Saturday, July 24, 2010

ਮਿਥਿਹਾਸ ਇਤਿਹਾਸ ਤੇ ਇਤਿਹਾਸਕ ਪਦਾਰਥਵਾਦ(੨) - ਭਾਗ ਸਿੰਘ ‘ਸੱਜਣ’

ਪ੍ਰੋਹਿਤਾਂ ਨੇ ਬੜੀ ਚਲਾਕੀ ਨਾਲ ’ਕਸ਼ੱਤਰੀ’ ਤੋਂ ਦਾਨ ਦੇ ਰੂਪ ਵਿੱਚ ਬਿਨਾਂ ਕੰਮ ਕੀਤਿਆਂ ਵੇਤਨ ਲੈ ਕੇ ਲੋਕਾਂ ਨੂੰ ਇਹ ਗੱਲ ਆਖਣੀ ਸ਼ੁਰੂ ਕਰ ਦਿੱਤੀ ਕਿ ਜਿਸ ਤਰ੍ਹਾਂ ਇਸ ਸਾਲ ਦਾ ਲਾਇਆ ਬੂਟਾ ਅਗਲੇ ਜਾਂ ਅਗਲੇਰੇ ਸਾਲ ਫਲ ਦਿੰਦਾ ਹੈ, ਇਸੇ ਤਰ੍ਹਾਂ ਇਸ ਕੀਮਤੀ ਜਨਮ ਵਿੱਚ ਜੋ ਕੰਮ ਨਹੀਂ ਕਰਦੇ ਉਹਨਾਂ ਨੂੰ ਅਗਲੇ ਜਨਮ ਵਿੱਚ ਨਰਕ ਮਿਲੇਗਾ। ਜਿਹੜੇ ਲੋਕ ਇਸ ਜਨਮ ਵਿੱਚ ਸੁੱਖ ਐਸ਼-ਇਸ਼ਰਤ ਤੇ ਆਨੰਦ ਭੋਗ ਰਹੇ ਹਨ ਉਹਨਾਂ ਨੇ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ ਹੋਏ ਹਨ। ਇਹਨਾਂ ਦਾ ਇਹ ਸਿਧਾਂਤ ਮਿਹਨਤ-ਕਸ਼ ਜਨਤਾ ਨੂੰ ਵਰਗਲਾਉਣ ਵਿੱਚ ਸਫਲ ਸਿੱਧ ਹੋਇਆ। ਕਾਮ-ਗਰ ਲੋਕ (ਵੈਸ਼ ਤੇ ਸ਼ੂਦਰ) ਇਹ ਸਮਝ ਕੇ ਸਾਡੇ ਵਰਤਮਾਨ ਕਸ਼ਟਾਂ ਦਾ ਕਾਰਨ ਇਹ ਪ੍ਰੋਹਿਤ ਨਹੀਂ ਬਲਕਿ ਸਾਡਾ ਪਿਛਲਾ ਜਨਮ ਹੈ, ਇਹਨਾਂ ਪ੍ਰੋਹਿਤਾਂ ਦੀ ਸੇਵਾ ਵਿੱਚ ਜੁੱਟ ਗਏ ਇਸ ਆਸ ਨਾਲ ਕਿ ਸਾਡਾ ਅਗਲਾ ਜਨਮ ਸੁਧਰ ਜਾਵੇ। ਪ੍ਰੋਹਿਤਾਂ ਦਾ ਇਹ ’ਚਲਿੱਤਰ’ (ਟੈਕਸ ਟੂ ਐਕਸਪਲੋਆਇਟ) ਇੱਕ ਲੰਮੇ ਸਮੇਂ ਤੱਕ ਆਮ ਕੰਮ ਕਰਨ ਵਾਲੇ ਲੋਕਾਂ ਦੀ ਲੁੱਟ ਕਰਨ ਵਿੱਚ ਪ੍ਰੋਹਿਤਾਂ ਦਾ ਹਥਿਆਰ ਬਣਿਆ ਰਿਹਾ। ’ਰਾਜਾ ਹਰੀਸ਼ ਚੰਦਰ ਤੇ ਤਾਰਾ ਰਾਣੀ’ ਨਾਂ ਦੀ ਮਿਥਿਹਾਸਕ ਕਹਾਣੀ ਵੀ ਇਸੇ ਸਮੇਂ ਰਚੀ ਗਈ। ਇਸ ਕਹਾਣੀ ਦਾ ਮੰਤਵ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਜੇ ਬੰਦਾ ਰਾਜਾ ਹੋ ਕੇ ਵੀ ਕਿਸੇ ਪਾਸ ਵਿਕ ਜਾਵੇ ਤਾਂ ਉਸ ਨੂੰ ਵੀ ਆਪਣੇ ਮਾਲਕ ਦੇ ਹੁਕਮ ਦੀ ਪਾਲਣਾ ਇਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਰਾਜਾ ਹਰੀਸ਼-ਚੰਦਰ ਨੇ ਕੀਤੀ। ਰਾਜਾ ਹਰੀਸ਼ ਚੰਦਰ ਨੂੰ ਪਤਾ ਸੀ ਕਿ ਉਸ ਦੀ ਸੁਪਤਨੀ ਬੇਕਸੂਰ ਹੈ, ਉਸ ਦਾ ਪੁੱਤ ਮਾਰਿਆ ਗਿਆ, ਉਹ ਆਪ ਉਸ ਵੇਲੇ ਤਿੰਨ ਦਿਨ ਦਾ ਭੁੱਖਾ ਸੀ ਪਰ ਫਿਰ ਵੀ ਆਪਣੇ ਮਾਲਕ ਦੇ ਕਹਿਣ ਤੇ ਆਪਣੀ ਵਹੁਟੀ ਨੂੰ ਵੱਢਣ ਲਈ ਤਿਆਰ ਹੋ ਗਿਆ। ਉਸ ਦੇ ਇਸ ’ਕਰਮ’ (ਕੰਮ) ਤੋਂ ਭਗਵਾਨ ਜੀ ਬਹੁਤ ਪ੍ਰਸੰਨ ਹੋਏ ਅਤੇ ਵਿਸ਼ਣੂ ਜੀ ਨੇ ਉਸ ਦੀ ਸਾਰੀ ਨਗਰੀ ਨੂੰ ਹੀ ਸਵਰਗਾਂ ਵਿੱਚ ਥਾਂ ਦੇ ਦਿੱਤੀ।
ਹੌਲੀ-ਹੌਲੀ ਦਾਸਾਂ ਨੂੰ ਜਿੱਤ ਕੇ ਲਿਆਉਣ ਤੇ ਕਾਬੂ ਰੱਖਣ ਲਈ ਸਸ਼ਤਰ ਧਾਰੀ ਬੰਦਿਆਂ ਦੀ ਮਹਾਨਤਾ ਵਧਦੀ ਗਈ ਅਤੇ ਭਗਵਤੀ ਦੀ ਥਾਂ ਭਗਵਾਨ ਦੀ ਮਹਾਨਤਾ ਹੋ ਗਈ। ਇਸ ਰਮਾਇਣ ਵਿੱਚ ਸੀਤਾ ਨੂੰ ਘਰੋਂ ਰਾਮ ਚੰਦਰ ਦੀ ਮਰਜ਼ੀ ਨਾਲ ਕੱਢੇ ਜਾਣ ਦੀ ਗੱਲ ਦਰਸਾਉਂਦੀ ਹੈ। ਹੋਰ ਅੱਗੇ ਚੱਲ ਕੇ ਜਿਸ ਵੇਲੇ ਸ੍ਰੀ ਰਾਮ ਇੱਕ ਯੱਗ ਕਰਨ ਲੱਗੇ, ਉਸ ਸਮੇਂ ਪ੍ਰੋਹਿਤ ਨੇ ਪੁਰਾਣੇ ਰਿਵਾਜ਼ ਅਨੁਸਾਰ ਇਹ ਗੱਲ ਆਖੀ ਕਿ ਯੱਗ ਸਮੇਂ ਭਗਵਾਨ ਦੇ ਨਾਲ ਭਗਵਤੀ ਦਾ ਹੋਣਾ ਜ਼ਰੂਰੀ ਹੈ। ਐਪਰ ਸੀਤਾ ਉਸ ਸਮੇਂ ਮੌਕੇ ਤੇ ਨਹੀਂ ਸੀ। ਸੋ, ਪ੍ਰੋਹਿਤ ਨੇ ਆਪਣੇ ਨਵੇਂ ਵਿਧਾਨ ਅਨੁਸਾਰ ਸੀਤਾ ਜੀ ਦੀ ਸੋਨੇ ਦੀ ਮੂਰਤੀ ਤਿਆਰ ਕਰਵਾਈ ਅਤੇ ਰਾਮ ਚੰਦਰ ਜੀ ਕੋਲ ਰੱਖ ਦਿੱਤੀ ਅਤੇ ਇਸ ਤਰ੍ਹਾਂ ਯੱਗ ਆਰੰਭ ਦਿੱਤਾ। ਕਹਿਣ ਤੋਂ ਭਾਵ ਇਹ ਮਿਥਿਹਾਸਕ ਕਥਾ ਇਸ ਸਚਿਆਈ ਨੂੰ ਦਰਸਾਉਂਦੀ ਹੈ ਕਿ ਗੁਲਾਮਦਾਰੀ ਯੁੱਗ ਵਿੱਚ ਇਸਤਰੀ ਆਪ ਆਦਮੀ ਦੀ ਜਾਇਦਾਦ ਬਣ ਗਈ। ਇਸ ਤਰ੍ਹਾਂ ਦੂਸਰਿਆਂ ਗਣਾਂ ਦੇ ਮੁੱਲ ਲਿਆਂਦੇ ਜਾਂ ਜਿੱਤੇ ਦਾਸ-ਦਾਸੀਆਂ ਆਪਣੇ ਪ੍ਰਭੂ ਦੀ ਜਾਇਦਾਦ ਸਨ, ਉਸੇ ਤਰ੍ਹਾਂ ਭਗਵਤੀ ਜੋ ਪਹਿਲਾਂ ਪੂਜਣ ਯੋਗ ਸਮਝੀ ਜਾਂਦੀ ਸੀ, ਲੱਛਮੀ (ਜਾਇਦਾਦ: ਸੰਪਤੀ) ਬਣ ਗਈ। ’ਭਗਵਤੀ’ ਤੇ ’ਮਾਤਾਰਾਣੀ’ ਅਥਵਾ ’ਗੌਰੀ’ ਦੀ ਥਾਂ ਹੁਣ ਮੰਦਰਾਂ ਵਿੱਚ ਔਰਤਾਂ ਦੀਆਂ ਮੂਰਤੀਆਂ ਨੇ ਪ੍ਰਾਪਤ ਕਰ ਲਈ।
ਪੁਰਾਣੇ ਗਣੇਸ਼ ਤੇ ਗਣਪਤੀ ਦੀ ਥਾਂ ਉਨ੍ਹਾਂ ਦੀਆਂ ਮੂਰਤੀਆਂ (ਜਿਹੜੀਆਂ ਕਿਸੇ ਸਮੇਂ ਮਿਹਨਤ-ਕਸ਼ ਜਨਤਾ ਦੇ ਪ੍ਰਤੀਨਿਧ, ਕਿਸੇ ਸਿਆਣੇ ਕਾਰਟੂਨਿਸਟ ਨੇ ਲੋਟੂ ਜਮਾਤਾਂ ਵਿਰੁੱਧ ਕਟਾਖਸ ਤੇ ਵਿਅੰਗ ਵਜੋਂ ਪੇਸ਼ ਕੀਤੀਆਂ ਸਨ) ਨੇ ਲੈ ਲਈ। ਪ੍ਰਤੱਖ-ਸ਼ਕਤੀਆਂ ਦੀ ਪੂਜਾ ਦੀ ਥਾਂ ਮੰਦਰ ਵਿੱਚ ਪਈ ਕਿਸੇ ਇਸਤਰੀ ਦੀ ਮੂਰਤੀ ਦੇ ਨਾਲ ਹੀ ਪਿਛਲੇ ਸਮੇਂ ਇੱਕ ਸੂਰਜ ਜਿਹਾ ਬਣਾ ਦਿੱਤਾ। ਸਾਰੇ ਸੰਸਾਰ ਦੀ ਰਚਣਹਾਰ ਸ਼ਕਤੀ ਵਿਸ਼ਕਰਮਾਂ (ਵਿਸ਼ਵ ਦੀਆਂ ਹੱਥੀਂ ਮਿਹਨਤ ਕਰਕੇ ਖਾਣ ਵਾਲੀਆਂ ਸ਼੍ਰੇਣੀਆਂ) ਦੀ ਥਾਂ ਇੱਕ ਅਨੇਕਾਂ ਬਾਹਾਂ ਵਾਲਾ ਵਿਅਕਤੀ ਬਣਾ ਕੇ ਉਸ ਦੇ ਵੱਖ-ਵੱਖ ਹੱਥਾਂ ਵਿੱਚ ਔਜਾਰ ਪਕੜਾ ਦਿੱਤੇ। ਸਮਾਜ ਵਿੱਚ ਦਰਸਾਈਆਂ ਗਈਆਂ, ਸਮਾਜ ਦੀਆਂ ਤਿੰਨ ਸ਼ਕਤੀਆਂ ਪੈਦਾ ਕਰਨਾ, ਵੰਡਣਾ ਤੇ ਮੁੜ ਭੋਗਣਾ (ਵਰਤਣਾ) ਨੂੰ ਵੀ ਬ੍ਰਹਮਾਂ ਵਿਸ਼ਣੂ ਤੇ ਮਹਾਂਦੇਵ ਦੀਆਂ ਮੂਰਤੀਆਂ ਦੀ ਸ਼ਕਲ ਵਿੱਚ ਮੰਦਰਾਂ ਵਿੱਚ ਰੱਖ ਦਿੱਤਾ ਅਤੇ ਇਹਨਾਂ ਮੂਰਤੀਆਂ ਨੂੰ ਹੀ ਅਸਲ ਸ਼ਕਤੀਆਂ ਦੱਸਣ ਲਈ ਅਨੇਕਾਂ ਮਨ-ਘੜਤ ਤੇ ਊਂਟ-ਪਟਾਂਗ ਕਥਾ-ਕਹਾਣੀਆਂ ਨਾਲ ਜੋੜ ਦਿੱਤਾ। ਇਹ ਹੈ ਉਸ ਸਮੇਂ ਦੀਆਂ ਵਿਹਲੜ ਸ਼੍ਰੇਣੀਆਂ ਦੀ ਕਾਰਕਰਦਗੀ।
’ਰਾਮ’ ਨੇ ਇੱਕ ਸਮੇਂ ਦੇ ਇੱਕਾ-ਅਧਿਕਾਰੀ ਗਣਪਤੀਆਂ ਵਿਰੁੱਧ ਨਵੇਂ ਨਰੇਸ਼ਾਂ ਵਾਲੇ ਨਿੱਜੀ ਜਾਇਦਾਦ ਅਤੇ ਟੱਬਰ ਤੇ ਅਧਾਰਤ ਪ੍ਰਬੰਧ ਦਾ ਆਗੂ ਹੈ ਅਤੇ ਕਿਰਤ ਨੂੰ ਮਹਾਨਤਾ ਦੇਣ ਵਾਲਾ ਅਤੇ ਵਿਹਲੜ ਲੋਕ (ਗਣ-ਪਤੀਆਂ) ਦਾ ਵਿਰੋਧੀ ਹੈ। ਇਸੇ ’ਰਾਮ’ ਨੂੰ ਅੱਜ ਦੀਆਂ ਵਿਹਲੜ ਜਮਾਤਾਂ ’ਰੱਬੀ’ ਅਵਤਾਰ ਜਾਂ ਸ੍ਰਿਸ਼ਟੀ ਦਾ ਪਾਲਣਹਾਰ ਜਾਂ ਵਿਸ਼ਣੂ ਦਾ ਅਵਤਾਰ ਦੱਸ ਕੇ ਉਸ ਦੇ ਉਕਤ ਮਹਾਨ ਫਲਸਫੇ ਨੂੰ ਅਗੰਮ ਤੇ ਅਗੋਚਰ ਦੇ ਸਪੁਰਦ ਕਰਕੇ ਆਪ ਐਨ ਉਸ ਤੋਂ ਉਲਟ, ਮੁੜ ਮਿਹਨਤੀ ਲੋਕਾਂ ਦੀ ਮਿਹਨਤ ਲਈ, ’ਕਰਮ’ ਦੇ ਮਹਾਨ (ਪ੍ਰਤੱਖਵਾਦੀ) ਫਲਸਫੇ ਨੂੰ ਪਿਛਲੇ ਜਨਮ ਦੇ ਕਰਮਾਂ ਨਾਲ ਬੰਨ੍ਹਣ ਦਾ ਢਕਵੰਜ ਰਚ ਲਿਆ ਅਤੇ ਇਤਿਹਾਸ ਨੂੰ ਮਿਥਿਹਾਸ ਦੀ ਨਵੀਂ ਰੰਗਣ ਵਿੱਚ ਰੰਗ ਦਿੱਤਾ। ’ਰਾਮ’ ਨੂੰ ਪ੍ਰਤੱਖ ਮਨੁੱਖ ਸਮੇਂ ਦੀ ਜਨਤਾ ਦਾ ਆਗੂ ਦਰਸਾਉਣ ਦੀ ਥਾਂ, ਸਰਬ-ਵਿਆਪੀ-ਰੱਬ ਭਾਵ ਸਰਬ ਸ੍ਰਿਸ਼ਟੀ ਦਾ ਮਾਲਕ ਦੱਸ ਕੇ ਨਵੇਂ ਦਾਸਾਂ ਦੇ ਪ੍ਰਭੂਆਂ, ਗੁਲਾਮਦਾਰਾਂ ਨੂੰ ’ਰਾਮ’ ਦਾ ਰੂਪ ਤੇ ਰਾਮ ਨੂੰ ਉਹਨਾਂ ਦਾ ਰੂਪ ਦੱਸਣ ਲੱਗ ਪਏ। ਪ੍ਰਭੂ ਅਤੇ ਰਾਮ ਦੋ ਸ਼ਬਦਾਂ ਦੇ ਅੰਤਰ ਨੂੰ ਮਿਟਾ ਕੇ ਦੋਹਾਂ ਨੂੰ ਇੱਕ ਦੂਜੇ ਵਿੱਚ ਰਲਾ-ਮਿਲਾ ਦਿੱਤਾ। ਇਸ ਨਵੇਂ ਲੁਟੇਰੇ ਪ੍ਰਬੰਧ ਨੂੰ ਅਸੀਂ ਉਪਨਿਸ਼ਦਕ ਧਰਮ ਜਾਂ ਪ੍ਰਹਿਤਵਾਦ ਆਖਾਂਗੇ।
ਪੈਦਾਵਾਰੀ ਦੇ ਸੰਦ ਤੇ ਸਾਧਨ ਲਗਾਤਾਰ ਉਨਤੀ ਕਰਦੇ ਗਏ। ਬੰਦੇ ਨੇ ਆਪਣੀ ਸਵਾਰੀ ਲਈ ਘੋੜੇ ਅਤੇ ਹਲ ਖਿੱਚਣ ਲਈ ਬਲਦ ਦੀ ਵਰਤੋਂ ਅਰੰਭ ਦਿੱਤੀ। ਇਨ੍ਹਾਂ ਨਵਿਆਂ ਸੰਦਾਂ ਤੇ ਸਾਧਨਾਂ ਦੀ ਉਪਜ ਨੇ ਬੰਦਿਆਂ ਪਾਸੋਂ ਹਲ ਖਿਚਾਉਣ ਤੇ ਬੰਦਿਆਂ ਨੂੰ ਭਾਰ ਚੁਕਾ ਕੇ ਚੀਜ਼ ਨੂੰ ਇੱਧਰ-ਉੱਧਰ ਲਿਜਾਣ ਦੇ ਕੰਮ ਨੂੰ ਹਾਸੋ-ਹੀਣਾ ਬਣਾ ਦਿੱਤਾ। ਪਸ਼ੂਆਂ ਤੋਂ ਭਾਰ ਢੋਣ, ਹਲ ਖਿਚਵਾਉਣ ਦੀ ਤਕਨੀਕ ਆ ਜਾਣ ਨਾਲ ਇੱਕ ਵਿਅਕਤੀ ਲਈ ਕਈ ਵਿਅਕਤੀਆਂ ਜਿੰਨਾ ਕੰਮ ਕਰਨਾ ਸੰਭਵ ਹੋ ਗਿਆ। ਜਿੱਥੇ ਇੱਕ ਆਦਮੀ ਇੱਕ ਮਣ ਭਾਰ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦਾ ਸੀ ਉੱਥੇ ਹੁਣ ਉਹੀ ਆਦਮੀ ਕਿਸੇ ਪਸ਼ੂ ਤੇ ਲੱਦ ਕੇ ਜ਼ਿਆਦਾ ਭਾਰ ਇੱਧਰ-ਉੱਧਰ ਲਿਜਾ ਸਕਦਾ ਸੀ। ਜਿੱਥੇ ਇੱਕ ਪ੍ਰੋਹਿਤ ਜਾਂ ਪ੍ਰਭੂ ਨੂੰ ਪਾਲਕੀ ਚੁੱਕਣ ਲਈ 4-5 ਆਦਮੀਆਂ ਦੀ ਜ਼ਰੂਰਤ ਸੀ, ਉੱਥੇ ਹੁਣ ਅਜਿਹਾ ਪ੍ਰਭੂ ਆਪ ਹੀ ਘੋੜੇ ਜਾਂ ਕਿਸੇ ਹੋਰ ਅਜਿਹੇ ਜਾਨਵਰ ਤੇ ਚੜ੍ਹ ਕੇ ਮੀਲਾਂ-ਬੱਧੀ ਸਫਰ ਕਰਦਾ ਸੀ। 5-7 ਆਦਮੀ ਜੋੜ ਕੇ ਹਲ ਖਿਚਾਉਣ ਦੀ ਥਾਂ ਇਸ ਹਲ ਨੂੰ ਸੌਖਿਆਂ ਹੀ ਦੋ ਬੈਲ ਖਿੱਚ ਸਕਦੇ ਸਨ। ਗੱਲ ਕੀ, ਨਵੇਂ ਸਾਧਨਾਂ ਦੀ ਵਰਤੋਂ ਨਾਲ ਇੱਕ ਮਨੁੱਖ ਉਹਨਾਂ ਪਿੜਾਂ ਵਿੱਚ ਜਿੱਥੇ ਪਸ਼ੂ ਦੀ ਵਰਤੋਂ ਹੋ ਸਕੇ, ਆਪਣੀ ਸ਼ਕਤੀ ਨਾਲੋਂ ਦਸ ਵੀਹ ਗੁਣਾਂ ਵੱਧ ਕੰਮ ਕਰਨ ਦੇ ਸਮਰੱਥ ਹੋ ਗਿਆ। ਸੋ, ਨਵਿਆਂ ਸੰਦਾਂ ਸਾਧਨਾਂ ਨੇ ਸਮਾਜ ਵਿੱਚ ਨਵੀਂ ਸੋਚ ਪ੍ਰਬਲ ਕਰ ਦਿੱਤੀ। ਮਨੁੱਖ ਤੋਂ ਪਸ਼ੂ ਦਾ ਕੰਮ ਨਾ ਲਿਆ ਜਾਵੇ ਸਗੋਂ ਮਨੁੱਖ ਰਾਹੀਂ ਪਸ਼ੂਆਂ ਤੋਂ ਕੰਮ ਲਿਆ ਜਾਵੇ। ਇਸ ਨਾਲ ਜਿਵੇਂ ਅਸੀਂ ਪਹਿਲੇ ਦੱਸ ਚੁੱਕੇ ਹਾਂ, ਸਮਾਜ ਵਿੱਚ ਦੋ ਪ੍ਰਕਾਰ ਦੀ ਵਿਚਾਰਧਾਰਾ ਉਭਰ ਕੇ ਸਾਹਮਣੇ ਆ ਗਈ। ਇੱਕ ਪ੍ਰਤੱਖਵਾਦ, ਪਦਾਰਥਵਾਦ, ਲੋਕਾਇਤਾ ਜਾਂ ਚਾਰੂਵਾਕ ਜੋ ਪ੍ਰਤੱਖ ਨੂੰ ਸੱਚ ਮੰਨਦਾ ਹੋਇਆ ਪ੍ਰੋਹਿਤਵਾਦ ਦੇ ਅਪਰਤੱਖ, ਅਗੋਚਰ, ਅਗੰਮੀ ਫਲਸਫੇ ਨੂੰ ਝੁਠਲਾਉਂਦੇ ਸੀ।
ਇਹ ਪਦਾਰਥਵਾਦੀ ਸੋਚ ਉਸ ਸਮੇਂ ਦੀਆਂ ਪੈਦਾਵਾਰ ਵਿੱਚ ਜੁਟੀਆਂ ਜਮਾਤਾਂ ਦੀ ਸੀ ਅਤੇ ਦੂਜੇ ਬੰਨ੍ਹੇ ਮਿਹਨਤ ਨਾ ਕਰਨ ਵਾਲੇ ਵਿਹਲੜ ਲੋਕ ਰਾਜੇ, ਪ੍ਰੋਹਿਤ ਤੇ ਸ਼ਾਹੂਕਾਰ ਅਤੇ ਹੋਰ ਜਾਦੂ ਟੂਣਿਆਂ ਤੇ ਅਵਾਗੌਣ ਦੇ ਆਸਰੇ ਪਲਦੇ ਲੋਕ ਇਸ ਪ੍ਰਤੱਖ ਫਲਸਫੇ ਦਾ ਵਿਰੋਧ ਕਰਦੇ ਸਨ। ਵਿਰੋਧ ਹੀ ਨਹੀਂ ਬਲਕਿ ਇਸ ਨੂੰ ਗਲਤ ਸਾਬਤ ਕਰਨ ਲਈ ਮਨ-ਘੜਤ ਕਹਾਣੀਆਂ ਅਤੇ ਹੋਰ ਹਰਬੇ-ਜਰਬੇ ਵਰਤਦੇ ਸਨ। ਜਦ ਉਹਨਾਂ ਦੇ ਇਹ ਹਥਿਆਰ ਨਾਕਾਮ ਸਿੱਧ ਹੁੰਦੇ ਇਸਦੇ ਤਾਂ ਉਹ ਵੀ ਇਸ ਪ੍ਰਤੱਖ ਫਲਸਫੇ ਨੂੰ ਬਾਹਰੀ ਤੌਰ ਤੇ ਅਪਣਾ ਕੇ ਇਸ ਦੇ ਆਪਣੇ ਢੰਗ ਨਾਲ ਅਰਥ ਕਢਦੇ ਸਨ। ਬੜੀ ਚੁਸਤੀ ਨਾਲ ਕੁਝ ਇੱਕ ਲਿਖਾਰੀਆਂ ਨੂੰ ਖ੍ਰੀਦ ਕੇ ਪਦਾਰਥਵਾਦ ਨੂੰ ਰੂਹ ਦੇ ਨਾਲ ਜੋੜ ਕੇ ਮੁੜ ਗੈਬੀ ਸ਼ਕਤੀ ਦੇ ਗੇੜ ਵਿੱਚ ਪਾ ਕੇ ਇਸ ਨੂੰ ਆਪਣੇ ਮਨੋਰਥਾਂ ਲਈ ਵਰਤਣ ਯੋਗ ਬਣਾ ਲੈˆਦੇ ਸਨ। ਅੱਜ ਤੋਂ ਸੌ ਸਾਲ ਪਹਿਲੇ ਅੱਜ ਦੀ ਲੋਟੂ ਜਮਾਤ (ਸਰਮਾਏਦਾਰ) ’ਸਮਾਜਵਾਦ’ ਜਿਸ ਵਿੱਚ ਮਿਹਨਤੀ ਜਮਾਤਾਂ ਇਸ ਲੋਟੂ ਟੋਲੇ ਤੋਂ ਮੁਕਤੀ ਪ੍ਰਾਪਤ ਕਰਦੇ ਹਨ, ਨੂੰ ਗਲਤ ਦਸਦੇ ਸਨ। ਇਹ ਜਮਾਤੀ ਸੰਘਰਸ਼ ਜਾਰੀ ਰਿਹਾ। ਕੁਝ ਇੱਕ ਦੇਸ਼ਾਂ ਨੇ ਇਸ ਲੋਟੂ ਟੋਲੇ ਨੂੰ ਭਾਂਜ ਦੇ ਕੇ ਸਮਾਜਵਾਦ ਸਥਾਪਤ ਕਰਕੇ ਦੱਸ ਦਿੱਤਾ। ਹੁਣ ਇਹ ਕਿੱਦਾਂ ਕਹਿ ਸਕਦੇ ਸਨ ਕਿ ’ਸਮਾਜਵਾਦੀ’ ਪ੍ਰਬੰਧਕ ਲੋਕਾਂ ਨੂੰ ਮਾਫਕ ਨਹੀਂ। ਸੋ, ਲੋਟੂ ਜਮਾਤਾਂ ਨੇ ਇਸੇ ਰਾਹ ਤੇ ਚੱਲ ਕੇ ਲੋਕਾਂ ਦੀ ਲੁੱਟ ਜਾਰੀ ਰੱਖਣ ਦੇ ਨਿਸ਼ਾਨੇ ਨਾਲ ਆਪਣੇ ਹੀ ਕਿਸਮ ਦਾ ’ਸਮਾਜਵਾਦ’ ਦਾ ਪ੍ਰਚਾਰ ਸ਼ੁਰੂ ਕਤਿਾ ਹੋਇਆ ਹੈ। ਸਰਮਾਏਦਾਰਾਂ ਦੀਆਂ ਪ੍ਰਤੀਨਿਧ ਪਾਰਟੀਆਂ ਵੀ ’ਸਮਾਜਵਾਦ’ ਦੇ ਹਰਮਨ ਪਿਆਰੇ ਸੰਕਲਪ ਨੂੰ ਅੱਗੇ ਲੈ ਕੇ ਰਾਜ-ਸੱਤਾ ਤੇ ਭਾਰੂ ਹਨ। ਜੋ ਸਮਾਜਵਾਦ ਅੱਜ ਤੋਂ ਸਦੀ ਪਹਿਲਾਂ ਇਹਨਾਂ ਨੂੰ ਕੌੜਾ ਦਿਸਦਾ ਸੀ ਅੱਜ ਉਸ ਦੇ ਹੱਕ ਵਿੱਚ ਪ੍ਰਚਾਰ ਕਰਕੇ ਲੋਕਾਂ ਨੂੰ ਹਰ ਖੇਤਰ, ਹਰ ਮੋੜ ਤੇ ਹਰ ਪੱਧਰ ਤੇ ਵਰਗਲਾ ਰਹੀਆਂ ਹਨ। ਪ੍ਰਾਚੀਨ ਫਲਸਫੇ

ਹਿੰਦੁਸਤਾਨ ਵਿੱਚ 1200 ਬੀ. ਸੀ. ਤੋਂ ਲੈ ਕੇ 500 ਬੀ. ਸੀ. ਤੱਕ ਇਹ ਵਿਚਾਰਧਾਰਕ ਘੋਲ ਚਲਦਾ ਰਿਹਾ। ਇੱਥੇ ਕਈ ਵਿਚਾਰਧਰਾਵਾਂ ਆਪਸ ਵਿੱਚ ਖਹਿੰਦੀਆਂ ਤੇ ਖਤਮ ਹੁੰਦੀਆਂ ਰਹੀਆਂ। ਪਰ ਹਰ ਵਿਚਾਰਧਾਰਾ ਦਾ ਪਹਿਲਾ ਰੂਪ ਲਗਭਗ ਪਦਾਰਥਵਾਦੀ ਸੀ ਤੇ ਹੌਲੀ-ਹੌਲੀ ਸਮੇਂ ਦੀਆਂ ਵਿਹਲੜ ਜਮਾਤਾਂ ਨੇ ਇਸ ਵਿੱਚ ਮਨ-ਮਰਜ਼ੀ ਦਾ ਖੋਟ ਪਾ ਕੇ ਇਸ ਨੂੰ ਆਪਣੇ ਹਿੱਤਾਂ ਲਈ ਵਰਤਣ ਯੋਗ ਬਣਾ ਲਿਆ। ਇਹਨਾਂ 700 ਸਾਲਾਂ ਵਿੱਚ ਜਿਹੜੇ ਸਤ ਫਲਸਫੇ ਲੋਕਾਂ ਸਾਹਮਣੇ ਆਏ, ਉਹ ਸਾਡੇ ਉਪਰੋਕਤ ਕਥਨ ਦੀ ਸਾਖੀ ਭਰਦੇ ਹਨ। ਪਹਿਲੋ ਦੋ ਫਲਸਫੇ ਨਿਆਏ ਤੇ ਵਿਸ਼ੇਸ਼ਕਾ ਹਨ ਜਿਸ ਦੇ ਪਹਿਲੇ ਤੇ ਦੂਜੇ ਰੂਪ ਵਿੱਚ ਅਸੀਂ ਕੋਈ ਸਪੱਸ਼ਟ ਅੰਤਰ ਨਹੀਂ ਵੇਖਦੇ। ਪਰ ਨਿਆਏ-ਵਿਸ਼ੇਸ਼ਕਾ ਤੋਂ ਪਿੱਛੋਂ ’ਮਿਮਾਂਸਾ’ ਨਾਂ ਦਾ ਫਸਲਫਾ ਇੱਕ ਬੜਾ ਹੀ ਸਾਫ-ਸੁਥਰਾ ਤੇ ਸਪੱਸ਼ਟ ਫਲਸਫਾ ਹੈ। ’ਮਿਮਾਂਨਸਾ’ ਨਾਂ ਅਨੁਸਾਰ ਸਮਾਜ ਤਿੰਨ ਲੱਤਾਂ ਉੱਪਰ ਖੜਾ ਹੈ, ਇਹ ਲੱਤਾਂ ਹਨ ਧਰਮ-ਅਰਥ-ਕਾਮ ਭਾਵ ਪੈਦਾ ਕਰਨਾ, ਵੰਡਣਾ ਤੇ ਭੋਗਣਾ।
ਇਸੇ ਫਲਸਫੇ ਨੂੰ ਮੰਨ ਕੇ ਪੁਰਾਣੇ ਹਿੰਦੂ ਸਮਾਜ ਵਿੱਚ ਕੰਮ ਦੇ ਅਧਾਰ ਤੇ ਸਮਾਜ ਦੀ ਵੰਡ ਕੀਤੀ ਗਈ। ਇਸ ਸਮਾਜ ਵਿੱਚ ਹਰ ਵਿਅਕਤੀ ਆਪਣੀ ਮਨਮਰਜ਼ੀ ਦਾ ਕਿੱਤਾ ਧਾਰਨ ਕਰ ਲੈˆਦਾ ਸੀ। ਇਹ ਪ੍ਰਤਖਵਾਦੀ ਫਲਸਫਾ ਸੀ। ਇਹ ਰਾਜਿਆਂ ਤੇ ਪ੍ਰੋਹਿਤਾਂ ਦੀ ਲੁਟ ਦੇ ਮੂਲ ਅਧਾਰ ਨੂੰ ਉਡਾ ਦਿੰਦਾ ਸੀ। ਜਦ ਇਹ ਫਲਸਫਾ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਤਾਂ ਇਸੇ ਪ੍ਰਣਾਲੀ ਨੂੰ ਮੰਨਣ ਵਾਲੇ ਇੱਕ ਫਿਲਾਸਫਰ ਨੇ ਇਸ ਵਿੱਚ ਇੱਕ ਵਾਧਾ ਇਹ ਆਖ ਕੇ ਕਰ ਦਿੱਤਾ ਕਿ ਮੇਰੇ ਗੁਰੂ ਨੂੰ ਇੱਕ ਭੁਲੇਖਾ ਲੱਗਾ, ਜੋ ਇਹ ਸੀ ਕਿ ਮੇਰੇ ਗੁਰੂ ਨੂੰ ਸਮਾਜ ਦੀ ਚੌਥੀ ਲੱਤ ਨਹੀਂ ਦਿਸੀ। ਸਮਾਜ ਦੇ ਹਰ ਜਾਨਵਰ ਦੀਆਂ ਚਾਰ ਲੱਤਾਂ ਹੁੰਦੀਆਂ ਹਨ ਇਸ ਲਈ ਸਮਾਜ ਦੀਆਂ ਵੀ ਚਾਰ ਲੱਤਾਂ ਹਨ। ਸਮਾਜ ਦੀਆਂ ਤਿੰਨ ਲੱਤਾਂ ਪ੍ਰਤੱਖ ਹਨ ਪਰ ਚੌਥੀ ਲੱਤ ਪ੍ਰਤੱਖ ਨਹੀਂ। ਇਹ ਕਿਹੜੀ ਲੱਤ ਹੈ? ਇਹ ਹੈ ’ਮੁਕਤੀ’ (ਛੁਟਕਾਰਾ, ਅਜ਼ਾਦੀ) ਇਸੇ ਮੁਕਤੀ ਸ਼ਬਦ ਵਿੱਚ ਲਟੇਰੀਆਂ ਜਮਾਤਾਂ ਦੀ ਲੁੱਟ ਦਾ ਰਾਜ ਛੁਪਿਆ, ਰੂਹ ਦੀ ਮੁਕਤੀ ਨਾਲ ਜੋੜ ਦਿੱਤਾ। ਰੂਹ ਨੂੰ ਮੁਕਤ ਕਰਾਉਣ ਵਾਲੇ ਪ੍ਰੋਹਿਤ ਅਤੇ ਮੁਕਤੀ ਦਾਤੇ ’ਰੱਬ’ ਦੀ ਹੋਂਦ ਸਾਹਮਣੇ ਆ ਗਈ। ਇਸ ਫਲਸਫੇ ਦਾ ਦੂਜਾ ਰੂਪ ਰਾਜਿਆਂ, ਪ੍ਰੋਹਿਤਾਂ ਦੇ ਲਾਭਾਂ ਦੇ ਅਨੁਕੂਲ ਬਣ ਗਿਆ। ਸੋ ਅੱਜ ਸਾਡੇ ਸਾਹਮਣੇ ਇਸ ਫਲਸਫੇ ਦੇ ਦੋ ਰੂਪ ਹਨ, ਪੂਰਵ ਮਿਮਾਂਨਸਾ ਤੇ ਉੱਤਰ ਮਿਮਾਂਨਸਾ ਭਾਵ ਪਿੱਛੋਂ ਬਣਿਆ ਮਿਮਾਂਨਸਾ। ਉੱਤਰ ਮਿਮਾਂਨਸਾ ਦੀ ਆਮਦ ਨੇ ਲੁੱਟ ਦੇ ਸਾਰੇ ਯੋਗ ਬੰਦ ਦਰਵਾਜ਼ੇ ਫਿਰ ਖੋਲ੍ਹ ਦਿੱਤੇ। ਥੋੜ੍ਹੀ ਦੇਰ ਬਾਅਦ ਹੀ ਇੱਕ ਹੋਰ ਫਲਸਫਾ ’ਯੋਗ’ ਲੋਕਾਂ ਸਾਹਮਣੇ ਆਇਆ। ਇਸ ਯੋਗ ਦੇ ਫਲਸਫੇ ਅਨੁਸਾਰ ਮਨੁੱਖ ਦਾ ਅਸਲ ਰੂਪ ਇਸ ਦਾ ਸਰੀਰ ਹੀ ਹੈ: ਸਰੀਰਕ ਯੋਗਤਾ ਵਧਾਈ ਜਾਵੇ। ਇਸ ਨੂੰ ਕਸਰਤ ਰਾਹੀਂ ਰਿਸ਼ਟ-ਪੁਸ਼ਟ ਰੱਖਣਾ ਤੇ ਇਸ ਤਰ੍ਹਾਂ ਸਮਾਜ ਦੀ ਪੈਦਾਵਾਰ ਸ਼ਕਤੀ ਨੂੰ ਨਰੋਆ ਕਰਨਾ ਮਨੁੱਖ ਦਾ ਅਸਲ ਕੰਮ ਹੈ। ਪਰ ਕੁਝ ਦੇਰ ਪਿੱਛੋਂ ਹੀ ਇਹ ਯੋਗ ਫਲਸਫਾ ਵੀ ਲੋਟੂਆਂ ਦੀ ਖੋਟ ਦਾ ਸ਼ਿਕਾਰ ਹੋ ਗਿਆ ਅਤੇ ਦੋ ਧਰਾਵਾਂ ਵਿੱਚ ਵਟ ਗਿਆ-ਇੱਕ ਸਹਿਜ-ਯੋਗ ਤੇ ਦੂਜਾ ਹਠ-ਯੋਗ।
ਸਹਿਜ ਯੋਗ ਦਾ ਅਰਥ ਹੈ ਸਧਾਰਣ ਸਰੀਰਕ ਕਸਰਤ ਕਰਨਾ ਤੇ ਇਸ ਤਰ੍ਹਾਂ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣਾ। ਹਠ-ਯੋਗ-ਵਿਅਕਤੀ ਆਪਣੇ ਕਿਸੇ ਇੱਕ ਅੰਗ ਨੂੰ ਜਾਂ ਇੱਕ ਅਮਲ ਨੂੰ ਏਨਾ ਵਿਕਸਤ ਕਰ ਲੈˆਦਾ ਹੈ ਜੋ ਲੋਕਾਂ ਲਈ ਕਰਾਮਾਤ ਦਿਸਣ ਲੱਗ ਪੈˆਦਾ ਹੈ ਜਿਵੇਂ ਕੁੰਭਕ (ਪੇਟ ਨੂੰ ਏਨਾ ਕਸ ਦੇਣਾ ਕਿ ਕਈ ਮਣ ਭਾਰ ਹੇਠ ਵੀ ਨਾ ਦੱਬ ਸਕੇ ਜਾਂ ਸਮਾਧੀ-ਜਿਸ ਵਿੱਚ ਆਦਮੀ ਆਪਣੇ ਸਾਹ ਨੂੰ ਰੋਕਦਾ-ਰੋਕਦਾ ਅਧ-ਮੋਇਆ ਜਿਹਾ ਹੋ ਕੇ ਕਈ-ਕਈ ਦਿਨ ਬਿਨਾ ਖਾਣ ਪੀਣ ਤੋਂ ਜੀਅ ਸਕਦਾ ਹੈ, ਜਿਸ ਨੂੰ ਅੰਗਰੇਜ਼ੀ ਵਿੱਚ (ਹਾਈਬਰਨੇਸ਼ਨ ਕਿਹਾ ਜਾਂਦਾ ਹੈ)। ਜਾਂ ਸੁੰਘਣ, ਦੇਖਣ ਜਾਂ ਛੂਹਣ ਕਿਸੇ ਇੱਕ ਗਿਆਨ ਇੰਦਰੇ ਨੂੰ ਨਿਤਾ-ਪ੍ਰਤੀ ਦੇ ਅਭਿਆਸ ਨਾਲ ਉੱਨਤ ਕਰ ਲੈਣਾ ਇਤਿਆਦਿ। ਹੌਲੀ-ਹੌਲੀ ਇਸ ਫਲਸਫੇ ਵਿੱਚ ਵੀ ਜਿਵੇਂ ਅਸੀਂ ਉੱਪਰ ਲਿਖਿਆ ਹੈ, ਖੋਟ ਆ ਰਲਿਆ ਅਤੇ ਇਸ ’ਯੋਗ’ ਨੂੰ ’ਜੋਗ’ ਦਾ ਨਾਂ ਦੇ ਦਿੱਤਾ ਗਿਆ। ਇਸ ਦਾ ਮਤਲਬ ਸੀ ਕਿ ਸਮਾਧੀ ਲਾ ਕੇ ਅੰਤਰ-ਧਿਆਨ ਹੋਇਆ ਜਾਵੇ ਅਤੇ ਆਤਮਾ (ਰੂਹ) ਨੂੰ ਪ੍ਰਮਾਤਮਾ ਨਾਲ ਜੋੜਿਆ ਜਾਵੇ ਅਤੇ ਇਸ ਨੂੰ ਹਠ-ਯੋਗ ਦੀ ਆੜ ਲੈ ਕੇ ਕਰਾਮਾਤਾਂ ਨਾਲ ਬੰਨ੍ਹ ਦਿੱਤਾ।
ਇਸ ਫਲਸਫੇ ਪਿੱਛੋਂ ਹਿੰਦੁਸਤਾਨ ਦੇ ਉਸ ਸਮੇਂ ਦੇ ਇੱਕ ਬਹੁਤ ਵੱਡੇ ਵਿਗਿਆਨੀ ਮਹਾਂਪੁਰਸ਼ ਨੇ ਮੁੜ ਨਵੇਂ ਸਿਰੇ ਪਦਾਰਥਵਾਦੀ ਫਲਸਫੇ ਨੂੰ ਸਾਹਮਣੇ ਲਿਆਂਦਾ। ਉਸ ਨੇ ਸਿੱਧ ਕਰ ਦਿੱਤਾ ਕਿ ਸਾਰੀ ਪ੍ਰਾਕਿਰਤੀ ਵੱਖ-ਵੱਖ ਤੱਤਾਂ ਦੇ ਛੋਟੇ-ਛੋਟੇ ਕਣਾਂ ਦਾ ਸੰਗਠਨ ਹੈ। ਇਹ ਵੱਖੋ-ਵੱਖ ਵਸਤਾਂ ਦੇ ਕਣ ਵੱਖਰੀ-ਵੱਖਰੀ ਮਾਤਰਾ ਵਿੱਚ ਆਪਸ ਵਿੱਚ ਜੁੜ ਕੇ ਅਨੇਕ ਪ੍ਰਕਾਰ ਦੇ ਪਦਾਰਥ ਬਣ ਜਾਂਦੇ ਹਨ। ਇਹਨਾਂ ਪਦਾਰਥਾਂ ਦੇ ਆਪੋ ਵਿੱਚ ਮੇਲ ਦੀ ਇੱਕ ਅਤਿਅੰਤ ਉੱਚ-ਪੱਧਰ ਤੇ ਇਸ ਪਦਾਰਥਕ ਵਸਤੂ ਵਿੱਚ ਚੇਤਨਾ ਪੈਦਾ ਹੋ ਜਾਂਦੀ ਹੈ। ਜਿਵੇਂ ’ਕੱਥੇ’ ਤੇ ’ਚੂਨੇ’ ਦੇ ਮੇਲ ਨਾਲ ਲਾਲ ਰੰਗ ਬਣ ਜਾਂਦਾ ਹੈ ਇਸੇ ਤਰ੍ਹਾਂ ਖਾਸ ਪ੍ਰਕਾਰ ਦੇ ਪਦਾਰਥਾਂ ਦੇ ਮੇਲ ਨਾਲ ਚੇਤਨਾ ਪੈਦਾ ਹੁੰਦੀ ਹੈ। ਇਹ ਚੇਤਨਾ ਹੀ ਜੀਵ-ਸੰਸਾਰ ਤੇ ਮਨੁੱਖ ਦੀ ਉਤਪਤੀ ਦਾ ਬੁਨਿਆਦੀ ਕਾਰਨ ਹੈ। ਪ੍ਰਾਕਿਤਕ ਪਦਾਰਥਾਂ ਦੇ ਪ੍ਰਵਿਰਤਨ ਦੇ ਨਿਯਮ ਅਟੱਲ ਹਨ। ਇਹ ਖੋਜੇ ਤੇ ਆਪਣੀ ਇੱਛਾ ਅਨੁਸਾਰ ਵਰਤੇ ਜਾ ਸਕਦੇ ਹਨ ਪਰ ਬਦਲੇ, ਘੜੇ, ਉਪਜਾਏ ਜਾਂ ਮਿਟਾਏ ਨਹੀਂ ਜਾ ਸਕਦੇ। ਇਸ ਫਲਸਫੇ ਨੂੰ ਸਾਂਖ ਆਖਦੇ ਹਨ।
ਕਈ ਲੋਕ ਇਸ ਫਲਸਫੇ ਦੇ ਬਾਨੀ ਨੂੰ ਕਲਾਢ (ਕਣਾਂ ਦੇ ਸਿਧਾਂਤ ਵਾਲਾ) ਵੀ ਆਖਦੇ ਹਨ ਪਰ ਉਸ ਦਾ ਅਸਲ ਨਾਂ ਕਪਲਮੁਨੀ ਸੀ ਤੇ ਉਸ ਨੇ ਇਹ ਫਲਸਫਾ ਜੋ ਪ੍ਰੋਹਿਤਵਾਦ ਤੇ ਸੱਟ ਮਾਰਦਾ ਸੀ, ਹਿੰਦੁਸਤਾਨ ਦੇ ਮੈਦਾਨਾਂ ਤੋਂ ਦੁਰ ਬ੍ਰਹਮ-ਪੁੱਤਰ ਨਦੀ ਦੇ ਕਿਨਾਰੇ (ਇਹ ਸਥਾਨ ਅੱਜ ਲਾਸਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਤਿੱਬਤ ਦੀ ਰਾਜਧਾਨੀ ਹੈ) ਬੈਠ ਕੇ ਲਿਖਿਆ। ਇਸ ਇਨਕਲਾਬੀ ਫਲਸਫੇ ਨੇ ਪਹਿਲੇ ਬ੍ਰਾਹਮਣਵਾਦੀ ਫਲਸਫੇ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਪਦਾਰਥਵਾਦ ਜੋ ਹੁਣ ਤੱਕ ਪ੍ਰਤੱਖਵਾਦੀ ਹੁੰਦਾ ਹੋਇਆ ਵੀ ਹਰ ਸੈਅ ਦੀ ਪੂਰੀ ਵਿਆਖਿਆ ਕਰਨ ਵਿੱਚ ਪੂਰਾ ਨਹੀਂ ਸੀ ਉਤਰਦਾ, ਉਸ ਨੂੰ ਵਿਗਿਆਨਕ ਰੂਪ ਦੇ ਦਿੱਤਾ। ਐਪਰ ਕਪਲਮੁਨੀ ਦੇ ਚਲਾਣੇ ਤੋਂ 200 ਸਾਲ ਬਾਅਦ ਉਸ ਦੇ ਇੱਕ ਨਾਮ ਲੇਵਾ ਨੇ ਮੁੜ ਉਹੀ ਗੱਲ ਕੀਤੀ ਜੋ ਮਿਮਾਂਨਸਾ ਪ੍ਰਣਾਲੀ ਨਾਲ ਹੋਈ ਸੀ। ਉਸ ਨੇ ਸਾਂਖ ਦੇ ਇਸ ਫਲਸਫੇ ਨੂੰ ਤਾਂ ਨਹੀਂ ਝੁਠਲਾਇਆ ਪਰ ਨਾਲ ਇਹ ਆਖ ਦਿੱਤਾ ਕਿ ਮੇਰੇ ਗੁਰੂ ਨੂੰ ਪਦਾਰਥਕ ਕਣਾਂ ਦਾ ਤਾਂ ਗਿਆਨ ਸੀ ਪਰ ਉਹ ਇੱਕ ਹੋਰ ਅਣ-ਪਦਾਰਥਕ ’ਪੁਰਸ਼ ਕਣਾਂ’ ਬਾਰੇ ਨਹੀਂ ਜਾਣ ਸਕਿਆ। ਪਦਾਰਥਕ ਕਣਾਂ ਬਾਰੇ ਅਸੀਂ ਆਪਣੇ ਗਿਆਨ ਇੰਦਰੀਆਂ ਰਾਹੀਂ ਜਾਣ ਸਕਦੇ ਹਾਂ ਪਰ ਪੁਰਸ਼ਕਣਾਂ ਦਾ ਅਨੁਭਵ ਦੇਵ-ਦ੍ਰਿਸ਼ਟੀ ਨਾਲ ਹੀ ਹੋ ਸਕਦਾ ਹੈ।
ਜਿਸ ਤਰ੍ਹਾਂ ਪਦਾਰਥਕ ਕਣ ਆਪੋ ਵਿੱਚ ਜੁੜ ਕੇ ਸਰੀਰ ਬਣਾਉਂਦੇ ਹਨ ਇਸੇ ਤਰ੍ਹਾਂ ਪੁਰਸ਼ ਕਣ ਆਪਸ ਵਿੱਚ ਜੁੜ ਕੇ ਸਰੀਰ ਬਣਾਉਂਦੇ ਹਨ ਇਸੇ ਤਰ੍ਹਾਂ ਪੁਰਸ਼ ਕਣ ਆਪਸ ਵਿੱਚ ਜੁੜ ਕੇ ਰੂਹ ਬਣਾ ਦਿੰਦੇ ਹਨ ਜਿੰਨਾ ਚਿਰ ਰੂਹ ਸਰੀਰ ਵਿੱਚ ਰਹਿੰਦੀ ਹੈ ਉਤਨਾ ਚਿਰ ਬੰਦਾ ਜਿਉਂਦਾ ਰਹਿੰਦਾ ਹੈ। ਰੂਹ ਨਿਕਲ ਜਾਣ ਉਪਰੰਤ ਮਰ ਜਾਂਦਾ ਹੈ। ਇਸ ਨਾਲ ਰੂਹ ਦੀ ਅਮਰ ਹੋਂਦਾ ਦੇ ਵਿਚਾਰ ਦੇ ਮੁੜ ਆਵਾਗੌਣ ਦਾ ਪ੍ਰੋਹਿਤਵਾਦੀ ਫਲਸਫਾ ਨਵੀਂ ਸ਼ਕਲ ਦੇ ਕੇ ਲੋਕਾਂ ਵਿੱਚ ਲੈ ਆਂਦਾ ਅਤੇ ਮੁੜ ਲੋਕਾਂ ਲੁੱਟ ਨੂੰ ਪ੍ਰਾਕਿਰਤੀ ਦਾ ਹੀ ਨਿਯਮ ਸਮਝਿਆ ਜਾਣ ਲੱਗਾ। ਇਸ ਉਪਰੰਤ ਭਗਵਾਨ ਮਹਾਂਵੀਰ ਨੇ ਵੈਦਿਕ ਪਦਾਰਥਵਾਦ ਜੋ ਪਹਿਲੇ ਸਾਰੇ ਪਦਾਰਥਵਾਦੀ ਫਲਸਫਿਆਂ ਦਾ ਅਧਾਰ ਸੀ, ਨੂੰ ਵੀ ਰੱਦ ਕਰਕੇ ਪਹਿਲੇ ਕਪਲਮੁਨੀ ਵਾਲੇ ਸਾਂਖ ਦੇ ਅਧਾਰ ਉੱਤੇ ਇੱਕ ਨਰੋਆ ਪਦਾਰਥਵਾਦੀ ਫਲਸਫੇ ਦੀ ਸਿਰਜਣਾ ਕੀਤੀ। ਥੋੜ੍ਹੇ ਚਿਰ ਪਿੱਛੋਂ ਹੀ ਰਾਜਿਆਂ ਤੇ ਪ੍ਰਹਿਤਾਂ ਨੇ ਇਸ ਵਿੱਚ ਖੋਟ ਲਿਆ ਮਿਲਾਇਆ ਤੇ ਮਹਾਂਵੀਰ ਦੇ ਫਲਸਫੇ ਨੂੰ ਮੰਨਣ ਵਾਲੇ ਦੋ ਧਰਾਵਾਂ ਵਿੱਚ ਵਟ ਗਏ। ਇਹ ਦੋ ਧਰਾਵਾਂ ਹਨ ਪਿਗੰਬਰੀ ਤੇ ਦਿਗੰਬਰੀ।
ਹਿੰਦੁਸਤਾਨ ਵਿੱਚ ਇਸ ਸਮੇਂ ਤੱਕ ਕੁਸ਼ਨ ਤੇ ਸ਼ਾਕ ਲੋਕ ਆ ਚੁੱਕੇ ਸਨ ਅਤੇ ਉਹਨਾਂ ਨੇ ਆਰੀਆ ਲੋਕਾਂ ਨੂੰ ਪਹਿਲਾਂ ਤਾਂ ਚੋਖਾ ਦਬਾਇਆ, ਆਰੀਆ ਲੋਕ ਆਪਸ ਵਿੱਚ ਜਮਾਤੀ ਵੰਡ ਹੋਣ ਕਰਕੇ ਉਹਨਾਂ ਦਾ ਟਾਕਰਾ ਨਾ ਕਰ ਸਕੇ, ਪਰ ਹੌਲੀ-ਹੌਲੀ ’ਸ਼ਾਕ’ ਤੇ ’ਕੁਸ਼ਲ’ ਲੋਕ ਵੀ ਹਿੰਦੂ ਸੋਸਾਇਟੀ ਦਾ ਹੀ ਭਾਗ ਬਣ ਕੇ ਆਪ ਜਮਾਤੀ ਤੌਰ ਤੇ ਵੰਡੇ ਗਏ। ਸਮਾਜ ਦਾ ਇੱਕ ਤਕੜਾ ਹਿੱਸਾ ਜੋ ਪੈਦਾਵਾਰ ਕਰਨ ਕਰਵਾਉਣ ਤੇ ਵਿਉਪਾਰ ਕਰਨ ਦਾ ਜ਼ਿੰਮੇਵਾਰ ਸੀ, ਸ਼ੂਦਰਾਂ ਤੇ ਵੈਸ਼ਾਂ ਦੀ ਸ਼ਕਲ ਵਿੱਚ ਰਾਜ-ਕਾਜ ਦੇ ਕੰਮ ਤੋਂ ਵੱਖਰਾ ਕਰ ਦਿੱਤਾ ਗਿਆ। ਇਹ ਸਾਰੇ ਲੋਕ ਲੁੱਟ ਵਿਰੁੱਧ ਆਪਣੇ-ਆਪਣੇ ਥਾਈਂ ਘੋਲ ਕਰ ਰਹੇ ਸਨ। ਮੁੜ ਪਦਾਰਥਵਾਦੀ ਫਲਸਫੇ ਜੋ ਇਹਨਾਂ ਲਈ ਮੁਕਤੀ ਦਾਤੇ ਸਨ ਤੇ ਮੁੜ-ਮੁੜ ਲੁਟੇਰੀਆਂ ਜਮਾਤਾਂ ਨੇ ਖੋਟ ਰਲਾ ਕੇ ਆਪਣੀ ਮਨ-ਮਰਜ਼ੀ ਅਨੁਸਾਰ ਢਾਲ ਲਿਆ ਪਰ ਤਦ ਵੀ ਯੋਗ, ਮਿਮਾਂਨਸਾ, ਸਾਂਖ ਤੇ ਜੈਨ ਫਲਸਫੇ ਦੇ ਦੋ-ਦੋ ਰੂਪ ਹੀ ਥਾਉਂ ਥਾਈਂ ਪ੍ਰਚੱਲਤ ਰਹੇ ਤੇ ਸਮਾਜ ਵਿੱਚ ਲੁਟੇਰੀਆਂ ਜਮਾਤਾਂ ਵਿਰੁੱਧ ਘੋਲ ਦਾ ਅਧਾਰ ਬਣੇ ਰਹੇ।
ਅਗਲਾ ਫਲਸਫਾ ਬੁੱਧ-ਮਤ ਦਾ ਹੈ ਜੋ 500 ਬੀ. ਸੀ. ਦੇ ਲਗਭਗ ਮਹਾਤਮਾ ਬੁੱਧ ਨੇ ਪੂਰਵ ਮਿਮਾਂਨਸਾ, ਸਾਂਖ ਅਤੇ ਯੋਗ ਦੇ ਅਸਲੀ ਮੂਲ ਰੂਪਾਂ ਦੇ ਅਧਾਰ ਤੇ ਸਾਹਮਣੇ ਲਿਆਂਦਾ ਗਿਆ। ਇਹ ਫਲਸਫਾ ਸਾਂਖ ਦੇ ਅਸਲੀ ਰੂਪ ਦਾ ਹੀ ਹਰਬਾ ਸੀ। ਇਸ ਨੇ ਆਦਮੀ ਹੱਥੋਂ ਆਦਮੀ ਦੀ ਲੁੱਟ ਦੇ ਵਿਰੁੱਧ ਅਵਾਜ਼ ਉਠਾਈ। ਗੁਲਾਂਮਦਾਰੀ ਵਿਰੁੱਧ ਅਵਾਜ਼ ਬੁਲੰਦ ਕੀਤੀ। ਗੁਲਾਮਾਂ ਨੂੰ ਪ੍ਰਾਕਿਰਤੀ ਵੱਲੋਂ ਬਣਾਏ ਗਏ, ਘਟੀਆ ਦੱਸਣ ਦੇ ਫਲਸਫੇ, (ਪ੍ਰੋਹਿਤਵਾਦ) ਦੇ ਤੂੰਬੇ ਉਡਾ ਦਿੱਤੇ। ਜਾਤ-ਪਾਤ ਤੇ ਬਰਾਦਰੀਵਾਦ, ਤਹਿਸ਼-ਨਹਿਸ਼ ਕਰ ਦਿੱਤੇ। ਗੁਲਮਦਾਰੀ ਦੇ ਖਾਤਮੇ ਨਾਲ ਹਿੰਦੁਸਤਾਨ ਵਿੱਚ ਪੈਦਾਵਾਰ ਵਿੱਚ ਬੇਹੱਦ ਵਾਧਾ ਹੋਇਆ। ਹਿੰਦੁਸਤਾਨ ਦੀ ਪ੍ਰਭੂਤਾ ਆਪਣੀਆਂ ਹੱਦਾਂ ਤੋਂ ਬਹੁਤ ਦੂਰ ਤੱਕ ਫੈਲ ਗਈ। ਇਰਾਨ, ਮੱਧ ਏਸ਼ੀਆ, ਚੀਨ, ਜਪਾਨ, ਦੱਖਣੀ-ਪੂਰਬੀ ਏਸ਼ੀਆ, ਸਿਲੋਨ, ਸਾਰੇ ਥਾਂਈਂ ਬੁੱਧ-ਮਤ ਫੈਲ ਗਿਆ। ਮਿਹਨਤੀ ਜਨਤਾ ਦੇ ਸਤਿਕਾਰ ਕਰਾਨ ਆਮ ਲੋਕਾਂ ਦੀ ਸਿਆਸਤ ਵਿੱਚ ਦਿਲਚਸਪੀ ਵੀ ਵਧੀ। ਇਹੋ ਕਾਰਨ ਹੈ ਕਿ ਪਹਿਲੇ ਹਮਲਾਵਰਾਂ ਵਾਂਗੂੰ ਇਸ ਸਮੇਂ ਹਿੰਦੁਸਤਾਨ ਉੱਪਰ ਹਮਲਾ ਕਰਨ ਵਾਲਾ ’ਸਿਕੰਦਰੇ-ਆਜ਼ਮ’ ਬਿਆਸ ਦਰਿਆ ਪਾਰ ਨਾ ਕਰ ਸਕਿਆ ਤੇ ਉੱਥੋਂ ਹੀ ਵਾਪਸ ਪਰਤਣਾ ਪਿਆ। ਇਸ ਵਿਰੋਧ ਵਿਕਾਸੀ ਪਦਾਰਥਵਾਦ ਦੀ ਸਚਾਈ ਅਤੇ ਬੁੱਧ-ਮਤ ਦੇ ਪ੍ਰਸਾਰ ਦੀ ਇਤਿਹਾਸਕ ਘਟਨਾ ਨੂੰ ਦਰਸਾਉਣ ਲਈ ਹਿੰਦੁਸਤਾਨ ਦਾ ਦੂਜਾ ਉਪਨਿਆਸ ’ਮਹਾਂਭਾਰਤ’ ਹੈ।
’ਮਹਾਂਭਾਰਤ’ ਅਨੁਸਾਰ ਸ੍ਰੀ ਕਿਸ਼ਨ ਭਗਵਾਨ ਨੇ ਬਿੰਦਰਾਬਨ ਵਾਸੀਆਂ ਨੂੰ ਇਕੱਠੇ ਕਰਕੇ ’ਇੰਦਰ’ ਦੀ ਪੂਜਾ ਕਰਨ ਤੋਂ ਰੋਕ ਦਿੱਤਾ। ’ਇੰਦਰ’ ਆਰੀਆ ਲੋਕ ਭਾਵ ਰਾਜਾ ਹੀ ਖੁਸ਼ ਹੋ ਕੇ ਮੀਂਹ ਪਾਉਂਦਾ ਹੈ। (ਜਿਵੇਂ ਹੁਣ ਤੱਕ ਕੰਬੋਡੀਆ ਦੇ ਲੋਕ ਇਹ ਸਮਝਦੇ ਸਨ ਕਿ ਜਦ ਉਹਨਾਂ ਦਾ ਰਾਜਾ ਮਾਰਚ ਮਹੀਨੇ ਦਰਿਆ ਨੂੰ ਹੁਕਮ ਦਿੰਦਾ ਹੈ ਕਿ ਕੰਬੋਡੀਆ ਵਿਚਲੀ ਵੱਡੀ ਝੀਲ ਨੂੰ ਪਾਣੀ ਨਾਲ ਭਰ ਦੇਵੇ ਤਾਂ ਦਰਿਆ ਦਾ ਪਾਣੀ ਝੀਲ ਨੂੰ ਭਰਨ ਲੱਗ ਜਾਂਦਾ ਹੈ। ਫਿਰ ਅਕਤੂਬਰ ਦੇ ਮਹੀਨੇ ਰਾਜਾ ਦਰਿਆ ਨੂੰ ਆਖਦਾ ਹੈ ਕਿ ਝੀਲ ਨੂੰ ਖਾਲੀ ਕਰ ਦੇਵੇ ਤਾਂ ਝੀਲ ਖਾਲੀ ਹੋਣ ਲੱਗ ਜਾਂਦੀ ਹੈ। ਅਸਲ ਕਾਰਨ ਕੇਵਲ ਜੋ ਕੰਬੋਡੀਆ ਦੇ ਪੁਰਾਣੇ ਲੋਕਾਂ ਦੀ ਸਮਝ ਤੋਂ ਬਾਹਰ ਸੀ ਉਹ ਇਹ ਹੈ ਕਿ ਅਕਤੂਬਰ ਦੇ ਮਹੀਨੇ ਤੋਂ ਮੱਧ ਏਸ਼ੀਆ ਦੇ ਪਹਾੜਾਂ ਉੱਪਰ ਬਰਫ਼ ਜੰਮ ਜਾਣ ਕਾਰਨ ਦਰਿਆ (ਮੀਕੋਗ) ਮਿਕਾਂਗ ਦਾ ਪਾਣੀ ਘਟ ਜਾਂਦਾ ਹੈ ਅਤੇ ਝੀਲ ਖਾਲੀ ਹੋ ਜਾਂਦੀ ਹੈ। ਫਿਰ ਮਾਰਚ ਵਿੱਚ ਬਰਫ਼ ਪਿਘਲਣ ਨਾਲ ਦਰਿਆ ਵਿੱਚ ਪਾਣੀ ਵਧ ਜਾਂਦਾ ਹੈ ਤੇ ਝੀਲ ਪਾਣੀ ਨਾਲ ਭਰ ਜਾਂਦੀ ਹੈ)।
ਮਹਾਂਭਾਰਤ ਅਨੁਸਾਰ ਕ੍ਰਿਸ਼ਨ ਜੀ ਨੇ ਇਹ ਪੂਜਾ ਬੰਦ ਕਰਵਾ ਦਿੱਤੀ ਅਤੇ ਲੋਕਾਂ ਨੂੰ ਕਿਹਾ ਕਿ ਰਾਜਾ ਨਹੀਂ, ਮੈˆ ਜਿਸ ਦਾ ਰੂਪ ਇਹ ਸਾਰਾ ਸੰਸਾਰ ਹੈ, ਹਰ ਚੀਜ਼ ਦਾ ਕਰਤਾ ਹੈ।” ਸ੍ਰੀ ਕ੍ਰਿਸ਼ਨ ਜੀ ਨੇ ਸਾਰੇ ਦੇਵਤਿਆਂ ਦੀ ਪੂਜਾ ਬੰਦ ਕਰਵਾ ਦਿੱਤੀ ਅਤੇ ਕਿਹਾ ਕਿ ਸ੍ਰਿਸ਼ਟੀ ਉੱਤੇ ਹਰ ਚੀਜ਼ ਦਾ ਕਰਤਾ ਮੈˆ ਹੀ ਹਾਂ ਤੇ ਮੇਰਾ ਵਿਰਾਟ ਰੂਪ ਇਹ ਸੰਸਾਰ ਹੈ। ਮੇਰੇ ਵਿੱਚ ਤੇ ਸਮਾਜ ਵਿੱਚ ਕੋਈ ਭਿੰਨ-ਭੇਦ ਨਹੀਂ। ਉਹਨਾਂ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਪਾਲਣਹਾਰ, ਗੋਬਿੰਦ (ਗਊ ਦਾ ਜਾਇਆ) ਹੈ ਤੇ ਇਸੇ ਦੀ ਸ਼ਕਤੀ ਨੂੰ ਵਰਤ ਕੇ ਅੰਨ-ਧਨ ਪਹੁੰਚਾਣ ਵਾਲਾ ਗਊ-ਪਾਲ, ਗੋਪਾਲ (ਕਿਸਾਨ ਹੈ) ਅਤੇ ਤੁਹਾਨੂੰ ਅੰਨ ਦੇਣ ਵਾਲੀ ਪੂਜਣ ਯੋਗ ਚੀਜ਼ ਗਊ ਵਰਧਨ (ਚਰਾਂਦ ਭਾਵ ਉਹ ਥਾਂ ਜਿੱਤੇ ਗਊਆਂ ਚਰਦੀਆਂ ਹਨ)। ਇਹ ਤਿੰਨੇ ਨਾਂ ਅੱਜ ਵੀ ਰਸਮੀਂ ਤੌਰ ’ਤੇ ਸਤਿਕਾਰੇ ਤੇ ਪੂਜੇ ਜਾਂਦੇ ਹਨ। ਐਪਰ ਪ੍ਰੋਹਿਤਾਂ ਨੇ ਆਪਣੀ ਲੁੱਟ ਜਾਰੀ ਰੱਖਣ ਲਈ ਇਹਨਾਂ ਦੇ ਮਨ-ਘੜਤ ਭਾਵ ਅਰਥ ਬਣ ਲਏ ਹਨ। ਗੋਪਾਲ ਦੀ ਮੂਰਤੀ ਦੇ ਕੋਲ ਗਊ ਕਿਸੇ ਵਿਆਖਿਆ ਦੀ ਮੁਹਤਾਜ ਨਹੀਂ। ਮੰਦਰ ਦੇ ਸਾਹਮਣੇ ਇੱਕ ਚਬੂਤਰੇ ਉੱਤੇ ਬਲਦ ਦੀ ਮੂਰਤੀ ਕਿਸੇ ਵਿਆਖਿਆ ਦੀ ਮੁਹਤਾਜ ਨਹੀਂ। ਅੱਜ ਵੀ ਗਵਰਧਨ ਉਸ ਪਹਾੜੀ ਦਾ ਨਾਂ ਹੈ ਜਿੱਥੇ ਗਊਆਂ ਚਰਦੀਆਂ ਤੇ ਪਲਦੀਆਂ ਹਨ।
ਸ੍ਰੀ ਕ੍ਰਿਸ਼ਨ ਦਾ ਮਾਤਾ ਪਿਤਾ ਵੱਲੋਂ ਰੱਖਿਆ ਨਾਂ ’ਕਾਹਨ’ ਸੀ। ਉਸ ਨੂੰ ਕਨ੍ਹਈਆ ਵੀ ਆਖਦੇ ਹਨ। ਪਰ ਕ੍ਰਿਸ਼ਨ ਸ਼ਬਦ ਦਾ ਅਰਥ ਹੈ ਕਿ ਉਸ ਦਾ ਰੰਗ ਕਾਲਾ ਸੀ। ਉਹ ਹੱਥੀਂ ਕੰਮ ਕਰਨ ਵਾਲੇ ਵਰਗਾਂ ਦੇ ਨੇਤਾ ਦਾ ਚਿੰਨ (ਸਿੰਬਲ) ਹੈ। ਉਹ ਗਵਾਲ ਸੈਨਾ ਨਾਲ ਲੈ ਕੇ ’ਕੰਸ’ ਜੋ ਇੱਕ ਵੱਡਾ ਨਰਪਤੀ ਹੈ ਉੱਪਰ ਹਮਲਾ ਕਰਦਾ ਹੈ। ਉਸ ਨੂੰ ਮਾਰਨ ਉਪਰੰਤ ਉਸ ਦੇ ਦਾਸ-ਦਾਸੀਆਂ ਆਪਣੇ ਨਾਲ ਲੈ ਆਉਂਦਾ ਹੈ ਫਿਰ ਇਹੀ ਕ੍ਰਿਸ਼ਨ ਭੂਮਾਂਸਰ ਜੋ ਇੱਕ ਹੋਰ ਬਹੁਤ ਵੱਡਾ ਗੁਲਾਮਦਾਰ ਹੈ ਨੂੰ ਮਾਰ ਕੇ ਉਸ ਦੇ ਦਾਸ-ਦਾਸੀਆਂ ਆਪਣੇ ਨਾਲ ਲੈ ਆਉਂਦਾ ਹੈ। ਇਸ ਉਪਰੰਤ ਸ੍ਰੀ ਕ੍ਰਿਸ਼ਨ ਜਰਾਸਿੰਧ ਨਾਲ ਲੜਦਾ ਹੈ। ਜਰਾਸਿੰਧ ਕਿਵੇਂ ਛੇਤੀ ਮਰੇਗਾ, ਜਰਾਸਿੰਧ ਦੇ ਦਾਸ-ਦਾਸੀਆਂ ਕ੍ਰਿਸ਼ਨ ਨੂੰ ਇਸ਼ਾਰੇ ਨਾਲ ਸਮਝਾ ਦਿੰਦੇ ਹਨ। ਹਜ਼ਾਰਾਂ ਦਾਸ ਦਾਸੀਆਂ ਸਾਹਮਣੇ ਸ੍ਰੀ ਕ੍ਰਿਸ਼ਨ ਜਰਾਸਿੰਧ ਨੂੰ ਮਾਰ ਦਿੰਦੇ ਹਨ। ਕੋਈ ਜਰਾਸਿੰਧ ਨੂੰ ਛੁਡਾਉਂਦਾ ਨਹੀਂ ਸੀ ਸਗੋਂ ਜਰਾਸਿੰਧ ਦੀ ਮੌਤ ਤੇ ਸ੍ਰੀ ਕ੍ਰਿਸ਼ਨ ਨਾਲ ਖੁਸ਼ੀਆਂ ਮਨਾਉਂਦੇ ਹਨ। ਸ੍ਰੀ ਕ੍ਰਿਸ਼ਨ ਉਹਨਾਂ ਨੂੰ ਦਾਸ ਪ੍ਰਥਾ ਵਿੱਚੋਂ ਕੱਢ ਕੇ ਸਖੀਆਂ ਤੇ ਸਖਿਆਂ ਦਾ ਦਰਜਾ ਦਿੰਦੇ ਹਨ। ਇਨਸਾਨੀ ਬਰਾਬਰੀ ਦਾ ਹੋਕ ਲਾਉਂਦੇ ਹਨ। ਇਹ ਪੁਰਾਣੇ ਡੰਗਰਾਂ ਵਾਂਗਰ ਰੱਖੇ ਜਾਂਦੇ ਦਾਸ ਦਾਸੀਆਂ ਹੁਣ ਆਮ ਜੋੜੇ ਬਣ ਕੇ ਸਮਾਜ ਵਿੱਚ ਬਰਾਬਰ ਦੇ ਭਾਈਵਾਲ ਬਣਦੇ ਹਨ।
ਇਸੇ ਹੀ ਕਥਾ ਅਨੁਸਾਰ ਇੱਕ ਪੁਰਾਣੇ ਗੁਲਮਾਦਾਰ ਸਮਾਜ ਦੇ ਵਿਚਾਰ ਰੱਖਣ ਵਾਲਾ ਨਾਰਦ-ਮੁਨੀ ਸ੍ਰੀ ਕ੍ਰਿਸ਼ਨ ਪਾਸ ਆਉਂਦਾ ਦਰਸਾਇਆ ਗਿਆ ਹੈ ਜੋ ਸ੍ਰੀ ਕ੍ਰਿਸ਼ਨ ਨੂੰ ਕਹਿੰਦਾ ਹੈ ਕਿ ਸੁਣਿਐ ਤੇਰੇ ਪਾਸ 16,000 ਦਾਸੀ ਹੈ, ਕੁਝ ਕੁ ਮੈਨੂੰ ਵੀ ਦੇ ਛੱਡ। ਸ੍ਰੀ ਕ੍ਰਿਸ਼ਨ ਹੱਸ ਕੇ ਆਖਦੇ ਹਨ, ਜਿਹੜੀ ਵਿਹਲੀ ਹੈ ਲੈ ਜਾ। ਨਾਰਦ ਮੁਨੀ ਕੀ ਵੇਖਦਾ ਹੈ? ਉਸ ਦੀ ਪੁੱਛਗਿੱਛ ਦੌਰਾਨ ਕੋਈ ਵੀ ਦਾਸੀ ਅਜਿਹੀ ਨਾ ਮਿਲੀ ਜਿਸ ਨਾਲ ਇੱਕ ਸਖਾ ਨਾ ਹੋਵੇ। ਕਿਉਂਕਿ ਇਹ ਦਾਸ-ਦਾਸੀਆਂ ਦੇ ਸਖੀ ਤੇ ਸਖੇ ਦੇ ਰੂਪ ਵਿੱਚ (ਪਤੀ-ਪਤਨੀ ਦੇ ਰੂਪ ਵਿੱਚ) ਪ੍ਰਵੇਸ਼ ਕਰ ਚੁੱਕੇ ਸਨ। ਇੱਥੇ ਆ ਕੇ ਵਰਤਮਾਨ ਪ੍ਰੋਹਿਤ ਤਬਕਾ ਉਸ ਸਮੇਂ ਦੇ ਇਨਕਲਾਬੀ ਪ੍ਰੀਵਰਤਨ ਨੂੰ ਮਿਥਿਹਾਸਕ ਰੰਗਣ ਵਿੱਚ ਰੰਗ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਹਰ ਸਖੀ ਕੋਲ ਇੱਕੋ ਕ੍ਰਿਸ਼ਨ ਅਨੇਕਾਂ ਰੂਪ ਧਾਰ ਕੇ ਜਾ ਬੈਠਾ ਸੀ। ਉਹ ਕ੍ਰਿਸ਼ਨ ਵਲੋਂ ਅਖਵਾਈਆਂ ਗਈਆਂ ਇਹ ਗੱਲਾਂ ਕਿ ’ਸੰਸਾਰ ਮੇਰਾ ਰੂਪ ਹੈ ਤੇ ਮੈˆ ਸਾਰੇ ਸੰਸਾਰ ਦਾ ਰੂਪ ਹਾਂ’ ਦੀ ਪ੍ਰਤੱਖ ਤੇ ਦਰੁਸਤ ਵਿਆਖਿਆ ਇਹ ਹੈ ਕਿ ਸਾਰੇ ਇਨਸਾਨ ਬਰਾਬਰ ਹਨ ਤੇ ਕੋਈ ਵੱਡਾ-ਛੋਟਾ ਨਹੀਂ, ਸਾਰੇ ਲੋਕ ਮੇਰੇ ਵਰਗੇ ਹੀ ਹਨ ਤੇ ਇਨਸਾਨ ਇਨਸਾਨ ਵਿੱਚ ਕੋਈ ਫਰਕ ਨਹੀਂ ਹੈ। ਇਹ ਲੋਟੂ ਤਬਕਾ ਮਿਹਨਤੀ ਲੋਕਾਂ ਦੀ ਕਮਾਈ ਨੂੰ ਲੁੱਟਣ ਲਈ ਮਿਥਿਹਾਸ ਵਿੱਚ ਇਸ ਦੇ ਅਰਥ ਇਸ ਤਰ੍ਹਾਂ ਕਰਦਾ ਹੈ ਕਿ ਇਸ ਦੀ ਇਹ ਲੁੱਟ ਤੇ ਪਰਦਾ ਪੈ ਸਕੇ। ਉਹ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਵਤਾਰ ਵੀ ਕਹਿ ਦਿੰਦੇ ਹਨ ਤੇ ਕਈ ਉਸ ਨੂੰ ’ਰੱਬ-ਸਰੂਪ’ ਆਖ ਦਿੰਦੇ ਅਤੇ ਮਿਹਨਤ-ਕਸ਼ ਜਨਤਾ ਨੂੰ ਉਸੇ ਜਿੱਲ੍ਹਣ ਵਿੱਚ ਲਿਜਾ ਸੁੱਟਦੇ ਹਨ ਜਿਸ ਵਿੱਚੋਂ ਸ੍ਰੀ ਕ੍ਰਿਸ਼ਨ ਨੇ ਲੋਕਾਂ ਨੂੰ ਕੱਢਣ ਦਾ ਉਪਕਾਰ ਕੀਤਾ ਸੀ।
ਮਹਾਂਭਾਰਤ ਵਿੱਚ ਹੀ ਪੁਰਾਣੇ ਗੁਲਮਾਦਾਰੀ ਦੇ ਰਿਵਾਜ ਅਨੁਸਾਰ ਯੁਧਿਸ਼ਟਰ, ਸ਼ੁਕਨੀ ਨਾਲ ਜੂਆ ਖੇਡ ਕੇ ਆਪਣੀ ਸਾਰੀ ਜਾਇਦਾਦ ਹਾਰ ਜਾਣ ਪਿੱਛੋਂ ਆਪਣੇ ਚਾਰੇ ਭਰਾ ਵੀ ਹਾਰ ਜਾਂਦਾ ਹੈ। ਫਿਰ ਆਪਣੇ ਆਪ ਨੂੰ ਦਾ ਤੇ ਲਾ ਕੇ ਹਾਰ ਜਾਂਦਾ ਹੈ। ਇਸ ਤਰ੍ਹਾਂ ਇਹ ਪੰਜੇ ਭਰਾ ਤੇ ਛੇਵੀਂ ਦਰੋਪਤੀ ਦੁਰਯੋਦਨ ਦੇ ਦਾਸ ਬਣ ਜਾਂਦੇ ਹਨ ਅਤੇ ਆਪਣੀ ਜਾਇਦਾਦ ਮੁੜ ਹਾਸਲ ਕਰਨ ਲਈ 12 ਸਾਲ ਦੇ ਸਮੇਂ ਲਈ ਜਲਾਵਤਨੀ ਪ੍ਰਵਾਨ ਕਰ ਲੈˆਦੇ ਹਨ। ਅਖੀਰਲੇ ਸਾਲ ਵਿੱਚੋਂ ਬਿਲਕੁਲ ਗੁਪਤ ਰਹਿਣ ਦੀ ਸ਼ਰਤ ਪਰਵਾਨ ਕਰਨੀ ਪੈˆਦੀ ਹੈ।
ਇਹ ਦਾਸ ਪ੍ਰਥਾ ਦਾ ਸਭ ਤੋਂ ਵੱਡਾ ਦਰਦਨਾਕ ਸੀਨ ਹੈ। ਮਹਾਂਭਾਰਤ ਦੀ ਲੜਾਈ ਇਹਨਾਂ ਦਾਸਾਂ ਅਤੇ ਨਰਪਤੀਆਂ ਦੇ ਵਿਚਕਾਰ ਲੜਾਈ ਹੈ। ਭਾਵੇਂ ਅੱਜ ਦੇ ਲਿਖਾਰੀ ਇਸ ਨੂੰ ਜ਼ਮੀਨ ਵੰਡਣ ਦੀ ਜਾਂ ਖੋਹਣ ਦੀ ਲੜਾਈ ਆਖ ਦਿੰਦੇ ਹਨ। ਇੱਥੇ ਇੱਕ ਹੋਰ ਗੱਲ ਵੀ ਬੜੀ ਮਹੱਤਵਪੂਰਨ ਹੈ ਕਿ ਇੱਕ ਆਦਮੀ ਜਿਸ ਦਾ ਨਾਂ ਸ਼ਾਇਦ ਬਬਰ-ਬਾਣ ਹੈ, ਲੜਾਈ ਤੋਂ ਪਹਿਲਾਂ ਹੀ ਆਪਣਾ ਸੀਸ ਭੇਟ ਕਰ ਦਿੰਦਾ ਹੈ। ਇਹ ਬਬਰ-ਬਾਣ ਨਾਮੀ ਆਦਮੀ ਇੱਕ ਉੱਚੀ ਜਗ੍ਹਾ ਬੈਠ ਕੇ (ਮਿਥਿਹਾਸ ਅਨੁਸਾਰ ਇਸ ਦਾ ਵੱਢਿਆ ਹੋਇਆ ਸਿਰ) ਸਾਰੀ ਲੜਾਈ ਵੇਖਦਾ ਹੈ। ਸਾਰੀ ਲੜਾਈ ਦਾ ਅੰਤ ਹੋਣ ਉਪਰੰਤ ਇਹ ਗੱਲ ਜਾਣਨ ਲਈ ਕਿ ਇਹ ਲੜਾਈ ਕਿਸ ਨੇ ਜਿੱਤੀ ਹੈ, ਸ੍ਰੀ ਕ੍ਰਿਸ਼ਨ ਸਮੇਤ ਪੰਜ ਪਾਂਡੋ ਉਸ ਪਾਸ ਜਾ ਕੇ ਪੁੱਛਦੇ ਹਨ ਕਿ ਤੂੰ ਸਾਰੀ ਲੜਾਈ ਵੇਖੀ ਹੈ, ਤੂੰ ਦੱਸ ਕਿ ਇਸ ਲੜਾਈ ਨੂੰ ਕਿਸ ਨੇ ਜਿੱਤਿਆ ਹੈ। ਮਿਥਿਹਾਸ ਅਨੁਸਾਰ ਉਹ ਆਖਦਾ ਹੈ ਕਿ ਉਸ ਨੂੰ ਇਸ ਲੜਾਈ ਵਿੱਚ ਸਿਰਫ ਦੋ ਸ਼ਕਤੀਆਂ ਲੜਾਈ ਜਿੱਤਣ ਦੀਆਂ ਜ਼ਿੰਮੇਵਾਰ ਦਿਸੀਆਂ ਹਨ-ਇੱਕ ਸ੍ਰੀ ਕ੍ਰਿਸ਼ਨ ਜੀ ਦਾ ਸੁਦਰਸ਼ਨ ਚੱਕਰ ਜਾਂ ਦੂਜੀ ਭੀਮ ਸੈਨ ਦੀ ਗਦਾ) ਅਰਥ ਸਵੈ-ਸਪਸ਼ਟ ਹਨ ਕਿ ਜਾਂ ਤਾਂ ਸ੍ਰੀ ਕ੍ਰਿਸ਼ਨ ਦੀ ਸੈਨਾ ਭਾਵ ਗੁਲਾਮਦਾਰੀ ਵਿਰੁੱਧ ਲੜਨ ਵਾਲੇ ਸਖੀਆ ਤੇ ਸਖੇ ਜਾਂ ਭੀਮ ਸੈਨ ਦੇ ਧਰਮ-ਪੁੱਤਰ ਘੜੋਤ-ਗੱਚ ਨਾਲ ਆਏ ਉਹ ਲੋਕ ਜੋ ਗੁਲਾਮਦਾਰੀ ਵਿਰੁੱਧ ਲੜ ਰਹੇ ਸਹਨ ਤੇ ਕ੍ਰਿਸ਼ਨ ਸੈਨਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਜਿਨ੍ਹਾਂ ਨੂੰ ਮਿਥਿਹਾਸਕਾਰਾਂ ਰਾਕਸ਼ਸ਼ ਕਹਿਣ ਦਾ ਯਤਨ ਕੀਤਾ ਹੈ।
ਮਹਾਂਭਾਰਤ ਦੀ ਕਥਾ ਅਨੁਸਾਰ ਇਕੱਲੇ ਘੜੋਚਗੱਚ ਨੂੰ ਖਤਮ ਕਰਨ ਲਈ ਉਹ ਸਾਰੇ ਸ਼ਸ਼ਤਰ ਵਰਤਣੇ ਪਏ ਜੋ ਪੰਜਾਂ ਹੀ ਪਾਂਡਵਾਂ ਨੂੰ ਮਾਰਨ ਲਈ ਕਾਫੀ ਸਨ। ਸੋ, ਮਿਥਿਹਾਸ (ਮਹਾਂਭਾਰਤ ਦੀ ਜੰਗ ਸਬੰਧੀ) ਅਸਲ ਵਿੱਚ ਬੁੱਧ ਦੀ ਚੜ੍ਹਤ ਸਮੇਂ ਦਾ ਇਤਿਹਾਸ ਹੈ ਜਦੋਂ ਹਿੰਦੁਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਗੁਲਾਮ-ਦਾਰੀ ਦਾ ਖਾਤਮਾ ਹੋਇਆ ਅਤੇ ਗੁਲਾਮਦਾਰੀ ਦੇ ਦੁਸ਼ਮਣ ਆਗੂਆਂ ਨੇ ਗੁਲਾਮਾਂ ਦੀ ਮਹਾਨ ਸ਼ਕਤੀ ਨੂੰ ਹਰਕਤ ਵਿੱਚ ਲਿਆ ਕੇ ਦਾਸ-ਪ੍ਰਥਾ ਦਾ ਅੰਤ ਕਰ ਦਿੱਤਾ ਅਤੇ ਨਵੇਂ ਯੁੱਗ ਦਾ ਨਵਾਂ ਸਮਾਜੀ ਪ੍ਰਬੰਧ ਜੋ ਸਮੇਂ ਦੀਆਂ ਪੈਦਾਵਾਰੀ ਸ਼ਕਤੀਆਂ, ਸਾਧਨਾਂ ਤੇ ਸੰਦਾਂ ਦੇ ਅਨੁਕੂਲ ਸੀ, ਆਮ ਮਿਹਨਤੀ ਜਨ-ਸਧਾਰਨ ਨੂੰ ਮਿਲਿਆ।
ਰਮਾਇਣ ਤੇ ਮਹਾਂਭਾਰਤ ਦੇ ਮਿਥਿਹਾਸ ਵਿੱਚ ਦੋ ਹੋਰ ਸ਼ਕਤੀਆਂ ਦਾ ਵੀ ਵਰਨਣ ਆਉਂਦਾ ਹੈ। ਇੱਕ ਹਨੂੰਮਾਨ ਤੇ ਦੂਜੇ ਵਿਸ਼ਵਕਰਮਾ। ਹਨੂੰਮਾਨ ਦੀ ਵਿਆਖਿਆ ਰਮਾਇਣ ਦੇ ਲਿਖਾਰੀ ਨੇ ਇੱਕ ਮਿਥਿਹਾਸਕ ਘਟਨਾ ਲਿਖਦੇ ਹੋਏ ਦੱਸਿਆ ਕਿ ਹਨੂੰਮਾਨ ਪਵਨ-ਪੁੱਤਰ ਸੀ, ਰਾਜਾ ਇੰਦਰ ਨੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਵਨ ਦੇਵਤਾ ਆਪਣੇ ਪੁੱਤਰ ਨੂੰ ਲੈ ਕੇ ਇੱਕ ਗੁਫਾ ਵਿੱਚ ਲੁਕ ਗਏ ਜਿਸ ਨਾਲ ਸਾਰੇ ਦੇਵਤਿਆਂ ਦਾ ਨੱਕ ਵਿੱਚ ਦਮ ਆ ਗਿਆ। ਹੁਣ ਦੇਵਤਿਆਂ ਨੇ ਪਵਨ-ਦੇਵਤਾ ਨੂੰ ਪ੍ਰਸੰਨ ਕਰਨ ਲਈ ਹਨੂੰਮਾਨ ਨੂੰ ਅਥਾਹ ਸ਼ਕਤੀ ਦਾ ਵਰਦਾਨ ਦੇ ਦਿੱਤਾ। ਹਨੂੰਮਾਨ ਵਿੱਚ ਬੇਓੜਕ ਸਕਤੀ ਆ ਗਈ। ਉਹ ਆਪਣੀ ਇਸ ਸ਼ਕਤੀ ਨਾਲ ਤਪੱਸਵੀ ਲੋਕਾਂ ਨੂੰ (ਉਹ ਲੋਕ ਜੋ ਬਿਨਾਂ ਕੰਮ ਕੀਤਿਆਂ ਆਪਣੀ ਪੂਜਾ ਕਰਵਾਉਂਦੇ ਸਨ) ਬਹੁਤ ਤੰਗ ਕਰਨ ਲੱਗੇ। ਇਹਨਾਂ ਤਪੱਸਵੀਆਂ ਉਹਨਾਂ ਨੂੰ ਸਰਾਪ ਦੇ ਦਿੱਤਾ ਕਿ ਮੈਨੂੰ ਤੇਰੀ ਤਾਕਤ ਦਾ ਪਤਾ ਨਾ ਰਹੇ। ਜਦ ਤੇਰੀ ਤਾਕਤ ਦੀ ਲੋੜ ਪਏ, ਉਸ ਸਮੇਂ ਕੋਈ ਤੇਰੀ ਉਪਮਾ ਕਰੇ ਤਾਂ ਤੈਨੂੰ ਪਤਾ ਲੱਗੇ।” ਸੋ ਇਹ ਕਥਾ ਰਮਾਇਣ ਵਿੱਚ ਜਾਮਾਵੰਤ ਦੇ ਮੂੰਹ ਤੋਂ ਸੁਣਵਾਈ ਗਈ ਹੈ। ਅੱਜ ਵੀ ਜਿੱਥੇ ਰਮਾਇਣ ਦੀ ਕਥਾ ਹੋਵੇ, ਉੱਥੇ ਇਹ ਹਨੂੰਮਾਨ ਜ਼ਰੂਰ ਹਾਜ਼ਰ-ਨਾਜ਼ਰ ਹੁੰਦਾ ਹੈ, ਦਾ ਸੰਕਲਪ ਲੋਕਾਂ ਵਿੱਚ ਵੇਖਣ ਵਿੱਚ ਆਉਂਦਾ ਹੈ।
ਕਿੰਨੀ ਸੋਹਣੀ ਵਿਆਖਿਆ ਹੈ, ਮਿਹਨਤਕਸ਼ ਜਨਤਾ ਦੀ! ਜਦ ਵਿਹਲੇ ਬੈਠੇ ਖਾਣ ਤੇ ਹੰਢਾਉਣ ਵਾਲੇ ਲੋਕ ਮਿਹਨਤੀ ਜਨਤਾ ਨੂੰ ਅਗੰਮ, ਅਗੋਚਰ ਤੇ ਰਹੱਸਵਾਦ ਅਤੇ ਪੂਰਵ ਜਨਮ ਦੇ ਚੱਕਰ ਵਿੱਚ ਪਾ ਦਿੰਦੇ ਹਨ ਤਾਂ ਮਿਹਨਤੀ ਜਨਤਾ ਦੀਨ, ਅਨਾਥ ਤੇ ਦਾਸ ਬਣ ਜਾਂਦੀ ਹੈ। ਐਪਰ ਜਦੋਂ ਇਸੇ ਮਿਹਨਤੀ ਜਨਤਾ ਨੂੰ ਜਥੇਬੰਦ ਕਰਕੇ ਇਸ ਨੂੰ ਇਸ ਦੀ ਸ਼ਕਤੀ ਦਾ ਗਿਆਨ ਕਰਵਾ ਦਿੱਤਾ ਜਾਂਦਾ ਹੈ ਤਾਂ ਇਹੀ ਮਿਹਨਤਕਸ਼ ਜਨਤਾ ਵੱਡੇ-ਵੱਡੇ ਰਾਜਾਂ ਨੂੰ ਪਲਟਾ ਦਿੰਦੀ ਹੈ।
ਮਿਥਿਹਾਸ ਵਿੱਚ ਇੱਕ ਹੋਰ ਦੇਵਤੇ ਦਾ ਜ਼ਿਕਰ ਵੀ ਆਉਂਦਾ ਹੈ ਜਿਸ ਦੀ ਹੋਂਦ ਦਾ ਕੋਈ ਸਮਾਂ ਨਹੀਂ ਮਿਥਿਆ ਗਿਆ। ਇਹ ਦੇਵਤਾ ਸ੍ਰਿਸ਼ਟੀ ਰਚਣ ਸਮੇਂ ਤੋਂ ਲੈ ਕੇ ਅੱਜ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ। ਸ੍ਰੀ ਮਤ ਮਧ-ਭਾਗਵਤ ਅਨੁਸਾਰ ਤਾਂ ਸੂਰਜ ਨੂੰ ਖਰਾਦ ਕੇ ਗੋਲ ਕਰਨ ਵਾਲਾ ਤੇ ਹਰ ਚੀਜ਼ ਨੂੰ ਉਸਾਰਨ ਵਾਲਾ ਇਹੀ ਦੇਵਤਾ ਹੈ ਜਿਸ ਦਾ ਨਾਂ ’ਵਿਸ਼ਵਕਰਮਾ’ ਹੈ। ਵਿਸ਼ਵ-ਕਰਮਾ ਦੇ ਕਾਰਟੂਨ (ਜੋ ਸਮਾਂ ਪਾ ਕੇ ਮੂਰਤੀ ਬਣ ਗਏ ਤੇ ਪ੍ਰੋਹਿਤਾਂ ਨੇ ਲੋਕਾਂ ਤੋਂ ਇਹਨਾਂ ਮੂਰਤੀਆਂ ਨੂੰ ਪੂਜਣਾ ਸ਼ੁਰੂ ਕਰਵਾ ਦਿੱਤਾ) ਅਨੁਸਾਰ ਆਦਮੀ ਦੇ ਚਿਹਰੇ ਵਾਲਾ ਦੇਵਤਾ ਜਿਸ ਦੇ ਕਈ ਹੱਥ ਹਨ, ਹਰ ਹੱਥ ਕੋਈ ਨਾ ਕੋਈ ਸੰਦ ਫੜ੍ਹਿਆ ਹੋਇਆ ਹੈ, ਅੱਜ ਵੀ ਸਾਡੇ ਦੇਸ਼ ਦੇ ਆਮ-ਕਾਰੀਗਰ ਹੀ ਨਹੀਂ ਸਗੋਂ ਕਾਰਖਾਨੇਦਾਰ ਵੀ ਇਸ ਦੇਵਤੇ ਦੀ ਪੂਜਾ ਕਰਦੇ ਹਨ। ਜਿਸ ਦਿਨ ਇਸ ਦੀ ਪੂਜਾ ਕਰਨੀ ਹੋਵੇ ਉਸ ਦਿਨ ਔਜ਼ਾਰਾਂ ਨੂੰ ਧੋ-ਸਵਾਰ ਕੇ ਰੱਖ ਕੇ ਉਹਨਾਂ ਨੂੰ ਮੱਥਾ ਟੇਕਦੇ ਹਨ।
ਵਾਸਤਵ ਵਿੱਚ ਇਹ ਮਨੁੱਖ ਦੇ ਹੱਥਾਂ, ਉਸ ਦੇ ਹੱਥਾਂ ਵਿੱਚ ਫੜੇ ਹਥਿਆਰਾਂ (ਹੱਥ-ਜ਼ਾਰਾਂ) ਦੀ ਪੂਜਾ ਹੈ। ਪਰ ਚਲਾਕ ਲੋਕਾਂ ਨੇ ਪ੍ਰਤੱਖ ਵਿਸ਼ਵਕਰਮਾ (ਮਿਹਨਤਕਸ਼ ਲੋਕਾਂ) ਨੂੰ ਲੁੱਟਣ ਲਈ ਵਿਸ਼ਵਕਰਮਾ ਦੇ ਸ਼ਬਦ ਨੂੰ ਅਗੰਮੀ ਬਣਾ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਸਪੱਸ਼ਟ ਸ਼ਬਦ ਜੋ ਥਾਂ-ਥਾਂ ਵਰਤਿਆ ਜਾਂਦਾ ਹੈ, ’ਕਰਤਾ-ਪੁਰਖ’ ਭਾਵ ਇਸ ਸ੍ਰਿਸ਼ਟੀ ਉੱਤੇ ਕੇਵਲ ਇਨਸਾਨ ਹੈਜੋ ਆਪਣੀ ਮਿਹਨਤ ਨਾਲ ਜੋ ਪੈਦਾ ਕਰਦਾ ਹੈ, ਦੋ ਅਰਥਾਂ ਨੂੰ ਉਲਟਾਉਣ ਲਈ ’ਕਰਤਾ-ਪੁਰਖ’ ਨੂੰ ਵੀ ਕਿਸੇ ਅਗੰਮੀ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਮਿਥਿਹਾਸ ਵਿੱਚ ਉਸ ਸਮੇਂ ਦੇ ਜਨਤਕ ਆਗੂਆਂ ਭਾਵ ਮਿਹਨਤੀ ਵਰਗ ਦੇ ਆਗੂਆਂ ਨੇ ਜੋ ਸ਼ਬਦਾਵਲੀ ਉਸ ਸਮੇਂ ਦੇ ਗਣ-ਪਤੀਆਂ ਤੇ ਨਰ-ਪਤੀਆਂ ਵਿਰੁਧ ਲੜਾਈ ਵਿੱਚ ਵਰਤੀ ਅਤੇ ਜਿਸ ਚੀਜ਼ ਦੀ ਮਹਾਨਤਾ ਤੇ ਜ਼ੋਰ ਦਿੱਤ, ਉਨ੍ਹਾਂ ਸਾਰੇ ਸ਼ਬਦਾਂ ਦੇ ਸ਼ਬਦ-ਅਰਥਾਂ ਨੂੰ ਛੁਪਾ ਕੇ ਪ੍ਰੋਹਿਤਵਾਦੀਆਂ ਭਾਵ-ਅਰਥ ਲੋਕਾਂ ਸਾਹਮਣੇ ਕੀਤੇ ਜਿਸ ਵਿੱਚ ਉਹ ਆਮ ਜਨਤਾ ਦੀ ਕਮਾਈ ਨੂੰ ਲੁੱਟਣ ਦੇ ਮੁੱਦੇ ਨਾਲ ਇਸ ਪ੍ਰਤੱਖ ਨੂੰ ਅਪ੍ਰਤੱਖ ਗੈਬੀ ਸ਼ਕਤੀਆਂ ਨਾਲ ਬੰਨ੍ਹ ਦਿੰਦੇ ਹਨ। ਇਸ ਯੁੱਗ ਦੀ ਵਿਆਖਿਆ ਵਿੱਚ ਇੱਕ ਹੋਰ ਬੜਾ ਪ੍ਰਸਿੱਧ ਕਥਨ ਵੀ ਹੈ। ਵਾਯੂ-ਪੁਰਾਣ ਵਿੱਚ ਲਿਖਿਆ ਹੈ ਜਿ ਜਦ ਗਣ ਦੀ ਪਿੰਡੀ ਅਸਤ-ਵਿਅਸਤ ਹੋ ਗਈ (ਭਾਵ ਜਦੋਂ ਪੁਰਾਤਨ ਸਾਂਝੀਵਾਲਤਾ ਵਿੱਚ ਗਣ ਅੰਦਰ ਵਿਹਲੜ ਲੋਕਾਂ ਤੋਂ ਕੰਮ ਕਰਨ ਵਾਲਿਆਂ ਵਿੱਚ ਟੱਕਰ ਨਾਲ ਪੁਰਾਣਾ ਪ੍ਰਬੰਧ ਢਹਿ ਢੇਰੀ ਹੋਣ ਲੱਗਾ) ਉਸ ਸਮੇਂ ਬ੍ਰਹਮਾਂ ਜੀ ਨੇ ਪਰਜਾ-ਪਤੀ ਪੈਦਾ ਕਰਕੇ ਉਸ ਦੇ ਹੱਥ ਵਿੱਚ ਡੰਡਾ ਦੇ ਕੇ ਕਿਹਾ ਕਿ ਤੂੰ ਹੁਣ ਡੰਡੇ ਨਾਲ ਧਰਮ ਦੀ ਰੱਖਿਆ ਕਰ।
ਸਪੱਸ਼ਟ ਹੈ ਕਿ ਪੁਰਾਣੇ ਲੁਟੇਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਡੰਡੇ (ਡੰਡ ਦੇਣ ਵਾਲੀ ਸ਼ਕਤੀ) ਨਾਲ ਕਰਦੇ ਸਨ। ਰਾਜ-ਸੱਤਾ ਦੀ ਉਤਪਤੀ ਦੀ ਕਿਤਨੀ ਸੋਹਣੀ ਵਿਆਖਿਆ ਹੈ। ਇਸੇ ਤਰ੍ਹਾਂ ਮਿਥਿਹਾਸ ਵਿੱਚ ਨਹੀਂ। ਇਹ ਦੇਵਤਾ ਹੈ ’ਅਸ਼ਵਨੀ ਕੁਮਾਰ’ ਮਿਥਿਹਾਸਕ ਕਥਾ ਅਨੁਸਾਰ ਅਸ਼ਵਨੀ ਕੁਮਾਰ ਬ੍ਰਹਮ-ਵਿਦਿਆ ਤੋਂ ਜਾਣੂੰ ਸੀ। ਜਦ ਰਾਜੇ ਇੰਦਰ ਨੂੰ ਪਤਾ ਲੱਗਾ ਤਾਂ ਉਹ ਆਪ ਬ੍ਰਹਮ ਵਿੱਦਿਆ ਸਿੱਖਣ ਲਈ ’ਅਸ਼ਵਨੀ ਕੁਮਾਰ’ ਪਾਸ ਆਇਆ। ਪਰ ਜਦ ਅਸ਼ਵਨੀ ਕੁਮਾਰ ਨੇ ਰਾਜੇ ਇੰਦਰ ਨੂੰ ਸਾਰੇ ਮਨੁੱਖੀ ਸਮਾਜ ਵਿੱਚ ਹਰ ਇੱਕ ਦੀ ਬਰਾਬਰਤਾ ਦਾ ਉਪਦੇਸ਼ ਦੇ ਕੇ ਰਾਜੇ ਤੇ ਪ੍ਰੋਹਿਤ ਦੀ ਮਹਾਨਤਾ ਦੇ ਵਿਰੁੱਧ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਰਾਜੇ ਨੇ ਹੁਕਮ ਦਿੱਤਾ ਕਿ ਜੇ ਤੂੰ ਮੁੜ ਬ੍ਰਹਮ ਵਿਦਿਆ ਦਾ ਪ੍ਰਚਾਰ ਕੀਤਾ ਤਾਂ ਤੇਰਾ ਸਿਰ ਕੱਟ ਦਿੱਤਾ ਜਾਵੇਗਾ। ਹੁਣ ਵਿਚਾਰਾ ’ਅਸ਼ਵਨੀ’ ਬ੍ਰਹਮ ਵਿਦਿਆ ਦਾ ਪ੍ਰਚਾਰ ਕਰਨੋਂ ਹਟ ਗਿਆ। ਸਮਾਂ ਪਾਕੇ ਅਸ਼ਵਨੀ ਕੁਮਾਰ ਪਾਸ ਇੱਕ ਧਨਵੰਤਰੀ ਆਇਆ ਅਤੇ ਬ੍ਰਹਮ ਵਿਦਿਆ ਸਿੱਖਣ ਦੀ ਇੱਛਾ ਪ੍ਰਗਟ ਕੀਤੀ। ਪਰ ਅਸ਼ਵਨੀ ਕੁਮਾਰ ਜੀ ਨੇ ਆਪਣੀ ਬੇ-ਵਸੀ ਬਾਰੇ ਦੱਸਿਆ। ਧਨਵੰਤਰੀ ਜੀ ਆਖਣ ਲੱਗੇ ਕਿ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ, ਮੈˆ ਤੁਹਾਡੇ ਸਿਰ ਉੱਪਰ ਘੋੜੇ ਦਾ ਸਿਰ ਜੋੜ ਦਿੰਦਾ ਹਾਂ। ਇਸ ਨਾਲ ਤੁਸੀਂ ਬ੍ਰਹਮ ਵਿੱਦਿਆ ਦਾ ਪ੍ਰਚਾਰ ਸ਼ੁਰੂ ਕਰੋ। ਅਸ਼ਵਨੀ ਕੁਮਾਰ ਜਦ ਆਪਣੇ ਸਿਰ ਉੱਪਰ ਘੋੜੇ ਦਾ ਸਿਰ ਲਾ ਕੇ ਬ੍ਰਹਮ ਵਿੱਦਿਆ ਦਾ ਉਪਦੇਸ਼ ਕਰਨ ਲੱਗੇ ਤਾਂ ਰਾਜੇ ਇੰਦਰ ਦੇ ਦੂਤ ਆ ਕੇ ਅਸ਼ਵਨੀ ਕੁਮਾਰ ਦਾ ਘੋੜੇ ਦਾ ਸਿਰ ਵੱਢ ਕੇ ਲੈ ਗਏ। ਇਸ ਉਪਰੰਤ ਅਸ਼ਵਨੀ ਕੁਮਾਰ ਆਪਣੇ ਅਸਲੀ ਸਿਰ ਨਾਲ ਬ੍ਰਹਮ ਵਿੱਦਿਆ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਕਿੰਨੀ ਸੋਹਣੀ ਵਿਆਖਿਆ ਹੈ ਇਸ ਸੱਚ ਦੀ ਕਿ ਹਾਕਮ ਜਮਾਤ ਕਦੇ ਸੱਚ ਦਾ ਪ੍ਰਚਾਰ ਹੋਣ ਨਹੀਂ ਦਿੰਦੀ! ਸੱਚ ਦਾ ਪ੍ਰਚਾਰ ਭਾਵ ਅਗਾਂਹਵਧੂ ਪ੍ਰਚਾਰ ਨਵੇਂ ਸਮਾਜ ਦੀ ਪੁਰਾਣੇ ਸਮਾਜ ਨੂੰ ਢਾਉਣ ਤੇ ਨਵਾਂ ਸਮਾਜ-ਸਿਰਜਣ ਦੇ ਮਹਾਨ ਕੰਮ ਲਈ ਅਤੇ ਰਾਜ-ਸੱਤਾ ਤੇ ਬੈਠੀਆਂ ਜਮਾਤਾਂ ਦੇ ਫੋਕੇ ਦਾਅਵੇ ਝੁਠਲਾਉਣ ਲਈ, ਅੰਡਰ-ਗਰਾਊਂਡ ਹੋਣਾ ਬੜਾ ਜ਼ਰੂਰੀ ਹੈ। ਇਉਂ ਮਲੂਮ ਹੁੰਦਾ ਹੈ ਕਿ ਸਾਰੇ ਮਿਥਿਹਾਸਕ ਰੂਪ ਵਿੱਚ ਲਿਖੇ ਗ੍ਰੰਥ ਇਸੇ ਉਦੇਸ਼ ਨਾਲ ਲਿਖੇ ਗਏ ਹੋਣ ਅਤੇ ਪਰੋਹਿਤਾਂ ਤੇ ਰਾਜਿਆਂ ਨੇ ਇਹਨਾਂ ਕਥਾ-ਕਹਾਣੀਆਂ ਵਿੱਚ ਰਚੇ ਗਏ ਕਾਰਟੂਨ ਤੇ ਉਦਾਹਰਣ-ਮਈ ਵਿਆਖਿਆ ਨੂੰ ਹੀ ਸਾਹਮਣੇ ਰੱਖ ਕੇ ਭੋਲੀ-ਭਾਲੀ ਜਨਤਾ ਨੂੰ ਭੁਲੇਖਿਆਂ ’ਚ ਪਾਉਣ ਦਾ ਕੰਮ ਲਿਆ ਹੋਵੇ।
ਗੁਲਾਮਦਾਰੀ ਤੇ ਜਗੀਰੂ ਦੌਰ ਦੇ, ਰਾਜ-ਭਗਤ ਲਿਖਾਰੀਆਂ ਨੇ ਅਨੇਕਾਂ ਮਨ-ਘੜਤ ਤੇ ਵਰਗਲਾਉਣ ਵਾਲੀਆਂ ਕਹਾਣੀਆਂ ਰਚ ਕੇ ਪੂਰਬ-ਜਨਮ ਨੂੰ ਸਿੱਧ ਕਰਨ ਦੇ ਉਦੇਸ਼ ਨਾਲ ਮਿਹਨਤ-ਕਸ਼ ਲੋਕਾਂ ਨੂੰ ’ਇੱਥੇ ਦੁੱਖ ਅੱਗੇ ਸੁੱਖ’ ਜਾਂ ’ਤਪੋਂ ਰਾਜ ਤੇ ਰਾਜੋਂ ਨਰਕ’ ਲਾਰਾ ਲਗਾ ਕੇ ਭੁਲੇਖੇ ਵਿੱਚ ਪਾ ਛੱਡਿਆ ਹੈ।
ਬੁੱਧ ਦੌਰ ਉਪਰੰਤ ਹਿੰਦੁਸਤਾਨ ਦਾ ਇਤਿਹਾਸ ਕੁਝ ਕੁਝ ਸਿਲਸਿਲੇਵਾਰ ਸ਼ੁਰੂ ਹੋ ਜਾਂਦਾ ਹੈ। ਬੁੱਧ ਦੌਰ ਵਿੱਚ ਇੱਕ ਸਮੇਂ ਹਿੰਦੁਸਤਾਨ ਵਿੱਚ ਦਾਸ ਪ੍ਰਥਾ ਦਾ ਇੱਕ ਰੂਪ ਬੰਦਿਆਂ ਦਾ ਵਿਕਣਾ ਬੰਦ ਹੋ ਗਿਆ। ਬੁੱਧ ਬਿਹਾਰਾਂ (ਮੱਠਾਂ) ਵਿੱਚ ਭਾਵੇਂ ਉਹਨਾਂ ਸਤ ਯੁਗ (ਸਾਰੇ ਮਿਲ ਕੇ ਵਿੱਤ ਅਨੁਸਾਰ ਕੰਮ ਕਰਨ ਤੇ ਲੋੜ ਅਨੁਸਾਰ ਖਾਣ) ਰਚ ਲਿਆ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ-ਤਿਉਂ ਮਾਰ-ਧਾੜ ਕਰਨ ਵਾਲੀਆਂ ਲੋਟੂ ਜੁੰਡਲੀਆਂ ਨੇ ਲੁੱਟ-ਮਾਰ ਦਾ ਡਰ ਦੇ ਕੇ ਅਤੇ ਜੇ ਲੋਕ ਉਨ੍ਹਾਂ ਨੂੰ ਆਪਣੇ ਆਪ ਆਪਣੀ ਕਮਾਈ ਦਾ ਹਿੱਸਾ ਦੇ ਦੇਣ ਤਾਂ ਉਹਨਾਂ ਦੀ ਜਾਇਦਾਦ ਦੀ ਰਾਖੀ ਕਰਨ ਦਾ ਭਰੋਸਾ ਦਵਾ ਕੇ ਇੱਕ ਨਵੀਂ ਕਿਸਮ ਦਾ ਸਮਾਜ ਉਸਾਰ ਲਿਆ। ਪਿੰਡਾਂ ਵਿੱਚ ਜੋ ਲੋਕ ਆਪਣੀ-ਆਪਣੀ ਕਿਰਤ ਕਰਦੇ ਅਤੇ ਫਿਰ ਆਪਣੀ ਇਸ ਕਿਰਤ ਨੂੰ ਆਪੋ ਵਿੱਚ ਵਟਾ ਲੈˆਦੇ ਸਨ ਉਹਨਾਂ ਦੇ ਉੱਪਰ ਇਹ ਹਥਿਆਰਬੰਦ ਸ਼ਕਤੀਆਂ ਰਜਵਾੜੇ, ਮਹਾਰਾਜੇ ਅਤੇ ਅਧਿਰਾਜ ਬਣ ਕੇ ਛਾ ਗਏ। ਪਿੰਡਾਂ ਵਿੱਚ ਇਹਨਾਂ ਲਈ ਲੋਕਾਂ ਪਾਸੋਂ ਇਕੱਠਾ ਕਰਕੇ ਪਹੁੰਚਾਉਣ ਵਾਲੇ ’ਮੁਕੱਦਮ’ ਜਾਂ ਮੁਖੀਏ ਬਣ ਬੈਠੇ। ਭਾਵੇਂ ਇਹ ਲੁੱਟ ਇਹਨਾਂ ਹਥਿਆਰਬੰਦ ਸ਼ਕਤੀਆਂ ਵੱਲੋਂ ਲੋਕਾਂ ਦੀ ਰਾਖੀ ਕਰਨ ਦੇ ਭਰੋਸੇ ਜਾਂ ਉਹਨਾਂ ਨੂੰ ਲੁੱਟ ਲੈਣ ਦੇ ਡਰਾਵੇ ਵਰਗੇ ਨਰਮ ਤੇ ਗਰਮ ਢੌਂਗ ਹੇਠ ਸ਼ੁਰੂ ਕੀਤੀ ਪਰ ਇਸ ਲੁੱਟ ਦਾ ਅਧਾਰ ਬਣਾਉਣ ਲਈ ਉਹਨਾਂ ਨੂੰ ਮੁੜ ਕਿਸੇ ਗੈਬੀ ਸ਼ਕਤੀ ਨੂੰ ਅਧਾਰ ਦੇ ਰੂਪ ਵਿੱਚ ਵਰਤਣ ਦੀ ਲੋੜ ਪਈ। ਪ੍ਰਾਕ੍ਰਿਤ ਸ਼ਕਤੀਆਂ ਦੇ ਮੰਦਰਾਂ ਵਿੱਚ ਬਣਾ ਰੱਖੇ ਕਾਰਟੂਨ (ਮੂਰਤੀਆਂ: ਬੁੱਤ( ਰੱਦ ਹੋ ਚੁੱਕੇ ਸਨ।
ਇਸ ਲਈ ਪਹਿਲੇ ਦੌਰ ਵਿੱਚ ਤਾਂ ਉਹਨਾਂ ਨੇ ਸਾਰੇ ਦੇਵਤਿਆਂ ਦਾ ਇੱਕ ਮੁਖੀਆ ਮਹਾਂਦੇਵ ਹੋਣ ਦਾ ਪ੍ਰਚਾਰ ਕੀਤਾ ਪਰ ਹੌਲੀ-ਹੌਲੀ ਇਸ ਮਹਾਂਦੇਵ ਨੂੰ ਸਾਰੇ ਦੇਵਤਿਆਂ ਦੇ ਮੁਖੀਏ ਤੋਂ ਹਟਾ ਕੇ ਦਾਸ ਪ੍ਰਥਾ ਵਿੱਚ ਸਾਰੇ ਦੇਵਤਿਆਂ ਦੇ ਮਾਲਕ ਪ੍ਰਭੂ, ਖੁਦਾ, ਗੌਡ, ਰੱਬ ਆਦਿ ਸ਼ਬਦਾਂ ਨਾਲ ਜਾਣਿਆਂ ਜਾਣ ਲੱਗਾ ਤੇ ਹੁਣ ਇਸੇ ਪ੍ਰਭੂ ਨੂੰ ਰਾਜਿਆਂ ਨੇ ਇੱਕ ਰਾਜੇ ਦੀ ਸ਼ਕਲ ਵਿੱਚ ਪੇਸ਼ ਕਰਨਾ ਆਰੰਭ ਦਿੱਤਾ। ਪੁਰਾਣੇ ਪੂਜਨੀਕ ਨਾਮ ਜਿਵੇਂ ਭਗਵਤੀ, ਭਗਵਾਨ, ਗੋਬਿੰਦ, ਗੋਪਾਲ ਇਤਿਆਦ ਇਸੇ ਨਾਲ ਜੋੜ ਦਿੱਤੇ। ਸਮਾਜ ਦੇ ਤਿੰਨ ਗੁਣ ਜੋ ਵੱਖਰੇ ਵੱਖਰੇ ਤਿੰਨਾਂ ਦੇਵਤਿਆਂ ਦੇ ਰੂਪ ਵਿੱਚ ਜਾਣੇ ਜਾਂਦੇ ਸਨ, ਉਹ ਵੀ ਕਿਸੇ ਨੇ ਇਸੇ ਦੇ ਨਾਂ ਦੱਸਣੇ ਆਰੰਭ ਕਰ ਦਿੱਤੇ। ਕਿਸੇ ਨੇ ਉਸ ਮਹਾਂ ਪ੍ਰਭੂ ਦੇ ਦਰਬਾਰ ਦਾ ਨਕਸ਼ਾ ਵੀ ਰਾਜ ਦੇ ਦਰਬਾਰ ਵਾਲਾ ਹੀ ਬਣਾ ਦਿੱਤਾ। ਰਾਜੇ ਦੇ ਜੇਲ੍ਹ ਨੂੰ ਰੱਬ ਦਾ ਨਰਕ ਅਤੇ ਰਾਜੇ ਦੇ ਮਹਿਲਾਂ ਨੂੰ ਰੱਬੀ ਸਵਰਗ ਨਾਲ ਤੁਲਨਾਇਆ ਗਿਆ। ਜ਼ਮੀਨ ਕਿਉਂ ਜੋ ਰੱਬ ਦੀ ਹੈ, ਇਸ ਰੱਬ ਦੀ ਧਰਤੀ ਉੱਤੇ ਪ੍ਰਤੀਨਿਧਤਾ ਕਰਨ ਵਾਲਾ ਰਾਜਾ ਹੈ। ਇਸ ਲਈ ਧਰਤੀ ਰਾਜੇ ਦੀ ਹੈ ਅਤੇ ਇਸ ਨੂੰ ਵਾਹੁਣ ਵਰਤਣ ਵਾਲਾ ਰਾਜੇ ਨੂੰ ਕਰ ਦੇਵੇ।
ਜਿਵੇਂ ਰਾਜੇ ਨੂੰ ਸਲਾਹ ਮਸ਼ਵਰਾ ਅਤੇ ਮੁਲਾਜ਼ਮਾਂ ਦੀ ਰਾਜੇ ਦੇ ਸਾਹਮਣੇ ਸਫਾਈ ਪੇਸ਼ ਕਰਨ ਵਾਲੇ ਵਕੀਲ ਆਦਿ ਹੁੰਦੇ ਹਨ ਉਸੇ ਤਰ੍ਹਾਂ ਪਰੋਹਤ ਨੂੰ ਪੜ੍ਹਿਆ-ਲਿਖਿਆ ਤੇ ਸਾਰੇ ਨਿਯਮਾਂ ਤੋਂ ਜਾਣੂ ਹੋਣ ਕਰਕੇ ਉੱਚਾ ਦਰਜਾ ਮਿਲ ਗਿਆ ਅਤੇ ਸ਼ਾਹੂਕਾਰ ਲੋਕਾਂ ਨੂੰ ਪੈਸਾ ਦੇ ਕੇ ਜਿਵੇਂ ਸੂਦ ਇਕੱਠਾ ਕਰਦਾ ਹੈ, ਉਸੇ ਤਰ੍ਹਾਂ ਹਰ ਵਿਅਕਤੀ ਬਾਰੇ ਇਹ ਆਖ ਦਿੱਤਾ ਕਿ ਹਰ ਵਿਅਕਤੀ ਦੀ ਰੂਹ ਰੱਬ ਪਾਸੋਂ ਸਵਾਸ ਉਧਾਰੇ ਲੈ ਕੇ ਆਉਂਦੀ ਹੈ ਅਤੇ ਮਰਨ ਪਿੱਛੋਂ ਧਰਮ ਰਾਜ ਦੇ ਸਾਹਮਣੇ ਲੇਖਾ ਦੇਣਾ ਪੈˆਦਾ ਹੈ। ਨਵੇਂ ਪ੍ਰਬੰਧ ਵਿੱਚ ਨਵੇਂ ਢੰਗ ਨਾਲ ਮਿਹਨਤੀ ਜਨਤਾ ਦੀ ਲੁੱਟ ਹੋਣ ਲੱਗ ਪਈ ਤੇ ਲੁਟੇਰੀਆਂ ਸ਼੍ਰੇਣੀਆਂ ਨੇ ਲੋਕਾਂ ਨੂੰ ਭਰਮ-ਭੁਲੇਖੇ ਤੇ ਵਹਿਮਾਂ ’ਚ ਪਾ ਕੇ ਲੁੱਟਣ ਦੇ ਨਿਯਮ ਘੜ ਕੇ ਇਹਨਾਂ ਨਿਯਮਾਂ ਨੂੰ ਪ੍ਰਕ੍ਰਿਤੀ ਦੇ ਨਿਯਮ ਦੱਸਣ ਲਈ ਅਗਲੇ ਪਿਛਲੇ ਜਨਮਾਂ ਦੀਆਂ ਮਨ-ਘੜਤ ਕਥਾਵਾਂ ਰਚ ਲਈਆਂ। ਇੱਥੋਂ ਤੱਕ ਕਿ 4-5ਵੀਂ ਸਦੀ ਵਿੱਚ ਚੰਦਰ ਗੁਪਤ ਕਾਲ ਵਿੱਚ ਇੱਕ ਮਹਾਂ ਕਵੀ ਕਾਲੀਦਾਸ ਦੇ ਲਿਖੇ ਹੋਏ ਨਾਟਕਾਂ ਨੂੰ ਵੀ ਮਿਥਿਹਾਸ ਦੀ ਲਪੇਟ ਵਿੱਚ ਲੈ ਆਂ ਦਾ ਤੇ ਸਮਾਂ ਪਾ ਕੇ ਇਹ ਮਿਥਿਹਾਸ ਦਾ ਅੰਗ ਜਾਪਣ ਲੱਗ ਪਏ ਐਪਰ ਕਈ ਲੋਕ ਇਹਨਾਂ ਨਾਟਕਾਂ ਨੂੰ ਵੀ ਇਤਿਹਾਸ ਨਾਲ ਜੋੜਨ ਦੇ ਯਤਨ ਕਰਦੇ ਹਨ।
ਬਹੁਤ ਸਾਰੀਆਂ ਮਿਥਿਹਾਸਕ ਵਾਰਤਾਵਾਂ ਰਾਜਿਆਂ ਅਤੇ ਪਰੋਹਤਾਂ ਦੀ ਲੁੱਟ ਨੂੰ ਵੀ ਬਿਆਨ ਕਰਦੀਆਂ ਹਨ ਭਾਵੇਂ ਅੱਜ ਦਾ ਪਰੋਹਤ ਤਬਕਾ ਉਹਨਾਂ ਦੇ ਅਰਥ ਊਟ-ਪਟਾਂਗ ਹੀ ਕਰ ਦਿੰਦਾ ਹੈ। ਮਿਸਾਲ ਵਜੋਂ ਮਿਥਿਹਾਸਕ ਘਟਨਾ ਹੈ ’ਅੰਮ੍ਰਿਤ ਮੰਥਨ’ ਇਸ ਅਨੁਸਾਰ ਦੇਵਤੇ ਤੇ ਦੈˆਤ ਆਪੋ ਵਿੱਚ ਸਲਾਹ ਕਰਕੇ ਪਹਾੜ ਨੂੰ ਸਮੁੰਦਰ ਵਿੱਚ ਮਧਾਣੀ ਵਜੋਂ ਪਾ ਕੇ, ਸ਼ੇਸ਼ਨਾਗ ਨੂੰ ਨੇਤਾ ਬਣਾ ਕੇ ਸਮੁੰਦਰ ਵਿੱਚੋਂ ਚੌਦਾਂ ਰਤਨ ਕੱਢਣ ਦਾ ਯਤਨ ਕਰਦੇ ਹਨ। ਅੰਤ ਵਿੱਚ ਚੌਧਵਾਂ ਰਤਨ ਅੰਮ੍ਰਿਤ ਵੀ ਰਾਕਸ਼ਸਾਂ ਨੂੰ (ਕਾਲੇ ਕੰਮ ਕਰਨ ਵਾਲੇ ਲੋਕ) ਨਹੀਂ ਦੇਣਾ ਚਾਹੁੰਦੇ। ਸੋ, ਦੇਵਤੇ ਅੰਮ੍ਰਿਤ ਵੰਡਣ ਲਈ ਆਪਣੇ ਆਗੂ ਨੂੰ ਲਾ ਦੇਂਦੇ ਹਨ ਜੋ ਮੋਹਣੀ ਦਾ ਰੂਪ ਧਾਰ ਲੈˆਦਾ ਹੈ ਅਤੇ ਇੱਕ ਭਾਂਡੇ ਵਿੱਚ ਦੋ ਰਖ਼ਣੇ ਬਣਾ ਕੇ ਦੇਵਤਿਆਂ ਨੂੰ ਅੰਮ੍ਰਿਤ ਅਤੇ ਰਾਕਸ਼ਸ਼ਾਂ ਨੂੰ ਸ਼ਰਾਬ ਪਿਲਾ ਦਿੰਦਾ ਹੈ। ਇੱਕ ਰਾਕਸ਼ਸ਼ ਵੰਡਣ ਵਾਲੇ ਦੀ ਚਲਾਕੀ ਨੂੰ ਤਾੜ ਲੈˆਦਾ ਹੈ ਤੇ ਦੇਵਤਿਆਂ ਵਿੱਚ ਬੈਠ ਕੇ ਅੰਮ੍ਰਿਤ ਪੀ ਲੈˆਦਾ ਹੈ। ਜਦ ਵੰਡਣ ਵਾਲੇ ਵਿਸ਼ਨੂੰ ਨੂੰ ਪਤਾ ਲਗਦਾ ਹੈ ਤਾਂ ਉਹ ਸੁਦਰਸ਼ਨ ਚੱਕਰ ਨਾਲ ਉਸ ਦਾ ਸਿਰ ਕੱਟ ਦਿੰਦਾ ਹੈ ਪਰ ਰਾਕਸ਼ਸ਼ ਇਸ ਨਾਲ ਸਗੋਂ ਇੱਕ ਦੇ ਦੋ ਬਣ ਜਾਂਦੇ ਹਨ ਅਤੇ ਦੇਵਤੇ ਇੱਥੋਂ ਤੱਕ ਕਿ ਚੰਦਰਮਾ ਤੇ ਸੂਰਜ ਭੀ ਉਸ ਤੋਂ ਭੈ ਖਾਂਦੇ ਹਨ। ਭਾਵੇਂ ਇਸ ਮਿਥਿਹਾਸਕ ਗੱਲ ਵਿੱਚ ਚੰਦ ਤੇ ਸੂਰਜ ਦੇ ਗ੍ਰਹਿਣ ਨੂੰ ਲਪੇਟਿਆ ਹੈ ਪਰ ਅਸਲ ਵਿੱਚ ਗੋਰੇ ਭਾਵ ਵਿਹਲੇ ਰਹਿਣ ਵਾਲੇ ਚਲਾਕ ਲੋਕਾਂ ਦੀ ਬੇਈਮਾਨੀ ਦਾ ਤੇ ਮਿਹਨਤੀ ਲੋਕਾਂ ਦੀ ਇਮਾਨਦਾਰੀ ਦਾ ਬੜਾ ਸੋਹਣਾ ਤੇ ਸੁਚੱਜਾ ਨਕਸ਼ਾ ਖਿੱਚਿਆ ਗਿਆ। ਪਹਿਲਾਂ ਤਾਂ ਦੇਵਤੇ ਸ਼ੇਸ਼ਨਾਗ ਦੀ ਪੂਛ ਵਾਲੇ ਪਾਸੇ ਲੱਗਦੇ ਹਨ ਅਤੇ ਰਾਕਸ਼ਸ਼ਾਂ ਨੂੰ ਉਸ ਦੇ ਮੂੰਹ ਵੱਲ ਲਾ ਦਿੰਦੇ ਹਨ। ਜਿੱਥੇ ਵਿਚਾਰੇ ਰਾਕਸ਼ਸ਼ ਅਤਿਅੰਤ ਕਠਨਾਈ ਦਾ ਸਾਹਮਣਾ ਕਰਦੇ ਹਨ ਅਤੇ ਦੇਵਤੇ ਸੱਪ ਦੀ ਪੂਛ ਵਾਲੇ ਪਾਸੇ ਆਰਾਮ ’ਚ ਰਹਿੰਦੇ ਹਨ। ਇਹ ਹੈ ਵਿਹਲੜ ਲੋਕਾਂ ਦੀ ਬੇਈਮਾਨੀ ਅਤੇ ਸ਼ਰੇਆਮ ਧੋਖੇਬਾਜ਼ੀ, ਇੱਕੋ ਭਾਂਡੇ ਵਿੱਚ ਦੋ ’ਰਖ਼ਣੇ’ ਬਣਾਉਣੇ ਅਤੇ ਦੇਵਤਿਆਂ ਨੂੰ ਅੰਮ੍ਰਿਤ ਤੇ ਰਾਕਸ਼ਸ਼ਾਂ ਨੂੰ ਸ਼ਰਾਬ ਪਿਲਾਉਣੀ। ਜਦ ਰਾਕਸ਼ਸ਼ਾਂ ਨੂੰ ਉਹਨਾਂ ਦੀ ਇਸ ਬੇਈਮਾਨੀ ਦਾ ਪਤਾ ਲੱਗਾ ਤਾਂ ਉਸ ਨੂੰ ਇਸੇ ਗੱਲ ਦੇ ਸਿੱਟੇ ਵਜੋਂ ਕਤਲ ਕਰ ਦਿੱਤਾ ਪਰ ਜਦ ਉਹ ਇੱਕ ਤੋਂ ਦੋ ਬਣ ਗਏ ਭਾਵ ਮਿਹਨਤੀ ਜਨਤਾ ਨੂੰ ਮਾਰਿਆ ਨਹੀਂ ਜਾ ਸਕਦਾ ਤਾਂ ਇਹੀ ਵਿਹਲੜ ਲੋਕ ਉਹਨਾਂ ਤੋਂ ਡਰਨ ਲੱਗ ਪੈˆਦੇ ਹਨ। ਇਸ ਮਿਥਿਹਾਸਕ ਕਥਾ ਨੂੰ ਸ਼ਾਹੂਕਾਰਾਂ ਨੇ ਆਪਣੀਆਂ ਅਸਾਮੀਆਂ ਨੂੰ ਡਰਾਉਣ ਲਈ ਵੀ ਵਰਤਿਆ ਹੈ। ਜੋ ਆਖਦੇ ਹਨ ਕਿ ਚੰਦ ਤੇ ਸੂਰਜ ਨੇ ਰਾਹੂ ਤੇ ਕੇਤੂ ਦਾ ਕਰਜ਼ਾ ਦੇਣਾ ਹੈ। ਜਦ ਰਾਹੂ ਜਾਂ ਕੇਤੂ, ਚੰਦ ਜਾਂ ਸੂਰਜ ਤੋਂ ਕਰਜ਼ਾ ਵਸੂਲਣ ਆਉਂਦੇ ਹਨ ਤਾਂ ਉਹਨਾਂ ਦੇ ਰੰਗ ਕਾਲੇ ਪੈ ਜਾਂਦੇ ਹਨ।
ਸੋ, ਮਿਥਿਹਾਸ ਭਾਵੇਂ ਕਿਸੇ ਕਿਸਮ ਦਾ ਵੀ ਗਿਦੜ-ਦੁੰਬਾ ਹੋਵੇ ਪਰ ਉਹ ਸਮਾਜ ਵਿੱਚ ਚੱਲਣ ਵਾਲੇ ਜਮਾਤੀ ਘੋਲ ਨਾਲ ਕਿਸੇ ਨਾ ਕਿਸੇ ਪਾਸਿਓਂ ਜੁੜਿਆ ਜ਼ਰੂਰ ਹੁੰਦਾ ਹੈ।
ਪੁਰਾਣੇ ਪਦਾਰਥਵਾਦੀ ਫ਼ਲਸਫ਼ੇ ਵਿੱਚ ਇੱਕ ਘਾਟ ਜ਼ਰੂਰ ਸੀ ਉਹ ਇਹ ਕਿ ਉਹਨਾਂ ਦਾ ਪਦਾਰਥਵਾਦ ਦਰੁਸਤ ਤੌਰ ’ਤੇ ਪ੍ਰਕ੍ਰਿਤੀ ਦੀ ਵਿਆਖਿਆ ਤਾਂ ਕਰ ਦਿੰਦਾ ਸੀ ਕਿ ਪ੍ਰਕ੍ਰਿਤੀ ਸਾਡੀ ਸੋਚ ਤੋਂ ਆਜ਼ਾਦ ਆਪਣੇ ਨਿਯਮਾਂ ਅਨੁਸਾਰ ਚੱਲ ਰਹੀ ਹੈ। ਇਹ ਸਾਡੀ ਸੋਚ ਦੇ ਅਧੀਨ ਨਹੀਂ। ਇਸ ਦੇ ਪਰਵਰਤਨ ਦੇ ਨਿਯਮ ਖੋਜੇ, ਸਮਝੇ, ਜਾਣੇ ਤਾਂ ਜਾ ਸਕਦੇ ਹਨ ਪਰ ਬਦਲੇ, ਵਟਾਏ, ਘੜੇ, ਘਟਾਏ ਜਾਂ ਵਧਾਏ ਨਹੀਂ ਜਾ ਸਕਦੇ। ਐਪਰ ਪੁਰਾਤਨ ਪਦਾਰਥਵਾਦੀ ਲਸਫਿਆਂ ਵਿੱਚ ਇਸ ਗੱਲ ਦੀ ਕਿਧਰੇ ਵਿਆਖਿਆ ਨਹੀਂ ਸੀ ਕਿ ਪ੍ਰਕ੍ਰਿਤੀ ਹੋਂਦ ਵਿੱਚ ਕਿਵੇਂ ਆਈ ਅਥਵਾ ਇਸ ਵਿੱਚ ਵੰਨ-ਸੁਵੰਨੀਆਂ ਚੀਜ਼ਾਂ ਜਿਵੇਂ ਬਨਾਸਪਤੀ, ਜੀਵ-ਜੰਤੂ ਕਿਵੇਂ ਪੈਦਾ ਹੋ ਗਏ। ਇਸ ਲਈ ਉਹ ਮਿਥਿਹਾਸ ਨੂੰ ਗਪੌੜ ਤਾਂ ਆਖ ਦਿੰਦੇ ਸਨ ਪਰ ਅਸਲ ਸੱਚ ਤੱਕ ਪਹੁੰਚਣ ਵਿੱਚ ਆਪ ਵੀ ਅਸਮਰਥ ਸਨ। ਨਾਲ ਹੀ ਉਹ ਇਹ ਗੱਲ ਤਾਂ ਠੀਕ ਤੌਰ ’ਤੇ ਆਖ ਦਿੰਦੇ ਸਨ ਕਿ ਪਦਾਰਥਕ ਕਣਾਂ ਦੇ ਖਾਸ ਪ੍ਰਕਾਰ ਦੇ ਮੇਲ-ਜੋਲ ਨਾਲ ਚੇਤਨ ਪਦਾਰਥ ਪੈਦਾ ਹੋ ਜਾਂਦਾ ਹੈ ਪਰ ਇਸ ਚੇਤਨਾ ਬਾਰੇ ਅੱਗੇ ਕੋਈ ਵਿਆਖਿਆ ਨਹੀਂ ਕਰ ਸਕਦੇ। ਜਿਸ ਕਾਰਨ ਉਹ ਅੰਤ ਵਿੱਚ ਇਸ ਸ੍ਰਿਸ਼ਟੀ ਨੂੰ ਰਚਣਹਾਰ ਭਾਵੇਂ ਉਹਨਾਂ ਅਨੁਸਾਰ ਪ੍ਰਕ੍ਰਿਤੀ ਦੇ ਆਮ ਪਰਵਰਤਨ ਵਿੱਚ ਆਮ ਘਟਨਾਵਾਂ ਵਿੱਚ ਕੋਈ ਦਖਲ ਨਹੀਂ ਦਿੰਦਾ। ਪਰ ਤਦ ਵੀ ਸਿਰਜਣਹਾਰ ਦੀ ਹੋਂਦ ਮੰਨਣ ਦਾ ਅੰਤਮ ਸਿੱਟਾ ਇਹੀ ਨਿਕਲਦਾ ਸੀ ਕਿ ਉਹ ਦੇਵੀ ਦੇਵਤਿਆਂ ਦੇ ਸਾਰੇ ਗਪੌੜ ਨੂੰ ਢਕਵੰਜ ਦੱਸਦੇ ਹੋਏ ਵੀ ਰੱਬ ਦੀ ਹੋਂਦ ਨੂੰ ਮੰਨਣ ਲੱਗ ਪੈˆਦੇ ਸਨ ਜਿਸ ਦਾ ਲਾਭ ਉਠਾ ਕੇ ਰੂਹ ਵਾਦੀ ਤੇ ਰੱਬ ਵਾਦੀ ਮੁੜ ਆਪਣੇ ਲੁਟੇਰੇ ਫ਼ਲਸਫ਼ੇ ਨੂੰ ਸਹੀ ਸਿੱਧ ਕਰਨ ਯੋਗ ਹੋ ਜਾਂਦੇ ਸਨ।
ਆਦਮੀ ਰਾਤ ਸਮੇਂ ’ਸੁਪਨਾ’ ਵੇਖਦਾ ਹੈ। ਜਦ ਜਾਗਦਾ ਹੈ ਤਾਂ ਉਹ ਮੰਜੇ ਤੇ ਆਪਣੀ ਜਗ੍ਹਾ ਤੇ ਹੀ ਲੇਟਿਆ ਹੁੰਦਾ ਹੈ। ਸੁਪਨੇ ਵਿੱਚ ਬਣੀ ਬਣਾਈ ਧਰਤੀ, ਬਣੇ-ਬਣਾਏ ਸ਼ਹਿਰ ਨਜ਼ਰ ਆਉਂਦੇ ਹਨ ਤੇ ਉਹਨਾਂ ਵਿੱਚ ਆਦਮੀ ਆਪ ਵਿਚਰਦਾ ਨਜ਼ਰ ਆਉਂਦਾ ਹੈ। ਇਹ ਸਾਰਾ ਤਮਾਸ਼ਾ ਦੇਖਣ ਲਈ ਬੰਦੇ ਦੇ ਸਰੀਰ ਵਿੱਚ ਕਿਹੜੀ ਚੀਜ਼ ਹੋਈ, ਇਹ ਪੁਰਾਤਨ ਮਾਨਸ ਲਈ ਸਮਝਣੀ ਔਖੀ ਸੀ। ਚਲਾਕ ਲੋਕਾਂ ਇਸ ਦੀ ਵਿਆਖਿਆ ਇਸ ਤਰ੍ਹਾਂ ਸ਼ੁਰੂ ਕੀਤੀ ਕਿ ਬੰਦੇ ਦੇ ਸਰੀਰ ਵਿੱਚ ਇੱਕ ਰੂਹ ਹੁੰਦੀ ਹੈ ਇਸੇ ਤਰ੍ਹਾਂ ਜਿਵੇਂ ਫੁੱਲਾਂ ਵਿੱਚ ਵਾਸ਼ਨਾ, ਦਰਪਣ ਵਿੱਚ ਬੰਦੇ ਦੀ ਤਸਵੀਰ ਜਾਂ ਦਵਾਈਆਂ ਆਦਿ ਵਿੱਚ ਸਤ। ਜਿਵੇਂ ਫੁੱਲ ਵਿੱਚ ’ਅਤਰ’ ਜਾਂ ਦਵਾਈਆਂ ਵਿੱਚੋਂ ’ਸਤ’ ਅਲੱਗ ਹੋ ਸਕਦਾ ਹੈ ਜੋ ਆਮ ਕਰਕੇ ਦਵਾਈ ਜਾਂ ਫੁੱਲ ਵਿੱਚ ਰਚਿਆ ਮਿਲਿਆ ਹੁੰਦਾ ਹੈ’ ਬਿਲਕੁਲ ਉਸੇ ਤਰ੍ਹਾਂ ਬੰਦੇ ਦੇ ਸਰੀਰ ਵਿੱਚ ਰੂਹ ਹੁੰਦੀ ਹੈ ਜੋ ਸੌਣ ਸਮੇਂ ਸਰੀਰ ਵਿੱਚੋਂ ਨਿਕਲ ਕੇ ਸੈਰ ਸਪਾਟੇ ਤੇ ਚਲੀ ਜਾਂਦੀ ਹੈ। ਜਦ ਮੁੜ ਆਉਂਦੀ ਹੈ ਤਾਂ ਬੰਦਾ ਜਾਗ ਪੈˆਦਾ ਹੈ। ਜਦ ਇਹ ਰੂਹ ਬੰਦੇ ਵਿੱਚੋਂ ਪੱਕੇ ਤੌਰ ’ਤੇ ਨਿਕਲ ਜਾਂਦੀ ਹੈ ਤਾਂ ਬੰਦੇ ਦੀ ਮੌਤ ਹੋ ਜਾਂਦੀ ਹੈ। ਸੁਪਨੇ ਦੀ ਇਸ ਵਿਆਖਿਆ ਨੇ ਰੂਹ ਦੀ ਹੋਂਦ ਬਾਰੇ ਲੋਕਾਂ ਵਿੱਚ ਵਹਿਮ ਭਰ ਦਿੱਤਾ ਅਤੇ ਇਹੀ ਚੀਜ਼ ਪੂਰਵ ਭਵਿੱਖ ਜਨਮ ਨਾਲ ਬੰਨ੍ਹ ਦਿੱਤੀ ਕਿ ਬੰਦੇ ਦੀ ਰੂਹ ਮਰਦੀ ਨਹੀਂ ਸਗੋਂ ਇੱਕ ਸਰੀਰ ਵਿੱਚੋਂ ਨਿਕਲਣ ਉਪਰੰਤ ਦੂਜੇ ਜੰਮਣ ਵਾਲੇ ਵਿੱਚ ਜਾ ਪ੍ਰਵੇਸ਼ ਕਰਦੀ ਹੈ। ਇਸ ਚੱਕਰ ਨੇ ਮਿਹਨਤਕਸ਼ ਜਨਤਾ ਨੂੰ ਲੁੱਟ ਹੁੰਦਿਆਂ ਵੀ ਚੂੰ-ਚਾਂ ਨਾ ਕਰਨ ਲਈ ਸੰਤੁਸ਼ਟ ਕਰ ਦਿੱਤਾ। ਉਹ ਮੌਜੂਦਾ ਦੁੱਖ ਨੂੰ ਅਗਲੇ ਜਨਮ ਵਿੱਚ ਸੁੱਖਾਂ ਦੀ ਪ੍ਰਾਪਤੀ ਹਿਤ, ਕੁਝ ਦੇਰ ਤੱਕ ਬਿਨਾਂ ਕਿਸੇ ਤਿੜ-ਫਿੜ ਕੀਤੇ ਕੰਮ ਕਰਦੇ ਰਹਿੰਦੇ ਸਨ।
ਜਿਹੜੇ ਮਜ਼੍ਹਬਾਂ ਵਿੱਚ ਆਵਾਗੌਣ ਦਾ ਸਿਧਾਂਤ ਨਹੀਂ ਹੈ, ਉਹ ਵੀ ਮਰਨ ਉਪਰੰਤ ਬਹਿਸ਼ਤ ਵਿੱਚ ਜਾਣ ਜਾਂ ਨਰਕ ਵਿੱਚ ਜਾਣ ਲਈ ਰੂਹ ਦੀ ਹੋਂਦ ਦੇ ਚੱਕਰ ਵਿੱਚ ਫਸੇ ਰਹਿੰਦੇ ਸਨ। ਰੂਹ ਤੇ ਰੱਬ ਦੀ ਹੋਂਦ ਦਾ ਵਿਸ਼ਵਾਸ ਮਨੁੱਖ ਨੂੰ ਇਸ ਪ੍ਰਕ੍ਰਿਤੀ ਬਾਰੇ ਖੋਜ ਕਰਨ ਅਤੇ ਆਪਣੀ ਇੱਛਿਆ ਅਨੁਸਾਰ ਵਰਤਣ ਤੋਂ ਰੋਕੀ ਰੱਖਦਾ ਹੈ ਅਤੇ ਇਹ ਲੁਟੇਰੀਆਂ ਜਮਾਤਾਂ ਦੇ ਲੋਟੂ ਦੀ ਰਾਖੀ ਕਰਦਾ ਹੈ।
ਐਪਰ ਅਸੀਂ ਵੇਖ ਚੁੱਕੇ ਹਾਂ ਕਿ ਹੱਥੀਂ ਕੰਮ ਕਰਨ ਵਾਲਾ ਵਰਗ ਹੌਲੀ-ਹੌਲੀ ਆਪਣੇ ਸੰਦਾਂ ਨੂੰ ਉੱਨਤ ਕਰਕੇ ਪੈਦਾਵਾਰ ਵਧਾਈ ਜਾਂਦਾ ਹੈ। ਇਹ ਵਾਧਾ ਮੁੜ ਇੱਕ ਹੱਦ ਤੇ ਪੁੱਜ ਕੇ ਸਮਾਜ ਵਿੱਚ ਨਵੀਂ ਬਣਤਰ ਦੀ ਮੰਗ ਕਰਨ ਲੱਗ ਪੈˆਦਾ ਹੈ। ਪੈਦਾਵਾਰੀ ਸ਼ਕਤੀਆਂ ਦੇ ਅਨੁਕੂਲ ਪੈਦਾਵਾਰੀ ਦੇ ਸਬੰਧ ਨਵੇਂ ਸਿਰੇ ਬਣਾਏ ਜਾਣ, ਲੋਕਾਂ ਦੀ ਸੂਝ ਦਾ ਹਿੱਸਾ ਬਣਦੇ ਜਾਂਦੇ ਹਨ। ਲੋਕਾਂ ਨੂੰ ਖਾਸ ਕਰਕੇ ਹੱਥੀਂ ਮਸ਼ੱਕਤ ਕਰਨ ਵਾਲਿਆਂ ਨੂੰ ਆਪਣੀ ਲੁੱਟ ਦਿਸਣ ਲੱਗ ਪੈˆਦੀ ਹੈ ਅਤੇ ਪੈਦਾਵਾਰੀ ਸ਼ਕਤੀਆਂ ਅਨੁਸਾਰ ਪੈਦਾਵਾਰੀ ਸਬੰਧ ਹੋਣ ਨਾਲ ਸਮਾਜ ਦੀ ਹਾਲਤ ਦਾ ਸੁਧਾਰਨਾ ਸਾਹਮਣੇ ਦਿਸਣ ਲੱਗ ਪੈˆਦਾ ਹੈ। ਲੋਕੀਂ ਮਿਥਿਹਾਸ ਅਤੇ ਰੂਹਾਂ ਤੇ ਆਵਾਗੌਣ ਦੇ ਢਕੌਂਸਲਿਆਂ ਦੇ ਪੋਲ ਖੋਲ੍ਹ ਕੇ ਪਦਾਰਥਵਾਦੀ ਸਚਾਈਆਂ ਤੇ ਟੇਕ ਰੱਖ ਕੇ ਸੰਘਰਸ਼ ਕਰਦੇ ਹਨ। ਪੁਰਾਣੇ ਫਲਾਸਫੇ, ਪੁਰਾਣੇ ਵਹਿਮਾਂ, ਪੁਰਾਣੀ ਆਰਥਿਕਤਾ ਅਤੇ ਪੁਰਾਣੀ ਰਾਜ ਬਣਤਰ ਬਦਲ ਕੇ ਪੈਦਾਵਾਰ ਸ਼ਕਤੀਆਂ ਅਨੁਸਾਰ ਨਵੇਂ ਨਿਯਮ ਚਾਲੂ ਕਰਦੇ ਹਨ ਜਿਸ ਨੂੰ ਸਭਿਆਚਾਰ (ਸ਼ੁਭ-ਆਚਾਰ) ਕਿਹਾ ਜਾਂਦਾ ਹੈ ਅਤੇ ਸਮਾਜ ਉਨਤੀ ਵੱਲ ਲੰਮੀਆਂ ਪੁਲਾਂਘਾਂ ਪੁੱਟਦਾ ਹੈ। ਪਰ ਜਦ ਮੁੜ ਪੈਦਾਵਾਰੀ ਸਾਧਨ ਹੋਰ ਉੱਨਤ ਹੋ ਜਾਂਦੇ ਹਨ ਅਤੇ ਲੁਟੇਰੀ ਜਮਾਤ ਵੀ ਨਵੇਂ ਢੰਗ ਨਾਲ ਪੈਦਾਵਾਰੀ ਸਾਧਨਾਂ ’ਤੇ ਮੁੜ ਕਾਬਜ਼ ਜੋ ਜਾਂਦੀ ਹੈ ਤਾਂ ਉਹ ਪਿਛਲੇ ਸਮਾਜ ਤੋਂ ਨਵੇਂ ਸਮਾਜ ਦੇ ਬਦਲਣ ਦੀ ਘਟਨਾ ਨੂੰ ਇਤਿਹਾਸਕ ਘਟਨਾ ਦੱਸਦੇ ਹਨ, ਪਰ ਉਸ ਦੀ ਵਿਆਖਿਆ ਵਿੱਚ ਮੁੜ ਰੱਬ, ਰੂਹ ਫਰਿਸ਼ਤੇ, ਦੇਵਤੇ ਆਦਿ ਘਸੋੜ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਪਰਵਰਤਨ ਪੁਰਾਣੇ ਭੈੜੇ ਸਮੇਂ ਦੇ ਲੁਟੇਰਿਆਂ ਨੂੰ ਖਤਮ ਕਰਕੇ ਨਵਾਂ ਸਮਾਜ ਰਚਿਆ ਹੈ ਉਹ ਸਮਾਜ ਲੋਕਾਂ ਨੇ ਨਹੀਂ ਰਚਿਆ, ਸਗੋਂ ਉਹ ਰੱਬ ਨੇ ਫਰਿਸ਼ਤੇ ਨੂੰ ਘੱਲ ਕੇ ਸਿਰਜਿਆ ਹੈ ਅਤੇ ਸਮੇਂ ਦੇ ਮਿਹਨਤੀ ਜਮਾਤਾਂ ਦੇ ਇਨਕਲਾਬੀ ਆਗੂ ਨੂੰ ਕਿਸੇ ਦੇਵਤਾ ਜਾਂ ਅਵਤਾਰ ਬਣਾ ਕੇ ਪੇਸ਼ ਕਰਦੇ ਹਨ ਤਾਂ ਜੋ ਨਵੇਂ ਉੱਠ ਰਹੇ ਮਿਹਨਤੀ ਲੋਕਾਂ ਦੇ ਸੰਘਰਸ਼ ਨਾ ਉਭਰਨ ਅਤੇ ਉਹਨਾਂ ਦਾ ਵਿਸ਼ਵਾਸ ਅਜਿਹਾ ਕਰਨ ਨਾਲ ਨਾ ਰਹੇ ਅਤੇ ਆਪਣੀ ਬਿਪਤਾ ਦਾ ਕਾਰਨ ਜਮਾਤੀ ਕਾਣੀ ਵੰਡ ਨੂੰ ਨਾ ਮੰਨਣ। ਇਸ ਬਿਪਤਾ ਤੋਂ ਬਚਣ ਲਈ ਸਮਾਜ ਨੂੰ ਬਦਲਣ ਸੁਧਾਰਨ ਦੀ ਥਾਂ ਜਾਂ ਤਾਂ ਰੱਬ ਦੀਆਂ ਮਿੰਨਤਾਂ ਕਰਨ ਤੇ ਜਾਂ ਅਗਲੇ ਜਨਮ ਵਿੱਚ ਸੁੱਖ ਦੀ ਪ੍ਰਾਪਤੀ ਆਸ ਤੇ ਵਰਤਮਾਨ ਦੁੱਖਾਂ ਵੱਲ ਧਿਆਨ ਹੀ ਨਾ ਦੇਣ। ਸ਼ਾਇਦ ਇਹੀ ਗੱਲ ਹੈ ਕਿ ਮਜ਼ਦੂਰ ਜਮਾਤ ਦੇ ਮਹਾਨ ਆਗੂ ’ਕਾਰਲ-ਮਾਰਕਸ’ ਤੇ ਲੈਨਿਨ ਨੇ ਇਸ ਨੂੰ ਅਫ਼ੀਮ ਨਾਲ ਤੁਲਨਾਇਆ ਹੈ।
ਬੁੱਧ-ਮਤ ਜੋ ਪਹਿਲੇ-ਪਹਿਲ ਇੱਕ ਪਦਾਰਥਵਾਦੀ ਫਲਸਫਾ ਸੀ, ਸਮੇਂ ਸਮਾਜ ਨੇ ਬੜੀ ਉੱਨਤੀ ਕੀਤੀ ਪਰ ਜਦ ਰਾਜਿਆਂ ਅਤੇ ਭਿਖਸ਼ੂਆਂ ਨੇ ਬੁੱਧ-ਮੱਤ ਬਣਾ ਦਿੱਤਾ। ਮੁੜ ਮਿਹਨਤੀ ਜਮਾਤਾਂ ਦੀ ਲੁੱਟ ਹੋਣ ਲੱਗ ਪਈ ਅਤੇ ਪੂਰਾ ਸਮਾਜ (ਮਿਹਨਤੀ ਜਨਤਾ) ਇਸ ਲੁੱਟ ਤੋਂ ਕੁਰਲਾ ਉੱਠੀ। (ਅਸ਼ੋਕ ਦੇ ਸਮੇਂ) ਇੱਕ ਵਾਰ ਫਿਰ ਹਿੰਦੁਸਤਾਨ ਵਿੱਚ ਉਥਲ-ਪੁਥਲ ਹੋਈ। ਜਮਾਤੀ ਘੋਲਾਂ ਕਾਰਨ ਸਮਾਜ ਖੇਰੂੰ-ਖੇਰੂੰ ਹੋ ਗਿਆ। ਇਸੇ ਦੌਰ ਵਿੱਚ ਉਨ੍ਹਾਂ ਨੇ ਹਿੰਦੁਸਤਾਨ ਵਿੱਚ ਆ ਕੇ ਆਪਣੇ ਪੈਰ ਜਮਾ ਲਏ। ਇਹ ’ਹੁਨ’ ਭਾਵੇਂ ਬੋਧੀ ਸਨ ਪਰ ਇਹ ’ਹੀਣੇ-ਯਾਨ’ ਬੁੱਧ-ਮੱਤ ਦੇ ਸਮਰਥਕ ਤੇ ਮਹਾਂਯਾਨ-ਬੁੱਧਮਤ (ਭਾਵ ਵੱਡੇ ਆਦਮੀਆਂ ਦਾ ਬੁੱਧ ਮਤ) ਦੇ ਵਿਰੁੱਧ ਸਨ। ਇਸ ਸਮੇਂ ਮਿਹਨਤੀ ਜਮਾਤਾਂ ਮੁੜ ਇੱਕ ਨਵੀਂ ਫਿਲਾਸਫ਼ੀ ਦਾ ਸਹਾਰਾ ਲਿਆ ਇਹ ਹੈ ਵੇਦਾਂਤ।
ਵੇਦਾਂਤ ਦੇ ਫ਼ਲਸਫ਼ੇ ਦੇ ਮੋਢੀ ਨੇ ਉਸ ਸਮੇਂ ਹੋ ਚੁੱਕੀ ਉਨਤ ਸਾਇੰਸ ਅਤੇ ਪੁਰਾਣੇ ਫਲਸਫਿਆਂ ਵਿੱਚ ਪਈਆਂ ਘਾਟਾਂ ਤੇ ਤਰੁੱਟੀਆਂ ਤੋਂ ਜਾਣੂ ਹੋਣ ਕਰਕੇ ਪੁਰਾਣੇ ਪਦਾਰਥਵਾਦੀ ਫ਼ਲਸਫ਼ੇ ਨੂੰ ਇੱਕ ਨਵਾਂ ਰੂਪ ਦਿੱਤਾ। ਇਸ ਫ਼ਲਸਫ਼ੇ ਦੇ ਰਚਣਹਾਰੇ ’ਬਾਦਰਾਇਣ’ ਅਨੁਸਾਰ ਪ੍ਰਕ੍ਰਿਤੀ ਹਰ ਸਮੇਂ ਬਦਲਦੀ ਅਤੇ ਵਿਕਾਸ ਕਰਦੀ ਰਹਿੰਦੀ ਹੈ। ਇਹ ਪ੍ਰਕ੍ਰਿਤੀ ਨਾ ਤਾਂ ਕਿਸੇ ਰੱਬ ਦੀ ਬਣਾਈ ਹੋਈ ਹੈ ਅਤੇ ਨਾ ਹੀ ਇਸ ਵਿੱਚ ਬਣੀਆਂ ਵਸਤੂਆਂ ਸਦੀਵੀ ਹਨ। ਇਹ ਪ੍ਰਿਥਵੀ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਬੰਜਰ ਤੇ ਪੱਥਰ ਸੀ। ਇਸ ਉੱਤੇ ਪਾਣੀ ਹੀ ਪਾਣੀ ਸੀ। ਉਸ ਤੋਂ ਪਹਿਲਾਂ ਇਹ ਅੱਗ ਦੀ ਨਿਆਈਂ ਸੀ। ਉਸ ਤੋਂ ਪਹਿਲਾਂ ਇਹ ਪੌਣ ਦੀ ਸ਼ਕਲ ਵਿੱਚ ਸੀ। ਉਸ ਤੋਂ ਪਹਿਲਾਂ ਸਿਰਫ਼ ਗਰਮੀ ਦੀ ਸ਼ਕਲ ਵਿੱਚ, ਉਸ ਤੋਂ ਵੀ ਪਹਿਲਾਂ ਇਹ ਸ਼ਕਤੀ ਦੀ ਸ਼ਕਲ ਸੀ। ਇਹ ਸ਼ਕਤੀ ਬ੍ਰਹਮ ’ਚੋ ਪੈਦਾ ਹੋਈ। ਸੋ, ਇਹ ਰੰਗ ਬਰੰਗੀ ਪ੍ਰਕ੍ਰਿਤੀ ਦਾ ਮੁੱਢ ਬ੍ਰਹਮ (ਸੋਚ ਜਾਂ ਵਿਚਾਰ) ਹੈ। ਇਹ ਪਹਿਲਾਂ ਵੀ ਬ੍ਰਹਮ ਸੀ ਤੇ ਅੱਜ ਵੀ ਕੇਵਲ ਬ੍ਰਹਮ ਹੈ। ਇਸ ਤੇ ਨਜ਼ਰ ਆਉਂਦੀਆਂ ਵੱਖੋ-ਵੱਖ ਵਸਤੂਆਂ, ਵੰਨ-ਸੁਵੰਨੇ ਜਾਨਵਰ ਤੇ ਬਨਾਸਪਤੀ ਦਰਅਸਲ ਬ੍ਰਹਮ ਦਾ ਪਸਾਰਾ ਹੈ। ਇਸ ਦੇ ਭਾਂਤ ਭਾਂਤ ਦੇ ਰੂਪ ਭਾਵੇਂ ਵਿਵਹਾਰਿਕ ਤੌਰ ’ਤੇ ਸਾਹਮਣੇ ਹਨ ਪਰ ਇਹਨਾਂ ਦੀ ਵੱਖਰੀ ਹੋਂਦ ਸਾਡੀ ਅਵਿੱਦਿਆ (ਬੇਇਲਮੀ) ਕਰਕੇ ਹੈ।

ਜਦ ਮਨੁੱਖ ਇਸ ਦੀ ਅਸਲੀਅਤ ਸਮਝ ਜਾਵੇ ਤਾਂ ਇਹ ਬ੍ਰਹਮ ਹੀ ਹੈ। ਬ੍ਰਹਮ ਤੋਂ ਸ਼ਕਤੀ, ਸ਼ਕਤੀ ਤੋਂ ਅਗਨੀ ਤੋਂ ਹਵਾ, ਹਵਾ ਤੋਂ ਜਲ, ਜਲ ਤੋਂ ਪ੍ਰਿਥਵੀ, ਪ੍ਰਿਥਵੀ ਤੋਂ ਬਨਾਸਪਤੀ, ਬਨਾਸਪਤੀ ਤੋਂ ਜੀਵ-ਜੰਤੂ, ਜੀਵ ਜੰਤੂਆਂ ਵਿੱਚੋਂ ਆਦਿ-ਮਾਨਸ ਤੇ ਇਸੇ ਤਰ੍ਹਾਂ ਅੱਜ ਦਾ ਮਨੁੱਖੀ ਸਰੀਰ। ਮਨੁੱਖ ਵੀ ਹੁਣ ਦਿਨੋਂ ਦਿਨ ਵਿਕਾਸ ਕਰ ਰਿਹਾ ਹੈ। ਇਸ ਫ਼ਲਸਫ਼ੇ ਨੇ ਰੂਹ ਦੀ ਹੋਂਦ ਤੋਂ ਵੀ ਇੱਕ ਹੱਦ ਤੱਕ ਇਨਕਾਰ ਕੀਤਾ ਹੈ। ਇਨ੍ਹਾਂ ਅਨੁਸਾਰ ਬੰਦੇ ਦੀ ਰੂਹ ਦੀ ਹੋਂਦ ਵੀ ਸਾਨੂੰ ਅਵਿੱਦਿਆ ਕਾਰਨ ਹੀ ਪ੍ਰਤੀਤ ਹੁੰਦੀ ਹੈ। ਅਸਲ ਵਿੱਚ ਰੂਹ ਉੱਨੀਆਂ ਚੀਜ਼ਾਂ ਦਾ ਇੱਕ ਜੋੜ ਹੈ। ਪੰਜ ਕਰਨ ਇੰਦਰੇ (ਹੱਥ, ਪੈਰ, ਮੂੰਹ, ਇੰਦਰੀ ਤੇ ਗੁਦਾ) ਪੰਜ ਗਿਆਨ ਇੰਦਰੇ ਜੀਭ, ਕੰਨ, ਨੱਕ, ਅੱਖ, ਤੁਚਾ (ਖੁਲ੍ਹ) ਪੰਜ ਵਿਕਾਰ (ਕਾਮ, ਕਰੋਧ, ਲੋਭ, ਮੋਹ, ਹੰਕਾਰ) ਅਤੇ ਮਨ-ਚਿੱਤ, ਬੁੱਧੀ ਤੇ ਆ ਹੰਕਾਰ। ਇਹ ਉੱਨੀ ਚੀਜ਼ਾਂ ਮਿਲ ਕੇ ਰੂਹ ਅਖਵਾਉਂਦੀ ਹੈ। ਬੰਦੇ ਦੇ ਮਰਨ ਉਪਰੰਤ ਖਤਮ ਹੋ ਜਾਂਦੀ ਹੈ। ਪਰ ਪਿੱਛੋਂ ਜਾ ਕੇ ਇਹ ਇਸ ਵਿੱਚ ਇੱਕ ਵਹਿਮੀ ਵਸਤੂ ਬ੍ਰਹਮ ਜੁਦਾ ਦੱਸ ਕੇ ਵੀ ਇਸ ਦੀ ਵਿਆਖਿਆ ਕਰਦੇ ਹਨ ਤਦ ਵੀ ਇਹ ਮਰਨ ਉਪਰੰਤ ਰੂਹ ਦੀ ਹੋਂਦ ਨਹੀਂ ਮੰਨਦੇ।
ਕੁਝ ਇੱਕ ਇਸ ਨੂੰ 25 ਵਸਤਾਂ ਦਾ ਜੋੜ ਵੀ ਆਖ ਦਿੰਦੇ ਹਨ ਉਹ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਸਗੁਣ (ਸਤ, ਖਿਮਾ, ਸੰਤੋਖ, ਦਇਆ) ਅਤੇ ਮਨ, ਚਿੱਤ, ਬੁਧ-ਆਹੰਕਾਰ ਸਾਰੇ ਰਲਾ ਕੇ 25 ਬਣ ਜਾਂਦੇ ਹਨ। ਪਰ ਅਸਲ ਵਿੱਚ ਪਹਿਲਾਂ ਇਹਨਾਂ ਨੂੰ 14 ਚੀਜ਼ਾਂ ਵੀ ਦੱਸਿਆ ਹੈ (ਪੰਜ ਕਰਮ ਇੰਦਰੇ+ਪੰਜ ਗਿਆਨ ਇੰਦਰੇ+ਮਨ-ਚਿੱਤ, ਬੁੱਧ-ਆਹੰਕਾਰ) ਕਿਸੇ ਤਰ੍ਹਾਂ ਵੀ ਸਮਝ ਲਵੋ ਵੇਦਾਂਤ ਦੇ ਪ੍ਰਿਥਮ ਰੂਪ ਵਿੱਚ ਰੂਹ ਦੀ ਹੋਂਦ ਨਹੀਂ ਮੰਨੀ ਅਤੇ ਇੱਕ ਬ੍ਰਹਮ ਦੁਤੀਆ ਨਾਸਤੀ ਸਭ ਬ੍ਰਹਮ ਹੈ, ਕੋਈ ਦੂਜੀ ਚੀਜ਼ ਨਹੀਂ ਦਾ ਫਲਸਫਾ ਦਿੱਤਾ। ਮਨੁੱਖਾਂ ਵਿੱਚ ਸਮਝਾਉਣ ਲਈ ਇਨ੍ਹਾਂ ਦਾ ਗੁਰਮੰਤਰ ਹੈ ’ਸੋ-ਹੰ’ ਭਾਵ ਜੋ ਸਾਰੀ ਪ੍ਰਕ੍ਰਿਤੀ ਹੈ ਸੋ ਹੀ ਮੈˆ ਹੂੰ। ”ਮੈˆ ਬ੍ਰਹਮ ਹਾਂ” ਅਤੇ ”ਮੈˆ ਤੋਂ ਬਗੈਰ” ਹੋਰ ਕੁਝ ਨਹੀਂ, ਸਾਰਾ ਪੰਜਾਬ ਮੇਰਾ ਰੂਪ ਹੈ, ਹਰ ਜੀਵ ਦੀ ਪੀੜ ਮੇਰੀ ਪੀੜ ਹੈ ਤੇ ਹਰ ਜੀਵ ਦਾ ਸੁੱਖ ਮੇਰਾ ਸੁੱਖ ਹੈ। ਪ੍ਰਕ੍ਰਿਤੀ ਹਰ ਸਮੇਂ ਬਦਲਦੀ, ਵਟਦੀ ਤੇ ਵਿਕਾਸ ਕਰਦੀ ਹੈ। ਇਸ ਦੀ ਵਿਕਾਸ ਕਰਨ ਵਾਲੀ ਸ਼ਕਤੀ ਬ੍ਰਹਮ (ਵਿਚਾਰ) ਹਨ। ਇੱਕ ਵਿਚਾਰ ਦੇ ਆਪਣੇ ਵਿਰੋਧੀ ਵਿਚਾਰ ਨਾਲ ਟਕਰਾ ਵਿੱਚੋਂ ਨਵਾਂ ਵਿਚਾਰ ਪੈਦਾ ਹੋ ਜਾਂਦਾ ਹੈ। ਇਸ ਨਵੇਂ ਵਿਚਾਰ ਨਾਲ ਪ੍ਰਕ੍ਰਿਤੀ ਵਿੱਚ ਨਵੀਆਂ ਵਸਤੂਆਂ ਹੋਂਦ ਵਿੱਚ ਆ ਜਾਂਦੀਆਂ ਹਨ। ਪ੍ਰਕ੍ਰਿਤੀ ਅਸਲ ਵਿੱਚ ਸਾਡੇ ਵਿਚਾਰਾਂ ਦਾ ਸਾਕਾਰ ਰੂਪ ਹੈ। ਸਾਡੇ ਵਿਚਾਰ ਸ਼ੁੱਧ ਰੂਪ ਵਿੱਚ ਨਿਰਾਕਾਰ (ਬ੍ਰਹਮ) ਦਾ ਅੰਸ ਹਨ। ਪੂਰਨ ਬ੍ਰਹਮ ਦੀ ਲਪੇਟ ਵਿੱਚ ਪ੍ਰਕ੍ਰਿਤੀ ਹੈ। ਇਹ ਨਿਰਗੁਣ (ਨਿਰਾਕਾਰ) ਹੋਵੇ ਜਾਂ ਸਰਗੁਣ (ਸਾਕਾਰ) ਹੋਵੇ ਹਰ ਸਮੇਂ ਇੱਕ ਬ੍ਰਹਮ ਹੀ ਹੈ। ਸੰਸਾਰ ਨੂੰ ਬਦਲਣ ਲਈ ਵਿਚਾਰ ਬਦਲਣ ਦੀ ਲੋੜ ਹੈ। ਵਿਚਾਰ ਬਦਲਣ ਨਾਲ ਸੰਸਾਰ ਬਦਲ ਜਾਂਦਾ ਹੈ।
ਇਸ ਫਿਲਾਸਫ਼ੀ ਨੇ ਬੁੱਧ-ਮੱਤ ਵਿੱਚ ਪਏ ਭ੍ਰਿਸ਼ਟਾਚਾਰ ਦੇ ਤਾਂ ਤੂੰਬੇ ਉਡਾ ਦਿੱਤੇ ਪਰ ਸਮਾਜ ਅੰਦਰ ਜਗੀਰਦਾਰਾਂ ਅਤੇ ਮਿਹਨਤੀ ਲੋਕਾਂ ਨੂੰ ਘੋਲ ਸਦਕਾ ਇਹ ਫਲਸਫਾ ਆਪ ਦੋ ਧਾਰਾਵਾਂ ਵਿੱਚ ਵਟ ਗਿਆ। ਰਾਜਿਆਂ ਤੇ ਪ੍ਰੋਹਿਤਾਂ ਦੇ ਇਸ ਗਲੇ ਤੇ ਸ਼ੁਕਰਾਚਾਰੀਆ ਨੇ ਫਸਲਫੇ ਵਿੱਚ ਖੋਟ ਪਾਉਣ ਲਈ ਪਰ ਜਿਨ੍ਹਾਂ ਚਿਰ ਗਿਆਨ ਦੀ ਪ੍ਰਾਪਤੀ ਨਾ ਹੋਵੇ ਉਤਨੇ ਚਿਰ ਲਈ ਰੂਹਵਾਦ ਹੀ ਸੱਚ ਹੈ ਅਤੇ ਗਿਆਨ ਦੀ ਪ੍ਰਾਪਤੀ ਉਪਰੰਤ ਇੱਕ ਬ੍ਰਹਮ ਦੁਤੀਆ ਨਾਤੀ ਭਾਵ ਗਿਆਨ ਪ੍ਰਾਪਤ ਹੋਣ ਉਪਰੰਤ ਬ੍ਰਹਮ ਹੀ ਬ੍ਰਹਮ ਰਹਿ ਜਾਂਦਾ ਹੈ। ਇਸ ਤਰ੍ਹਾਂ ਬੰਦਾ ਬ੍ਰਹਮ-ਗਿਆਨੀ ਬਣਨ ਉਪਰੰਤ ਨਿਰਾਕਾਰ ਬ੍ਰਹਮ ਹੀ ਬਣ ਜਾਂਦਾ ਹੈ।
”ਬ੍ਰਹਮ ਗਿਆਨੀ ਆਪ ਨਿਰੰਕਾਰ।”
ਸੋ, ਇਸ ਤਰ੍ਹਾਂ ਇਸ ਫਲਾਸਫੀ ਦਾ ਇਨਕਲਾਬੀ ਤੱਤ ਖਤਮ ਕਰਨ ਲਈ ਇਸ ਫ਼ਲਸਫ਼ੇ ਦਾ ਮੁੱਢ ਬੰਨ੍ਹਣ ਵਾਲਾ ’ਬਦਰਾਇਣ’ ਦੀ ਥਾਂ ’ਦੱਤਾਤਾਰ੍ਹੇ’ ਹੈ ਆਖਣ ਲੱਗ ਪਏ ਅਤੇ ਦੱਤਾਤਰ੍ਹੇ ਦੇ ਤਿੰਨਾਂ ਮੂੰਹਾਂ ਵਾਲਾ ’ਕਾਰਟੂਨ’ ਬਣਾ ਦਿੱਤਾ। ਇਸ ਦੇ ਤਿੰਨ ਮੂੰਹ ਬ੍ਰਹਮਾਂ ਵਿਸ਼ਨੂੰ ਅਤੇ ਮਹੇਸ਼ ਬਣਾ ਦਿੱਤੇ। ਇਸ ਦੀ ਮੂਰਤੀ ਦੇ ਕੋਲ ਇੱਕ ਖੂੰਡੇ ਨਾਲ ਬੰਨ੍ਹੇ ਚਾਰ ਕੁੱਤੇ ਵਿਖਾ ਦਿੱਤੇ। ’ਬਦਰਾਇਣ’ ਦੇ ਉਸ ਮਹਾਨ ਫ਼ਲਸਫ਼ੇ ਨੂੰ ਕਿ ਹਰ ਇਨਸਾਨ ਦਾ ਗੁਰੂ ਸਾਡਾ ਸਮਾਜ ਹੈ, ਨੂੰ ਦਰਸਾਉਣ ਦੀ ਥਾਂ ਉਸ ਦੇ ਚੌਵੀ ਗੁਰੂ ਦੱਸ ਦਿੱਤੇ ਅਤੇ ਉਸ ਦੇ ਤਿੰਨ ਸਿਰ ਲੱਗਣ ਦਾ ਕਾਰਨ ਦੱਸਦੇ ਹੋਏ ਉਸ ਦੀ ਮਾਤਾ ਦੇ ਗਰਭ ਵਿੱਚ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦਾ ਇਕੱਠਾ ਹੀ ਪ੍ਰਵੇਸ਼ ਦੱਸਣ ਲਈ ਊਟ-ਪਟਾਂਗ ਕਥਾ ਘੜ ਲਈ। ਇਸ ਮਹਾਨ ਫ਼ਲਸਫ਼ੇ ਦੀ ਉਤਪਤੀ ਉਸ ਸਮੇਂ ਦੀ ਜਮਾਤੀ ਸੰਘਰਸ਼ ਦੀ ਥਾਂ ਇੱਕ ਮਿਥਿਹਾਸਕ ਕਹਾਣੀ ਦੱਸ ਕੇ ਇਸ ਦੇ ਕਰਤਾ ਨੂੰ ਤਿੰਨ ਸਿਰਾਂ ਵਾਲਾ ਮਨੁੱਖ ਦੱਸ ਦਿੱਤਾ।
ਦੂਜੇ ਪਾਸੇ ਮਿਹਨਤੀ ਜਨਤਾ ਦੇ ਆਗੂ ’ਰਾਮਾਨੁਜ’ ਨੇ ’ਇੱਕ ਬਰਹਮ ਦੁਤੀਆ ਨਾਸਤੀ’ ਦੇ ਵਿਚਾਰਵਾਦੀ ਅਧਾਰ ਨੂੰ ਮੂਲ ਮੰਨ ਕੇ ਵੀ ਸਾਕਾਰ ਰੂਪ ਭਾਵ ਪਦਾਰਥਵਾਦ ਨੂੰ ਮਾਨਤਾ ਦਿੱਤੀ ਅਤੇ ਹਰ ਘਟਨਾ ਦੀ ਵਿਆਖਿਆ ਪਦਾਰਥਵਾਦੀ ਢੰਗ ਨਾਲ ਕੀਤੀ ਪਰ ਤਦ ਵੀ ਪ੍ਰੋਹਿਤਵਾਦ ਦੀ ਮੂਲ ਟੇਕ (ਆਧਾਰ) ’ਰੱਬ’ ਅਤੇ ਰੂਹਵਾਦ ਦੋਹਾਂ ਨੂੰ ਰੱਦ ਕਰਕੇ ਪ੍ਰਕ੍ਰਿਤੀ ਦਾ ਮੂਲ ਤੱਤ ਬ੍ਰਹਮ ਨੂੰ ਹੀ ਮੰਨਿਆ। ਇਸ ਬਾਰੇ ਸਾਡੇ ਮਿਥਿਹਾਸਕਾਰਾਂ ਕੁਝ ਅਜਿਹੀਆਂ ਕਹਾਣੀਆਂ ਘੜੀਆਂ ਜਿਨ੍ਹਾਂ ਰਾਹੀਂ ਪਦਾਰਥਵਾਦੀ ’ਵੇਦਾਂਤ’ (ਵਿਚਾਰਵਾਦ) ਦੇ ਸਮਰਥਕਾਂ ਦੇ ਜਨਮ ਬਾਰੇ ਊਲ-ਜਲੂਲ ਮਿਥਿਹਾਸ ਘੜ ਲਿਆ। ਜਿਵੇਂ ਕਿ ਭਗਤ ਕਬੀਰ ਜੁਲਾਹਾ ਸੀ ਪਰ ਲੁਟੇਰੀਆਂ ਜਮਾਤਾਂ ਦੇ ਕਥਨ ਅਨੁਸਾਰ ਕਿ ਅਕਲ ਕੇਵਲ ਬ੍ਰਾਹਮਣ ਜਾਂ ਖੱਤਰੀ ਨੂੰ ਹੀ ਹੁੰਦੀ ਹੈ, ਇਸ ਲਈ ਕਬੀਰ ਨੂੰ ਕਿਸੇ, ਖਤਰਾਣੀ ਦਾ ਹਰਾਮੀ ਪੁੱਤਰ ਕਿਹਾ ਅਤੇ ਜੁਲਾਹਿਆਂ ਨੂੰ ਕਵੇਲ ਇਸ ਭਗਤੀ ਦਾ ਪਾਲਣਹਾਰ ਦੱਸਿਆ ਹੈ। ਭਗਤ ਰਵਿਦਾਸ ਬਾਰੇ ਵੀ ਉਹ ਹੋਰ ਤਾਂ ਕੁਝ ਨਹੀਂ ਕਹਿ ਸਕੇ ਪਰ ਉਸ ਨੂੰ ਪਿਛਲੇ ਤਿੰਨਾਂ ਜਨਮਾਂ ਦਾ ਬ੍ਰਾਹਮਣ ਦੱਸ ਕੇ ਚੌਥੇ ਜਨਮ ਵਿੱਚ ਚਮਾਰਾਂ ਦੇ ਘਰ ਜੰਮਣ ਦਾ ਕਾਰਨ ਉਸ ਦੇ ਪਿਛਲੇ ਜਨਮ ਦੀ ਅਵੱਗਿਆ ਨੂੰ ਦੱਸਦੇ ਹਨ। ਸ੍ਰੀ ਕ੍ਰਿਸ਼ਨ ਜੀ ਨੂੰ ਵੀ ਖੱਤਰੀ ਦਾ ਪੁੱਤ ਦੱਸਿਆ ਅਤੇ ਉਸ ਦੇ ਕਾਲੇ ਰੰਗ ਦਾ ਕਾਰਨ ਕਿਸੇ ਬਾਲੀਨਾਗ ਦੀਆਂ ਜ਼ਹਿਰੀ ਫੂਕਾਂ ਦੱਸ ਦਿੱਤਾ। ਗੱਲ ਕੀ ਮਿਥਿਹਾਸਕਾਰਾਂ ਇਤਿਹਾਸ ਦੀਆਂ ਜਾਂ ਸਪਸ਼ਟ ਰੂਪ ਵਿੱਚ ਕਹੀਏ ਤਾਂ ਇਤਿਹਾਸਕ ਪਦਾਰਥਵਾਦ ਦੇ ਕੌੜੇ ਸੱਚ (ਜੋ ਇਨ੍ਹਾਂ ਲੁਟੇਰੀਆਂ ਸ਼੍ਰੇਣੀਆਂ ਦੀ ਲੁੱਟ ਦੇ ਪਰਦੇ ਫਾਸ਼ ਕਰਦਾ ਸੀ) ਤੋਂ ਬਚਣ ਲਈ ਮਿਥਿਹਾਸ ਦੇ ਪ੍ਰਸਾਰ ਤੇ ਪ੍ਰਚਾਰ ਤੇ ਜ਼ੋਰ ਦਿੱਤਾ ਅਤੇ ਹਰ ਕਮੀਨੀ ਤੋਂ ਕਮੀਨੀ ਹਰਕਤ ਕਰਨ ਤੋਂ ਗੁਰੇਜ਼ ਨਹੀਂ ਕੀਤਾ।
ਹਿੰਦੁਸਤਾਨ ਵਿੱਚ ਗੁਲਾਮਦਾਰੀ, (ਦਾਸ-ਪ੍ਰਥਾ) ਖਤਮ ਹੋਣ ਉਪਰੰਤ ਇੱਕ ਨਵੀਂ ਕਿਸਮ ਦਾ ਸਮਾਜ ਉਸਰਿਆ ਜਿਸ ਨੂੰ ਆਤਮ-ਨਿਰਭਰ ਆਰਥਿਕਤਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਦੌਰ ਵਿੱਚ ਇੱਕ ਕਿਸਮ ਦੀ ਗੁਲਾਮਦਾਰੀ ਬੰਦੇ ਦਾ ਵਿਕਣਾ ਤੇ ਖ਼ਰੀਦੇ ਜਾਣਾ ਤਾਂ ਖਤਮ ਹੋ ਗਿਆ ਪਰ ਬੁੱਧ-ਮੱਤ ਦੇ ਪਤਨ ਦੇ ਨਾਲ ਹੀ ਵਰਣ ਆਸ਼ਰਮ ਸੰਸਥਾ ਫਿਰ ਉੱਭਰ ਆਈ। ਹਿੰਦੁਸਤਾਨੀ ਦਾ ਸਮਾਜ ਮੁੜ ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ ਅਤੇ ਨੀਚਾਂ ਤੇ ਚੰਡਾਲਾਂ ਵਿੱਚ ਵੰਡਿਆ ਗਿਆ। ਨੀਚਾਂ ਤੇ ਚੰਡਾਲਾਂ ਨੂੰ ਇੱਕ ਤਰ੍ਹਾਂ ਸੱਭਿਆ ਸਮਾਜ ਤੋਂ ਬਾਹਰੇ ਅੰਸ਼ ਸਮਝਿਆ ਜਾਂਦਾ ਸੀ ਕਿਉਂ ਜੋ ਇਹ ਲੋਕ ਸ਼ਸਤਰ ਨਾ ਰੱਖਣ ਦੀ ਸ਼ਰਤ ਨਹੀਂ ਸਨ ਮੰਨਦੇ। ਇਸ ਵੰਡ ਨੂੰ ਸਨਾਤਨ ਧਰਮ ਨੇ ਮੁੜ ਕੁਦਰਤੀ ਵੰਡ ਦੱਸਣਾ ਆਰੰਭ ਕਰ ਦਿੱਤਾ।
ਬ੍ਰਾਹਮਣ ਦਾ ਕਰਮ ਪੜ੍ਹਨਾ, ਪੜ੍ਹਾਉਣਾ ਤੇ ਦਾਨ ਲੈਣਾ, ਕਸ਼ੱਤਰੀ ਦਾ ਧਰਮ ਸਮਾਜ ਦੀ ਰਾਖੀ ਕਰਨਾ, ਸ਼ਸਤਰ ਵਿੱਦਿਆ ਸਿੱਖਣਾ ਅਤੇ ਦਾਨ ਕਰਨਾ, ਵੈਸ਼ ਦਾ ਕੰਮ ਪੈਦਾਵਾਰ ਕਰਨਾ ਅਤੇ ਇਸ ਦਾ ਦੇਸ਼ ਵਿੱਚ ਇਧਰ-ਉਧਰ ਪਹੁੰਚਾਉਣਾ। ਇਹ ਵਰਗ ਹੀ ਅਸਲ ਦੇ ਵਿੱਚ ਦੇਸ਼ ਦੀ ਸਾਰੀ ਆਰਥਿਕ ਪ੍ਰਣਾਲੀ ਨੂੰ ਚਲਾਉਣ ਵਾਲੇ ਵਰਗ ਸੀ ਜਿਵੇਂ ਕਿ ਚਪਰਟ ਨਾਥ ਦੇ ਇੱਕ ਸਲੋਕ ਤੋਂ ਇਨ੍ਹਾਂ ਚੌਂਹ ਜਾਤੀਆਂ ਦੇ ਕੰਮਾਂ ਬਾਰੇ ਪ੍ਰਤੱਖ ਪਤਾ ਚਲਦਾ ਹੈ।
”ਤਟ ਤੀਰਥ ਬ੍ਰਾਹਮਣ ਕੇ ਕਰਮਾਂ, ਪੁੰਨ ਦਾਨ ਖੱਤਰੀ ਕੇ ਬਰਮਾ,
ਵਣਜ ਵਿਉਪਾਰ ਵੈਸ਼ਨੋ ਦੇ ਕਰਮਾਂ, ਸੇਵਾ ਭਾਵ ਸ਼ੂਦਰ ਕੇ ਧਰਮਾਂ,
ਚਾਰੋ ਵਰਣ ਇਹ ਚਾਰੋ ਕਰਮਾਂ, ਚਰਪਟ ਆਪੇ ਸੁਣੋ ਸਿਧੋ,
ਮਨ ਵਸ ਕੀਏ ਜੋਗੀ ਕੇ ਕਰਮਾਂ।”
ਜਿੱਥੇ ਬ੍ਰਾਹਮਣ ਦਾ ਕਰਮ ਪੜ੍ਹਨਾ ਤੇ ਪੜ੍ਹਾਉਣਾ ਸੀ ਅਤੇ ਕਸ਼ੱਤਰੀ ਦਾ ਕਰਮ ਕੇਵਲ ਪੜ੍ਹਨਾ ਸੀ, ਪੜ੍ਹਾਉਣਾ ਨਹੀਂ। ਉੱਥੇ ਵੈਸ਼ ਦਾ ਕਰਮ ਸੁਣਨਾ ਤਾਂ ਸੀ ਪਰ ਇਹ ਪੜ੍ਹਨ ਪੜ੍ਹਾਉਣ ਵਿੱਚ ਕੇਵਲ ਹਿਸਾਬ-ਕਿਤਾਬ ਲਿਖਣ ਤੱਕ ਹੀ ਸੀਮਤ ਸੀ। ਚੌਥਾ ਵਰਣ-ਸ਼ੂਦਰ ਸੀ ਜੋ ਜਨ-ਸੰਖਿਆ ਵਿੱਚ ਭਾਵੇਂ ਵੈਸ਼ ਦੇ ਬਰਾਬਰ ਹੀ ਸੀ ਪਰ ਇਸ ਦਾ ਕੰਮ ਵੈਸ਼ ਨਾਲ ਖੇਤੀਬਾੜੀ ਅਤੇ ਵਿਉਪਾਰ ਵਿੱਚ ਸਹਾਇਤਾ ਕਰਨਾ ਸੀ। ਇਸ ਵਰਗ ਦੇ ਲੋਕ ਬ੍ਰਾਹਮਣ ਤੇ ਕਸ਼ੱਤਰੀ ਦੋਹਾਂ ਗਣਾਂ ਦੇ ਘਰੇਲੂ ਸੇਵਾਦਾਰ ਵੀ ਸਨ। ਨੀਚ ਤੇ ਚੰਡਾਲ ਸਮਾਜ ਤੋਂ ਖਾਰਜ ਕੀਤੇ ਅਨਸਰ ਸਨ ਜੋ ਕਿਧਰੇ ਕਿਧਰੇ ਤਾਂ ਜੰਗਲਾਂ ਵਿੱਚ ਜਾਂ ਸਮਾਜ ਤੋਂ ਦੂਰ-ਦੁਰਾਡੀਆਂ ਬੇ-ਅਬਾਦ ਥਾਂਵਾਂ ਤੇ ਵੱਸਦੇ ਸਨ ਅਤੇ ਘਟੀਆ ਕਿਸਮ ਦੀ ਖੁਰਾਕ ਖਾਂਦੇ ਸਨ। ਕਈ ਵਾਰ ਅਜਿਹੇ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਜਿਨ੍ਹਾਂ ਨੂੰ ਦੂਜੇ ਵਰਣ ਖਾਣਾ ਪਸੰਦ ਨਹੀਂ ਸਨ ਕਰਦੇ। ਆਪਣੀ ਮੌਤ ਮਰੇ ਜਾਨਵਰਾਂ ਦਾ ਮਾਸ ਵੀ ਖਾ ਜਾਂਦੇ ਸਨ। ਇਹਨਾਂ ਦਾ ਇੱਕ ਹਿੱਸਾ ਕਿਤੇ ਸਮਾਜ ਦੇ ਦੂਜੇ ਵਰਗਾਂ ਨਾਲ ਵੀ ਰਹਿੰਦਾ ਸੀ ਪਰ ਇਹਨਾਂ ਦੀ ਵਸੋਂ ਦੂਜੀ ਵਸੋਂ ਤੋਂ ਕਈ ਵਾਰ ਚੋਖੀ ਦੂਰ ਹੁੰਦੀ ਸੀ। ਦੂਜੇ ਵਰਣਾ ਦੇ ਲੋਕ ਇਹਨਾਂ ਨਾਲ ਛੂਹ ਜਾਣ ਉਪਰੰਤ ਜਾਂ ਤਾਂ ਨਹਾਉਂਦੇ ਸਨ ਜਾਂ ਪਾਣੀ ਆਦਿ ਛਿੜਕ ਕੇ ਆਪਣੇ-ਆਪ ਨੂੰ ਪਵਿੱਤਰ ਕਰਨ ਦਾ ਛੜ-ਯੰਤਰ ਕਰਦੇ ਸਨ। ਇਸ ਵਰਗ ਦੇ ਲੋਕਾਂ ਨੂੰ ਕੰਮ ਕਰਨ ਬਦਲੇ ਕੇਵਲ ਜੂਠੀ ਖੁਰਾਕ ਤੇ ਪਾਟੇ-ਪੁਰਾਣੇ ਕੱਪੜਿਆਂ ਦੀ ਸ਼ਕਲ ਵਿੱਚ ਦਿੱਤੀ ਜਾਂਦੀ ਸੀ।
ਉਪਰੋਕਤ ਪੰਜਾਂ ਵਰਗਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਕਸ਼ੱਤਰੀ ਭਾਵ ਰਾਜ-ਕਾਜ ਕਰਨ ਵਾਲਾ ਹਥਿਆਰਬੰਦ ਵਰਗ ਸੀ। ਇਲਮ ਤੇ ਅਕਲ ਦੀ ਠੇਕੇਦਾਰੀ ਬ੍ਰਾਹਮਣ ਪਾਸ ਸੀ। ਬਾਕੀ ਵਰਗ ਲੁੱਟ ਹੋਣ ਵਾਲੇ ਵਰਗ ਸਨ। ਇਸ ਲਈ ਬ੍ਰਾਹਮਣ ਤੇ ਕਸ਼ੱਤਰੀ ਤੋਂ ਬਿਨਾਂ ਕਿਸੇ ਹੋਰ ਨੂੰ ਹਥਿਆਰ ਸਾਫ ਕਰਨ ਜਾਂ ਤੇਜ਼ ਕਰਨ ਦੀ ਸੇਵਾ ਕਰਦਾ ਸੀ ਤਦ ਵੀ ਉਹ ਕਿਸੇ ਹਥਿਆਰ ਦੇ ਦਸਤੇ ਨੂੰ ਹੱਥ ਨਹੀਂ ਸੀ ਪਾ ਸਕਦਾ। ਐਪਰ ਇਸ ਸਭ ਕੁਝ ਦੇ ਹੁੰਦੇ ਹੋਏ ਵੀ, ਵੈਸ਼ ਕੁਝ ਕਿਰਸਾਨੀ ਸੰਦਾਂ ਨੂੰ ਹਥਿਆਰ ਵਜੋਂ ਵਰਤ ਲੈˆਦੇ ਸਨ। ਜਿਨ੍ਹਾਂ ਦਾ ਪਤਾ ਲੱਗਣ ਤੇ ਉਹਨਾਂ ਨੂੰ ਦੰਡ ਭਰਨਾ ਪੈˆਦਾ ਸੀ।
ਇਸ ਵੰਡ ਨੇ ਪਹਿਲੇ-ਪਹਿਲ ਪੈਦਾਵਾਰ ਵਿੱਚ ਵਾਧਾ ਕੀਤਾ। ਕਾਰੀਗਰ ਦੇ ਰਿਸ਼ਤੇ-ਨਾਤੇ ਆਪਣਾ ਕਿੱਤਾ ਕਰਨ ਵਾਲਿਆਂ ਵਿੱਚ ਹੋਣ ਦੇ ਰਿਵਾਜ ਨੇ ਕਾਰੀਗਰੀ ਨੂੰ ਚੋਖਾ ਉਨਤ ਕੀਤਾ। ਪਰ ਤਦ ਵੀ ਹੌਲੀ-ਹੌਲੀ ਉਪਰਲੇ ਤਬਕੇ ਬ੍ਰਾਹਮਣ ਤੇ ਕਸ਼ੱਤਰੀ ਬਿਨਾਂ ਕੰਮ ਕੀਤਿਆਂ ਦੌਲਤ ਹਥਿਆਉਣ ਵਾਲੇ ਲੁਟੇਰੇ ਤਬਕੇ ਬਣ ਗਏ। ਇਸ ਦੇ ਨਾਲ ਹੀ ਇੱਕ ਹੋਰ ਨਿੱਕਾ ਜਿਹਾ ਤਬਕਾ ਵੈਸ਼ਾਂ ਵਿੱਚੋਂ ਵੀ ਉੱਭਰ ਕੇ ਸ਼ਾਹੂਕਾਰਾਂ ਦੇ ਰੂਪ ਵਿੱਚ ਇੱਕ ਲੁਟੇਰੀ ਧਿਰ ਬਣ ਗਿਆ। ਇਸ ਨਾਲ ਦੇਸ਼ ਵਿੱਚ ਲੁਟੇਰੀਆਂ ਸ਼੍ਰੇਣੀਆਂ, ਰਜਵਾੜੇ, ਪ੍ਰੋਹਿਤ ਅਤੇ ਸ਼ਾਹੂਕਾਰ ਬਣ ਗਈਆਂ ਅਤੇ ਕਿਰਸਾਨ, ਦਸਤਕਾਰ, ਵਣਜਾਰੇ ਅਤੇ ਇਹਨਾਂ ਦੇ ਸਹਾਇਕ ਸ਼ੂਦਰ ਲੁੱਟ ਹੋਣ ਵਾਲੀਆਂ ਸ਼੍ਰੇਣੀਆਂ ਰੂਪਮਾਨ ਹੋ ਗਈਆਂ। ਇਹਨਾਂ ਸਾਰਿਆਂ ਤੋਂ ਹੇਠ ਨੀਚ ਤੇ ਚੰਡਾਲ ਸਨ, ਜਿਨ੍ਹਾਂ ਨੂੰ ਸੱਚ ਸਮਝੋ ਕਿ ਆਦਮੀ ਵੀ ਨਹੀਂ ਸੀ ਮੰਨਿਆ ਜਾਂਦਾ।
ਕਸ਼ੱਤਰੀ ਸਰਬ-ਸ਼ਕਤੀਮਾਨ ਰਜਵਾੜਾਸ਼ਾਹੀ ਦੀ ਸ਼ਕਲ ਵਿੱਚ ਸਾਹਮਣੇ ਸੀ। ਇਹਨਾਂ ਦੀ ਆਮਦਨ ਲੋਕਾਂ ਪਾਸੋਂ (ਕਰ) ਇਕੱਠਾ ਕਰਨ ਵਿੱਚ ਸੀ। ਇਸ ਕਰਕੇ ਹਰ ਰਜਵਾੜੇ ਦੀ ਇਹ ਕੋਸ਼ਿਸ਼ ਸੀ ਕਿ ਜਿਨ੍ਹਾਂ ਵਧੇਰੇ ਇਲਾਕਾ ਕਰ ਇਕੱਠਾ ਕਰਨ ਲਈ ਉਸ ਪਾਸ ਆਵੇ ਉਨ੍ਹਾਂ ਹੀ ਠੀਕ ਹੈ। ਭਾਵੇਂ ਉਹ ਇਹ ਕਰ ਆਪਣੀ ਇਸ ਗੱਲ ਦਾ ਮੁੱਲ ਮੰਨਦਾ ਸੀ ਕਿ ਮੈˆ ਤੁਹਾਡੀ ਬਾਹਰਲੇ ਹਮਲਾਵਰਾਂ ਤੋਂ ਰਾਖੀ ਕਰਦਾ ਹਾਂ। ਪਰ ਹੌਲੀ-ਹੌਲੀ ਉਸ ਨੇ ਬ੍ਰਾਹਮਣ ਦੀ ਮਦਦ ਨਾਲ ਆਪਣੇ ਆਪ ਨੂੰ ਮਹਾਂਦੇਵ ਦਾ ਪ੍ਰਤੀਨਿਧ ਦੱਸ ਕੇ ਆਪਣੇ ਆਪ ਨੂੰ ਭੂਪ (ਭੌਂ-ਪਤੀ) ਦੱਸਣਾ ਸ਼ੁਰੂ ਕਰ ਦਿੱਤਾ ਅਤੇ ਕਰ ਨੂੰ ਵਾਹਕ ਪਾਸੋਂ ਆਪਣੀ ਜ਼ਮੀਨ ਨੂੰ ਵਾਹੁਣ ਦੇਣ ਦਾ ਕਿਰਾਇਆ ਲੈਣ ਨੂੰ ਆਪਣਾ ਖੁਦਾਈ ਹੱਕ ਆਖਣ ਲੱਗ ਪਿਆ। ਸ਼ਾਹੂਕਾਰਾ, ਕਿਸਾਨ, ਦਸਤਕਾਰ ਜਾਂ ਵਣਜਾਰੇ ਨੂੰ ਉਧਾਰ ਰੁਪਈਆ ਦੇ ਕੇ ਉਸ ਦਾ ਸੂਦ ਲੈਣ ਦਾ ਹੱਕ ਦੱਸਦਾ ਸੀ। ਇਸੇ ਤਰ੍ਹਾਂ ਪ੍ਰੋਹਿਤ ਆਦਮੀ ਨੂੰ ਅਗਲੇ-ਪਿਛਲੇ ਜਨਮ ਵਿੱਚ ਸੁੱਖ ਪਹੁੰਚਾਉਣ ਤੇ ਮਰਨ ਉਪਰੰਤ ਉਸ ਦਾ ਗੁਜ਼ਾਰਾ ਚਲਾਈ ਰੱਖਣ ਦੇ ਢੌਂਗ ਨਾਲ ਜਾਂ ਉਸ ਦੀ ਗਤੀ ਕਰਨ ਦੇ ਢੌਂਗ ਨਾਲ ਆਪਣੇ ਕੰਮ ਦੀ ਮਿਹਨਤ ਵਜੋਂ ਦਾਨ ਪ੍ਰਾਪਤ ਕਰਦਾ ਸੀ, ਇਸ ਲਈ ਇਸ ਯੁੱਗ ਨੂੰ ਜਗੀਰਦਾਰੀ ਯੁੱਗ (ਫਿਊਡ-ਲਿਜ਼ਮ) ਆਖਿਆ ਜਾਂਦਾ ਹੈ।
ਹਿੰਦੁਸਤਾਨ ਭਰ ਵਿੱਚ ਉਹਨਾਂ ਦਾ ਅਧਿਕਾਰ ਹੋ ਜਾਣ ਉਪਰੰਤ ’ਹੁਨਾਂ’ ਵਿੱਚੋਂ ਰਾਜ ਕਰਨ ਵਾਲਾ ਤਬਕਾ ਆਪ-ਆਪਣੇ ਆਪ ਨੂੰ ਪੁਰਾਣ ਕਸ਼ੱਤਰੀਆਂ ਦਾ ਉੱਤਰ-ਅਧਿਕਾਰੀ ਸਮਝਣ ਲੱਗ ਪਿਆ ਅਤੇ ਇੱਥੇ ਆ ਕੇ ਆਪ ਮੁੜ ਸ਼ਰੇਣੀ ਵੰਡ ਦੇ ਚੱਕਰ ਵਿੱਚ ਪੈ ਗਿਆ ਪਰ ਤਦ ਵੀ ਇਹਨਾਂ ’ਹੁਨਾਂ’ ਵਿੱਚੋਂ ਨਾ ਤਾਂ ਕੋਈ ਪ੍ਰੋਹਿਤ ਜਾਂ ਬ੍ਰਾਹਮਣ ਬਣ ਸਕਿਆ ਤੇ ਨਾ ਹੀ ਕੋਈ ਸ਼ੂਦਰ ਜਾਂ ਨੀਚ। ਇਹ ਜ਼ਿਆਦਾ ਕਰਕੇ ਰਾਜਪੂਤ, ਜੱਟ, ਗੁੱਜਰ ਅਤੇ ਆਹੀਰ ਬਰਾਦਰੀਆਂ ਵਿੱਚ ਵੰਡਿਆ ਗਿਆ। ਇਹਨਾਂ ਨੇ ਜਿੱਥੇ ਪੁਰਾਣੇ ਵੈਸ਼ਾਂ ਅਤੇ ਸ਼ੂਦਰਾਂ ਦੇ ਹਥਿਆਰ ਫੜਨ ਤੇ ਰੋਕ ਜਿਉਂ ਦੀ ਤਿਉਂ ਲਾ ਛੱਡੀ, ਉੱਥੇ ਆਪਣੇ ਵਿੱਚੋਂ ਖੇਤੀ ਜਾਂ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਵਾਲਿਆਂ ਉੱਤੇ ਇਹ ਰੋਕ ਨਹੀਂ ਲਾ ਸਕੇ। ਤਦ ਵੀ ਰਾਜ-ਪ੍ਰਬੰਧ ਰਾਜਪੂਤ ਅਤੇ ਪ੍ਰੋਹਿਤਾਂ ਦੇ ਹੱਥ ਵਿੱਚ ਚਲਾ ਗਿਆ। ਮਿਹਨਤੀ ਜਨਤਾ ਦੀ ਲੁੱਟ ਤਿੱਖੀ ਹੋ ਗਈ। ਰਜਵਾੜੇ ਆਪਣਾ-ਆਪਣਾ ਕਰ ਵਸੂਲੀ ਦਾ ਘੇਰਾ ਵਧਾਉਣ ਲਈ ਆਪੋ ਵਿੱਚ ਲੜਨ ਲੱਗ ਪਏ। ਆਪਣੇ ਪੁਰਾਣੇ ਮਧ-ਏਸ਼ੀਆ ਦੇ ਰਿਵਾਜਾਂ ਅਨੁਸਾਰ ਮਰਨ ਵਾਲੇ ਨਾਲ ਉਸ ਦੇ ਸੰਦ ਤੇ ਹਥਿਆਰ ਦੱਬਣ ਦੇ ਰਿਵਾਜ ਵੀ ਸੁਰਜੀਤ ਕਰ ਲਏ। ਪੁਰਾਣੇ ਰੋਮਨ ਗੁਲਾਮਦਾਰੀ ਦੇ ਸਮੇਂ ਦੀ ਇੱਕ ਕੁਰੀਤੀ ਇਹ ਸੀ ਕਿ ਮਰਨ ਵਾਲੇ ਦੇ ਨਾਲ ਹੀ ਉਸ ਦੇ ਕੁਝ ’ਦਾਸ’ ਮਾਰ ਕੇ ਦੱਬ ਦਿੱਤੇ ਜਾਂਦੇ ਸਨ ਤਾਂ ਜੋ ਉਹਨਾਂ ਦੀਆਂ ਰੂਹਾਂ ਆਪਣੇ ਮਰ ਚੁੱਕੇ ਪ੍ਰਭੂ ਦੀ ਰੂਹ ਦੀ ਸੇਵਾ ਕਰਦੀਆਂ ਰਹਿਣ।
ਸੋ, ਰਾਜਪੂਤੀ ਦੌਰ ਵਿੱਚ ਭਾਵੇਂ ਦਾਸ-ਪ੍ਰਥਾ ਨਹੀਂ ਸੀ ਪਰ ਇਸਤਰੀ ਦਾ ਦਰਜਾ ਕਿਉਂਕਿ ਦਾਸੀ ਵਾਲਾ ਹੀ ਸੀ, ਇਸ ਲਈ ਮਰਨ ਵਾਲੇ ਦੇ ਨਾਲ ਹੀ ਉਸ ਦੀ ਪਤਨੀ ਨੂੰ ਚਿਤਾ ਵਿੱਚ ਫੂਕਣ ਲੱਗ ਪਏ (ਭਾਵ ਰਸਮ-ਸਤੀ ਆਰੰਭ ਕਰ ਦਿੱਤੀ) ਇਸੇ ਵਿਚਾਰ ਅਧੀਨ ਇਹਨਾਂ ਉੱਚੀਆਂ ਸ਼੍ਰੇਣੀਆਂ ਨੇ ਵਿਧਵਾ-ਵਿਆਹ ਵਰਜ ਦਿੱਤਾ। ਆਪਣੀ ਇਸ ਰਸਮ ਨੂੰ ਪੁਰਾਣੀ ਰਸਮ ਸਿੱਧ ਕਰਨ ਹਿੱਤ, ਸਲੋਚਨਾਂ ਦਾ ਮੇਘਨਾਥ ਨਾਲ ਸਤੀ ਹੋਣਾ ਰਮਾਇਣ ਵਿਚ ਵੀ ਘਸੋੜ ਦਿੱਤਾ। ਇਸ ਸਮੇਂ ਦੌਰਾਨ ਰਚੇ ਸਾਹਿਤ ਵਿੱਚ ਵੀ ਕਿਸੇ ਔਰਤ ਦਾ ਆਪਣੇ ਪਤੀ ਬਿਨਾਂ ਜੀਂਦੇ ਰਹਿਣਾ ਇੱਕ ਲਾਹਨਤ ਕਰਾਰ ਦੇ ਦਿੱਤਾ ਅਤੇ ਦੂਜੇ ਪਾਸੇ ਇੱਕ ਆਦਮੀ ਲਈ ਅਨੇਕਾਂ ਵਿਆਹ ਕਰਵਾ ਲੈਣ ਦੀ ਖੁੱਲ੍ਹ ਦੇ ਦਿੱਤੀ। ਇੱਥੋਂ ਤੱਕ ਕਿ ਮਹਾਂਭਾਰਤ ਵਿੱਚ ਦਾਸੀਆਂ ਤੋਂ ਸਖੀਆਂ ਬਣਾਈਆਂ ਔਰਤਾਂ ਨਾਲ ਇੱਕੋ ਹੀ ਕ੍ਰਿਸ਼ਨ ਦਾ ਰਾਸ-ਮੰਡਲ ਰਚਾਉਣ ਵਰਗੀਆਂ ਗੱਲਾਂ ਲਿਆ ਘਸੋੜ ਦਿੱਤੀਆਂ। ਹੁਣ ਕਿਉਂਕਿ ਇੱਕ ਰਾਜਾ, ਰਜਵਾੜਾ ਜਾਂ ਸ਼ਾਹੂਕਾਰ ਕਈ ਵਾਰ ਪਰੋਹਤ ਵੀ ਕਈ ਕਈ ਵਿਆਹ ਕਰਵਾ ਲੈˆਦਾ ਸੀ ਇਸ ਲਈ ਹਜ਼ਾਰਾਂ ਮਰਦ ਅਣਵਿਆਹੇ ਰਹਿ ਜਾਂਦੇ ਸਨ। ਜਿਸ ਨਾਲ ਇਸ ਗੱਲ ਦਾ ਡਰ ਸੀ ਕਿ ਅਣਵਿਆਹੇ ਬੰਦਿਆਂ ਵੱਲ ਉਹਨਾਂ ਔਰਤਾਂ ਦੀ ਨਿਗ੍ਹਾ ਜਾਵੇਗੀ। ਜਿਨ੍ਹਾਂ ਦਸਾਂ ਵੀਹਾਂ ਦਾ ਕੇਵਲ ਇੱਕ ਮਰਦ ਹੈ। ਇਸ ਕਰਕੇ ਔਰਤਾਂ ਦਾ ਪਰਦੇ ਅੰਦਰ ਰਹਿਣ ਦਾ ਰਿਵਾਜ ਚਾਲੂ ਹੋ ਗਿਆ। ਕਿਸੇ ਔਰਤ ਦਾ ਕੋਈ ਅੰਗ ਨੰਗਾ ਹੋ ਕੇ ਕਿਸੇ ਪੁਰਸ਼ ਨੂੰ ਦਿਸਣਾ ਵੀ ਇੱਕ ਬੁਰੀ ਗੱਲ ਬਣ ਗਿਆ। ਇਸੇ ਤਰ੍ਹਾਂ ਕਿਸੇ ਮਨੁੱਖ ਦਾ ਕਿਸੇ ਦੀ ਔਰਤ ਵੱਲ ਵੇਖਣਾ ਵੀ ਇੱਕ ਅਪਰਾਧ ਹੀ ਬਣ ਗਿਆ। ਸਤੀ-ਅਣਸੋਹੀਆਂ, ਸਤੀ ਸਵਿੱਤਰੀ ਇਤਿਆਦ ਦੀਆਂ ਮਿਥਿਹਾਸਕ ਕਹਾਣੀਆਂ ਇਸੇ ਪ੍ਰਭਾਵ ਥੱਲੇ ਲਿਖੀਆਂ ਗਈਆਂ ਹਨ। ਪਤੀ-ਵਰਤਾ ਧਰਮ ਦੀ ਮਹਾਨਤਾ ਲਈ ਰਚੀਆਂ ਅਨੇਕ ਮਿਥਿਹਾਸਕ ਵਾਰਤਾਵਾਂ ਅੱਜ ਵੀ ਜਿਉਂ ਦੀਆਂ ਤਿਉਂ ਚਾਲੂ ਹਨ।
ਇਸ ਦੌਰ ਵਿੱਚ ਵਗੈਰ ਕੰਮ ਕੀਤਿਆਂ ਖਾਣ ਵਾਲੇ ਦੀ ਮਾਣ ਪ੍ਰਤਿਸ਼ਟਾ ਵਧਾ ਦਿੱਤੀ ਗਈ। ਮਿਹਨਤ ਕਰਕੇ ਖਾਣ ਵਾਲੇ ਨੂੰ ਘਟੀਆ ਮਨੁੱਖ, ਗਵਾਰ (ਜੱਟ ਆਦਿ) ਆਦਿ ਨਾਵਾਂ ਨਾਲ ਸੱਦਿਆ ਜਾਣ ਲੱਗਾ। ਸੋ, ’ਚਿੱਟੇ ਹੁਨ’ ਜੋ ਆਮ ਤੌਰ ’ਤੇ ਰਾਜੇ ਦੀ ਫੌਜ ਦੇ ਸਿਪਾਹੀ ਹੀ ਹੁੰਦੇ ਸਨ, ਉਹਨਾਂ ਦੀ ਸੰਖਿਆ ਵਧਣ ਨਾਲ ਉਹਨਾਂ ਵਿੱਚੋਂ ਇੱਕ ਤਕੜਾ ਹਿੱਸਾ ਖੇਤੀ ਕਰਨ ਲੱਗ ਪਿਆ ਅਤੇ ਇਹ ’ਹੁਨ’ ਦੋ ਭਾਗਾਂ ਵਿੱਚ ਵਟ ਗਏ, ਇੱਕ ਰਾਜਪੂਤ (ਰਾਜ-ਪੁੱਤ) ਅਤੇ ਦੂਜਾ ਜੱਟ (ਗੰਵਾਰ) ਇਸੇ ਤਰ੍ਹਾਂ ਗਰਜ਼ਰਾਂ ਵਿੱਚ ਵੀ ਦੋ ਭਾਗ ਬਣ ਗਏ (ਰਾਜਪੁਤਾਨੇ ਅਤੇ ਕਾਂਗੜੇ ਆਦਿ ਦੇ ਰਾਜਪੂਤਾਂ ਵਿੱਚ ਜੋ ਭਾਵੇਂ ਜ਼ਮੀਨ ਦੇ ਮਾਲਕ ਹਨ ਪਰ ਅੱਜ ਵੀ ਖੇਤੀ ਕਰਨ ਵਾਲੇ ਮਨੁੱਖ ਨੂੰ ਰਾਠੀ, ਕਨੈਤ, ਮੈˆਤੋ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਨਾ-ਖੇਤੀ ਕਰਨ ਵਾਲੇ ਰਾਜਪੂਤ ਆਪਣੇ ਆਪ ਨੂੰ ਉੱਤਮ ਤੇ ਖੇਤੀ ਕਰਨ ਵਾਲਿਆਂ ਨੂੰ ਆਪਣੇ ਨਾਲੋਂ ਘਟੀਆ ਸਮਝਦੇ ਸਨ) ਬਾਕੀ ਲੋਕ ਹੋਰ ਕਿੱਤੇ ਕਰਦੇ ਸਨ, ਉਹਨਾਂ ਨੂੰ ਪੁਰਾਤਨ ਵੈਸ਼ ਦੱਸ ਕੇ ਘਟੀਆ ਸਮਝਿਆ ਜਾਂਦਾ ਸੀ ਅਤੇ ਸਾਰੇ ਮਿਹਨਤੀ ਲੋਕ ਜਿਨ੍ਹਾਂ ਵਿੱਚ ਕੱਪੜਾ ਬੁਣਨ ਵਾਲੇ, ਜੁੱਤੀਆਂ ਤਿਆਰ ਕਰਨ ਵਾਲੇ, ਲੁਹਾਰ, ਤਰਖਾਣ, ਘੁਮਿਆਰ, ਨਾਈ, ਛੀਂਬੇ, ਧੋਬੀ ਆਦਿ ਸਭ ਨੂੰ ਅਛੂਤ ਜਾਂ ਅਰਧ-ਅਛੂਤ ਸਮਝਿਆ ਜਾਣ ਲੱਗਾ। ਇਹਨਾਂ ਦੇ ਨਾਲ ਲੱਗ ਕੇ ਉੱਚੀ ਜਾਤ ਵਾਲਾ ਆਪਣੇ-ਆਪ ਨੂੰ ਭ੍ਰਿਸ਼ਟ ਗਿਆ ਸਮਝ ਕੇ ਨਹਾਉਂਦਾ ਸੀ ਜਾਂ ਆਪਣੇ ਤੇ ਪਾਣੀ ਦੇ ਛਿੱਟੇ ਮਾਰ ਕੇ ਪਵਿੱਤਰ ਕਰਦਾ ਸੀ। ਪੁਰਾਣੇ ਕਸ਼ੱਤਰੀ ਖੱਤਰੀ ਬਣ ਕੇ ਜ਼ਿਆਦਾਤਰ ਜਾਂ ਤਾਂ ਰਾਜਪੂਤ ਰਾਜਿਆਂ ਦੇ ਕਰਿੰਦੇ ਬਣ ਗਏ ਜਾਂ ਵਿਉਪਾਰ ਕਰਨ ਲੱਗ ਪਏ।
ਹਿੰਦੁਸਤਾਨ ਦਾ ਪੂਰਾ ਸਮਾਜ ਜਮਾਤੀ ਤੌਰ ’ਤੇ ਬੁਰੀ ਤਰ੍ਹਾਂ ਵੰਡਿਆ ਗਿਆ। ਰਾਜਪੂਤ ਰਾਜਿਆਂ ਨੇ ਹੌਲੀ-ਹੌਲੀ ਪੂਰੇ ਉੱਤਰੀ ਭਾਰਤ ਉੱਤੇ ਕਬਜ਼ਾ ਕਰ ਲਿਆ ਅਤੇ ਪੂਰਬੀ ਯੂ. ਪੀ. ਬਿਹਾਰ ਤੇ ਬੰਗਾਲ ਆਦਿ ਵਿੱਚ ਵੀ ਸਾਰਾ ਸਮਾਜ ਜਮਾਤੀ ਤੌਰ ’ਤੇ ਵੰਡਿਆ ਗਿਆ। ਅੱਜ ਵੀ ਬਿਹਾਰ ਵਿੱਚ ਖੇਤੀ ਕਰਨ ਵਾਲੇ ਲੋਕ ’ਕਹਾਰ’ ਤੇ ਇਹਨਾਂ ਨੂੰ ਅਰਧ-ਅਛੂਤ ਸਮਝਿਆ ਜਾਂਦਾ ਹੈ। ਜ਼ਮੀਨਾਂ ਦੇ ਮਾਲਕ ਬਾਹਮਣ ਜਾਂ ਠਾਕਰ ਹਨ ਜੋ ਹੱਥੀਂ ਹਲ਼ ਵਾਹੁਣ ਨੂੰ ਘਟੀਆ ਸਮਝਦੇ ਹਨ। ਇਹ ਜਮਾਤੀ ਵੰਡ ਬੰਗਾਲ ਵਿੱਚ ਹੋਰ ਵੀ ਤਿੱਖੀ ਹੈ। ਇਸੇ ਤਰ੍ਹਾਂ ਸਾਰੇ ਉੱਤਰੀ ਭਾਰਤ ਵਿੱਚ ਜਮਾਤੀ ਘੋਲ ਤਿੱਖਾ ਹੋ ਗਿਆ। ਇੱਕ ਪਾਸੇ ਰਜਵਾੜੇ, ਪ੍ਰੋਹਿਤ ਸ਼ਾਹੂਕਾਰ ਸਨ ਦੂਜੇ ਬੰਨੇ ਦੇਸ਼ ਦੇ ਮਿਹਨਤੀ ਲੋਕ। ਰਜਵਾੜੇ ਤੇ ਹੋਰ ਰਾਜਪੂਤ ਆਮ ਤੌਰ ’ਤੇ ਸ਼ਸਤਰ ਵਿੱਦਿਆ ਹੀ ਸਿੱਖਦੇ ਸਨ। ਲਿਖਣ ਪੜ੍ਹਨ ਦਾ ਕੰਮ ਪ੍ਰੋਹਿਤਾਂ ਪਾਸ ਸੀ ਪਰ ਸ਼ਾਹੂਕਾਰਾਂ, ਬਾਣੀਆਂ ਅਤੇ ਖੱਤਰੀਆਂ ਪਾਸ ਆਰਥਿਕਤਾ ਸੀ। ਇਹ ਸ਼ਾਹੂਕਾਰ ਹੀ ਰਜਵਾੜਿਆਂ ਦੇ ਸਾਰੇ ਹਿਸਾਬ-ਕਿਤਾਬ ਦੇ ਜ਼ਿੰਮੇਵਾਰ ਹੁੰਦੇ ਸਨ। ਕਈ ਵਾਰ ਇਹਨਾਂ ਨੂੰ ਹੀ ਸਰਕਾਰੀ ਮਾਲੀਆ ਇਕੱਠਾ ਕਰਨ ਦਾ ਠੇਕਾ ਦਿੱਤਾ ਹੁੰਦਾ ਸੀ। ਇਹ ਰਜਵਾੜੇ ਆਮ ਤੌਰ ’ਤੇ ਇਹਨਾਂ ਸ਼ਾਹਾਂ ਦੇ ਕਰਜ਼ਾਈ ਹੀ ਰਹਿੰਦੇ ਸਨ। ਸੋ, ਲੋਕਾਂ ਤੇ ਰਾਜੇ ਦੁਆਰਾ ਲਗਾਏ ਗਏ ਕਰ ਨਾਲੋਂ ਕਿਤੇ ਵਧੇਰੇ ਭਾਰ ਪੈ ਜਾਂਦਾ ਸੀ। ਇਹ ਸ਼ਾਹੂਕਾਰ ਰਾਜੇ ਦੇ ਹਿਸਾਬ ਵਿੱਚ ਜੇ 100 ਰੁਪਈਆ ਜਮਾਂ ਕਰਦੇ ਸਨ ਤਾਂ ਅਸਲ ਵਿੱਚ ਲੋਕਾਂ ਤੋਂ ਕਈ ਸੌ ਉਗਰਾਹ ਲਿਆਉਂਦੇ ਸਨ। ਇਹੀ ਸ਼ਾਹੂਕਾਰ ਕਈ ਵਾਰ ਰਾਜੇ ਦੀ ਫੌਜ ਦੀ ਤਨਖਾਹ ਵੀ ਵੰਡਦੇ ਸਨ। ਇਹਨਾਂ ਹੀ ਸ਼ਾਹੂਕਾਰਾਂ ਦੇ ਪੈਸੇ ਨਾਲ ਵਿਉਪਾਰ ਹੁੰਦਾ ਸੀ ਤੇ ਵਿਉਪਾਰੀ ਪਾਸ ਇਹਨਾਂ ਦਾ ਸੂਦ ਦੇਣ ਪਿੱਛੋਂ ਬੜੀ ਮੁਸ਼ਕਲ ਨਾਲ ਆਪਣੇ ਗੁਜ਼ਾਰੇ ਜੋਗਾ ਧਨ ਹੀ ਬਚਦਾ ਸੀ। ਇਹੋ ਜਿਹੀ ਹਾਲਤ ਵਿੱਚ ਸ਼ਾਹੂਕਾਰਾਂ ਨੇ ਆਪਣੀ ਮਹਾਨਤਾ ਤੇ ਮਹਿਮਾਂ ਵਧਾਉਣ ਲਈ ਇਹੋ ਜਿਹੇ ਦੋਹੇ ਵੀ ਬਣਵਾਏ:
”ਗੁਰੂ ਬਿਨਾਂ ਗਤ ਨਹੀਂ ਤੇ, ਸ਼ਾਹ ਬਿਨਾ ਪਤ ਨਹੀਂ।”
ਇਸ ਸਮੇਂ ਵਿੱਚ ਬਣਿਆ ਬਣਾਇਆ ਗੁਰੂ ਪ੍ਰੋਹਿਤ ਹੁੰਦਾ ਸੀ। ਇਹ ਪ੍ਰੋਹਿਤ ਕਈ ਵਾਰ ਅਨਪੜ੍ਹ ਵੀ ਹੁੰਦਾ ਸੀ ਪਰ ਗੁਰੂ ਹੋਣ ਦੇ ਨਾਤੇ ’ਗੁਰੂ ਦੱਸਣਾ’ ਇਸੇ ਨੂੰ ਲੈਣ ਦਾ ਹੱਕ ਸੀ। ਪੜ੍ਹਿਆ ਲਿਖਿਆ ਬ੍ਰਾਹਮਣ ਜੋ ਅਨਪੜ੍ਹ ਪ੍ਰੋਹਿਤ ਦੇ ਹੁੰਦਿਆਂ ਵਿਆਹ-ਸ਼ਾਦੀ ਦੀ ਰਸਮ ਪੂਰੀ ਕਰਵਾਉਂਦਾ ਸੀ ਉਹ ’ਪਾਂਧਾ’ ਅਖਵਾਉਂਦਾ ਸੀ। ਪ੍ਰੋਹਿਤ ਦੀ, ਮਹਾਨਤਾ ਵਧਾਉਣ ਲਈ ਇਹੋ ਜਿਹੇ ਸਲੋਕ ਵੀ ਪੜ੍ਹੇ ਗਏ।
ਗੁਰ ਗੂੰਗੇ, ਗੁਰ ਬਾਂਵਰੇ, ਗੁਰ ਕੇ ਰਹੀਏ ਦਾਸ,
ਜੇ ਗੁਰ ਭੇਜੇ ਨਰਕ ਨੂੰ,
ਤਾਂ ਵੀ ਰੱਖੀਏ ਸਵਰਗ ਦੀ ਆਸ
ਰਾਜ ਭਗਤੀ ਵੀ ਇਸ ਸਮੇਂ ਦਾ ਇੱਕ ਹੋਰ ਨਾਹਰਾ ਸੀ.
ਇਸੇ ਦੌਰ ਵਿਚ ‘ਨਰਬਲੀ’ ਦਾ ਰਿਵਾਜ਼ ਵੀ ਮੁੜ ਚਾਲੂ ਹੋ ਗਿਆ । ਵਹਿਮ –ਪ੍ਰਸਤੀ ਅਤਿਅੰਤ ਵਧ ਗਈ ।ਕਿਲਿਆਂ ਨੂੰ ,ਪੁਲਾਂ ਨੂੰ ਤੇ ਹੋਰ ਅਜਿਹੀਆਂ ਚੀਜਾਂ ਬਣਾਉਣ ਵਾਲੇ ਆਦਮੀ ਦੀ ਜਾਂ ਕਿਸੇ ਕੁਵਾਰੀ-ਕੁੜੀ ਦੀ ਬਲੀ ਦੇਣਾ ਪ੍ਰਚਲਤ ਹੋ ਗਿਆ ।ਕਈ ਹੋਰ ਪਰੋਹਿਤ ਆਪਣੀ ਜ਼ਿੱਦ ਕੱਡਣ ਲਈ ਰਾਜੇ ਨੂੰ ਆਖ ਦਿੰਦਾ ਕਿ ਤੇਰਾ ਕਿਲਾ ਤਾਂ ਠੀਕ ਰਹੇਗਾ ਜੇ ਫਲਾਣੇ ਦੇ ਪੁੱਤਰ ਦੀ ਬਲੀ ਦੇਵੇਂ ਜਾਂ ‘ਚੰਡੀ ‘ ਅਥਵਾ ‘ਕਾਲੀ’ ਨੂੰ ਪ੍ਰਸੰਨ ਕਰਨ ਲਈ ਆਦਮੀ ਦੀ ਬਲੀ ਦੇਵੇ ।ਗੱਲ ਕੀ , ਇਕ ਤਰ੍ਹਾਂ ਦੀ ਹਨੇਰ ਗਰਦੀ ਮਚ ਗਈ ।
ਇਸ ਸਮੇਂ ਦੌਰਾਨ ਅਰਬ ਦੇਸਾਂ ਵਿਚੋਂ ਇਸਲਾਮ ਮਨੁੱਖ –ਮਾਤਰ ਦੀ ਬਰਾਬਰੀ ਦਾ ਨਾਹਰਾ ਲੈ ਕੇ ਅਗੇ ਵਧਿਆ । ਸਿੰਧ ਅਤੇ ਕੋਹਲ ਦੇ ਤੱਟ ਉਤੇ ਅਰਬਾਂ ਨੇ ਆ ਕੇ ਮਨੁੱਖੀ ਬਰਾਬਰੀ ਦਾ ਪ੍ਰਚਾਰ ਕੀਤਾ ਜੋ ਮਿਹਨਤੀ ਜਮਾਤਾਂ ਲਈ ਇਕ ਖਿੱਚ ਦਾ ਕਾਰਨ ਬਣ ਗਿਆ ।ਅਰਬ-ਖਲੀਫਿਆ ਦੀ ਲੋਕ ਸੇਵਾ ਤੇ ਮਨੁੱਖੀ ਬਰਾਬਰੀ ਦੀਆਂ ਗਲਾਂ ਪ੍ਰਸਿਧ ਹੋ ਗਈਆਂ । ਹਜ਼ਰਤ ਉਮਰ ਤੇ ਹਜ਼ਰਤ ਅਲੀ ਦੀ ਲੋਕਾਂ ਨਾਲ ਹਮਦਰਦੀ ਦੇ ਕਾਰਨਾਮੇ ਅੱਜ ਵੀ ਪ੍ਰਸਿਧ ਹਨ ।ਹੌਲੀ ਹੌਲੀ ਇਸਲਾਮ ,ਤੁਰਕਿਸਤਾਨ,ਅਫਗਾਨੀਸਤਾਨ ਤੱਕ ਪਹੁੰਚ ਗਿਆ । ਇਹਨਾ ਇਲਾਕਿਆਂ ਵਿੱਚ ਗੁਲਾਮਦਾਰੀ ਦੀ ਰਹਿੰਦ ਖੁੰਦ ਇਸਲਾਮ ਦੇ ਅਸਰ ਥੱਲੇ ਖ਼ਤਮ ਹੋ ਗਈ ।ਹੁਣ ਇਹਨਾਂ ਨੇ ਹਿੰਦੁਸਤਾਨ ਵੱਲ ਆਪਣਾ ਮੂਹੰ ਕੀਤਾ ।ਮਹਿਮੂਦ ਗਜ਼ਨਵੀ ਦੇ ਹਮਲੇ ਤੇ ਉਸ ਤੋਂ ਉਪਰੰਤ ਤੁਰਕਾਂ ਦਾ ਦੌਰ ਸਿੱਧ ਕਰੇਇਆ ਹੈ ਕਿ ਰਾਜਪੂਤ ਕਦੇ ਵੀ ਇਹਨਾਂ ਦੇ ਸਾਹਮਣੇ ਅੜ ਨਹੀ ਸਕਿਆ ਇਸ ਦਾ ਵੱਡਾ ਕਾਰਨ ਹਿੰਦੁਸਤਾਨ ਵਿੱਚ ਹੋਣ ਵਾਲਾ ਜਮਾਤੀ ਘੋਲ ਸੀ ।ਹਿੰਦੁਸਤਾਨ ਦੇ ਰਾਜ-ਪੂਤ ਰਾਜੇ ਅਤੇ ਪਰੋਹਿਤ ਲੋਕਾਂ ਵਿਚੋਂ ਬੁਰੀ ਤਰ੍ਹਾਂ ਬਿਖੜੇ ਹੋਏ ਸਨ । ਹਿੰਦੁਸਤਾਨ ਦੀ ਮਿਹਨਤੀ-ਜਨਤਾ ਇਹਨਾਂ ਅਤਿਆਚਾਰਾਂ ਤੋਂ ਤਰਾਹ ਤਰਾਹ ਕਰਦੀ ਤੁਰਕ ਦੇ ਅਫਗਾਨ ਹਮਲਾਵਰਾਂ ਨੂੰ ਆਪਣਾ ਮੁਕਤੀ –ਦਾਤਾ ਸਮਝਦੀ ਸੀ ।ਇਹੋ ਹੀ ਕਾਰਨ ਹੈ ਕਿ ਥੋਹੜੇ ਜਿਹੇ ਅਰਸੇ ਵਿੱਚ ਹੀ,ਪੂਰੇ ਹਿੰਦੁਸਤਾਨ ਉਤੇ ਤੁਰਕਾਂ ਦਾ ਅਧਿਕਾਰ ਕਾਇਮ ਹੋ ਗਿਆ ਅਤੇ ਰਾਜਪੂਤ ਉਹਨਾਂ ਅਧੀਨ ਹੋ ਕੇ ਰਹਿ ਗਏ ।ਬਹੁਤ ਸਾਰੇ ਰਾਜਪੂਤ ਵੀ ਇਸਲਾਮ ਕਬੁਲ ਕਰ ਗਏ ਪੱਛਮੀ ਪੰਜਾਬ ਵਿੱਚ ਜੱਟ ਵੀ ਇਸਲਾਮ ਕਬੂਲ ਕਰ ਗਏ ਪਰ ਮਿਹਨਤੀ ਜਮਾਤਾਂ ਖਾਸ਼ ਤੌਰ ਤੇ ਅਛੂਤ ਤੇ ਅਰਧ-ਅਛੂਤ ਵਾਲੇਂ ਲੋਕਾਂ ਲਈ ਇਸਲਾਮ ਬਹੁਤ ਹੀ ਖਿੱਚ ਕਰਦਾ ਸੀ । ਜਦ ਕਈ ਤੁਰਕਾਂ ਤੇ ਰਾਜਪੂਤਾਂ ਦੀ ਲੜਾਈ ਹੁੰਦੀ ਸੀ ,ਤਾਂ ਮਿਹਨਤੀ ਲੋਕ ਹੀ ਨਹੀ ਸਗੋਂ ਰਾਜਪੂਤਾਂ ਦੇ ਘਰਾਂ ਅੰਦਰ ਔਰਤਾਂ ਵੀ ਇਹ ਸਮਝਦੀਆਂ ਸਨ ਕਿ ਰਾਜਪੂਤ ਜਿੱਤ ਗਏ ਤਾਂ ਜੰਗ ਵਿੱਚ ਮਰਨ ਵਾਲੇ ਰਾਜਪੂਤਾਂ ਦੀਆਂ ਪਤਨੀਆਂ ਵੀ ਜਿਉਂਦੀਆਂ ਫੂੰਕ ਦਿਤੀਆਂ ਜਾਣਗੀਆਂ । ਪਰ ਜੇਕਰ ਤੁਰਕ ਜਿੱਤ ਗਏ ਤਾਂ ਉਹਨਾਂ ਦੀ ਜਾਨ ਬਚ ਸਕਦੀ ਹੈ .ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਮੂੜ ਉਹਨਾਂ ਦਾ ਵਿਆਹ ਵੀ ਹੋ ਸਕਦਾ ਹੈ ਤੇ ਉਹਨਾਂ ਨੂੰ ਸਮਾਜ ਵਿੱਚ ਮਾਨ-ਪ੍ਰਤਿਸ਼ਟਾ ਵਾਲਾ ਜੀਵਨ ਮਿਲ ਸਕਦਾ ਹੈ ਅਛੂਤ ਤੇ ਅਰਧ –ਅਛੂਤ ਵੀ ਵੇਖਦੇ ਸਨ ਕਿ ਜੇ ਰਾਜਪੂਤ ਜਿੱਤ ਜਾਣ ਤਾਂ ਸਾਡੀ ਆਰਥਕ ਦਿਸ਼ਾ ਹੋਰ ਭੈੜੀ ਹੋਵੇਗੀ ਤੇ ਨਾਲ ਹੀ ਅਸੀ ਸਮਾਜ ਵਿਚ ਘ੍ਰਿਹਨਾ ਦੇ ਪਾਤਰ ਰਹਾਂਗੇ ਪਰ ਜੇ ਤੁਰਕ ਜਿੱਤ ਜਾਣ ਤਾਂ ਤੁਰਕ ਸਾਡੇ ਨਾਲ ਘ੍ਰਿਹਨਾ ਨਹੀ ਕਰਨਗੇ ਅਤੇ ਜਾਦੂ ਟੂਣੇ,ਜੰਤਰ ਮੰਤਰ ਦਾ ਵਿਰੋਧ ਉਸ ਸਮੇਂ ਪ੍ਰਤੱਖਵਾਦ ਜਾਂ ਪਦਾਰਥਵਾਦ ਦੇ ਨੇੜੇ ਹੋਣ ਕਰਕੇ ਮਿਹਨਤੀ ਜਮਾਤਾਂ ਦਾ ਆਪਣਾ ਨਾਹਰਾ ਬਣ ਚੁੱਕਾ ਸੀ .ਇਹ ਹਨ ਉਹ ਮੋਟੇ ਮੋਟੇ ਕਾਰਨ ਜਿਨ੍ਹਾਂ ਕਰਕੇ ਰਾਜਪੂਤ ਤੁਰਕਾਂ ਦੇ ਸਾਹਮਣੇ ਰੇਤ ਦੀਆਂ ਕੰਧਾਂ ਵਾਂਗ ਢਹਿ ਢੇਰੀ ਹੋ ਗਏ .
ਤੁਰਕ ਦਾ ਲਗਭਗ ਸਾਰੇ ਹਿੰਦੁਸਤਾਨ ਤੇ ਕਬਜਾ ਹੋ ਗਿਆ .ਤੁਰਕਾਂ ਨੇ ਇਥੇ ਆ ਕੇ ਕਈ ਪੱਖਾ ਦੀ ਜਾਣਕਾਰੀ ਪ੍ਰਾਪਤ ਕੀਤੀ .ਇਲਮ ਨਜ਼ੂਮ ਜੋ ਹਿੰਦੁਸਤਾਨ ਅਤੇ ਯੂਨਾਨੀਆਂ ਦੇ ਸਹਿਯੋਗ ਨਾਲ ਬਹੁਤ ਪ੍ਰਪਕ ਹੋ ਚੁਕਿਆ ਸੀ, ਤੁਰਕਾਂ ਨੇ ਉਸ ਵਿੱਚ ਹੋਰ ਦਿਲਚਸਪੀ ਲਈ .ਤੁਰਕਾਂ ਵਿੱਚ ਹੌਲੀ ਹੌਲੀ ਮਨੁੱਖੀ ਬਰਾਬਰੀ ਦੇ ਅਰਥ ਕੇਵਲ ਮੁਸਲਮਾਨਾਂ ਦੀ ਬਰਾਬਰੀ ਬਣ ਕੇ ਰਹਿ ਗਏ .ਰਾਜਪੂਤਾਂ ਦੇ ਸਮੇਂ ਦੇ ਸ਼ਾਹੂਕਾਰਾਂ ,ਪ੍ਰੋਹਿਤਾਂ ਤੇ ਰਜਵਾੜਿਆਂ ਦੀ ਲੁੱਟ ਤੁਰਕ ਹਾਕਮਾਂ ਅਤੇ ਮੁਸਲਮਾਨ ਪੀਰਾਂ ਨੂੰ ਵੀ ਚੰਗੀ ਲਗ ਪਈ . ਹੌਲੀ ਹੌਲੀ ਤੁਰਕ ਹਾਕਮਾਂ ਨੇ ਇਸਲਾਮੀ ਬਰਾਬਰੀ ਦੇ “ਅੱਲਾ ਹੂਅਕਬਰ “ ਦੇ ਨਾਹਰੇ ਨੂੰ ਰਸਮੀ ਤੌਰ ਤੇ ਮਨੰਦੇ ਹੋਏ,ਮਿਹਨਤੀ ਜਮਾਤਾਂ ਦੀ ਲੁੱਟ ਤਿੱਖੀ ਕਰ ਦਿਤੀ ਅਤੇ ਜਮਾਤੀ ਘੋਲ ਮੁੜ ਤੀਖਾ ਹੁੰਦਾ ਗਿਆ .ਏਸ ਦੌਰ ਵਿੱਚ ਸੂਫੀਆਂ ,ਦੇ ਕਲਾਮ ਅਤੇ ‘ਭਗਤੀ ਲਹਿਰ ‘ ਸਾਫ਼ ਤੌਰ ਤੇ ਇਸ ਜਮਾਤੀ ਘੋਲ ਦੇ ਸਬੂਤ ਹਨ .ਸੂਫੀ ਫਕੀਰਾਂ ਨੇ ਮੁਸਲਮਾਨ ਪੀਰਾਂ ,ਮੁਕਦਮਾਂ ਤੇ ਰਾਜਿਆਂ ਉਤੇ ਸਿਧੇ ਹਮਲੇ ਕਿਤੇ ਤੇ ਮੁਸਲਮਾਨ ਬਾਦਸ਼ਾਹ ਨੇ ਮਨਸੂਰ ਅਤੇ ਸਮਸਤਬਰੇਜ਼ ਵਰਗੇ ਇਨਸਾਨ ਦੋਸਤ ਲੋਕਾਂ ਨੂੰ ਬੜੀ ਬੇ ਰਹਿਮੀ ਤੇ ਬੇ –ਕ੍ਰਿਕੀ ਨਾਲ ਮਰਵਾਇਆ .ਇਸੇ ਸਮੇਂ ਵਿੱਚ ਕਬੀਰ ,ਨਾਮਦੇਵ, ਰਵਿਦਾਸ ਆਦਿ ਲੋਕ ਹਿਤੈਸ਼ਿਆ ਨੇ ਮੁਸਲਮਾਨ ਪੀਰਾਂ ਅਤੇ ਹਿੰਦੂ ਪ੍ਰੋਹਿਤਾਂ ਉਤੇ ਸਾਂਝੇ ਕਟਾਖਸ਼ ਕੀਤੇ. ਇਸਤਰੀ ਜਾਤੀ ਅਤੇ ਮਿਹਨਤੀ ਜਮਾਤਾਂ ਤੇ ਹੋਣ ਵਾਲੇਂ ਜੁਰਮ ਨੂੰ ਵੰਗਾਰਿਆ . ਹੌਲੀ ਹੌਲੀ ਜਮਾਤੀ ਘੋਲ ਤੀੱਖਾ ਹੋਣ ਨਾਲ ਸਮੇਂ ਦੀਆਂ ਹਾਕਮ ਜਮਾਤਾਂ ਜਨਤਾ ਵਿਚੋਂ ਨਿਖੜ ਗਈਆਂ ਅਤੇ ਭਗਤੀ ਅੰਦੋਲਨ ਹੇਠ ਮਿਹਨਤੀ ਜਮਾਤਾਂ ਨਵੇਂ ਵਿਚਾਰਾਂ ਨੂੰ ਆਪਣਾ ਕੇ ਅੱਗੇ ਵਧੀ .’ਇਸਲਾਮ ਦੇ ਇਨਸਾਨੀ ਬਰਾਬਰੀ ਨਾਰੇ ‘ ਅਤੇ ਹਿੰਦੁਆਂ ਦੇ ਪ੍ਰੋਹਿਤਵਾਦ ਵਿੱਚ ਐਵੇਂ ਥੋੜਾ ਜਿਹਾ ਹੀ ਫਰਕ ਰਹਿ ਗਿਆ .ਇਸਲਾਮ ਵਿਚ ਮੁਰਦਾ ਪ੍ਰਸਤੀ ਜ਼ੋਰ ਫੜ ਗਈ ਅਤੇ ਨਾਲ ਦੇ ਨਾਲ ਇਹਨਾਂ ਦੇ ਵਿੱਚ ਵੀ ਜਾਦੂ ਟੂਣੇ ਅਤੇ ਯੰਤਰ ਮੰਤਰ ਦਾ ਰਿਵਾਜ਼ ਪੈ ਗਿਆ .ਫਰਕ ਸਿਰਫ ਇਹਨਾ ਸੀ ਕੀ ਉਹ ਜੰਤਰ ਨੂੰ ਤਾਬਿਸ਼ (ਤਬੀਤ) ਅਤੇ ਮੰਤਰ ਨੂੰ ਕਲਾਮ ਆਖਦੇ ਸਨ .ਜਿਥੇ ਹਿੰਦੂ ਦੇਵੀ ਦੇਵਤਿਆਂ ਦੀ ਹੋਂਦ ਸਵੀਕਾਰ ਕਰਦੇ ਸਨ ਉਥੇ ਉਹ ਵੀ ਜਿੰਨਾ ,ਭੂਤਾਂ ,ਪ੍ਰੇਤਾਂ ਆਦਿ ਦੇ ਚੱਕਰ ਵਿੱਚ ਫਸ ਗਏ .ਕਈ ਮੁਸਲਮਾਨ ਫਕੀਰ ਵੀ ਪਸ਼ੁ ਬਲੀ ਦੇ ਨਾਲ ਨਾਲ ਨਰਬਲੀ ਦੀ ਪ੍ਰਥਾ ਨਾਲ ਜਾਂ ਕੰਘੀਆਂ ਪਾਈਆਂ .ਮਿਹਨਤੀ ਲੋਕਾਂ ਤੇ ਹਾਕਮਾਂ ਵਿਚਕਾਰ ਟੱਕਰ ਫਿਰ ਤਿੱਖੀ ਹੋ ਗਈ .ਇਸ ਟੱਕਰ ਦਾ ਸਿਖਰ ਗੁਰੂ ਨਾਨਕ ਵੱਲੋਂ ਲਿਖੇ ਗਏ ਕੁਝ ਇਕ ਸਬਦਾਂ ਵਿੱਚ ਬੜਾ ਪ੍ਰਤੱਖ ਹੈ –
ਜਿਵੇਂ ਕਲ –ਕਾਤੀ ,ਰਾਜੇ ਕਸਾਈ ,
ਧਰਮ ਪੰਖ ਕਰ ਉਡਾਰੀਐ,
ਕੂੜ ਉਮਾਵਸ ,ਵਰਤਿਆ ,ਸੱਚ ਚੰਦਰਮਾਂ ,
ਦਿੱਸੈ ਨਾਹੀਂ ਕਹਿ ਚੜਿਐ.
ਜਾਂ ,
ਰਾਜੇ ਸ਼ੀਹ ਮੁਕਦਮ ਕੀਤੇ ,
ਜਾਏ ਜਗਾਵਣ ਬੈਠੇ ਸੁੱਤੇ.
ਧਰਮਾਂ ਦੇ ਨਾਂ ਤੇ ਹੋਣ ਵਾਲੀ ਲੁੱਟ ਨੂੰ ਦਰਸਾਉਂਦੇ ਹੋਏ ਸ਼ਾਇਰ ਫ਼ਰੀਦ ਨੇ ਵੀ ਇਓਂ ਲਿਖਿਆ –
ਸ਼ੱਕਰ ,ਖੰਡ, ਨਿਵਾਤ ਗੁੜ
ਮਾਖਿਓ ਮਾਝਾ ਦੁੱਧ ,
ਸੱਭੇ ਵਸਤਾਂ ਮਿਠੀਆਂ ,
ਰੱਬ ਨਾ ਪੁਜਣ ਤੁਧ .
ਭਾਵ ਇਹ ਸਾਰੀਆਂ ਚੀਜਾਂ ਰੱਬ ਦੇ ਨਾ ਤੇ ਲੈ ਕੇ ਮਜ੍ਹਬੀ ਮਜਨੂੰ ਆਪ ਹੀ ਖਾ ਜਾਂਦੇ ਹਨ ਤੇ ਰੱਬ ਤਕ ਕੋਈ ਚੀਜ਼ ਨਹੀ ਅਪੜਦੀ .ਇਸੇ ਤਰ੍ਹਾਂ ਇਕ ‘ਕਬੀਰ ‘ ਦਾ ਸਲੋਕ ਵੀ ਹੈ –
“ਦਾਲ ਪਹਿਤ ਅਰ ਲਿਪਸੀ,
ਕਰ-ਕਰਾ ਕਾ –ਸ਼ਾਰ ,
ਭੋਗਣ ਹਾਰੇ ਭੋਗਿਆ ,
ਮੂਰਤ ਕੇ ਮੁੱਖ ਛਾਰ .
ਇਹ ਸਲੋਕ ਉਸ ਸਮੇਂ ਦੇ ਜਗੀਰੂ ਪ੍ਰਬੰਧ ਵਿੱਚ ਦੋਹਾਂ ਮਜ੍ਹਬਾਂ ਦੀ ਵਹਿਮ ਪ੍ਰਸਤੀ ,ਭਾਵ ਉਹਨਾਂ ਦੇ ਸਿੱਧੇ ਲੋਟੂ ਨਜ਼ਾਮ ਦੇ ਸਿਧਾਂਤਕ ਅਧਾਰ ਉਪਰ ਸੱਟ ਮਾਰਦੇ ਹਨ . ਕਬੀਰ ਦਾ ਇਹ ਸ਼ਬਦ ਹਿੰਦੂਆਂ ਦੇ ਬਰਾਦਰੀਵਾਦ ਤੇ ਕਿੰਨੀ ਕਰਾਰੀ ਸੱਟ ਮਾਰਦਾ ਹੈ .
ਤੁੰਬ ਕੱਤ ਬ੍ਰਾਹਮਣ ,ਹਮ ਕੱਤ ਸੂਦ ,
ਹਮ ਕੱਤ ਲਹੂ, ਤੁੱਮ ਕੱਤ ਦੂਧ,
ਜੋ ਤੂੰ ਬ੍ਰਾਹਮਣ ,ਬ੍ਰਾਹਮਣੀ ਜਾਇਆ ,
ਆਨ ਵਾਟ ਕਾਹੇ ਨਹੀ ਆਇਆ .
ਕਬੀਰ ਦੇ ਸਲੋਕਾਂ ਵਿਚ ਦੋਹਾਂ ਮਜ੍ਹਬਾਂ ਦੇ ਲੁਟੇਰਿਆਂ ਤੋਂ ਤੰਗ ਆਕੇ ਦੋਹਾਂ ਹੀ ਮਜ੍ਹਬਾਂ ਨਾਲ ਘਿਰਣਾ ਪ੍ਰਗਟ ਕੀਤੀ ਹੈ:
ਕਬੀਰਾ ਹਲਦੀ ਪੀਲੀ
ਚੂਨਾ ਉੱਜਲ ਭਾਏ,
ਰਾਮ ਸਨੇਹੀ ਤੋ ਮਿਲੇ,
ਜੋ ਦੋਨੋਂ ਵਰਣ ਗੁਆਏ .
ਇਸੇ ਤਰ੍ਹਾਂ ਰਾਮਾਨੁਜ ਜੀ ਨੇ ਵੀ ਆਪਣੇ ਕਈ ਸਲੋਕਾਂ ਵਿਚ ਇਸ ਮਜ੍ਹਬ ਪ੍ਰਸਤੀ ਦਾ ਖੰਡਨ ਕੀਤਾ ਹੈ :
ਹਿੰਦੂ ਅੰਨ੍ਹਾ ,ਤੁਰਕ ਕਾਨਾ
ਦੋਨਾਂ ਤੋਂ ਗਿਆਨੀ ਸਿਆਣਾ.
ਇਸ ਜਮਾਤੀ ਸੰਘਰਸ਼ ਦੇ ਪਿਛੋਕੜ ਵਿਚ ਮੁਗਲਾਂ ਵਲੋਂ ਹੋਏ ਹਮਲੇ ਦੇ ਸਾਹਮਣੇ ਰਾਜਪੂਤੀ ਰਾਜ ਦੇ ਨਾਲ ਹੀ ਤੁਰਕਾਂ ਦਾ ਰਾਜ ਵੀ ਢਹਿ ਢੇਰੀ ਹੋਣ ਲੱਗ ਪਿਆ .ਬਾਬਰ ਜੋ ਤੈਮੂਰ ਲੰਗ ਤੋਂ ਪਿੱਛੋਂ ਹਿੰਦੁਸਤਾਨ ਉੱਤੇ ਹਮਲਾਵਰ ਹੋਇਆ ਤੈਮੂਰ ਲੰਗ ਵਾਂਗ ਹੀ ਲੋਕਾ ਦਾ ਕਤਲੇਆਮ ਕਰਦਾ ਸੀ.ਸੋ ਤੈਮੂਰ ਲੰਗ ਦੇ ਹਮਲੇ ਪਿੱਛੋਂ ਹਿੰਦੁਸਤਾਨ ਦੇ ਲੋਕ ਹਮਲਾਵਰ ਵਲੋਂ ਲੋਕਾਂ ਦੇ ਬੇਦਰਦੀ ਨਾਲ ਕਤਲ ,ਲੋਕਾਂ ਦਾ ਹਮਲਾਵਰ ਵਲ ਦੇਸੀ ਦੇਸੀ ਹਾਕਮਾਂ ਨਾਲੋਂ ਕੋਈ ਵੱਖਰਾ ਰਵਈਆ ਧਾਰਨ ਨਹੀਂ ਸੀ ਹੋਣ ਦੇ ਸਕਦਾ . ਇਸ ਲਈ ਤੈਮੂਰਲੰਗ ਹਮਲਾ ਕਰਨ ਦੇ ਪਿੱਛੋਂ ਲੁੱਟ ਮਾਰ ਕਰਕੇ ਲੱਖਾਂ ਲੋਕਾਂ ਨੂੰ ਦਾਸ ਬਣਾ ਕੇ ਆਪਣੇ ਨਾਲ ਤਾਂ ਲੈ ਗਿਆ ਪਰ ਆਪਣੇ ਪੈਰ ਨਹੀਂ ਜਮਾ ਸਕਿਆ.ਬਾਬਰ ਆਪ ਇਰਾਨ ਦੇ ਖੁਰਾਸਾਨ ਇਲਾਕੇ ਉੱਪਰ ਕਬਜਾ ਕਰਨ ਪਿੱਛੋਂ ਕਾਬਲ ਵਿਚ ਕਤਲੇਆਮ ਕਰਦਾ ਹੋਇਆ ਪੰਜਾਬ ਆ ਪੁੱਜਾ.ਐਮਨਾਬਾਦ ਦੀ ਜੰਗ ਪਿੱਛੋਂ ਉਸ ਦੀਆਂ ਫੌਜਾਂ ਨੇ ਔਰਤਾਂ ਨਾਲ ਬਦਫੈਲੀਆਂ ਕੀਤੀਆਂ ਅਤੇ ਲੋਕਾਂ ਉੱਤੇ ਦਹਿਸ਼ਤ ਪਾਉਣ ਲਈ ਆਮ ਲੋਕਾਂ ਨੂੰ ਫੜ ਫੜ ਕੇ ਵਗਾਰ ਲੈਣੀ ਆਰੰਭ ਕਰ ਦਿੱਤੀ.ਉਸ ਦੇ ਇਸ ਜੁਲਮ ਵਿਰੁਧ ਗੁਰੂ ਨਾਨਕ ਦੇਵ ਜੀ ਦਾ ਆਮ ਚਰਚਿਤ ਸ਼੍ਲੋਕ ਇਸ ਪ੍ਰਕਾਰ ਹੈ:-
ਪਾਓ ਦੀ ਜੰਜ ਲੈ ਕਾਬਲੋਂ ਧਾਇਆ,
ਜੋਰੀ ਮੰਗੇ ਦਾਨ ਵੇ ਲਾਲੋ,
ਸ਼ਰਮ ਧਰਮ ਦੋਏ ਛੁਪ ਖਲੋਤੇ,
ਕੂੜ ਫਿਰੇ ਪ੍ਰਧਾਨ ਵੇ ਲਾਲੋ.. ////
ਬ੍ਰਾਹਮਣਾਂ ਕਾਜੀਆਂ ਦੀ ਗੱਲ ਰਹਿ ਗਈ
ਅਗਧ ਪੜ੍ਹੇ ਸ਼ੈਤਾਨ ਵੇ ਲਾਲੋ ,
ਹੋਰ ਅੱਗੇ ਲਿਖਦੇ ਹਨ –


ਜਿਨ ਸਿਰ ਸੋਹਿਨ ਪੱਟੀਆ,
ਮੰਗੀ ਪਏ ਸੰਧੂਰ ‘
ਸੋ ਸਿਰ ਕਾਤੀ ਮੁੰਡੀਐ,
ਗਲ ਮੈਂ ਆਵੈ ਧੂੜ ..
ਬਾਬਰ ਬਾਦਸ਼ਾਹ ਦੇ ਸਿਪਾਹੀਆਂ ਹੋਰਨਾਂ ਗਰੀਬ ਲੋਕਾਂ ਦੇ ਨਾਲ ‘ਗੁਰੂ ਨਾਨਕ’ ਨੂੰ ਗ੍ਰਿਫਤਾਰ ਕਰ ਲਿਆ.ਪਰ ਬਾਬਰ ਦੀ ਜੇਲ ਵਿਚ ਗੁਰੂ ਦੀਆਂ ਕੋਰੀਆਂ, ਕਟਾਖਸ਼ੀ ਅਤੇ ਸਪਸ਼ਟ ਗੱਲਾਂ ਦਾ ਅਸਰ ਕੈਦੀਆਂ ਤੇ ਹੀ ਨਹੀਂ ਸਗੋਂ ਬਾਬਰ ਦੇ ਸਿਪਾਹੀਆਂ ਤੇ ਵੀ ਹੋਣ ਲੱਗਿਆ.ਬਾਬਰ ਨੇ ਗੁਰੂ ਜੀ ਨੂੰ ਆਪਣੇ ਦਰਬਾਰ ਵਿੱਚ ਸਦਵਾ ਘਲਿਆ .ਇੱਥੇ ਬਾਬਰ ਦੀ ਗੁਰੂ ਨਾਨਕ ਨਾਲ ਹੋਈ ਗਲਬਾਤ ਵਿਚ ਹੇਠ ਲਿਖਿਆ ਸ਼ਬਦ ਕਾਫੀ ਮਹਾਨਤਾ ਰਖਦਾ ਹੈ ਜਿਸ ਵਿਚ ਉਸ ਨੇ ਬਾਬਰ ਨੂੰ ਕਿਹਾ:
ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ,
ਏਤੀ ਮਾਰ ਪਈ ਕੁਰਲਾਣੈ, ਤੈ ਕੀ ਦਰਦ ਨਾ ਆਇਆ ,
ਤੂੰ ਕਰਤਾ ਸਭਨਾਂ ਦਾ ਸੋਈ, ਜੇ ਸਕਤਾ ਸਕਤੇ ਕੋ ਮਾਰੇ ,
ਤਾਂ ਮਨ ਰੋਸ ਨਾ ਹੋਈ.
ਬਾਬਰ ਹਿੰਦੁਸਤਾਨ ਅੰਦਰਲੇ ਜਮਾਤੀ ਘੋਲ ਜਾਂ ਇਉਂ ਆਖੋ ਆਮ ਜਨਤਾ ਦੀਆਂ ਖਾਹਿਸ਼ਾਂ ਤੇ ਉਮੰਗਾਂ ਅਤੇ ਲੋਕਾਂ ਦੀ ਹਿੰਦੁਸਤਾਨੀ ਬਾਦਸ਼ਾਹਾਂ ਪ੍ਰਤੀ ਵਿਰੋਧ ਤੋਂ ਨਾਵਾਕਿਫ ਸੀ ਅਤੇ ਹਿੰਦੁਸਤਾਨੀ ਮਿਹਨਤਕਸ਼ ਜਨਤਾ ਤੇ ਮਿਹਨਤਕਸ਼ ਜਨਤਾ ਨੂੰ ਲੁੱਟ ਰਹੀ ਲੁਟੇਰੀ ਸ਼੍ਰੇਣੀ ਨੂੰ ਇੱਕੋ ਐਨਕ ਨਾਲ ਵੇਖਦਾ ਸੀ. ਅਜਿਹਾ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਸ਼ਬਦ ਸਪਸ਼ਟ ਕਰਦੇ ਹਨ ਕਿਉਂਕਿ ਬਾਬਰ ਦੇ ਸਿਪਾਹੀਆਂ ਨੇ ਭਾਰਤ ਦੀ ਮਿਹਨਤਕਸ਼ ਜਨਤਾ ਨੂੰ ਵੀ ਉਸੇ ਤਰ੍ਹਾਂ ਤਸੀਹੇ ਦਿੱਤੇ ਜਿਵੇਂ ਮਲਕ ਭਾਗੋ ਜਿਹੇ ਲੁਟੇਰੇ ਲੋਕਾਂ ਨੂੰ .ਉਪਰੋਕਤ ਸ਼ਬਦ ਰਾਹੀਂ ਨਾਨਕ ਜੀ ਨੇ ਬਾਬਰ ਨੂੰ ਲੋਕਾਂ ਅਤੇ ਰਾਜ ਸੱਤਾ ਤੇ ਭਾਰੂ ਜਮਾਤਾਂ ਵਿਚਲੇ ਵਿਰੋਧ ਬਾਰੇ ਜਾਣੂ ਕਰਾਇਆ.
ਇੱਥੋਂ ਬਾਬਰ ਦੀ ਨੀਤੀ ਵਿਚ ਮੋੜ ਆਇਆ ਅਤੇ ਇਸ ਤੋਂ ਬਾਅਦ ਉਸ ਨੇ ਕਦੀ ਕਿਸੇ ਗਰੀਬ ਨੂੰ ਆਪਣੀ ਮਾਰ ਧਾੜ ਦਾ ਸ਼ਿਕਾਰ ਨਹੀਂ ਬਣਾਇਆ . ਹੁਣ ਫਿਰ ਬਾਬਰ ਦੀ ਫੌਜ ਲੋਕਾਂ ਲਈ ਤੁਰਕਾਂ ਤੇ ਰਾਜਪੂਤਾਂ ਦੇ ਜੁਲਮ ਤੋਂ ਛੁਟਕਾਰਾ ਦੁਆਉਣ ਵਾਲੀ ਸਮਝੀ ਜਾਣ ਲੱਗ ਪਈ. ਇਹੀ ਕਾਰਨ ਹੈ ਕਿ ਇਬਰਹੀਮ ਲੋਧੀ ਦੀ ਇੱਕ ਲੱਖ ਸੰਖਿਆ ਵਾਲੀ ਫੌਜ਼ ਬਾਬਰ ਦੇ ਅਠਾਰ੍ਹਾਂ ਹਜਾਰ ਸਿਪਾਹੀਆਂ ਕੋਲੋਂ ਪਾਨੀਪਤ ਦੀ ਪਹਿਲੀ ਲੜਾਈ ਵਿਚ ਸਿਰਫ ਢਾਈ ਘੰਟੇ ਵਿਚ ਹਾਰ ਖਾ ਕੇ ਭੱਜ ਗਈ. ਇਸ ਸਮੇਂ ਤੁਰਕ ਤੇ ਰਾਜਪੂਤ ਦੋਵੇਂ ਹੀ ਹਿਦੁੰਸਤਾਨ ਦੀਆਂ ਮਿਹਨਤਕਸ਼ ਜਮਾਤਾਂ ਦੇ ਦੁਸ਼ਮਣ ਬਣ ਚੁਕੇ ਸਨ. ਸੋ ਇਬ੍ਰਾਹੀਮ ਲੋਧੀ ਦੀ ਹਾਰ ਅਤੇ ਬਾਬਰ ਦੀ ਜਿੱਤ ਦਾ ਮੂਲ ਕਾਰਨ ਹਿੰਦੁਸਤਾਨੀ ਰਾਜ ਸੱਤਾ ਤੇ ਭਾਰੂ ਜਮਾਤਾਂ ਤੇ ਆਮ ਮਿਹਨਤਕਸ਼ ਲੋਕਾਂ ਦਾ ਆਪਸੀ ਸੰਘਰਸ਼ ਸੀ. ਕਈ ਇਤਿਹਾਸਕਾਰ ਰਾਜਪੂਤਾਂ ਦੀਆਂ ਹਾਰਾਂ ਨੂੰ ਰਜਵਾੜਿਆਂ ਦੀਆਂ ਆਪੋ ਵਿਚ ਟਕਰਾਂ ਦਸਦੇ ਹਨ ਪਰ ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸੋਮਨਾਥ ਦੇ ਮੰਦਰ ਨੂੰ ਬਚਾਉਣ ਦੀ ਲੜਾਈ ਵਿਚ ਸਾਰੇ ਰਾਜਪੂਤ ਇੱਕਮੁਠ ਸਨ ਤਦ ਵੀ ਉਹ ਮਹਿਮੂਦ ਗਜ਼ਨਵੀ ਸਾਹਮਣੇ ਟਿਕ ਨਹੀਂ ਸਕੇ.ਇਸੇ ਤਰ੍ਹਾਂ ਕਈ ਇਤਿਹਾਸਕਾਰ ਇਬ੍ਰਾਹੀਮ ਲੋਧੀ ਦੀ ਹਾਰ ਦਾ ਕਾਰਨ ਇਹ ਦਸਦੇ ਹਨ ਕਿ ਬਾਬਰ ਪਾਸ ਤੋਪਾਂ ਸਨ ਜੋ ਇਬ੍ਰਾਹੀਮ ਪਾਸ ਨਹੀਂ ਸਨ. ਇਬ੍ਰਾਹੀਮ ਲੋਧੀ ਦੀ ਫੌਜ਼ ਦੀ ਵੱਡੀ ਤਾਕਤ ਹਾਥੀ ਸਨ ਅਤੇ ਇਹ ਹਾਥੀ ਤੋਪਾਂ ਤੋਂ ਦਰ ਗਏ ਸਨ. ਇਹ ਅਧੂਰੀ ਜਿਹੀ ਦਲੀਲ ਇਤਿਹਾਸ ਦੇ ਅਸਲ ਤਥ ਨੂੰ ਨਹੀਂ ਸਮਝਦੀ ਕਿਉਂ ਜੋ ਬਾਬਰ ਦੀ ਮੌਤ ਮਗਰੋਂ ਜਦੋਂ ਹਮਾਂਯੂ ਦੀ ਫੌਜ ਫਿਰ ਆਪਹੁਦਰੀ ਹੋ ਕਿ ਆਮ ਜਨਤਾ ਨੂੰ ਲੁੱਟਣ ਕੁੱਟਣ ਲੱਗੀ ਤਾਂ ਹਮਾਂਯੂ ਦੇ ਰਾਜ ਵਿਰੁਧ ਗੁੱਸੇ ਦੀ ਲਹਿਰ ਵਗ ਪਈ .ਉਸ ਸਮੇਂ ਗੁਰੂ ਨਾਨਕ ਦੇ ਇੱਕ ਹੋਰ ਸ਼ਬਦ ਜੋ ਮੁਗਲਾਂ ਬਾਰੇ ਹੈ , ਇਉਂ ਲਿਖਿਆ ਹੈ:
‘ਆਵਣ ਅਠਤਰੇ, ਜਾਵਣ ਸਤਨਵੇਂ ,ਹੋਰ ਵੀ ਉਠਸੀ ਮਰਦ ਕਾ ਚੇਲਾ .’
ਹਮਾਂਯੂ ਦੇ ਰਾਜ ਵਿਰੁਧ ਸ਼ੇਰ ਸ਼ਾਹ ਸੂਰੀ ਨੇ ਮਿਹਨਤੀ ਜਨਤਾ ਦੇ ਹੱਕ ਵਿਚ ਇੱਕ ਨਵੀਂ ਰਾਜ ਬਣਤਰ ਦਾ ਐਲਾਨ ਕੀਤਾ ਜਿਸ ਅਨੁਸਾਰ ਹਰ ਪਿੰਡ ਦੀ ਜਮੀਨ ਦੀ ਮਿਣਤੀ ਕਰਵਾਈ ਗਈ ਤੇ ਉਸ ਪਾਸੋਂ ਲਿਆ ਜਾਂ ਵਾਲਾ ਸਰਕਾਰੀ ਹਿੱਸਾ ਅਨਜ਼ ਦੀ ਪੈਦਾਵਾਰ ਦਾ ਕੇਵਲ ਦੱਸਵਾਂ ਮੁਕਰਰ ਕਰ ਦਿੱਤਾ. ਕਿਸਾਨੀ ਦੀ ਅੰਨ੍ਹੀ ਲੁੱਟ ਬੰਦ ਹੋ ਗਈ. ਸ਼ੇਰ ਸ਼ਾਹ ਸੂਰੀ ਜੋ ਮਾਂ ਵਲੋਂ ਹਿੰਦੂ ਅਤੇ [ਪਿਤਾ ਵਲੋਂ ਮੁਸਲਮਾਨ ਸੀ ਉਸ ਨੇ ਖਾਲਸ ਹਿੰਦੁਸਤਾਨੀ ਪ੍ਰਬੰਧ ਕਾਇਮ ਕੀਤਾ ਜੋ ਤੁਰਕਾਂ ਦੇ ਰਾਜ ਦੇ ਉਲਟ ਬਗਦਾਦ(ਇਸਲਾਮ ਦਾ ਕੇਂਦਰ) ਨੂੰ ਕੋਈ ਮਾਨਤਾ ਨਹੀਂ ਸੀ ਦਿੰਦਾ. ਹਿੰਦੁਸਤਾਨ ਦਾ ਬਣਿਆ ਮਾਲ ਬਾਹਰ ਭੇਜਣ ਲਈ ਕਲਕੱਤੇ ਤੋਂ ਪਿਸ਼ਾਵਰ ਤੱਕ ਇੱਕ ਸੜਕ ਦਾ ਨਿਰਮਾਣ ਕਰਨਾ,ਦਸਤਕਾਰਾਂ ਤੇ ਇੱਕ ਸੀਮਤ ਜਿਹਾ ਨਿਯਮ ਬਧ ਲਾਗੂ ਕਰਨਾ ਅਤੇ ਹਿੰਦੁਸਤਾਨ ਦੇ ਬਾਹਰਲੇ ਦੇਸ਼ਾਂ ਨਾਲ ਵਪਾਰ ਦੀ ਰਾਖੀ ਲਈ ਇਸ ਵੱਡੀ ਸੜਕ ਤੇ ਕਲਕੱਤੇ ਤੋਂ ਪਿਸ਼ਾਵਰ ਤਕ ੫-੫ ਮੀਲ ਤੇ ਸਰਾਵਾਂ ਬਣਾਉਣਾ,ਪੰਜ ਪੰਜ ਮੀਲ ਤੇ ਬੁਰਜ ਬਣਾ ਕੇ ਉਹਨਾਂ ਉੱਪਰ ਟਮਕ ਰਖਣਾ ਤਾਂ ਜੋ ਖਤਰੇ ਸਮੇਂ ਟਮਕ ਬਜਾ ਕੇ ਇਸ਼ਾਰੇ ਨਾਲ ਖਬਰ ਇੱਕ ਥਾਂ ਤੋਂ ਦੂਜੀ ਥਾਂ ਪੁਜਾਈ ਜਾ ਸਕੇ ਅਤੇ ਰਖਿਅਕ ਪ੍ਰਬੰਧ ਹੋ ਸਕਣ. ਇਸ ਦੇ ਨਾਲ ਹੀ ਡਾਕ ਦਾ ਨਵਾਂ ਪ੍ਰਬੰਧ ਚਲਾਉਣਾ. ਇਸ ਪ੍ਰਬੰਧ ਰਾਹੀਂ ਦਿੱਲੀ ਤੋਂ ਪਿਸ਼ਾਵਰ ਖਬਰ ਘੱਲਣ ਲਈ ਕੇਵਲ ਇੱਕ ਘੰਟਾ ਲੱਗਦਾ ਸੀ ਅਤੇ ਡਾਕ ਰਹਿਣ ਚਿਠੀ ਵੀ ਪੰਦਰਾਂ ਵੀਹ ਮੀਲ ਪ੍ਰਤੀ ਘੰਟੇ ਦੀ ਸਪੀਡ ਨਾਲ ਪਹੁੰਚ ਜਾਂਦੀ ਸੀ. ਡਾਕ ਭੇਜਣ ਦੇ ਅੱਡੇ ਪੰਜ ਪੰਜ ਕੋਹ ਤੇ ਸਥਾਪਤ ਬੁਰਜ ਸਨ ਜਿਥੇ ਇੱਕ ਘੋੜ ਸਵਾਰ ਡਾਕ ਦਾ ਥੈਲਾ ਲੈ ਕਿ ਪਹੁੰਚਦਾ . ਉਥੋਂ ਦੂਜਾ ਘੋੜ ਸਵਾਰ ਤਿਆਰ ਹੁੰਦਾ ਜੋ ਪਹਿਲੇ ਵਾਲੇ ਤੋਂ ਡਾਕ ਵਾਲਾ ਥੈਲਾ ਲੈ ਕੇ ਅਗਲੇ ਬੁਰਜ ਤਕ ਪਹੁੰਚਾ ਦਿੰਦਾ. ਇਹ ਪ੍ਰਬੰਧ ਦੁਨੀਆਂ ਵਿਚ ਪਹਿਲੀ ਵਾਰ ਇੱਕ ਸੁਚਜੇ ਪ੍ਰਬੰਧ ਦੇ ਰੂਪ ਵਿਚ ਲੋਕਾਂ ਦੇ ਸਾਹਮਣੇ ਆਇਆ. ਇਹੀ ਕਾਰਨ ਹੈ ਕਿ ਤੁਰਕਾਂ ,ਰਾਜਪੂਤਾਂ ਅਤੇ ਹਮਾਂਯੂ ਦੀ ਆਪਹੁਦਰਾਸ਼ਾਹੀ ਵਿਰੁਧ ਜਮਾਤੀ ਸੰਘਰਸ਼ ਨੇ ਸ਼ੇਰ ਸ਼ਾਹ ਸੂਰੀ ਦਾ ਸਾਥ ਦਿੱਤਾ ਤੇ ਕੇਵਲ ਇੱਕ ਦੋ ਸਾਲ ਦੇ ਅੰਦਰ ਅੰਦਰ ਸ਼ੇਰ ਸ਼ਾਹ ਸੂਰੀ ਦਾ ਰਾਜ ਪਿਸ਼ਾਵਰ ਤੋਂ ਕਲਕੱਤੇ ਤਕ ਫੈਲ ਗਿਆ. ਸ਼ੇਰ ਸ਼ਾਹ ਸੂਰੀ ਦਾ ਰਾਜ ਕਾਲ ਸਿਰਫ ਛੇ ਸਾਲ ਹੈ ਐਪਰ ਇਹਨਾਂ ਛੇ ਸਾਲਾਂ ਦੇ ਅੰਦਰ ਅੰਦਰ ਪੂਰੇ ਉਤਰੀ ਭਾਰਤ ਉੱਤੇ ਅਧਿਕਾਰ ਜਮਾ ਲੈਣਾ ਅਤੇ ਏਡਾ ਵੱਡਾ ਸੁਧਾਰ ਕਰਨਾ ,ਚਿਰਾਂ ਤੋਂ ਚੱਲ ਰਹੀ ਜਮਾਤੀ ਜਦੋਜਹਿਦ ਦਾ ਹੀ ਹਿੱਸਾ ਸੀ. ਇਹ ਕਿਸੇ ਇੱਕ ਵਿਅਕਤੀ ਦੀ ਬਹਾਦਰੀ ਜਾਂ ਦਨਾਈ ਨਹੀਂ ਸਗੋਂ ਸ਼ੇਰ ਸ਼ਾਹ ਸੂਰੀ ਵੱਲੋਂ ਲੋਕਾਂ ਦੀਆਂ ਉਮੰਗਾਂ ਤੇ ਉਮੀਦਾਂ ਦੀ ਤਰਜਮਾਨੀ ਕਰਨ ਦਾ ਸਿੱਟਾ ਹੀ ਤਾਂ ਸੀ.
ਸ਼ੇਰ ਸ਼ਾਹ ਸੂਰੀ ਦੀ ਮੌਤ ਪਿੱਛੋਂ ਆਦਲ ਸ਼ਾਹ ਵੇਲੇ ਫਿਰ ਮਿਹਨਤਕਸ਼ ਜਨਤਾ ਦੀ ਲੁੱਟ ਤਿਖੀ ਹੋ ਗਈ.ਦਿੱਲੀ ਦੇ ਹਾਕਮ ਹੇਮੂੰ ਨੇ ਚੰਮ ਦੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ. ਹਾਕਮ ਜਮਾਤ ਜਨਤਾ ਨਾਲੋਂ ਕੱਟੀ ਗਈ. ਸਿੱਟੇ ਵਜੋਂ ਹਮਾਂਯੂ ਹੇਰਾਤ ਤੋਂ ਚੱਲ ਕੇ ਫਿਰ ਰਾਜਿਆਂ ਰਜਵਾੜਿਆਂ ਨੂੰ ਦਬਾਉਂਦਾ ਹੋਇਆ ਦਿੱਲੀ ਤੇ ਕਬਜਾ ਕਰ ਗਿਆ.ਆਪਣੇ ਪੁਰਾਣੇ ਤਜੁਰਬੇ ਤੋਂ ਸਬਕ ਲੈ ਕੇ ਉਸ ਨੇ ਆਪਣੇ ਰਾਜ ਪ੍ਰਬੰਧ ਵਿਚ ਕੁਝ ਸੁਧਾਰ ਕੀਤੇ ਪਰ ਉਸਦੀ ਮੌਤ ਉਪਰੰਤ ਜਦ ਅਕਬਰ ਦੀ ਉਮਰ ਕੇਵਲ ਬਾਰ੍ਹਾਂ ਸਾਲ ਸੀ ਤਾਂ ਉਸਦੇ ਨਾਂ ਤੇ ਉਸਦੇ ਮਾਮੇ ਬੈਰਮ ਖਾਨ ਨੇ ਨਵੇਂ ਸਿਰੇ ਤੋਂ ਸ਼ੇਰ ਸ਼ਾਹ ਸੂਰੀ ਵਾਲੇ ਦਸਤੂਰ ਨੂੰ ਲਾਗੂ ਕਰਕੇ ਕਿਸਾਨੀ ਦਾ ਹਾਲਾ ਨੇਮਬਧ ਕਰਨ ,ਹਿੰਦੁਸਤਾਨ ਦੀ ਤਿਜਾਰਤ ਨੂੰ ਸੁਰਖਿਅਤ ਕਰ ਇਥੋਂ ਦੀ ਦਸਤਕਾਰੀ ਨੂੰ ਉਨਤ ਕਰਨ ਦਾ ਰਾਹ ਖੋਲਣ ਦਾ ਐਲਾਨ ਕਰ ਦਿੱਤਾ . ਅਕਬਰ ਨੇ ਵੀ ਬਗਦਾਦ ਨੂੰ ਨਜਰ-ਨਿਆਜ਼ ਭੇਜਣਾ ਬੰਦ ਕਰ ਦਿੱਤਾ. ਸਗੋਂ ਆਪਣੇ ਆਪ ਨੂੰ ਮੁਸਲਮਾਨ ਖਿਲਾਉਣਾ ਵੀ ਬੰਦ ਕਰ ਦਿੱਤਾ ਅਤੇ ਇੱਕ ਨਵੇਂ ਧਰਮ ਦੀਨ ਇਲਾਹੀ ਦਾ ਐਲਾਨ ਕਰ ਦਿੱਤਾ ਜੋ ਮੁਲਾਣਿਆਂ ਅਤੇ ਪੁਰੋਹਿਤਾਂ ਦੋਹਾਂ ਦੀ ਤਾਕਤ ਨੂੰ ਤੋੜ ਦਿੰਦਾ ਸੀ.ਉਸ ਨੇ ਅਜਮੇਰ ਸ਼ਰੀਫ਼ ਜੋ ਸੂਫੀ ਫਕੀਰਾਂ ਦੀ ਦਰਗਾਹ ਸੀ, ਨੂੰ ਮੱਕੇ ਦੇ ਬਰਾਬਰ ਦਰਜਾ ਦੇ ਦਿੱਤਾ . ਅਕਬਰ ਨੇ ਹਿੰਦੁਸਤਾਨ ਨੂੰ ਆਪਣੀ ਜਨਮ ਭੂਮੀ ਤੇ ਪੁੰਨ ਭੂਮੀ ਆਖ ਕੇ ਹਿੰਦੁਸਤਾਨ ਵਿਚ ਕੌਮਪ੍ਰਸਤੀ ਦੇ ਜਜ਼ਬੇ ਨੂੰ ਉਭਾਰਿਆ.ਅਕਬਰ ਨੇ ਸੂਫੀ ਫਕੀਰਾਂ ਤੇ ਭਗਤੀ ਲਹਿਰ ਦੇ ਮਹਾਂ ਪੁਰਸ਼ਾਂ ਨੂੰ ਮਹਾਨਤਾ ਦਿੱਤੀ. ਉਹਨਾਂ ਨੂੰ ਜਗੀਰਾਂ ਵੀ ਲਾਈਆਂ.ਇਹ ਸਭ ਕੁਝ ਨੇ ਭਗਤੀ ਲਹਿਰ ਤੇ ਸੂਫੀ ਫਕੀਰਾਂ ਵਲੋਂ ਸ਼ੁਰੂ ਕੀਤੀ ਜਦੋਜਹਿਦ ਨੂੰ ਉਤਸਾਹਿਤ ਕੀਤਾ. ਸਿੱਟੇ ਵਜੋਂ ਪੂਰਾ ਹਿੰਦੁਸਤਾਨ ਸਮੇਤ ਅਫਗਾਨਿਸਤਾਨ ਦੇ ਕੇਵਲ ਚਾਰ ਪੰਜ ਸਾਲ ਵਿਚ ਅਕਬਰ ਦੀ ਸਲਤਨਤ ਬਣ ਗਿਆ.
ਇਹ ਅਸਲ ਵਿੱਚ ਲੁਟੇਰੀਆਂ ਅਤੇ ਲੁੱਟੇ ਜਾਣ ਵਾਲਿਆਂ ਜਮਾਤਾਂ ਵਿਚਲੇ ਸੰਘਰਸ਼ ਦਾ ਸਿੱਟਾ ਸੀ. ਅਕਬਰ ਦੇ ਪਿੱਛੋਂ ਜਹਾਂਗੀਰ ,ਸ਼ਾਹ ਜਹਾਂ ,ਔਰੰਗਜੇਬ ਅਤੇ ਬਹਾਦਰ ਸ਼ਾਹ ਦਾ ਰਾਜ ਹਿੰਦੁਸਤਾਨੀ ਇਤਿਹਾਸ ਦਾ ਸੁਨਹਿਰੀ ਜੁਗ ਹੈ. ਭਾਵੇਂ ਔਰੰਗਜ਼ੇਬ ਦੇ ਰਾਜ ਸਮੇਂ ਹਿੰਦੁਸਤਾਨ ਅੰਦਰ ਅੰਦਰੂਨੀ ਗੜਬੜ ਪੈਦਾ ਹੋ ਗਈ ਪਰ ਕਿਸੇ ਬਾਹਰਲੀ ਤਾਕਤ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਦਾ ਹੌਸਲਾ ਨਹੀਂ ਪਿਆ. ਹਿੰਦੁਸਤਾਨ ਦੀ ਤਜਾਰਤ ਯੂਰਪ ਤਕ ਪਸਰ ਗਈ. ਇਹੀ ਯੁਗ ਹੈ ਜਦ ਯੂਰਪ ਤੇ ਮਧ ਏਸੀਆ ਦੇ ਲੋਕ ਹਿੰਦੁਸਤਾਨ ਨਾਲ ਤਿਜਾਰਤ ਕਰਨ ਲਈ ਤਰਲੇ ਲੈਂਦੇ ਸਨ.ਯੂਰਪੀਨਾਂ ਦੀਆਂ ਤੁਰਕਾਂ ਨਾਲ ਬੜੀਆਂ ਬੜੀਆਂ ਲੜਾਈਆਂ ਹੋਈਆਂ ਜਿਹਨਾਂ ਦਾ ਮੰਤਵ ਹਿੰਦੁਸਤਾਨ ਨਾਲ ਤਜਾਰਤੀ ਸੰਬੰਧ ਕਾਇਮ ਕਰਕੇ ਤਜਾਰਤ ਲਈ ਰਾਹ ਹਾਸਲ ਕਰਨਾ ਸੀ. ਜਦ ਤੁਰਕਾਂ ਨੇ ਹਿੰਦੁਸਤਾਨ ਦਾ ਯੂਰਪ ਨਾਲ ਤਿਜਾਰਤ ਦੇ ਸਾਰੇ ਉੱਤਰੀ ਖੁਸ਼ਕ ਰਸਤੇ ਬੰਦ ਕਰ ਦਿੱਤੇ ਤਾਂ ਹਿੰਦੁਸਤਾਨ ਨਾਲ ਸਮੁੰਦਰੀ ਰਸਤੇ ਤਿਜਾਰਤ ਕਰਨ ਲਈ ਰਸਤਾ ਲਭਦੇ ਲਭਦੇ ਹੀ ਕੋਲੰਬਸ ਨੇ ਅਮਰੀਕਾ ਜਾ ਲਭੀ ਅਤੇ ਉਸ ਨੇ ਅਮਰੀਕਨ ਟਾਪੂਆਂ ਦਾ ਨਾਂ ਪੱਛਮੀ ਹਿੰਦੀ ਟਾਪੂ ਰਖ ਦਿਤਾ .ਅੱਜ ਵੀ ਅਮਰੀਕਾ ਦੇ ਪੁਰਾਤਨ ਵਾਸੀਆਂ ਨੂੰ ਲਾਲ ਹਿੰਦੀ ਕਿਹਾ ਜਾਂਦਾ ਹੈ. ਹਿੰਦੁਸਤਾਨ ਨਾਲ ਤਿਜਾਰਤ ਦਾ ਰਸਤਾ ਲਭਦੇ ਲਭਦੇ ਹੀ ਵਾਸਕੋਡੀਗਾਮਾ ਨੇ ਅਫ੍ਰੀਕਾ ਦੇ ਪੱਛਮੀ ਤੱਟ ਦੇ ਨਾਲ ਨਾਲ ਚੱਲ ਕੇ ਜਦ ਅਫ੍ਰੀਕਾ ਦੇ ਦਖਣੀ ਸਿਰੇ ਤੇ ਪੁੱਜ ਕੇ ਉਸ ਦੇ ਜਹਾਜ਼ ਨੇ ਹਿੰਦੁਸਤਾਨ ਵੱਲ ਮੂੰਹ ਕੀਤਾ ਤਾਂ ਉਸ ਨੇ ਉਸ ਥਾਂ ਦਾ ਨਾਂ ਕੇਪ ਆਫ ਗੁਡ ਹੋਪ (ਆਸ਼ ਦਾ ਸਥਾਨ) ਰਖ ਦਿੱਤਾ ਅਤੇ ਜਹਾਂਗੀਰ ਤੇ ਸ਼ਾਹ ਜਹਾਂ ਦੇ ਰਾਜ ਵਿਚ ਬੰਬਈ ਤੇ ਸੁਰਤ ਵਿਚ ਆ ਕੇ ਤਜਾਰਤੀ ਅੱਡੇ ਖੋਹਲਣ ਦੀ ਪ੍ਰਵਾਨਗੀ ਦਿੱਲੀ ਦਰਬਾਰ ਤੋਂ ਲੈ ਲਈ.ਹਿੰਦੁਸਤਾਨ ਨਾਲ ਪੁਰਤਗੇਜਾਂ ਦੀ ਲਾਹੇਬੰਦ ਤਿਜਾਰਤ ਤੋਂ ਅੰਗਰੇਜ਼ ਤੇ ਫ੍ਰਾਂਸੀਸੀ ਬਹੁਤ ਪ੍ਰਭਾਵਿਤ ਹੋਏ ਅਤੇ ਹਿੰਦੁਸਤਾਨ ਨਾਲ ਤਿਜਾਰਤੀ ਸੰਬੰਧ ਕਾਇਮ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ. ਉਹ ਇਸ ਮਿਸ਼ਨ ਵਿਚ ਸਫਲ ਹੋਏ.ਉਹ ਹਿੰਦ ਵਿੱਚੋਂ ਵਧੀਆ ਕਪੜਾ ਖਰੀਦ ਕੇ ਯੂਰਪ ਦੀਆਂ ਮੰਡੀਆਂ ਵਿਚ ਲਿਜਾਣ ਤੇ ਆਪਣਾ ਸਨਅਤੀ ਮਾਲ ਹਿੰਦੁਸਤਾਨ ਵਿਚ ਵੇਚਣ ਲਈ ਦੌੜੇ.ਦੋਹਾਂ ਦੇਸ਼ਾਂ ਨੇ ਆਪਣੀਆਂ ਤਿਜਾਰਤੀ ਕੰਪਨੀਆਂ ਦੇ ਨਾਂ ‘ਈਸਟ ਇੰਡੀਆ ਕੰਪਨੀਜ਼’ ਰਖ ਲਿਆ. ਇਸਦਾ ਕਾਰਨ ਇਹ ਸੀ ਕਿ ਪੱਛਮੀ ਤੱਟ ਦੀਆਂ ਬੰਦਰਗਾਹਾਂ ਉਤੇ ਸਾਰੇ ਤਜਾਰਤੀ ਅੱਡੇ ਪੁਰਤਗੇਜਾਂ ਨੇ ਸੰਭਾਲੇ ਹੋਏ ਸਨ ਇਸ ਲਈ ਅੰਗਰੇਜ਼ਾਂ ਤੇ ਫ੍ਰਾਂਸੀਸੀਆਂ ਨੇ ਆਪਣੇ ਅੱਡੇ ਭਾਰਤ ਦੇ ਪੂਰਬੀ ਤਟ ਤੇ ਜਮਾ ਲਏ ਤੇ ਆਪਣੀਆਂ ਕੰਪਨੀਆਂ ਦੇ ਨਾਂ ‘ਈਸਟ ਇੰਡੀਆ ਕੰਪਨੀਜ਼’ ਰਖ ਲਏ.ਇਸੇ ਦੌਰ ਵਿਚ ਹਿੰਦੁਸਤਾਨ ਵਿਚ ਜਮਾਤੀ ਲੁੱਟ ਖਸੁੱਟ ਬਹੁਤ ਵਧ ਗਈ ਜਿਹਦੀ ਘੱਟ ਵਧ ਸ਼ਾਹ ਜਹਾਂ ਦੇ ਰਾਜ ਕਾਲ ਵਿਚ ਹੀ ਆਰੰਭ ਹੋ ਚੁੱਕੀ ਸੀ.ਸ਼ਾਹ ਜਹਾਂ ਨੇ ਬਾਹਰ ਵਾਲੇ ਯੂਰਪੀਨ ਤਾਜਰਾਂ ਨੂੰ ਹਿੰਦੁਸਤਾਨ ਵਿਚ ਆਪਣਾ ਮਾਲ ਬਿਨ੍ਹਾ ਕਰ ਦਿਤਿਆਂ ਵੇਚਣ ਦੀ ਆਗਿਆ ਦੇ ਕੇ ਭਾਰਤੀ ਤਿਜਾਰਤ ਉੱਤੇ ਕਰਾਰੀ ਸੱਟ ਮਾਰੀ. ਇਥੇ ਹੀ ਬੱਸ ਨਹੀਂ ਸ਼ਾਹ ਜਹਾਂ ਨੇ ਸਰਕਾਰੀ ਖਜਾਨੇ ਨੂੰ ਹਿੰਦੁਸਤਾਨ ਦੀ ਆਰਥਿਕ ਦਸ਼ਾ ਸੁਧਾਰਨ ਦੀ ਥਾਂ ਤਾਜ ਮਹਿਲ, ਜਾਮਾ ਮਸਜਿਦ,ਲਾਲ ਕਿਲਾ (ਦਿੱਲੀ) ਵਰਗੀਆਂ ਵੱਡੀਆਂ ਇਮਾਰਤਾਂ ਅਤੇ ਤਖਤੇ ਤਾਊਸ ਵਰਗੇ ਅਡੰਬਰਾਂ ਤੇ ਖਰਚ ਕਰਨਾ ਸ਼ੁਰੂ ਕਰ ਦਿੱਤਾ. ਇਸ ਸਮੇਂ ਵਿਚ ਨਵਾਬ ਤੇ ਰਾਜੇ ਐਸ਼ੋ ਇਸ਼ਰਤ ਕਰਨ ਵਿਚ ਗੜੂੰਦ ਹੋ ਗਏ. ਪੈਦਾਵਾਰ ਕਰਨ ਵਾਲੀਆਂ ਜਮਾਤਾਂ ਵਿਚ ਚੋਖਾ ਅਸੰਤੋਸ਼ ਫੈਲ ਗਿਆ.ਇਸ ਹਾਲਤ ਨੂੰ ਵੇਖ ਕੇ ਔਰੰਗਜ਼ੇਬ ਨੇ ਫਿਰ ਮਿਹਨਤੀ ਜਮਾਤਾਂ ਦੇ ਹਿਤਾਂ ਦੀ ਰਾਖੀ ਕਰਨ ਅਤੇ ਰਾਜਿਆਂ ਦੀ ਅਯਾਸ਼ੀ ਤੇ ਪ੍ਰੋਹਿਤਾਂ ਦੀ ਲੁੱਟ ਖਤਮ ਕਰਨ ਦਾ ਨਾਅਰਾ ਦਿੱਤਾ. ਉਸ ਨੇ ਦਸਤਕਾਰਾਂ ਨੂੰ ਰਾਹਤ ਦੇਣ ਲਈ ਤੀਰਥ ਯਾਤਰਾ ਉੱਤੇ ਟੈਕਸ ਲਾਉਣ ਦੀ ਤਜਵੀਜ਼ ਵੀ ਲੋਕਾ ਸਾਹਮਣੇ ਲਿਆਂਦੀ. ਸ਼ਾਨੋ ਸ਼ੌਕਤ ਲਈ ਵਧੇਰੇ ਪੈਸਾ ਖਰਚਣ ਅਤੇ ਹਿੰਦੁਸਤਾਨ ਦੀ ਤਿਜਾਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਪਣੇ ਪਿਤਾ ਦੇ ਕਦਮਾਂ ਦਾ ਸਖਤ ਵਿਰੋਧ ਕੀਤਾ. ਸਿੱਟੇ ਵਜੋਂ ਉਹ ਆਪਣੇ ਪਿਤਾ ਨੂੰ ਕੈਦ ਕਰਕੇ ਜੇਲ੍ਹ ਵਿਚ ਪਾਉਣ ਅਤੇ ਆਪ ਗੱਦੀ ਸਾਂਭਣ ਵਿਚ ਸਫਲ ਹੋ ਗਿਆ. ਔਰੰਗਜ਼ੇਬ ਨੇ ਅਯਾਸ਼ੀ ,ਸ਼ਰਾਬ ਤੇ ਹੁੱਕੇ ਤੇ ਨਾਚ ਰੰਗ ਦਾ ਵਿਰੋਧ ਕਰਨ ਅਤੇ ਮਿਹਨਤੀ ਜਮਾਤ ਨੂੰ ਰਾਹਤ ਦੇਣ ਲਈ ਇਸਲਾਮ ਦੇ ਮੂਲ ਸਿਧਾਂਤਾਂ ਦਾ ਅਸਰ ਲਿਆ.
ਇਸ ਯੁਗ ਦਾ ਮੂਲ ਜਮਾਤੀ ਖਾਸਾ ਸਮਝਣ ਲਈ ਗੁਰੂ ਤੇਗ ਬਹਾਦਰ ਦਾ ਉਹ ਉੱਦਮ ਵੀ ਸਾਡੇ ਸਾਹਮਣੇ ਹੈ ਜਿਸ ਰਾਹੀਂ ਉਸਨੇ ਸਾਰੇ ਹਿੰਦੁਸਤਾਨ ਦੇ ਰਾਜਿਆਂ ਨੂੰ ਦਿੱਲੀ ਦੀ ਕੇਂਦਰੀ ਸਰਕਾਰ ਵਿਰੁਧ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਿਸ ‘ਅਪਰਾਧ’ ਕਾਰਨ ਉਸ ਨੂੰ ਦਿੱਲੀ ਸਰਕਾਰ ਨੇ ਮੌਤ ਦੇ ਘਾਟ ਉਤਰ ਦਿੱਤਾ.ਪਰ ਉਸ ਸਮੇਂ ਈਂ ਪੈਦਾਵਾਰ ਕਰਨ ਵਾਲੀਆਂ ਤੇ ਹੜਪਣ ਵਾਲੀਆਂ ਜਮਾਤਾਂ ਦੇ ਆਪਸੀ ਸੰਘਰਸ਼ ਦੀ ਨਬ੍ਜ਼ ਤੇ ਠੀਕ ਹਥ ਉਸ ਏ ਸਾਲੇ ਕਿਰਪਾਲ ਦਾਸ ਨੇ ਰਖਿਆ ਜਿਸ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਨੇ ਪੰਜ ਸੌ ਪਠਾਣ ਆਪਣੀ ਫੌਜ਼ ਵਿਚ ਭਰਤੀ ਕੀਤੇ ਅਤੇ ਪੰਜਾਬ ਦੇ ਪਹਾੜੀ ਰਾਜਿਆਂ ਦੀ ਅੰਨ੍ਹੀ ਲੁੱਟ ਦਾ ਵਿਰੋਧ ਕੀਤਾ.
ਗੁਰੂ ਗੋਬਿੰਦ ਸਿੰਘ ਨੇ ਉਸ ਸਮੇਂ ਸਿਖਾਂ ਵਿਚ ਪੈਦਾ ਹੋ ਚੁੱਕੇ ਪ੍ਰੋਹਿਤਵਾਦ ਦਾ ਵੀ ਵਿਰੋਧ ਕੀਤਾ ਜਿਸ ਦੀ ਉਘੀ ਮਿਸਾਲ ਪਹਿਲਾਂ ਅਨੰਦਪੁਰ ਸਾਹਿਬ ਤੇ ਫਿਰ ਦੇਹਰਾਦੂਨ ਵਿਚ ਮਸੰਦਾਂ ਨੂੰ ਮੌਤ ਦੀ ਸਜ਼ਾ ਦੇਣਾ ਹੈ. ਇਸ ਦਾ ਕਕ ਹੋਰ ਸਬੂਤ ਇਹ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਲੰਗਰ ਵਿਚ ਰੋਟੀ ਖਾਣ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਆਏ ਬ੍ਰਾਹਮਣਾਂ ਨੂੰ ਕੰਮ ਕਰਨ ਪਿੱਛੋਂ ਰੋਟੀ ਖਾਣ ਲਈ ਕਿਹਾ ਜਿਸ ਉੱਤੇ ਪਰੋਹਿਤ ਨਰਾਜ਼ ਹੋ ਗਏ . ਇਸ ਸਮੇਂ ਚੇਤੇ ਰਖਣ ਵਾਲੀ ਗੱਲ ਇਹ ਵੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਥਾਪੇ ਜਾਣ ਤੋਂ ਪਹਿਲਾਂ ਬਾਬੇ ਬਕਾਲੇ ਵਿਚ ਕੋਈ ੨੨ ਸੋਢੀ ਆਪਣੇ ਆਪ ਨੂੰ ਗੁਉ ਅਖੰ ਲੱਗ ਪਏ ਅਤੇ ਗੁਰ ਗੱਦੀ ਸੰਭਲ ਲਈ ਉਸੇ ਤਰ੍ਹਾਂ ਆਪਸ ਵਿਚ ਲੜਨ ਲਗ ਪਏ ਜਿਸ ਤਰ੍ਹਾਂ ਜਗੀਰਦਾਰ ਅਤੇ ਜਗੀਰੂ ਪਰੋਹਿਤ ਤੇ ਮੁਸਲਮਾਨ ਮੁਜ਼ਾਵਰ ਆਪਸ ਵਿਚ ਲੜਦੇ ਸਨ.ਐਨ ਇਸ ਸਮੇਂ ਮਖਣ ਸ਼ਾਹ ਲੁਬਾਣਾ ਜੋ ਇੱਕ ਵਪਾਰੀ ਸੀ (ਵਪਾਰੀ ਜਮਾਤ ਉਸ ਸਮੇਂ ਜਗੀਰਦਾਰਾਂ ,ਸ਼ਾਹੂਕਾਰਾਂ ਅਤੇ ਮੌਲਵਿਆਂ ਤੇ ਪੁਰੋਹਿਤਾਂ ਵਿਰੁਧ ਕਿਸਾਨਾਂ ਅਤੇ ਦਸਤਕਾਰਾਂ ਦੀ ਆਗੂ ਜਮਾਤ ਸੀ)ਇਸੇ ਨੇ ਉਸ ਸਮੇਂ ਦੀਆਂ ਆਰਥਕ ਤੇ ਰਾਜਸੀ ਲੋੜਾਂ ਨੂੰ ਸਹੀ ਸਮਝਣ ਤੇ ਸਹੀ ਅਗਵਾਈ ਦੇਣ ਲਈ ਗੁਰੂ ਤੇਗ ਬਹਾਦਰ ਨੂੰ ਗੁਰੂ ਚੁਣਿਆ ਸੀ. ਐਪਰ ਸਾਡੇ ਹੀ ਗੁਰਧਾਮਾਂ ਤੇ ਕਬਜਾ ਕਰੀ ਬੈਠੇ ਪੁਜਾਰੀਆਂ ਨੇ ਉਹਨਾਂ ਦਾ ਡਟਵਾਂ ਵਿਰੋਧ ਕੀਤਾ ਸੀ ਕਿਉਂ ਜੋ ਇਹ ਸਾਰੇ ਲੋਕ ਵੀ ਹੁਣ ਪੁਰਾਣੇ ਪ੍ਰੋਹਿਤਵਾਦ ਦੇ ਰਾਹ ਪੈ ਚੁਕੇ ਸਨ ਅਤੇ ਪੂਜਾ ਦੇ ਧਨ ਉੱਪਰ ਪਲ ਰਹੇ ਸਨ.ਗੁਰੂ ਤੇਗ ਬਹਾਦਰ ਨੂੰ ਨਾ ਕੇਵਲ ਅੰਮ੍ਰਿਤਸਰ ਤੇ ਕਰਤਾਰਪੁਰ ਹੀ ਵੜਨ ਦਿੱਤਾ ਗਿਆ ਸਗੋਂ ਕੀਰਤਪੁਰ ਆਪਣੇ ਬਾਪ ਦੀ ਜਾਇਦਾਦ ਵਿਚੋਂ ਵੀ ਕੋਈ ਹਿੱਸਾ ਨਾ ਦਿੱਤਾ ਗਿਆ. ਪਰ ਅਗਾਂਹ ਵਧੂ ਜਮਾਤਾਂ ਦੇ ਪ੍ਰਤੀਨਿਧਾਂ ਨੇ ਫੰਡ ਇਕੱਠਾ ਕਰ ਕੇ ਮਾਖੋਵਾਲ ਨਾਂ ਦਾ ਪੂਰਾ ਪਿੰਡ (ਜਿਸਦਾ ਅੱਜ ਦਾ ਨਾਂ ਅਨੰਦਪੁਰ ਸਾਹਿਬ ਹੈ)ਖਰੀਦ ਕੇ ਉਹਨਾਂ ਲਈ ਮਕਾਨ ਬਣਵਾ ਦਿਤਾ. ਇਹ ਘਟਨਾ ਵੀ ਉਸ ਸਮੇਂ ਦੇ ਜਮਾਤੀ ਘੋਲ ਨੂੰ ਪੂਰੀ ਰੂਪਮਾਨ ਕਰਦੀ ਹੈ.
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਉਹਨਾਂ ਸੀਸ ਨੂੰ ਅਨੰਦਪੁਰ ਸਾਹਿਬ ਲਿਆਉਣ ਵਾਲਾ ਵੀ ਇੱਕ ਦਸਤਕਾਰ ਸੀ ਅਤੇ ਉਹਨਾਂ ਦੀ ਦੇਹ ਦਾ ਸੰਸਕਾਰ ਕਰਨ ਲਈ ਆਪਣੇ ਕੋਠੇ ਨੂੰ ਅੱਗ ਲਾਉਣ ਦੀ ਕੁਰਬਾਨੀ ਕਰਨ ਵਾਲਾ ਵੀ ਇੱਕ ਵਣਜਾਰਾ ਹੀ ਤਾਂ ਸੀ.
ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸਹਾਇਤਾ ਵੀ ਇਹਨਾਂ ਤਿੰਨਾਂ ਸ਼੍ਰੇਣੀਆਂ ਜੋ ਲੁੱਟੀਆਂ ਪੁੱਟੀਆਂ ਜਾ ਰਹੀਆਂ ਸਨ,ਨੇ ਦਿੱਤੀ. ਸਾਹੂਕਾਰ,ਜਗੀਰਦਾਰ ਤੇ ਪੁਰੋਹਿਤ ਉਹਨਾਂ ਦੇ ਕੱਟੜ ਵਿਰੋਧੀ ਸਨ.ਭੰਗਾਣੀ ਦੀ ਜੰਗ ਵਿਚ ਜਦ ਤਨਖਾਹਦਾਰ ਪਠਾਣ ਰਾਜਿਆਂ ਦੀ ਭਾਰੀ ਫੌਜ ਦੇਖ ਕੇ ਭੱਜ ਗਏ ਉਸ ਸਮੇਂ ਪੀਰ ਬੁਧੂ ਸ਼ਾਹ ਸਢੌਰੇ ਵਾਲਾ ਜੋ ਇੱਕ ਸੂਫੀ ਫਕੀਰ ਸੀ ,ਆਪਣੇ ਮੁਰੀਦਾਂ ਸਮੇਤ ਉਹਨਾਂ ਦੀ ਮਦਦ ਲਈ ਇਸ ਲੜਾਈ ਵਿਚ ਸ਼ਾਮਲ ਹੋਇਆ . ਪੀਰ ਬੁਧੂ ਸ਼ਾਹ ਦੇ ਆਪਣੇ ਕਈ ਪੁਤਰ ਵੀ ਸ਼ਹੀਦ ਹੋਏ ਪਰ ਜਿਸ ਫੌਜ ਨੂੰ ਵੇਖ ਕੇ ਤਨਖਾਹਦਾਰ ੫੦੦ ਮੁਲਾਜਮ ਭੱਜ ਗਿਆ ਸੀ ਉਹੀ ਫੌਜ ਪੀਰ ਬੁਧੂ ਸ਼ਾਹ ਦੇ ੫੦੦ ਮੁਰੀਦਾਂ ਦੇ ਸਾਹਮਣੇ ਅੜ ਨਾ ਸਕੀ. ਇਸ ਸਾਕੇ ਦਾ ਸਿੱਟਾ ਸਪਸ਼ਟ ਰੂਪ ਵਿਚ ਸਾਹਮਣੇ ਆਇਆ ਕਿ ਤਨਖਾਈਆ ਫੌਜ ਨਾਲੋਂ ਜਮਾਤੀ ਹਿਤਾਂ ਤੋਂ ਪ੍ਰੇਰਨਾ ਲੈ ਕੇ ਲੜਨੇ ਵਾਲੇ ਸੰਤ ਸਿਪਾਹੀ (ਵਲੰਟੀਅਰ) ਜਿਆਦਾ ਜੂਝ ਸਕਦੇ ਹਨ .ਇਸ ਤੋਂ ਬਾਅਦ ਗਰੂ ਗੋਬਿੰਦ ਸਿੰਘ ਜੀ ਨੇ ਇਕ ਨਵੇਂ ਦਸਤੁਰ ਨੂੰ ਅਪਣਾਇਆ . ਤਨਖਾਈਆ (ਤਨਖਾਹ ਲੈ ਕੇ ਆਪਣੇ ਜਮਾਤੀ ਹਿਤਾਂ ਦੇ ਵਿਰੁਧ ਲੜਨ ਵਾਲੇ)ਇਕ ਗਾਲੀ ਬਣ ਗਈ .ਇਸੇ ਤਰ੍ਹਾਂ ‘ਮਜ੍ਹਬੀ’ (ਇਕ ਮਜ੍ਹਬ ਨੂੰ ਮੰਨਣ ਅਤੇ ਬਾਕਿਆਂ ਨੂੰ ਘਿਰਣਾ ਕਰਨ ਵਾਲਾ) ਵੀ ਇਕ ਗਾਲੀ ਬਣ ਗਈ .ਸੋ ,ਆਨੰਦਪੁਰ ਸਾਹਿਬ ਆ ਕੇ ਇਕ ਨਵੀਂ ਸਭਿਅਤਾ ,ਨਵੀਆਂ ਜਮਾਤੀ ਲੋੜਾ ਅਨੁਸਾਰ ,ਉਸ ਵੇਲੇ ਦੁਨਿਆ ਵਿੱਚ ਪੈਦਾ ਹੋ ਰਹੀ ਨਵੀਂ ਜਮਾਤੀ ਸੂਝ ਦੇ ਅਨੁਕੂਲ, ਨਵਾਂ ਦਸਤੁਰ ਬਣਾਇਆ ਜਿਸ ਦੇ ਚਾਰ ਪੰਜ ਮੁੱਖ ਨਿਸ਼ਾਨੇ ਸਨ ਅਤੇ ਜਿਸ ਨਾਲ ਇਹ ਪੂਰੀ ਤਰ੍ਹਾਂ ਪੁਰਾਣੇ ਜਗੀਰੂ ਪ੍ਰਬੰਧ ,ਪ੍ਰੋਹਿਤਵਾਦ ਆਦਿ ਤੋਂ ਵੱਖਰਾ ਹੀ ਨਹੀ ਸਗੋਂ ਉਸਦੇ ਬਿਲਕੁਲ ਉਲਟ ਸੀ .
ਪਹਿਲਾਂ ਜਿਥੇ ਪੁਰਾਣੇ ਪ੍ਰੋਹਿਤਵਾਦ ਵਿੱਚ ਔਰਤ ਸ਼ੂਦਰ ਅਥਵਾ ਗੁਲਾਮ ਸਮਝੀ ਜਾਂਦੀ ਸੀ , ਇਸ ਨੂੰ ਗ੍ਰਹਿਲੱਛਮੀ (ਘਰ ਦੀ ਦੌਲਤ ਆਖਿਆ ਜਾਂਦਾ ਸੀ ) ਇਸ ਨੂੰ ਸ਼ੂਦਰਾਂ ਵਾਂਗ ਪੜ੍ਹਨ ਪੜਾਉਣ ਅਤੇ ਭਗਤੀ ਤੋਂ ਵਾਂਝਿਆ ਰਖਿਆ ਜਾਂਦਾਂ ਸੀ . ਪਤੀ ਮਰਨ ਉਪਰੰਤ ਇਸ ਨੂੰ ਪਤੀ ਨਾਲ ਸਾੜ ਦਿੱਤਾ ਜਾਂਦਾਂ ਸੀ . ਬਹੁਤਿਆਂ ਘਰਾਂ ਵਿੱਚ ਲੜਕੀ ਪੈਦਾ ਹੋਣ ਤੇ ਸੌਗ ਮਨਾਇਆ ਜਾਂਦਾਂ ਸੀ .ਅਤੇ ਆਮਤੌਰ ਤੇ ਜਗੀਰਦਾਰ ਆਪਣੀਆਂ ਲੜਕੀਆਂ ਨੂੰ ਜਨਮ ਦੇਣ ਵੇਲੇ ਹੀ ਖ਼ਤਮ ਕਰ ਦਿੰਦੇ ਹੁੰਦੇ ਸਨ ਪਰ ਮੁਸਲਮਾਨ ,ਔਰਤ ਨੂੰ ਨਿਜ਼ਾਮ ਪੜਨ ਦਾ ਹੱਕ ,ਕੁਰਾਨ ਪੜਨ ਦਾ ਹੱਕ ਦਿੰਦੇ ਸਨ ਅਤੇ ਤਲਾਕ ਸਮੇਂ ਔਰਤ ਨੂੰ ਹੱਕ –ਮਹਿਰ ਦਾ ਹੱਕ ਦਿੰਦੇ ਸਨ ਦੁੱਖ ਧਰ ਕੁਸ਼ੀ ਦਾ ਮਜ੍ਹਬੀ ਤੌਰ ਤੇ ਵਿਰੋਧ ਕਰਦੇ ਸਨ ਅਤੇ ਵਿਧਵਾ ਵਿਆਹ ਨੂੰ ਸਬਾਬ (ਪੁੰਨ ਜਾਂ ਚੰਗਾ ਕੰਮ) ਸਮਝਦੇ ਸਨ .ਪਰ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਪੂਰੀ ਬਰਾਬਰੀ ਦਾ ਦਰਜਾ ਦੀਤਾ .ਅਮ੍ਰਿਤ ਪ੍ਰਚਾਰ ਵਿੱਚ ਔਰਤ ਨੂੰ ਬਰਾਬਰ ਦਾ ਹਿੱਸੇਦਾਰ ਬੜਨ ਦੀ ਖੁਲ੍ਹ ਦੇ ਪੁਰਾਣੇ ਸਾਰੇ ਔਰਤ ਵਿਰੋਧੀ ਰਿਵਾਂਜਾਂ ਦਾ ਖਾਤਮਾ ਕਰ ਦਿਤਾ. ਔਰਤ ਲਈ ਫੌਜ ਦਾ ਜਰਨਲ (ਜਥੇਦਾਰ) ਬਨਣ ਦੇ ਯੋਗ ਬਣਾ ਦਿਤਾ . ਦੁਖਤਰਕੁਸ਼ੀ ਵਿਰੁਧ ਗੁਰੂ ਸਾਹਿਬ ਇਥੇ ਤੱਕ ਗਏ ਕਿ ਉਹਨਾ ਨੇ ਸਿੱਖਾਂ ਦੀ ਕੁੜੀ ਮਾਰਾਂ ਦਾ ਮੁਕੰਮਲ ਬਾਈਕਾਟ ਕਰਨ ਲਈ ਆਦੇਸ਼ ਦਿਤਾ. ਔਰਤ ਨੂੰ ਘਟੀਆ ਸਮਝ ਕੇ ਉਸ ਉੱਤੇ ਜਿਣਸੀ ਹਮਲਾ ਕਰਨ ਵਾਲੇ ਨੂੰ ਸਿਖਾਂ ਵਿੱਚੋਂ ਖਾਰਜ਼ ਕਰ ਦੇਣ ਦਾ ਐਲਾਨ ਵੀ ਕੀਤਾ. ਇਹ ਸਾਰੀਆਂ ਗਲਾਂ ਰਸਮੀ ਤੌਰ ਤੇ ਅੱਜ ਵੀ ਅੰਮ੍ਰਿਤ ਛਕਾਉਣ ਵੇਲੇ ਅੰਮ੍ਰਿਤ ਧਾਰਨ ਕਰਨ ਵਾਲੇ ਨੂੰ ਕਹੀਆਂ ਜਾਂਦੀਆਂ ਹਨ .
ਦੂਜਾ ਮਹਾਨ ਕੰਮ ਜੋ ਗੁਰੂ ਸਾਹਿਬ ਨੇ ਕੀਤਾ ਉਹ ਇਹ ਸੀ ਕਿ ਪਹਿਲੇ ਗੁਲਾਮਦਾਰੀ ਤੇ ਮੁੜ ਜਗੀਰਦਾਰੀ ਪ੍ਰਬੰਧ ਵਿੱਚ ਪੈਦਾ ਹੋ ਚੁਕੀ ਸਭ ਤੋਂ ਵੱਡੀ ਲਾਹਨਤ ਛੂਤ-ਛਾਤ ਤੇ ਬਰਾਬਰੀਵਾਦ ਨੂੰ ਖ਼ਤਮ ਕਰਨਾ ਜਰੂਰੀ ਸੀ . ਹਿੰਦੂ-ਸਮਾਜ ਵਿੱਚ ਇਕ ਦੂਜੇ ਦੇ ਨਾਲ ਬੈਠ ਕੇ ਇੱਕਠੇ ਖਾਣਾ ਤਾਂ ਕੀ ਇਕ ਪਾਸੇ ਕਿਸੇ ਦੇ ਨਾਲ ਲਗਣ ਨਾਲ ਵੀ ਖਾਣਾ ਭ੍ਰਸਟ ਹੋ ਗਿਆ, ਖਿਆਲ ਕੀਤਾ ਜਾਂਦਾ ਸੀ . ਐਪਰ ਦੂਜੇ ਬੰਨੇ ਮੁਸਲਮਾਨਾ ਵਿਚ ਇੱਕਠੇ ਬੈਠ ਕੇ ਖਾਨ ਦਾ ਰਿਵਾਜ਼ ਬਰਾਦਰੀ ਵਾਦ ਤੇ ਛੂਤ ਛਾਤ ਤੇ ਕਾਫੀ ਸੱਟ ਮਾਰਨ ਵਾਲਾ ਸੀ ਭਾਵੇਂ ਉਸ ਸਮੇਂ ਤਕ ਇਹ ਵੀ ਰਸਮੀ ਹੋ ਚੁੱਕਾ ਸੀ. ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਪ੍ਰਚਾਰ ਸਮੇਂ ਇਕ ਬਾੱਟੇ ਵਿੱਚ ਅੰਮ੍ਰਿਤ ਛੱਕਣ ਦੇ ਨਾਲ ਉਸ ਬਾੱਟੇ ਨੂੰ ਇਕ ਪਾਸਿਓਂ ਦੂਜੇ ਪਾਸੇ ਤੱਕ ਤੇ ਦੂਜੇ ਪਾਸਿਓਂ ਪਹਿਲੇ ਸਿਰੇ ਵੱਲ ਫੇਰ ਕੇ ਅਤੇ ਇਹ ਐਲਾਨ ਕਰਕੇ ਕਿ ਅਜ ਤੋਂ ਤੁਹਾਡਾ ਪੁਰਾਣਾ ਬਰਾਦਰੀਵਾਦ ਖਤਮ ਹੋ ਚੁੱਕਾ ਹੈ ਤੇ ਤੁਸੀਂ ਸਾਰੇ ਇਕੋ ਬਰਾਦਰੀ ਹੋ ,ਦਾ ਐਲਾਨ ਕੀਤਾ . ਇਹ ਗੱਲ ਅਜ ਵੀ ਰਸਮੀ ਤੌਰ ਤੇ ਕੀਤੀ ਜਾਂਦੀ ਹੈ.
ਤੀਜੀ ਵੱਡੀ ਗੱਲ ਉਨ੍ਹਾਂ ਇਹ ਕੀਤੀ ਕਿ ਜਗੀਰੂ ਰਿਵਾਜ਼ ਦਾ ਖ਼ਾਤਮਾ ਹੋਵੇ ਜਿਸ ਰਾਹੀਂ ਇਕ ਰਾਜੇ ਜਾਂ ਪੀਰ ਦੇ ਮਰਨ ਪਿਛੋਂ ਉਸ ਦਾ ਵੱਡਾ ਲੜਕਾ ਉਸ ਦੀ ਥਾਂ ਥਾਪ ਦਿਤਾ ਜਾਂਦਾ ਸੀ ਭਾਵੇਂ ਉਹ ਯੋਗ ਹੋਵੇ ਜਾਂ ਨਾ. ਇਹ ਜਗੀਰੂ ਪ੍ਰਮੰਪਰਾ ਸਿੱਖਾਂ ਵਿੱਚ ਤੀਸਰੇ ਗੁਰੂ ਸਾਹਿਬਾਨ ਤੋਂ ਪਿੱਛੋਂ ਗੁਰੂ ਘਰ ਵਿੱਚ ਆ ਵੜੀ. ਜਿਸ ਦਾ ਭਿਆਨਕ ਦ੍ਰਿਸ਼ ਬਾਬੇ ਬਕਾਲੇ ਵਿੱਖੇ ਸੋਢੀਆਂ ਦੀ ਆਪੋਂ ਵਿੱਚ ਜੰਗ ਸੀ. ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਿਅਕਤੀ ਨੂੰ ਪੂਰੀ ਜਮਾਤ ਉਪਰ ਹੋਣ ਦੇ ਇਸ ਰਿਵਾਜ਼ ਦਾ ਖਾਤਮਾ ਹੀ ਕਰ ਦਿਤਾ. ਉਸਨੇ ਪਹਿਲੇ ਆਪ ਪੰਜ ਸਿੱਖ ਬਣਾਏ,ਤੇ ਮੁੜ ਉਨ੍ਹਾ ਪਾਸੋਂ ਆਪ ਸਿੱਖ ਬਣਿਆ. ਇਹ ਪ੍ਰੰਪਰਾ ਉਸ ਸਮੇਂ ਦੀਆਂ ਜਮਾਤੀ ਸੰਘਰਸ਼ ਦੀਆਂ ਲੋੜਾਂ ਦੇ ਬਿਲਕੁਲ ਅਨੁਕੂਲ ਸੀ ਕਿ ਗੱਦੀ-ਦਾਰੀ ਖਤਮ ਕਰਨਾ ਅਤੇ ਜਮਹੂਰੀਅਤ ਦਾ ਆਰੰਭ ਹੋਵੇ. ਭਾਵੇਂ ਅਜੇ ਵੀ ਰਸਮੀ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਰਧਾਲੂ ਅੱਜ ਵੀ ‘ਆਪੇ ਗੁਰ ਚੇਲਾ’ ਤਾਂ ਆਖ ਦਿੰਦੇ ਹਨ ਪਰ ਮਹਾਨ ਗੱਲ ਨੂੰ ਉਸੇ ਸਮੇਂ ਦੁਨੀਆਂ ਭਰ ਵਿਚ ਉਠੀ ਹੋਈ ਜਮਹੂਰੀਅਤ ਦੀ ਮੰਗ ਨਾਲ ਨਹੀ ਜੋੜਦੇ. ‘ਆਪੇ ਗੁਰ ਚੇਲਾ’ ਅਸਲ ਵਿਚ ਇਸ ਗੱਲ ਦਾ ਖੰਡਨ ਕਰਦਾ ਹੈ ਕਿ ਇਕੋ ਹੀ ਆਦਮੀ ਸਮਾਜ ਦੀ ਅਗਵਾਈ ਕਰ ਸਕਦਾ ਹੈ . ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਆਗੂ ਲੋਕਾਂ ਤੋਂ ਸਿਖਦਾ ਹੈ ਤੇ ਲੋਕਾਂ ਨੂੰ ਸਿਖਾਉਂਦਾ ਹੈ . ਵੇਦਾਂਤੀਆਂ ਦੇ ਸ਼ਬਦ ਜਗਤ ਗੁਰੂ (ਜਗਧ ਗੁਰੂ) ਦਾ ਵੀ ਸਹੀ ਅਰਥ ਇਹੋ ਹੈ ਕਿ ਹਰ ਬੰਦੇ ਦਾ ਗੁਰੂ ਸੰਸਾਰ ਹੁੰਦਾ ਹੈ . ਜਾਤ ਪਾਤ ਦੇ ਵਿਤਕਰੇ ਨੂੰ ਉਡਾਉਣ ਦੇ ਨਾਲ ਹੀ ਗੁਰੂ ਸਾਹਿਬ ਨੇ ਜਗੀਰਦਾਰੀ ਦੇ ਵੱਡੇ ਹਥਿਆਰ ਮਜ੍ਹਬੀ ਵਿਤਕਰੇ ਉਤੇ ਵੀ ਭਰਪੂਰ ਵਾਰ ਕੀਤਾ . ਇਹ ਗੱਲ ਉਹਨਾ ਵਲੋਂ ਪ੍ਰਵਾਨਿਆ ਲਿਖਤਾਂ ਜੋ ਸਵਈਆਂ ਦੇ ਰੂਪ ਵਿਚ ਮੌਜੂਦ ਹਨ , ਸਾਫ਼ ਤੌਰ ਤੇ ਪ੍ਰਗਟ ਹੁੰਦੀ ਹੈ . ਸਿੱਖਾਂ ਵਿਚ ਮਜ੍ਹਬੀ ਹੋਣਾ –ਕਿਸੇ ਇਕ ਮਜ੍ਹਬ ਦੇ ਪੈਰੋਕਾਰ ਹੋਣਾ ਇਕ ਗਾਲੀ ਬਣ ਗਿਆ . ਪਰ ਸਮੇਂ ਦੇ ਬੀਤਣ ਨਾਲ ਇਹ ਸਬਦ ਸਫਾਈ ਮਜਦੂਰਾਂ ਲਈ ਵਰਤਿਆ ਜਾਣ ਲਗਾ.
ਚੌਥਾ ਮਹਾਨ ਉਦਮ ਜੋ ਗੁਰੂ ਸਾਹਿਬ ਨੇ ਕੀਤਾ ਉਹ ਇਹ ਸੀ ਕਿ ਰਾਜਿਆਂ ਦੇ ਇਹ ਦਾਅਵੇ ‘ਰਾਜਾ ਰੱਬ ਵਲੋਂ’ ਧਰਤੀ ਦੇ ਮਾਲਕ ਥਾਪੇ ਗਏ ਹਨ ‘ ਵਿਰੁੱਧ ਜੱਦੋ-ਜਹਿਦ ਅਰੰਭੀ . ਪਹਿਲੀਆਂ ਲੜਾਈਆਂ ਇਸੇ ਅਧਾਰ ਤੇ ਹੋਈਆਂ ਕਿ ਜੰਗਲ ਨੂੰ ਵਰਤਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਹਥਿਆਰਬੰਦ ਹੋਣ ਦਾ ਹੋਕਾ , ਦੁਸਮਣਾ ਨਾਲ ਟੱਕਰ ਲੈਣ ਲਈ ਵਲੰਟੀਅਰਾਂ ਨੂੰ ਹਰ ਸਮੇਂ ਹਥਿਆਰ ਬੰਦ ਰਹਿਣ ਦਾ ਸੱਦਾ , ਹਿੰਦੂ ਮਤ ਦੇ ਇਸ ਰਿਵਾਜ਼ ਦੇ ਉਲਟ ਸੀ ਕਿ ਹਥਿਆਰ ਰਖੱਣ ਤੇ ਵਰਤਣ ਦੀ ਆਗਿਆ ਕੇਵਲ ਕਸ਼ਤਰੀਆਂ ,ਰਾਜਪੂਤਾਂ ਜਾਂ ਬ੍ਰਾਹਮਣਾ ਨੂੰ ਹੀ ਹੈ , ਵੈਸ਼ ਤੇ ਸੂਦਰ ਹਥਿਆਰ ਨਹੀ ਫੜ ਸਕਦੇ . ਗੁਰੂ ਗੋਬਿੰਦ ਸਿੰਘ ਜੀ ਇਨ੍ਹਾ ਮਿਹਨਤੀ ਪਰ ਲੁੱਟੀਆਂ ਪੁਟੀਆਂ ਜਮਾਤਾਂ ਨੂੰ ਹਥਿਆਰਬੰਦ ਕਰਕੇ ਪੁਰਾਣੇ ਕਰਮ-ਕਾਂਡ ਉਤੇ ਲਕੀਰ ਫਿਰ ਦੀਤੀ. ਇਸ ਤੋਂ ਪਿਛੋਂ ਉਹ ਮੁਸਲਮਾਨਾਂ ਤੋਂ ਜੋ ਆਪ ਮੀਰੀ-ਪੀਰੀ ਦੇ ਚੱਕਰ ਵਿੱਚ ਫਸ ਚੁੱਕੇ ਸਨ , ਭੂਤ ਅੱਗੇ ਚਲੇ ਗਏ .ਹਿੰਦੁਆਂ ਦੇ ਮੂਰਤੀ ਪੂਜਾ ਦਾ ਖੰਡਨ ਕਰਨ ਦੇ ਨਾਲ ਨਾਲ ਮੁਸਲਮਾਨ ਵਿਚ ਪੈਦਾ ਹੋ ਚੁੱਕੇ ਕਬਰਾਂ ਨੂੰ ਸਲਾਮ ਕਰਨ ਦੇ ਰਿਵਾਜ਼ ਤੇ ਵੀ ਚੋਖੀ ਸੱਟ ਮਾਰੀ . ਇਸ ਸਬੰਧ ਵਿੱਚ ਉਨ੍ਹਾ ਨੇ ਹਿੰਦੂਆਂ ਨੂੰ ਅੰਨੇ ਤੇ ਮੁਸਲਮਾਨਾਂ ਨੂੰ ਕਾਣੇ ਦੱਸ ਕੇ ਪੁਸ਼ਟੀ ਕੀਤੀ . ਉਸ ਸਮੇਂ ਦੇ ਜਮਾਤੀ ਘੋਲ ਨੂੰ ਅੱਗੇ ਖੜੇ ਕਰਨ ਲਈ ਉਪਰੋਕਤ ਸਭਿਆਚਾਰ ਅਤਿ ਢੁਕਵਾਂ ਸੀ . ਇਹੋ ਕਾਰਨ ਸਿਖਾਂ ਦਾ ਵਧਦੀ ਤਾਕਤ ਤੇ ਲੋਕਾਂ ਵਿਚ ਹਰਮਨ ਪਿਆਰੇ ਹੋਣ ਦਾ ਸੀ. ਗੁਰੂ ਸਾਹਿਬ ਨੇ ਆਪ ਬਾਰ ਬਾਰ ਇਹ ਗੱਲ ਦੁਹਰਾਈ ਕਿ ਮੇਰੇ ਵਿਚ ਕੋਈ ਕਰਾਮਾਤ ਨਹੀ ਹੈ. ਮੇਰੇ ਅੰਦਰ ਸ਼ਕਤੀ ‘ਕਰਤਵ’ ਦੀ ਹੈ ਤੇ ਇਹ ‘ਕਰਤਵ’ ਹੀ ਜਿਸ ਕਰਕੇ ਲੋਕ ਭਾਰੀ ਸੰਖਿਆ ਵਿਚ ਗੁਰੂਰ ਸਾਹਿਬ ਦੇ ਇਰਦ ਗਿਰਦ ਇਕੱਠੇ ਹੁੰਦੇ ਗਏ ਤੇ ਉਸ ਸਮੇਂ ਦੀ ਜਾਲਮ ਸਰਕਾਰ, ਰਾਜੇ ਰਜਵਾੜੇ ਤੇ ਨਵਾਬ ਗੁਰੂ ਸਾਹਿਬ ਦੇ ਜਾਨੀ ਦੁਸਮਨ ਬਣ ਗਏ . ਇਹ ਗੱਲ ਬਿਲਕੁਲ ਹੀ ਨਿਰਮਲ ਹੈ ਕਿ ਹਿੰਦੂਆਂ ਦੇ ਰਾਖੇ ਤੇ ਮੁਸਲਮਾਨਾਂ ਦੇ ਵੈਰੀ ਸਨ . ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਰ ਮੋੜ ਉਤੇ ਕਿਸਾਨਾਂ,ਕਿਰਤੀਆਂ ਦਸਤਕਾਰਾਂ ਤੇ ਵੇਓਪਾਰੀਆਂ ਨੇ ਉਨ੍ਹਾ ਦਾ ਸਾਥ ਦਿੱਤਾ ਅਤੇ ਇਹਨਾਂ ਦੇ ਜਮਾਤੀ ਹਿਤ ਦੀ ਰਾਖੀ ਲਈ ਮਹਾਨ ਗੁਰੂ ਨੇ ਲੁਟਿਰੀਆਂ ਜਮਾਤਾਂ ਵਿਰੁਧ ਸੰਘਰਸ਼ ਦੀ ਅਗਵਾਈ ਕੀਤੀ ,ਭਾਵੇਂ ਉਹ ਮੁਸਮਨ ਹੋਣ ਜਾਂ ਹਿੰਦੂ . ਉਹ ਦਿੱਲੀ ਦੀ ਸਰਕਾਰ ਦਾ ਅਹਿਲਕਾਰੀ ਸੀ ਜਾਂ ਬਾਹਰੋਂ ਹਮਲੇ ਕਰਨ ਵਾਲਾ ਅਬਦਾਲੀ ਜਾਂ ਦੁਰਾਨੀ . ਆਓ ਕੁਝ ਮੋਟੀਆਂ ਮੋਟੀਆਂ ਘਟਨਾਵਾਂ ਨੂੰ ਗੁਰੂ ਨਾਲ ਘੋਖੀਏ.
ਭੰਗਾਣੀ ਦੀ ਜੰਗ ਨਾਲ ਉਨ੍ਹਾਂ ਦੀ ਜਾਨ ਬਚਾਉਣ ਲਈ ਆਪਣੇ ਬਚਿਆਂ ਨੂੰ ਸਹੀਦ ਕਰਵਾਉਣ ਵਾਲਾ ਸੂਫੀ ਫ਼ਕੀਰ ਬੁਧੂ ਸ਼ਾਹ ਸੀ.
ਦੂਜੇ ਆਨੰਦਪੁਰ ਸਾਹਿਬ ਦਾ ਕਿਲਾ ਛਡਾਉਣ ਲਈ ਸਿਰਹਿੰਦ ਦੇ ਨਵਾਬ ਨੇ ‘ਕੁਰਾਨ’ ਦੀ ਕਸਮ ਖਾਧੀ ਸੀ ਤੇ ਹਿੰਦੂ ਰਾਜਿਆਂ ਨੇ ਗਊ ਦੀ ਕਸਮ ਖਾ ਕੇ ਇਕਰਾਰ ਕੀਤਾ ਸੀ ਕਿ ਉਹ ਉਹਨਾ ਉਤੇ ਕੋਈ ਹਮਲਾ ਨਹੀ ਕਰਨਗੇ ਪਰ ਇਨ੍ਹਾ ਦੋਹਾਂ ਦੇ ਆਪਣੇ ਜਮਾਤੀ ਦੁਸਮਨ ‘ਗੁਰੂ ਸਾਹਿਬ’ ਉਤੇ ਹਮਲਾ ਕਰਨ ਵੇਲੇ ਆਪਣੀ ਇਨ੍ਹਾਂ ਕਸਮਾਂ ਦੀ ਰੱਤੀ ਪ੍ਰਵਾਹ ਨਹੀ ਕੀਤੀ . ਪਰ ਰੋਪੜ ਦੇ ਨਜਦੀਕ ਗੁਰੂ ਸਾਹਿਬ ਦੇ ਘਿਰਣ ਉਪਰੰਤ ਰੋਪੜ ਦੇ ਇਕ ਪਠਾਣ ਨੇ ਜੋ ਇੱਟਾਂ ਦੇ ਭੱਠੇ ਲਾਉਣ ਵਾਲਾ ਦਸਤਕਾਰ ਸੀ , ਨੇ ਆਪਣੀ ਜਮਾਤੀ ਆਗੂ ਦੀ ਜਾਨ ਬਚਾਉਣ ਲਈ ਉਹ ਸਮੇਂ ਅਨੁਸਾਰ ਸਭ ਤੌ ਵੱਡੀ ਕੁਰਬਾਨੀ ਕੀਤੀ , ਜਾਣੀ ਆਪਣੀ ਜਵਾਨ ਲੜਕੀ ਦੇ ਨਾਲ ਸੁਲਾ ਕੇ ਸ਼ਾਹੀ ਫੌਜ ਨੂੰ ਆਪਣੇ ਜੁਵਾਈਂ ਦਾ ਭੁਲਿਖਾ ਦੱਸ ਕੇ ਜਾਨ ਬਚਾਈ .
ਇਸ ਤੋਂ ਅੱਗੇ ਜਦ ਦੁਬਾਰਾ ਗੁਰੂ ਸਾਹਿਬ ਫੌਜੀ ਘੇਰੇ ਵਿਚ ਆ ਗਏ ਤਾਂ ਗੰਨੀ ਖਾਂ ਤੇ ਨੱਬੀ ਖਾਂ ਨਾਂ ਦੇ ਦੋ ਘੋੜਿਆ ਦੇ ਸੌਦਾਗਰਾਂ ਨੇ ਆਪਣੇ ਜਮਾਤੀ ਹਿਤਾਂ ਦੇ ਰਾਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਲੇ ਕਪੜੇ ਪਵਾ ਕੇ ‘ਉਚ ਦਾ ਪੀਰ’ ਦੱਸ ਕੇ ਆਪਣੀ ਜਾਨੀ ਲਈ ਖਤਰਾ ਮੁੱਲ ਲੈ ਕੇ ਵੀ ਉਨ੍ਹਾਂ ਦੀ ਜਾਨ ਬਚਾਈ . ਇਥੇ ਹੀ ਬਸ ਨਹੀ , ਬਾਦਸ਼ਾਹੀ ਫੌਜ ਦੇ ਅੰਦਰ ਕਿਸਾਨਾਂ ਦਸਤਕਾਰਾਂ ਤੇ ਵਿਓਪਾਰੀਆਂ ਦੇ ਜਮਾਤੀ ਹਿਤਾਂ ਦੇ ਰਾਖੇ ਅਤੇ ਢਿਹ ਢੇਰੀ ਹੋ ਰਹੇ ਜਗੀਰੂ ਸਮਾਜੀ ਪ੍ਰਬੰਧ ਦੇ ਪੈਰ ਪੈਰ ਤੇ ਗੁਰੂ ਸਾਹਿਬ ਦਾ ਸਾਥ ਦਿੱਤਾ ਅਤੇ ਉਹਨਾ ਦੇ ਉਸ ਆਦਰਸ਼ ਨੂੰ ਦੁਸ਼ਮਣਾ ਦੀਆਂ ਸਫਾਂ ਦੇ ਅੰਦਰ ਸੂਬਾ ਸਰਹੰਦ ਜਦ ਪਹਾੜੀ ਰਾਜਿਆਂ ਨਾਲ ਇਹੇ ਗੱਲਾਂ ਕਰਦੀ ਸੀ ਕਿ ਸ਼ਾਇਦ ਗੁਰੂ ਗੋਬਿੰਦ ਵਿਚ ਕੋਈ ਕਰਾਮਾਤ ਹੈ ਤੇ ਉਹ ਕਰਾਮਾਤ ਨਾਲ ਲੜਦੇ ਹਨ ਤਾਂ ਉਸ ਸਮੇਂ ਨਵਾਬ ਦੇ ਪੰਜੇ ਦੇ ਪਾਵੇ ਵਿਚ ਇਕ ਤੀਰ ਲੱਗਾ ਜਿਸ ਉਤੇ ਇਹ ਲਿਖਿਆ ਸੀ , ਮੇਰੇ ਵਿਚ ਕਰਾਮਾਤ ਨਹੀ ਮੈਂ ਆਪਣਾ ਮੁਕਾਬਲਾ ਆਪਣੇ ਕਰਤਬ ਨਾਲ ਕਰਦਾ ਹਾਂ
ਦੂਜੀ ਘਟਨਾ ਹੈ ਕਿ ਸ਼ਯਦ ਖਾਂ ਜਦੋਂ ਭਾਰੀ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗਿਰਫਤਾਰ ਕਰਨ ਲਈ ਆ ਰਿਹਾ ਸੀ ਤਾਂ ਪੀਰ ਬੁਧੂ ਸ਼ਾਹ ਤੇ ਉਸ ਦੀ ਪਤਨੀ ਜੋ ਸ਼ਯਦ ਖਾਂ ਦੀ ਵੱਡੀ ਭੈਣ ਸੀ , ਨੇ ਸ਼ਯਦ-ਖਾਂ ਨੂੰ ਆਖਿਆ, ਕਿ ਤੂੰ ਗੁਰੂ ਗੋਬਿੰਦ ਸਿੰਘ ਦੇ ਖਿਲਾਫ਼ ਹਮਲਾ ਕਰਕੇ ਬੜਾ ਭਾਰੀ ਗੁਨਾਹ ਕਰੇਂਗਾ ਉਸ ਦੇ ਵਿਰੁੱਧ ਲੜਨਾ ਖੁਦਾ ਨੂੰ ਨਰਾਜ ਕਰਨਾ ਹੈ . ਸ਼ਯਦ ਖਾਂ ਇਹ ਵਿਚਾਰ ਲੈ ਕੇ ਹੀ ਆਨੰਦਪੁਰ ਪਹੁੰਚਾ .ਲੜਾਈ ਸੁਰੂ ਹੋ ਗਈ.ਲੜਾਈ ਦੇ ਤੀਜੇ ਦਿਨ ਸ਼ਯਦ ਖਾਂ ਨੇ ਆਪਣੇ ਜਰਨੈਲਾਂ ਨਾਲ ਗੱਲਾਂ ਬਾਤਾਂ ਕਰਦੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਜੇ ਗੁਰੂ ਗੋਬਿੰਦ ਸਿੰਘ ਖੁਦਾ ਦਾ ਦੋਸਤ ਹੈ ਤਾਂ ਉਹ ਕਿਉਂ ਲੋਕਾਂ ਨੂੰ ਮਰਵਾਉਂਦਾ ਹੈ , ਇਸ ਨੂੰ ਚਾਹਿਦਾ ਹੈ ਕਿ ਮੇਰੇ ਇੱਕਲੇ ਨਾਲ ਆ ਕੇ ਲੜ ਲਏ; ਜਾਨ ਤਾਂ ਮੈਂ ਉਸ ਨੂ ਹਾਰ ਦੇ ਕੇ ਗਿਰਫਤਾਰ ਕਰਨ ਵਿਚ ਸਫਲ ਹੋ ਜਾਵਾਂਗਾ ਜਾ ਉਹ ਮੈਨੂੰ ਹਰਾ ਦੇਵੇ ਤਾਂ ਮੈਂ ਫੌਜ ਲੈ ਕੇ ਵਾਪਸ ਚਲਾ ਜਾਵਾਂਗਾ . ਉਸੇ ਰਾਤ ਸ਼ਯਦ ਖਾਂ ਨੂੰ ਅੱਧੀ ਰਾਤ ਦੇ ਸਮੇਂ ਉਸ ਦੇ ਤੰਬੂ ਵਿਚ ਚੁੱਪ ਚਾਪ ਜਾ ਕੇ ਇਕ ਸ਼ਕਸ਼ ਨੇ ਜਗਾਇਆ ਤੇ ਤੰਬੂ ਤੋ ਬਾਹਰ ਲੈ ਆਂਦਾ ‍. ਸ਼ਯਦ ਖਾਂ ਨੇ ਜਦ ਪੁਛਿਆ ਕਿ ਤੁ ਕੋਣ ਹੈ ? ਤਾਂ ਉਸ ਆਦਮੀ ਨੇ ਆਪਣੇ ਘੋੜੇ ਉਤੇ ਚੜ ਕੇ ਕਿਹਾ ਕੇ ਮੈਂ ਗੁਰੂ ਗੋਬਿੰਦ ਸਿੰਘ ਹਾਂ . ਜਾ ਤੂੰ ਵੀ ਆਪਣੇ ਹਥਿਆਰ ਲੈ ਕੇ ਆ ਜਾ . ਆਪਾਂ ਦੋਵੇਂ ਆਪੋਂ ਵਿਚ ਲੜ ਕੇ ਹਾਰ ਜਿੱਤ ਦਾ ਫੈਸਲਾ ਕਰ ਲੈਂਦੇ ਹਾਂ , ਐਵੇਂ ਬਾਕੀ ਲੋਕਾਂ ਨੂ ਮਰਵਾਉਣ ਦਾ ਕਿ ਫਾਇਦਾ ਸ਼ਯਦ ਖਾਂ ਘੁੜਸਵਾਰ ਦੇ ਪੈਰੀ ਪੈ ਗਿਆ . ਸ਼ਸ਼ਤਰ ਲਾਹ ਕੇ , ਫੌਜ ਨੂੰ ਛੱਡ ਕੇ ਕਿਧਰੇ ਚਲਾ ਗਿਆ ਤੇ ਉਸਦੀ ਫੌਜ ਦੂਜੇ ਦਿਨ ਦਿੱਲੀ ਨੂੰ ਪਰਤ ਗਈ .
ਇਹ ਸਾਰੀ ਘਟਨਾਵਾਂ ਇਸ ਗੱਲ ਦਾ ਸ਼ਪਸ਼ਟ ਸਬੂਤ ਹਨ ਕੇ ਗੁਰੂ ਸਾਹਿਬ ਤੇ ਉਸਦੇ ਪੈਰੋਕਾਰ ਸਿੱਖ , ਢਹਿਢੇਰੀ ਹੋ ਰਹੇ ਜਗੀਰੂ ਸਮਾਜ ਸਮੇਂ ਅੰਗਾਵਧੂ ਜਮਾਤਾਂ ਦੇ ਪ੍ਰਤੀਨਿਧ ਸਨ ਅਤੇ ਮਿਹਨਤੀ ਜਮਾਤਾਂ ਹੀ ਉਹਨਾ ਦੀ ਤਾਕਤ ਦਾ ਭੇਤ ਸਨ . ਇਸੇ ਗੱਲ ਨੂੰ ਗੁਰੂ ਸਾਹਿਬ ਨੇ ਆਪਣੇ ਇਕ ਸਵਈਏ ਵਿਚ ਵੀ ਪ੍ਰਗਟਾਇਆ ਹੈ ਜਿਵੇਂ ਕਿ ,
“ਇਨਹੀ ਕਿ ਕ੍ਰਿਪਾ ਸੇ ਹਮ ਹੈਂ
ਨਹੀ ਤੋਂ ਮੂਹੰ ਸੇ ਗ੍ਰੀਬ ਕਰੋੜ ਪੜੇ “
ਗੁਰੂ ਸਾਹਿਬ ਦੇ ਨਦੇੜ ਜਾਨ ਤੋਂ ਪਿਛੋਂ ਗੁਰੂ ਸਾਹਿਬ ਨੇ ਪੰਜਾਬ ਵਲ ਬੰਦਾ ਸਿੰਘ ਬਹਾਦਰ ਨੂੰ ਹੁਕਮਨਾਮਾ ਦੇ ਕੇ ਘੱਲਿਆ . ਗੁਰੂ ਸਾਹਿਬ ਦਾ ਮਕਸਦ ਇਹ ਸੀ ਕਿ ਜਮਹੂਰੀਅਤ ਦੀ ਕ੍ਰਾਂਤੀ ਲਈ ਘੋਲ ਨੂੰ ਅੱਗੇ ਵਧਾਉਣਾ . ਬੰਦਾ ਸਿੰਘ ਬਹਾਦਰ ਨੇ ਸਰਹੰਦ ਉਪਰ ਆਪਣੀ ਜਿੱਤ ਤੋਂ ਉਪਰੰਤ ਸਰਹੰਦ ਨੂੰ ਲੁਟਣ ਦਾ ਹੁਕਮ ਦੇ ਦਿਤਾ ਇਸ ਤਰ੍ਹਾਂ ਉਸ ਨੇ ਕਈ ਸ਼ਹਿਰਾਂ ਵਿਚ ਨਵਾਬ ਨੂੰ ਮਾਰ ਕੇ ਸ਼ਹਿਰਾਂ ਨੂੰ ਲੁਟਵਾਈ ਗਿਆ . ਕਈ ਥਾਈਂ ਮੁਸਲਮਾਨਾਂ ਦੀਆਂ ਕਬਰਾਂ ਨੂੰ ਪੁਟਵਾ ਕੇ ਉਨ੍ਹਾਂ ਨੂੰ ਫੁਕਵਾਉਣ ਲੱਗ ਪਿਆ ਅਤੇ ਆਪਣੇ ਆਪ ਨੂੰ ਗੁਰੂ ਅਤੇ ਇਕ ਰਜਵਾੜਾ ਬਨਣ ਦੇ ਸੁਪਨੇ ਵੇਖਣੇ ਸੁਰੂ ਕਰ ਦਿਤੇ . ਉਸਨੇ ਜਗੀਰ ਪ੍ਰਬੰਧ ਦੇ ਰਸਮੇਂ ਰਿਵਾਜ਼ ਅਪਨਾਉਣੇ ਆਰੰਭ ਕੀਤੇ . ਦੂਜੇ ਪਾਸੇ ਇਸ ਉਤਰ ਰਹੇ ਸੋਧ-ਵਾਧ ਵਿਰੁੱਧ ਸਿੱਖਾਂ ਵਿਚ ਰੋਹ ਜਾਗ ਪਿਆ ਅਖੀਰ ਬੰਦਾ ਸਿੰਘ ਬਹਾਦੁਰ ਨੇ ਆਪਣੇ ਆਪ ਨੂੰ ੧੧ਵਾਂ ਗੁਰੂ ਹੋਣ ਦਾ ਐਲਾਨ ਕਰ ਦਿੱਤਾ ਅਤੇ ਗੁਰਦਾਸਪੁਰ ਵਿਚ ਇਕ ਕੱਚਾ ਕਿਲਾ ਬਣਾ ਕੇ ਆਪਣੀ ਇਕ ਪੁਰਖੀ ਸਰਕਾਰ ਬਣਾਉਣੀ ਆਰੰਭ ਕਰ ਦੀਤੀ . ਉਸ ਦੀ ਇਹ ਕਾਰਵਾਈ ਗੁਰੂ ਸਾਹਿਬ ਵੱਲੋਂ ਉਲੀਕੇ ਉਸ ਸਮੇਂ ਦੇ ਅਗੇਵਧੂ ਪ੍ਰੋਗਰਾਮ ਦੇ ਬਿਲਕੁਲ ਉਲਟ ਸੀ ਅਤੇ ਜਗੀਰੂ ਪ੍ਰਬੰਧ ਨੂੰ ਢਹਿ ਢੇਰੀ ਕਰਕੇ ਇਕ ਲੋਕਰਾਜੀ ਪ੍ਰਬੰਧ ਚਲਾਉਣ ਦੇ ਉਦੇਸ਼ਾਂ ਦੇ ਵੀ ਉਲਟ ਸੀ. ਇਹੀ ਕਾਰਨ ਹੈ ਤਟ ਖਾਲਸੇ ਨੇ ਇਸ ਡਾ ਬਾਈਕਾਟ ਕਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਕੇ ਦਿੱਲੀ ਸਰਕਾਰ ਦੇ ਹੱਥੋਂ ਬੁਰੀ ਤਰ੍ਹਾਂ ਮਾਰਿਆ ਗਿਆ. ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤਾਂ ਬੇਮਿਸਾਲ ਹੈ ਪ੍ਰ ਉਸ ਸਮੇਂ ਦੀਆਂ ਮਿਹਨਤੀ ਜਮਾਤਾਂ ਦਾ ਸਮਰਥਨ ਨਾ ਹੋਣ ਕਰਕੇ ਉਸ ਦੀ ਦਿੱਲੀ ਦੇ ਵਿਰੁਧ ਲੜਾਈ ਜਗੀਰਦਾਰਾਂ ਦੀ ਆਪਸੀ ਲੜਾਈ ਦਾ ਹਿ ਇੱਕ ਨਮੂਨਾ ਸੀ.
ਬਾਬੇ ਬੰਦੇ ਦੀ ਮੌਤ ਉਪਰੰਤ ਤੱਤ ਖਾਲਸਾ ਫਿਰ ਰਜਵਾੜੇ ਸ਼ਾਹੀ ਵਿਰੁਧ ਜਮਾਤੀ ਘੋਲ ਲਾਮਬੰਦ ਕਰਦਾ ਰਿਹਾ. ਇਸ ਤੱਤ ਖਾਲਸੇ(ਅਸਲੀ ਖਾਲਸੇ )ਦੀ ਸ਼ਕਤੀ ਦਾ ਅਧਾਰ ਇਹਨਾਂ ਨੂੰ ਮਿਹਨਤੀ ਜਮਾਤਾਂ ਦਾ ਭਰਪੂਰ ਸਮਰਥਨ ਹੀ ਸੀ.ਉਪਰੋਕਤ ਤਿੰਨਾ ਮਿਹਨਤੀ ਜਮਾਤਾਂ ਵਿਚੋਂ ਜੁਝਾਰ ਤੇ ਗਭਰੂ ਇਹਨਾਂ ਵਿਚ ਰਲਦੇ ਰਹੇ ਜਿਸ ਕਰਕੇ ਇਹਨਾਂ ਦੀ ਸੰਖਿਆ ਵਧਦੀ ਗਈ.ਮੁਗਲ ਸਰਕਾਰ ਵਲੋਂ ਕਈ ਵੇਰ ਇਹਨਾਂ ਨੂੰ ਘੇਰ ਕੇ ਖਤਮ ਕਰਨ ਦੇ ਯਤਨ ਹੋਏ ਅਤੇ ਕਈ ਵੇਰ ਇੱਕ ਇੱਕ ਸਿੱਖ ਫੜਾਉਣ ਲਈ ਵੱਡੇ ਵੱਡੇ ਇਨਾਮ ਵੀ ਰੱਖੇ ਗਏ.ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਦੁਰਾਨੀ ਵਰਗੇ ਹਮਲਾਵਰ ਵੀ ਇਹਨਾਂ ਦਾ ਕੁਝ ਨਾ ਵਿਗਾੜ ਸਕੇ.ਕਈ ਅੱਗੇ ਵਧੂ ਲੋਕ ਇਸ ਅਗਾਂਹ ਵਧੂ ਲਹਿਰ ਦਾ ਸਮਰਥਨ ਕਰਦੇ ਸਨ ਤੇ ਵੱਡੇ ਵੱਡੇ ਮੁਸਲਮਾਨ ਹਕੀਮ ਇਹਨਾਂ ਯੋਧਿਆਂ ਦਾ ਦਵਾਦਾਰੂ ਮੁਫਤ ਕਰਦੇ ਸਨ . ਇਹਨਾਂ ਨੂੰ ਸ਼ਸਤਰ ਤੇ ਘੋੜੇ ਆਮ ਕਰਕੇ ਜਨਤਾ ਹੀ ਸਪਲਾਈ ਕਰਦੀ ਸੀ.ਜਨਤਾ ਵੱਲੋਂ ਦਿੱਤੇ ਫੰਡ ਹੀ ਇਹਨਾਂ ਦਾ ਖਜਾਨਾ ਸੀ.ਸ਼ਾਹੀ ਫੌਜ ਦਾ ਜੋਰ ਪੈਣ ਤੇ ਇਹ ਆਮ ਲੋਕਾਂ ਵਿੱਚ ਵੀ ਘੁਲ ਮਿਲ ਜਾਂਦੇ ਸਨ ਅਤੇ ਮੌਕਾ ਪੈਣ ਤੇ ਫਿਰ ਜਥੇਬੰਦ ਹੋ ਕੇ ਧਾਵਾ ਕਰ ਦਿੰਦੇ ਸਨ. ਬਾਦਸ਼ਾਹੀ ਫੌਜ਼ ਜਦੋਂ ਬਾਹਰਲੇ ਹਮਲਾਵਰਾਂ ਵਜੋਂ ਹੁੰਦੀ ਲੋਕਾ ਦੀ ਲੁੱਟ ਦਾ ਟਕਰਾ ਕਰਦੇ ਅਤੇ ਹਮਲਾਵਰਾਂ ਵੱਲੋਂ ਧੀਆਂ ਭੈਣਾਂ ਜਬਰੀ ਲੈ ਜਾਣ ਵਿਰੁਧ ਲੜ ਕੇ ਉਹਨਾਂ ਨੂੰ ਛੁਡਾਉਂਦੇ ਅਤੇ ਸਰਕਾਰੀ ਅਫਸਰਾਂ ਦੀ ਮਦਦ ਨਾਲ ਔਰਤਾਂ ਦੀ ਬੇਇੱਜਤੀ ਕਰਨ ਵਾਲਿਆਂ ਤੋਂ ਮੌਕਾ ਮਿਲਣ ਤੇ ਬਦਲਾ ਵੀ ਲੈਂਦੇ.
ਨਿੱਤ ਦਿਹਾੜੀ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਤੇ ਮੁਠਭੇੜਾਂ ਦੇ ਸਿੱਟੇ ਵਜੋਂ ਇਹ ਤਾਕਤ ਫੜਦੇ ਗਏ ਅਤੇ ਸੂਬਾ ਖਾਂ ਬਹਾਦਰ ਦੇ ਸਮੇਂ ਲਹੌਰ ਦੇ ਹਾਕਮ ਨੂੰ ਇਹਨਾਂ ਦੀ ਤਾਕਤ ਨੂੰ ਮੰਨ ਕੇ ਇਹਨਾਂ ਨੂੰ ਇੱਕ ਇਲਾਕੇ ਦੀ ਨਵਾਬੀ ਪੇਸ਼ ਕਰ ਦਿੱਤੀ ਗਈ.ਜਗੀਰਦਾਰ ਸਰਕਾਰ ਵੱਲੋਂ ਪੇਸ਼ ਕੀਤੀ ਨਵਾਬੀ ਤੱਤ ਖਾਲਸੇ ਨੇ ਠੁਕਰਾ ਦਿੱਤੀ ਪ੍ਰ ਕੁਝ ਇੱਕ ਆਗੂਆਂ ਇਹ ਸੁਝਾ ਦਿੱਤਾ ਕਿ ਇਹ ਨਵਾਬੀ ਕਿਸੇ ਸੇਵਾਦਾਰ ਨੂੰ ਦੇ ਦਿੱਤੀ ਜਾਵੇ.(ਘਰ ਆਈ ਕੁੜਮਾਈ ਮੋੜਨੀ ਨਹੀਂ ਚਾਹੀਦੀ).ਕਪੂਰ ਸਿੰਘ ਜੋ ਉਸ ਸਮੇਂ ਪੱਖਾ ਝੱਲ ਰਿਹਾ ਸੀ ਉਸ ਨੂੰ ਨਵਾਬੀ ਦੇ ਦਿੱਤੀ ਗਈ ਅਤੇ ਉਹ ਹੁਣ ਨਵਾਬ ਕਪੂਰ ਸਿੰਘ ਬਣ ਗਿਆ. ਨਵਾਬ ਕਪੂਰ ਸਿੰਘ ਨੂੰ ਕਰ ਇਕੱਠਾ ਕਰਨ ਦਾ ਅਧਿਕਾਰ ਮਿਲ ਗਿਆ.ਹੁਣ ਉਸਨੂੰ ਲੋਕ ਹਿੱਤਾਂ ਲਈ ਜੂਝਣ ਦੀ ਲੋੜ ਨਹੀਂ ਸੀ ਸਗੋਂ ਲੋਕਾਂ ਤੋਂ ਸਰਕਾਰੀ ਰੋਹਬ ਦਾਬ ਨਾਲ ਕਰ ਇਕੱਠਾ ਕਰਨ ਦੀ ਲੋੜ ਸੀ. ਸਾਰੇ ਸਿੱਖ ਜਥੇਦਾਰਾਂ ਵਿੱਚ ਹੁਣ ਕਾਰ ਇਕੱਠੀ ਕਰਨ ਦੀ ਥਾਂ ਕਰ ਇਕੱਠੀ ਕਰਨ ਦੀ ਰੁਚੀ ਵਧ ਗਈ ਅਤੇ ਉਹ ਆਪੋ ਵਿੱਚ ੧੨(ਮਿਸਲਾਂ )ਵਿੱਚ ਵੰਡੇ ਗਏ.ਹਰ ਇੱਕ ਜਥੇਦਾਰ ਸਰਦਾਰ ਅਖਵਾਉਣ ਲੱਗ ਪਿਆ.ਉਸ ਦੇ ਪਾਸ ਜਿੰਨੇ ਪਿੰਡਾਂ ਦੀ ਮਿਸਲ ਸੀ ਉਤਨੀਆਂ ਪਿੰਡਾਂ ਉੱਤੇ ਕਰ ਇਕੱਠਾ ਕਰਨ ਦਾ ਅਧਿਕਾਰ ਰੱਖਣ ਲੱਗ ਪਿਆ.ਪੂਰਾ ਪੰਜਾਬ ਬਾਰ੍ਹਾਂ ਥਾਵਾਂ ਤੇ ਵੰਡਿਆ ਗਿਆ. ਹੁਣ ਇਹ ਸਰਦਾਰ ਸਾਲ ਵਿੱਚ ਤਿੰਨ ਵਾਰ ਸਾਂਝੀ ਕਾਨਫਰੰਸ ਕਰਕੇ ਇੱਕ ਸਾਂਝਾ ਪ੍ਰੋਗਰਾਮ ਉਲੀਕਣ ਲੱਗ ਪਾਏ ਪ੍ਰ ਹੌਲੀ ਹੌਲੀ ਇਹਨਾਂ ਵਿੱਚ ਆਪਣੀ ਮਿਸਲ ਅਰਥਾਤ ਕਰ ਇਕੱਠਾ ਕਰਨ ਲਈ ਇਲਾਕਾ ਵਧਾਉਣ ਲਈ ਝਗੜੇ ਵੀ ਪੈਦਾ ਹੋ ਗਏ. ਅੰਤ ਵਿੱਚ ਮਿਹਨਤੀ ਜਨਤਾ ਦੀ ਰੱਖਿਆ ਤੇ ਸੇਵਾ ਦੇ ਭਾਵ ਦੀ ਘਟ ਹੁੰਦੀ ਗਈ ਅਤੇ ਆਪਣੇ ਇਲਾਕੇ ਤੇ ਜਗੀਰੂ ਸ਼ਾਨ ਨਾਲ ਰਾਜ ਕਰਨ ਦੀ ਲਕਸਾ ਵਧ ਗਈ.ਇਹ ਤਾਂ ਕੁਝ ਹੱਦ ਤਕ ਠੀਕ ਹੈ ਕਿ ਜਨਤਾ ਦਾ ਦਮਨ ਨਹੀਂ ਕਰਦੇ ਸਨ ਤੇ ਲੋਕ ਇਹਨਾਂ ਨੂੰ ਕਰ ਵੀ ਖੁਸ਼ੀ ਖੁਸ਼ੀ ਦਿੰਦੇ ਸਨ ਪ੍ਰ ਜਦ ਇਹ ਆਪਣੇ ਇਲਾਕੇ ਵਧਾਉਣ ਲਈ ਆਪੋ ਵਿੱਚ ਲੜਨ ਲੱਗੇ ਤਾਂ ਹਾਲਤ ਬਦਲ ਗਈ.ਇਹਨਾਂ ਵਿੱਚੋਂ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਨੇ ਆਪਣਾ ਇਲਾਕਾ ਵਧਾਉਣ ਲਈ ਵੱਡੇ ਵਡੇ ਘੋਲ ਅਰੰਭੇ.ਉਸ ਦੇ ਪੁੱਤਰ ਰਣਜੀਤ ਸਿੰਘ ਨੇ ਬਾਦਸ਼ਾਹ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਸ ਦੀਆਂ ਰਾਵੀ ਦਰਿਆ ਵਿੱਚ ਫਸ ਗਈਆਂ ਤੋਪਾਂ ਕਢਵਾ ਕੇ ਉਸ ਪਾਸ ਕਾਬਲ ਭੇਜ ਦਿੱਤੀਆਂ ਅਤੇ ਬਾਦਸ਼ਾਹ ਵੱਲੋਂ ਲਹੌਰ ਦਾ ਹਾਕਮ ਬਣ ਬੈਠਾ. ਰਣਜੀਤ ਸਿੰਘ ਦਾ ਸਦਾ ਕੌਰ ਜੋ ਆਪ ਇੱਕ ਮਿਸਲ ਦੀ ਸਰਦਾਰਨੀ ,ਦੀ ਲੜਕੀ ਨਾਲ ਵਿਆਹ ਹੋ ਗਿਆ.ਇਹਨਾਂ ਦੋਹਾਂ ਮਿਸਲਾਂ ਨੇ ਇੱਕ ਦੂਜੇ ਦੀ ਮਦਦ ਕੀਤੀ .ਸਿੱਟੇ ਵਜੋਂ ਇਹਨਾਂ ਨੇ ਸਿੱਖਾਂ ਦੀਆਂ ਨੌਂ ਮਿਸਲਾਂ ਹੌਲੀ ਹੌਲੀ ਖਤਮ ਕਰਕੇ ਉਹਨਾਂ ਦਾ ਇਲਾਕਾ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ. ਅਖੀਰ ਰਣਜੀਤ ਸਿੰਘ ਮਹਾਰਾਜਾ ਬਣ ਬੈਠਾ.ਫਿਰ ਆਪਣੀ ਸੱਸ ਨੂੰ ਗ੍ਰਿਫਤਾਰ ਕਰ ਜੇਲ ਵਿੱਚ ਸੁੱਟ ਕੇ ਉਸ ਦੇ ਰਾਜ ਤੇ ਵੀ ਆਪਣਾ ਅਧਿਕਾਰ ਜਮਾ ਲਿਆ.
ਰਣਜੀਤ ਸਿੰਘ ਦੇ ਰਾਜ ਨੂੰ ਹੁਣ ਆਮ ਮਿਹਨਤੀ ਜਨਤਾ ਦਾ ਸਮਰਥਨ ਪ੍ਰਾਪਤ ਨਾ ਰਿਹਾ. ਸੋ ਉਸ ਨੇ ਉਹਨਾਂ ਨੂੰ ਚੁਣ ਚੁਣ ਕੇ ਮਰਵਾ ਦਿੱਤਾ ਜੋ ਗੁਰੂ ਗੋਬਿੰਦ ਵੱਲੋਂ ਉਲੀਕੇ ਚਾਰ ਮੁੱਖ ਨੁਕਤਿਆਂ ਦਾ ਪ੍ਰਚਾਰ ਕਰਕੇ ਰਣਜੀਤ ਸਿੰਘ ਦੇ ਰਾਜ ਦੀ ਆਲੋਚਨਾ ਕਰਦੇ ਸਨ.ਰਣਜੀਤ ਸਿੰਘ ਨੇ ਰਾਜਪੂਤਾਂ ਨਾਲ ਰਿਸ਼ਤੇ ਨਾਤੇ ਕਰ ਲਏ ਅਤੇ ਆਪਪੁਰਾਣੇ ਜਗੀਰੂ ਨਿਯਮਾਂ ਨੂੰ ਅਪਣਾਉਂਦਾ ਤੇ ਉਤਸ਼ਾਹਤ ਕਰਦਾ ਚਲਿਆ ਗਿਆ. ਉਸਦੀਆਂ ਕਈ ਰਾਣੀਆਂ
ਤੇ ਕਈ ਪੁੱਤਰ ਸਨ ਪਰ ਲੜਕੀ ਇੱਕ ਵੀ ਨਹੀਂ ਸੀ.ਉਸ ਦੇ ਸਮੇਂ ਤੋਂ ਲੈ ਕੇ ਅੰਗਰੇਜ਼ ਦੇ ਰਾਜ ਵੇਲੇ ਤਕ ਸਿੱਖ ਜਗੀਰਦਾਰਾਂ ਵਿੱਚ ਹੀ ਦੁਖਤਰ ਕਸ਼ੀ (ਧੀਆਂ ਮਾਰਨ )ਦਾ ਰਵਾਜ ਚਾਲੂ ਹੋ ਗਿਆ.ਰਣਜੀਤ ਸਿੰਘ ਦੀ ਮੌਤ ਤੇ ਉਸ ਦੀਆਂ ਪੰਜ ਰਾਣੀਆਂ ਉਸ ਨਾਲ ਸਤੀ ਵੀ ਕਰ ਦਿੱਤੀਆਂ ਗਈਆਂ.ਛੂਤ ਛਾਤ ਬਰਾਦਰੀ ਵਾਦ ਮੁੜ ਸਿੱਖਾਂ ਵਿਉਚ੍ਚ ਅ ਵੜਿਆ.ਗੁਰੂ ਗ੍ਰੰਥਸਾਹਿਬ ਨੂੰ ਪੜ੍ਹਨ ਤੇ ਖੋਜਣ ਦੀ ਥਾਂ ਇਸ ਦੀ ਪੂਜਾ ਸ਼ੁਰੂ ਹੋ ਗਈ ਤੇ ਪੜ੍ਹਨਾ ਤੇ ਖੋਜਨਾ ਰਸਮੀ ਬਣ ਕੇ ਰਹਿ ਗਿਆ. ਗੁਰਦੁਆਰਿਆਂ ਵਿਚ ਪੁਰਾਤਨ ਮੂਰਤੀਆਂ ਤੇ ਉਹਨਾਂ ਦੀ ਪੂਜਾ ਵੀ ਆ ਵੜੀ. ਆਰਤੀ ਕਰਨ ਦਾ ਰਵਾਜ ਫਿਰ ਆ ਗਿਆ.ਆਦਿ ਪੱਛੜੀਆਂ ਸ਼੍ਰੇਣੀਆਂ ਨੂੰ ਚੌਥਾ ਪੌੜਾ ਆਖਿਆ ਜਾਣ ਲੱਗ ਪਿਆ ਅਤੇ ਗੁਰਦੁਆਰਿਆਂ ਵਿੱਚ ਉਹਨਾਂ ਨੂੰ ਅਲਗ ਬਿਠਾਉਣ ਅਤੇ ਲੰਗਰ ਵਿਚ ਅਲਗ ਪੰਗਤ ਲਾਉਣ ਦੀ ਕੁਰੀਤੀ ਮੁੜ ਸਿੱਖ ਧਰਮ ਜਿਹੇ ਪਵਿੱਤਰ ਮੱਤ ਵਿਚ ਵੀ ਆ ਵੜੀ.ਰਣਜੀਤ ਸਿੰਘ ਦੇ ਰਾਜ ਵਿੱਚ ਕਿਸਾਨਾਂ ਪਾਸੋਂ ਲਕਰ ੧/੪ ਤੋਂ ਵਧਦਾ ਵਧਦਾ ੩/੪ ਤਕ ਪਹੁੰਚ ਗਿਆ.ਸਿੱਖੀ ਕੇਵਲ ਦਾਹੜੀ ਕੇਸ਼ ਰੱਖਣ ਤਕ ਹੀ ਸੀਮਤ ਹੋ ਕੇ ਰਹਿ ਗਈ.ਰਣਜੀਤ ਸਿੰਘ ਨੇ ਸਿੱਖਾਂ ਦੇ ਮਜ੍ਹਬੀ ਜਜ਼ਬੇ ਨੂੰ ਵਰਤਣ(ਐਕਸਪੋਲਾਇਟ ਕਰਨ ) ਲਈ ਕਈ ਇੱਕ ਲੰਮੀਆਂ ਦਾਹੜੀਆਂ ਵਾਲਿਆਂ ਨੂੰ ਦਾਹੜੀ ਦੀ ਪੈਨਸ਼ਨ ਲਾ ਦਿੱਤੀ. ਸਿੱਖੀ ਜਜ਼ਬੇ ਨੂੰ ਵਰਤਣ ਲਈ ਬਹੁਤ ਸਾਰੇ ਗੁਰਦੁਆਰਿਆਂ ਦੇ ਨਾਂ ਜਗੀਰਾਂ ਲਾ ਦਿੱਤੀਆਂ.ਇਸ ਸਮੇਂ ਗੁਰੂ ਦਾ ਬਹੁਤ ਸਾਰਾ ਇਤਿਹਾਸਕ ਤੋੜ ਮਰੋੜ ਦਿੱਤਾ ਅਤੇ ਪ੍ਰਤੱਖ ਪ੍ਰਮਾਣਾਂ ਨੂੰ ਕਰਾਮਾਤਾਂ ਆਦਿ ਦਾ ਰੂਪ ਦੇ ਦਿੱਤਾ. ਮਿਸਾਲ ਵਜੋਂ ਗੁਰੂ ਨਾਨਕ ਦੇਵ ਜੀ ਦੀ ਮੱਕੇ ਵਿਚ ਹੋਈ ਗੋਸ਼ਟੀ ਨੂੰ ਇੱਕ ਪਾਸੇ ਰੱਖ ਕੇ ਮੱਕਾ ਘੁਮਾਉਣ ਵਾਲੀ ਗੱਲ ਵਿੱਚ ਲਿਆ ਘਸੋੜੀ ਅਤੇ ਛੂਤ ਛਾਤ ਨੂੰ ਦਰੁਸਤ ਦੱਸਣ ਲਈ ਲਿਖ ਦਿੱਤਾ ਕਿ ਗੁਰੂ ਨਾਨਕ ਦੇਵ ਪੌਣਾਹਾਰੀ ਸਨ ,ਉਹਨਾਂ ਨੇ ਆਪਣੇ ਅਰਬ ਦੇ ਸਫਰ ਵਿੱਚ ਕਦੇ ਰੋਟੀ ਨਹੀਂ ਖਾਧੀ, ਇਤਿਆਦ.ਮਿਹਨਤੀ ਤੇ ਮੁਸ਼ਕਤੀ ਸ਼੍ਰੇਣੀਆਂ ਦੀ ਲੁੱਟ ਭਾਵੇਂ ਮੁਗਲਾਂ ਦੇ ਅਖੀਰਲੇ ਦੌਰ ਨਾਲੋਂ ਕਈਆਂ ਪੱਖਾਂ ਵਿੱਚ ਘੱਟ ਸੀ ,ਪਰ ਕਈਆਂ ਪੱਖਾਂ ਵਿੱਚ ਜਨਤਾ ਦਾ ਧਨ ਬਟੋਰਨ ਲਈ ਨਵੀਆਂ ਲੀਹਾਂ ਵੀ ਪਾਈਆਂ. ਸਿੱਖ ਸਰਦਾਰਾਂ ਵਿੱਚ ਹੀ ਨਹੀਂ ਸਗੋਂ ਰਣਜੀਤ ਸਿੰਘ ਦੇ ਆਪਣੇ ਮੁੰਡਿਆਂ ਵਿੱਚ ਰਾਜ ਸਾਂਭਣ ਲਈ ਇੱਕ ਦੂਜੇ ਨੂੰ ਕਤਲ ਕਰਨ ਦੀ ਭਾਵਨਾ ਵੀ ਵਧ ਗਈ. ਰਣਜੀਤ ਸਿੰਘ ਦੇ ਦਰਬਾਰ ਦੇ ਕਰਿੰਦੇ ਅੰਗਰੇਜਾਂ ਨਾਲ ਮਿਲ ਚੁੱਕੇ ਸਨ . ਸੋ ਪੰਜਾਬ ਦੀ ਪਹਿਲੀ ਜੰਗ ਵਿੱਚ ਜਿਵੇਂ ਕਿ ਆਮ ਕਿਹਾ ਜਾਂਦਾ ਹੈ ,ਪੰਜਾਬੀ ਫੌਜ ਨੂੰ ਬਾਰੂਦ ਦੀ ਥਾਂ ਕੁੱਟੀ ਹੋਈ ਸਰੋਂ ਭੇਜੀ ਗਈ ਜਿਸ ਕਰਕੇ ਰਣਭੂਮੀ ਵਿਚ ਕੌੜੀ ਗੈਸ ਫੈਲ ਗਈ.ਦੋਵੇਂ ਫੌਜਾਂ ਪਿੱਛੇ ਹਟ ਗਈਆਂ ਪਰ ਰਣਜੀਤ ਸਿੰਘ ਦੇ ਦਰਬਾਰ ਇੱਕ ਅਹਿਲਕਾਰ ਅੰਗਰੇਜ਼ ਸੈਨਾ ਨਾਲ ਜਾ ਮਿਲਿਆ ਅਤੇ ਸਾਰਾ ਭੇਦ ਖੋਹਲ ਦਿੱਤਾ ਤੇ ਅੰਗਰੇਜਾਂ ਨੇ ਮੁੜਦੇ ਪੈਰੀਂ ਹਮਲਾ ਕਰਕੇ ਮੈਦਾਨ ਮਾਰ ਲਿਆ. ਕਿਧਰੇ ਵੀ ਪੈਰ ਨਾ ਲੱਗੇ . ਕੁਝ ਦੇਰ ਬਾਅਦ ਮੁੜ ਸਿੱਖ ਸਰਦਾਰ ਭਾਲ ਕਰਨ ਲਈ ਦੂਜੀ ਜੰਗ ਕੀਤੀ ਪਰ ਮਿਹਨਤਕਸ਼ ਜਨਤਾ ਕਿਉਂਕਿ ਵਧੇਰੇ ਕਰ ਪਹਿਲਾਂ ਹੀ ਰਾਜ ਘਰਾਨੇ ਨਾਲ ਨਰਾਜ਼ ਸੀ ਇਸ ਲਈ ਉਹਨਾਂ ਦੀ ਨਿਜੀ ਹਮਦਰਦੀ ਨਾ ਹੋਣ ਦੇ ਸਿੱਟੇ ਵਜੋਂ ਅੰਗਰੇਜਾਂ ਤੋਂ ਹਾਰ ਖਾ ਗਈ ਅਤੇ ਪੰਜਾਬ ਦੀ ਮਿਹਨਤੀ ਜਨਤਾ ਨੇ ਰਣਜੀਤ ਸਿੰਘ ਦੀ ਮੌਤ ਪਿੱਛੋਂ ਉਸ ਦੇ ਘਰਾਣੇ ਦੇ ਹੋਰ ਸਰਦਾਰਾਂ ਦੀ ਲੜਾਈ ਸਮੇਂ ਜੋ ਆਤੰਕ ਵਧਿਆ ਸੀ ਅੰਗਰੇਜ਼ ਦਾ ਪੰਜਾਬ ਤੇ ਕਬਜਾ ਹੋਣ ਸਮੇਂ ਉਸ ਤੋਂ ਖਲਾਸੀ ਪਾਈ ਅਤੇ ਅੰਗਰੇਜ਼ ਦੇ ਰਾਜ ਨੂੰ ਆਪਣੇ ਵਾਸਤੇ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਸਮਝਿਆ. ਇਹ ਗੱਲ ਤਾਂ ਠੀਕ ਹੈ ਕਿ ਅੰਗਰੇਜ਼ ਦੇ ਰਾਜ ਨੇ ਹਥਿਆਰ ਬਣਾਉਣ ਦੇ ਕੰਮ ਤੇ ਰੋਕ ਲਾ ਕੇ ਲੁਹਾਰਾਂ ਦੇ ਕੰਮ ਤੇ ਸੱਟ ਮਾਰੀ ਅਤੇ ਸਿੱਟੇ ਵਜੋਂ ੧੮੫੭ ਦੇ ਗਦਰ ਸਮੇਂ ਤਾਂਤੀਆ ਟੋਪੀ ਅਤੇ ਪੰਜਾਬ ਵਿੱਚ ਕੂਕਾ ਲਹਿਰ ਵਿੱਚ ਰਾਮਗੜੀਆ ਬਰਾਦਰੀ ਨੇ ਸਰਗਰਮ ਹਿੱਸਾ ਲਿਆ ਪਰ ਮੁੱਖ ਤੌਰ ਤੇ ਅੰਗਰੇਜ਼ੀ ਰਾਜ ਨੇ ਕਈ ਸੁਧਾਰ ਕੀਤੇ ਜਿਵੇਂ ਰਸਮ ਸਤੀ ਬੰਦ ਕਰਵਾਈ ,ਜੰਮਦੀ ਬੱਚੀ ਨੂੰ ਮਾਰਨਾ ਜੁਰਮ ਕਰਾਰ ਦਿੱਤਾ ,ਉੱਚੀਆਂ ਬਰਾਦਰੀਆਂ ਨੂੰ ਵੀ ਮਿਹਨਤੀ ਲੋਕਾਂ ਉੱਤੇ ਖੁਲ੍ਹਮ ਖੁਲ੍ਹਾ ਅਤਿਆਚਾਰ ਕਰਨ ਤੋਂ ਰੋਕ ਦਿੱਤਾ. ਰੇਲ ਡਾਕ ਆਦਿ ਦੀ ਵਰਤੋਂ ਵਿੱਚ ਪੱਛੜੀਆਂ ਸ਼੍ਰੇਣੀਆਂ ਨਾਲ ਭੇਡ ਭਾਵ ਰੋਕ ਦਿੱਤਾ. ਕਨੂੰਨ ਦੀ ਨਜਰ ਵਿੱਚ ਊਚ ਨੀਚ ਖਤਮ ਕਰ ਦਿੱਤੀ(ਭਾਵੇਂ ਪਿੱਛੋਂ ਜਾ ਕੇ ਆਪ ਇਹਨਾਂ ਕੁਰੀਤੀਆਂ ਤੇ ਕੁਨੀਤੀਆਂ ਦਾ ਸ਼ਿਕਾਰ ਹੋ ਗਏ).ਰਜਵਾੜਾਸ਼ਾਹੀ ਵਿਰੁਧ ਸੰਨ ੧੮੪੫ ਤੋਂ ਲੈ ਕੇ ੧੮੫੭ ਤੱਕ ਲਾਰਡ ਡਲਹੌਜੀ ਨੇ ਭਰਪੂਰ ਵਾਰ ਕੀਤਾ. ਇਸੇ ਤਰ੍ਹਾਂ ਜਮੀਨ ਵੰਡ ਦੀ ਨਵੀਂ ਪ੍ਰਣਾਲੀ ਦੇਣ , ਨਵੀਆਂ ਨਹਿਰਾਂ ਪੁੱਟ ਕੇ ਇੰਗਲੈਂਡ ਦੇ ਕਾਰਖਾਨਿਆਂ ਲਈ ਕੱਚਾ ਮਾਲ ਪ੍ਰਾਪਤ ਕਰਨ ਲਈ ਜਿਹੜਾ ਉੱਦਮ ਕੀਤਾ ਉਸ ਨਾਲ ਕਿਸਾਨਾਂ, ਦਸਤਕਾਰਾਂ ਅਤੇ ਵਣਜਾਰਿਆਂ ਨੂੰ ਚੋਖੀ ਰਾਹਤ ਮਿਲੀ.ਇਹੋ ਕਾਰਨ ਹੈ ਕਿ ਸੰਨ ੧੯੦੪ ਤੱਕ ਬਰਤਾਨਵੀ ਰਾਜ ਦੇ ਵਿਰੁਧ ਕੋਈ ਬਗਾਵਤ ਜਾਨ ਲਹਿਰ ਨਹੀਂ ਉੱਠੀ . ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੂੰ ਇੰਗਲੈਂਡ ਤੋਂ ਮੰਗਾ ਕੇ ਗੱਦੀ ਤੇ ਬਿਠਾਲਣ ਦੀ ਆਵਾਜ਼ ਐਂਵੇਂ ਥੋੜੇ ਜਿਹੇ ਕਨੂੰਨ ਜਗੀਰਦਾਰਾਂ ਦੀ ਕੰਕੇਫ਼ ਤੋਂ ਅੱਗੇ ਨਹੀਂ ਵਧੀਪਰ ੧੮੯੦ ਦੇ ਮੰਦਵਾੜੇ ਸਮੇਂ ਦੁਨੀਆਂ ਭਰ ਦੇ ਸਰਮਾਏਦਾਰ ਮੁਲਕਾਂ ਵਿਚਲੀ ਸਰਮਾਏਦਾਰੀ ਨੇ ਸਾਮਰਾਜ ਦਾ ਰੂਪ ਧਾਰਨ ਕਰ ਲਿਆ.੧੯੦੫ ਵਿੱਚ ਸੰਕਟ ਪੈਦਾ ਹੋ ਗਿਆ. ਇੰਗਲੈਂਡ ਵਿੱਚ ਲੰਕਾਸ਼ਾਇਰ ਦੇ ਕਪੜੇ ਦੇ ਕਾਰਖਾਨੇ ਬੰਦ ਹੋਣ ਨਾਲ ਹਿੰਦੁਸਤਾਨ ਵਿੱਚ ਕੱਚੇ ਸਨਅਤੀ ਮਾਲ ਦੇ ਭਾ ਡਿਗ ਪਏ ਤੇ ਹਿੰਦੁਸਤਾਨ ਦੀ ਕਿਸਾਨੀ ਉੱਤੇ ਭਾਰੀ ਸੱਟ ਵੱਜੀ ਜਿਸ ਦੇ ਸਿੱਟੇ ਵਜੋਂ ਕਿਸਾਨਾ ਵਿੱਚ ਸਾਮਰਾਜ ਤੇ ਇਸ ਦੀ ਭਿਆਲ ਜਮਾਤ ਜਗੀਰਦਾਰੀ ਵਿਰੁਧ ਗੁੱਸੇ ਦੀ ਲਹਿਰ ਦੌੜ ਗਈ ਅਤੇ ਭਾਰਤ ਤੋਂ ਅੰਗਰੇਜ਼ੀ ਸਾਮਰਾਜ ਨੂੰ ਕਢਣ ਲਈ ਸੰਘਰਸ਼ ਸ਼ੁਰੂ ਹੋ ਗਿਆ .ਇਸ ਸਮੇਂ ਪੰਜਾਬ ਦਾ ਕਿਸਾਨ ਰੋਜਗਾਰ ਦੀ ਭਾਲ ਵਿਚ ਦੇਸ਼ੋੰ ਭਰ ਚਲਾ ਗਿਆ.ਇਸ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਤੇ ਬਾਹਰ ਰਹਿਣ ਵਾਲੇ ਸਮੁੱਚੇ ਲੋਕਾਂ ਵਿਚ ਸਾਮਰਾਜ ਤੇ ਇਸ ਦੀ ਭਿਆਲ ਜਮਾਤ ਜਗੀਰਦਾਰ ਵਿਰੁਧ ਘੋਲ ਆਰੰਭ ਹੋ ਗਿਆ.
ਸੰਨ ੧੯੧੩ ਵਿਚ ਪਹਿਲੀ ਜੰਗ ਸ਼ੁਰੂ ਹੋ ਗਈ.ਇਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆਂ ਭਰ ਵਿੱਚ ਸਰਮਾਏਦਾਰੀ ਦੀ ਛਤਰਛਾਇਆ ਥੱਲੇ ਬਸਤੀਆਂ ਅੰਦਰ ਜਗੀਰੂ ਰਹਿੰਦ ਖੁਹੰਦ ਵਿਰੁਧ ਕਿਸਾਨੀ ਘੋਲ ਤਿੱਖੇ ਹੋ ਗਏ ਸਨ ਜਿਸ ਦਾ ਸਦਕਾ ਯੂਰਪ ਅੰਦਰ ਮਜਦੂਰ ਜਮਾਤ ਵਲੋਂ ਸੋਸ਼ਲਿਸਟ ਇਨਕਲਾਬ ਦੀਆਂ ਤਿਆਰੀਆਂ ਹੋ ਰਹੇਂ ਸਨ.ਚੀਨ ਤੇ ਹੋਰ ਪੂਰਬੀ ਏਸੀਆਈ ਦੇਸ਼ਾਂ ਵਿਚ ਜਗੀਰਦਾਰੀ ਵਿਰੋਧੀ ਜੰਗ ਦਾ ਆਰੰਭ ਹੋ ਚੁੱਕਾ ਸੀ.ਹਿੰਦੁਸਤਾਨ ਵਿਚ ਅੰਗਰੇਜ਼ੀ ਸਾਮਰਾਜ ਨੂੰ ਕਢਣ ਲਈ ਜਿੱਥੇ ਹਿੰਦੁਸਤਾਨ ਤੋਂ ਬਾਹਰ ਗਦਰ ਪਾਰਟੀ ਬਣ ਚੁਕੀ ਸੀ ਉੱਥੇ ਅੰਦਰ ਵੀ ਨਵੇਂ ਤੇ ਪੁਰਾਣੇ ਜਗੀਰੂ ਢਾਂਚੇ ਵਿਰੁਧ ਸੰਘਰਸ਼ ਉਠ ਰਹੇ ਸਨ. ਜੰਗ ਦੇ ਖਾਤਮੇ ਤੇ ੧੯੧੭ ਵਿਚ ਸੋਵੀਅਤ ਯੂਨੀਅਨ ਦੀ ਮਜਦੂਰ ਜਮਾਤ ਸੋਸ਼ਲਿਸਟ ਇਨਕਲਾਬ ਕਰਨ ਵਿਚ ਸਫਲ ਹੋ ਗਈ. ਚੀਨ ਅੰਦਰ ਡਾ. ਸਨ ਜ਼ਤ ਸੇਨ ਦੀ ਅਗਵਾਈ ਵਿਚ ਜਗੀਰਦਾਰੀ ਵਿਰੁਧ ਸੰਘਰਸ਼ ਜਿਤਾਨ ਪ੍ਰਾਪਤ ਕਰ ਰਿਹਾ ਸੀ.ਹਿੰਦੁਸਤਾਨ ਵਿਚ ਭਾਵੇਂ ਗਦਰ ਲਹਿਰ ਅਸਫਲ ਹੋ ਗਈ ਪਰ ਤਦ ਵੀ ਕਿਸਾਨਾਂ ਦੇ ਜਮਾਤੀ ਘੋਲਾਂ ਤੋਂ ਘਬਰਾ ਕੇ ਹਿੰਦੁਸਤਾਨ ਦੀ ਸਰਮਾਏਦਾਰੀ ਨੇ ਜੋ ਸਾਮਰਾਜ ਤੋਂ ਤਾਕਤ ਹਥਿਆਉਣਾ ਚਾਹੁੰਦੀ ਸੀ ਸਤਿਆਗ੍ਰਿਹ ਦਾ ਰਸਤਾ ਅਪਣਾਇਆ .ਪਰ ਜਦ ਇਸ ਘੋਲ ਵਿਚ ਸ਼ਾਮਲ ਹੋਏ ਲੋਕਾਂ ਨੇ ਪੁਲਿਸ਼ ਨਾਲ ਪਹਿਲੀ ਟੱਕਰ ਲਈ ਤਾਂ ਸਤਿਆਗ੍ਰਿਹ ਵੀ ਬੰਦ ਕਰ ਦਿੱਤਾ ਗਿਆਅਤੇ ਬਰਤਾਨਵੀ ਸਾਮਰਾਜ ਤੋਂ ਕੁਝ ਇੱਕ ਰਿਆਇਤਾਂ ਹਾਸਲ ਕਰ ਲਈਆਂ .
ਮਿਹਨਤੀ ਜਮਾਤਾਂ ਦੇ ਸੰਘਰਸ਼ ਸਾਮਰਾਜੀ ਤੇ ਜਗੀਰੂ ਲੁੱਟ ਵਿਰੁਧ ਤਿੱਖੇ ਹੁੰਦੇ ਗਏ ਪਰ ਉਹ ਸ਼ੀ ਅਗਵਾਈ ਨਾ ਹੋਣ ਕਾਰਨ ਕਦੀ ਗੁਰਦੁਆਰਾ ਲਹਿਰ ਜਿਵੇਂ ਪੰਜਾਬ,ਕਿਧਰੇ ਮੁਜਰਾ ਲਹਿਰ ਜਿਵੇਂ ਮਦਰਾਸ ਤੇ ਕਈ ਥਾਵਾਂ ਤੇ ਯਰਕਾਊ ਲਹਿਰਾਂ ਦਾ ਰੂਪ ਧਾਰਨ ਕਰਦੇ ਰਹੇ . ਇਹਨਾਂ ਲਹਿਰਾਂ ਦੀ ਰੂਪ ਰੇਖਾ ੧੯੨੬-੨੯ ਦੇ ਸਾਲਾਂ ਵਿਚ ਨਿਖਰ ਕੇ ਸਾਹਮਣੇ ਆ ਗਈ ਜਿਸ ਨੂੰ ਆਪਣੇ ਪਿੱਛੇ ਮੋੜ ਕੇ ਲਾਉਣ ਤੇ ਬਰਤਾਨਵੀ ਸਾਮਰਾਜ ਨੂੰ ਡਰਾਉਣ ਲਈ ਕੌਮੀ ਕਾਂਗਰਸ ਨੇ ੧੯੨੯ ਵਿਚ ਪੂਰਨ ਸਵਰਾਜ ਦਾ ਮਤਾ ਪਾਸ ਕਰ ਦਿੱਤਾ. ਪਰ ਘੋਲ ਹੋਰ ਅੱਗੇ ਵਧਦੇ ਗਏ. ਟ੍ਰੇਡ ਯੂਨੀਅਨ ਕਾਂਗਰਸ ਤੇ ਤੇ ਅਗਾਂਹ ਵਧੂ ਸ਼ਕਤੀਆਂ ਦਾ ਕਬਜਾ ਹੋ ਗਿਆ . ਆਲ ਇੰਡੀਆ ਕਿਸਾਨ ਸਭਾ ਇੱਕ ਨਰੋਈ ਜਥੇਬੰਦੀ ਦੇ ਰੂਪ ਵਿਚ ਸਾਹਮਣੇ ਆਈ. ਕਿਸਾਨਾਂ ਵਿਚ ਜਗੀਰਦਾਰਾਂ ਤੇ ਸ਼ਾਹੂਕਾਰਾਂ ਦੀ ਦੀ ਲੁੱਟ ਵਿਰੁਧ ਥਾਂ ਥਾਂ ਅੰਦੋਲਨ ਫੁੱਟ ਪਏ ਜਿਸ ਦੇ ਸਿੱਟੇ ਵਜੋਂ ਬਰਤਾਨਵੀ ਸਾਮਰਾਜ ਤੇ ਭਾਰਤੀ ਸਰਮਾਏਦਾਰੀ ਵਿਚ ੧੯੩੫ ਇੱਕ ਸਮਝੌਤਾ ਹੋ ਗਿਆ ਜਿਸ ਰਾਹੀਂ ਹਿੰਦੁਸਤਾਨ ਦੇ ਸਰਮਾਏਦਾਰਾਂ ਨੂੰ ਚੋਖੀਆਂ ਰਿਆਇਤਾਂ ਮਿਲ ਗਈਆਂ ਇਸੇ ਸਮਝੌਤੇ ਵਿਚ ਸਾਮਰਾਜ ਤੇ ਸਰਮਾਏਦਾਰਾਂ ਦੋਹਾਂ ਨੇ ਮਜਦੂਰਾਂ ਤੇ ਕਿਸਾਨਾਂ ਦੇ ਜਮਾਤੀ ਘੋਲਾਂ ਨੂੰ ਖੇਰੂੰ ਖੇਰੂੰ ਕਰ ਦਿੱਤਾ ਅਤੇ ਇਹਨਾਂ ਲਹਿਰਾਂ ਨੂੰ ਫਿਰਕੂ ਅਵਾਰਡ ਦੇ ਕੇ ਫਿਰਕੂ ਘੋਲ ਬਣਾ ਦਿੱਤਾ ਭਾਵ ਵੱਖ ਵੱਖ ਮਜ੍ਹਬਾਂ ਨੂੰ ਆਪੋ ਵਿਚ ਲੜਾ ਦਿੱਤਾ. ਕੌਮੀ ਲਹਿਰ ਨੂੰ ਕਾਮਯਾਬ ਕਰਨ ਲਈ ਚੋਣਾਂ ਦਾ ਫਿਰਕੂ ਅਧਾਰ ਮੰਨ ਲਿਆ ਜਿਸ ਦਾ ਜ਼ਹਿਰੀ ਅਸਰ ਫਿਰਕਾਪ੍ਰਸਤੀ ਵਧਣ ਲੱਗ ਪਈ. ਸੰਨ ੧੯੩੭ ਦੀਆਂ ਆਮ ਚੋਣਾਂ ਪਿੱਛੋਂ ਮਜਦੂਰਾਂ ਅਤੇ ਕਿਸਾਨਾਂ ਦੇ ਜਮਾਤੀ ਘੋਲ ਅਤਿਅੰਤ ਤਿੱਖੇ ਹੋ ਗਏ. ਵਿਦਿਆਰਥੀ ਲਹਿਰ ਅੱਗੇ ਵਧੂ ਸ਼ਕਤੀਆਂ ਨਾਲ ਆ ਖਲੋਤੀ.ਸੰਨ ੧੯੩੯ ਵਿਚ ਜੰਗ ਛਿੜ ਪਈ.ਜੰਗ ਦੇ ਸਮੇਂ ਦੇ ਦੌਰਾਨ ਵੀ ਲੋਕਾਂ ਵਿਚ ਜਮਾਤੀ ਚੇਤਨਾ ਵਧਦੀ ਗਈ ਅਤੇ ਸਾਮਰਾਜੀ ਲੁੱਟ ਦਾ ਚਿਹਰਾ ਮੁਹਰਾ ਨੰਗਾ ਹੋਣਾ ਸ਼ੁਰੂ ਹੋ ਗਿਆ. ਥਾਂ ਥਾਂ ਤੇ ਕਿਸਾਨਾਂ ਦੇ ਘੋਲ ਤਿੱਖੇ ਹੁੰਦੇ ਗਏ ਜੋ ੧੯੪੬ ਦੀਆਂ ਆਮ ਚੋਣਾਂ ਪਿੱਛੋਂ ਹਥਿਆਰਬੰਦ ਘੋਲਾਂ ਵਿਚ ਬਦਲਣ ਲੱਗ ਪਏ. ਇਹਨਾਂ ਘੋਲਾਂ ਦੀ ਲਪੇਟ ਵਿਚ ਪੂਰਾ ਹਿੰਦੁਸਤਾਨ ਆ ਗਿਆ.ਇਸ ਜਦੋਜਹਿਦ ਤੋਂ ਘਬਰਾ ਕੇ ਹਿੰਦੁਸਤਾਨ ਦੇ ਸਰਮਾਏਦਾਰਾਂ ਨੇ ਬਰਤਾਨਵੀ ਸਾਮਰਾਜ ਨਾਲ ਸਮਝੌਤਾ ਕਰਕੇ ਰਾਜ ਸੱਤਾ ਹਥਿਆ ਲਈ ਤੇ ਇਸ ਤਰ੍ਹਾਂ ਭਾਰਤ ਦੀ ਕੌਮੀ ਸਰਮਾਏਦਾਰੀ ਜਗੀਰਦਾਰਾਂ ਦੀ ਮਦਦ ਤੇ ਅਤੇ ਸਾਮਰਾਜੀਆਂ ਨਾਲ ਸਾਂਝ ਹਿਤ ਹਿੰਦੁਸਤਾਨ ਦੀ ਰਾਜ ਸੱਤਾ ਤੇ ਕਾਬਜ ਹੋ ਗਈ. ਇਹਨਾਂ ਜਮਾਤਾਂ ਦੀ ਜਥੇਬੰਦੀ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ ਵੱਖ ਨਾਹਰਿਆਂ ਤੇ ਪ੍ਰੋਗਰਾਮਾਂ ਤਹਿਤ ਇਹਨਾਂ ਦੇ ਹਿਤ ਪਾਲਦੀ ਆ ਰਹੀ ਹੈ.
ਅਜਾਦੀ ਉਪਰੰਤ ਜਦੋਂ ਉਪਰੋਕਤ ਜਮਾਤਾਂ ਦੀ ਰਾਜ ਸੱਤਾ ਨੇ ਮਿਹਨਤਕਸ਼ ਵਰਗ ਦੇ ਦੇ ਪੱਖ ਵਿਚ ਕੋਈ ਬੁਨਿਆਦੀ ਕਦਮ ਨਾ ਚੁੱਕੇ ਅਤੇ ਉਹਨਾਂ ਦੀ ਆਸ ਦੇ ਉਲਟ ਉਹੋ ਲੋਕ ਬੁਲ੍ਹੇ ਵੱਢਣ ਲੱਗੇ ਜੋ ਅਜ਼ਾਦੀ ਤੋਂ ਪਹਿਲਾਂ ਵੱਢ ਰਹੇ ਸਨ ਤਾਂ ਇਸ ਕਾਨੀ ਵੰਡ ਤੇ ਲੁੱਟ ਵਿਰੁਧ ਜਮਾਤੀ ਘੋਲ ਉਠਣੇ ਆਰੰਭ ਹੋ ਗਏ. ਇਹਨਾਂ ਘੋਲਾਂ ਸਦਕਾ ਹੀ ਮਿਹਨਤੀ ਜਮਾਤਾਂ ਨੂੰ ਕੁਝ ਰਿਆਇਤਾਂ ਮਿਲੀਆਂ.੧੯੫੩-੫੪ ਵਿਚ ਮੌਰੂਸੀ ਕਿਸਾਨਾਂ ਨੂੰ ਮਾਲਕੀ ਦੇ ਹੱਕ ਦੇਣੇ ਪਏ.
ਅੰਗਰੇਜ਼ੀ ਰਾਜ ਕਾਲ ਖਾਸਕਰ ੧੯੦੧ ਤੋਂ ਲੈ ਕੇ ਅੱਜ ਤੱਕ ਦੀਆਂ ਸਮੁੱਚੀਅਨ ਘਟਨਾਵਾਂ ਕਿਸੇ ਨਹਿਰੂ ,ਗਾਂਧੀ ,ਸੁਭਾਸ਼ ਜਾਨ ਜਿਨਾਹ ਦੀ ਪ੍ਰੇਰਨਾ ਦਾ ਸਿੱਟਾ ਨਹੀਂ ਸਗੋਂ ਇਸ ਜਮਾਤੀ ਘੋਲ ਦੀ ਪੈਦਾਵਾਰ ਹਨ ਤੇ ਇਸ ਸਮੇਂ ਦਾ ਸਾਰਾ ਇਤਿਹਾਸ ਮਿਹਨਤੀ ਜਮਾਤਾਂ ਤੇ ਮਿਹਨਤ ਨਾ ਕਰਨ ਵਾਲੀਆਂ (ਜਗੀਰਦਾਰ,ਸਰਮਾਏਦਾਰ) ਦੀ ਆਪਸੀ ਲੜਾਈ ,ਇਹਨਾਂ ਦੋਹਾਂ ਦੀਆਂ ਜਿੱਤਾਂ ਹਾਰਾਂ ਦੀ ਵਾਰਤਾ ਹੈ.
ਹੁਣ ਤੱਕ ਦੀ ਸਮੁੱਚੀ ਲਿਖਤ ਇਸ ਗੱਲ ਦੀ ਸਾਖੀ ਭਰਦੀ ਹੈ ਕਿ ਮਿਥਿਹਾਸ ਇਤਿਹਾਸ ਦੋਵੇਂ ਹੀ ਇਕੋ ਚੀਜ਼ ਨੂੰ ਬਿਆਂ ਕਰਨ ਦੇ ਦੋ ਅਲਗ ਅਲਗ ਢੰਗ ਹਨ.ਇਹਨਾਂ ਨੂੰ ਸਮਝਣ ਲਈ ਇਤਿਹਾਸਕ ਪਦਾਰਥਵਾਦ ਹੀ ਇੱਕ ਸਾਧਨ ਤੇ ਸੋਮਾ ਹੈ.ਇਤਿਹਾਸ ਸਾਰੇ ਦਾ ਸਾਰਾ ਜਮਾਤੀ ਘੋਲਾਂ ਦਾ ਇਤਿਹਾਸ ਹੈ ਤੇ ਜਮਾਤੀ ਘੋਲ ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰੀ ਸੰਬੰਧਾਂ ਦੀ ਟੱਕਰ ਦਾ ਇੱਕ ਰੂਪ ਹੈ. ਪੈਦਾਵਾਰੀ ਦੇ ਸੰਦ ਜੋ ਹਰ ਸਮੇਂ ਇਨਸਾਨ ਦੇ ਕੁਦਰਤ ਨਾਲ ਘੋਲ ਵਿਚ ਉਨਤ ਹੁੰਦੇ ਰਹਿੰਦੇ ਹਨ. ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰ ਨੂੰ ਉਨਤ ਕਰ ਦਿੰਦੇ ਹਨ . ਪੈਦਾਵਾਰੀ ਸਾਧਨਾਂ ਅਤੇ ਸ਼ਕਤੀਆਂ ਤੇ ਕਾਬਜ਼ ਲੋਕ ਪੈਦਾਵਾਰ ਦੀ ਵੰਡ ਦੇ ਅਸੂਲ ਜਾਂ ਇਉਂ ਕਹਿ ਲਓ ਕਿ ਪੈਦਾਵਾਰੀ ਰਿਸ਼ਤੇ ਬਦਲਣ ਤੋਂ ਰੋਕਦੇ ਹਨ ਜੋ ਕਿ ਉਨਤ ਹੋਏ ਪੈਦਾਵਾਰ ਦੇ ਸਾਧਨਾਂ ਤੇ ਸ਼ਕਤੀਆਂ ਦੀ ਮੁੱਖ ਲੋੜ ਹੁੰਦੀ ਹੈ. ਪੈਦਾਵਾਰੀ ਸ਼ਕਤੀਆਂ ਦੀ ਮੋਹਰੀ ਮਿਹਨਤੀ ਜਮਾਤ ਇਹਨਾਂ ਪੁਰਾਣੇ ਸੰਬੰਧਾਂ ਨੂੰ ਤੋੜਨ ਲਈ ਸੰਘਰਸ਼ ਕਰਦੀ ਹੈ ਪਰ ਲੁਟੇਰੀਆਂ ਸ਼੍ਰੇਣੀਆਂ ਇਹਨਾਂ ਨੂੰ ਟੁੱਟਣ ਤੋਂ ਰੋਕਦੀਆਂ ਹਨ ਕਿਉਂ ਜੋ ਇਹਨਾਂ ਰਿਸ਼ਤਿਆਂ ਦੇ ਬਦਲਣ ਨਾਲ ਉਹਨਾਂ ਦੀ ਲੁੱਟ ਬੰਦ ਹੋ ਜਾਂਦੀ ਹੈ.ਪਰ ਆਖਰ ਜਿੱਤ ਮਿਹਨਤੀ ਜਮਾਤਾਂ ਦੀ ਹੁੰਦੀ ਹੈ.ਇਸ ਤਰ੍ਹਾਂ ਇਹ ਮਿਹਨਤੀ ਜਮਾਤਾਂ ਇਹਨਾਂ ਮੁੱਠੀ ਭਰ ਲੋਟੂਆਂ ਤੋਂ ਪੈਦਾਵਾਰੀ ਦੇ ਸਾਧਨ ਆਪਣੇ ਕਬਜ਼ੇ ਵਿਚ ਲੈ ਲੈਂਦੀਆਂ ਹਨ ਅਤੇ ਨਵੇਂ ਪੈਦਾਵਾਰੀ ਸੰਬੰਧ ਜਨਤਾ ਨੂੰ ਦਿੰਦੀਆਂ ਹਨ ਜਿਸ ਨੂੰ ਅਸੀਂ ਕ੍ਰਾਂਤੀ ਜਾਂ ਇਨਕਲਾਬ ਕਹਿੰਦੇ ਹਾਂ.

No comments:

Post a Comment