Friday, January 8, 2010

ਕਾਰਲ ਮਾਰਕਸ ਦੀ ਸੰਖੇਪ ਜੀਵਨੀ -ਲੈਨਿਨ

ਕਾਰਲ ਮਾਰਕਸ 5 ਮਈ 1818 ਨੂੰ ਸ਼ਹਿਰ ਤਰੀਏਰ ( ਰ੍ਹਾਈਨ ਦਰਿਆ ਦੇ ਕਿਨਾਰੇ ਪਰੂਸ਼ੀਆ ) ਵਿੱਚ ਪੈਦਾ ਹੋਏ ਮਾਰਕਸ ਦਾ ਬਾਪ ਇਕ ਯਹੂਦੀ ਵਕੀਲ ਸੀ ਜਿਸ ਨੇ 1824 ਵਿੱਚ ਮਸੀਹੀ ਫ਼ਿਰਕਾ ਪ੍ਰੋਟੈਸਟੈਂਟ ਕਬੂਲ ਕਰ ਲਿਆ ਸੀ ਪੂਰਾ ਘਰਾਣਾ ਖ਼ੁਸ਼ਹਾਲ ਸੀ , ਸਭਿਆ ਸੀ ਮਗਰ ਇਨਕਲਾਬੀ ਨਹੀਂ ਸੀ ਤਰੀਏਰ ਵਿੱਚ ਜਮਨੇਜ਼ੀਅਮ ਦੀ ਤਾਲੀਮ ਤੋਂ ਫ਼ਾਰਗ਼ ਹੋ ਕੇ ਮਾਰਕਸ ਨੇ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ ਪਹਿਲੇ ਬੋਨ ਵਿੱਚ ਫਿਰ ਬਰਲਿਨ ਯੂਨੀਵਰਸਿਟੀ ਵਿੱਚ ਉਸਨੇ ਕਾਨੂੰਨ ਦੀ ਤਾਲੀਮ ਹਾਸਲ ਕੀਤੀ ਅਤੇ ਖ਼ਾਸ ਤੌਰ ਤੇ ਤਾਰੀਖ਼ ਅਤੇ ਫ਼ਲਸਫ਼ੇ ਦਾ ਮੁਤਾਲਾ ਕੀਤਾ 1841 ਤੱਕ ਉਸ ਦੀ ਬਾਕਾਇਦਾ ਪੜਾਈ ਆਖ਼ਰੀ ਮੰਜ਼ਿਲ ਤੇ ਪਹੁੰਚ ਗਈ ਅਤੇ ਉਸ ਨੇ ਏਪੀਕੀਉਰਿਅਸ ਦੇ ਫ਼ਲਸਫ਼ੇ ਪਰ ਅਪਣਾ ਥੀਸਿਸ ਡਾਕਟਰੀ ਦੀ ਸਨਦ ਹਾਸਲ ਕਰਨ ਲਈ ਪੇਸ਼ ਕਰ ਦਿਤਾ ਖ਼ਿਆਲਾਤ ਦੇ ਲਿਹਾਜ਼ ਕਾਰਲ ਮਾਰਕਸ ਉਸ ਵਕਤ ਤੱਕ ਹੀਗਲ ਦੇ ਫ਼ਲਸਫ਼ੀ ਨਜ਼ਰੀਏ ਦਾ ਹਾਮੀ ਸੀ ਬਰਲਿਨ ਵਿੱਚ ਭੀ ਉਸ ਦਾ ਹਲਕਾ ਹੀਗਲ ਦੇ ਖੱਬੇ ਪੱਖੀ ਸਮਰਥਕਾਂ ਵਾਲਾ ਸੀ ( ਮਸਲਨ ਬਰੂਨੋ ਬਾਵਰ ਵਗ਼ੈਰਾ ) ਉਹਨਾ ਦੀ ਕੋਸ਼ਿਸ਼ ਇਹ ਰਹਿੰਦੀ ਸੀ ਕਿ ਹੀਗਲ ਦੇ ਫ਼ਲਸਫ਼ੇ ਤੋਂ ਗੈਰ ਮਜ਼ਹਬੀ ਖ਼ਿਆਲ ਅਤੇ ਇਨਕਲਾਬੀ ਨਤੀਜੇ ਕਢੇ ਜਾਣ


ਯੂਨੀਵਰਸਿਟੀ ਤੋਂ ਗ੍ਰੈਜ਼ੂਏਸਨ ਕਰਕੇ ਮਾਰਕਸ ਸ਼ਹਿਰ ਬੋਨ ਗਿਆ ਜਿਥੇ ਉਸ ਦਾ ਇਰਾਦਾ ਪ੍ਰੋਫ਼ੈਸਰੀ ਕਰਨ ਦਾ ਸੀ। ਲੇਕਿਨ ਉਥੇ ਉਸਨੂੰ ਨਜ਼ਰ ਆਇਆ ਕਿ ਹਕੂਮਤ ਦੀ ਪਾਲਿਸੀ ਸਖ਼ਤ ਰਜਅਤ ਪ੍ਰਸਤੀ ਦੀ(ਯਾਨੀ ਪਿਛਾਂਹ-ਖਿੱਚੂ) ਸੀ ਹਕੂਮਤ ਨੇ ਫ਼ਲਸਫ਼ੀ ਲੁਡਵਿਗ ਫ਼ਾਇਰਬਾਖ਼ ਨੂੰ 1832 ਵਿੱਚ ਯੂਨੀਵਰਸਿਟੀ ਦੀ ਫੈਕਲਟੀ ਵਿੱਚੋਂ ਕਢ ਦਿਤਾ ਅਤੇ 1836 ਵਿੱਚ ਉਸ ਨੂੰ ਯੂਨੀਵਰਸਿਟੀ ਵਾਪਸ ਆਉਣ ਤੋਂ ਰੋਕ ਦਿੱਤਾ ਸੀ ਅਤੇ 1841 ਵਿੱਚ ਨੌਜਵਾਨ ਪ੍ਰੋਫ਼ੈਸਰ ਬਰੂਨੋ ਬਾਉਏਰ ਦੇ ਬੋਨ ਯੂਨੀਵਰਸਟੀ ਵਿੱਚ ਲੈਕਚਰ ਦੇਣ ਤੇ ਪਾਬੰਦੀ ਲਾ ਦਿੱਤੀ ਸੀ ਇਹ ਸਭ ਦੇਖ ਕੇ ਮਾਰਕਸ ਨੇ ਉਸਤਾਦ ਦੀ ਜ਼ਿੰਦਗੀ ਬਸਰ ਕਰਨ ਦਾ ਇਰਾਦਾ ਤਰਕ ਕਰ ਦਿੱਤਾ ਇਹ ਉਸ ਜ਼ਮਾਨੇ ਦੀ ਬਾਤ ਹੈ ਜਦੋਂ ਹੀਗਲ ਦੇ ਖੱਬੇ ਪੱਖੀ ਸਮਰਥਕਾਂ ਦੇ ਖ਼ਿਆਲਾਤ ਜਰਮਨੀ ਵਿੱਚ ਬੜੀ ਤੇਜ਼ੀ ਨਾਲ ਫੈਲ ਰਹੇ ਸਨ ਲੁਡਵਿਗ ਫ਼ਾਇਰਬਾਖ਼ ਨੇ 1836 . ਅਤੇ ਉਸ ਦੇ ਬਾਅਦ ਖ਼ਾਸ ਤੌਰ ਤੇ ਧਰਮ-ਵਿਦਿਆ ਪਰ ਖੁੱਲੀ ਨੁਕਤਾਚੀਨੀ ਸ਼ੁਰੂ ਕਰ ਦਿੱਤੀ ਅਤੇ ਉਹ ਮਾਦੀਅਤ(ਪਦਾਰਥਵਾਦ) ਦੇ ਨਜ਼ਰੀਏ ਵੱਲ ਮੁੜਨ ਲੱਗਿਆ ਜੋ ਅਗੇ ਚੱਲ ਕੇ 1841 . ਵਿੱਚ ਫ਼ਾਇਰਬਾਖ਼ ਕੇ ਫ਼ਲਸਫ਼ੇ ਉਤੇ ਹਾਵੀ ਹੋ ਗਿਆ ( ” ਮਸੀਹੀਅਤ ਕੀ ਅਸਲੀਅਤ ” ) ਫਿਰ 1843 . ਵਿੱਚ ਉਸ ਦੀ ਕਿਤਾਬਭਵਿੱਖ ਦੇ ਫ਼ਲਸਫ਼ੇ ਦੇ ਅਸੂਲਸਾਹਮਣੇ ਆਈ ਇਹਨਾ ਕਿਤਾਬਾਂ ਬਾਰੇ ਏਂਗਲਜ਼ ਨੇ ਅੱਗੇ ਚੱਲ ਕੇ ਲਿਖਿਆ ਕਿ ਇਹਨਾਂ ਕਿਤਾਬਾਂ ਵਿੱਚਕਿਸ ਕਦਰ ਨਿਜਾਤ ਦੇਣ ਵਾਲਾ ਗਹਿਰਾ ਅਸਰ ਹੈ ਇਸ ਦਾ ਅਨੁਭਵ ਹਰੇਕ ਨੂੰ ਜ਼ਰੂਰ ਹੋਵੇਗਾ " ਅਸੀਂ ਸਾਰੇ ਦੇ ਸਾਰੇ ਇਕ ਦੱਮ ਫ਼ਾਇਰਬਾਖ਼ ਦੇ ਹਾਮੀ ਬਣ ਗਏ।ਇਹਨੀਂ ਹੀ ਦਿਨੀਂ ਰਾਈਨ ਇਲਾਕੇ ਦੇ ਰੈਡੀਕਲ ਬੂਰਜ਼ਵਾ ਲੋਕਾਂ ਨੇ , ਜਿਹੜੇ ਹੀਗਲ ਦੇ ਗਰਮ ਜੋਸ਼ ਹਾਮੀਆਂ ਨਾਲ ਕੁਝ ਕੁਝ ਸਹਿਮਤ ਸਨ , ਕੋਲੋਨ ਸ਼ਹਿਰ ਤੋਂ ਇੱਕ ਵਿਦ੍ਰੋਹੀ ਸੁਰ ਵਾਲਾ ਪਰਚਾ ਕਢਿਆ- Rheinische Zeitung (ਯਾਨੀ ਦੈਨਿਕ ਰ੍ਹਾਈਨ -ਇੱਕ ਜਨਵਰੀ 1842 . ਨੂੰ ਇਸ ਦਾ ਪਹਿਲਾ ਨੰਬਰ ਆਇਆ ) ਮਾਰਕਸ ਅਤੇ ਬਰੂਨੋ ਬਾਉਏਰ ਦੋਨਾਂ ਨੂੰ ਦਾਅਵਤ ਦਿੱਤੀ ਗਈ ਸੀ ਕਿ ਉਹ ਖ਼ਾਸ ਤੌਰ ਤੇ ਇਸ ਪਰਚੇ ਲਈ ਲਿਖਿਆ ਕਰਨ ਅਕਤੂਬਰ 1842 . ਵਿੱਚ ਕਾਰਲ ਮਾਰਕਸ ਇਸ ਅਖ਼ਬਾਰ ਦੇ ਚੀਫ਼ ਐਡੀਟਰ ਬਣ ਗਏ ਅਤੇ ਸ਼ਹਿਰ ਬੋਨ ਤੋਂ ਕੋਲੋਨ ਚਲੇ ਆਏ ਮਾਰਕਸ ਦੀ ਐਡੀਟਰੀ ਵਿੱਚ ਉਸ ਅਖ਼ਬਾਰ ਦਾ ਜਮਹੂਰੀ ਰੰਗ ਜ਼ਿਆਦਾ ਹੀ ਜ਼ਿਆਦਾ ਖਿੜਦਾ ਗਿਆ ਪਹਿਲਾਂ ਤਾਂ ਹਕੂਮਤ ਨੇ ਇਸ ਅਖ਼ਬਾਰ ਤੇ ਦੋਹਰੀ ਤੀਹਰੀ ਸੈਂਸਰਸ਼ਿਪ ਲਗਾਈ ਅਤੇ ਫਿਰ ਇੱਕ ਜਨਵਰੀ 1843 . ਨੂੰ ਫ਼ੈਸਲਾ ਕੀਤਾ ਕਿ ਪਰਚੇ ਨੂੰ ਬਿਲਕੁਲ ਹੀ ਕੁਚਲ ਦਿੱਤਾ ਜਾਏ ਇਸ ਸਮੇਂ ਤੋਂ ਪਹਿਲਾਂ ਹੀ ਮਾਰਕਸ ਨੂੰ ਮਜਬੂਰ ਹੋ ਕਰ ਐਡੀਟਰੀ ਤੋਂ ਅਸਤੀਫ਼ਾ ਦੇਣਾ ਪਿਆ ਲੇਕਿਨ ਬਚਾਉ ਦੀ ਸੂਰਤ ਇਓਂ ਵੀ ਨਾ ਹੋਈ ਅਤੇ ਆਖ਼ਰ ਮਾਰਚ 1843 . ਵਿੱਚ ਇਹ ਅਖ਼ਬਾਰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਮਾਰਕਸ ਨੇ ਇਸ ਅਖ਼ਬਾਰ ਵਿੱਚ ਜੋ ਖ਼ਾਸ ਅਹਿਮ ਮਜ਼ਮੂਨ ਲਿਖੇ ਹਨ ਉਹਨਾਂ ਦੀ ਸੂਚੀ ਵਿੱਚ ਹੋਰਨਾਂ ਦੇ ਇਲਾਵਾ ਏਂਗਲਜ਼ ਨੇ ਇਕ ਮਜ਼ਮੂਨ ਦਰਜ਼ ਕੀਤਾ ਜੋ ਮੋਜ਼ਲ ਦੀ ਵਾਦੀ ਵਿੱਚ ਅੰਗੂਰ ਦੇ ਕਾਸ਼ਤਕਾਰੋਂ ਦੀ ਹਾਲਤ ਬਾਰੇ ਲਿਖਿਆ ਗਿਆ ਅਖ਼ਬਾਰੀ ਸਰਗਰਮੀਆਂ ਨੇ ਮਾਰਕਸ ਨੂੰ ਮਹਿਸੂਸ ਕਰਾ ਦਿੱਤਾ ਕਿ ਸਿਆਸੀ ਆਰਥਿਕਤਾ ਨਾਲ ਉਸ ਦੀ ਵਾਕਫ਼ੀਅਤ ਕਾਫ਼ੀ ਨਹੀਂ ਹੈ , ਇਸ ਲਈ ਪੂਰੇ ਜੋਸ਼ ਖ਼ਰੋਸ਼ ਨਾਲ ਉਹ ਇਸ ਮੋਜ਼ੂਅ ਦਾ ਮੁਤਾਲਾ ਕਰਨ ਵਿੱਚ ਜੁਟ ਗਿਆ।

ਮਾਰਕਸ ਨੇ 1843 ਵਿੱਚ ਕਰੋਜ਼ਨਾਖ਼ ਸ਼ਹਿਰ ਵਿੱਚ ਜੈਨੀ ਫ਼ੋਨ ਵੈਸਟਫ਼ਾਲੀਨ ਨਾਲ ਸ਼ਾਦੀ ਕਰ ਲਈ ਦੋਨੋਂ ਬਚਪਨ ਦੇ ਦੋਸਤ ਸਨ ਅਤੇ ਵਿਦਿਆਰਥੀ ਜੀਵਨ ਦੌਰਾਨ ਹੀ ਸ਼ਾਦੀ ਤੈਅ ਹੋ ਚੁੱਕੀ ਸੀ ਮਾਰਕਸ ਦੀ ਬੀਵੀ ਪਰੂਸ਼ੀਆ ਦੇ ਅਮੀਰ ਘਰਾਣਿਆਂ ਵਿਚੋਂ ਇੱਕ ਰਜਅਤਪ੍ਰਸਤ ਖ਼ਾਨਦਾਨ ਦੀ ਲੜਕੀ ਸੀ ਉਸ ਦਾ ਬੜਾ ਭਾਈ 1850-1858 ਦੇ ਨਿਹਾਇਤ ਹਨੇਰੇ ਦੌਰ ਵਿੱਚ ਪਰੂਸ਼ੀਆ ਦਾ ਵਜ਼ੀਰ ਦਾਖ਼ਲਾ ਰਿਹਾ ਸੀ। ੧੮੪੩ ਦੀ ਪਤਝੜ ਵਿੱਚ ਮਾਰਕਸ ਪੈਰਿਸ ਗਿਆ ਤਾਕਿ ਉਥੋਂ ਇੱਕ ਰੈਡੀਕਲ ਰਸਾਲਾ ਕਢ ਸਕੇ ਮਾਰਕਸ ਨਾਲ ਆਰਨੋਲਡ ਰੋਗੇ ਭੀ ਸੀ ( ਜੋ 1802 ਵਿੱਚ ਪੈਦਾ ਹੋਇਆ ਸੀ ਉਹ ਭੀ ਹੀਗਲ ਦੇ ਗਰਮਜੋਸ਼ ਸਮਰਥਕਾਂ ਵਿੱਚੋਂ ਸੀ 1820 ਤੋਂ 1830 ਤੱਕ ਜੇਲ੍ਹ ਵਿੱਚ ਰਿਹਾ 1848 ਤੋਂ ਬਾਦ ਸਿਆਸੀ ਜਲਾਵਤਨ ਕਰਾਰ ਪਾਇਆ ਅਤੇ 1866. ਤੋਂ 1870 . ਤੱਕ ਬਿਸਮਾਰਕ ਦਾ ਹਾਮੀ ਰਿਹਾ 1880 . ਵਿੱਚ ਮਰ ਗਿਆ ) ਇਸ ਰਸਾਲੇ Deutsch Franzosische Jahrbucher ਦਾ ਸਿਰਫ਼ ਇੱਕ ਹੀ ਅੰਕ ਨਿਕਲ ਸਕਿਆ ਕਿਉਂਕਿ ਜਰਮਨੀ ਵਿੱਚ ਚੋਰੀ ਛੁਪੇ ਅਖ਼ਬਾਰ ਤਕਸੀਮ ਕਰਨ ਦੀਆਂ ਮੁਸ਼ਕਲਾਂ ਨੇ ਅਤੇ ਰੋਗੇ ਨਾਲ ਇਖ਼ਤਲਾਫ਼ ਨੇ ਰਸਾਲਾ ਬੰਦ ਕਰ ਦਿੱਤਾ ਗਿਆ ਸੀ ਇਸ ਰਸਾਲੇ ਵਿੱਚ ਮਾਰਕਸ ਨੇ ਜੋ ਮਜ਼ਮੂਨ ਲਿਖੇ ਉਹਨਾਂ ਵਿੱਚ ਮਾਰਕਸ ਪੱਕੇ ਇਨਕਲਾਬੀ ਨਜ਼ਰ ਆਉਂਦੇ ਹਨ ,ਉਹ ਪ੍ਰਚਾਰ ਕਰਦੇ ਹਨ ਕਿਵਜੂਦ ਵਿੱਚਲੀ ਹਰ ਚੀਜ਼ ਉੱਤੇ ਬੇਬਾਕ ਅਤੇ ਬੇਲਾਗ ਆਲੋਚਨਾ ਹੋਣੀ ਚਾਹੀਦੀ ਹੈਖ਼ਾਸ ਤੌਰ ਤੇਹਥੀਆਰਾਂ ਨਾਲ ਆਲੋਚਨਾਅਤੇ ਉਹਨਾਂ ਵਿੱਚ ਮਾਰਕਸ ਨੇ ਅਵਾਮ ਅਤੇ ਪਰੋਲਤਾਰੀਆ ਨੂੰ ਅਪੀਲ ਸ਼ੁਰੂ ਕਰ ਦਿੱਤੀ ਸੀ
ਸਤੰਬਰ 1844 ਵਿੱਚ ਫ਼੍ਰੈਡ੍ਰਿਕ ਏਂਗਲਜ਼ ਕੁਛ ਦਿਨਾਂ ਲਈ ਪੈਰਿਸ ਆਇਆ ਸੀ , ਉਸ ਤੋਂ ਬਾਅਦ ਉਹ ਮਾਰਕਸ ਦਾ ਬਿਹਤਰੀਨ ਅਤੇ ਜਿਗਰੀ ਦੋਸਤ ਬਣ ਗਿਆ ਸੀ ਉਹਨੀਂ ਦਿਨੀਂ ਪੈਰਿਸ ਵਿੱਚ ਇਨਕਲਾਬੀ ਟੋਲੀਆਂ ਦੀ ਜ਼ਿੰਦਗੀ ਅੰਦਰ ਹੀ ਅੰਦਰ ਉਬਲ ਰਹੀ ਸੀ ,ਮਾਰਕਸ ਅਤੇ ਏਂਗਲਜ਼ ਦੋਨਾਂ ਨੇ ਇਸ ਵਿੱਚ ਵਧ ਚੜ ਕੇ ਹਿੱਸਾ ਲਿਆ ( ਖ਼ਾਸ ਤੌਰ ਤੇ ਫ਼ਲਸਫ਼ੀ ਪਰੂਧੋਂ ਦੇ ਨਜ਼ਰੀਏ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜਿਸ ਨੂੰ ਮਾਰਕਸ ਨੇ ਅਪਣੀ ਲਿਖਤ ਫ਼ਲਸਫ਼ੇ ਦੀ ਕੰਗਾਲੀ ” 1847 . ਨਾਲ ਬਿਲਕੁਲ ਪੁਰਜਾ ਪੁਰਜਾ ਕਰ ਦਿੱਤਾ ) ਦੋਨਾਂ ਨੇ ਬੜੀ ਸਿੱਦਤ ਨਾਲ ਪੇਟੀ ਬੁਰਜ਼ਵਾ ਕਿਸਮ ਦੇ ਸੋਸ਼ਲਿਜ਼ਮ ਦੇ ਮੁਖ਼ਤਲਿਫ਼ ਖਿਆਲਾਂ ਦੇ ਖਿਲਾਫ਼ ਜੰਗ ਕੀਤੀ ਅਤੇ ਉਸ ਨਜ਼ਰੀਏ ਦਾ ਨਕਸ਼ਾ ਤਿਆਰ ਕੀਤਾ ਜੋ ਇਨਕਲਾਬੀ ਪ੍ਰੋਲਤਾਰੀ ਸੋਸ਼ਲਿਜ਼ਮ ਯਾ ਕਮਿਊਨਿਜ਼ਮ ( ਮਾਰਕਸਵਾਦ ) ਦਾ ਨਜ਼ਰੀਆ ਸੀ ਅਤੇ ਉਸ ਦਾ ਤਰੀਕਾਕਾਰ ਤੈਅ ਕੀਤਾ ਇਸ ਸਿਲਸਿਲੇ ਵਿੱਚ ਮਾਰਕਸ ਦੀਆਂ ਉਸ ਜ਼ਮਾਨੇ (1844-48) ਦੀਆਂ ਲਿਖਤਾਂ ਦੇਖੀਆਂ ਜਾ ਸਕਦੀਆਂ ਹਨ 1845 . ਵਿੱਚ ਪਰੂਸ਼ੀਆ ਦੀ ਹਕੂਮਤ ਦੇ ਲਗਾਤਾਰ ਦਬਾ ਹੇਠ ਮਾਰਕਸ ਨੂੰ ਪੈਰਿਸ ਤੋਂ ਇਸ ਇਲਜ਼ਾਮ ਤਹਿਤ ਨਿਕਾਲ ਦਿੱਤਾ ਗਿਆ ਕਿ ਉਹ ਇਕ ਖ਼ਤਰਨਾਕ ਇਨਕਲਾਬੀ ਹੈ ਉਥੋਂ ਉਹ ਬਰਸਲਜ਼ ਸ਼ਹਿਰ ਚਲਿਆ ਗਿਆ 1847 ਦੀ ਬਹਾਰ ਵਿੱਚ ਮਾਰਕਸ ਅਤੇ ਏਂਗਲਜ਼ ਦੋਨਾਂ ਨੇ ਇਕ ਖ਼ੁਫ਼ੀਆ ਪ੍ਰਾਪੇਗੰਡਾ ਸੁਸਾਇਟੀ ਵਿੱਚ ਸ਼ਿਰਕਤ ਕਰ ਲਈ ਸੁਸਾਇਟੀ ਦਾ ਨਾਮਕਮਿਊਨਿਸਟ ਲੀਗਸੀ ਤੇ ਜਦੋਂ (ਲੰਦਨ ਵਿੱਚ ਨਵੰਬਰ 1847 . ਵਿੱਚ ) ” ਕਮਿਊਨਿਸਟ ਲੀਗਦੀ ਦੂਸਰੀ ਕਾਂਗਰਸ ਹੋਈ ਤਾਂ ਉਹਨਾਂ ਦੋਨਾਂ ਨੇ ਉਸ ਵਿੱਚ ਬਹੁਤ ਨੁਮਾਇਆਂ ਹਿੱਸਾ ਲਿਆ ਇਸੇ ਸੁਸਾਇਟੀ ਦੇ ਕਹਿਣ ਤੇ ਉਹਨਾਂ ਨੇ ਮਸ਼ਹੂਰਕਮਿਉਨਿਸਟ ਪਾਰਟੀ ਦਾ ਮੈਨੀਫ਼ੈਸਟੋਤਿਆਰ ਕੀਤਾ ਜੋ ਫ਼ਰਵਰੀ 1848 ਵਿੱਚ ਛਪ ਕੇ ਸਾਹਮਣੇ ਆਇਆ ਇਹ ਮੈਨੀਫ਼ੈਸਟੋ ਨਿਹਾਇਤ ਵਜ਼ਾਹਤ ਅਤੇ ਕਮਾਲ ਜ਼ਿਹਨ ਅਤੇ ਬੁਧੀ ਨਾਲ ਦੁਨੀਆ ਦੇ ਇਕ ਨਵੇਂ ਤਸੱਵਰ ਦਾ ਖ਼ਾਕਾ ਪੇਸ਼ ਕਰਦਾ ਹੈ , ਇਕ ਨਿਹਾਇਤ ਮੁਰੱਤਬ ਅਤੇ ਇੱਕਸਾਰ ਪਦਾਰਥਵਾਦ ਦੇ ਨਜ਼ਰੀਏ ਦਾ ਪਤਾ ਦਿੰਦਾ ਹੈ , ਐਸਾ ਨਜ਼ਰੀਆ ਜਿਸ ਦੇ ਦਾਇਰੇ ਵਿੱਚ ਪੂਰੀ ਸਮਾਜੀ ਜ਼ਿੰਦਗੀ ਜਾਂਦੀ ਹੈ , ਵਿਰੋਧ ਵਿਕਾਸ ਜਾਂਦਾ ਹੈ, ਜੋ ਕਾਇਨਾਤ ਦੇ ਵਿਕਾਸ ਦਾ ਨਿਹਾਇਤ ਗਹਿਰਾ ਅਤੇ ਸਰਬੰਗੀ ਤਸੱਵਰ ਹੈ, ਉਹ ਨਜ਼ਰੀਆ ਜੋ ਜਮਾਤੀ ਜਦੋਜਹਿਦ ਅਤੇ ਪਰੋਲਤਾਰੀਆ ਦੇ ਤਾਰੀਖ਼ੀ ਇਨਕਲਾਬੀ ਰੋਲ ਨੂੰ ਉਜਾਗਰ ਕਰਦਾ ਹੈ ਜੋ ਨਵੇਂ ਕਮਿਊਨਿਸਟ ਸਮਾਜ ਦਾ ਜਨਮ ਦਾਤਾ ਹੈ।
ਜਦੋਂ ਫ਼ਰਵਰੀ 1848 ਦਾ ਇਨਕਲਾਬ ਸ਼ੁਰੂ ਹੋਇਆ ਤਾਂ ਮਾਰਕਸ ਨੂੰ ਬੈਲਜੀਅਮ ਵਿੱਚੋਂ ਵੀ ਕਢ ਦਿੱਤਾ ਗਿਆ ਉਹ ਫਿਰ ਪੈਰਿਸ ਆਏ , ਜਿਥੇ ਮਾਰਚ ਦੇ ਇਨਕਲਾਬ ਤੋਂ ਬਾਅਦ ਉਹ ਜਰਮਨੀ ਦੇ ਕੋਲੋਨ ਸ਼ਹਿਰ ਗਏ। ਕੋਲੋਨ ਵਿੱਚ ਪਹਿਲੀ ਜੂਨ 1848 ਤੋਂ Neue Rheinsche Zeitung ਨਿਕਲਣਾ ਸ਼ੁਰੂ ਹੋਇਆ। ਮਾਰਕਸ ਉਸ ਦੇ ਚੀਫ਼ ਐਡੀਟਰ ਸਨ ਇਹ ਅਖ਼ਬਾਰ 19 ਮਈ 1849 ਤੱਕ ਨਿਕਲਿਆ 1848 ਅਤੇ 1849 ਦੇ ਇਨਕਲਾਬੀ ਵਾਕਿਆਤ ਨੇ ਨਜ਼ਰੀਏ ਦੀ ਬਹੁਤ ਰੌਸ਼ਨ ਤਰੀਕੇ ਨਾਲ ਤਸਦੀਕ ਕਰ ਦਿੱਤੀ ਅਤੇ ਇਹੀ ਤਸਦੀਕ ਬਾਅਦ ਵਿੱਚ ਦੁਨੀਆ ਦੇ ਤਮਾਮ ਮੁਲਕਾਂ ਦੀ ਪ੍ਰੋਲਤਾਰੀ ਅਤੇ ਜਮਹੂਰੀ ਤਹਿਰੀਕ ਹਮੇਸ਼ਾ ਕਰਦੀ ਰਹੀ ਹੈ ਇਨਕਲਾਬ ਦੇ ਦੁਸ਼ਮਨਾਂ ਦੇ ਫ਼ਤਿਹ ਹਥ ਲੱਗੀ ਤਾਂ ਉਹਨਾਂ ਨੇ ਪਹਿਲਾਂ ਤਾਂ ਮਾਰਕਸ ਦੇ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ( 9 ਫ਼ਰਵਰੀ 1849 ਨੂੰ ਮਾਰਕਸ ਮੁਕੱਦਮੇ ਤੋਂ ਬਰੀ ਕੀਤਾ ਗਿਆ ਸੀ ) ਅਤੇ ਬਾਅਦ ਵਿੱਚ ਉਸਨੂੰ ਜਰਮਨੀ ਵਿੱਚੋਂ ਕਢ ਦਿੱਤਾ ( 16 ਮਈ ,1849 ) ਮਾਰਕਸ ਇਸ ਬਾਰ ਫਿਰ ਜਲਾਵਤਨ ਹੋ ਕੇ ਸਿੱਧੇ ਪੈਰਿਸ ਪਹੁੰਚ ਗਿਆ ਪਰ ਜਦੋਂ 13 ਜੂਨ 1849 ਦਾ ਮੁਜ਼ਾਹਰਾ ਹੋਇਆ ਤਾਂ ਉਸਨੂੰ ਫਿਰ ਪੈਰਿਸ ਵਿੱਚੋਂ ਕਢ ਦਿੱਤਾ ਗਿਆ ਤੇ ਉਥੋਂ ਉਹ ਲੰਦਨ ਚਲੇ ਗਿਆ, ਮਾਰਕਸ ਆਪਣੀ ਜ਼ਿੰਦਗੀ ਦੇ ਆਖ਼ਰੀ ਲਮਹੇ ਤੱਕ ਲੰਦਨ ਵਿੱਚ ਹੀ ਗਿਆ
ਸਿਆਸੀ ਜਲਾਵਤਨ ਦੀ ਹੈਸੀਅਤ ਦੇ ਪੱਖ ਤੋਂ ਮਾਰਕਸ ਦੀ ਜ਼ਿੰਦਗੀ ਬੜੀ ਮੁਸੀਬਤਾਂ ਦੀ ਜ਼ਿੰਦਗੀ ਸੀ ਮਾਰਕਸ ਅਤੇ ਏਂਗਲਜ਼ ਦਰਮਿਆਨ ਜੋ ਖ਼ਤੋ ਕਿਤਾਬਤ ਹੁੰਦੀ ਰਹੀ( ਅਤੇ 1913 ਵਿੱਚ ਪ੍ਰਕਾਸ਼ਿਤ ਹੋਈ )ਉਸ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਮਾਰਕਸ ਤੇ ਉਸ ਦੇ ਪਰਿਵਾਰ ਨੂੰ ਇੰਤਹਾ ਗ਼ਰੀਬੀ ਦੇ ਦਿਨ ਗੁਜਾਰਨੇ ਪਏ।ਅਗਰ ਏਂਗਲਜ਼ ਨੇ ਮਾਰਕਸ ਦੀ ਨਿਰੰਤਰ ਬੇਗਰਜ਼ ਮਾਲੀ ਇਮਦਾਦ ਨਾ ਕੀਤੀ ਹੁੰਦੀ ਤਾਂ ਮਾਰਕਸਸਰਮਾਇਆਤੇ ਆਪਣਾ ਕੰਮ ਤਾਂ ਕੀ ਖ਼ਤਮ ਕਰਦਾ , ਖ਼ੁਦ ਭੁਖ ਅਤੇ ਗ਼ਰੀਬੀ ਹਥੋਂ ਖ਼ਤਮ ਹੋ ਜਾਂਦਾ ਇਕ ਤਰਫ਼ ਇਹ ਹਾਲਾਤ ਸਨ ,ਦੂਸਰੀ ਤਰਫ਼ ਪੇਟੀ ਬੁਰਜ਼ਵਾ ਤਬਕੇ ਦੇ ਰੁਝਾਨ ਅਤੇ ਐਸੇ ਨਜ਼ਰੀਏ ਜੋ ਬਿਲਕੁਲ ਗ਼ੈਰ ਪ੍ਰੋਲਤਾਰੀ ਸੋਸ਼ਲਿਜ਼ਮ ਦੇ ਖ਼ਿਆਲ ਫੈਲਾਉਂਦੇ ਸਨ ,ਹਰ ਤਰਫ਼ ਛਾਏ ਹੋਏ ਸਨ, ਉਹਨਾਂ ਨੇ ਮਾਰਕਸ ਨੂੰ ਮਜਬੂਰ ਕੀਤਾ ਕਿ ਉਹ ਇਹਨਾਂ ਨਜ਼ਰੀਆਂ ਦੇ ਖਿਲਾਫ਼ ਲਗਾਤਾਰ ਅਤੇ ਬੇਬਾਕ ਜੰਗ ਕਰੇ ਅਤੇ ਕਈ ਵਾਰ ਤਾਂ ਉਸ ਨੂੰ ਨਿਹਾਇਤ ਬੇ ਸ਼ਰਮ ਗੰਦੇ ਅਤੇ ਭਿਅੰਕਰ ਜ਼ਾਤੀ ਹਮਲਿਆਂ ਦਾ ਜਵਾਬ ਦੇਣਾ ਪਿਆ (ਮਸਲਨ Herr Vogt ) ਸਿਆਸੀ ਜਲਾਵਤਨਾਂ ਦੇ ਹਲਕਿਆਂ ਤੋਂ ਅਲੱਗ ਥਲੱਗ ਰਹਿ ਕੇ ਮਾਰਕਸ ਨੇ ਕਈ ਤਾਰੀਖ਼ੀ ਰਚਨਾਵਾਂ ਵਿੱਚ ਅਪਣਾ ਪਦਾਰਥਵਾਦੀ ਨਜ਼ਰੀਆ ਢਾਲਿਆ ਅਤੇ ਅਪਣੀਆਂ ਤਮਾਮ ਕੋਸ਼ਿਸ਼ਾਂ ਸਿਆਸੀ ਆਰਥਿਕਤਾ ਦੇ ਅਧਿਅਨ ਦੇ ਲੇਖੇ ਲਾ ਦਿੱਤੀਆਂ ਮਾਰਕਸ ਨੇਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ ” (1859 ) ਅਤੇ ਕਿਤਾਬਸਰਮਾਇਆ ” (1867 ,ਜਿਲਦ 1 )ਲਿਖ ਕੇ ਵਿਗਿਆਨ ਵਿੱਚ ਇੱਕ ਤਰਾਂ ਇਨਕਲਾਬ ਲੈ ਆਂਦਾ
ਉਨੀਵੀਂ ਸਦੀ ਦੇ ਛੇਵੇਂ ਦਹਾਕੇ ਦੇ ਅਖੀਰ ਅਤੇ ਸੱਤਵੇਂ ਦਹਾਕੇ ਦੌਰਾਨ ਜਮਹੂਰੀ ਤਹਰੀਕਾਂ ਵਿੱਚ ਜਦੋਂ ਦੁਬਾਰਾ ਜਾਨ ਪਈ ਤਾਂ ਮਾਰਕਸ ਨੂੰ ਇੱਕ ਵਾਰ ਫੇਰ ਅਮਲੀ ਸਰਗਰਮੀਆਂ ਦਾ ਸੱਦਾ ਮਿਲਿਆ ( 28 ਸਤੰਬਰ) 1864 ਵਿੱਚ ਲੰਦਨ ਵਿੱਚਮਿਹਨਤਕਸ਼ ਲੋਕਾਂ ਦੀ ਇੰਟਰਨੈਸ਼ਨਲ ਐਸੋਸੀਏਸ਼ਨਕਾਇਮ ਕੀਤੀ ਗਈ ਜੋ ਪਹਿਲੀ ਇੰਟਰਨੈਸ਼ਨਲ ਦੇ ਨਾ ਨਾਲ ਮਸ਼ਹੂਰ ਹੈ ਮਾਰਕਸ ਇਸ ਸੰਗਠਨ ਦੇ ਰੂਹੇ ਰਵਾਂ ਬਣ ਗਿਆ । ਇਸ ਦੀ ਪਹਿਲੀ ਤਕਰੀਰ , ਮੈਨੀਫ਼ੈਸਟੋ,ਮਤੇ ਅਤੇ ਨਾ ਜਾਣੇ ਕਿਤਨੇ ਹੀ ਐਲਾਨ ਅਤੇ ਐਲਾਨ ਨਾਮੇ ਮਾਰਕਸ ਦੀ ਕਲਮ ਨੇ ਉਲੀਕੇ ਮੁਖ਼ਤਲਿਫ਼ ਮੁਲਕਾਂ ਦੀਆਂ ਮਜ਼ਦੂਰ ਤਹਰੀਕਾਂ ਵਿੱਚ ਸਾਂਝ ਪੈਦਾ ਕਰਕੇ ਅਤੇ ਜ਼ਬਰਦਸਤ ਕੋਸ਼ਿਸ਼ ਕਰਕੇ ਕਿ ਮਾਰਕਸੀ ਨਜ਼ਰੀਏ ਤੋਂ ਪਹਿਲਾਂ ਦੇ ਗ਼ੈਰ ਪ੍ਰੋਲਤਾਰੀ ਸੋਸ਼ਲਿਜ਼ਮ ਨੂੰ ਮੰਨਣ ਵਾਲੀਆਂ ਮੁਖ਼ਤਲਿਫ਼ ਸ਼ਕਲਾਂ ਜੋੜਕੇ ਸਰਗਰਮੀਆਂ ਦੀ ਇਕਰੂਪਤਾ ਲਿਆਂਦੀ ਜਾਂ ਉਹਨਾਂ ਮੁਖ਼ਤਲਿਫ਼ ਸ਼ਕਲਾਂ , ਮੁਖ਼ਤਲਿਫ਼ ਗਰੋਹਾਂ ਅਤੇ ਮੁਖ਼ਤਲਿਫ਼ ਵਿਚਾਰਾਂ ਦਾ ਮੁਕਾਬਲਾ ਕਰਕੇ ਮਾਰਕਸ ਨੇ ਮੁਖ਼ਤਲਿਫ਼ ਮੁਲਕਾਂ ਦੇ ਮਜ਼ਦੂਰ ਤਬਕੇ ਦੀ ਪ੍ਰੋਲਤਾਰੀ ਜਦੋਜਹਿਦ ਲਈ ਇਕ ਢੁਕਵੀਂ ਅਤੇ ਸੁਡੌਲ ਦਾਅਪੇਚਕ ਤਰਕੀਬ ਤਿਆਰ ਕਰ ਲਈ। ( ਮਾਰਕਸੀ ਨਜ਼ਰੀਏ ਤੋਂ ਪਹਿਲੇ ਗ਼ੈਰ ਪ੍ਰੋਲਤਾਰੀ ਸੋਸ਼ਲਿਜ਼ਮ ਦੀਆਂ ਸ਼ਕਲਾਂ ਇਸ ਤਰ੍ਹਾਂ ਦੀਆਂ ਸਨ : ਮੈਜ਼ਿਨੀ , ਪਰੂਧੋਂ ਅਤੇ ਬਾਕੂਨਿਨ ਦੇ ਨਜ਼ਰੀਏ , ਇੰਗਲੈਂਡ ਦੀ ਲਿਬਰਲ ਟਰੇਡ ਯੂਨੀਅਨ ਤਹਿਰੀਕ , ਜਰਮਨੀ ਦੀ ਲਾਸਾਲਵਾਦੀ ਤਹਿਰੀਕ ਜੋ ਸੱਜੇ ਪਾਸੇ ਝੁਕੀ ਹੋਈ ਸੀ,ਵਗ਼ੈਰਾ ) 1871 ਵਿੱਚ ਜਦੋਂ ਪੈਰਿਸ ਕਮਿਊਨ ਖ਼ਤਮ ਹੋ ਗਿਆ ( ਆਪਣੇ ਮਜ਼ਮੂਨ 1871 ਦੀਫ਼ਰਾਂਸ ਵਿੱਚ ਖ਼ਾਨਾ ਜੰਗੀਵਿੱਚ ) ਮਾਰਕਸ ਨੇ ਇਸ ਵਾਕੇ ਦਾ ਗਹਿਰਾ , ਵਾਜ਼ਿਹ ,ਰੋਸ਼ਨ ,ਅਸਰਦਾਰ ਇਨਕਲਾਬੀ ਵਿਸਲੇਸਣ ਕੀਤਾ ਹੈ ਅਤੇ ਉਸ ਦੇ ਬਾਅਦ ਬਾਕੂਨਿਨ ਹਥੋਂ ਪਹਿਲੀ ਇੰਟਰਨੈਸ਼ਨਲ ਕੇ ਟੁਕੜੇ ਟੁਕੜੇ ਹੋ ਗਏ ਤਾਂ ਯੂਰਪ ਵਿੱਚ ਉਸ ਜਮਾਤ ਦਾ ਬਾਕੀ ਰਹਿਣਾ ਮੁਮਕਿਨ ਨਹੀਂ ਰਿਹਾ ਹੇਗ ਵਿੱਚ ਪਹਿਲੀ ਇੰਟਰ ਨੈਸ਼ਨਲ ਦੀ ਕਾਂਗਰਸ 1872 ਵਿੱਚ ਹੋਈ ਤਾਂ ਮਾਰਕਸ ਨੇ ਇਸਦੀ ਜਨਰਲ ਕੌਂਸਿਲ ਯੂਰਪ ਤੋਂ ਨਿਊਯਾਰਕ ਤਬਦੀਲ ਕਰਾ ਦਿੱਤੀ ਪਹਿਲੀ ਇੰਟਰਨੈਸ਼ਨਲ ਨੇ ਅਪਣਾ ਤਾਰੀਖ਼ੀ ਰੋਲ ਨਿਭਾ ਦਿੱਤਾ ਸੀ ਅਤੇ ਇਕ ਐਸੇ ਦੌਰ ਦਾ ਰਾਹ ਹਮਵਾਰ ਕਰ ਦਿੱਤਾ ਸੀ ਜਿਸ ਤੇ ਤਮਾਮ ਦੁਨੀਆ ਦੇ ਮੁਲਕਾਂ ਦੀ ਮਜ਼ਦੂਰ ਤਹਿਰੀਕ ਬੇ ਪਨਾਹ ਪੇਸ਼ ਕਦਮੀ ਕਰ ਸਕੇ ਅਤੇ ਫੈਲ ਸਕੇ ਐਸਾ ਦੌਰ ਆਇਆ ਜਦੋਂ ਇਹ ਤਹਿਰੀਕ ਵਿਸਾਲ ਹੋਈ ਅਤੇ ਅਲੱਗ ਅਲੱਗ ਕੌਮੀ ਰਿਆਸਤਾਂ ਵਿੱਚ ਜਨਤਕ ਸੋਸ਼ਲਿਸਟ ਮਜ਼ਦੂਰ ਪਾਰਟੀਆਂ ਵਜੂਦ ਵਿੱਚ ਆਈਆਂ
ਇੰਟਰਨੈਸ਼ਨਲ ਲਈ ਜਾਨ ਤੋੜ ਕੋਸ਼ਿਸ਼ਾਂ ਨੇ ਅਤੇ ਉਸ ਤੋਂ ਭੀ ਜ਼ਿਆਦਾ ਸਿਧਾਂਤਕ ਰੁਝੇਵਿਆਂ ਨੇ ਮਾਰਕਸ ਕੀ ਸਿਹਤ ਬਿਲਕੁਲ ਖ਼ਾਕ ਵਿੱਚ ਮਿਲਾ ਦਿੱਤੀ ਸਿਆਸੀ ਆਰਥਿਕਤਾ ਨੂੰ ਸੋਧ ਕੇ ਠੀਕ ਸ਼ਕਲ ਦੇਣ ਲਈ ਅਤੇ ਅਪਣੀ ਤਸਨੀਫ਼ਸਰਮਾਇਆਨੂੰ ਪੂਰਾ ਕਰਨ ਲਈ ਉਸਨੇ ਬੇਸ਼ੁਮਾਰ ਨਵਾਂ ਮਸਾਲਾ ਹਾਸਲ ਕੀਤਾ , ਕਈ ਜ਼ਬਾਨਾਂ (ਮਸਲਨ ਰੂਸੀ) ਸਿਖੀਆਂ ਇਸ ਕਦਰ ਕੰਮ ਕਰਦਾ ਸੀ ਕਿ ਤੰਦਰੁਸਤੀ ਹਥੋਂ ਨਿਕਲ ਗਈ ਅਤੇ ਸਿਹਤ ਦੀ ਖ਼ਰਾਬੀ ਨੇ ਉਸਨੂੰਸਰਮਾਇਆਨੂੰ ਮੁਕੰਮਲ ਨਾ ਕਰਨ ਦਿੱਤਾ
2 ਦਸੰਬਰ 1881 ਨੂੰ ਉਸ ਦੀ ਬੀਵੀ ਜੈਨੀ ਦਾ ਇੰਤਕਾਲ ਹੋ ਗਿਆ ਅਤੇ 14 ਮਾਰਚ 1883 ਨੂੰ ਮਾਰਕਸ ਅਪਣੀ ਆਰਾਮ ਕੁਰਸੀ ਆਰਾਮ ਫਰਮਾਉਂਦੇ ਹੋਏ ਹਮੇਸ਼ਾ ਲਈ ਸੌਂ ਗਿਆ ਅੱਜ ਲੰਦਨ ਦੇ ਹਾਈ ਗੇਟ ਕਬਰਸਤਾਨ ਵਿੱਚ ਮਾਰਕਸ ਅਤੇ ਉਸ ਦੀ ਬੀਵੀ ਆਰਾਮ ਕਰ ਰਹੇ ਹਨ ਮਾਰਕਸ ਦੀ ਔਲਾਦ ਵਿੱਚੋਂ ਕੁਛ ਤਾਂ ਬਚਪਨ ਵਿੱਚ ਇੰਤਕਾਲ ਕਰ ਗਏ ਜਦੋਂ ਇਸ ਖ਼ਾਨਦਾਨ ਨੂੰ ਸਖ਼ਤ ਗਰੀਬੀ ਅਤੇ ਔਕੜਾਂ ਦਰਪੇਸ਼ ਸਨ ਤਿੰਨ ਬੇਟੀਆਂ ਅਲੀਨੋਰ ਐਵਲਿੰਗ , ਲਾਊਰਾ ਲਾਫ਼ਾਰਗ ਅਤੇ ਜੈਨੀ ਲੋਂਗੇ ਨੇ ਅੰਗਰੇਜ਼ ਅਤੇ ਫ਼ਰਾਂਸੀਸੀ ਸੋਸ਼ਲਿਸਟਾਂ ਨਾਲ ਸ਼ਾਦੀ ਕਰ ਲਈ ਜੈਨੀ ਲੋਂਗੇ ਦਾ ਬੇਟਾ ਫ਼ਰਾਂਸੀਸੀ ਸੋਸ਼ਲਿਸਟ ਪਾਰਟੀ ਦਾ ਮੈਂਬਰ ਹੈ

ਲੈਨਿਨ ਦੀ ਇਹ ਲਿਖਤ ਮੂਲ ਰੂਪ ਵਿੱਚ ਰੂਸੀ ਵਿੱਚ ਲਿਖੀ(1914) ਗਈ ਸੀ

No comments:

Post a Comment