Thursday, December 2, 2010

ਪੰਜਾਬ ਦੀ ਕਮਿਉਨਿਸਟ ਲਹਿਰ ਦਾ ਇਤਿਹਾਸ- ਕੋਮਿਨਟਰਨ ਦੀ ਸਤਵੀਂ ਕਾਂਗਰਸ ਤੇ… - ਭਗਵਾਨ ਸਿੰਘ ਜੋਸ਼


ਜਿਵੇਂ ਕਿ ਅਸੀਂ ਪਿਛੇ ਵੇਖਿਆ ਹੈ, ਭਾਰਤੀ ਕਮਿਊਨਸਟਾਂ ਨੇ ਭਾਰਤੀ ਹਾਲਤਾਂ ਦਾ ਠੋਸ ਨਿਰਨਾ ਕੀਤੇ ਬਿਨਾਂ ਹੀ 1928 ਵਿਚ ਹੋਈ ਕੋਮਿਨਟਰਨ ਦੀ ਛੇਵੀਂ ਕਾਂਗਰਸ ਦੇ ਮਤਿਆਂ ਨੂੰ ਅੰਨ੍ਹੇਵ ਭਾਰਤ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿਤਾਨਤੀਜੇ ਵਜੋਂ ਉਹ ਕੌਮੀ ਆਜ਼ਾਦੀ ਦੀ ਲਹਿਰ ਤੇ ਮਜ਼ਦੂਰ ਜਮਾਤ ਦੀ ਲਹਿਰ ਤੋਂ ਨਿਖੜ ਬੈਠੇਛੇਵੀਂ ਕਾਂਗਰਸ ਅਨੁਸਾਰ ਗਾਂਧੀਵਾਦ, ਲੋਕ-ਇਨਕਲਾਬ-ਵਿਰੋਧੀ-ਵਿਚਾਰਧਾਰਾ ਸੀ ਤੇ ਕਮਿਊਨਿਸਟਾਂ ਅਗੇ ਫੌਰੀ ਕਾਰਜ ਇਹ ਸਨ: (1) ਲੋਕਾਂ ਨੂੰ ਕਾਂਗਰਸ ਦੇ ਸਾਮਰਾਜ-ਹੱਕੀ ਤੇ ਧੋਖੇ ਦੇਣ ਵਾਲੇ ਪਰਭਾਵ-ਜੰਜਾਲ ਵਿਚੋਂ ਕੱਢਣਾ (2) ਭਾਰਤੀ ਕਮਿਊੁਨਸਟਾਂ ਅਗੇ ਉਦੇਸ਼ ਨੈਸ਼ਨਲ ਡੈਮੋਕਰੈਟਿਕ ਰੀਪਬਲਿਕ ਕਾਇਮ ਕਰਨ ਦਾ ਨਹੀਂ ਸੀ ਸਗੋਂ ਸੋਵੀਅਤ ਰੀਪਬਲਿਕ ਦੇ ਰੂਪ ਵਰਗੀ ਪਰੋਲਤਾਰੀ ਅਤੇ ਕਿਸਾਨੀ ਦੀ ਡੈਮੋਕਰੈਕਿਟ ਡਿਕਟੇਟਰਸ਼ਿਪ ਕਾਇਮ ਕਰਨਾ ਸੀ, ਜਿਹੜਾ ਪਰੋਲਤਾਰੀ ਦੀ ਡਿਕਟੇਟਰਸ਼ਿਪ ਕਾਇਮ ਕਰਨ ਵੱਲ ਪਹਿਲਾ ਕਦਮ ਹੋਣੀ ਸੀ
ਉਪਰਲੀਆਂ ਧਾਰਨਾਵਾਂ ਕਾਰਨ ਕਮਿਊਨਸਿਟਾਂ ਨੇ ਭਾਰਤੀ ਬੁਰਜੁਆਜ਼ੀ ਨੂੰ ਨੈਸ਼ਨਲ ਕਾਂਗਰਸ ਨਾਲ ਮੁਕੰਮਲ ਤੌਰ ਉਤੇ ਇਕ-ਮਿਕ ਕਰ ਲਿਆਇੰਜ ਉਹ ਭੁੱਲ ਗਏ ਕਿ ਕੌਮੀ ਆਜ਼ਾਦੀ ਦੀ ਲਹਿਰ ਕੇਵਲ ਸਰਮਾਏਦਾਰੀ ਦੀ ਹੀ ਲਹਿਰ ਨਹੀਂ, ਸਗੋਂ ਸਾਰੀਆਂ ਜਮਾਤਾਂ ਦੀ ਲਹਿਰ ਸੀਚੋਣਵੇਂ ਕਾਂਗਰਸੀ ਨੇਤਾ ਜੋ ਕੌਮੀ ਲਹਿਰ ਦੀ ਅਗਵਾਈ ਕਰਦੇ ਸਨ ਖ਼ੁਦ ਸਰਮਾਏਦਾਰ ਨਹੀਂ ਸਨ ਸਗੋਂ ਪੜ੍ਹੇ ਲਿਖੇ ਮੱਧ-ਵਰਗੀ ਬੁੱਧੀਜੀਵੀ ਸਨ ਜਿਨ੍ਹਾਂ ਦੀਆਂ ਵਿਚਾਰਧਾਰਾਕ ਤੰਦਾਂ ਭਾਰਤੀ ਬੁਰਜੁਆਜ਼ੀ, ਜਾਗੀਰਦਾਰਾਂ ਅਤੇ ਕਿੱਤਾਕਾਰੀ ਜਮਾਤਾਂ ਨਾਲ ਜੁੜੀਆਂ ਹੋਈਆਂ ਸਨ ਉਹਨਾਂ ਦੀਆਂ ਕੁਝ ਮੰਗਾਂ ਬਹੁਤ ਵਾਰੀ ਉਭਰ ਰਹੀ ਭਾਰਤੀ ਬੁਰਜੁਆਜ਼ੀ ਦੇ ਹਿੱਤਾਂ ਨਾਲ ਮੇਲ ਖਾਂਦੀਆਂ ਸਨਭਾਰਤੀ ਕਮਿਊਨਿਸਟਾਂ ਨੇ ਬੁਰਜੁਆਜ਼ੀ ਅਤੇ ਕੌਮੀ-ਲਹਿਰ ਦੇ ਨੇਤਾਵਾਂ ਵਿਚ ਸੰਬੰਧ ਸਿੱਧਾ ( 'ਸਰਮਾਏਦਾਰਾਂ ਦੇ ਏਜੰਟ' ) ਹੀ ਸਮਝਿਆਅਜਿਹੀ ਸਮਝ ਵਿਚ ਵਿਚਾਰਧਾਰਾ ਦਾ ਰੋਲ ਉੱਕਾ ਹੀ ਖ਼ਤਮ ਹੋ ਜਾਦਾ ਹੈ ਤੇ ਸਿਆਸਤ ਬਿਲਕੁਲ ਹੀ ਸਿੱਧਾ ਸਾਦਾ ਮਸਲਾ ਬਣ ਜਾਂਦੀ ਹੈਇੰਜ ਹਰ ਜਮਾਤ ਦੀ ਇਕ ਤੇ ਕੇਵਲ ਇਕ ਹੀ ਪਾਰਟੀ ਹੋਵੇਗੀ ਤੇ ਹਰ ਜਮਾਤ ਨੂੰ ਇਹ ਪਹਿਲਾਂ ਹੀ ਪਤਾ ਹੋਵੇਗਾ ਕਿ ਇਹ ਸਾਡੀ ਪਾਰਟੀ ਹੈਮਾਰਕਸ ਨੇ ਇਸ ਵਿਚਾਰ ਨੂੰ ਇਕ ਜਗ੍ਹਾ ਇੰਜ ਪਰਗਟਾਇਆ ਹੈ: "ਹਕੂਮਤ ਚਲਾ ਰਹੀ ਜਾਤੀ (ਗਰੁੱਪ) ਅਤੇ ਹਾਕਮ ਜਮਾਤ ਕਿਸੇ ਤਰ੍ਹਾਂ ਵੀ ਇਕੋ ਹੀ ਨਹੀਂ ਹੁੰਦੀਆਂ।" (ਸਰਵੇ ਫ਼ਰੋਮ ਐਗਜ਼ਾਈਲ, ਪੰਨਾ 297. ) ਛੇਵੀਂ ਕਾਂਗਰਸ ਅਨੁਸਾਰ ਭਾਰਤ ਵਿਚ ਕੌਮੀ ਡੋਮੋਕਰੈਟਿਕ ਇਨਕਲਾਬ ਅਤੇ ਪਰੋਲਤਾਰੀ ਇਨਕਲਾਬ ਇਕ ਦੂਸਰੇ ਵਿਚ ਘੁਲੇ ਹੋਏ ਹਨ ਤੇ ਉਹ ਦੋ ਵੱਖ ਵੱਖ ਪੜਾਅ ਨਹੀਂ ਹਨ ਤੇ ਭਾਰਤ ਵਿਚ ਪਰੋਲਤਾਰੀ ਦੀ ਸਰਦਾਰੀ ਭਾਰਤੀ ਤੇ ਬਦੇਸੀ ਲੁਟੇਰਿਆਂ ਉਪਰ ਇਕੋ ਵੇਲੇ ਹਮਲਾ ਕਰਨ ਨਾਲ ਸਥਾਪਤ ਹੋ ਸਕਦੀ ਹੈਅਜਿਹੀ ਫਾਰਮੂਲੇਸ਼ਨ ਨੇ ਲੈਨਿਨ ਦੁਆਰਾ 1920 ਵਿਚ ਬਸਤੀਵਾਦ ਦੇਸਾਂ ਵਿਚ ਲੋਕਲ ਬੁਅਜੁਆਜ਼ੀ ਦੇ ਦਰਸਾਏ ਗਏ ਸੀਮਤ ਰੋਲ ਦਾ ਨਾ ਸਿਰਫ਼ ਉੱਕਾ ਹੀ ਸਫਾਇਆ ਕਰ ਦਿੱਤਾ; ਸਗੋਂ ਉਸ ਨੂੰ ਲੋਕ-ਦੁਸ਼ਮਣ ਸਾਮਰਾਜ ਦੇ ਕੈਪਾਂ ਵਿਚ ਰਖ ਦਿਤਾਲੈਨਿਨ ਅਨੁਸਾਰ ਬੁਰਜੁਆ ਡੈਮੋਕਰੈਟਿਕ ਸਟੇਜ ਅਤੇ ਸਮਾਜਵਾਦੀ ਸਟੇਜ ਵੱਖ ਵੱਖ ਪੜਾਅ ਹਨ ਜਿਨ੍ਹਾਂ ਦੇ ਪਰੋਗਰਾਮ, ਜਮਾਤਾਂ ਦੇ ਪੈਂਤੜੇ, ਨਾਅਰੇ ਤੇ ਦਾਅਪੇਚ ਵੱਖ ਵੱਖ ਹਨਲੜਾਕੂ ਸ਼ਕਤੀਆਂ ਦਾ ਇਕ ਪੜਾਅ ਤੋਂ ਦੂਸਰੇ ਵਲ ਵਧਣਾ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਪਹਿਲੇ ਪੜਾਅ ਉਪਰ ਸ਼ਕਤੀਆਂ ਦਾ ਤਵਾਜ਼ਨ ਕਿਹੋ ਜਿਹਾ ਹੈ
ਕਾਂਗਰਸ ਵਿਚ ਖਬੇ ਪੱਖੀ: ਸਿਵਲ ਨਾ-ਫੁਰਮਾਨੀ ਦੀ ਲਹਿਰ ਜੋ ਪਹਿਲਾਂ ਹੀ ਮੱਠੀ ਪੈ ਚੁੱਕੀ ਸੀ, 7ਅਪਰੈਲ 1934 ਨੂੰ ਵਾਪਸ ਲੈ ਲਈ ਗਈਮਜ਼ਦੂਰਾਂ ਤੇ ਕਿਸਾਨਾਂ ਨੂੰ ਵਿਸ਼ਾਲ ਪੱਧਰ ਉਤੇ ਸ਼ਾਮਿਲ ਨਾ ਕਰ ਸਕਣ ਕਾਰਨ ਥੋੜ੍ਹੀ ਦੇਰ ਬਾਅਦ ਮੱਧ-ਸ਼੍ਰੇਣੀ-ਜੋ ਇਸ ਲਹਿਰ ਦੀ ਜਿੰਦ-ਜਾਨ ਸੀ, ਹੌਸਲਾ ਹਾਰ ਬੈਠੀਗਾਂਧੀ ਨੇ ਲਹਿਰ ਦੇ ਫੇਲ੍ਹ ਹੋਣ ਦਾ ਕਾਰਨ ਇਹ ਦਸਿਆ ਕਿ ਲੋਕਾਂ ਨੇ ਅਜੇ ਤਕ ਸ਼ਾਂਤਮਈ ਸਤਿਆਗ੍ਰਹਿ ਨੂੰ ਚੰਗੀ ਤਰ੍ਹਾਂ ਗ੍ਰਹਿਣ ਨਹੀਂ ਸੀ ਕੀਤਾਠੀਕ ਮੌਕਾ ਸਮਝ ਕੇ ਸਾਮਰਾਜੀ ਸਰਕਾਰ ਨੇ ਕੌਮੀ ਲਹਿਰ ਉਪਰ ਦੂਹਰਾ ਹਮਲਾ ਸ਼ੁਰੂ ਕਰ ਦਿਤਾਇਕ ਪਾਸੇ ਤਾਂ ਸੰਵਿਧਾਨਕ ਸੁਧਾਰਾਂ ਦਾ ਲਾਲਚ ਦਿਤਾ ਗਿਆ ਤੇ ਨਾਲ ਹੀ ਤਸ਼ੱਦਦ ਦਾ ਦੌਰ ਵਧੇਰੇ ਤੇਜ਼ ਕਰ ਦਿੱਤਾ ਗਿਆਕਾਂਗਰਸ ਦੇ ਨੌਜਵਾਨ ਤੇ ਜੋਸ਼ੀਲੇ ਤਬਕੇ ਵਿਚ ਬੇਚੈਨੀ ਵਧਣ ਲੱਗੀਗਾਂਧੀ ਦੇ ਵਿਚਾਰਾਂ ਨਾਲ ਉਹਨਾਂ ਦੀ ਤਸੱਲੀ ਨਹੀਂ ਸੀ ਹੋਈਇਸ ਸੰਕਟ ਵਿਚੋਂਂ ਕਾਂਗਰਸ ਵਿਚ ਦੋ ਝਕਾਅ ਉਭਰ ਕੇ ਸਾਹਮਣੇ ਆਏ ਸਵਰਾਜ ਪਾਰਟੀ ਤੇ ਖੱਬੇ-ਪੱਖੀ ਧੜਾਦੇਸ ਦੇ ਵੱਖ ਵੱਖ ਭਾਗਾਂ ਵਿਚ ਕਾਂਗਰਸ ਦੇ ਅੰਦਰ ਖੱਬੇ-ਪੱਖੀ ਗਰੁੱਪ ਕ੍ਰਿਸਟਲੀਕ੍ਰਿਤ ਹੋਣੇ ਸ਼ੁਰੂ ਹੋ ਗਏਇਸ ਦੌਰ ਵਿਚ ਕਾਂਗਰਸ ਵਿਚ ਅਜਿਹੇ ਗਰੁੱਪਾਂ ਨੂੰ ਉਭਰਨ ਅਤੇ ਵਿਚਾਰਧਾਰਕ ਸੇਧ ਦੇਣ ਵਿਚ ਨਹਿਰੂ ਨੇ ਮੁੱਖ ਭੂਮਿਕਾ ਨਿਭਾਈ1927 ਵਿਚ ਰੂਸ ਅਤੇ ਯੂਰਪ ਦੀ ਆਪਣੀ ਫੇਰੀ ਤੋਂ ਬਾਅਦ ਉਹ ਲਗਾਤਾਰ ਭਾਰਤ ਵਿਚ ਸਮਾਜਵਾਦੀ ਵਿਚਾਰਾਂ ਦਾ ਪਰਚਾਰ ਕਰਦਾ ਰਿਹਾਸਿਵਲ-ਨਾ-ਫੁਰਮਾਨੀ ਦੀ ਨਾਕਾਮਯਾਬੀ ਤੋਂ ਬਾਅਦ ਨਿਰਾਸ਼ ਹੋਏ ਕਾਂਗਰਸ ਵਰਕਰਾਂ ਨੂੰ ਨਵਾਂ ਵਿਚਾਰਧਾਰਕ ਰਾਹ ਵਿਖਾਉਣ ਲਈ ਨਹਿਰੂ ਨੇ ਕਈ ਲੇਖ ਲਿਖੇ ਜੋ ਪਿੱਛੇ ਇਕ ਕਿਤਾਬ ਦੀ ਸ਼ਕਲ ਵਿਚ "ਭਾਰਤ ਕਿੱਧਰ ਨੂੰ?" ਦੇ ਰੂਪ ਵਿਚ ਛਾਪੇ ਗਏਨਹਿਰੂ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਸਾਡੇ ਅਗੇ ਉਦੇਸ਼ ਦੇਸ ਦੀ ਆਜ਼ਾਦੀ ਹੈ ਪਰ ਸਾਡਾ ਅੰਤਮ ਨਿਸ਼ਾਨਾ ਇਕ ਅਜਿਹੇ ਸਮਾਜ ਦੀ ਕਾਇਮੀ ਹੈ ਜੋ ਲੁੱਟ-ਖਸੁੱਟ ਤੋਂ ਮੁਕਤ ਹੋਵੇਉਸ ਨੇ ਲਿਖਿਆ:
"
ਹੌਲੀ ਹੌਲੀ ਰਾਜਨੀਤਕ ਸੁਤੰਤਰਤਾ ਲਈ ਕੌਮਵਾਦੀ ਸੰਗਰਾਮ ਆਰਥਕ ਸੁੰਤਤਰਤਾ ਲਈ ਸਮਾਜਿਕ ਸੰਗਰਾਮ ਵੀ ਬਣਦਾ ਜਾ ਰਿਹਾ ਹੈਸੁਆਧੀਨਤਾ ਅਤੇ ਸਮਾਜਵਾਦੀ ਸਟੇਟ ਉਦੇਸ਼ਬਣ ਗਏ ਹਨ।" (ਜਵਾਹਰ ਲਾਲ ਨਹਿਰੂ, ਭਾਰਤ ਕਿੱਧਰ ਨੂੰ? ਅੰਗਰੇਜ਼ੀ ਛਾਪ, ਪੰਨੇ 39-69. ) ਨਹਿਰੂ ਦਾ ਵਿਚਾਰ ਸੀ ਕਿ ਭਾਰਤ ਦਾ ਫੌਰੀ ਟੀਚਾ ਕੇਵਲ ਇਹਦੇ ਲੋਕਾਂ ਦੀ ਲੁੱਟਚੋਂਘ ਦੇ ਖ਼ਾਤਮੇ ਦੇ ਅਰਥਾਂ ਵਿਚ ਹੀ ਸੋਚਿਆ ਜਾ ਸਕਦਾ ਹੈ। "ਰਾਜਨੀਤਕ ਤੌਰ ਉਤੇ ਇਹਦਾ ਭਾਵ ਸੁਆਧੀਨਤਾ ਅਤੇ ਬਰਤਾਨਵੀ ਰਿਸ਼ਤੇ ਦਾ ਟੁੱਟਣਾ ਹੋਣਾ ਚਾਹੀਦਾ ਹੈ, ਜਿਸ ਰਿਸ਼ਤੇ ਦਾ ਭਾਵ ਹੈ ਸਾਮਰਾਜਵਾਦੀ ਗਲਬਾ, ਆਰਥਕ ਰਿਆਇਤਾਂ ਅਤੇ ਸੁਆਰਥੀ ਹਿਤਸਾਰਾ ਸੰਸਾਰ ਇਸੇ ਟੀਚੇ ਲਈ ਸੰਗਰਾਮ ਕਰ ਰਿਹਾ ਹੈਭਾਰਤ ਵੀ ਇਹਤੋਂ ਘੱਟ ਕੁਝ ਨਹੀਂ ਕਰ ਸਕਦਾ ਅਤੇ ਢੰਗ ਨਾਲ ਆਜ਼ਾਦੀ ਲਈ ਭਾਰਤੀ ਸੰਗਰਾਮ ਸੰਸਾਰ ਸੰਗਰਾਮ ਨਾਲ ਇਕਮਿਕ ਹੋ ਜਾਂਦਾ ਹੈ।"
ਨਹਿਰੂ ਅਨੁਸਾਰ ਸਮਾਜਵਾਦ ਵੱਲ ਕਦਮ ਅਜ਼ਾਦੀ ਦੀ ਪਰਾਪਤੀ ਤੋਂ ਬਾਅਦ ਹੀ ਵਧਾਇਆ ਜਾ ਸਕਦਾ ਹੈ, ਪਰ ਇਸ ਪੜਾਅ ਉਤੇ ਸਮਾਜਵਾਦੀ ਵਿਚਾਰਧਾਰਾ ਸਿਆਸੀ ਜਦੋ-ਜਹਿਦ ਵਿਚ ਸਾਡੀ ਕਾਫ਼ੀ ਮਦਦ ਕਰ ਸਕਦੀ ਹੈਅਸੀੰ ਲੋਕਾਂ ਨੂੰ ਉਸ ਰਾਹ ਬਾਰੇ ਦੱਸ ਸਕਦੇ ਹਾਂ ਜਿਸ ਵੱਲ ਅਸੀਂ ਆਜ਼ਾਦੀ ਤੋਂ ਬਾਅਦ ਵੱਧਣਾ ਹੈ ਤੇ ਜਿਸ ਰਾਹ ਉਤੇ ਚਲ ਕੇ ਆਰਥਕ ਬਰਾਬਰਤਾ ਪਰਾਪਤ ਹੋਵੇਗੀਨਹਿਰੂ ਦੇ ਵਿਚਾਰਾਂ ਨੇ ਮਧ-ਵਰਗ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਪਰਭਾਵਤ ਕੀਤਾ ਤੇ ਕੌਮਵਾਦ ਤੋਂ ਅਗਾਂਹ ਲੰਘ ਕੇ ਇਕ ਨਵੇਂ ਸੰਸਾਰ ਦ੍ਰਿਸ਼ਟੀਕੋਣ ਵਿਚ ਉਹਨਾਂ ਦੀ ਰੁੱਚੀ ਜਗਾਈਇਸ ਵਿਚਾਰਧਾਰਾ ਦੀ ਰੌਸ਼ਨੀ ਵਿਚ ਉਹ ਇਹ ਸਮਝ ਸਕੇ ਕਿ ਸਿਵਲ-ਨਾ-ਫੁਰਮਾਨੀ ਦੇ ਫੇਲ੍ਹ ਹੋਣ ਦਾ ਕਾਰਨ ਕਾਂਗਰਸੀ ਲੀਡਰਸ਼ਿਪ ਦਾ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਸਾਮਰਾਜ-ਵਿਰੋਧੀ ਲਹਿਰ ਵਿਚ ਸ਼ਾਮਿਲ ਨਾ ਕਰਨਾ ਸੀਇੰਜ ਕਾਂਗਰਸ ਵਿਚ ਰਹਿ ਕੇ ਭਵਿਖ ਵਿਚ ਅਜਿਹਾ ਕਰਨਾ ਉਹਨਾਂ ਦਾ ਉੇਦੇਸ਼ ਬਣ ਗਿਆ
ਮਈ 1934 ਵਿਚ ਪਟਨੇ ਵਿਚ ਜਦ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ ਤਾਂ ਅਚਾਰੀਆ ਨਰੇਂਦਰ ਦੇਵ ਨੇ ਇਹ ਸਪਸ਼ਟ ਕੀਤਾ ਕਿ ਕਾਂਗਰਸ ਵਿਚਲੇ ਸੋਸ਼ਲਿਸਟ ਸੱਜੇ ਵਿੰਗ ਦੀ ਸੁਧਾਰਕ ਤੇ ਸੰਵਿਧਾਨਵਾਦੀ ਨੀਤੀ ਦੀ ਹਿਮਾਇਤ ਨਹੀਂ ਕਰਦੇਉਹਨਾਂ ਅਨੁਸਾਰ ਕਾਂਗਰਸ ਦਾ ਉਦੇਸ਼ ਸਾਮਰਾਜ ਦੇ ਖ਼ਿਲਾਫ਼ ਮਿਲੀਟੈਂਟ ਲੋਕ-ਲਹਿਰਾਂ ਖੜ੍ਹੀਆ ਕਰਨ ਦਾ ਹੋਣਾ ਚਾਹੀਦਾ ਹੈAਹਨਾਂ ਨੇ ਵਿਗਿਆਨਕ ਸਮਾਜਵਾਦ ਵਿਚ ਆਪਣਾ ਵਿਸ਼ਵਾਸ ਪਰਗਟਾਇਆ ਤੇ ਜ਼ੋਰ ਦਿਤਾ ਕਿ ਕੇਵਲ ਅਜਿਹੇ ਸਿਧਾਂਤ ਦੀ ਰੌਸ਼ਨੀ ਵਿਚ ਹੀ ਮਜ਼ਦੂਰਾਂ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਆਪਣੀਆਂ ਮੰਗਾਂ ਉਪਰ ਜਥੇਬੰਦ ਕਰ ਕੇ ਸਾਮਰਾਜ-ਵਿਰੋਧੀ ਲਹਿਰ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈਉਸ ਨੇ ਉਹਨਾਂ ਲੋਕਾਂ ਨਾਲ ਅਸਹਿਮਤੀ ਪਰਗਟ ਕੀਤੀ ਜਿਹੜੇ ਇਹ ਵਿਚਾਰ ਰਖਦੇ ਸਨ ਕਿ ਕੌਮਵਾਦ ਤੇ ਸਮਾਜਵਾਦ ਨਾਲੋ ਨਾਲ ਨਹੀਂ ਚਲ ਸਕਦੇ ਤੇ ਇਹ ਇਕ ਦੂਸਰੇ ਦੇ ਕੱਟੜ ਵਿਰੋਧੀ ਸਨਇਸ ਮੀਟਿਗ ਵਿਚ ਅਚਾਰੀਆ ਨਰੇਂਦਰ ਦੇਵ, ਜੈ ਪ੍ਰਕਾਸ਼ ਨਰਾਇਣ, ਐਮ. ਆਰ. ਮਸਾਨੀ ਅਤੇ ਸੰਪੂਰਨਾ ਨੰਦ ਦੀ ਇਕ ਕਮੇਟੀ ਬਣਾਈ ਗਈ ਜਿਸ ਦੇ ਜ਼ੁੰਮੇ ਆਲ ਇੰਡੀਆ ਕਾਂਗਰਸ ਸੋਸ਼ਲਿਸਟ ਪਾਰਟੀ ਦਾ ਡਰਾਫ਼ਟ ਪਰੋਗਰਾਮ ਤੇ ਸੰਵਿਧਾਨ ਤਿਆਰ ਕਰਨ ਦਾ ਕੰਮ ਲਾਇਆ ਗਿਆਪਿਛੋਂ ਬੰਬਈ ਵਿਚ ਮੀਟਿੰਗ ਸੱਦ ਕੇ ਕਾਂਗਰਸ ਸੋਸ਼ਲਿਸਟ ਪਾਰਟੀ ਬਣਨ ਦਾ ਐਲਾਨ ਕਰ ਦਿਤਾ ਗਿਆਸੀ. ਐਸ਼ ਪੀ. ਬਾਰੇ ਵਿਸਥਾਰ ਵਿਚ ਜਾਂਦੀਆਂ ਨਰੇਂਦਰ ਦੇਵ ਨੇ ਕਿਹਾ:
"
ਦੂਜੇ ਦੇਸਾਂ ਵਿਚਲੇ ਇਨਕਲਾਬਾਂ ਦੇ ਇਤਿਹਾਸ ਦੇ ਅਧਿਅਨ ਨੇ ਮੈਨੂੰ ਕਾਇਲ ਕਰ ਦਿਤਾ ਹੈ ਕਿ ਇਹ ਜ਼ਰੂਰੀ ਹੈ ਕਿ ਕਾਂਗਰਸ ਦਾ ਪ੍ਰੋਗਰਾਮ ਮੁਕੰਮਲ ਆਜ਼ਾਦੀ ਦੀ ਪਰਾਪਤੀ ਦੇ ਮੰਤਵ ਨਾਲ ਬੁਨਿਆਦੀ ਤੌਰ ਉਤੇ ਬਦਲ ਦਿਤਾ ਜਾਵੇ ਅਤੇ ਕਾਂਗਰਸ ਨੂੰ ਸਮਾਜਰਾਜ-ਵਿਰੋਧੀ ਸੰਗਰਾਮ ਲਈ ਇਕ ਮੰਚ ਵਜੋਂ ਵਿਕਸਤ ਕੀਤਾ ਜਾਵੇਸੋ ਕਾਂਗਰਸ ਨੂੰ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ।" ਉਹਨੇ ਕਿਹਾ ਕਿ ਕਾਂਗਰਸ ਦੀ ਮੈਂਬਰੀ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਪਰੋਗਰਾਮ ਉਤੇ ਅਸਰ ਨਹੀਂ ਪਾਉਂਦੀ, ਕਿਉਂਕਿ ਪਾਰਟੀ ਕਾਂਗਰਸ ਦੇ ਮੰਚ ਨੂੰ ਸਾਮਰਾਜਵਾਦ-ਵਿਰੋਧੀ ਸੰਗਰਾਮ ਲਈ ਵਰਤ ਸਕਦੀ ਹੈ ਅਤੇ ਇਹਦੇ ਨਾਲ ਹੀ ਜਨਤਾ ਨੂੰ ਜਥੇਬੰਦ ਕਰ ਸਕਦੀ ਤੇ ਉਹਨਾਂ ਦੇ ਸੰਗਰਾਮਾਂ ਦੀ ਅਗਵਾਈ ਕਰ ਸਕਦੀ ਹੈਪਾਰਟੀ ਆਪਣੇ ਆਪ ਨੂੰ ਮਜ਼ਦੂਰਾਂ ਤੇ ਕਿਸਾਨਾਂ ਨਾਲ ਜਿੰਨੀ ਬਹੁਤੀ ਇਕਮਿਕ ਕਰੇਗੀ ਅਤੇ ਅਸਲੀ ਤੇ ਠੋਸ ਕੰਮ ਨਾਲ ਉਹਨਾਂ ਦਾ ਭਰੋਸਾ ਜਿੱਤੇਗੀ, ਇਹ ਉਹਨਾਂ ਵਿਚ ਆਪਣਾ ਪਰਭਾਵ ਵਧਾਉਣ ਦੇ ਓਨੀ ਹੀ ਬਹੁਤੀ ਸਮਰਥ ਹੋਵੇਗੀਉਹਨੇ ਕਿਹਾ ਸੀ ਕਿ "ਉਸ ਪਾਰਟੀ ਨੂੰ ਜੋ ਕੌਮੀ ਲਹਿਰ ਉਤੇ ਆਪਣੀ ਸਰਦਾਰੀ ਕਾਇਮ ਕਰਨ ਦੀ ਚਾਹਵਾਨ ਹੋਵੇ, ਆਪਣੇ ਮੈਂਬਰ ਸਾਰੀਆਂ ਜਮਾਤਾਂ ਵਿਚ ਭੇਜਣੇ ਚਾਹੀਦੇ ਹਨ ਅਤੇ ਇਹ ਕੇਵਲ ਇਸੇ ਢੰਗ ਨਾਲ ਹੀ ਹੈ ਕਿ ਉਹਦਾ ਰਾਜਨੀਤਕ ਪਰਭਾਵ ਵਧ ਸਕਦਾ ਹੈ- ਸੋਸ਼ਲਿਸਟ ਉਥੇ ਜ਼ਰੂਰ ਹੋਣੇ ਚਾਹੀਦੇ ਹਨ, ਜਿਥੇ ਜਨਤਾ ਹੋਵੇਤੇ ਉਹ ਹਰੇਕ ਸਾਮਰਾਜਵਾਦ-ਵਿਰੋਧੀ ਅਮਲ ਦੀਆਂ ਅਤੇ ਹਰੇਕ ਉਸ ਲੜਾਈ ਦੀਆਂ ਮੂਹਰਲੀਆਂ ਸਫ਼ਾਂ ਵਿਚ ਹੋਣੇ ਚਾਹੀਦੇ ਹਨ ਜੋ ਜਨਤਾ ਦੇ ਹਿੱਤਾ ਵਿਚ ਲੜੀ ਜਾ ਰਹੀ ਹੋਵੇ।"
(
ਸਮਾਜਵਾਦ ਅਤੇ ਕੌਮੀ ਇਨਕਲਾਬ। ) ਇਥੇ ਸਵਾਲ ਪੈਦਾ ਹੰਦਾ ਹੈ ਕਿ ਦੇਸ ਨੂੰ ਸਮਾਜਵਾਦ ਦੇ ਰਾਹ ਵੱਲ ਲੈ ਜਾਣ ਵਾਲੀ ਇਹ ਨਵੀਂ ਪਾਰਟੀ ਕਮਿਊਨਿਸਟ ਪਾਰਟੀ ਦੇ ਹੁੰਦਿਆਂ ਸੁੰਦਿਆਂ ਕਿਵੇਂ ਬਣ ਗਈ? ਭਾਵ ਕਾਂਗਰਸ ਸੋਸ਼ਲਿਸਟ ਪਾਰਟੀ (ਸੀ. ਐਸ਼ ਸੀ. ) ਦੇ ਇਕ ਵਖਰੀ ਪਾਰਟੀ ਦੇ ਤੌਰ ਉਤੇ ਉਭਰਨ ਦੇ ਕੀ ਕਾਰਨ ਸਨ?
ਜਿਵੇਂ ਕਿ ਅਸੀਂ ਵੇਖਿਆ ਸੀ ਕਿਵੇਂ 1922 ਵਿਚ ਨਾ-ਮਿਲਵਰਤੋਂ ਦੀ ਲਹਿਰ ਵਾਪਸ ਲੈਣ ਕਾਰਨ ਮੱਧ-ਵਰਗੀ ਨੌਜਵਾਨਾਂ ਦਾ ਇਕ ਹਿੱਸਾ ਗਾਂਧੀਵਾਦ ਤੋਂ ਉਚਾਟ ਹੋ ਕੇ ਨਵੇਂ ਵਿਚਾਰਾਂ ਦੀ ਭਾਲ ਵਿਚ ਨਿਕਲ ਤੁਰਿਆ ਤੇ ਉਹ ਰੂਸੀ ਇਨਕਲਾਬ ਦੇ ਪਰਭਾਵ ਹੇਠ ਸਮਾਜਵਾਦੀ ਵਿਚਾਰਾਂ ਵੱਲ ਵਧਿਆ ਜਿਨ੍ਹਾਂ ਵਿਚੋਂ ਅਗੇ ਜਾ ਕੇ ਭਾਰਤ ਵਿਚ ਪਹਿਲੇ ਕਮਿਊਨਿਸਟਾਂ ਦਾ ਦਸਤਾ ਉਭਰਿਆ ਤੇ ਵੱਖ ਵੱਖ ਗਰੁੱਪ ਖੜ੍ਹੇ ਹੋਏਇੰਜ ਹੀ 1930-32 ਵਿਚ ਸਿਵਲ-ਨਾ-ਫੁਰਮਾਨੀ ਦੇ ਫੇਲ੍ਹ ਹੋਣ ਨਾਲ ਕਾਂਗਰਸ ਵਿਚਲੇ ਮਿਲੀਟੈਂਟ ਨੌਜਵਾਨਾਂ ਦੇ ਸਿਧਾਂਤਾਂ ਤੇ ਲੀਡਰਸ਼ਿਪ ਵਿਚੋਂ ਯਕੀਨ ਉਠਣ ਲਗਾਕਾਂਗਰਸ ਲੀਡਰਸ਼ਿਪ ਨਾਲ ਉਪਰਾਮਤਾ ਦੀ ਇਸ ਲਹਿਰ ਕਾਰਨ ਇਹ ਨੌਜਵਾਨ ਖੱਬੇ-ਪੱਖੀ ਵਿਚਾਰਾਂ ਵੱਲ ਖਿੱਚੇ ਗਏ ਤੇ ਇਹਨਾਂ ਵਿਚਾਰਾਂ ਦੀ ਰੌਸ਼ਨੀ ਵਿਚ ਹੀ ਉਹ ਸਿਵਲ-ਨਾ-ਫੁਰਮਾਨੀ ਲਹਿਰ ਦੀ ਨਾਕਾਮਯਾਬੀ ਨੂੰ ਸਮਝ ਸਕੇਪਰ ਇਹ ਨੌਜਵਾਨ ਖੱਬੇ-ਪੱਖੀ ਵਿਚਾਰਾਂ ਵੱਲ ਮਿਲੀਟੈਂਟ ਕੌਮਵਾਦ ਵਿਚੋਂ ਗੁਜ਼ਰ ਕੇ ਆਏ ਸਨ ਤੇ ਇੰਜ ਉਹਨਾਂ ਦੇ ਮਾਨਸਿਕ ਸੰਸਾਰ ਉਪਰ ਕੌਮਵਾਦ ਦੀ ਡੂੰਘੀ ਛਾਪ ਵੀ ਲਗੀ ਹੋਈ ਸੀਅਸਲ ਵਿਚ ਇਸੇ ਕਾਰਨ ਹੀ ਉਹ ਸਾਮਰਾਜਵਾਦ (ਜੋ ਅਸਲ ਵਿਚ ਸਰਮਾਏਦਾਰੀ ਦੇ ਵਿਕਾਸ ਦਾ ਹੀ ਇਕ ਪੜਾਅ ਸੀ) ਦਾ ਕਰੀਟੀਕ ਸਮਝ ਸਕੇ ਤੇ ਹੁਣ ਇਸ ਸਮਝ ਤੋਂ ਅੱਗੇ ਸਰਮਾਏਦਾਰੀ ਪਰਬੰਧ ਦੇ ਸਮੁੱਚੇ ਕਰੀਟੀਕ ਤੇ ਉਸ ਨੂੰ ਬਦਲ ਕੇ ਉਸ ਦੀ ਥਾਂ ਸਥਾਪਤ ਕੀਤੇ ਜਾਣ ਵਾਲੇ ਸਮਾਜ ਦੀ ਸਮੁੱਚੀ ਸਮਝ ਨੂੰ ਗ੍ਰਹਿਣ ਕਰਨ ਦੀ ਪ੍ਰੁਕ੍ਰਿਆ ਵਿਚ ਸਨਜਿਵੇਂ ਕਿ ਅਸੀਂ ਉਪਰ ਜ਼ਿਕਰ ਕੀਤਾ ਹੈ ਕਮਿਊਨਿਸਟਾਂ ਨੇ ਸਿਵਲ-ਨਾ-ਫੁਰਮਾਨੀ ਦਾ 'ਬੁਰਜੁਆਜ਼ੀ ਦੀ ਚਾਲ' ਕਹਿ ਕੇ ਖੰਡਨ ਕੀਤਾ ਸੀ ਇਹਨਾਂ ਨੌਜਵਾਨਾਂ ਦੀਆਂ ਨਜ਼ਰਾਂ ਵਿਚ ਉਹ (ਕਮਿਊਨਿਸਟ) ਨਾ ਤਾਂ ਕੌਮੀ ਲਹਿਰ ਵਿਚ ਸਨ ਤੇ ਨਾ ਹੀ ਉਹਨਾਂ ਵਿਚੋਂ ਜਿਨ੍ਹਾਂ ਦਾ ਵਤੀਰਾ ਅਜਿਹੀ ਲਹਿਰ ਨਾਲ ਭਰਾਤਰੀ ਹੋਵੇਹੋਰ ਗੱਲ ਇਹ ਹੈ ਕਿ ਉਹ ਕਾਂਗਰਸ ਦੇ ਅੰਦਰ ਰਹਿ ਕੇ ਹੀ ਮਜ਼ਦੂਰਾਂ ਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਚਾਹੁੰਦੇ ਸਨ, ਕਿਉਂਕਿ ਕਾਂਗਰਸ ਤੋਂ ਬਾਹਰ ਨਿਕਲ ਕੇ ਕਮਿਊਨਿਸਟਾਂ ਦਾ ਜੋ ਹਸ਼ਰ 1929 ਤੋਂ 1935 ਤੱਕ ਹੋਇਆ ਸੀ, ਉਸ ਤੋਂਂ ਉਹ ਵਾਕਿਫ਼ ਸਨ ਤੇ ਕਿਸੇ ਕੀਮਤ ਉਤੇ ਆਪਣੇ ਪਰੋਗਰਾਮ ਦੇ ਪਰਚਾਰਨ ਲਈ ਕਾਂਗਰਸ ਦਾ ਪਲੈਟਫ਼ਾਰਮ ਛੱਡਣ ਲਈ ਤਿਆਰ ਨਹੀਂ ਸਨਅਚਾਰਿਆ ਨਰੇਂਦਰ ਦੇਵ ਨੇ ਜੂਨ 1935 ਵਿਚ ਵਖਰੀ ਸੀ. ਐਸ਼ ਪੀ. ਬਨਾਉਣ ਦਾ ਕਾਰਨ ਇਹ ਦੱਸਿਆ:
"
ਜੇ ਭਾਰਤੀ ਹਾਲਤਾਂ ਉਤੇ ਦਰੁਸਤ ਦਾਅਪੇਚ ਲਾਗੂ ਕਰਨ ਵਾਲੀ ਅਤੇ ਕੰਮ ਦੇ ਠੀਕ ਢੰਗ ਵਰਤਣ ਵਾਲੀ ਸੁੱਚੀ ਮਜ਼ਦੂਰ ਪਾਰਟੀ ਦੇਸ਼ ਵਿਚ ਹੁੰਦੀ, ਜੇ ਉਹਨੇ ਆਪਣੇ ਆਪ ਨੂੰ ਜਨਤਾ ਅਤੇ ਕੌਮੀ ਸੰਗਰਾਮ ਨਾਲੋਂ ਨਿਖੇੜਿਆ ਨਾ ਹੁਂੰਦਾ, ਜੇ Aਹਨੇ ਆਪਣੀਆਂ ਜੜਾਂ ਧਰਤੀ ਵਿਚ ਰਖੀਆਂ ਹੁੰਦੀਆਂ ਅਤੇ ਇਸ ਕਹਾਵਤ ਦੀ ਪਾਲਣਾ ਕੀਤੀ ਹੁੰਦੀ ਕਿ ਬੁਨਿਆਦੀ ਅਸੂਲ ਨੂੰ ਅਜਿਹੇ ਢੰਗ ਨਾਲ ਲਾਗੂ ਕੀਤੇ ਜਾਣ ਕਿ ਉਹ ਇਹਨਾਂ ਅਸੂਲਾਂ ਨੂੰ ਕੁਝ ਵਿਸ਼ੇਸ਼ ਲੱਛਣਾ ਦੇ ਪਖੋਂ ਠੀਕ ਢੰਗ ਨਾਲ ਬਦਲ ਦੇਵੇ, ਇਹਨਾਂ ਨੂੰ ਵਾਜਬ ਤੌਰ ਉਤੇ ਢਾਲ ਲਵੇ ਤੇ ਕੌਮੀ ਫ਼ਰਕਾਂ ਉਤੇ ਲਾਗੂ ਕਰੇ, ਜੇ ਉਹ, ਇਹਦੇ ਉਲਟ, ਕਿਸੇ ਬਾਹਰਲੀ ਜਥੇਬੰਦੀ ਦੀ ਕੇਵਲ ਪੂਛ ਨਾ ਬਣ ਕੇ ਰਹਿ ਗਈ ਹੁਦੀ, ਜੀਹਦੇ ਆਪਣੇ ਨੇੜ-ਦਰਸ਼ੀ ਦਾਅਪੇਚਾਂ ਤੇ ਆਪਣੇ ਦਫ਼ਤਰਸ਼ਾਹੀ ਕੰਟਰੋਲ ਕਾਰਨ ਆਪਣਾ ਪਹਿਲਾਂ ਵਾਲਾ ਬਹੁਤ ਸਾਰਾ ਵਕਾਰ ਤੇ ਪਰਭਾਵ ਨਾ ਗੁਆ ਲਿਆ ਹੁੰਦਾ ਤਾਂ ਵਖਰੀ ਜਥੇਬੰਦੀ ਦੀ ਕੋਈ ਲੋੜ ਹੀ ਨਾ ਪੈਂਦੀ।"
ਅਜਿਹਾ ਵਿਚਾਰ ਹੀ 1935 ਵਿਚ ਬੰਗਾਲ ਦੀ ਕਾਂਗਰਸ ਸੋਸ਼ਲਿਸਟ ਪਾਰਟੀ ਨੂੰ ਸੰਬੋਧਨ ਕਰਦਿਆਂ ਜੈ ਪ੍ਰਕਾਸ਼ ਨਰਾਇਣ ਨੇ ਪਰਗਟ ਕੀਤਾਉਸ ਨੇ ਕਿਹਾ:
"
ਜੇ ਕਮਿਊਨਿਸਟਾਂ ਨੇ 1929 ਵਿਚ ਕਾਂਗਰਸ ਨਾ ਛੱਡੀ ਹੁੰਦੀ ਅਤੇ ਆਪਣੀ ਆਪ ਨੂੰ ਉਸ ਪਿਛੋਂ ਚਲੀ ਸਿਵਲ-ਨਾ-ਫਰਮਾ ਨੀਦੀ ਲਹਿਰ ਨਾਲੋਂ ਨਿਖੇੜਿਆ ਨਾ ਹੁੰਦਾ, ਤਾਂ ਕਾਂਗਰਸ ਦੇ ਗਰਮਖ਼ਿਆਲ ਬਨਣ ਦਾ ਅਮਲ ਬਹੁਤ ਅਗੇ ਲੰਘ ਗਿਆ ਹੁੰਦਾ ਅਤੇ ਅਸੀਂ ਅੱਜ ਆਪਣੇ ਟੀਚੇ ਦੇ ਬਹੁਤ ਵੱਧ ਨੇੜੇ ਹੁੰਦੇ।" (ਜੈਪ੍ਰਕਾਸ਼ ਨਰਾਇਣ, ਸੰਗਰਾਮ ਵੱਲ, ਅੰਗਰੇਜ਼ੀ ਛਾਪ, ਬੰਬਈ, 1946, ਪੰਨੇ 132-135. )
ਕਹਿਣ ਦਾ ਭਾਵ ਇਹ ਹੈ ਕਿ ਜੇਕਰ ਉਸ ਵੇਲੇ ਕਮਿਊਨਿਸਟਾਂ ਨੇ ਅੰਨ੍ਹੇ ਵਾਹ ਤੀਜੀ ਕੌਮਾਂਤਰੀ ਦੇ ਜ਼ੋਰ ਦੇਣ ਉਤੇ ਮਜ਼ਦੂਰ-ਕਿਸਾਨ ਪਾਰਟੀ ਜਿਸ ਕਾਰਨ ਉਹ ਉਸ ਵੇਲੇ ਤੇਜੀ ਨਾਲ ਫੈਲ ਰਹੇ ਸਨ, ਨੂੰ ਨਾ ਤੋੜਿਆ ਹੁੰਦਾ ਤਾਂ ਹੁਣ ਸੀ. ਐਸ਼ ਪੀ. ਨੂੰ ਖੜ੍ਹਾ ਕਰਨ ਦਾ ਸਵਾਲ ਹੀ ਪੈਦਾ ਨਾ ਹੁੰਦਾ1930 ਵਿਚ ਕੌਮੀ ਕਾਂਗਰਸ ਦੇ ਖੱਬੇ-ਧੜੇ ਵਜੋਂ ਉਸ ਪਾਰਟੀ ਨੇ ਜਦੋ-ਜਹਿਦ ਵਿਚੋਂ ਬਹੁਤ ਮਜ਼ਬੂਤ ਹੋ ਕੇ ਨਿਕਲਣਾ ਸੀ ਤੇ ਇੰਜ ਕਾਂਗਰਸ ਦੇ ਸੱਜੇ ਵਿੰਗ ਨੂੰ ਬਹੁਤ ਕਮਜ਼ੋਰ ਕਰ ਦੇਣਾ ਸੀਜਦ 1936 ਵਿਚ ਕਮਿਊਨਿਸਟ ਸੀ. ਐਸ਼ ਪੀ. ਵਿਚ ਸ਼ਾਮਿਲ ਹੋ ਜਾਂਦੇ ਹਨ ਤਾਂ ਇਹ ਫੇਰ ਉਹੀ ਮਜ਼ਦੂਰ-ਕਿਸਾਨ ਪਾਰਟੀ ਕਿਸਮ ਦੀ ਪਾਰਟੀ ਹੋ ਨਿਬੜਦੀ ਹੈ- ਕਾਂਗਰਸ ਦੇ ਅੰਦਰ ਤੇ ਬਾਹਰ, ਮਜ਼ਦੂਰਾਂ-ਕਿਸਾਨਾਂ ਦੀਆਂ ਲੋਕ-ਲਹਿਰਾਂ, ਖੜ੍ਹੀ ਕਰਦੀ ਤੇ ਕੌਮੀ ਫ਼ਰੰਟ ਨੂੰ ਮਜ਼ਬੂਤ ਕਰਦੀਮਜ਼ਦੂਰ-ਕਿਸਾਨ ਪਾਰਟੀ ਨੂੰ ਤੋੜਨ ਦਾ ਨਤੀਜਾ ਇਹ ਨਿਕਲਿਆ ਕਿ ਕਮਿਊਨਿਸਟਾਂ ਨੂੰ ਹੁਣ ਉਥੋਂ ਗੱਲ ਫੇਰ ਸ਼ੁਰੂ ਕਰਨੀ ਪਈ ਜਿਥੇ ਉਹਨਾਂ ਨੇ 1929 ਵਿਚ ਛੱਡੀ ਸੀਸਿਆਸਤ ਵਿਚ 'ਸਮੇਂ' ਦਾ ਬਹੁਤ ਮਹੱਤਵ ਹੈਇਸ ਸਮੇਂ ਦੇ ਦੌਰਾਨ (1928-34) - (1) ਕਮਿਊਨਿਸਟ, ਕਾਂਗਰਸ ਦੇ ਅੰਦਰ ਮੱਧ-ਵਰਗੀ ਜੋਸ਼ੀਲੇ ਨੌਜਵਾਨਾਂ ਨੂੰ ਪਰਭਾਵਤ ਨਾ ਕਰ ਸਕੇ (2) ਕੌਮੀ ਲਹਿਰ ਤੋਂ ਦੂਰ ਹੋਚ ਕਾਰਨ ਉਹਨਾਂ ਦੀ ਭੱਲ ਘਟੀ ਤੇ ਸੱਜੇ-ਵਿੰਗ ਦੀ ਵੱਧੀ (3) ਮਜ਼ਦੂਰਾਂ ਤੇ ਕਿਸਾਨਾਂ ਵਿਚ ਨਾ ਫੈਲ ਸਕੇ, ਸਗੋਂ ਪਾਰਟੀ ਖੇਰੂੰ-ਖੇਰੂੰ ਹੋ ਗਈ (4) ਗ਼ਲਤੀਆਂ ਕਾਰਨ ਕਮਜ਼ੋਰ ਹੋ ਕੇ ਆਪਣੇ ਆਪ ਉਤੇ ਵਿਸ਼ਵਾਸ ਗੁਆ ਬੈਠੇ ਤੇ ਬੌਧਿਕ ਤੌਰ ਉਤੇ ਤੀਜੀ ਕੌਮਾਂਤਰੀ ਉਤੇ ਹੋਰ ਵੀ ਨਿਰਭਰ ਹੋ ਗਏ। (5) ਕੌਮੀ ਲਹਿਰ ਤੋਂ ਅੱਡ ਹੋਣ ਕਰਕੇ ਸਾਮਰਾਜ ਲਈ ਕਮਿਊਨਿਸਟਾਂ ਨੂੰ ਦਬਾਉਣਾ ਸੌਖਾ ਹੋ ਗਿਆ ਤੇ ਜੁਲਾਈ 1934 ਵਿਚ ਪਾਰਟੀ ਉਤੇ ਪਾਬੰਦੀ ਲਾ ਕੇ ਪਾਰਟੀ ਦਾ ਬਿਲਕੁਲ ਹੀ ਸਾਹ ਘੁਟਨ ਦਾ ਜਤਨ ਕੀਤਾ ਗਿਆ
ਕਮਿਊਨਿਸਟਾਂ ਦਾ ਸੀ. ਐਸ਼ ਪੀ. ਵੱਲ ਵਤੀਰਾ: ਸੰਕੀਰਨਤਾਵਾਦ (ਸੈਕਟੇਅਨਿਜ਼ਮ) ਦੀ ਦਲਦਲ ਵਿਚ ਫਸੇ, ਲੋਕਾਂ ਤੋਂ ਟੁੱਟ ਕੇ ਦੂਰ ਬੈਠੇ, ਆਪੋ ਵਿਚ ਧੜੇਬੰਦੀ ਦਾ ਸ਼ਿਕਾਰ ਹੋਏ ਭਾਰਤੀ ਕਮਿਊਨਿਸਟ ਤੇ ਕੌਮਿਨਟਰਨ, ਕੌਮੀ ਕਾਂਗਰਸ ਵਿਚ ਹੋ ਰਹੀ ਇਹਨਾਂ ਤਬਦੀਲੀਆਂ ਨੂੰ ਨਾ ਸਮਝ ਸਕੇਕੁਦਰਤੀ ਸੀ ਉਹ ਇਸ ਸਿਧਾਂਤਕ ਕਟੜ ਨਿਸਚੇ ਨੂੰ ਕੁੱਟੀ ਜਾਂਦੇ: ਭਾਰਤ ਵਿਚ ਤਾਂ ਅਸਲੀ ਤੇ ਸੁੱਚੀ ਸਮਾਜਵਾਦੀ ਪਾਰਟੀ ਅਸੀਂ ਹਾਂਸੱਚੀ ਸਮਾਜਵਾਦੀ ਪਾਰਟੀ ਕੇਵਲ ਇਕ ਹੀ ਹੁੰਦੀ ਹੈ-ਜੋ ਅਸੀਂ ਪਹਿਲਾਂ ਹੀ ਹਾਂਸੋ ਉਹਨਾਂ ਦੀ ਸਿਧਾਂਤਕ ਤਰਕਸ਼ੀਲਤਾ ਉਹਨਾਂ ਨੂੰ ਇਹ ਦੱਸਦੀ ਸੀ ਕਿ ਜੇਕਰ ਕੋਈ ਨਵੀਂ ਪਾਰਟੀ ਉਠ ਕੇ ਸਮਾਜਵਾਦ ਦਾ ਨਾਂ ਲੈਂਦੀ ਹੈ ਤਾਂ ਉਹ ਜ਼ਰੂਰ ਝੂਠੀ ਹੈ, ਸੁ ਭਾਈ, ਹੁਸਿਆਰ! ਇਹ ਸਰਬਸ਼ਕਤੀਮਾਨ ਭਾਰਤੀ ਬੁਰਜੁਆਜ਼ੀ ਦੀ ਨਵੀਂ ਚਾਲ ਸੀ!! ਨਹਿਰੂ ਦੀ ਕਿਤਾਬਚੀ 'ਭਾਰਤ ਕਿਧਰ ਨੂੰ?' ਜਿਸ ਦੇ ਮੱਧ-ਵਰਗੀ ਨੌਜਵਾਨਾਂ ਨੂੰ ਬਹੁਤ ਪਰਭਾਵਿਤ ਕੀਤਾ, ਦੀ ਨੁਕਤਾਚੀਨੀ ਕਰਦਿਆਂ ਕੌਮਿਨਟਰਨ ਦੇ ਪਰਚੇ ਇਨਪਰੈਕੋਰ ਨੇ ਲਿਖਿਆ:
"
ਸ੍ਰੀ ਨਹਿਰੂ ਹੁਣ ਹਰੇਕ ਥਾਂ ਕਹਿੰਦੇ ਹਨ ਕਿ ਉਹ ਸਮਾਜਵਾਦ ਅਤੇ ਆਜ਼ਾਦੀ ਦਾ ਸਮਰਥਕ ਹੈਉਹ ਕਹਿੰਦਾ ਹੈ ਕਿ ਇਹ ਉਹਦਾ ਨਿਸਚਾ ਹੈਪਰ ਅਸਲ ਵਿਚ ਸ੍ਰੀ ਨਹਿਰੂ ਨਾ ਤਾਂ ਆਜ਼ਾਦੀ ਲਈ ਹੀ ਲੜਦਾ ਹੈ ਅਤੇ ਨਾ ਸਮਾਜਵਾਦ ਲਈ ਹੀ..... ਉਹ ਸੁਧਾਰਵਾਦੀ ਧੜੇ ਦੇ ਹਿੱਤਾ ਦੀ ਪ੍ਰਤੀਨਿਧਤਾ ਕਰਦਾ ਹੈ।" (ਇਨਪਰੈਕੋਰ 16 ਮਾਰਚ 1934. )
ਕੋਮਿਨਟਰਨ ਦੇ ਵਿਚਾਰ ਨੂੰ ਪਾਣ ਚਾੜ੍ਹ ਕੇ ਤੇ ਤਿਖਾ ਕਰਕੇ ਇਥੋਂ ਦੀ ਕਮਿਊਨਿਸਟ ਪਾਰਟੀ ਨੇ ਇੰਜ ਪਰਗਟ ਕੀਤਾ:
"
ਕਹਿਣੀ ਵਿਚ ਸਮਾਜਵਾਦ ਅਤੇ ਕਰਨੀ ਵਿਚ ਉਲਟ-ਇਨਕਲਾਬੀ ਗਾਂਧੀਵਾਦ, ਕਹਿਣੀ ਵਿਚ ਇਨਕਲਾਬੀ ਲਫ਼ਾਜ਼ੀ ਅਤੇ ਕਰਨੀ ਵਿਚ ਗਾਂਧੀਵਾਦ ਸਾਹਮਣੇ ਬਿਲਕੁਲ ਹੀ ਗੋਡੇ ਟੇਕ ਦੇਣੇ-ਇਹ ਹੈ ਸਾਡੇ ਮਹਾਨ 'ਸਮਾਜਵਾਦੀ' ਸ੍ਰੀ ਜਵਾਹਰ ਲਾਲ ਨਹਿਰੂ ਦਾ ਤੱਤ।" (ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ, ਸਾਥੀ, ਸੋਸ਼ਲਿਸਟਾਂ ਅਤੇ ਇਨਕਲਾਬੀ ਨੌਜਵਾਨਾਂ ਨੂੰ, 1934 ਭਾਰਤ ਦੇ ਸਮਕਾਲੀ ਇਤਿਹਾਸ ਦਾ ਸੰਗ੍ਰਹਿਆਲਾ * (ਇਹ ਸੰਗ੍ਰਹਿਆਲਾ ਕਾਮਰੇਡ ਪੀ. ਸੀ. ਜੋਸ਼ੀ ਨੇ ਆਪਣੀ ਮੌਤ ਤੋੰ ਪਹਿਲਾਂ ਯੂਨੀਵਰਸਿਟੀ ਨੂੰ ਭੇਟ ਕੀਤਾ ਸੀ) ਜਵਾਹਰ ਲਾਲ ਨਹਿਰੂ ਯੂਨੀਵਰਸਿਟੀ। )
ਰਜਨੀ ਪਾਮ ਦੱਤ ਅਨੁਸਾਰ ਸੀ. ਐਸ਼ ਪੀ. ਦੇ ਬਣਨ ਦਾ ਕਾਰਨ ਇਹ ਸੀ:
"
ਆਪਣੇ ਦੀਵਾਲੀਆਪਣ ਨੂੰ ਛੁਪਾਉਣ ਦੀ ਅਤੇ ਰੋਗਨ ਦੀ ਇਕ ਨਵੀਂ 'ਸਮਾਜਵਾਦੀ' ਤਹਿ ਹੇਠ (ਨਾਜ਼ੀ ਫ਼ਾਸ਼ਵਾਦੀ ਵੀ ਆਪਣੇ ਆਪ ਨੂੰ 'ਸੋਸ਼ਲਿਸਟ' ਹੀ ਅਖਵਾਉਂਦੇ ਹਨ) ਆਪਣੇ ਢਕਵੰਜ ਨੂੰ ਜਨਤਾ ਵਿਚਲੀਆਂ ਨਵੀਆਂ ਧਾਰਾਵਾਂ ਅਨੁਸਾਰ ਢਾਲਣ ਦੀ ਦੀਵਾਲੀਆਂ ਕਾਂਗਰਸ ਆਗੂਆਂ ਦੀ ਇਕ ਚਾਲ।" (ਇੰਡੀਅਨ ਫ਼ੋਰਮ, ਅਕਤੂਬਰ 1934. )
ਪਰ ਇਹਨਾਂ ਲਾਈਨਾਂ ਦੇ ਲੇਖਕ ਨੂੰ ਕੀ ਪਤਾ ਸੀ ਛੇ ਮਹੀਨਿਆਂ ਦੇ ਅੰਦਰ ਹੀ ਸਭ ਕੁਝ ਬਦਲ ਜਾਵੇਗਾਅੱਜ ਜਿਸ ਨੂੰ ਉਹ 'ਸਮਾਜੀ ਫ਼ਾਸ਼ੀਵਾਦੀ' ਕਹਿ ਰਹੇ ਹਨ ਕਲ੍ਹ ਕਮਿਊਨਿਸਟਾਂ ਨੂੰ ਉਹਨਾਂ ਦੀ ਹੀ ਮੈਂਬਰਸ਼ਿਪ ਲੈਣੀ ਪਵੇਗੀ ਕਮਿਊਨਿਸਟਾਂ ਦੀ ਇਸ ਅਨ੍ਹੇਵਾਹ ਧੂੰਆਧਾਰ ਗੋਲਾਬਾਰੀ ਦਾ ਜਵਾਬ ਦਿੰਦਿਆਂ ਅਚਾਰੀਆਂ ਨਰੇਂਦਰ ਦੇਵ ਨੇ ਲਿਖਿਆ:
"
ਉਹਨਾਂ ਵਲੋਂ ਕੀਤੀਆਂ ਜਾਂਦੀਆਂ ਨੁਕਤਾਚੀਨੀਆਂ ਏਨੀਆਂ ਸਿੱਧੜ ਅਤੇ ਏਨੀਆਂ ਹਾਸੋਹੀਣੀਆਂ ਸਨ ਕਿ ਉਹ ਕੇਵਲ ਕਿਸੇ ਬੁੱਧੂ ਦੀ ਕਾਢ ਹੀ ਹੋ ਸਕਦੀਆਂ ਸਨ, ਜੋ ਕਿਸੇ ਸਾਧਾਰਨ ਗੱਲ ਨੂੰ ਸਮਝਣ ਤੋਂ ਵੀ ਅਸਮਰਥ ਰਿਹਾ ਹੋਵੇ।" (ਸਮਾਜਵਾਦ ਅਤੇ ਕੌਮੀ ਇਨਕਲਾਬ। )
ਹੋਰ ਭਲਾ ਕਮਿਊਨਿਸਟਾਂ ਦੀ 'ਸਿਧਾਤਕ ਨੁਕਤਾਚੀਨੀ' ਦਾ ਜਵਾਬ ਕਿਵੇਂ ਦਿਤਾ ਜਾ ਸਕਦਾ ਸੀ?
ਸਤਵੀਂ ਕਾਂਗਰਸ: ਜਿਸ ਸੰਕੀਰਰਨਤਾਵਾਦ ਦੀ ਦਲਦਲ ਵਿਚ ਕਮਿਊਨਿਸਟਾਂ ਨੂੰ 1928 ਵਿਚ ਕੌਮਿਨਟਰਨ ਦੀ ਛੇਵੀਂ ਕਾਂਗਰਸ ਨੇ ਸੁੱਟਿਆ ਸੀ ਉਸ ਵਿਚੋਂ ਸੱਤ ਸਾਲ ਬਾਅਦ ਆ ਕੇ ਸਤਵੀਂ ਕਾਂਗਰਸ (25 ਜੁਲਾਈ-20 ਅਗਸਤ, 1935), ਨੇ ਹੀ ਕੱਢਿਆਸਤਵੀਂ ਕਾਂਗਰਸ ਨੂੰ ਸੰਬੋਧਨ ਕਰਦਿਆਂ (2 ਅਗਸਤ 1935) ਦਮਿਤਰੋਵ ਨੇ ਐਲਾਨ ਕੀਤਾ:
ਆਪਣੀ ਰਾਜਨੀਤਕ ਅਤੇ ਜਥੇਬੰਦਕ ਸੁਆਧੀਨਤਾ ਦੇ ਅੰਦਰ ਸਰਗਰਮ ਕੰਮ ਜਾਰੀ ਰੱਖਣਾ ਚਾਹੀਦਾ ਹੈ ਜੋ ਇੰਡੀਅਨ ਨੈਸ਼ਨਲ ਕਾਂਗਰਸ ਵਿਚ ਹਿੱਸਾ ਲੈਂਦੀਆਂ ਹਨਇਉਂ Aੇਹਨਾਂ ਨੂੰ ਉਹਨਾਂ ਜਥੇਬੰਦੀਆਂ ਵਿਚਕਾਰ ਇਕ ਕੌਮੀ ਇਨਕਲਾਬੀ ਧੜੇ ਦੇ ਨਿਤਾਰੇ ਦਾ ਅਮਲ ਸੌਖਾ ਬਣਾਉਣਾ ਚਾਹੀਦਾ ਹੈ, ਤਾਂ ਜੋ ਬਰਤਾਨਵੀ ਸਾਮਰਾਜਵਾਦੀਆਂ ਵਿਰੁੱਧ ਭਾਰਤੀ ਲੋਕਾਂ ਦੀ ਕੌਮੀ ਮੁਕਤੀ ਲਹਿਰ ਹੋਰ ਵਿਕਸਤ ਹੋ ਸਕੇ।" (ਦਮਿਤਰੋਵ, ਸਾਂਝੇ ਮੋਰਚੇ ਬਾਰੇ, ਅੰਗਰੇਜ਼ੀ ਛਾਪ, ਨਵੀਂ ਦਿੱਲੀ, 1971. ਪੰਨੇ 172-175)
ਪਰ ਸਵਾਲ ਪੈਦਾ ਹੁੰਦਾ ਹੈ ਕੀ ਦਮਿਤਰੋਵ ਨੇ ਇਹ ਨਵੀਂ ਗੱਲ ਕੀਤੀ ਸੀ? ਵੀਹਵੀਆਂ ਵਿਚ ਐਮ. ਐਨ. ਰਾਏ ਨਾਲ ਵਾਦ-ਵਿਵਾਦ ਕਰਦਿਆਂ ਲੈਨਿਨ ਨੇ ਅਜਿਹਾ ਵਿਚਾਰ ਹੀ 'ਬਸਤੀਆਂ ਸੰਬੰਧੀ ਥੀਸਸ' ਵਿਚ ਪਰਗਟ ਕੀਤਾ ਸੀਹੋਰ ਤਾਂ ਹੋਰ ਭਾਰਤੀ ਕਮਿਊਨਿਸਟ1928-29 ਤੱਕ ਇਸ ਸੋਚਣੀ ਉਪਰ ਹੀ ਤਾਂ ਚਲੇ ਆ ਰਹੇ ਸਨਦਮਿਤਰੋਵ ਇਹ ਕਿਧਰੇ ਨਹੀਂ ਦਸਦਾ ਕਿ ਛੇਵੀਂ ਕਾਂਗਰਸ ਨੇ ਬਸਤੀਆਂ ਸੰਬੰਧੀ ਲੈਨਿਨ ਦੇ ਇਹਨਾਂ ਵਿਚਾਰਾਂ ਨੂੰ ਕਿਉਂ ਤਿਲਾਂਜਲੀ ਦੇ ਦਿਤੀ ਸੀ ਤੇ ਉਸ ਦਾ ਨਾਂ ਲਏ ਬਿਨਾਂ ਇਹ ਵਿਚਾਰ ਹੁਣ ਫੇਰ ਕਿਉਂ ਦੁਹਰਾਏ ਜਾ ਰਹੇ ਹਨਹੈਰਾਨੀ ਤੱਦ ਹੁੰਦੀ ਹੈ ਜਦੋਂ, ਦੂਸਰੇ ਪਾਸੇ ਉਹ ਛੇਵੀਂ ਤੇ ਸਤਵੀਂ ਕਾਂਗਰਸ ਵਿਚਲੀਆਂ ਕੌਮਾਤਰੀ ਦੀਆਂ ਸਾਰੀਆਂ ਪਾਲਸੀਆਂ ਨੂੰ ਠੀਕ ਸਿੱਧ ਕਰਦਾ ਹੋਇਆ ਸਟਾਲਿਨ ਦੀ ਪਰਸੰਸਾ ਦੇ ਪੁੱਲ ਬੰਨ੍ਹਦਾ ਹੈ1935 ਦੇ ਸ਼ੁਰੂ ਵਿਚ ਹੀ ਇਕ ਅੰਗਰੇਜ਼ੀ ਲੇਖ "ਭਾਰਤ ਵਿਚ ਸਾਮਰਾਜਵਾਦ-ਵਿਰੋਧੀ ਲਹਿਰ ਦੀਆਂ ਸਮੱਸਿਆਵਾਂ" ਕੌਮਾਤਰੀ ਦੇ ਪਰਚੇ ਇਨਪਰੈਕੋਰ (9 ਮਾਰਚ, 1935) ਵਿਚ ਛਾਪਿਆ ਗਿਆਇਸ ਵਿਚ 1930-35 ਤੱਕ ਭਾਰਤੀ ਕਮਿਊਨਿਸਟਾਂ ਦੇ ਸੰਕੀਰਨਤਾਵਾਦ (ਸੈਕਟੇਰੀਅਨਿਜ਼ਮ) ਦੀ ਤਿੱਖੀ ਆਲੋਚਨਾ ਕੀਤੀ ਗਈ ਤੇ ਉਹਨਾਂ ਨੂੰ ਮੱਤ ਵੀ ਦਿਤੀ ਗਈਪਰ ਇਸ ਗੱਲ ਤੋਂ ਬਿਲਕੁਲ ਹੀ ਚੁੱਪ ਵੱਟੀ ਰਖੀ ਗਈ ਕਿ ਇਹ ਲਾਈਨ ਤਾਂ ਇਹੋ ਜਿਹੇ ਹੀ ਇਕ ਲੇਖ ਵਿਚ ਤੇ ਇਸੇ ਪਰਚੇ ਵਿਚ ਸੱਤ ਸਾਲ ਪਹਿਲਾਂ, ਭਾਰਤੀ ਕਮਿਊਨਿਸਟਾਂ ਨੂੰ ਦਿਤੀ ਗਈ ਸੀਹਾਂ, ਇਕ ਗੱਲ ਜ਼ਰੂਰ ਸੀ (ਜਿਸ ਨੂੰ ਹੁਣ ਕੌਮਿਨਟਰਨ ਗ਼ਲਤੀ ਕਹਿੰਦੀ ਸੀ) ਭਾਰਤੀ ਕਮਿਊਨਿਸਟਾਂ ਨੇ ਇਸ ਨੂੰ ਇਮਾਨਦਾਰੀ ਨਾਲ ਇਨਬਿਨ ਲਾਗੂ ਕਰਕੇ 'ਕੌਮਾਤਰੀਵਾਦ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਜ਼ਰੂਰ ਦਿਤਾ ਸੀ!! ਪੂਰੇ ਸੱਤ ਸਾਲ ਉਹ ਇਸ ਉਤੇ (ਭਾਵ ਕੌਮਿਨਟਰਨ ਦੇ ਸਿਧਾਂਤਕਾਰਾਂ ਦੀ ਅਕਲ ਉੱਤੇ) ਸ਼ੱਕ ਕਰਨ ਦੀ ਬਜਾਏ ਆਪਣੀ ਨਾਕਾਮਯਾਬੀ ਦਾ ਕਾਰਨ ਆਪਣੀ ਬੇਅਕਲੀ ਤੇ ਜਥੇਬੰਦਕ ਮਸਲਿਆਂ ਵਿਚ ਹੀ ਢੂੰਡਦੇ ਰਹੇ ਆਖ਼ਰ ਸਿਧਾਂਤ ਤਾਂ ਬਿਲਕੁਲ ਠੀਕ ਸੀ ਕਿਉਂਕਿ ਇਹ ਕੌਮਿਨਟਰਨ ਵਲੋਂ ਦਿਤਾ ਗਿਆ ਸੀ; ਗਲਤ ਸੀ ਤਾਂ ਉਹਨਾਂ ਦਾ ਅਮਲ!!
ਪਰ ਹੁਣ ਮਸਲਾ ਹੋਰ ਖੜ੍ਹਾ ਹੋਇਆ ਕਿ ਦਮਿਤਰੋਵ ਦੀ ਨਵੀਂ ਲਾਈਨ ਭਾਰਤ ਵਿਚ ਠੋਸ ਤੌਰ ਉਤੇ ਕਿਵੇਂ ਲਾਗੂ ਕੀਤੀ ਜਾਵੇ? (ਆਪਣੇ 1928-29 ਦੇ ਮਜ਼ਦੂਰ-ਕਿਸਾਨ ਪਾਰਟੀ ਦੇ ਤਜਰਬੇ ਨੂੰ ਉਹ ਭੁੱਲ ਚੁੱਕੇ ਸਨਇਸ ਸਮੱਸਿਆ ਉਪਰ ਵੀ ਭਾਰਤੀ ਕਮਿਊਨਿਸਟਾਂ ਨੂੰ ਆਪਣਾ ਮੱਥਾ ਨਾ ਮਾਰਨਾ ਪਿਆਦੱਤ-ਬਰੈਡਲੇ ਵਲੋਂ ਦਮਿਤਰੋਵ ਦੇ ਵਿਚਾਰਾਂ (ਅਸਲ ਵਿਚ ਲੈਨਿਨ ਦੇ) ਉਤੇ ਆਧਾਰਤ ਥੀਸਸ, ਬਰਤਾਨਵੀ ਸਾਥੀਆਂ ਨੇ ਤਿਆਰ ਕਰ ਦਿਤਾਹੁਣ ਉਹ ਵੇਲਾ ਆ ਗਿਆ ਜਦੋਂ ਨਹਿਰੂ ਤੇ ਗਾਂਧੀ ਸਰਮਾਏਦਾਰੀ ਦੇ ਏਜੰਟ ਤੇ ਅਸਲੀ ਆਜ਼ਾਦੀ ਦੇ ਰਾਹ ਵਿਚ ਰੋੜਾ ਸਨਹੁਣ ਸਾਰਾ ਜ਼ੋਰ ਸਾਮਰਾਜ ਦਾ ਵਿਰੋਧ ਕਰਨ ਉਪਰ ਸੀਹੁਣ ਹਿਦਾਇਤ ਸਾਮਰਾਜ-ਵਿਰੁੱਧ ਸਾਝਾਂ ਫ਼ਰੰਟ ਬਣਾਉਣ ਦੀ ਸੀ, ਖੱਬੇ ਕਾਂਗਰਸੀਆਂ ਨੂੰ 'ਲੋਕ-ਕਚਹਿਰੀ ਵਿਚ ਨੰਗਾ ਕਰਨ' ਦੀ ਨਹੀਂ ਸੀਸਾਂਝੇ ਫ਼ਰੰਟ ਦੇ ਦਾਅਪੇਚ ਕੌਮੀ ਕਾਂਗਰਸ ਦੇ ਅੰਦਰ ਦਾਖ਼ਲ ਹੋ ਕੇ ) ਵਿਅਕਤੀਗਤ ਰੂਪ ਵਿਚ ਜਾਂ ਜਥੇਬੰਦਕ ਰੂਪ ਵਿਚ) ਲਾਗੂ ਹੋ ਸਕਦੇ ਸਨਇਨਪਰੈਰਕੋ ਵਿਚ ਛਪੇ (ਉਪਰ ਦੱਸੇ) ਲੇਖ ਵਿਚ ਇਸ ਨੂੰ ਇੰਜ ਸਪੱਸ਼ਟ ਕੀਤਾ ਗਿਆਂ:
"
ਭਾਰਤ ਵਿਚ ਅਨੇਕ ਟਰੇਡ ਯੂਨੀਅਨਾਂ, ਅਨੇਕ ਸਾਮਰਾਜਵਾਦ-ਵਿਰੋਧ ਜਥੇਬੰਦੀਆਂ, ਖੱਬੇ ਨੌਜਵਾਨਾਂ ਦੀਆਂ ਜਥੇਬੰਦੀਆਂ ਹਨ, ਜੋ ਕੌਮੀ ਸੁਧਾਰਵਾਦ ਵੱਲ ਕਿਸੇ ਨਾ ਕਿਸੇ ਹੱਦ ਤੱਕ ਗ਼ੈਰ-ਮੇਲਮਿਲਾਪੀ ਰਵਈਆਂ ਅਪਣਾਉਂਦਿਆਂ ਜਨਤਾ ਲਈ ਖਿੱਚ ਦੇ ਕੇਂਦਰ ਵਾਲੀ ਭੂਮਿਕਾ ਨਿਭਾ ਸਕਦੀਆਂ ਹਨਜਨਤਾ ਸਾਮਰਾਜਵਾਦੀ ਜਾਬਰਾਂ ਵਿਰੁੱਧ ਦੇਸ ਦੀ ਆਜ਼ਾਦੀ ਲਈ ਸਚਮੁੱਚ ਕਾਰਗਰ ਸੰਗਰਾਮ ਦੀ ਮੰਗ ਕਰਦੀ ਹੈਭਾਰਤ ਵਿਚ ਅਨੇਕ ਜਥੇਬੰਦੀਆਂ ਅਜਿਹੀਆਂ ਹਨ ਜਿਨ੍ਹਾਂ ਵਿਚ ਕਮਿਊਨਿਸਟ ਵੀ ਸ਼ਾਮਲ ਹਨਉਹ ਕੌਮੀ ਸੁਧਾਰਵਾਦ ਨੂੰ ਪਰਭਾਵਹੀਣ ਬਣਾਉਣ ਲਈ ਜਨਤਾ ਵਿਚ ਆਪਣਾ ਕੰਮ ਵਿਕਸਤ ਕਰ ਸਕਦੇ ਹਨ, .. ਸਾਰੀ ਹਾਲਤ ਇਸ ਗੱਲ ਦੀ ਗਵਾਹ ਹੈ ਕਿ ਇਹਨਾਂ ਜਥੇਬੰਦੀਆਂ ਦਾ ਬਲ ਅਤੇ ਪਰਭਾਵ ਉਸ ਸੂਰਤ ਵਿਚ ਬੇਹੱਦ ਵਧ ਜਾਵੇਗਾ ਜੇ ਜਥੇਬੰਦੀਆਂ ਵਜੋਂ ਉਹ (ਭਾਵ ਭਾਰਤੀ ਕਮਿਊਨਿਸਟ) ਸਮੂਹਕ ਮੈਂਬਰਸ਼ਿਪ ਦੇ ਆਧਾਰ ਉਤੇ ਕਾਂਗਰਸ ਦੀਆਂ ਸਥਾਨਕ ਜਥੇਬੰਦੀਆਂ ਵਿਚ ਸ਼ਾਮਿਲ ਹੋ ਜਾਣ, ਜਦੋਂ ਕਿ ਆਪਣੀ ਆਜ਼ਾਦੀ ਅਤੇ ਆਪਣੀ ਨੁਹਾਰ ਬਣਾਈ ਰੱਖਣ।"
ਸਾਮਰਾਜ ਦੀ ਮਿੱਤਰ ਤੇ ਭਾਰਤੀ ਲੋਕਾਂ ਦੀ ਦੁਸ਼ਮਣ ਕਰਾਰ ਦੇਣ ਦੀ ਬਜਾਏ, ਹੁਣ ਕੌਮੀ ਕਾਂਗਰਸ ਦੇ ਸਾਮਰਾਜ-ਵਿਰੋਧੀ ਸੀਮਤ ਰੋਲ ਨੂੰ ਸਵੀਕਾਰ ਕੀਤਾ ਗਿਆਦੱਤ-ਬਰੈਡਲੇ ਨੇ ਆਪਣੇ ਥੀਸਸ (ਜੋ 29 ਫ਼ਰਵਰੀ, 1936 ਨੂੰ ਇਨਪਰੈਕੋਰ ਵਿਚ ਛਪਿਆ ਤੇ ਜਿਸ ਦੀ ਕਾਪੀ ਛੱਪਣ ਤੋਂ ਪਹਿਲਾਂ ਭਾਰਤੀ ਕਮਿਊਨਿਸਟਾਂ ਨੂੰ ਭੇਜੀ ਗਈ) ਵਿਚ ਲਿਖਿਆ:
"
ਨੈਸ਼ਨਲ ਕਾਂਗਰਸ ਸਾਮਰਾਜਵਾਦ-ਵਿਰੋਧੀ ਜਨਤਕ ਮੋਰਚੇ ਦੀ ਸਾਕਾਰਤਾ ਦੇ ਕੰਮ ਵਿਚ ਮਹਾਨ ਅਤੇ ਮੋਹਰੀ ਭੂਮਿਕਾ ਨਿਭਾ ਸਕਦੀ ਹੈਇਹ ਵੀ ਸੰਭਵ ਹੈ ਕਿ ਨੈਸ਼ਨਲ ਕਾਂਗਰਸ ਆਪਣੀ ਜਥੇਬੰਦੀ ਅਤੇ ਆਪਣੇ ਪਰੋਗਰਾਮ ਦੀ ਹੋਰ ਤਬਦੀਲੀ ਰਾਹੀਂ ਸਾਮਰਾਜਵਾਦ-ਵਿਰੋਧੀ ਜਨਤਕ ਮੋਰਚੇ ਦੀ ਸਾਕਾਰਤਾ ਦਾ ਰੂਪ ਹੀ ਬਣ ਜਾਵੇ, ਕਿਉਂਕਿ ਇਹ ਯਥਾਰਥ ਹੈ ਜਹੀਦਾ ਵਜ਼ਨ ਹੁੰਦਾ ਹੈ, ਨਾਂ ਦਾ ਨਹੀਂ।"
ਕਾਂਗਰਸ ਸੋਸ਼ਲਿਸਟ ਪਾਰਟੀ ਜੋ ਛੇ ਮਹੀਨੇ ਪਹਿਲਾਂ 'ਭਾਰਤੀ ਬੁਰਜੁਆਜ਼ੀ ਦੀ ਚਾਲ' ਸੀ, ਹੁਣ ਕਮਿਊਨਿਸਟਾਂ ਦੀਆਂ ਨਜ਼ਰਾਂ ਦਾ ਕੇਂਦਰ ਬਣ ਗਈਇਹ ਹੁਣ ਇਕ ਇਹੋ ਜਥੇਬੰਦੀ ਦੇ ਰੂਪ ਵਿਚ ਵੇਖੀ ਜਾਣ ਲਗ ਪਈ ਜਿਸ ਰਾਹੀਂ ਕਾਂਗਰਸ ਦੇ ਅੰਦਰ ਤੇ ਬਾਹਰ ਕੰਮ ਕੀਤਾ ਜਾ ਸਕਦਾ ਸੀ ਥੀਸਸ ਵਿਚ ਖੱਬੀਆਂ ਪਾਰਟੀਆਂ ਨੂੰ ਇਕ ਥਾਂ ਇਕੱਠਾ ਕਰਮ ਲਈ ਸਾਮਰਾਜ ਤੇ ਰਜਵਾੜਾਸ਼ਾਹੀ ਵਿਰੁੱਧ ਘਟੋ ਘਟ ਪਰੋਗਰਾਮ ਉਪਰ ਜ਼ੋਰ ਦਿਤਾ ਗਿਆ ਸੀ
"
ਕਾਂਗਰਸ ਸੋਸ਼ਲਿਸਟ, ਟਰੇਡ ਯੂਨੀਅਨਿਸਟ, ਕਮਿAਿਨਸਟ ਅਤੇ ਖੱਬੇ ਕਾਂਗਰਸੀਏ, ਇਹ ਸਭ ਦੇ ਸਭ ਮੁਕੰਮਲ ਆਜ਼ਾਦੀ ਲਈ ਸਾਮਰਾਜਵਾਦ-ਵਿਰੋਧੀ ਸੰਗਰਾਮ ਦੇ, ਵਿਕਾਸ ਦੇ ਅਤੇ ਕਾਂਗਰਸ ਸੰਵਿਧਾਨ, ਨੀਤੀ, ਜਥੇਬੰਦੀ ਤੇ ਲੀਡਰਸ਼ਿਪ ਵਿਚ ਇਹ ਮੰਤਵ ਅਗੇ ਵਧਾਉਣ ਲਈ ਤਬਦੀਲੀਆਂ ਖ਼ਾਤਰ ਸੰਗਰਾਮ ਕਰਨ ਦੇ ਇਹ ਘਟੋ-ਘੱਟ ਪਰੋਗਰਾਮ ਦੀਆਂ ਮੂਲ ਗੱਲਾਂ ਸੰਬੰਧੀ ਇਕਮੁੱਠ ਹੋਣ ਦੇ ਸਮਰਥ ਹੋਣੇ ਚਾਹੀਦੇ ਹਨ ਕਾਂਗਰਸ ਸੋਸ਼ਲਿਸਟ ਪਾਰਟੀ ਇਸ ਕਾਜ ਵਿਚ, ਮੌਜੂਦ ਕਾਂਗਰਸ ਵਿਚ ਸਾਰੇ ਗਰਮ-ਖ਼ਿਆਲ ਅੰਸ਼ਾਂ ਦੀ ਗਰੁੱਪਬੰਦੀ ਵਜੋਂ, ਖ਼ਾਸ ਕਰਕੇ ਅਹਿਮ ਭੂਮਿਕਾ ਨਿਭਾ ਸਕਦੀ ਹੈਇਹ ਗੱਲ ਸਭ ਤੋਂ ਬਹੁਤੇ ਮਹੱਤਵ ਵਾਲੀ ਹੈ ਕਿ ਕਾਂਗਰਸ ਸੋਸ਼ਲਿਸਟ ਪਾਰਟੀ ਵਿਚ ਪਰੋਗਰਾਮ ਅਤੇ ਦਾਅਪੇਚਾਂ ਦੇ ਸਵਾਲ ਸਪੱਸ਼ਟ ਕਰਨ ਲਈ ਹਰ ਯਤਨ ਕੀਤਾ ਜਾਵੇ।"
ਇੰਜ ਭਾਰਤੀ ਕਮਿਊਨਿਸਟ ਪਾਰਟੀ ਦੇ ਇਤਿਹਾਸ ਵਿਚ ਇਕ ਨਵੇਂ ਪੜਾਂਅ ਦੀ, ਇਸ ਦੇ ਵਧਣ ਫੁਲਣ ਦੇ ਪੜਾਅ ਦੀ, ਸ਼ੁਰੂਆਤ ਹੋਈ ਤੇ ਇਹ ਪੜਾਅ ਇਕ ਵਾਰ ਫੇਰ 1928 ਵਾਂਗ ਉਹਨਾਂ ਦੇ ਕਾਂਗਰਸ ਵਿਚ ਮੁੜ ਸ਼ਾਮਿਲ ਹੋਣ ਨਾਲ ਸ਼ੁਰੂ ਹੋਇਆਪਰ ਅਜੇ ਵੀ ਸਿਧਾਤਕ ਤੌਰ ਉਤੇ ਬਸਤੀਵਾਦੀ ਦੇਸਾਂ ਵਿਚ ਸਾਂਝੇ ਫ਼ਰੰਟ ਦੀ ਮਹੱਤਤਾ ਨੂੰ ਨਹੀਂ ਸੀ ਸਮਝਿਆ ਗਿਆਅਜਿਹੇ ਫ਼ਰੰਟ ਦੀ ਲੋੜ ਦਾ ਕਾਰਨ ਕੇਵਲ ਅੰਤਰ-ਰਾਸ਼ਟਰੀ ਤਬਦੀਲੀਆਂ ਨੂੰ ਸਮਝਿਆ ਗਿਆ, ਭਾਰਤ ਦੇ ਅੰਦਰੂਨੀ ਕਾਰਨ ਨਹੀਂਸੰਸਾਰ ਕਮਿਊਨਿਸਟ ਲਹਿਰ ਵਿਚ ਇਹ ਇਕ ਨਵੇਂ ਯੁਗ ਦੀ ਸ਼ੁਰੂਆਤ ਸੀ, ਪਰ ਭਾਰਤੀ ਕਮਿਊਨਿਸਟਾਂ ਲਈ ਅਜਿਹੇ ਫ਼ਰੰਟ ਦਾ ਮੋੜ ਕੇਵਲ ਦਾਅਪੇਚੀ ਹੀ ਸੀਇੰਜ ਉਹ ਬਸਤੀਵਾਦੀ ਦੇਸਾਂ ਨਾਲ ਸੰਬੰਧਤ ਲੈਨਿਨ ਦੇ ਵਿਚਾਰਾਂ ਦੇ ਸਿਧਾਤਕ ਆਧਾਰ ਨੂੰ ਸਮਝਣ ਤੇ ਵਿਕਸਤ ਕਰਨ ਤੋਂ ਅਜੇ ਵੀ ਦੂਰ ਹੀ ਰਹੇ

No comments:

Post a Comment