦੇ ਸਿਵਾ ਹੋਰ ਕਿਸੇ ਨਤੀਜੇ ਪਰ ਨਹੀਂ ਪਹੁੰਚ ਸਕਦਾ ਕਿ ਔਰਤਾਂ ਦਾ ਵੀ ਇਹੀ ਹਸ਼ਰ ਹੋਵੇਗਾ । ਉਹ ਸੋਚ ਵੀ ਨਹੀਂ ਸਕਦਾ ਕਿ ਅਸਲ ਮਕਸਦ ਔਰਤਾਂ ਦੀ ਉਸ ਹੈਸੀਅਤ ਦਾ ਖ਼ਾਤਮਾ ਕਰਨਾ ਹੈ ਜਿਸ ਵਿੱਚ ਉਹ ਸਿਰਫ਼ ਪੈਦਾਵਾਰ ਦਾ ਸੰਦ ਬਣ ਕਰ ਰਹਿ ਗਈਆਂ ਹਨ।

ਫਿਰ ਇਸ ਤੋਂ ਵਧ ਮਜਾਕੀਆ ਗੱਲ ਕੀ ਹੋ ਸਕਦੀ ਹੈ ਕੀ ਸਾਡਾ ਬੁਰਜ਼ੁਆ ਪਾਕ ਦਾਮਨੀ ਦੇ ਜੋਸ਼ ਵਿੱਚ ਔਰਤਾਂ ਦੀ ਸਾਂਝੇਦਾਰੀ ਪਰ ਮੱਥੇ ਵੱਟ ਪਾਏ ਅਤੇ ਮਕਰ ਇਹ ਕਰੇ ਕਿ ਕਮਿਉਨਿਸਟ ਖੁਲੇਆਮ ਅਤੇ ਕਾਨੂੰਨੀ ਤੌਰ ਤੇ ਇਸ ਨੂੰ ਲਾਗੂ ਕਰ ਦੇਣਗੇ । ਕਮਿਊਨਿਸਟਾਂ ਨੂੰ ਔਰਤਾਂ ਨੂੰ ਸਾਂਝੀ ਜਾਇਦਾਦ ਬਣਾਉਣ ਦੀ ਕੋਈ ਲੋੜ ਨਹੀਂ ਇਸ ਦਾ ਰਿਵਾਜ ਤਾਂ ਬਹੁਤ ਪੁਰਾਣੇ ਜ਼ਮਾਨੇ ਤੋਂ ਚਲਿਆ ਆਉਂਦਾ ਹੈ

ਵੇਸ਼ਵਾ ਬਾਜ਼ਾਰੀ ਦਾ ਤਾਂ ਕਹਿਣਾ ਹੀ ਕੀ, ਜਦ ਆਪਣੇ ਮਜ਼ਦੂਰਾਂ ਦੀ ਬਹੂ ਬੇਟੀਆਂ ਨਾਲ ਵੀ ਜੀ ਨਹੀਂ ਭਰਦਾ ਤਾਂ ਸਾਡੇ ਬੁਰਜ਼ੁਆ ਇਕ ਦੂਸਰੇ ਦੀ ਬੀਵੀਆਂ ਨਾਲ ਨਾਜਾਇਜ਼ ਤਾਅਲੁੱਕ ਕਾਇਮ ਕਰਕੇ ਬੇਹੱਦ ਅਨੰਦ ਹਾਸਲ ਕਰਦੇ ਹਨ।

ਬੁਰਜ਼ੁਆ ਸ਼ਾਦੀ ਦਰਅਸਲ ਸਾਂਝੀਆਂ ਪਤਨੀਆਂ ਰੱਖਣ ਦਾ ਦਸਤੂਰ ਹੈ ਅਤੇ ਇਸ ਲਈ ਕਮਿਊਨਿਸਟਾਂ ਪਰ ਬੜੇ ਤੋਂ ਬੜਾ ਇਲਜ਼ਾਮ ਕੋਈ ਹੋ ਸਕਦਾ ਹੈ ਤਾਂ ਇਹੀ ਕਿ ਉਹ ਇਸ ਦੰਭੀ ਅਤੇ ਲੁਕੀ ਹੋਈ ਸਾਂਝੇਦਾਰੀ ਦੇ ਬਦਲੇ ਔਰਤਾਂ ਦੀ ਐਲਾਨੀਆ ਕਾਨੂੰਨੀ ਸਾਂਝੇਦਾਰੀ ਕਾਇਮ ਕਰਨਾ ਚਾਹੁੰਦੇ ਹਨ ਅਤੇ ਅਸਲ ਹਕੀਕਤ ਜ਼ਾਹਿਰ ਹੈ ਕਿ ਜਦ ਮੌਜੂਦਾ ਪੈਦਾਵਾਰ ਤਾਲੁਕਾਤ ਮਿਟਣਗੇ ਤਾਂ ਇਸ ਦੇ ਨਾਲ ਔਰਤਾਂ ਨੂੰ ਸਾਂਝੇ ਵਿੱਚ ਰੱਖਣ ਦਾ ਦਸਤੂਰ, ਜਾਨੀ ਬਾਜ਼ਾਰੀ ਜਾਂ ਖ਼ਾਨਗੀ ਅਸਮਤ ਫ਼ਰੋਸ਼ੀ ਵੀ, ਜੋ ਉਹਨਾਂ ਤਾਲੁਕਾਤ ਦਾ ਨਤੀਜਾ ਹੈ, ਮਿਟ ਜਾਏਗੀ।

ਫਿਰ ਕਮਿਊਨਿਸਟਾਂ ਪਰ ਇਕ ਇਲਜ਼ਾਮ ਇਹ ਹੈ ਕਿ ਉਹ ਵਤਨ ਅਤੇ ਕੌਮੀਅਤ ਨੂੰ ਮਿਟਾ ਦੇਣਾ ਚਾਹੁੰਦੇ ਹਨ।

ਮਜ਼ਦੂਰਾਂ ਦਾ ਕੋਈ ਵਤਨ ਨਹੀਂ। ਅਤੇ ਜੋ ਉਹਨਾਂ ਦੇ ਪਾਸ ਹੈ ਨਹੀਂ, ਇਸੇ ਉਹਨਾਂ ਤੋਂ ਕੌਣ ਖੋਹ ਸਕਦਾ ਹੈ ਕਿਉਂਕਿ ਮਜ਼ਦੂਰ ਜਮਾਤ ਨੇ ਸਭ ਤੋਂ ਪਹਿਲਾਂ ਸਿਆਸੀ ਸੱਤਾ ਹਾਸਲ ਕਰਨੀ ਹੈ, ਤਰੱਕੀ ਕਰਕੇ ਕੌਮ ਦੀ ਆਗੂ ਜਮਾਤ ਬਣਨਾ ਹੈ ; ਬਲਕਿ ਖ਼ੁਦ ਕੌਮ ਬਣਨਾ ਹੈ। ਇਸ ਲਈ ਉਸ ਹੱਦ ਤੱਕ ਉਹ ਖ਼ੁਦ ਕੌਮੀ ਹੈ। ਮਗਰ ਇਸ ਲਫ਼ਜ਼ ਦਾ ਉਹ ਅਰਥ ਨਹੀਂ ਜੋ ਬੁਰਜ਼ੁਆ ਸਮਝਦੇ ਹਨ।

ਬੁਰਜ਼ੁਆ ਜਮਾਤ ਦਾ ਵਿਕਾਸ, ਤਜਾਰਤ ਦੀ ਆਜ਼ਾਦੀ, ਆਲਮਗੀਰ ਮੰਡੀ, ਪੈਦਾਵਾਰ ਦੇ ਤਰੀਕਿਆਂ ਵਿੱਚ ਅਤੇ ਉਸ ਦੇ ਮੁਤਾਬਕ ਹੀ ਜੀਵਨ ਪ੍ਰਸਥਿਤੀਆਂ ਵਿੱਚ ਇੱਕਸਾਰਤਾ ਰੋਜ਼ ਬਰੋਜ਼ ਕੌਮੀ ਫ਼ਰਕ ਤੇ ਵਿਰੋਧ ਮਿਟਾਉਂਦੇ ਜਾਂਦੇ ਹਨ। ਪ੍ਰੋਲਤਾਰੀ ਦੀ ਸੱਤਾ ਕਾਇਮ ਹੋਣ ਪਰ ਉਹ ਹੋਰ ਤੇਜ਼ੀ ਨਾਲ ਮਿਟਣਾ ਲਗਣਗੇ। ਪ੍ਰੋਲਤਾਰੀ ਦੀ ਆਜ਼ਾਦੀ ਦੀ ਪਹਿਲੀ ਸ਼ਰਤ ਇਹ ਹੈ ਕਿ ਕਮ ਅਜ਼ ਕਮ ਤਮਾਮ ਤਰੱਕੀ ਯਾਫ਼ਤਾ ਮੁਲਕ ਮਿਲ ਕਰ ਕਦਮ ਉਠਾਉਣ।

ਇਕ ਕੌਮ ਦੇ ਹੱਥੋਂ ਦੂਸਰੀ ਕੌਮ ਦਾ ਸੋਸ਼ਣ ਉਸੇ ਨਿਸਬਤ ਨਾਲ ਖ਼ਤਮ ਹੋਵੇਗਾ ਜਿਸ ਨਿਸਬਤ ਨਾਲ ਇੱਕ ਵਿਅਕਤੀ ਦੇ ਹੱਥੋਂ ਦੂਸਰੇ ਵਿਅਕਤੀ ਦਾ ਸੋਸ਼ਣ। ਜਿਤਨੀ ਤੇਜ਼ੀ ਨਾਲ ਕੌਮ ਦੇ ਅੰਦਰ ਤਬਕਿਆਂ ਦਾ ਇਖ਼ਤਲਾਫ਼ ਦੂਰ ਹੋਵੇਗਾ ਉਤਨੀ ਹੀ ਤੇਜ਼ੀ ਨਾਲ ਇੱਕ ਕੌਮ ਨਾਲ ਦੂਸਰੀ ਕੌਮ ਦੀ ਦੁਸ਼ਮਣੀ ਦੂਰ ਹੋਵੇਗੀ। ਕਮਿਊਨਿਜ਼ਮ ਪਰ ਮਜ਼੍ਹਬੀ, ਫ਼ਲਸਫ਼ੀਆਨਾ ਅਤੇ ਆਮ ਤੌਰ ਤੇ ਸਿਧਾਂਤਿਕ ਨੁਕਤਾ ਨਜ਼ਰ ਤੋਂ ਜੋ ਇਤਰਾਜ਼ ਕੀਤੇ ਜਾਂਦੇ ਹਨ ਉਹ ਇਸ ਕਾਬਲ ਨਹੀਂ ਕਿ ਉਹਨਾਂ ਪਰ ਸੰਜੀਦਗੀ ਨਾਲ ਗ਼ੌਰ ਕੀਤਾ ਜਾਏ

ਕੀ ਇਹ ਸਮਝਣ ਦੇ ਲਈ ਗ਼ੈਰ ਮਾਮੂਲੀ ਅੰਤਰ ਦ੍ਰਿਸ਼ਟੀ ਦੀ ਜ਼ਰੂਰਤ ਹੈ ਕਿ ਆਦਮੀ ਦੀ ਪਦਾਰਥਿਕ ਜ਼ਿੰਦਗੀ ਦੀਆਂ ਹਾਲਤਾਂ, ਉਸ ਦੇ ਸਮਾਜੀ ਰਿਸਤਿਆਂ ਅਤੇ ਉਸ ਦੀ ਸਮਾਜੀ ਜ਼ਿੰਦਗੀ ਵਿੱਚ ਜਦ ਕੋਈ ਤਬਦੀਲੀ ਹੁੰਦੀ ਹੈ ਤਾਂ ਇਸ ਦੇ ਨਾਲ ਆਦਮੀ ਦੇ ਖ਼ਿਆਲ, ਤਸੱਵਰਾਤ ਅਤੇ ਨਜ਼ਰੀਏ, ਮੁਖ਼ਤਸਰ ਇਹ ਕਿ ਆਦਮੀ ਦੀ ਚੇਤਨਾ ਬਦਲ ਜਾਂਦੀ ਹੈ?

ਖ਼ਿਆਲਾਂ ਦੀ ਤਾਰੀਖ਼ ਨੇ ਇਸ ਦੇ ਸਿਵਾ ਹੋਰ ਸਾਬਤ ਹੀ ਕੀ ਕੀਤਾ ਹੈ ਕਿ ਜਿਸ ਨਿਸਬਤ ਨਾਲ ਪਦਾਰਥਿਕ ਪੈਦਾਵਾਰ ਦੀ ਪ੍ਰਕਿਰਤੀ ਬਦਲਦੀ ਹੈ ਉਸੇ ਨਿਸਬਤ ਨਾਲ ਜ਼ਿਹਨੀ ਪੈਦਾਵਾਰ ਦੀ ਪ੍ਰਕਿਰਤੀ ਵੀ ਬਦਲਦੀ ਹੈ। ਹਰ ਜੁਗ ਦੇ ਹਾਕਮ ਖ਼ਿਆਲ ਉਹੀ ਰਹੇ ਹਨ ਜੋ ਹਾਕਮ ਜਮਾਤ ਦੇ ਖ਼ਿਆਲ ਸਨ ।ਲੋਕ ਜਦ ਐਸੇ ਖ਼ਿਆਲਾਂ ਦਾ ਜ਼ਿਕਰ ਕਰਦੇ ਹਨ ਜਿਹਨਾਂ ਨਾਲ ਸਮਾਜ ਵਿੱਚ ਇਨਕਲਾਬ ਆਉਂਦਾ ਹੈ ਤਾਂ ਉਹ ਸਿਰਫ਼ ਇਸ ਹਕੀਕਤ ਦਾ ਇਜ਼ਹਾਰ ਕਰਦੇ ਹਨ ਕਿ ਪੁਰਾਣੇ ਸਮਾਜ ਦੇ ਅੰਦਰ ਇਕ ਨਵੇਂ ਸਮਾਜ ਦੇ ਅਨਸਰ ਪੈਦਾ ਹੋ ਗਏ ਹਨ ਅਤੇ ਜ਼ਿੰਦਗੀ ਦੇ ਪੁਰਾਣੇ ਹਾਲਾਤ ਦੇ ਨਾਲ ਨਾਲ ਹਰ ਕਦਮ ਪਰ ਪੁਰਾਣੇ ਖ਼ਿਆਲ ਵੀ ਮਿਟਦੇ ਜਾਂਦੇ ਹਨ।

ਕਦੀਮ ਦੁਨੀਆਂ ਜਦ ਆਖ਼ਰੀ ਹਿਚਕੀਆਂ ਲੈ ਰਹੀ ਸੀ ਉਸ ਵਕਤ ਕਦੀਮ ਮਜ਼ਹਬਾਂ ਪਰ ਏਸਾਈਅਤ ਨੇ ਗ਼ਲਬਾ ਪਾ ਲਿਆ ਅਤੇ ਅਠਾਰ੍ਹਵੀਂ ਸਦੀ ਵਿੱਚ ਜਦ ਅਕਲੀ ਖ਼ਿਆਲ ਦੇ ਸਾਹਮਣੇ ਈਸਾਈ ਖ਼ਿਆਲ ਨੇ ਹਥਿਆਰ ਰੱਖ ਦਿੱਤੇ ਉਸ ਵਕਤ ਜਾਗੀਰਦਾਰ ਸਮਾਜ ਆਪਣੇ ਜ਼ਮਾਨੇ ਦੀ ਇਨਕਲਾਬੀ ਬੁਰਜ਼ੁਆ ਜਮਾਤ ਤੋਂ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕਾ ਸੀ । ਮਜ਼੍ਹਬੀ ਆਜ਼ਾਦੀ ਅਤੇ ਜ਼ਮੀਰ ਦੀ ਆਜ਼ਾਦੀ ਦੇ ਇਹ ਖ਼ਿਆਲ ਸਿਰਫ਼ ਇਹ ਜ਼ਾਹਰ ਕਰ ਰਹੇ ਸਨ ਕਿ ਇਲਮ ਦੀ ਦੁਨੀਆਂ ਵਿੱਚ ਆਜ਼ਾਦ ਮੁਕਾਬਲੇ ਦਾ ਰਾਜ ਕਾਇਮ ਹੋ ਚੁੱਕਾ ਹੈ।

ਕਿਹਾ ਜਾਏਗਾ ਕਿ "ਬਿਨਾ ਸ਼ੱਕ ਤਾਰੀਖ਼ੀ ਵਿਕਾਸ ਦੌਰਾਨ ਮਜ਼੍ਹਬੀ, ਇਖ਼ਲਾਕੀ, ਫ਼ਲਸਫ਼ੀਆਨਾ, ਸਿਆਸੀ ਅਤੇ ਕਾਨੂੰਨੀ ਖ਼ਿਆਲਾਂ ਵਿੱਚ ਤਰਮੀਮ ਹੁੰਦੀ ਰਹੀ ਹੈ। ਲੇਕਿਨ ਮਜ਼ਹਬ, ਫ਼ਲਸਫ਼ਾ, ਰਾਜਨੀਤੀ ਵਿਗਿਆਨ ਅਤੇ ਕਾਨੂੰਨ ਇਹਨਾ ਤਬਦੀਲੀਆਂ ਦੇ ਬਾਵਜੂਦ ਹਮੇਸ਼ਾ ਕਾਇਮ ਰਹੇ।"

ਫਿਰ ਇਹਨਾ ਦੇ ਇਲਾਵਾ ਕੁਛ ਸਦੀਵੀ ਸਚਾਈਆਂ ਵੀ ਹਨ ਜਿਵੇਂ ਆਜ਼ਾਦੀ, ਇਨਸਾਫ਼ ਵਗ਼ੈਰਾ ਅਤੇ ਇਹ ਸਮਾਜ ਦੀਆਂ ਤਮਾਮ ਮੰਜਲਾਂ ਵਿੱਚ ਮੁਸ਼ਤਰਕ ਹਨ। ਲੇਕਿਨ ਕਮਿਊਨਿਜ਼ਮ ਤਮਾਮ ਸਦੀਵੀ ਸਚਾਈਆਂ ਤੋਂ ਮੁਨਕਰ ਹੈ। ਉਹ ਸਿਰੇ ਤੋਂ ਮਜ਼ਹਬ ਅਤੇ ਇਖ਼ਲਾਕ ਨੂੰ ਮਿਟਾ ਦਿੰਦਾ ਹੈ। ਇਹ ਨਹੀਂ ਕਿ ਉਹਨਾਂ ਦੀ ਕਿਸੇ ਨਵੀਂ ਬੁਨਿਆਦ ਪਰ ਸਾਜਨਾ ਕਰਦਾ ਹੋਵੇ ਅਤੇ ਇਸ ਲਈ ਕਮਿਊਨਿਜ਼ਮ ਤਮਾਮ ਪਿਛਲੇ ਤਾਰੀਖ਼ੀ ਤਜਰਬੇ ਦੇ ਖ਼ਿਲਾਫ਼ ਚਲਦਾ ਹੈ।

"ਇਸ ਇਲਜ਼ਾਮ ਦੇ ਅਰਥ ਕੀ ਹਨ ? ਤਮਾਮ ਪਿਛਲੇ ਸਮਾਜਾਂ ਦੀ ਤਾਰੀਖ਼, ਜਮਾਤੀ ਵਿਰੋਧਾਂ ਦੇ ਵਿਕਾਸ ਦੀ ਤਾਰੀਖ਼ ਹੈ। ਇਹਨਾ ਵਿਰੋਧਾਂ ਨੇ ਵੱਖ ਵੱਖ ਦੌਰਾਂ ਵਿੱਚ ਵੱਖ ਵੱਖ ਸੂਰਤਾਂ ਇਖ਼ਤਿਆਰ ਕੀਤੀਆਂ ਹਨ। ਲੇਕਿਨ ਇਹਨਾ ਦੀ ਸੂਰਤ ਕੁਛ ਵੀ ਰਹੀ ਹੋਵੇ ਇਕ ਖ਼ਸੂਸੀਅਤ ਤਮਾਮ ਪਿਛਲੀਆਂ ਸਦੀਆਂ ਵਿੱਚ ਆਮ ਰਹੀ ਅਤੇ ਉਹ ਹੈ ਸਮਾਜ ਦੇ ਇਕ ਹਿੱਸੇ ਦੇ ਹੱਥੋਂ ਦੂਸਰੇ ਦਾ ਸੋਸ਼ਣ ਇਸ ਲਈ ਕੋਈ ਹੈਰਤ ਦੀ ਬਾਤ ਨਹੀਂ ਕਿ ਪਿਛਲੀਆਂ ਸਦੀਆਂ ਦੀ ਸਮਾਜੀ ਚੇਤਨਾ ਅਪਣੀ ਰੰਗਾ ਰੰਗੀ ਅਤੇ ਅਨੇਕਤਾ ਦੇ ਬਾਵਜੂਦ ਬਾਅਜ਼ ਆਮ ਸੂਰਤਾਂ, ਚੇਤਨਾ ਦੀਆਂ ਸੂਰਤਾਂ ਦੇ ਅੰਦਰ ਅੰਦਰ ਚਲਦੀ ਰਹੀ ਹੈ ਅਤੇ ਇਹ ਉਸ ਵਕਤ ਤੱਕ ਪੂਰੀ ਤਰ੍ਹਾਂ ਨਹੀਂ ਮਿਟ ਸਕਦੀਆਂ ਜਦ ਤੱਕ ਕਿ ਖ਼ੁਦ ਜਮਾਤੀ ਵਿਰੋਧ ਬਿਲਕੁਲ ਦੂਰ ਨਾ ਹੋ ਜਾਣ

ਕਮਿਊਨਿਸਟ ਇਨਕਲਾਬ ਜਾਇਦਾਦ ਦੇ ਰਵਾਇਤੀ ਸੰਬੰਧਾਂ ਤੇ ਸਭ ਤੋਂ ਕਾਰੀ ਜ਼ਰਬ ਹੈ। ਇਸ ਲਈ ਕੋਈ ਹੈਰਤ ਦੀ ਗੱਲ ਨਹੀਂ ਕਿ ਇਸ ਦੇ ਵਿਕਾਸ ਦੀ ਲਪੇਟ ਵਿੱਚ ਆ ਕੇ ਰਵਾਇਤੀ ਖ਼ਿਆਲਾਂ ਦੀਆਂ ਜੜਾਂ ਵੀ ਕੱਟਦੀਆਂ ਜਾਂਦੀਆਂ ਹਨ।

ਲੇਕਿਨ ਹੁਣ ਕਮਿਊਨਿਜ਼ਮ ਦੇ ਖਿਲਾਫ਼ ਇਤਰਾਜਾਂ ਦਾ ਕਿੱਸਾ ਖ਼ਤਮ ਕੀਤਾ ਜਾਵੇ ਅਸੀਂ ਦੇਖ ਆਏ ਹਨ ਕਿ ਇਨਕਲਾਬ ਵਿੱਚ ਮਜ਼ਦੂਰ ਜਮਾਤ ਦਾ ਪਹਿਲਾ ਕਦਮ ਪ੍ਰੋਲਤਾਰੀ ਨੂੰ ਹੁਕਮਰਾਨ ਜਮਾਤ ਦੀ ਜਗ੍ਹਾ ਉਪਰ ਪਹੁੰਚਾਉਣਾ ਹੈ, ਜਮਹੂਰੀਅਤ ਦੀ ਲੜਾਈ ਜਿੱਤਣੀ ਹੈ। ਪ੍ਰੋਲਤਾਰੀ ਆਪਣੀ ਸਿਆਸੀ ਸੱਤਾ ਦੀ ਵਰਤੋਂ ਕਰਕੇ ਰਫ਼ਤਾ ਰਫ਼ਤਾ ਪੂਰਾ ਸਰਮਾਇਆ ਬੁਰਜ਼ੁਆ ਜਮਾਤ ਤੋਂ ਖੋਹ ਲਵੇਗਾ ਪੈਦਾਵਾਰ ਦੇ ਤਮਾਮ ਸਾਧਨਾਂ ਨੂੰ ਰਿਆਸਤ ਜਾਨੀ ਹੁਕਮਰਾਨ ਜਮਾਤ ਦੀ ਸੂਰਤ ਵਿੱਚ ਸੰਗਠਿਤ ਪ੍ਰੋਲਤਾਰੀ ਦੇ ਹੱਥਾਂ ਵਿੱਚ ਕੇਂਦ੍ਰਿਤ ਕਰ ਦੇਵੇਗਾ ਅਤੇ ਫਿਰ ਜਿਤਨੀ ਤੇਜ਼ੀ ਨਾਲ ਹੋ ਸਕੇ ਤਮਾਮ ਪੈਦਾਵਾਰੀ ਸ਼ਕਤੀਆਂ ਨੂੰ ਤਰੱਕੀ ਦੇਵੇਗਾ।

ਇਸ ਵਿੱਚ ਸ਼ੱਕ ਨਹੀਂ ਕਿ ਸ਼ੁਰੂ ਵਿੱਚ ਉਸ ਨੂੰ ਅਮਲ ਵਿੱਚ ਲਿਆਉਣ ਦੀ ਇਸ ਦੇ ਸਿਵਾ ਹੋਰ ਕੋਈ ਸੂਰਤ ਨਹੀਂ ਕਿ ਜਾਇਦਾਦ ਦੇ ਹੱਕ ਅਤੇ ਬੁਰਜ਼ੁਆ ਪੈਦਾਵਾਰ ਦੇ ਸੰਬੰਧਾਂ ਤੇ ਜਾਰਿਹਾਨਾ ਹਮਲਾ ਕੀਤਾ ਜਾਵੇ ਲਿਹਾਜ਼ਾ ਐਸੀਆਂ ਤਦਬੀਰਾਂ ਇਖ਼ਤਿਆਰ ਕੀਤੀਆਂ ਜਾਣ ਜੋ ਆਰਥਿਕ ਪੱਖ ਤੋਂ ਨਾਕਾਫ਼ੀ ਅਤੇ ਨਾਕਾਰਾ ਮਾਅਲੂਮ ਹੋਣਗੀਆਂ, ਲੇਕਿਨ ਜੋ ਤਹਿਰੀਕ ਦੇ ਦੌਰਾਨ ਅਪਣੀਆਂ ਹੱਦਾਂ ਤੋਂ ਅੱਗੇ ਲੰਘ ਜਾਣਗੀਆਂ, ਤੇ ਇਹ ਗੱਲ ਪੁਰਾਣੇ ਸਮਾਜੀ ਨਿਜ਼ਾਮ ਤੇ ਹੋਰ ਹਮਲਿਆਂ ਦੀ ਜ਼ਰੂਰਤ ਪੈਦਾ ਕਰੇਗੀ ਜੋ ਪੈਦਾਵਾਰ ਢੰਗ ਦੀ ਬਿਲਕੁਲ ਕਾਇਆ ਪਲਟ ਦੇਣ ਲਈ ਬੇਹੱਦ ਜ਼ਰੂਰੀ ਹੋਣਗੇ।

ਇਸ ਵਿੱਚ ਸ਼ੱਕ ਨਹੀਂ ਕਿ ਵੱਖ ਵੱਖ ਮੁਲਕਾਂ ਵਿੱਚ ਇਹ ਤਦਬੀਰਾਂ ਵੀ ਵੱਖ ਵੱਖ ਹੋਣਗੀਆਂ

ਤਾਂ ਵੀ, ਸਭ ਤੋਂ ਤਰੱਕੀ ਜਾਫ਼ਤਾ ਮੁਲਕਾਂ ਵਿੱਚ ਹੇਠ ਲਿਖੀਆਂ ਤਦਬੀਰਾਂ ਬੜੀ ਹੱਦ ਤੱਕ ਕਾਬਲੇ ਅਮਲ ਸਾਬਤ ਹੋਣਗੀਆਂ

. ਜ਼ਮੀਨੀ ਜਾਇਦਾਦ ਦੇ ਹੱਕ ਨੂੰ ਮਿਟਾਉਣਾ ਅਤੇ ਪੂਰੇ ਲਗਾਨ ਨੂੰ ਪਬਲਿਕ ਮਕਸਦਾਂ ਲਈ ਖ਼ਰਚ ਕਰਨਾ

2 .ਜ਼ਿਆਦਾ ਆਮਦਨੀ ਦੇ ਨਾਲ ਨਾਲ ਵਧਦਾ ਜਾਂਦਾ ਆਮਦਨ ਟੈਕਸ ਲਗਾਉਣਾ

.3 ਵਿਰਾਸਤ ਦੇ ਹੱਕ ਨੂੰ ਖਤਮ ਕਰਨਾ।.

4. ਵਤਨ ਤੋਂ ਪ੍ਰਵਾਸ ਕਰ ਜਾਣ ਵਾਲਿਆਂ ਅਤੇ ਬਾਗ਼ੀਆਂ ਦੀ ਜਾਇਦਾਦ ਜ਼ਬਤ ਕਰਨਾ।.

5. ਕਰਜੇ ਲੈਣ ਦੇਣ ਦਾ ਸਾਰਾ ਕਾਰੋਬਾਰ ਇਕ ਕੌਮੀ ਬੈਂਕ ਦੇ ਜ਼ਰੀਏ ਜਿਸ ਵਿੱਚ ਰਿਆਸਤ ਦਾ ਸਰਮਾਇਆ ਅਤੇ ਸਿਰਫ਼ ਇਸੇ ਦਾ ਅਜਾਰਾ ਹੋਵੇ ਰਿਆਸਤ ਦੇ ਹੱਥਾਂ ਵਿੱਚ ਕੇਂਦ੍ਰਿਤ ਕਰਨਾ

6.ਸੰਚਾਰ ਅਤੇ ਆਵਾਜਾਈ ਦੇ ਤਮਾਮ ਵਸੀਲਿਆਂ ਤੇ ਰਿਆਸਤ ਦਾ ਕੇਂਦਰੀ ਕਬਜ਼ਾ ਹੋਣਾ।

7.ਰਿਆਸਤ ਦੇ ਕਾਰਖ਼ਾਨਿਆਂ ਅਤੇ ਪੈਦਾਵਾਰ ਦੇ ਸੰਦਾਂ ਦਾ ਵਿਸਤਾਰ ਕਰਨਾ । ਇਕ ਸਾਂਝੇ ਮਨਸੂਬੇ ਦੇ ਮੁਤਾਬਿਕ ਬੰਜਰ ਜ਼ਮੀਨ ਨੂੰ ਕਾਸ਼ਤ ਵਿੱਚ ਲਿਆਉਣਾ ਅਤੇ ਆਮ ਤੌਰ ਤੇ ਜ਼ਮੀਨ ਦੀ ਜ਼ਰਖ਼ੇਜ਼ੀ ਵਿੱਚ ਸੁਧਾਰ ਕਰਨਾ।

8.ਕੰਮ ਕਰਨ ਦੀ ਸਭ ਤੇ ਇੱਕੋ ਜਿੰਨੀ ਜ਼ਿੰਮੇਦਾਰੀ ਹੋਣਾ। ਸਨਅਤੀ ਫ਼ੋਜਾਂ ਬਨਾਉਣਾ, ਖ਼ਾਸ ਕਰ ਜ਼ਰਾਇਤ ਦੇ ਲਈ।

9.ਜ਼ਰਾਇਤ ਅਤੇ ਸਨਅਤ ਨੂੰ ਜੋੜਨਾ ਅਤੇ ਮੁਲਕ ਵਿੱਚ ਆਬਾਦੀ ਦੀ ਤਕਸੀਮ ਐਸੇ ਸਤੁੰਲਿਤ ਅੰਦਾਜ਼ ਵਿੱਚ ਕਰਨਾ ਕਿ ਰਫ਼ਤਾ ਰਫ਼ਤਾ ਸ਼ਹਿਰ ਅਤੇ ਦਿਹਾਤ ਦਾ ਫ਼ਰਕ ਜਾਂਦਾ ਰਹੇ।

10. ਸਰਕਾਰੀ ਸਕੂਲਾਂ ਦੇ ਜ਼ਰੀਏ ਤਮਾਮ ਬੱਚਿਆਂ ਨੂੰ ਮੁਫ਼ਤ ਤਾਲੀਮ ਦੇਣਾ। ਕਾਰਖ਼ਾਨਿਆਂ ਵਿੱਚ ਬੱਚਿਆਂ ਤੋਂ ਕੰਮ ਲੈਣ ਦਾ ਮੌਜੂਦਾ ਰਿਵਾਜ ਬੰਦ ਕਰਨਾ ਤਾਲੀਮ ਨੂੰ ਸਨਅਤੀ ਪੈਦਾਵਾਰ ਦੇ ਨਾਲ ਮਿਲਾਉਣਾ ਵਗ਼ੈਰਾ ਵਗ਼ੈਰਾ

ਵਿਕਾਸ ਦੇ ਦੌਰਾਨ ਜਦ ਜਮਾਤੀ ਫਰਕ ਮਿਟ ਜਾਣਗੇ ਅਤੇ ਤਮਾਮ ਪੈਦਾਵਾਰ ਪੂਰੀ ਕੌਮ ਦੀ ਇਕ ਵਸੀਹ ਸਮਾਜੀ ਜਥੇਬੰਦੀ ਦੇ ਹੱਥਾਂ ਵਿੱਚ ਜਮ੍ਹਾ ਹੋ ਜਾਏਗੀ, ਉਸ ਵਕਤ ਸਰਬਜਨਿਕ ਸੱਤਾ ਦੀ ਸਿਆਸੀ ਖਾਸੀਅਤ ਜਾਂਦੀ ਰਹੇਗੀ। ਸਿਆਸੀ ਸੱਤਾ ਅਸਲ ਵਿੱਚ ਇਕ ਜਮਾਤ ਦੁਆਰਾ ਦੂਸਰੀ ਜਮਾਤ ਤੇ ਜ਼ੁਲਮ ਕਰਨ ਲਈ ਸੰਗਠਿਤ ਸੱਤਾ ਹੀ ਹੁੰਦੀ ਹੈ ਪ੍ਰੋਲਤਾਰੀ ਅਗਰ ਬੁਰਜ਼ੁਆ ਜਮਾਤ ਨਾਲ ਜਦੋਜਹਿਦ ਦੇ ਦੌਰਾਨ ਹਾਲਤਾਂ ਦੇ ਦਬਾਓ ਕਰਕੇ ਹੀ ਮਜਬੂਰ ਹੋ ਜਾਂਦੀ ਹੈ ਕਿ ਇਹ ਇਕ ਜਮਾਤ ਦੀ ਸੂਰਤ ਵਿੱਚ ਆਪਣੇ ਆਪ ਨੂੰ ਜਥੇਬੰਦ ਕਰੇ , ਅਗਰ ਇਨਕਲਾਬ ਦੀ ਬਦੌਲਤ ਉਹ ਹੁਕਮਰਾਨ ਜਮਾਤ ਬਣ ਜਾਂਦੀ ਹੈ ਅਤੇ ਇਸ ਤਰ੍ਹਾਂ ਪੈਦਵਾਰ ਦੇ ਪੁਰਾਣੇ ਸੰਬੰਧਾਂ ਨੂੰ ਜ਼ਬਰਦਸਤੀ ਖ਼ਤਮ ਕਰ ਦਿੰਦੀ ਹੈ ਤਾਂ ਉਹਨਾਂ ਦੇ ਨਾਲ ਉਹ ਉਹਨਾਂ ਹਾਲਤਾਂ ਨੂੰ ਵੀ ਖ਼ਤਮ ਕਰ ਦੇਵੇਗੀ ਜਿਹਨਾਂ ਉਤੇ ਜਮਾਤੀ ਵਿਰੋਧਾਂ ਦਾ ਅਤੇ ਖ਼ੁਦ ਜਮਾਤਾਂ ਦਾ ਵਜੂਦ ਮੁਨ੍ਹੱਸਰ ਹੈ। ਅਤੇ ਇਸ ਤਰ੍ਹਾਂ ਇਕ ਜਮਾਤ ਦੀ ਹੈਸੀਅਤ ਵਿੱਚ ਖ਼ੁਦ ਆਪਣੀ ਸਰਬੁਚਤਾ ਨੂੰ ਵੀ ਖ਼ਤਮ ਕਰ ਦੇਵੇਗੀ।

ਪੁਰਾਣੇ ਬੁਰਜ਼ੁਆ ਸਮਾਜ ਅਤੇ ਉਸ ਦੇ ਤਬਕਿਆਂ ਅਤੇ ਜਮਾਤੀ ਵਿਰੋਧਾਂ ਦੀ ਥਾਂ ਇਕ ਐਸੀ ਜਥੇਬੰਦੀ ਕਾਇਮ ਹੋਵੇਗੀ ਜਿਸ ਵਿੱਚ ਹਰ ਸ਼ਖ਼ਸ ਦੀ ਆਜ਼ਾਦ ਤਰੱਕੀ ਸਭਨਾਂ ਦੀ ਆਜ਼ਾਦ ਤਰੱਕੀ ਦੀ ਸ਼ਰਤ ਹੋਵੇਗੀ।