Tuesday, July 20, 2010

ਮਿਥਿਹਾਸ ਇਤਿਹਾਸ ਤੇ ਇਤਿਹਾਸਕ ਪਦਾਰਥਵਾਦ(੧) - ਭਾਗ ਸਿੰਘ ‘ਸੱਜਣ’

ਉਪਰੋਕਤ ਤਿੰਨ ਨਾਂ ਭਾਵੇਂ ਵਖਰੇ ਵਖਰੇ ਹਨ ਪਰ ਇਹਨਾਂ ਦਾ ਆਪੋ ਵਿਚੀ ਗਹਿਰਾ ਅਤੇ ਅਨਿਖੜ ਸੰਬੰਧ ਹੈ.ਇਹ ਤਿੰਨੇ ਅਸਲ ਵਿਚ ਇਕ ਚੀਜ਼ ਹੀ ਹਨ.ਮਿਥਿਹਾਸ ਜਗੀਰਦਾਰ ਸਭਿਅਤਾ ਵੇਲੇ ਇਤਿਹਾਸ ਨੂੰ ਗੈਬੀ ਤੇ ਅਨਹੋਣੀ ਜੇਹੀ ਸ਼ਕਲ ਵਿਚ ਦੱਸਿਆ ਗਿਆ ਹੈ ਅਤੇ ਇਸ ਨੂੰ ਕਿਸੇ ਗੈਬੀ –ਸ਼ਕਤੀ ਦੇ ਚਮਤਕਾਰ ਵਜੋ ਪੇਸ਼ ਕੀਤਾ ਗਿਆ , ਜਿਵੇਂ ਮਹਾਭਾਰਤ ਅਤੇ ਰਮਾਇਣ ਦੇ ਓਪਨਿਆਸ ਨੂੰ ਕਿਸੇ ਵਿਸ਼ਣੂੰ ਦੇ ਅਵਤਾਰ ਧਾਰਨ ਨਾਲ ਜੋੜ ਦਿੱਤਾ ਸੰਸਾਰ ਵਿਚ ਜੀਵਨ ਵਿਕਾਸ ਨੂੰ ਵਿਸ਼ਨੂੰ ਦੇ ਚੌਵੀ ਅਵਤਾਰ ਦੱਸ ਦਿੱਤਾ .ਕਿਸੇ ਦਰਿਆ ਜਾਂ ਸਮੁੰਦਰ ਵਿੱਚ ਆਇਆ ਦਰਸਾਇਆ ਗਿਆ .
ਇਤਿਹਾਸ ਸੰਸਾਰ ਵਿਚ ਸਮੇਂ ਸਮੇਂ ਹੋਈ ਉੱਥਲ-ਪੁੱਥਲ ਨੂੰ ਕਿਸੇ ਸੂਰਮੇ ਦੀ ਇੱਛਾ ਨਾਲ ਬੰਨ੍ਹ ਦਿੰਦਾ ਹੈ . ਇਤਿਹਾਸਕਾਰ ਰਮਾਇਣ ਤੇ ਮਹਾਂਭਾਰਤ ਪਿਛੋਂ ਦੀਆਂ ਘਟਨਾਵਾਂ ਨੂੰ ਸਿਲਸਿਲੇਵਾਰ ਬਿਆਨ ਤਾਂ ਕਰਦੇ ਹਨ ਪਰ ਓਹਨਾਂ ਘਟਨਾਵਾਂ ਦਾ ਆਪੋ ਵਿੱਚੀ ਜੋੜ-ਮੇਲ ਨਹੀਂ ਬਣਾਉਂਦੇ .ਰੋਮਨ ਸਲਤਨਤ ਬਣੀ ਤੇ ਟੁੱਟੀ ,ਇਹ ਤਾਂ ਲਿਖ ਦਿੰਦੇ ਹਨ ਪਰ ਕਿਵੇਂ ਬਣੀ ਤੇ ਕਿਉਂ ਟੁੱਟੀ ਇਹ ਨਹੀਂ ਦਸਦੇ ਹਿੰਦੁਸਤਾਨ ਵਿਚ ਆਰੀਆ ਲੋਕ ਆਏ ਤੇ ਵਸ ਗਏ .ਪੂਰਵ ਆਰਿਆ ਲੋਕਾਂ ਨੂੰ ਮਾਰ ਕੁੱਟ ਕੇ ਤਹਿਸ਼ ਨਹਿਸ਼ ਕਰ ਦਿੱਤਾ ;ਪਿੱਛੋਂ ਆਏ ਹੋਰ ਕਬੀਲਿਆਂ ਦੇ ਸਾਹਮਣੇ ਆਪ ਹਾਰ ਗਏ ,ਇਹ ਤਾਂ ਲਿਖ ਦਿੱਤਾ ਪਰ ਪਹਿਲਾਂ ਆਉਣ ਤੇ ਜਿੱਤਾਂ ਪ੍ਰਾਪਤ ਕਰਨ ਅਤੇ ਫਿਰ ਹਾਰਨ ਦਾ ਮੂਲ ਕਾਰਣ ਇਤਿਆਦ ਇਹ ਨਹੀਂ ਲਿਖ ਸਕੇ .ਸ਼ਕੰਦਰ ਆਜ਼ਮ ਨਿੱਕੇ ਜਿਹੇ ਇਲਾਕੇ ਮਾਕਦੂਨੀਆ ਤੋਂ ਚਲ ਕੇ ਤੁਰਕੀ ਇਰਾਨ ਅਫਗਾਨਿਸਤਾਨ ਤੇ ਪਛਮੀ ਪੰਜਾਬ ਤਕ ਜਿੱਤਾਂ ਹਾਸਿਲ ਕਰਦਾ ਚਲਾ ਆਇਆ ਪਰ ਬਿਆਸ ਦਰਿਆ ਨਾ ਪਾਰ ਕਰ ਸਕਿਆ .ਇਤਹਾਸਕਾਰਾਂ ਨੇ ਇਹ ਕਹਾਣੀ ਤਾਂ ਲਿਖ ਦਿੱਤੀ ਪਰ ਇਸ ਦੇ ਬੁਨਿਆਦੀ ਕਾਰਨਾ ਬਾਰੇ ਕੋਈ ਜਿਕਰ ਨਹੀ ਕੀਤਾ .ਉਹ ਇਹਨਾਂ ਘਟਨਾਵਾਂ ਨੂੰ ਰਾਜਿਆਂ ਦੀ ਇੱਛਾ ,ਤਕੜੀ ਤੇ ਸਿਖਿਅਤ ਫੌਜ ਤੇ ਨਵੀਨ ਹਥਿਆਰਾਂ ਜਾਂ ਕਿਸੇ ਇੱਕ ਪੁਰਸ਼ ਦੀ ਬਹਾਦਰੀ ਤੇ ਸੁਰਮਤਾਈ ਕਰਕੇ ਹੋਂਦ ਵਿਚ ਆਈਆਂ ਦੱਸ ਕੇ ਕੰਮ ਸਾਰ ਲੈਂਦੇ ਪਰ ਇਤਿਹਾਸ ਨੂੰ ਬਣਾਉਣ ਤੇ ਚਲਾਉਣ ਵਾਲੀ ਅਸਲ ਸ਼ਕਤੀ ਬਾਰੇ ਜਾਂ ਤਾਂ ਅਣਜਾਣ ਹਨ ਤੇ ਜਾਂ ਜਾਣ ਬੁਝ ਕੇ ਅੱਖੋਂ ਉਹਲੇ ਕਰ ਦਿੰਦੇ ਹਨ .
ਇਤਿਹਾਸਕ ਪਦਾਰਥਵਾਦ ਇਤਿਹਾਸ ਨੂੰ ਬਣਾਉਣ ਤੇ ਚਲਾਉਣ ਵਾਲੀ ਅਸਲ ਸ਼ਕਤੀ ਸਮਾਜ ਦੀ ਵਿਆਖਿਆ ਤੇ ਵਿਸ਼ਲੇਸ਼ਣ ਕਰਦਾ ਹੈ ਅਤੇ ਇਤਿਹਾਸ ਨੂੰ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਤਕਦਾ ਹੈ ਇਤਿਹਾਸ ਵੀ ਹੋਰਨਾਂ ਵਿਗਿਆਨਾਂ ,ਜਿਵੇਂ ਭੌਤਿਕ ਵਿਗਿਆਨ,ਰਸਾਇਣ ਵਿਗਿਆਨ ,ਜੀਵ ਵਿਗਿਆਨ ਵਾਂਗ ਹੀ ਇਕ ਵਿਗਿਆਨ ਹੈ .ਬਾਕੀ ਵਿਗਿਆਨਾਂ ਵਾਂਗ ਇਸ ਦੇ ਵੀ ਪੱਕੇ ਗੁਰ ਹਨ .ਇਹ ਗੁਰ ਕਦੇ ਵੀ ਘੜੇ, ਵਧਾਏ ਘਟਾਏ ਨਹੀਂ ਜਾ ਸਕਦੇ ਹਨ .ਇਹ ਗੁਰ ਖੋਜੇ ਜਾ ਸਕਦੇ ਹਨ ਅਤੇ ਖੋਜਣ ਉਪਰੰਤ ਇਹ ਆਪਣੀ ਇੱਛਾ ਅਨੁਸਾਰ ਵਰਤੇ ਜਾ ਸਕਦੇ ਹਨ .ਇਸੇ ਤਰ੍ਹਾਂ ਸਮਾਜੀ ਪ੍ਰੀਵਰਤਨ ਦੇ ਨਿਯਮ ਵੀ ਖੋਜੇ ਅਤੇ ਖੋਜਣ ਉਪਰੰਤ ਆਪਣੀ ਇੱਛਾ ਅਨੁਸਾਰ ਵਰਤੇ ਜਾ ਸਕਦੇ ਹਨ ਇਸੇ ਨਿਯਮ ਜਾਂ ਵਿਗਿਆਨ ਦਾ ਨਾ ਇਤਿਹਾਸਕ ਪਦਾਰਥਵਾਦ ਹੈ . ਇਤਿਹਾਸਕ ਪਦਾਰਥਵਾਦ ਦੇ ਨਿਯਮ ਪਦਾਰਥਕ ਪਰਿਵਰਤਨ ਦੇ ਨਿਯਮਾਂ ਤੋਂ ਵਖਰੇ ਨਹੀਂ .ਜਿਵੇਂ ਰਸਾਇਣ ਜਾ ਭੌਤਿਕ ਵਿਗਿਆਨ ਵਿਚ ਦੋ ਵਿਰੋਧੀ ਪਦਾਰਥਾਂ ਦਾ ਆਪੋ ਵਿਚ ਮੇਲ ਤੇ ਸੰਘਰਸ਼ ਵਸਤੂ ਦਾ ਨਵਾਂ ਰੂਪ ਜਾਂ ਨਵੀਂ ਵਸਤੂ ਵਜੂਦ ਵਿਚ ਆ ਜਾਂਦੀ ਹੈ ਬਿਲਕੁਲ ਓਸੇ ਤਰ੍ਹਾਂ ਸਮਾਜ ਵਿਚ ਵੀ ਦੋ ਵਿਰੋਧੀਆਂ ਦਾ ਆਪੋ ਵਿਚ ਮੇਲ ਤੇ ਸੰਘਰਸ਼ ਹੈ .ਪਰਸਪਰ ਵਿਰੋਧੀਆਂ ਦੀ ਹੋਂਦ ਦਾ ਇਕ ਦੂਜੇ ਦੀ ਹੋਂਦ ਕਾਰਨ ਹੋਣਾ ਤੇ ਆਪੋ ਵਿੱਚ ਟਕਰਾ . ਦੋ ਵਿਰੋਧੀਆਂ ਦੀ ਆਪਸ ਵਿੱਚ ਖਹਿਣ ਲਈ ਇੱਕ ਦੂਜੇ ਵੱਲ ਖਿਚ ਅਤੇ ਸਮ ਪੱਖੀਆਂ ਦਾ ਇੱਕ ਦੂਜੇ ਨੂੰ ਪਰੇ ਧੱਕਣਾ. ਸਮ ਪੱਖੀਆਂ ਦਾ ਮੇਲ ਹੋਣ ਤੇ ਵਿਰੋਧੀ ਸਮ ਪੱਖੀਆਂ ਦਾ ਵੀ ਮੇਲ ਹੋ ਜਾਣਾ. ਪਰਸਪਰ ਵਿਰੋਧੀ ਸ਼ਕਤੀਆਂ ਦਾ ਹਰ ਸਮੇਂ ਸੰਤੁਲਨ :ਇੱਕ ਵਿਰੋਧੀ ਸ਼ਕਤੀ ਦੇ ਖਤਮ ਹੋ ਜਾਣ ਨਾਲ ਦੂਜੀ ਦਾ ਆਪਣੇ ਆਪ ਮਿੱਟ ਜਾਣਾ. ਪਰਸਪਰ ਵਿਰੋਧੀ ਸ਼ਕਤੀਆਂ ਦੀ ਖਹਿ ਨਾਲ ਦੋਹਾਂ ਦਾ ਖਾਤਮਾ ਅਤੇ ਇੱਕ ਨਵੇਂ ਤੇ ਵੱਖਰੇ ਗੁਣਾਂ ਵਾਲੀ ਸ਼ਕਤੀ ਦਾ ਪੈਦਾ ਹੋਣਾ . ਪਰਸਪਰ ਵਿਰੋਧੀ ਸ਼ਕਤੀਆਂ ਦੇ ਆਪਸੀ ਸੰਘਰਸ਼ ਨਾਲ ਹਰ ਸਮੇਂ ਕਿਸੇ ਚੀਜ਼ ਦਾ ਉਭਰਨਾ ਤੇ ਵਧਣਾ ਅਤੇ ਕਿਸੇ ਚੀਜ਼ ਦਾ ਘਟਦੇ ਜਾਂ ਨਿਘਰਦੇ ਜਾਣਾ .ਇਸ ਵਾਧੇ ਘਾਟੇ ਦਾ ਕਿਸੇ ਖਾਸ ਹੱਡ ਤੇ ਅੱਪੜ ਕੇ ਮਿਕਦਾਰ ਦਾ ਸਿਫਤ ਵਿੱਚ ਬਦਲਣਾ ,ਭਾਵ ਛੜਪਾ ਮਾਰ ਕੇ ਨਵੀਂ ਵਸਤੂ ਦਾ ਹੋਂਦ ਵਿੱਚ ਆਉਣਾ.ਇਸ ਸਮੇਂ ਅਤਿਅੰਤ ਤਾਪ ਦਾ ਪੈਦਾ ਹੋਣਾ ਜਾਂ ਇਸਦੀ ਲੋੜ ਪੈਣੀ .ਕਿਸੇ ਇੱਕ ਚੀਜ਼ ਦੀ ਖੈਹ ਤੋਂ ਨਵੀਂ ਵਸਤੂ ਦਾ ਪੈਦਾ ਹੋਣਾ ਤੇ ਮੁੜ ਨਵੀਂ ਦੀ ਖੈਹ ਉਪਰੰਤ ਪਹਿਲੀ ਵਸਤੂ ਦਾ ਵਧੇਰੇ ਮਾਤਰਾ ਵਿੱਚ ਮੁੜ ਪੈਦਾ ਹੋਣਾ.
ਜਿਵੇਂ ਭੌਤਿਕ ਵਿਗਿਆਨ,ਰਸਾਇਣ ਵਿਗਿਆਨ ,ਜੀਵ ਵਿਗਿਆਨ ਵਿਚ ਵਿਰੋਧੀ ਪਦਾਰਥਾਂ ਦਾ ਆਪੋ ਵਿਚ ਮੇਲ ਤੇ ਸੰਘਰਸ਼ ਹਰ ਸਮੇਂ ਹਰ ਪਧਰ ਤੇ ਹਰ ਖੇਤਰ ਵਿੱਚ ਜਾਰੀ ਰਹਿੰਦਾ ਹੈ ,ਇਸੇ ਤਰ੍ਹਾਂ ਸਮਾਜ ਵਿੱਚ ਵੀ ਦੋ ਪਰਸਪਰ ਵਿਰੋਧੀ ਸ਼ਕਤੀਆਂ ਦਾ ਆਪੋ ਵਿਚ ਮੇਲ ਤੇ ਸੰਘਰਸ਼ ਅਟੱਲ ਤੇ ਨਿਰੰਤਰ ਜਾਰੀ ਰਹਿੰਦਾ ਹੈ. ਇਸ ਸੰਘਰਸ਼ ਦੇ ਸਿੱਟੇ ਵਜੋਂ ਹੀ ਸਮਾਜ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ ਪਰ ਇਸ ਨੂੰ ਅਸੀਂ ਵਿਕਾਸ ਆਖਦੇ ਹਾਂ.
ਇਹ ਵਿਕਾਸ ਇੱਕ ਖਾਸ ਪਧਰ ਤੇ ਜਾ ਕੇ ਰੁਕ ਜਾਂਦਾ ਹੈ ਅਤੇ ਉਸ ਸਮੇਂ ਸੰਘਰਸ਼ ਆਮ ਸੰਘਰਸ਼ ਨਾਲੋਂ ਕਈ ਗੁਣਾਂ ਵਧੇਰੇ ਤਿੱਖਾ ਹੋ ਕੇ ਸਮਾਜ ਦਾ ਨਵਾਂ ਰੂਪ ਬਣਾ ਦਿੰਦਾ ਹੈ ਜਿਸ ਨੂੰ ਕ੍ਰਾਂਤੀ ,ਇਨਕਲਾਬ ਜਾਂ ਜੁੱਗ ਪਰਿਵਰਤਨ ਆਖਦੇ ਹਨ. ਸੋ ਵਿਕਾਸ ਉਪਰੰਤ ਇਨਕਲਾਬ ਤੇ ਇਨਕਲਾਬ ਤੋਂ ਪਿੱਛੋਂ ਮੁੜ ਵਿਕਾਸ ,ਫਿਰ ਇਨਕਲਾਬ ਤੇ ਫਿਰ ਵਿਕਾਸ ਹੁੰਦਾ ਰਹਿੰਦਾ ਹੈ. ਇਸੇ ਦਾ ਨਾਂ ਇਤਿਹਾਸਕ ਪਦਾਰਥਵਾਦ ਹੈ . ਇਤਿਹਾਸ ਏਸ ਲਈ ਕੀ ਇਹ ਵਿਕਾਸ ,ਵਿਕਾਸ ਤੇ ਇਨਕਲਾਬ ਦਾ ਪ੍ਰਗਟ ਰੂਪ ਇਤਿਹਾਸ ਹੈ. ਪਦਾਰਥਵਾਦ ਏਸ ਲਈ ਕਿ ਮਨੁੱਖ ਆਪ ਇੱਕ ਪਦਾਰਥ ਹੈ ਅਤੇ ਜੀਵਨ ਪਦਾਰਥਕ ਪਰਿਵਰਤਨ ਦਾ ਇੱਕ ਰੂਪ.ਇਹ ਪਦਾਰਥਕ ਨਿਯਮਾਂ ਅਨੁਸਾਰ ਚਲਦਾ ਹੈ. ਇਤਿਹਾਸਕ ਪਦਾਰਥਵਾਦ ਅਸਲ ਵਿਚ ਜੀਵਨ ਵਿਕਾਸ ਦਾ ਮਨੁੱਖੀ ਸਮਾਜ ਬਾਰੇ ਭਾਗ ਹੈ. ਮਨੁੱਖੀ ਸਮਾਜ ਦੇ ਉਹੀ ਨਿਯਮ ਜਾਂ ਗੁਰ ਹਨ ਜੋ ਆਮ ਜੀਵਨ ਤੇ ਲਾਗੂ ਹੁੰਦੇ ਹਨ. ਜੀਵ ਵਿਗਿਆਨ ਪਦਾਰਥਕ ਪਰਿਵਰਤਨ ਦਾ ਤੀਜਾ ਰੂਪ ਹੈ ਅਤੇ ਇਹੀ ਮਨੁੱਖੀ ਸਮਾਜ ਜਾਂ ਬਾਕੀ ਸਾਰੇ ਜੀਵਨ ਦੇ ਨਿਯਮਾਂ ਤੇ ਲਾਗੂ ਹੁੰਦਾ ਹੈ.ਆਓ ਜਰਾ ਇਸ ਨੂੰ ਗਹੁ ਨਾਲ ਘੋਖੀਏ .
ਜੀਵਨ ਕਿ ਹੈ? ਪਦਾਰਥਕ ਪਰਿਵਰਤਨ ਦਾ ਉਹ ਰੂਪ ਜੋ ਰਸਾਇਣਕ ਤੇ ਭੌਤਿਕ ਪਰਿਵਰਤਨਾਂ ਕਰਕੇ ਇੱਕ ਖਾਸ ਪ੍ਧ੍ਰਰ ਉੱਪਰ ਜਾ ਕੇ ਪਦਾਰਥ ਦਾ ਇੱਕ ਨਵਾਂ ਰੂਪ ਬਣਿਆ . ਭੌਤਿਕ ਪਰਿਵਰਤਨ ਵਿਚ ਪਦਾਰਥ ਦੇ ਰੂਪ ਬਦਲਦੇ ਹਪਰ ਉਸਦੇ ਮੂਲ ਤੱਤ ਨਹੀਂ ਬਦਲਦੇ.ਜਿਵੇਂ ਬਰਫ਼ ,ਪਾਣੀ ਅਤੇ ਭਾਫ ਇੱਕੋ ਚੀਜ਼ ਦੇ ਤਿੰਨ ਭੌਤਿਕ ਰੂਪ ਹਨ .ਪਰ ਮੂਲ ਤੱਤ H2O ਭਾਵ ਆਕਸੀਜਨ ਤੇ ਹਾਈਡਰੋਜਨ ਹੀ ਰਹਿੰਦਾ ਹੈ. ਪਰ ਜਦ ਭਾਫ ੫੦੦ ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਜਾ ਕੇ ਪਾਣੀ ਨੂੰ ਬੀਜਲ ਧਾਰਾ ਨਾਲ ਪਾੜਨ ਉਪਰੰਤ ਆਕਸੀਜਨ ਤੇ ਹਾਈਡਰੋਜਨ ਦੇ ਕਣ ਵੱਖ ਵੱਖ ਹੋ ਜਾਂਦੇ ਹਨ ਤਾਂ ਇਹ ਰਸਾਇਣਕ ਪਰਿਵਰਤਨ ਹੋ ਜਾਂਦਾ ਹੈ. ਇਸੇ ਤਰ੍ਹਾਂ ਜਦੋਂ ਹਾਈਡਰੋਜਨ ਦੇ ਬਲਣ ਨਾਲ ਹਾਈਡਰੋਜਨ ਤੇ ਆਕਸੀਜਨ ਦਾ ਮੇਲ ਪਾਣੀ ਬਣਦਾ ਹੈ ਤਾਂ ਇਹ ਰਸਾਇਣਕ ਪਰਿਵਰਤਨ ਹੁੰਦਾ ਹੈ. ਰਸਾਇਣਕ ਪਰਿਵਰਤਨ ਭੌਤਿਕ ਪਰਿਵਰਤਨ ਦੀ ਇੱਕ ਨਵੀਂ ਤੇ ਉੱਚ ਪਧਰੀ ਸ਼ਕਲ ਹੈ ਜਿਸ ਵਿੱਚ ਕਈ ਤੱਤ ਮਿਲ ਕੇ ਨਵੇਂ ਗੁਣਾਂ ਵਾਲਾ ਨਵਾਂ ਪਦਾਰਥ ਪੈਦਾ ਕਰ ਦਿੰਦੇ ਹਨ . ਇਹ ਪਦਾਰਥ ਮੁੜ ਕਿਸੇ ਹੋਰ ਪਦਾਰਥ ਨਾਲ ਸੰਘਰਸ਼ ਕਰਕੇ ਫਿਰ ਦੋਵੇਂ ਮਿਟ ਕੇ ਇੱਕ ਨਵਾਂ ਪਦਾਰਥ ਪੈਦਾ ਕਰ ਦਿੰਦੇ ਹਨ. ਧਰਤੀ ਦੇ ਹੋਂਦ ਵਿਚ ਆਉਣ ਦੇ ਪਿੱਛੋਂ ਇਸੇ ਤਰ੍ਹਾਂ ਰਸਾਇਣਕ ਤੇ ਭੌਤਿਕ ਪਰਿਵਰਤਨ ਲਗਾਤਾਰ ਕਈ ਕਰੋੜ ਸਾਲ ਹੁੰਦੇ ਰਹੇ . ਬਿਜਲਾਣੂ ਅਤੇ ਪ੍ਰੋਟਾਣੂ ਆਪਸ ਵਿਚ ਮਿਲਕੇ ਨਵੇਂ ਤੱਤ ਪੈਦਾ ਕਰਦੇ ਗਏ. ਇਹਨਾਂ ਕਿਰਿਆਵਾਂ ਨਾਲ ਨਵੇਂ ਤੱਤਾਂ ਦੇ ਕਈ ਕਈ ਆਈਸੋਟਾਪਸ ਬਣਦੇ ਚਲੇ ਗਏ. ਅਤੇ ਮੁੜ ਇਹਨਾਂ ਤੱਤਾਂ ਤੇ ਆਈਸੋਟਾਪਸ ਦੀ ਆਪਸ ਵਿਚ ਟੱਕਰ ਨਾਲ ਰਸਾਇਣਕ ਪਰਿਵਰਤਨ ਹੁੰਦੇ ਚਲੇ ਗਏ . ਰਸਾਇਣਕ ਪਰਿਵਰਤਨਾਂ ਦੀ ਖਾਸ ਉੱਚੀ ਪਧਰ ਉਤੇ ਇੱਕ ਨਵਾਂ ਪਦਾਰਥ ਹੋਂਦ ਵਿਚ ਆ ਗਿਆ ਜੋ ਰਸਾਇਣਕ ਤੇ ਭੌਤਿਕ ਪਰਿਵਰਤਨਾਂ ਤੋਂ ਉਲਟ ਆਪਣੇ ਅਕਾਰ ਨੂੰ ਵਧਾਉਣ ਲਈ ਆਪਣੇ ਚੌਗਿਰਦੇ ਪਏ ਪਦਾਰਥਾਂ ਵਿਚੋਂ ਆਪਣੇ ਅਨੁਕੂਲ ਪਦਾਰਥਾਂ ਨੂੰ ਆਪਣੇ ਅੰਦਰ ਸਮੋਣ ਦਾ ਗੁਣ ਰੱਖਦਾ ਹੈ ਜਾਂ ਇਉਂ ਆਖੋ ਕਿ ਬਾਹਰ ਪਏ ਅਨੁਕੂਲ ਪਦਾਰਥ ਨੂੰ ਹਜਮ ਕਰ ਲੈਂਦਾ ਹੈ. ਉਸ ਬਾਹਰ ਪਏ ਪਦਾਰਥ ਵਿਚ ਆਪਣੀ ਅੰਦਰ ਪਈ ਸ਼ਕਤੀ ਨਾਲ ਰਸਾਇਣਕ ਪਰਿਵਰਤਨ ਕਰ ਕੇ ਆਪਣੇ ਅਨੁਕੂਲ ਪਦਾਰਥ ਬਣਾ ਸਕਦਾ ਹੈ.ਅਤੇ ਇਸ ਪ੍ਰਕਾਰ ਆਪਣਾ ਅਕਾਰ ਵਧਾਉਂਦਾ ਰਹਿੰਦਾ ਹੈ. ਇਸ ਦਾ ਅਕਾਰ ਇੱਕ ਹੱਦ ਤਕ ਵਿਕਾਸ ਕਰਦਾ ਹੈ ਪਰ ਫਿਰ ਬਾਕੀ ਪਦਾਰਥਕ ਪਰਿਵਰਤਨਾਂ ਵਾਂਗ ਇਹ ਮਿਕਦਾਰ ਵਿਚ ਵਾਧਾ ਬਣ ਜਾਂਦਾ ਹੈ. ਇਹ ਇੱਕ ਤੋਂ ਦੋ ਤੇ ਮੁੜ ਦੋਨੋਂ ਹਿੱਸੇ ਵਿਕਾਸ ਕਰਨ ਪਿੱਛੋਂ ਦੋ ਤੋਂ ਚਾਰ ,ਚਾਰ ਤੋਂ ਅਠ ਦੇ ਹਿਸਾਬ ਨਾਲ ਵਧਦੇ ਜਾਂਦੇ ਹਨ . ਜੀਵਨ ਦਾ ਮੂਲ ਅੰਸ਼ ਜਿਸ ਨੂੰ ਅਸੀਂ ਸੈੱਲ (ਸੈੱਲ) ਆਖਦੇ ਹਾਂ ਉਹ ਸਦਾ ਆਪਣੇ ਚੌਗਿਰਦੇ ਦੇ ਅੰਸ਼ਾਂ ਨਾਲ ਮੇਲ ਅਤੇ ਸੰਘਰਸ਼ ਵਿਚ ਰਹਿਣਾ ਹੈ. ਉਸ ਦੇ ਚੌਗਿਰਦੇ ਦਾ ਪਦਾਰਥ ਕਦੇ ਲੋੜ ਤੋਂ ਵਧ ਗਰਮ ਹੋ ਜਾਂਦਾ ਹੈ ਕਦੇ ਲੋੜ ਤੋਂ ਵਧ ਠੰਡਾ. ਪਰ ਇਹ ਜੀਵ ਸੈੱਲ ਇੱਕ ਸੀਮਤ ਤਾਪਮਾਨ ਤੇ ਹੀ ਜਿਉਂਦਾ ਹੈ ਜੋ ਆਮ ਕਰਕੇ ੯੪ ਤੋਂ ੧੦੮ ਫਾਰਨਹੀਟ ਦੇ ਵਿੱਚ ਹੈ. ਜੇ ਮਨੁੱਖੀ ਸਰੀਰ ਦਾ ਤਾਪਮਾਨ ਸਾਢੇ ੯੮ ਦਰਜੇ ਫਾਰਨਹੀਟ ਤੋਂ ਉੱਪਰ ਜਾਣ ਲੱਗਦਾ ਹੈ ਤਾਂ ਇਸ ਨੂੰ ਠੰਡਾ ਰੱਖਣ ਲਈ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ. ਜੇ ਪਸੀਨਾ ਨਾ ਆਵੇ ਤਾਂ ਬੰਦਾ ਘਬਰਾ ਕੇ ਡਿਗ ਪੈਂਦਾ ਹੈ ਤੇ ਕਈ ਵਾਰ ਮਰ ਵੀ ਜਾਂਦਾ ਹੈ. ਇਸ ਬਿਮਾਰੀ ਨੂੰ ਸਨ ਸਟ੍ਰੋਕ ਕਹਿੰਦੇ ਹਨ . ਜੇ ਤਾਪਮਾਨ ਸਾਢੇ ੯੮ ਦਰਜੇ ਫਾਰਨਹੀਟ ਤੋਂ ਹੇਠਾਂ ਡਿਗ ਪੈਂਦਾ ਹੈ ਤਾਂ ਉਸ ਨੂੰ ਕਾਂਬਾ ਛਿੜ ਜਾਂਦਾ ਹੈ. ਸਰੀਰ ਦੀ ਲੂਈਂ ਖੜੀ ਹੋ ਜਾਂਦੀ ਹੈ. ਜੇ ਅਜਿਹਾ ਨਾ ਹੋਵੇ ਤਾਂ ਬੰਦਾ ਸੁੰਨ ਹੋ ਕੇ ਮਰ ਜਾਂਦਾ ਹੈ. ਹਰ ਜੀਵਨ ਸੈੱਲ ਇਸੇ ਤਰ੍ਹਾਂ ਤਾਪਮਾਨ ਦੇ ਵਧ ਘਟ ਜਾਣ ਨਾਲ ਨਸ਼ਟ ਹੋ ਜਾਂਦਾ ਹੈ. ਸੋ ਹਰ ਸੈੱਲ ਨੂੰ ਜਿਉਂਦਾ ਰੱਖਣ ਲਈ ਅਤੇ ਜੀਵਨ ਕਿਰਿਆ ਜਾਰੀ ਰੱਖਣ ਲਈ ਹਰਕਤ ਕਰਨੀ ਪੈਂਦੀ ਹੈ. ਇਸੇ ਤਰ੍ਹਾਂ ਮੀਂਹ ਹਨੇਰੀ ਗੜੇ ਆਦਿ ਇਹਨਾਂ ਨਿੱਕੇ ਨਿੱਕੇ ਜੀਵ ਸੈੱਲਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਇਹਨਾਂ ਨੂੰ ਆਪਣਾ ਜੀਵਨ ਤੇ ਜੀਵਨ ਵਿਕਾਸ ਜਾਰੀ ਰੱਖਣ ਲਈ ਇਹਨਾਂ ਪ੍ਰਕਿਰਤਕ ਸ਼ਕਤੀਆਂ ਵਿਰੁਧ ਘੋਲ ਕਰਨਾ ਪੈਂਦਾ ਹੈ. ਇਹ ਨਿੱਕੇ ਨਿੱਕੇ ਜੀਵ ਸੈੱਲ ਆਪਣਾ ਅਕਾਰ ਵਧਾਉਣ ਲਈ ਇੱਕ ਦੂਜੇ ਨੂੰ ਫੜ ਕੇ ਹਜਮ ਕਰਨ ਦੀ ਕੋਸ਼ਿਸ਼ ਕਰਦੇ ਹਨ.ਇਸ ਲਈ ਹਰ ਸੈੱਲ ਨੂੰ ਦੂਜੇ ਤੋਂ ਆਪਣਾ ਆਪ ਬਚਾਉਣ ਅਤੇ ਆਪ ਦੂਜੇ ਨੂੰ ਹਜਮ ਕਰਨ ਲਈ ਵੀ ਘੋਲ ਜਾਰੀ ਰੱਖਣਾ ਪੈਂਦਾ ਹੈ. ਇਹ ਜੀਵਨ ਘੋਲ ਹਰ ਸਮੇਂ ਹਰ ,ਪਧਰ ਅਤੇ ਹਰ ਖੇਤਰ ਵਿਚ ਅਟੁੱਟ ਜਾਰੀ ਹੈ ਅਤੇ ਇਹ ਜੀਵਨ ਘੋਲ ਜੀਵਨ ਵਿਕਾਸ ਦਾ ਅਸਲ ਤੇ ਬੁਨਿਆਦੀ ਕਾਰਨ ਹੈ.
ਇਹ ਨਿੱਕੇ ਨਿੱਕੇ ਜੀਵ ਸੈੱਲ ਆਪੋ ਵਿਚ ਇੱਕ ਤੋਂ ਦੋ ,ਦੋ ਤੋਂ ਚਾਰ ਬਣਦੇ ਬਣਦੇ ਆਪਣਾ ਇੱਕ ਸੰਗਠਨ ਬਣਾ ਲੈਂਦੇ ਹਨ . ਤਾਂ ਜੋ ਉਹ ਦੂਸਰਿਆਂ ਪਾਸੋਂ ਆਪਣੇ ਆਪ ਨੂੰ ਬਚਾ ਸਕਣ,ਸਰਦੀ ਤੇ ਗਰਮੀ ਦਾ ਟਕਰਾ ਕਰ ਸਕਣ ਅਤੇ ਪਾਉਣ ਪਾਣੀ ਵਿਚ ਉੱਥਲ ਪੁੱਥਲ ਦੇ ਟਾਕਰੇ ਜਿਉਂਦੇ ਰਹਿ ਸਕਣ . ਇਸ ਲਈ ਇਹ ਜੀਵਨ ਘੋਲ ਸੰਗ੍ਰਹਿ ਦੋ ਪ੍ਰਕਾਰ ਦੇ ਬਣ ਗਏ : ਇੱਕ ਉਹ ਜਿੱਥੇ ਪਾਉਣ ਪਾਣੀ ਵਿਚ ਉੱਥਲ ਪੁੱਥਲ ਤੇ ਤਾਪਮਾਨ ਵਿਚ ਤਬਦੀਲੀ ਜਾਂ ਤਾਂ ਕੋਈ ਹੁੰਦੀ ਨਹੀਂ ਜਾਂ ਫਿਰ ਬਹੁਤ ਘੱਟ ਹੁੰਦੀ ਹੈ. ਅਜਿਹੇ ਸੈੱਲ ਸੰਗ੍ਰਹਿ ਇੱਕੋ ਥਾਂ ਟਿਕ ਕੇ ਆਪਣਾ ਅਕਾਰ ਵਧਾਉਂਦੇ ਰਹੇ ਹਨ ਅਤੇ ਜਦ ਉਹਨਾਂ ਦਾ ਅਕਾਰ ਚੋਖਾ ਜਾਏ, ਫਿਰ ਆਪਣਾ ਪਰਿਵਾਰ ਵਧਾਉਂਦੇ ਰਹਿੰਦੇ ਹਨ. ਮੁੜ ਅਕਾਰ ਤੇ ਮੁੜ ਪਰਵਾਰ ਦਾ ਦੌਰ ਜਾਰੀ ਰਹਿੰਦਾ ਹੈ. ਅਜਿਹੇ ਸੈੱਲ ਸੰਗ੍ਰਹਿ ਹੌਲੀ ਹੌਲੀ ਆਪਣੇ ਚੌਗਿਰਦੇ ਨਾਲ ਘੋਲ ਕਰਦੇ ਹੋਏ ਆਪਣੇ ਸੰਗ੍ਰਹਿ ਵਿਚ ਵਿਰੋਧੀ ਸ਼ਕਤੀਆਂ ਨਾਲ ਮੇਲ ਤੇ ਸੰਘਰਸ਼ ਰਾਹੀਂ ਅਨੇਕਾਂ ਪ੍ਰਕਾਰ ਦੇ ਜਾਲੇ, ਘਾਹ ਬੂਟਿਆਂ ਅਤੇ ਰੁੱਖਾਂ ਦਾ ਰੂਪ ਧਾਰ ਗਏ .ਹਰ ਇੱਕ ਦਾ ਵੱਖਰਾ ਰੂਪ ਤੇ ਵੱਖਰੇ ਗੁਣ ਵੱਖ ਵੱਖ ਵਿਰੋਧੀ ਸ਼ਕਤੀਆਂ ਨਾਲ ਮੇਲ ਅਤੇ ਸੰਘਰਸ਼ ਦੇ ਸਿੱਟੇ ਵਜੋਂ ਹੋਂਦ ਵਿਚ ਆਏ .ਘਾਹ ਦੇ ਜਾਲੇ ਤੋਂ ਲੈ ਕੇ ਵੱਡੇ ਤੋਂ ਵੱਡੇ ਦਰਖਤ ਤਕ ਇਹ ਨਿੱਕੇ ਨਿੱਕੇ ਜੀਵ ਸੈੱਲਾਂ ਦੇ ਸੰਗ੍ਰਹਿ ਹਨ ਅਤੇ ਇਹਨਾਂ ਸੈੱਲਾਂ ਨੇ ਆਪਣੀ ਖਾਸ ਹੱਦ ਤਕ ਸੰਖਿਆ ਵਧ ਜਾਣ ਪਿੱਛੋਂ ਆਪੋ ਵਿਚ ਕੰਮ ਵੰਡ ਕੀਤੀ ਹੋਈ ਹੈ. ਕੋਈ ਜੜ੍ਹ ਰਹੀ ਧਰਤੀ ਤੋਂ ਖੁਰਾਕ ਲੈਂਦੀ ਹੈ(ਜੜ੍ਹ) ਕੋਈ ਅਕਾਰ ਨੂੰ ਖੜਾ ਰੱਖਦੀ ਹੈ, ਕੋਈ ਹਵਾ ਵਿੱਚੋਂ ਕਾਰਬਨ ਲੈਂਦੀ ਹੈ ਤੇ ਕੋਈ ਪ੍ਰਵਾਰ ਨੂੰ ਵਧਾਉਣ ਨਵਾਂ ਬੀਜ਼ ਪੈਦਾ ਕਰਦੀ ਹੈ, ਦੂਜੀ ਕਿਸਮ ਉਹਨਾਂ ਸਿਲ ਸੰਗ੍ਰਹਿਆਂ ਦੀ ਹੈ ਜੋ ਪਾਉਣ ਪਾਣੀ ਵਿਚ ਉੱਥਲ ਪੁੱਥਲ ਅਤੇ ਤਾਪਮਾਨ ਤੋਂ ਬਚਣ ,ਦੂਜਿਆਂ ਨੂੰ ਖਾਣ ਤੇ ਆਪ ਖਾ ਹੋਣ ਤੋਂ ਬਚਣ ਲਈ ਹਰਕਤ ਕਰਦੇ ਕਹੇ.ਇਹ ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ,ਜਾਨਵਰ ਬਣਦੇ ਬਣਦੇ ਮਨੁੱਖੀ ਰੂਪ ਤਕ ਪਹੁੰਚ ਗਏ . ਇਹਨਾਂ ਦੇ ਵੱਖਰੇ ਵੱਖਰੇ ਰੂਪ ਵੀ ਇੱਥੇ ਪ੍ਰਕਿਰਤਕ ਸ਼ਕਤੀਆਂ ਨਾਲ ਮੇਲ ਤੇ ਸੰਘਰਸ਼ ਦਾ ਸਿੱਟਾ ਹਨ. ਜਿਸ ਰਾਹੀਂ ਇਹ ਵਿਕਾਸ ਦੇ ਪਿੱਛੋਂ ਇਨਕਲਾਬ, ਮੁੜ ਵਿਕਾਸ ਤੇ ਮੁੜ ਇਨਕਲਾਬ , ਭਾਵ ਅਕਾਰ ਵਿਚ ਵਾਧਾ ,ਮੁੜ ਮੁੜ ਅਕਾਰ ਵਿਚ ਵਾਧਾ ਤੇ ਪ੍ਰਵਾਰ ਵਿਚ ਵਾਧੇ ਦਾ ਦੌਰ ਨਿਰੰਤਰ ਜਾਰੀ ਰਿਹਾ ਤੇ ਅੱਜ ਵੀ ਜਾਰੀ ਹੈ.
ਜੀਵ ਕੀ ਹੈ? ਜੀਵ ਕਰੋੜਾਂ ਅਰਬਾਂ-ਖਰਬਾਂ ਨਿੱਕੇ-ਨਿੱਕੇ ਸੈੱਲਾਂ ਦਾ ਇੱਕ ਸੰਗ੍ਰਹਿ, ਜਿਨ੍ਹਾਂ ਨੇ ਆਪਸ ਵਿੱਚ ਕੰਮ ਵੰਡ ਕੀਤੀ ਹੋਈ ਹੈ। ਸੁਨਣ, ਵੇਖਣ, ਸੁੰਘਣ, ਚੱਖਣ ਤੇ ਛੂਹਣ ਦੇ ਕੰਮ ਵੱਖਰੇ ਸੈੱਲ ਸੰਗ੍ਰਹਿਆਂ ਨੇ ਆਪੋ ਵਿੱਚ ਵੰਡੇ ਹੋਏ ਹਨ। ਹਰ ਕਿੱਤਾ ਕਰਨ ਵਾਲੇ ਸੈੱਲ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇੱਕ ਤੰਦ(ਟਿਸ਼ੂ) ਬਣਾਉਂਦੇ ਹਨ ਲੱਖਾਂ ਦੀ ਗਿਣਤੀ ਵਿੱਚ ਇਹ ਟਿਸ਼ੂ (ਤੰਦ) ਇਕੱਠੇ ਹੋ ਕੇ ਇੱਕ ਖਾਸ ਕੰਮ ਕਰਨ ਵਾਲਾ ਅੰਗ ਬਣਾ ਦਿੰਦੇ ਹਨ। ਇਨ੍ਹਾਂ ਅੰਗਾਂ ਦਾ ਸੰਗ੍ਰਹਿ ਜੀਵ ਅਖਵਾਉਂਦਾ ਹੈ। ਇਹਨਾਂ ਅੰਗਾਂ ਦੀ ਕ੍ਰਿਆ ਨੂੰ ਆਪੋ ਵਿੱਚ ਮੇਲ ਕੇ ਚਲਾਉਣ ਲਈ ਇੱਕ ਵਿਸ਼ੇਸ਼ ਤੇ ਅਤਿਅੰਤ ਉਨਤ ਸੈੱਲਾਂ ਦਾ ਸੰਗ੍ਰਹਿ ਹੋਂਦ ਵਿੱਚ ਆਇਆ ਜਿਸ ਨੂੰ ਦਿਮਾਗ ਜਾਂ ਬੇਜਾ ਆਖਿਆ ਜਾਂਦਾ ਹੈ। ਇਸ ਦੀਆਂ ਤਾਰਾਂ (ਨਰਵਜ਼) ਸਰੀਰ ਦੇ ਹਰ ਅੰਗ ਹੀ ਨਹੀਂ ਸਗੋਂ ਹਰ ਟਿਸ਼ੂ ਤੇ ਸੈੱਲ ਤੱਕ ਜਾਂਦੀਆਂ ਹਨ ਅਤੇ ਇਹ ਵੱਖਰੇ ਅੰਗਾਂ ਦੀ ਕ੍ਰਿਆ ਦਾ ਤਾਲਮੇਲ ਰੱਖਦਾ ਹੈ। ਇਸ ਨਾਲ ਹੀ ਇਹ ਉਸ ਵਿਗਿਆਨ ਨੂੰ ਵੀ ਸਾਂਭਦਾ ਰਹਿੰਦਾ ਹੈ ਜੋ ਵੱਖਰੇ-ਵੱਖਰੇ ਸੈੱਲਾਂ ਤੰਦਾਂ, ਜਾਂ ਅੰਗਾਂ ਨੂੰ ਆਪਣੇ-ਆਪਣੇ ਖੇਤਰ ਵਿੱਚ ਘੋਲ ਕਰਦਿਆਂ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਹ ਪੂਰਾ ਅਰਬਾਂ, ਖਰਬਾਂ ਨਿੱਕੇ-ਨਿੱਕੇ ਸੈੱਲਾਂ ਦਾ ਸੰਗ੍ਰਹਿ ਜੋ ਤੰਦਾਂ-ਅੰਗਾਂ ਦੀ ਸ਼ਕਲ ਵਿੱਚ ਜੁੜਿਆ ਹੋਇਆ ਹੈ ਨੂੰ ਜੀਵ ਆਖਦੇ ਹਨ।
ਜੀਵ ਦੀ ਦੂਜੀ ਕ੍ਰਿਆ ਜਿਉਂਦੇ ਰਹਿਣ ਭਾਵ ਹਰ ਸੈੱਲ ਨੂੰ ਜਿਉਂਦੇ ਰੱਖਣਾ ਹੁੰਦੀ ਹੈ। ਕੰਨ ਅਵਾਜ਼ ਸੁਣਦੇ ਹਨ, ਅੱਖਾਂ ਕਿਸੇ ਚੀਜ਼ ਨੂੰ ਵੇਖਦੀਆਂ ਹਨ, ਨੱਕ ਸੁੰਘਦਾ ਹੈ, ਲੱਤਾਂ ਪੂਰੇ ਜੀਵ ਨੂੰ ਅਨੁਕੂਲ ਪਦਾਰਥ ਦੇ ਸੈੱਲ ਤੱਕ ਲੈ ਜਾਂਦੀਆਂ ਹਨ। ਮੂੰਹ ਖਾਂਦਾ ਹੈ, ਖੁਰਾਕ ਮਿਹਦਾ ਹਜ਼ਮ ਕਰਦਾ ਹੈ, ਜਿਗਰ ਇਸ ਨੂੰ ਹਰ ਸੈੱਲ ਦੇ ਹਾਜ਼ਮੇ ਅਨੁਕੂਲ ਬਣਾ ਕੇ ਇਨ੍ਹਾਂ ਸੈੱਲਾਂ ਨੂੰ ਲਹੂ ਵਿੱਚ ਭੇਜ ਦਿੰਦਾ ਹੈ। ਦਿਲ ਇਸ ਨੂੰ ਦਬਾ ਕੇ ਵੱਡੀਆਂ ਨਾੜੀਆਂ ਤੋਂ ਛੋਟੀਆਂ ਨਾੜੀਆਂ ਤੇ ਹਰ ਤੰਦ ਤੇ ਸੈੱਲ ਤੱਕ ਪਹੁੰਚਾ ਦਿੰਦਾ ਹੈ। ਹਰ ਸੈੱਲ ਵਿਚੋਂ ਆਪਣੀ ਲੋੜ ਅਨੁਸਾਰ ਖੁਰਾਕ ਲੈ ਲੈˆਦਾ ਹੈ ਅਤੇ ਹਰ ਬੇ-ਲੋੜੀ ਚੀਜ਼ ਹੀ ਨਹੀਂ ਸਗੋਂ ਮਰੇ ਹੋਏ ਸੈੱਲਾਂ ਨੂੰ ਵੀ ਇਸ ਨਦੀ ਵਿੱਚ ਧੱਕ ਦਿੰਦੇ ਹਨ। ਇਹ ਲਹੂ ਮੁੜ ਗੁਰਦਿਆਂ ਵਿੱਚ ਪਹੁੰਚ ਜਾਂਦਾ ਹੈ ਤੇ ਗੁਰਦੇ ਇਸ ਵਿੱਚੋਂ ਹਰ ਬੇ-ਲੋੜੀ ਵਸਤੂ ਕੱਢ ਕੇ ਮਸਾਨੇ ਵਿੱਚ ਸੁੱਟ ਦਿੰਦੇ ਹਨ ਅਤੇ ਸਾਫ ਲਹੂ ਮੁੜ ਜਿਗਰ ਵਿੱਚ ਚਲਾ ਜਾਂਦਾ ਹੈ। ਜਿਗਰ ਇਸ ਵਿੱਚ ਹੋਰ ਨਵਾਂ ਰਸ ਪਾ ਕੇ ਇਸ ਨੂੰ ਦਿਲ ਵਿੱਚ ਭੇਜ ਦਿੰਦਾ ਹੈ। ਹੁਣ ਦਿਲ ਉਸ ਨੂੰ ਫਿਰ ਧੱਕਾ ਮਾਰ ਕੇ ਫੇਫੜਿਆਂ ਵੱਲ ਘੱਲਦਾ ਹੈ, ਜਿੱਥੇ ਇਸ ਖੂਨ ਵਿੱਚੋਂ ਕਾਰਬਨ-ਡਾਇਆਕਸਾਈਡ ਨਿਕਲ ਜਾਂਦੀ ਹੈ ਅਤੇ ਆਕਸੀਜਨ ਭਰ ਦਿੱਤੀ ਜਾਂਦੀ ਹੈ ਤੇ ਇਹ ਸੁੱਧ ਖੂਨ ਮੁੜ ਦਿਲ ਵਿੱਚ ਆ ਜਾਂਦਾ ਹੈ। ਦਿਲ ਫਿਰ ਇਸ ਨੂੰ ਹਰ ਅੰਗ, ਟਿਸ਼ੂ ਤੇ ਸੈੱਲ ਤੱਕ ਧੱਕਾ ਮਾਰ ਕੇ ਪਹੁੰਚਾ ਦਿੰਦਾ ਹੈ। ਇਹ ਕਿਰਿਆ ਮਨੁੱਖੀ ਸਰੀਰ ਅੰਦਰ 40 ਸਕਿੰਟਾਂ ਵਿੱਚ ਪੂਰੀ ਹੋ ਜਾਂਦੀ ਹੈ, ਇਹ ਹੈ ਅਰਬਾਂ ਛੋਟੇ-ਛੋਟੇ ਸੈੱਲਾਂ ਦਾ ਜੀਵਨ-ਘੋਲ ਇਸ ਨੂੰ ਅਸੀਂ ਸਾਹਮਣੇ ਖੜੇ ਇੱਕ ਜੀਵ ਵਿੱਚ ਤੱਕਦੇ ਹਾਂ।
ਜੀਵਨ ਘੋਲ ਇਸ ਜੀਵਨ ਘੋਲ ਨਾਲ ਸਰੀਰ ਦਾ ਅਕਾਰ ਵਧਦਾ ਰਹਿੰਦਾ ਹੈ ਤੇ ਖਾਸ ਹੱਦ ਤੇ ਪਹੁੰਚ ਕੇ ਪਰਿਵਾਰ ਦੀ ਕ੍ਰਿਆ ਕਰਦਾ ਅਤੇ ਖੀਣ ਹੁੰਦਾ ਰਹਿੰਦਾ ਹੈ ਭਾਵ ਇਸ ਦੇ ਸੈੱਲਾਂ ਦੀ ਗਿਣਤੀ ਹੌਲੀ-ਹੌਲੀ ਘਟਣ ਲੱਗ ਪੈˆਦੀ ਹੈ ਅਤੇ ਇਹ ਘਾਟਾ ਇੱਕ ਖਾਸ ਹੱਦ ਤੇ ਪਹੁੰਚ ਕੇ ਜੀਵਨ ਕ੍ਰਿਆ ਨੂੰ ਚਲਾਉਣ ਵਿੱਚ ਅਸਮਰਥ ਹੋ ਜਾਂਦਾ ਹੈ ਤੇ ਦਿਲ ਦੀ ਹਰਕਤ ਬੰਦ ਹੋਣ ਨਾਲ ਜੀਵ ਮਰ ਜਾਂਦਾ ਹੈ।
ਜੀਵਨ ਦੇ ਇਸ ਘੋਲ ਰਾਹੀਂ ਉਸ ਨੂੰ ਆਪਣੇ ਅੰਗਾਂ ਤੰਦਾਂ ਸੈੱਲਾਂ ਦਾ ਜੋ ਵਾਹ ਬਾਹਰਲੀ ਪ੍ਰਾਕ੍ਰਿਤੀ ਨਾਲ ਪੈˆਦਾ ਹੈ, ਉਸ ਨਾਲ ਉਸ ਦੇ ਗਿਆਨ ਵਿੱਚ ਵਾਧਾ ਹੁੰਦਾ ਰਹਿੰਦਾ ਹੈ ਤੇ ਉਸ ਗਿਆਨ ਨਾਲ ਜੀਵ ਆਪਣੇ ਆਪ ਨੂੰ ਬਚਾਉਣ, ਅਕਾਰ ਵਧਾਉਣ ਲਈ ਤੇ ਪਰਿਵਾਰ ਨੂੰ ਵਧਾਉਣ ਲਈ ਵਰਤਦਾ ਰਹਿੰਦਾ ਹੈ। ਇਹ ਗਿਆਨ ਹੌਲੀ-ਹੌਲੀ ਜੀਵ ਦੀ ਖੋ ਵਿੱਚ ਆ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਾਲੇ ਇਨਸਟਿੰਕਟ ਅਤੇ ਸਾਡੀ ਆਪਣੀ ਬੋਲੀ ਵਿੱਚ ਖੋ ਜਾਂ ਸੋਘ ਜਾਂ ਜਮਾਂਦਰੂ ਆਦਤ ਆਖਦੇ ਹਨ। ਕੁਝ ਗੱਲਾਂ ਜੀਵ ਵੱਡਾ ਹੁੰਦਾ ਹੋਇਆ ਆਪਣੀ ਖੋ ਨਾਲੋਂ ਵਧੇਰੇ ਸਿੱਖ ਜਾਂਦਾ ਹੈ ਜਿਨ੍ਹਾਂ ਨੂੰ ਰੀਸਨਿੰਗ ਪਾਵਰ ਜਾਂ ਗਿਆਨ ਆਖਦੇ ਹਨ। ਇਹ ਹੌਲੀ-ਹੌਲੀ ਖੋ ਬਣਦਾ ਰਹਿੰਦਾ ਹੈ। ਜੋ ਜਾਨਵਰ ਆਪਣੇ ਜੀਵਨ ਘੋਲ ਲਈ ਜਿਤਨਾ ਵਧੇਰੇ ਵੰਨ-ਸੁਵੰਨਾ ਤੇ ਗੁੰਝਲਦਾਰ ਘੋਲ ਕਰਦਾ ਹੈ, ਉਸ ਦਾ ਦਿਮਾਗ ਉਹਨਾਂ ਹੀ ਵਧੇਰੇ ਉਨਤ ਹੋ ਜਾਂਦਾ ਹੈ। ਉਸ ਦੇ ਦਿਮਾਗ ਦੀ ਨਿੱਤ-ਦਿਹਾੜੀ ਦੀ ਘੋਲ ਵਿੱਚੋਂ ਗਿਆਨ ਪ੍ਰਾਪਤ ਕਰਨ ਦੀ ਸ਼ਕਤੀ ਵੀ ਵਧ ਜਾਂਦੀ ਹੈ। ਹੁਣ ਤੱਕ, ਜੀਵਨ ਵਿਕਾਸ ਦੇ ਲੱਖਾਂ-ਕਰੋੜਾਂ ਵੱਡੇ-ਵੱਡੇ ਪੜਾਅ ਲੰਘ ਚੁੱਕੇ ਹਨ। ਪਹਿਲਾਂ ਸਾਰਿਆਂ ਦੀ ਵਿਆਖਿਆ ਸਾਡੇ ਇਸ ਲੇਖ ਦਾ ਵਿਸ਼ਾ ਨਹੀਂ। ਪਰ ਤਦ ਵੀ ਮੋਟੇ ਅਨੁਮਾਨ ਅਨੁਸਾਰ ਜੀਵਨ ਪਾਣੀ ਵਿੱਚ ਪੈਦਾ ਹੋਇਆ, ਪਾਣੀ ਵਿੱਚ ਤਿੰਨ ਪ੍ਰਕਾਰ ਦੇ ਸੈੱਲ ਪ੍ਰਗਟ ਹੋਏ। ਇੱਕ ਪੱਥਰਾਂ ਉੱਤੇ ਜੜ੍ਹ ਮਾਰ ਕੇ ਆਪਣਾ ਵਾਧਾ ਕਰਦੇ ਰਹੇ, ਇੱਕ ਉਹ ਜੋ ਪਾਣੀ ਦੇ ਥੱਲੇ ਹੇਠਾਂ ਤੁਰਦੇ ਫਿਰਦੇ ਰਹੇ ਅਤੇ ਇੱਕ ਉਹ ਜਿਹੜੇ ਪਾਣੀ ਦੇ ਉੱਪਰ ਤਰਦੇ ਰਹੇ। ਪਾਣੀ ਵਿੱਚ ਥੱਲੇ ਫਿਰਨ ਵਾਲੇ ਜਾਨਵਰ ਆਪਣਾ ਜੀਵਨ ਬਚਾਉਣ ਲਈ ਲੁਕਣ ਤੋਂ ਕੰਮ ਲੈˆਦੇ ਸਨ। ਉਨ੍ਹਾਂ ਦੇ ਜੀਵਨ ਸੰਗ੍ਰਹਿ ਵਿੱਚ ਹੌਲੀ-ਹੌਲੀ ਵਧੇਰੇ ਚੂਨੇ ਵਾਲੇ ਸੈੱਲ ਉਨ੍ਹਾਂ ਦੇ ਜੀਵਨ ਦਾ ਬਾਹਰੀ ਹਿੱਸਾ ਬਣਦੇ ਰਹੇ ਜੋ ਅੱਜ ਸਿੱਪੀ, ਕੌਡੀ, ਘੋਗੇ ਸੰਖ, ਕੇਕੜਾ ਅਤੇ ਕੱਛੂ ਆਦਿ ਦੇ ਰੂਪ ਵਿੱਚ ਮਿਲਦੇ ਹਨ। ਜੋ ਪਾਣੀ ਦੇ ਉੱਪਰ ਤਰਦੇ ਸਨ, ਉਹ ਸ਼ਿਕਾਰ ਫੜਨ ਤੇ ਆਪ ਫੜ ਹੋਣੋਂ ਬਚਣ ਲਈ ਅੱਗੇ ਪਿੱਛੇ ਜਾਣ ਲਈ ਪਾਣੀ ਨੂੰ ਪਿਛਾਂਹ ਧਕਦੇ ਅਤੇ ਮੋੜੇ ਕਟਦੇ ਸਨ, ਇਸ ਲਈ ਉਨ੍ਹਾਂ ਦੇ ਚੂਨੇ ਦੇ ਸੈੱਲ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਨਰੋਏ ਅਤੇ ਕਰੜੇ ਬਣਾਉਣ ਲਈ ਉਹਨਾਂ ਅੰਦਰ ਹੱਡੀਆਂ ਦਾ ਰੂਪ ਧਾਰ ਗਏ।
ਇਹਨਾਂ ਹੀ ਜਾਨਵਰਾਂ ਵਿੱਚੋਂ ਕੁਝ ਆਪਣੀ ਜਾਨ ਬਚਾਉਣ ਲਈ ਪਾਣੀ ’ਚੋਂ ਬਾਹਰ ਉੱਡ ਕੇ ਖੰਭ ਮਾਰਨ ਲੱਗੇ ਤੇ ਇਹ ਸਮਾਂ ਪਾ ਕੇ ਉੱਡਣ ਵਾਲੀਆਂ ਮੱਛੀਆਂ ਬਣ ਗਏ। ਇਨ੍ਹਾਂ ਉਡਾਰੂ ਮੱਛੀਆਂ ਵਿੱਚ ਹੌਲੀ-ਹੌਲੀ ਪਾਣੀ ਤੋਂ ਬਾਹਰ ਰਹਿਕੇ ਜਿਉਂਦੇ ਰਹਿਣ ਦੀ ਸ਼ਕਤੀ ਆ ਗਈ। ਇਨ੍ਹਾਂ ਦੇ ਫੇਫੜੇ ਵਧੇਰੇ ਉਨਤ ਹੋ ਗਏ। ਇਹੋ ਮੱਛੀਆਂ ਜੋ ਸਮੁੰਦਰ ਤੱਟ ਦੇ ਲਾਗੇ ਸਨ, ਪਾਣੀ ਤੋਂ ਬਾਹਰ ਧਰਤੀ ਜਾਂ ਰੁੱਖਾਂ ਤੇ ਬੈਠਕ ਕਾਰਨ ਇਹਨਾਂ ਦੀਆਂ ਲੱਤਾਂ ਬਣ ਗਈਆਂ ਅਤੇ ਖੰਭ ਪੌਣ ਵਿੱਚ ਉੱਡਣ ਦੇ ਕਾਬਲ ਹੋ ਗਏ। ਕੁਝ ਜਾਨਵਰ ਜੋ ਸਮੁੰਦਰ ਦੇ ਹੇਠਾਂ ਤੁਰਦੇ ਫਿਰਦੇ ਸਨ, ਉਹ ਵੀ ਆਪਣੀ ਜਾਨ ਬਚਾਉਣ ਲਈ ਜਾਂ ਆਪਣਾ ਸ਼ਿਕਾਰ ਫੜਨ ਲਈ ਪਾਣੀ ਤੋਂ ਬਹਾਰ ਆਉਂਦੇ ਅਤੇ ਸਮਾਂ ਪਾ ਕੇ ਨਿੱਕੇ-ਨਿੱਕੇ ਅੰਗਾਂ (ਲੱਤਾਂ ਤੇ ਬਾਹਾਂ) ਵਾਲੇ ਚੌਪਾਏ ਜੀਵਾਂ ਦੇ ਰੂਪ ਧਾਰਨ ਕਰ ਗਏ। ਇਨ੍ਹਾਂ ਵਿੱਚੋਂ ਹੀ ਉੱਨਤ ਹੋ ਕੇ ਕੁਝ ਜਾਨਵਰ ਬਾਂਦਰ ਦੀ ਸ਼ਕਲ ਤੱਕ ਪਹੁੰਚ ਗਏ, ਇਨ੍ਹਾਂ ਹੱਥਾਂ-ਪੈਰਾਂ ਵਾਲੇ ਜਾਨਵਰਾਂ ਤੋਂ ਉੱਨਤੀ ਕਰਕੇ ਮਨੁੱਖ ਬਣ ਗਿਆ ਜਿਸ ਦਾ ਦਿਮਾਗ ਹੌਲੀ-ਹੌਲੀ ਵੰਨ-ਸੁਵੰਨਾ ਕੰਮ ਕਰਦਾ ਹੋਇਆ ਉੱਨਤ ਹੁੰਦਾ ਚਲਿਆ ਜਾ ਰਿਹਾ ਹੈ।
ਇਸੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਸਾਡੇ ਮਿਥਿਾਹਸ-ਕਾਰ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ”ਬ੍ਰਹਮ (ਸੋਚ) ਵਿੱਚੋਂ ਸ਼ਕਤੀ ਪੈਦਾ ਹੋਈ, ਸ਼ਕਤੀ ਵਿੱਚੋਂ ਅਗਨੀ (ਗਰਮੀ) ਆਗਨ ਵਿੱਚੋਂ ਵਾਯੂ, ਵਾਯੂ ਤੋਂ ਪਾਣੀ (ਤਰਲ ਪਦਾਰਥ), ਜਲ ਤੋਂ ਪ੍ਰਿਥਵੀ (ਠੋਸ ਪਦਾਰਥ), ਪ੍ਰਿਥਵੀ ਤੋਂ ਬਨਾਸਪਤੀ, ਬਨਾਸਪਤੀ ਤੋਂ ਜੀਵ-ਜੰਤੂ, ਜੀਵ ਜੰਤੂਆਂ ਤੋਂ ਮਨੁੱਖ।” ਇੱਕ ਹੋਰ ਮਿਥਿਹਾਸ ਅਨੁਸਾਰ ’ਵਿਸ਼ਨੂੰ’ ਦੀ ਨਾਭੀ ਵਿੱਚੋਂ ਕਮਲ ਦਾ ਫੁੱਲ ਨਿਕਲਿਆ ਤੇ ਕਮਲ ਦੇ ਫੁੱਲ ਵਿੱਚੋਂ ਬ੍ਰਹਮਾਂ ਜੀ ਨਿਕਲੇ, ਤੇ ਫਿਰ ਬ੍ਰਹਮਾਂ ਜੀ ਤੇ ਇਸ ਸ੍ਰਿਸ਼ਟੀ ਦੀ ਰਚਨਾ ਦਾ ਕਰਤਾ ’ਸੋਚ’ (ਬ੍ਰਹਮਾ) ਨੂੰ ਸਮਝਦੇ ਹਨ। ਇੱਥੇ ਇਨ੍ਹਾਂ ਵਿੱਚ ਕੁਝ ਮੱਤ-ਭੇਦ ਵੀ ਹਨ। ਕੁਝ ਲੋਕ ਉਂਝ ਹੀ ਅੱਖਾਂ ਮੀਟ ਕੇ ਪ੍ਰਿਥਵੀ ਕਰਤਾ ’ਖੁਦਾ’ ਮਾਲਕ ਆਦਿ ਨੂੰ ਕਹਿੰਦੇ ਹਨ ਪਰ ਸਾਡੀ ਮਿਥਿਹਾਸਕ ਪਹੁੰਚ ਵਾਲੇ ਬ੍ਰਹਮਾਂ ਜੀ ਤੋਂ ਅੱਗੇ ਚੇਤਨਤਾ ਦੇ ਵਿਕਾਸ ਦੀ ਦਰਜੇਬੰਦੀ ਕਰਦੇ ਰਹੇ ਹਨ ਜਿਸ ਨੂੰ ਚੌਵੀ ਅਵਤਾਰਾਂ ਦੀ ਹੋਂਦ ਰਾਹੀਂ ਦਰਸਾਉਂਦੇ ਹਨ। ਭਾਵੇਂ ਅੱਜ ਦੇ ਪ੍ਰੋਹਿਤ ਲੋਕਾਂ ਵਿੱਚ ਵਹਿਮ ਪਾਉਣ ਲਈ ਤੇ ਪੂਜਾ ਖਾਣ ਹਿੱਤ ਚੌਵੀ ਅਵਤਾਰਾਂ ਦੀਆਂ ਕਥਾਵਾਂ ਊਟ-ਪਟਾਂਗ ਘੜ ਲੈˆਦੇ ਹਨ ਪਰ ਤਦ ਵੀ ਇਹ ਨਿਰਾ ਨਿਰਮੂਲ ਜਾਂ ਗਪੌੜ ਨਹੀਂ। 24 ਅਵਤਾਰਾਂ ਦੇ ਸਿਧਾਂਤ ਅਨੁਸਾਰ ਵਿਸਨੂੰ ਦਾ ਪਹਿਲਾ ਅਵਤਾਰ ਭਾਵ ਚੇਤਨ ਦਾ ਪਹਿਲਾ ਸਰੂਪ ’ਕਛਪ ਅਵਤਾਰ’ ’ਕੱਛੂ’ ਅਵਤਾਰ ਹੈ ਤੇ ਦੂਜਾ ’ਮੱਛ’ ਅਵਤਾਰ ਹੈ (ਮੱਛੀ) ਤੀਜਾ ’ਹੰਸ’ ਅਵਤਾਰ ਹੈ ਚੌਥਾ ਬੈਰਾਹ (ਸੂਰ) ਹੈ, ਪੰਜਵਾਂ ਨਰਸਿੰਗ (ਅੱਧਾ ਜਾਨਵਰ ਤੇ ਅੱਧਾ ਆਦਮੀ)। ਇਨ੍ਹਾਂ ਵਿੱਚ ਇਕ ’ਗਿਰਾਹ’ (ਮਗਰਮੱਛ) ਵੀ ਹੈ ਤੇ ਇੱਕ ’ਸੱਪ’ ਵੀ ਹੈ। ਨਰਸਿੰਘ ਤੋਂ ਬਾਅਦ ’ਬੋਧਾ’ ਅਵਤਾਰ (ਭਾਵ ਬੁੱਧੀ ਵਾਲਾ) ਮਨੁੱਖ। ਇਸ ਤੋਂ ਅਗਲੇ ਅਵਤਾਰਾਂ ਦੀ ਗਿਣਤੀ ਦੋ ਕਲਾ ਸੰਪੂਰਨ ਤਿੰਨ ਕਲਾ ਸੰਪੂਰਨ, ਰਮਾਇਣ ਯੁਗ ਦੇ ਰਾਮਾਂ ਅਵਤਾਰ ਨੇ 14 ਕਲਾਂ ਸੰਪੂਰਨ ਤੇ ਮਹਾਂਭਾਰਤ ਦੇ ਕ੍ਰਿਸ਼ਨ ਅਵਤਾਰ 16 ਕਲਾਂ ਸੰਪੂਰਨ ਅਵਤਾਰ ਮੰਨਦੇ ਹਨ।
ਭਾਵੇਂ ਅੱਜ ਸਾਡੇ ਪਾਸ ਵਿਗਿਆਨਕ ਸੰਦਾਂ ਦੀ ਉਨਤੀ ਨੇ ਜੀਵਨ-ਵਿਕਾਸ ਦੀ ਦਰਜੇਬੰਦੀ ਨਿਸ਼ਚਿਤ ਕਰਨ ਦੇ ਜ਼ਿਆਦਾ ਸਹੀ ਢੰਗ ਲੱਭ ਲਏ ਹਨ ਅਤੇ ਪੁਰਾਣੇ ਯੁੱਗਾਂ ਦੇ ਅਨੇਕ ਪ੍ਰਕਾਰ ਦੇ ਜਾਨਵਰਾਂ ਦਾ ਵਿਸ਼ਲੇਸ਼ਣ ਕਰ ਲਿਆ ਹੈ ਪਰ ਤਦ ਵੀ ਇਹ ਮਿਥਿਹਾਸ ਕਥਾਵਾਂ ਅਸਲ ਵਿੱਚ ਜੀਵਨ ਵਿਕਾਸ ਦਾ ਮੋਟਾ ਜਿਹਾ ਖਰੜਾ ਜ਼ਰੂਰ ਹਨ। ਇਹ ਅੱਜ ਦੇ ਕਥਾ-ਕਾਰਾਂ ਵਰਗਾ ਗੱਪਛਪ ਦਾ ਸੰਗ੍ਰਹਿ ਨਹੀਂ। ਇਹ 500 ਬੀ. ਸੀ. ਦੇ ਇੱਕ ਮਹਾਨ ਵਿਗਿਆਨਕ ਦੀ ਦੇਣ ਹੈ। ਜਿਸ ਨੂੰ ਪ੍ਰੋਹਿਤ ਲੋਕਾਂ ਨੇ ਮਿਹਨਤੀ ਲੋਕਾਂ ਭੰਬਲ-ਭੂਸਿਆਂ ਵਿੱਚ ਪਾਉਣ ਲਈ ਵਰਤਿਆ।
ਵੱਖਰੇ-ਵੱਖਰੇ ਜਾਨਵਰਾਂ ਦੀ ਵੱਖਰੋ-ਵੱਖਰੀ ਸ਼ਕਲ ਕਿਸੇ ਹੋਰ ਚੀਜ਼ ਨਾਲੋਂ ਜਾਂ ਕਿਸੇ ਹੋਰ ਗਪੌੜ ਨਾਲੋਂ ਵਧ ਵਿਗਿਆਨਕ ਇਹੋ ਗੱਲ ਹੈ ਕਿ ਜਿਸ ਜਾਨਵਰ ਨੂੰ ਆਪਣੇ ਜੀਵਨ ਘੋਲ ਲਈ ਜਿਹੜਾਂ ਅੰਗ ਵਧੇਰੇ ਵਰਤਣਾ ਪਿਆ ਉਹੀ ਅੰਗ ਉਨਤ ਹੋ ਗਿਆ। ਜਿਸ ਅੰਗ ਨੂੰ ਘੱਟ ਵਰਤਿਆ ਜਾਂ ਵਰਤਣੋਂ ਹਟ ਗਏ, ਉਹ ਸਮਾਂ ਪਾ ਕੇ ਹੌਲੀ-ਹੌਲੀ ਛੋਟਾ, ਨਿਰਮੂਲ ਤੇ ਅਖੀਰ ਖਤਮ ਹੁੰਦਾ ਗਿਆ। ਜਿਵੇਂ ਊਠ, ਸੁਤਰ-ਮੁਰਗ, ਐਮੂ, ਜਰਾਫ ਆਦਿ ਜਾਨਵਰ ਮਾਰੂਥਲਾਂ ਵਿੱਚ ਰਹਿੰਦੇ-ਰਹਿੰਦੇ ਇਸ ਦੇ ਯੋਗ ਬਣ ਗਏ। ਠੰਡਿਆਂ ਦੇਸ਼ਾਂ ਵਿੱਚ ਰਹਿਣ ਵਾਲੇ ਜਾਨਵਰ ਠੰਢ ਦਾ ਟਾਕਰਾ ਕਰਨ ਯੋਗ ਹੋ ਗਏ। ਸਰਮਾਏਦਾਰ ਵਿਚਾਰਵਾਨਾਂ ਦਾ ਇਹ ਵਿਚਾਰ ਬਿਲਕੁਲ ਗਲਤ ਤੇ ਨਿਰਮੂਲ ਹੈ ਜਿਸ ਰਾਹੀਂ ਉਹ ਆਖਦੇ ਹਨ ਕਿ ਯੋਗ ਨੂੰ ਹੀ ਜਿਉਣ ਦਾ ਹੱਕ ਹੈ ਸਗੋਂ ਸੱਚ ਤਾਂ ਇਹ ਹੈ ਕਿ ਹਰ ਜਵਿਨ ਆਪਣੇ ਚੌਗਿਰਦੇ ਨਾਲ ਸੰਘਰਸ਼ ਕਰਦਾ ਹੋਇਆ ਯੋਗ ਬਣਦਾ ਹੈ ਤੇ ਪ੍ਰਾਕਿਰਤੀ ਨਾਲ ਇਸੇ ਸੰਘਰਸ਼ ਰਾਹੀਂ ਉਹ ਵਿਕਾਸ ਕਰਦਾ-ਕਰਦਾ ਇੱਕ ਖਾਸ ਪੱਧਰ ਤੇ ਪਹੁੰਚ ਕੇ ਉਸ ਦੇ ਵਿਕਾਸ ਦੀ ਸੰਖਿਆ ਉਸ ਦੇ ਗੁਣਾਂ ਨੂੰ ਬਦਲ ਦਿੰਦੀ ਹੈ ਅਤੇ ਮੁੜ ਵਿਕਾਸ ਹੋਣ ਲੱਗ ਪੈˆਦਾ ਹੈ। ਜਿਸ ਜਾਨਵਰ ਦਾ ਪ੍ਰਾਕਿਰਤੀ ਦੀਆਂ ਵਿਰੋਧੀ ਸ਼ਕਤੀਆਂ ਨਾਲ ਬਹੁਤਾ ਸੰਘਰਸ਼ ਨਹੀਂ ਹੁੰਦਾ, ਉਸ ਦਾ ਵਿਕਾਸ ਰੁਕ ਜਾਂਦਾ ਹੈ। ਇਹੋ ਕਥਾ ਪੂਰੇ ਜੀਵ-ਜੰਤੂ ਦੀ ਹੈ। ਹੁਣ ਅਸੀਂ ਆਪਣੇ ਇਸ ਪ੍ਰਸੰਗ ਨੂੰ ਹੋਰ ਵਧੇਰੇ ਨਾ ਲਮਕਾਉਂਦੇ ਹੋਏ ਮਨੁੱਖ ਦੀ ਕਥਾ, ਭਾਵ ਮਨੁੱਖੀ-ਮਿਥਿਹਾਸ, ਇਤਿਹਾਸ ਤੇ ਇਤਿਹਾਸਕ ਪਦਾਰਥਵਾਦ ਨੂੰ ਆਰੰਭ ਕਰਾਂਗੇ ਮਨੁੱਖ ਦੀ ਕਥਾ ਆਰੰਭਣ ਤੋਂ ਪਹਿਲਾਂ ਮਨੁੱਖ ਬਣਨ ਦੀ ਕਥਾ ਤੇ ਜ਼ਰੂਰ ਥੋੜ੍ਹਾ ਧਿਆਨ ਮਾਰਨਾ ਪਵੇਗਾ। ਕਿਉਂ ਜੋ ਸਿਫਤੀ ਤੌਰ ’ਤੇ ਇਹ ਬਾਕੀ ਜਾਨਵਰਾਂ ਨਾਲੋਂ ਵੱਖਰਾ ਹੈ। ਉਸ ਦੇ ਇਸ ਵਖਰੇਵੇਂ ਨੂੰ ਸਾਡੇ ਪੁਰਾਣੇ ਗ੍ਰੰਥਾਂ ਨੇ ਵੀ ਵੱਖ-ਵੱਖ ਥਾਵਾਂ ਤੇ ਮੰਨਿਆ ਹੈ ਜਿਵੇਂ:-
”ਅਵਰ ਜੂਨ ਤੇਰੀ ਪਨਹਾਰੀ, ਇਸ ਧਰਤੀ ਤੇ ਤੇਰੀ ਸਿਕਦਾਰੀ।”
ਇਸੇ ਤਰ੍ਹਾਂ ਮੁਸਲਮਾਨਾਂ ਵਿੱਚ ਇਹ ਪ੍ਰਚਲਤ ਹੈ ਕਿ ਦੁਨੀਆਂ ਤੇ ਬਣਨ ਵਾਲੀ ਹਰ ਚੀਜ਼ ਮਨੁੱਖ ਦੇ ਵਰਤਣ ਲਈ ਹੈ ਹਿੰਦੂਮਤ ਅਨੁਸਾਰ ਵੀ ’ਮਾਨਸ਼ ਜਨਮ ਦੁਰਲੱਭ ਹੈ ਹੋਤ ਨਾ ਬਾਰਮ-ਬਾਰ।।” ਕੁਝ ਮਿਥਿਹਾਸਕਾਰਾਂ ਦਾ ਇਹ ਵੀ ਥੋੜ੍ਹਾ ਅਧੂਰਾ ਜਿਹਾ ਕਥਨ ਸੱਚ ਹੈ ਕਿ ਮਨੁੱਖ ਸਭ ਤੋਂ ਪਿੱਛੋਂ ਬਣਿਆ ਭਾਵ ਮਨੁੱਖ ਦੀ ਉਤਪਤੀ ਤੋਂ ਪਹਿਲਾਂ ਅੱਜ ਦਾ ਮਨੁੱਖ ਜਾਨਵਰਾਂ ਦੇ ਰੂਪ ਵਿੱਚ ਹੀ ਵਿਕਾਸ ਕਰਦਾ-ਕਰਦਾ ਇਸ ਵਰਤਮਾਨ ਸ਼ਕਲ-ਸੂਰਤ ਦੀ ਮੰਜ਼ਿਲ ਤੱਕ ਅੱਪੜਿਆ ਹੈ। ਇਸ ਵਿੱਚ ਸਾਰੇ ਜਾਨਵਰਾਂ ਨਾਲੋਂ ਵੱਖਰਾ ਤੇ ਵਿਸ਼ੇਸ਼ ਗੁਣ ’ਸਮਝ’ ਦਾ ਹੈ। ਇਸ ਦੀ ਖੋਪੜੀ ਦਾ ਖੋਲ ਸਾਰੇ ਜਾਨਵਰਾਂ ਨਾਲੋਂ (ਅਕਾਰ ਦੇ ਹਿਸਾਬ) ਵੱਡਾ ਹੈ। ਇਸ ਵਿੱਚ ਬਹੁਤ ਸਾਰੇ ਵਲ ਹਨ ਜੋ ਵਧੇਰੇ ਬੁੱਧੀ ਗ੍ਰਹਿਣ ਦੀ ਸ਼ਕਤੀ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਇਸ ਦੇ ਮੂੰਹ ਦਾ ਪੁਲਾੜ ਚੋਖਾ ਵੱਡਾ ਹੈ ਕਿਸ ਕਰਕੇ ਇਹ ਬਾਕੀ ਜਾਨਵਰਾਂ ਨਾਲੋਂ ਵਧੇਰੇ ਸਵਰ ਕੱਢ ਸਕਦਾ ਹੈ। ਇਸ ਦੀਆਂ ਅੱਖਾਂ ਬਾਕੀ ਜਾਨਵਰਾਂ ਨਾਲੋਂ ਕਿਤੇ ਵਧੇਰੇ ਰੰਗ ਪਛਾਣ ਸਕਦੀਆਂ ਹਨ। ਕਿਉਂ? ਜਾਨਵਰਾਂ ਦੇ ਇਤਿਹਾਸ ਵਿੱਚ ਵੀ ਅਸੀਂ ਇਹ ਨੋਟ ਕਰਦੇ ਹਾਂ ਕਿ ਜਿਸ ਜਾਨਵਰ ਨੂੰ ਆਪਣੀਆਂ ਜੀਵਨ ਲੋੜਾਂ ਦੀ ਪੂਰਤੀ ਹਿੱਤ ਵਧੇਰੇ ਵੰਨ-ਸੁਵੰਨਾ ਕੰਮ ਕਰਨਾ ਪੈˆਦਾ ਹੈ, ਉਸ ਦਾ ਦਿਮਾਗ ਉਨਤ ਹੋ ਜਾਂਦਾ ਹੈ।
ਨਿੱਕੀ ਜਿਹੀ ਕੀੜੀ ਜੋ ਧਰਤੀ ਵਿੱਚ ਖੁੱਡ ਬਣਾ ਕੇ ਰਹਿੰਦੀ ਹੈ, ਨੂੰ ਖੁੱਡ ਵਿੱਚ ਵੜਨੋਂ ਰੋਕਣ ਲਈ ਜੋ ਯਤਨ ਕਰਨੇ ਪਏ ਅਤੇ ਖੁੱਡ ਦੇ ਅੰਦਰ ਆਪਣੇ ਬਚਾ ਲਈ ਜਿਸ ਤਰ੍ਹਾਂ ਰੱਖਣੇ ਬਣਾਉਣੇ ਪਏ, ਉਨ੍ਹਾਂ ਨੂੰ ਵੇਖ ਕੇ ਆਦਮੀ ਵੀ ਦੰਗ ਰਹਿ ਜਾਂਦਾ ਹੈ। ’ਬਿਜੜਾ’ ਜੋ ਇੱਕ ਛੋਟੀ ਜਿਹੀ ਚਿੜੀ ਹੈ ਉਸ ਦੇ ਆਲਣੇ ਨੂੰ ਆਦਮੀ ਵੀ ਨਹੀਂ ਬਣਾ ਸਕਦਾ। ਇੱਕ ਹੋਰ ਸ਼ੋਸ਼ਣੀ ਰੰਗ ਦੀ ਲੰਮੀ ਚਿੜੀ ਆਪਣੀ ਚੁੰਝ ਨਾਲ ਫਲ ਦੇ ਅੰਦਰ ਸਰਿੰਜ ਲਾ ਕੇ ਰਸ ਚੂਸ ਲੈˆਦੀ ਹੈ। ਉਸ ਪਾਸ ਇਹ ਹੁਨਰ ਆਦਮੀਆਂ ਵਿੱਚ ਟੀਕਾ ਲਾਉਣ ਦੀ ਜਾਣਕਾਰੀ ਤੋਂ ਕਈ ਹਜ਼ਾਰ ਸਾਲ ਪਹਿਲਾਂ ਆ ਚੁੱਕਾ ਹੈ। ਚੂਹਾ, ਜਿਸ ਜ਼ਹਿਰ ਨੂੰ ਖਾ ਕੇ ਮਰ ਜਾਵੇ ਉਸ ਨੂੰ ਕੋਈ ਚੂਹਾ ਨਹੀਂ ਖਾਂਦਾ ਅਤੇ ਆਪਣੇ ਰਹਿਣ ਲਈ ਹਰ ਤੀਜੇ ਦਿਨ ਇੱਕ ਨਵੀਂ ਖੁੱਡ ਪੁੱਟ ਲੈˆਦਾ ਹੈ। ਸੱਪ ਅਤੇ ਹੋਰ ਕੀੜੇ-ਮਕੌੜੇ ਸਰਦੀਆਂ ਦੇ ਦਿਨਾਂ ਵਿੱਚ ਧਰਤੀ ਅੰਦਰ ਛੇ-ਛੇ ਮਹੀਨੇ ’ਸਮਾਧੀ’ (ਹਾਈਬਰਨੇਸ਼ਨ) ਵਿੱਚ ਪਏ ਰਹਿੰਦੇ ਹਨ। ਡੱਡੂ ਬਰਸਾਤ ਤੋਂ ਪਿੱਛੋਂ ਛੱਪੜ ਦੇ ਥੱਲੇ ਗਿੱਲੀ ਮਿੱਟੀ ਵਿੱਚ ਪੂਰੇ ਅੱਠ ਨੌਂ ਮਹੀਨੇ ਛੁਪਿਆ ਰਹਿੰਦਾ ਹੈ ਅਤੇ ਹਾਈਬਰਨੇਸ਼ਨ ਵਿੱਚ ਚਲਾ ਜਾਂਦਾ ਹੈ। ਟਾਹਲੀ, ਤੂਤ, ਸੇਬ ਇਤਿਆਦ ਰੁੱਖ ਵਧੇਰੇ ਠੰਡ ਪੈਣ ਦੇ ਸਮੇਂ ਤੋਂ ਪਹਿਲਾਂ ਹੀ (ਹਾਈਬਰਨੇਸ਼ਨ) ਵਿੱਚ ਚਲੇ ਜਾਂਦੇ ਹਨ। ਉਨ੍ਹਾਂ ਵਿੱਚ ਇਹ ਸਾਰੀਆਂ ਸ਼ਕਤੀਆਂ ਆਪਣੇ ਚੌਗਿਰਦੇ ਨਾਲ ਲੱਖਾਂ-ਹਜ਼ਾਰਾਂ ਸਾਲਾਂ ਤੋਂ ਨਿਰੰਤਰ ਸੰਘਰਸ਼ ਦਾ ਸਿੱਟਾ ਹੈ।
ਘੋੜਾ ਆਪਣੀ ਇੱਕ ਉਂਗਲ ਭਾਰ ਦੌੜਦਾ ਹੋਇਆ, ਤਿੱਖਾ ਦੌੜਨ ਵਾਲਾ ਜਾਨਵਰ ਬਣ ਗਿਆ। ਅੱਜ ਇਹ ਉਂਗਲ ਉਸ ਦਾ ਸੁੰਮ ਬਣ ਗਈ। ਬਾਕੀ ਉਂਗਲਾਂ ਖਤਮ ਹੋ ਗਈਆਂ। ਗਾਂ, ਮੱਝ, ਭੇਡ, ਬੱਕਰੀ ਇਤਿਆਦ ਜਾਨਵਰ ਦੋ ਉਂਗਲਾਂ ਦੇ ਭਾਰ ਚਲਦੇ ਹਨ। ਇਹ ਜਾਨਵਰ ਕਿਉਂਕੇ ਜੋ ਬਹੁਤਾ ਦੌੜ ਨਹੀਂ ਸਕਦੇ ਇਸ ਲਈ ਘਾਹ ਛੇਤੀ-ਛੇਤੀ ਤੋੜ ਕੇ ਅਣ-ਚਬਾਇਆ ਹੀ ਆਪਣੇ ਅੰਦਰ ਸੁੱਟ ਲੈˆਦੇ ਹਨ ਤੇ ਫਿਰ ਕਿਸੇ ਸੁਰੱਖਿਅਤ ਥਾਂ ਬੈਠ ਕੇ ਮੁੜ ਜੁਗਾਲੀ ਕਰਦੇ ਹਨ, ਜੋ ਘੋੜਾ, ਖੋਤਾ ਆਦਿ ਜਾਨਵਰ ਨਹੀਂ ਕਰਦੇ। ਹਾਥੀ ਦਾ ਨੱਕ ਜੋ ਅੱਜ ਸੁੰਡ ਦੇ ਰੂਪ ਵਿੱਚ ਸਾਹਮਣੇ ਲਮਕਦਾ ਹੈ, ਉਹ ਇੱਕ ਹੱਥ ਦਾ ਕੰਮ ਕਰਦਾ ਹੈ। ਸੂਰ ਦਾ ਇਹੋ ਨੱਕ ਧਰਤੀ ਪੁੱਟਣ ਦਾ ਕੰਮ ਦਿੰਦਾ ਹੈ। ਹਾਥੀ ਦਾ ਸੁੰਡ ਆਦਮੀ ਦੇ ਹੱਥ ਵਾਂਗੂੰ ਖੁਰਾਕ ਖਾਣ, ਇਕੱਠੀ ਕਰਨ, ਪਾਣੀ-ਪੀਣ, ਨਹਾਉਣ, ਧਰਤੀ ਵਿੱਚੋਂ ਬੂਟੇ ਪੁੱਟਣ, ਦਰਖਤਾਂ ਦੇ ਟਾਹਣੇ ਤੋੜਨ, ਆਪਣੇ ਦੁਸ਼ਮਣ ਨੂੰ ਸੁੰਡ ਨਾਲ ਫੜਨ ਤੇ ਫਿਰ ਪੈਰ ਹੇਠ ਲਿਤਾੜਨ ਆਦਿ ਸਾਰੇ ਕੰਮ ਕਰਦਾ ਹੈ। ਇਸ ਨਾਲ ਇਸ ਦਾ ਦਿਮਾਗ ਬਾਕੀ ਸਾਰੇ ਜਾਨਵਰਾਂ ਨਾਲੋਂ ਉੱਨਤ ਹੋ ਗਿਆ।
ਕੁੱਤਾ ਕਿਉਂ ਜੋ ਰੰਗਾਂ ਨੂੰ ਨਹੀਂ ਪਛਾਣ ਸਕਦਾ, ਉਹ ਦੂਸਰਿਆਂ ਜਾਨਵਰਾਂ, ਚੀਜ਼ਾਂ ਤੇ ਬੰਦਿਆਂ ਨੂੰ ਪਛਾਨਣ ਲਈ ਸੁੰਘਦਾ ਹੈ। ਉਸ ਦੀ ਸੁੰਘਣ ਸ਼ਕਤੀ ਸਭ ਤੋਂ ਉੱਨਤ ਹੋ ਗਈ। ਉੱਲੂ, ਚੁਗਲ, ਚੂਹਾ, ਚੂਹੇ ਦਾ ਸ਼ਿਕਾਰ ਕਰਨ ਵਾਲੀ ਬਿੱਲੀ ਆਦਿ ਜਾਨਵਰ ਵਧੇਰੇ ਹਨੇਰੇ ਵਿੱਚ ਸ਼ਿਕਾਰ ਕਰਦੇ ਹਨ ਇਸ ਲਈ ਇਨ੍ਹਾਂ ਦੀ ਅੱਖ (ਇਨਫਰਾ ਰੈਡ) ਕਿਰਨਾਂ, ਜੋ ਲਾਲ ਕਿਰਨਾਂ ਤੋਂ ਵੀ ਘੱਟ ਚਮਕੀਲੀਆਂ ਹਨ ਤੇ ਆਦਮੀ ਦੀ ਅੱਖ ਜਿਨ੍ਹਾਂ ਨੂੰ ਨਹੀਂ ਵੇਖ ਸਕਦੀ, ਉਨ੍ਹਾਂ ਨੂੰ ਵੇਖਣ ਦੇ ਕਾਬਲ ਹੋ ਗਈਆਂ। ਗੱਲ ਕੀ ਜਿਸ ਜੀਵ ਨੂੰ ਆਪਣੇ-ਆਪ ਨੂੰ ਜਿਉਂਦਾ ਰੱਖਣ ਲਈ ਜਿੰਨੇ ਵਧੇਰੇ ਵੰਨ-ਸੁਵੰਨੇ ਤੇ ਗੁੰਝਲਦਾਰ ਘੋਲ ਕਰਨੇ ਪਏ, ਉਸ ਦੇ ਸਰੀਰਕ ਅੰਗ ਉਤਨੇ ਹੀ ਉਸ ਪਾਸੇ ਵੱਲ ਉਨਤ ਹੋ ਗਏ। ਇਹੋ ਹੀ ਹਾਲ ਦਿਮਾਗ ਦਾ ਹੈ। ਜਿਤਨੀ ਤੇ ਜਿਸ ਪਾਸੇ ਨੂੰ ਇਸ ਦੀ ਵਧੇਰੇ ਵਰਤੋਂ ਕੀਤੀ, ਇਸ ਦਾ ਉਤਨਾ ਤੇ ਉਸ ਪਾਸੇ ਨੂੰ ਵਧੇਰੇ ਵਿਕਾਸ ਹੋ ਗਿਆ।
ਕੁਝ ਜਾਨਵਰ ਜਿਵੇਂ ਕਿ ਗੁਲਹਿਰੀ, ਬਾਂਦਰ, ਸਿਲੌਤ, ਲੰਗੂਰ, ਬਣ-ਮਾਣਸ, ਗੁਰੀਲਾ ਚੈਪੈˆਜੀ ਆਦਿ ਆਪਣਾ ਜੀਵਨ ਬਚਾਉਣ ਲਈ ਰੁੱਖਾਂ ਦਾ ਸਹਾਰਾ ਲੈˆਦੇ ਰਹੇ। ਰੁੱਖਾਂ ਦੇ ਸਹਾਰੇ ਦੂਸਰੇ ਜਾਨਵਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ, ਕੁਝ ਜਾਨਵਰ ਜੋ ਉੱਡਣ ਵਾਲੀਆਂ ਮੱਛੀਆਂ ਤੋਂ ਪ੍ਰਗਤੀ ਕਰਕੇ ਬਣੇ, ਉਡਾਰੀ ਤੋਂ ਲੈˆਦੇ ਰਹੇ ਅਤੇ ਦਰਖਤਾਂ ਉੱਪਰ ਬੈਠਣ ਲਈ ਦਰਖਤਾਂ ਦੀਆਂ ਟਾਹਣੀਆਂ ਨੂੰ ਫੜਦੇ ਰਹੇ, ਉਨ੍ਹਾਂ ਦੇ ਪੰਜੇ ਦਰਖਤਾਂ ਦੀਆਂ ਟਾਹਣੀਆਂ ਨੂੰ ਫੜਨ ਦੇ ਕਾਬਲ ਬਣ ਗਏ। ਇੱਥੋਂ ਤੱਕ ਕਿ ਉਹ ਦਰਖਤ ਦੀ ਟਾਹਣੀ ਨੂੰ ਫੜ ਕੇ ਸੌਂ ਵੀ ਜਾਂਦੇ ਹਨ। ਉੱਪਰ ਦੱਸੇ ਜਾਨਵਰ ਨਾ ਤਾਂ ਉੱਡ ਸਕਦੇ ਸਨ ਤੇ ਨਾ ਹੀ ਇਨ੍ਹਾਂ ਦੀਆਂ ਨਹੁੰਦਰਾਂ ਸਨ ਜਿਨ੍ਹਾਂ ਨਾਲ ਦੁਸਮਣ ਦਾ ਟਾਕਰਾ ਕਰ ਸਕਣ ਜਾਂ ਧਰਤੀ ਵਿੱਚ ਖੁੱਡ ਪੁੱਟ ਕੇ ਉਸ ਵਿੱਚ ਲੁਕ-ਛਿਪ ਸਕਣ, ਅਤੇ ਨਾ ਹੀ ਇਹ ਬਹੁਤਾ ਚਿਰ ਪਾਣੀ ਵਿੱਚ ਚੁੱਭੀ ਮਾਰ ਸਕਦੇ ਸਨ। ਇਸ ਤੋਂ ਬਿਨਾਂ ਇਨ੍ਹਾਂ ਵਿੱਚ ਕਈ ਦੂਸਰੇ ਜਾਨਵਰਾਂ ਵਾਂਗ ਜ਼ਹਿਰ ਵੀ ਨਹੀਂ ਸੀ ਜਿਸ ਨਾਲ ਦੁਸਮਣ ਨੂੰ ਡਰਾ ਸਕਣ। ਇਹਨਾਂ ਦੇ ਜੀਵਨ ਸੰਘਰਸ਼ ਦਾ ਇੱਕੋ ਇੱਕ ਸਹਾਰਾ ਇਹਨਾਂ ਦੇ ਹੱਥ ਪੈਰ ਸਨ ਜਿਸ ਨਾਲ ਇਹ ਫਟਾ-ਫਟ ਦਰਖਤ ਤੇ ਚੜ੍ਹ ਜਾਣ ਤੇ ਲੋੜ ਪੈਣ ਤੇ ਫਟਾ-ਫਟ ਉਤਰ ਆਉਣ।
ਲੱਖਾਂ ਹਜ਼ਾਰਾਂ ਸਾਲਾ ਦੇ ਇਸ ਅਟੁੱਟ ਘੋਲ ਨੇ ਇਹਨਾਂ ਦੇ ਹੱਥ ਪੈਰਾਂ ਵਿੱਚ ਦੂਸਰੀਆਂ ਵਸਤਾਂ ਨੂੰ ਫੜਨ ਦੀ ਸ਼ਕਤੀ ਵਧਾ ਦਿੱਤੀ। ਇਹਨਾਂ ਜਾਨਵਰਾਂ ਦੀ ਖਰਾਕ, ਛੋਟੇ ਮੋਟੇ ਜਾਨਵਰਾਂ ਨੂੰ ਫੜਨ ਤੋਂ ਬਿਨਾਂ ਰੁੱਖਾਂ ਦੇ ਫਲ, ਖਾਣ ਯੋਗ ਪੱਤੇ ਅਤੇ ਫਲਾਂ ਦੀਆਂ ਗਿਰੀਆਂ ਆਦਿ ਬਣ ਗਏ। ਅੱਜ ਦੀ ’ਗੁਲਹਿਰੀ’ ਤੇ ਬਾਂਦਰ ਇਸੇ ਪ੍ਰਕਾਰ ਜੀਵਨ ਨਿਰਵਾਹ ਕਰਦੇ ਹਨ। ਪਰ ਧਰਤੀ ਉੱਤੇ ਵਾਤਾਵਰਣ ਦੇ ਬਦਲਣ ਨਾਲ ਕਈ ਵਾਰ ਜਿਵੇਂ ਕਿ ਆਮ ਕਿਹਾ ਜਾਂਦਾ ਹੈ ਕਿ ਦੋ ਵਾਰ ਬਰਫਾਨੀ ਯੁਗ ਆਇਆ। ਕਿਸੇ ਬਾਹਰਲੇ ਤਾਰੇ ਦੇ ਸਾਡੇ ਸੂਰਜ ਦੇ ਜ਼ਿਆਦਾ ਨੇੜੇ ਆਉਣ ਨਾਲ ਉਸ ਦੀ ਖਿੱਚ ਨੇ ਧਰਤੀ ਦਾ ਧਰੁਵ ਬਦਲ ਦਿੱਤਾ। ਸੰਘਣੇ ਰੁੱਖਾਂ ਵਾਲੇ ਗਰਮ ਇਲਾਕਿਆਂ ਵਿੱਚ ਬਰਫ ਪੈ ਗਈ ਅਤੇ ਬਰਫਾਨੀ ਇਲਾਕੇ ਗਰਮ ਹੋ ਗਏ। ਇਹਨਾਂ ਜਾਨਵਰਾਂ ਵਿੱਚੋਂ ਜਿਹੜੇ ਜਾਨਵਰ ਸੰਘਣੇ ਰੁੱਖਾਂ ਵਾਲੇ ਇਲਾਕਿਆਂ ਵਿੱਚ ਰਹੇ ਜਾਂ ਪੁੱਜ ਗਏ, ਉਹ ਆਪਣਾ ਜੀਵਨ ਨਿਰਬਾਹ ਪਹਿਲਾਂ ਵਾਂਗੂੰ ਰੁੱਖਾਂ ਉੱਤੇ ਹੀ ਕਰਦੇ ਰਹੇ। ਐਪਰ ਜਿਹੜੇ ਜਾਨਵਰ ਬਰਫਾਨੀ ਇਲਾਕਿਆਂ ਵਿੱਚ ਆ ਗਏ, ਉਹ ਆਪਣਾ ਜੀਵਨ ਬਚਾਉਣ ਲਈ ਰੁੱਖਾਂ ਉੱਤੇ ਚੜ੍ਹਨ ਦੀ ਥਾਂ ਆਪਣਿਆਂ ਹੱਥਾ ਵਿੱਚ ਡੰਡੇ ਪੱਥਰ ਜਾਂ ਹੋਰ ਅਜਿਹੀਆਂ ਚੀਜ਼ਾਂ ਫੜ ਕੇ ਆਪਣੀ ਜੀਵਨ ਰੱਖਿਆ ਕਰਨ ਲਈ ਮਜ਼ਬੂਰ ਹੋ ਗਏ। ਉਹਨਾਂ ਦੀ ਖੁਰਾਕ ਵਿੱਚ ਫਲਾਂ ਦੇ ਨਾਲ-ਨਾਲ ਮੱਛੀ ਤੇ ਹੋਰ ਮਾਸ ਵੀ ਰਲ ਗਿਆ। ਉਹ ਆਪਣੇ ਜੀਵਨ ਘੋਲ ਲਈ ਆਪਣਿਆਂ ਹੱਥਾਂ ਵਿਚ (ਹੱਥ-ਜ਼ਾਰ) ਹਥਿਆਰ ਰੱਖਣ ਲੱਗ ਗਏ, ਉਹ ਚੱਲਣ ਦਾ ਕੰਮ ਕੇਵਲ ਪਿਛਲੇ ਪੈਰਾਂ ਤੋਂ ਲੈਣ ਦੇ ਆਦੀ ਬਣ ਗਏ। ਹਜ਼ਾਰਾਂ ਸਾਲਾਂ ਦੇ ਇਸ ਅਮਲ ਨੇ ਉਨ੍ਹਾਂ ਦੇ ਪੈਰਾਂ ਤੇ ਹੱਥਾਂ ਦੀ ਕ੍ਰਿਆ ਨੂੰ ਵੱਖਰਾ ਕਰ ਦਿੱਤਾ। ਪੈਰ ਦੀਆਂ ਉਂਗਲਾਂ ਨਿੱਕੀਆਂ ਤੇ ਪੈਰ ਦੀ ਤਲੀ ਚੌੜੀ ਤੇ ਮਜ਼ਬੂਤ ਹੋ ਗਈ। ਹੱਥਾਂ ਦੀਆਂ ਉਂਗਲਾਂ ਲੰਮੀਆਂ ਤੇ ਸੋਹਲ ਹੋ ਗਈਆਂ। ਅੰਗੂਠੇ ਤੇ ਉਂਗਲੀਆਂ ਅੱਗੇ ਨਾਲੋਂ ਵਧੇਰੇ ਨੇੜੇ ਹੋ ਗਈਆਂ। ਇਹ ਹੁਣ ਹਰ ਪ੍ਰਕਾਰ ਦੀ ਚੀਜ਼ ਫੜਨ ਤੇ ਵਰਤਣ ਦੇ ਕਾਬਲ ਹੋ ਗਈਆਂ।
ਇਸੇ ਸਮੇਂ ਦੌਰਾਨ ਇਸ ਆਦਿ-ਮਨੁੱਖ, ਜਿਸ ਨੂੰ ਸਾਡੇ ਮਿਥਿਹਾਸਕਾਰਾਂ ਨੇ (ਨਰਸਿੰਘ) ਆਖਣ ਦਾ ਯਤਨ ਕੀਤਾ ਹੈ ਆਪਣੇ ਹੱਥਾਂ ਵਿੱਚ ਹਥਿਆਰ ਫੜ ਕੇ ਹੁਣ ਵਿਰੋਧੀ ਜਾਨਵਰਾਂ ਤੋਂ ਰੱਖਿਆ ਦੇ ਨਾਲ-ਨਾਲ ਆਪਣੀ ਖੁਰਾਕ ਭਾਲਣ, ਧਰਤੀ ਵਿਚੋਂ ਕੰਦ ਮੂਲ ਪੁੱਟਣ, ਰੁੱਖਾਂ ਤੋਂ ਫਲ ਝਾੜਨ, ਕਰੜੀਆਂ ਗਿਰੀਆਂ ਨੂੰ ਪੱਥਰ ਮਾਰ ਕੇ ਭੰਨਣ ਆਦਿ ਦਾ ਕੰਮ ਲੈਣ ਲੱਗ ਪਿਆ। ਇਸ ਦੁਆਰਾ ਪੰਜਾਂ ਉਂਗਲਾਂ ਵਾਲੇ ਦੋਂਹ ਹੱਥਾਂ ਤੋਂ ਵੰਨ-ਸੁਵੰਨੇ ਕੰਮ ਲੈਣ ਦੇ ਅਮਲ ਨੇ ਇਸ ਦੀ ਦਿਮਾਗੀ ਉਨਤੀ ਦੇ ਰੂਪ ਵਿੱਚ ਗੁਣਾਤਮਕ ਪ੍ਰੀਵਰਤਨ ਲਿਆਂਦਾ, ਉਹ ਹੁਣ ਕੁਦਰਤ ਵਲੋਂ ਬਣੇ ਬਣਾਏ ਸ਼ਸਤਰ ਵਰਤਣ ਦੇ ਨਾਲ ਆਪਣੀ ਲੋੜ ਅਨੁਕੂਲ ਹਥਿਆਰ ਹੀ ਨਹੀਂ ਔਜ਼ਾਰ ਵੀ ਬਣਾਉਣ ਲੱਗ ਪਿਆ। ਇਹ ਜਾਨਵਰਾਂ ਨਾਲੋਂ ਗੁਣਾਤਮਕ ਤੌਰ ’ਤੇ ਵੱਖਰਾ ਜੀਵ ਬਣ ਗਿਆ। ਫਿਰ ਹੁਣ ਸੰਦ ਬਣਾਉਣ ਵਾਲੇ ਜਾਨਵਰ (ਕਿਸੇ ਬਜ਼ੁਰਗ ਦੇ ਕਥਨ ਅਨੁਸਾਰ) ਬਣ ਗਿਆ। ਹੁਣ ਇਹ ਹਜ਼ਾਰਾਂ ਸਾਲਾਂ ਦੇ ਤਜ਼ਰਬੇ ਤੋ ਪੈਦਾ ਹੋਈ ਕਈਆਂ ਪੱਖਾਂ ਤੋਂ ਨਵੀਂ ਸੋਚ ਗ੍ਰਹਿਣ ਕਰਨ ਲੱਗਾ। ਆਦਮੀ ਤੇ ਜਾਨਵਰ ਵਿੱਚ ਇਹੋ ਫਰਕ ਹੈ। ਸਾਡੇ ਪੁਰਾਣੇ ਗ੍ਰੰਥਾਂ ਵਿੱਚ ਵੀ ਇਨਸਾਨ ਨੂੰ ਪੈਦਾ ਕਰਨ ਵਾਲਾ ਆਖ ਯਾਦ ਕੀਤਾ ਹੈ ਜਿਵੇਂ ਗੁਰੂ ਨਾਨਕ ਨੇ ਸਪਸ਼ਟ ਸਬਦ ਵਰਤਿਆ ਹੈ ”ਕਰਤਾ ਪੁਰਖ”। ਭਾਵ ਮਨੁੱਖ ਪੈਦਾ ਕਰਨ ਵਾਲਾ ਹੈ ਬਾਕੀ ਸਾਰੇ ਜਾਨਵਰ ਪ੍ਰਾਕ੍ਰਿਤੀ ਦੀ ਸਿੱਧ ਕੀਤੀ ਪੈਦਾਵਾਰ ਨੂੰ ਹੀ ਭੋਗਦੇ ਹਨ। ਮਨੁੱਖ ਆਪਣੀਆਂ ਲੋੜਾਂ ਆਪ ਪੈਦਾ ਕਰਦਾ ਹੈ। ਇਸ ਨੂੰ ਇਹ ਸ਼ਕਤੀ ਇਸ ਦੇ ਸੰਦ ਬਖਸ਼ਦੇ। ਬਹੁਤੀ ਜਗ੍ਹਾ ਮਿਥਿਹਾਸਕਾਰਾਂ ਮਨੁੱਖ ਨੂੰ ’ਸਿਰਜਣਹਾਰ’ ਵੀ ਆਖਿਆ ਹੈ। ਕਈ ਜਗ੍ਹਾ ਇਸ ਨੂੰ ਮਿਹਨਤ ਕਰਨ ਵਾਲਾ ਵੀ ਕਿਹਾ ਹੈ। ਸੰਸਕ੍ਰਿਤ ਵਿੱਚ ਮਿਹਨਤ ਨੂੰ ਧਰਮ ਆਖਦੇ ਹਨ ਤੇ ਆਦਮੀ ਤੇ ਜਾਨਵਰਾਂ ਵਿੱਚ ਫਰਕ ਦਸਦੇ ਹੋਏ ਮਹਾਂ-ਪੁਰਸ਼ ਨੇ ਇਉਂ ਲਿਖਿਆ ਹੈ:-
”ਮਲ ਮੂਤਰ ਕੇ ਤਿਆਗ ਹਿਤ, ਅਰ ਭੋਜਨ ਕੇ ਕਾਜ,
ਧਰਮਹੀਣ ਨਰ ਪਸ਼ੂ ਵਤ, ਪਰ ਇਕ ਵਿਧ ਨਾ ਸਾਜ।”
ਇਹੋ ਹੀ ਗੱਲ ਕਬੀਰ ਜੀ ਨੇ ਵੀ ਇਉਂ ਆਖੀ ਹੈ, ”ਖਾਲਕ ਖਲਕ, ਖਲਕ ਹੈ ਖਾਲਕ” ਭਾਵ ਸਿਰਜਣਹਾਰ ਲੋਕ ਹਨ ਤੇ ਸਿਰਜਣ ਸ਼ਕਤੀ ਲੋਕਾਂ ਵਿੱਚ ਹੀ ਹੈ। ਭਾਵੇਂ ਅੱਜ ਕੁਝ ਲੋਕ ਉੱਪਰਲਿਆਂ ਸਲੋਕਾਂ ਦੇ ਭਾਵ-ਅਰਥ ਕੁਝ ਵੀ ਕਰਨ ਪਰ ਇਹਨਾਂ ਦੇ ਸ਼ਬਦ ਅਰਥ ਸਵੈ-ਸਪੱਸ਼ਟ ਹਨ ਕਿ ਸਾਰੇ ਬਜੁਰਗਾਂ ਨੇ ਮਨੁੱਖ ਤੇ ਜਾਨਵਰ ਵਿੱਚ ਫਰਕ ਦੱਸਦੇ ਹੋਏ ਮਨੁੱਖ ਨੂੰ ਆਪਣੇ ਹੱਥਾਂ ਤੇ ਸੰਦਾਂ ਨਾਲ ਮਿਹਨਤ ਕਰਕੇ ਮਨੁੱਖੀ ਲੋੜਾਂ ਪੈਦਾ ਕਰਨ ਵਾਲਾ (ਕਰਤਾਰ-ਕਰ-ਤਾਰ) ਤੇ ਜਾਨਵਰ ਨੂੰ ਪ੍ਰਾਕ੍ਰਿਤੀ ਦੀ ਸੁੱਤੇ-ਸਿੱਧ ਹੋਈ ਉਪਜ ਨੂੰ ਵਰਤਣ ਵਾਲਾ ਆਖਿਆ ਹੈ।
ਸੋ ਮਨੁੱਖ ਆਪਣੇ ਸੰਦਾਂ ਤੇ ਸਸ਼ਤਰਾਂ ਦੇ ਆਸਰੇ ਮਿਹਨਤ ਕਰਕੇ ਆਪਣੀਆਂ ਜੀਵਨ ਲੋੜਾਂ ਪੈਦਾ ਕਰਨ ਵਾਲਾ ਜੀਵ ਹੈ। ਇਸ ਕਰਕੇ ਮਨੁੱਖ ਦੇ ਮਨੁੱਖ ਬਣਨ ਤੋਂ ਅੱਗੇ ਦਾ ਇਤਿਹਾਸ ਜਾਂ ਮਿਥਿਹਾਸ ਇਸ ਦਾ ਆਪਣੀਆਂ ਜੀਵਨ ਲੋੜਾਂ ਪੈਦਾ ਕਰਨ ਲਈ ਘੋਲ ਕਰਦੇ ਹੋਏ, ਇਸ ਦੇ ਸੰਦਾਂ ਦੀ ਉੱਨਤੀ ਦਾ ਇਤਿਹਾਸ ਹੈ। ਮਨੁੱਖੀ ਸਮਾਜ ਦੀ ਵਿਆਖਿਆ ਕਰਦੇ ਹੋਏ, ਪੂਰਵ ਮਿਮਨਸਾ ਸ਼ਸਤਰ ਵਿੱਚ ਮਨੁੱਖੀ ਸਮਾਜ ਦਾ ਅਧਾਰ-ਅਰਥ-ਕਾਮ ਨੂੰ ਦੱਸਿਆ ਗਿਆ ਹੈ ਭਾਵ ਮਨੁੱਖੀ ਸਮਾਜ ਮਿਹਨਤ ਪੈਦਾ ਕਰਨ ਤੇ ਫਿਰ ਇਸ ਨੂੰ ਆਪਣੇ ਵਿੱਚੀ ਵੰਡਣ ਅਤੇ ਫਿਰ ਵਰਤਣ ਅਰਥਾਤ ਭੋਗਣ ਤੇ ਅਧਾਰਤ ਦੱਸਿਆ ਹੈ। ਇਹੋ ਗੱਲ ਮਿਥਿਹਾਸਕਾਰਾਂ ਦੀ ਇਸ ਕਥਨ ਤੋਂ ਵੀ ਸਿੱਧ ਹੁੰਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਨੁੱਖਤਾ ਵਿੱਚ ’ਕਰਮ-ਪ੍ਰਧਾਨ’ ਹੈ, ਭਾਵ ਕੰਮ (ਮਿਹਨਤ) ਪ੍ਰਧਾਨ ਹੈ। ਦੂਸਰਾ ਕਥਨ ਇਸ ਦੇ ਅਰਥ ਅੱਜ ਦੀਆਂ ਲੁਟੇਰੀਆਂ ਜਮਾਤਾਂ ਆਪਣੀ ਲੁੱਟ ਤੇ ਪਰਦਾ ਪਾਉਣ ਲਈ, ਊਟ-ਪਟਾਂਗ ਕਰਨ ਪਰ ਲਿਖਤ ਸਾਫ ਹੈ ਕਿ ਹਰ ਵਿਅਕਤੀ ਨੂੰ ਉਸ ਦੇ ਕਰਮ (ਕੰਮ) ਦਾ ਫਲ ਮਿਲਦਾ ਹੈ, ਭਾਵ ਉਹੀ ਚੀਜ਼ ਮਿਲਦੀ ਹੈ ਜੋ ਉਸ ਦੇ ਕਮ (ਮਿਹਨਤ) ਦੇ ਸਿੱਟੇ ਵਜੋਂ ਪ੍ਰਾਪਤ ਹੋਈ।
ਮਨੁੱਖ ਦਾ ਪਸ਼ੂ ਨਾਲੋਂ ਕੀ ਫਰਕ ਹੈ? ਇਸ ਬਾਰੇ ਸਾਡੇ ਬਜੁਰਗਾਂ ਨੇ ਵੀ ਕਾਫੀ ਸਪਸ਼ਟ ਕੀਤਾ ਹੈ ਜਿਹਾ ਕਿ:-
”ਮਲ ਮੂਤ ਕੇ ਤਿਆਗ ਹਿਤ ਅਰ ਭੋਜਨ ਕੇ ਕਾਜ,
ਧਰਮਹੀਣ ਨਰ ਪਸ਼ੂ ਵਤ, ਪਰ ਇਕ ਵਿਧ ਨਾ ਸਾਜ।”
ਧਰਮ ਦੇ ਅਰਥ ਹਨ ਮਿਹਨਤ। ਕਈ ਥਾਈਂ ਇਸ ਨੂੰ ਬੰਦੇ ਦੇ ਜੁੰਮੇਂ ਲੱਗੇ ਕੰਮ ਅਰਥਾਤ ਡਿਊਟੀ ਜਾਂ ਪਹਿਰੇ ਵਜੋਂ ਵੀ ਵਰਤਿਆ ਹੈ ਜਿਵੇਂ ਕਿ ਮਨੁੱਖ ਦਾ ਧਰਮ ਹੈ ਬੱਚੇ ਪਾਲਣਾ। ਧਰਮ ਦੀ ਕਿਰਤ ਅਰਥਾਤ ਮਿਹਨਤ ਨਾਲ ਕਮਾਈ। ਇਹ ਸਲੋਕ ਹੀ ਸਪਸ਼ਟ ਕਰਦਾ ਹੈ ਕਿ ਬੰਦੇ ਅਤੇ ਪਸ਼ੂ ਵਿੱਚ ਮਿਹਨਤ ਦਾ ਫਰਕ ਹੈ। ਆਦਮੀ ਮਿਹਨਤ ਕਰਕੇ ਆਪਣੀਆਂ ਲੋੜਾਂ ਉਪਜਾਉਂਦਾ ਬਣਾਉਂਦਾ ਤੇ ਸਵਾਰਦਾ ਹੈ ਪਰ ਪਸ਼ੂ ਪ੍ਰਾਕਿਰਤੀ ਦੀ ਬਣੀ-ਬਣਾਈ ਚੀਜ਼ ਨੂੰ ਭੋਗਦਾ ਹੈ। ਸਾਥੀ ਐਂਗਲਜ਼ ਨੇ ਵੀ ਇਹ ਚੀਜ਼ ਸਪਸ਼ਟ ਕੀਤੀ ਹੈ। ਮਨੁੱਖ ਇੱਕ ਇਹੋ ਜਿਹਾ ਦੁਰਬਲ ਪ੍ਰਾਣੀ ਹੈ ਕਿ ਜੇ ਇਸ ਦਾ ਸਰੀਰ ਖਾਲੀ ਹੱਥ ਹੋਵੇ ਤਾਂ ਇਹ ਕੁਝ ਵੀ ਕਰਨ ਯੋਗ ਨਹੀਂ ਰਹਿੰਦਾ। ਇਸ ਨੂੰ ਆਪਣੀ ਜਾਨ ਬਚਾਉਣ ਲਈ ਰੁੱਖ ਤੇ ਚੜ੍ਹਨ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ ਪਰ ਜਦ ਇਸ ਦੇ ਹੱਥ ਵਿੱਚ ਹਥਿਆਰ (ਹਥ+ਜ਼ਾਰ) ਹੋਣ ਤਦ ਇਹ ਸਾਰੇ ਜੀਵ ਜੰਤੂਆਂ ਤੋਂ ਮਹਾਂਬਲੀ ਬਣ ਜਾਂਦਾ ਹੈ। ਜਿਸ ਦਰਿਆ ਦਾ ਇਹ ਕੁਝ ਨਹੀਂ ਵਿਗਾੜ ਸਕਦਾ ਆਪਣੇ ਜੰਤਰਾਂ (ਸੰਦਾਂ) ਦੇ ਆਸਰੇ ਉਸ ਨੂੰ ਬੰਨ੍ਹ ਕੇ ਆਪਣੇ ਹਿੱਤ ਵਿੱਚ ਵਰਤੋਂ ਕਰ ਸਕਦਾ ਹੈ। ਉਂਝ ਇਹ ਧਰਤੀ ਤੋਂ ਛੇ-ਸੱਤ ਫੁੱਟ ਉੱਚਾ ਨਹੀਂ ਉੱਛਲ ਸਕਦਾ ਪਰ ਆਪਣੇ ਔਜ਼ਾਰਾਂ ਦੀ ਮਦਦ ਨਾਲ ਚੰਦ ਤੋਂ ਸ਼ੁਕਰ ਗ੍ਰਹਿਆਂ ਦੇ ਚੱਕਰ ਮਾਰ ਸਕਦਾ ਹੈ। ਜਿਸ ਪਾਣੀ ਵਿੱਚ ਇਹ ਇੱਕ ਮਿੰਟ ਤੋਂ ਵੱਧ ਚੁੱਭੀ ਨਹੀਂ ਮਾਰ ਸਕਦਾ ਉੱਥੇ ਆਪਣੇ ਯੰਤਰ ਡੁਬਕਣੀ ਕਿਸ਼ਤੀ ਦੇ ਸਹਾਰੇ ਕਈ-ਕਈ ਦਿਨ ਸਮੁੰਦਰ ਦੀ ਤਹਿ ਉਤੇ ਤੁਰ ਸਕਦਾ ਹੈ। ਜਿਸ ਅੱਗ ਨੂੰ ਇਹ ਹੱਥ ਨਹੀਂ ਲਾ ਸਕਦਾ ਆਪਣੇ ਯੰਤਰਾਂ ਨਾਲ ਉਸ ਨੂੰ ਆਪਣੇ ਅਧੀਨ ਕਰਕੇ ਮਨ-ਮਰਜ਼ੀ ਨਾਲ ਵੰਨ-ਸੁਵੰਨੇ ਕੰਮ ਲੈ ਸਕਦਾ ਹੈ। ਇਸ ਦੀ ਚੀਕ ਡੇਢ ਦੋ ਮੀਲ ਹੈ ਪਰ ਯੰਤਰਾਂ ਦੀ ਮਦਦ ਨਾਲ ਇਹ ਆਪਣੀ ਆਵਾਜ਼ ਦੁਨੀਆਂ ਦੇ ਹਰ ਕੋਨੇ ਤੀਕਰ ਪਹੁੰਚਾ ਸਕਦਾ ਹੈ। ਇਸ ਦੇ ਜ਼ਿਆਦਾ ਵਿਸਥਾਰ ਨਾ ਕਰਦੇ ਹੋਏ ਸਿੱਟਾ ਇਹ ਨਿਕਲਦਾ ਹੈ ਕਿ ਆਦਮੀ ਦਾ ਜੀਵਨ ਹਥਿਆਰਾਂ (ਸੰਦਾਂ) ਨਾਲ ਬੱਝਾ ਹੋਇਆ ਹੈ।
ਜਦ ਮਨੁੱਖ ਆਪਣੇ ਹੱਥ ਵਿੱਚ ਕੋਈ ਸੰਦ ਫੜ ਕੇ ਕੋਈ ਕੰਮ ਕਰਦਾ ਹੈ ਤਾਂ ਇਸ ਨੂੰ ਦੋਪਾਸੜ ਗਿਆਨ ਪ੍ਰਾਪਤ ਹੁੰਦਾ ਹੈ ਇੱਕ ਤਾਂ ਅਮਲ ਕਰਨ ਸਮੇਂ ਇਸ ਨੂੰ ਆਪਣੇ ਹੱਥ ਵਿੱਚ ਫੜੇ ਸੰਦ ਨੂੰ ਹੋਰ ਉੱਨਤ ਕਰਨ ਲਈ ਗਿਆਨ ਮਿਲ ਜਾਂਦਾ ਹੈ ਦੂਸਰੇ ਜਿਸ ਚੀਜ਼ ਉੱਤੇ ਅਮਲ ਕੀਤਾ ਜਾਂਦਾ ਹੈ, ਉਸ ਦੇ ਬਾਰੇ ਵਧੇਰੇ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਦਾਹਰਨ ਵਜੋਂ ਜੇ ਇੱਕ ਆਦਮੀ ਕਿਸੇ ਅੱਕ ਦੀ ਛਿਟੀ ਨਾਲ ਧਰਤੀ ਨੂੰ ਪੁੱਟਣ ਲਈ ਅਮਲ ਕਰੇ ਉਹ ਛਿਟੀ ਕਰੜੀ ਧਰਤੀ ਵਿੱਚ ਲਗਦਿਆਂ ਹੀ ਟੁੱਟ ਜਾਂਦੀ ਹੈ ਤੇ ਧਰਤੀ ਦੇ ਤਲ ਦੀ ਥੋੜ੍ਹੀ ਜਿਹੀ ਮਿੱਟੀ ਪਰੇ ਕਰਦੀ ਹੈ ਸੋ ਇਸ ਤਰ੍ਹਾਂ ਆਦਮੀ ਨੂੰ ਇੱਕ ਇਹ ਗਿਆਨ ਹੋ ਗਿਆ ਕਿ ਅੱਕ ਦੀ ਛਿਟੀ ਧਰਤੀ ਨੂੰ ਨਹੀਂ ਪੱਟ ਸਕਦੀ, ਦੂਸਰੇ ਇਹ ਗਿਆਨ ਹੋ ਗਿਆ ਕਿ ਜਿਸ ਤਰ੍ਹਾਂ ਦੀ ਧਰਤੀ ਉੱਪਰੋਂ ਨਜ਼ਰ ਆਉਂਦੀ ਸੀ, ਹੇਠਾਂ ਉਸ ਤੋਂ ਵੱਖਰੇ ਕਿਸਮ ਦੀ ਹੈ। ਜਦ ਫਿਰ ਉਹੀ ਮਨੁੱਖ ਕਿਸੇ ਬਾਂਸ ਦੀ ਤਿੱਖੀ ਤੇ ਕਰੜੀ ਲੱਕੜੀ ਨਾਲ ਅਮਲ ਕਰਦਾ ਹੈ ਤਾਂ ਇੱਕ ਤਾਂ ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਕਿਹੜੀ ਲੱਕੜੀ ਸਖਤ ਤੇ ਕਿਹੜੀ ਲੱਕੜੀ ਨਰਮ ਹੈ। ਦੂਜੇ ਉਸ ਨੂੰ ਧਰਤੀ ਦੇ ਥੱਲੇ ਪੈਦਾ ਹੋਣ ਵਾਲੀਆਂ ਕਈ ਪ੍ਰਕਾਰ ਦੀਆਂ ਖਾਣ ਵਾਲੀਆਂ ਵਸਤਾਂ ਦਾ ਗਿਆਨ ਪੈਦਾ ਹੋ ਜਾਂਦਾ ਹੈ ਤੇ ਜਦ ਇਹੋ ਜਿਹੀਆਂ ਖਾਣ ਵਾਲੀਆਂ ਵਸਤਾਂ ਨੂੰ ਪ੍ਰਾਪਤ ਕਰਨ ਲਈ ਆਦਮੀ ਆਪਣੇ ਸੰਦ ਨੂੰ ਹੋਰ ਉੱਨਤ ਕਰਕੇ (ਕਸੀ ਬਣਾ ਕੇ) ਧਰਤੀ ਪੁੱਟਦਾ ਹੈ, ਉਸ ਨੂੰ ਇਹ ਵੀ ਗਿਆਨ ਹੋ ਜਾਂਦਾ ਹੈ ਕਿ ਇਸ ਧਰਤੀ ਦੇ ਥੱਲੇ ਪਾਣੀ ਵੀ ਹੈ ਤੇ ਉਹ ਪਾਣੀ ਦਰਿਆ ਜਾਂ ਛੱਪੜ ਤੋਂ ਲਿਆਉਣ ਦੀ ਬਜਾਏ ਖੂਹ ਪੁੱਟ ਲੈˆਦਾ ਹੈ। ਇਸ ਤਰ੍ਹਾਂ ਅਮਲ ਤੋਂ ਗਿਆਨ ਅਤੇ ਗਿਆਨ ਰਾਹੀਂ ਮੁੜ ਅਮਲ ’ਚੋਂ ਨਵਾਂ ਗਿਆਨ ਅਤੇ ਨਵੇਂ ਗਿਆਨ ਤੋਂ ਸੇਧ ਲੈ ਕੇ ਮੁੜ ਅਮਲ ਲਗਾਤਾਰ ਹਰ ਸਮੇਂ ਚਾਲੂ ਰਹਿੰਦਾ ਹੈ। ਇਹੀ ਮਨੁੱਖ ਜੀਵਨ ਦਾ ਵਿਰੋਧ ਵਿਕਾਸ ਹੈ।
ਆਪਣੇ ਆਪ ਨੂੰ ਜਿਉਂਦਾ ਰੱਖਣ-ਅਰਥਾਤ ਆਪਣੇ ਅਕਾਰ ਵਿੱਚ ਵਾਧੇ ਤੇ ਪਰਿਵਾਰ ਵਿੱਚ ਵਾਧੇ ਲਈ ਮਨੁੱਖ ਕੁਦਰਤ ਨਾਲ ਜਦੋਜਹਿਦ (ਘੋਲ) ਕਰਦਾ ਰਿਹਾ। ਇਹੀ ਘੋਲ ਮਨੁੱਖੀ ਸਮਾਜ ਦੇ ਵਿਕਾਸ ਦਾ ਮੂਲ ਤੇ ਅਸਲੀ ਕਾਰਨ ਹੈ। ਇਸ ਧਰਤੀ ਤੇ ਹਰ ਜੀਵ ਵਿੱਚ ਇਹ ਪ੍ਰਵਿਰਤੀ ਮੌਜੂਦ ਹੈ-ਜਾਨਵਰ ਕਿਉਂ ਜੋ ਇਹ ਘੋਲ ਆਪਣੇ ਸਰੀਰ ਨਾਲ ਹੀ ਕਰਦੇ ਹਨ ਅਤੇ ਉਹਨਾਂ ਦੇ ਅੰਗ ਇਸ ਵਿਰੋਧੀ ਵਿਕਾਸ਼ੀ ਸੰਘਰਸ਼ਾਂ ਵਿੱਚ ਸੈˆਕੜੇ ਪੀੜ੍ਹੀਆਂ ਵਿੱਚ ਬਦਲਦੇ ਹਨ ਪਰ ਮਨੁੱਖ ਜਿਵੇਂ ਕਿ ਪਹਿਲਾਂ ਦੱਸਿਆਂ ਜਾ ਚੁੱਕਾ ਹੈ ਕਿ ਬਾਕੀ ਜਾਨਵਰਾਂ ਨਾਲੋਂ ਬੁਨਿਆਦੀ ਤੋਰ ’ਤੇ ਅੰਤਰ ਰੱਖਦਾ ਹੈ ਕਿਉਂਕਿ ਇਹ ਅਮਲ ਆਪਣੇ ਹੱਥ ਵਿੱਚ ਹਥਿਆਰਾਂ ਨਾਲ ਕਰਦਾ ਹੈ ਇਸ ਕਰਕੇ ਇਸ ਦਾ ਵਿਕਾਸ ਇਹਨਾਂ ਹਥਿਆਰਾਂ ਦੀ ਉੱਨਤੀ ਨਾਲ ਬੰਨ੍ਹਿਆ ਹੋਇਆ ਹੈ। ਮਨੁੱਖ ਘੋਲ ਲਈ ਹੱਥ-ਜ਼ਾਰਾਂ ਦੀ ਵਰਤੋਂ ਕਰਦਾ ਹੈ ਇਸ ਕਰਕੇ ਕਈ ਵਾਰ ਬਹੁਤ ਥੋੜੇ ਸਮੇਂ ਵਿੱਚ ਹੀ ਵੰਨ-ਸੁਵੰਨੇ ਅਮਲਾਂ ਸਦਕੇ, ਆਪਣੇ ਸੰਦਾਂ ਵਿੱਚ ਕਾਫੀ ਤਬਦੀਲੀ ਕਰ ਦਿੰਦਾ ਹੈ।
ਇਸ ਲਈ ਉਸਦੇ ਵੰਨ-ਸੁਵੰਨੇ ਅਮਲ, ਅਮਲ ਤੋਂ ਗਿਆਨ ਤੇ ਮੁੜ ਗਿਆਨ ਤੋਂ ਅਮਲ ਦੀ ਪ੍ਰਵਿਰਤੀ ਕਰਕੇ ਉਸ ਦੀ ਗਿਆਨ ਗ੍ਰਹਿਣ ਕਰਨ ਦੀ ਸ਼ਕਤੀ ਉੱਨਤ ਹੋ ਗਈ। ਕਈ ਕੰਮ ਜੋ ਉਹ ਕਰ ਰਿਹਾ ਹੁੰਦਾ ਹੈ ਅਜੇ ਉਸ ਦੀ ਖੋ (ਇੰਸਟਿਕਟ) ਵਿੱਚ ਪ੍ਰਵੇਸ਼ ਨਹੀਂ ਹੋ ਸਕਦੇ ਪਰ ਉਸ ਦਾ ਦਿਮਾਗ ਨਵੇਂ ਗਿਆਨ ਨੂੰ ਪ੍ਰਾਪਤ ਕਰਨ ਲਈ ਤਿਆਰ ਬੈਠਾ ਹੁੰਦਾ ਹੈ। ਸੋ, ਸੰਦਾਂ ਦੀ ਉੱਨਤੀ ਨਾਲ ਮਨੁੱਖ ਦਾ ਸਰੀਰਕ ਵਿਕਾਸ ਵੀ ਹੁੰਦਾ ਹੈ ਪਰ ਹੌਲੀ-ਹੌਲੀ ਸੰਦਾਂ ਦਾ ਵਿਕਾਸ ਤਿੱਖੀ ਚਾਲੇ ਹੋ ਜਾਂਦਾ ਹੈ। ਜਿਸ ਕਰਕੇ ਮਨੁੱਖ ਨੂੰ ਮੁੜ-ਮੁੜ ਕੇ ਆਪਣੇ ਸਮਾਜ ਦੀ ਜਥੇਬੰਦੀ ਆਪਣੇ ਵਿਕਸਤ ਸੰਦਾਂ ਦੇ ਅਨੁਕੂਲ ਬਣਾਉਣੀ ਪੈˆਦੀ ਹੈ। ਇਸੇ ਕਥਾ ਦਾ ਨਾਂ ਇਤਿਹਾਸ ਜਾਂ ਮਿਥਿਹਾਸਕ ਪਦਾਰਥਵਾਦ ਹੈ।
ਬਾਂਦਰ ਤੋਂ ਮਨੁੱਖ ਵਿੱਚ ਪ੍ਰੀਵਰਤਨ ਭਾਵੇਂ ਕਈ ਸੌ ਸਾਲ ਵਿੱਚ ਹੋਇਆ ਹੋਵੇਗਾ ਪਰ ਇਸਾ ਦਾ ਮੂਲ ਕਾਰਨ ਇਨਸਾਨ ਦੀ ਆਪਣੀਆਂ ਲੋੜਾਂ ਲਈ ਸੰਦਾਂ ਨੂੰ ਬਣਾਉਣ ਤੋਂ ਆਰੰਭ ਹੁੰਦਾ ਹੈ। ਇਥੇ ਕਿਸੇ ਪੁਰਾਣੇ ਬਜੁਰਗ ਦੀ ਲਿਖੀ ਵਾਰਤਾ ਦਾ ਇਹ ਸ਼ਲੋਕ ਠੀਕ ਢੁਕਦਾ ਹੈ-
”ਪ੍ਰਿਥੀ ਖੰਡਾ ਸਾਜਿ ਕੇ ਜਿਨ ਸਭ ਸੰਸਾਰ ਉਪਾਇਆ”
ਭਾਵ ਮਨੁੱਖੀ ਜਾਮੇ ਦੀ ਸਿਰਜਣਾ ਦਾ ਮੂਲ ਖੰਡਾ ਸਾਜਣ ਤੋਂ ਆਰੰਭ ਹੁੰਦਾ ਹੈ। ਹਥਿਆਰਾਂ (ਸੰਦਾਂ) ਆਦਿ ਦੇ ਬਣਨ ਤੋਂ ਮਨੁੱਖੀ ਸਮਾਜ ਦਾ ਆਰੰਭ ਸਾਫ ਦਸਦਾ ਹੈ ਕਿ ਇਸ ਸਮੇਂ ਧਰਤੀ ਉੱਤੇ ਘੁੰਮਣ ਵਾਲਾ ਮਨੁੱਖ ਆਪਣੇ ਹੱਥ ਵਿੱਚ ਡੰਡੇ, ਡਾਂਗਾਂ ਜਾਂ ਪੱਥਰਾਂ ਨੂੰ ਹਥਿਆਰ ਅਤੇ ਸੰਦਾਂ ਵਜੋਂ ਵਰਤਦਾ ਸੀ। ਉਹ ਇਹਨਾਂ ਸ਼ਸਤਰਾਂ ਨਾਲ ਫਲ ਝਾੜਦਾ, ਜੰਗਲੀ ਜਾਨਵਰਾਂ ਦਾ ਟਾਕਰਾ ਕਰਦਾ ਅਤੇ ਆਪਣੇ ਖਾਣ ਲਈ ਦਰੱਖਤਾਂ ਦੀਆਂ ਗੁਠਲੀਆਂ ਭੰਨ ਕੇ ਗਿਰੀਆਂ ਕੱਢਦਾ ਜਾਂ ਧਰਤੀ ਵਿੱਚ ਕੰਦ ਮੂਲ ਕੱਢ ਕੇ ਖਾਂਦਾ ਰਿਹਾ ਉਸ ਸਮੇਂ ਅੱਜ ਦੇ (ਬਾਂਦਰਾਂ ਦੇ ਟੋਲਿਆਂ ਵਾਂਗ) ਜਾਂ ਜੰਗਲੀ ਗਊਆਂ ਜਾਂ ਰੋਝਾਂ (ਨੀਲਗਊ) ਦੇ ਟੋਲਿਆਂ ਵਾਂਗ ਤਕੜੇ ਮਨੁੱਖ ਛੇਤੀ ਛੇਤੀ ਆਪਣਾ ਪੇਟ ਭਰ ਕੇ ਪੂਰੇ ਟੋਲੇ ਦੀ ਰਾਖੀ ਦਾ ਕੰਮ ਕਰਦੇ ਸਨ।
ਔਰਤਾਂ ਆਪ ਖਾਣ, ਬੱਚਿਆਂ ਦਾ ਪੇਟ ਭਰਨ ਅਤੇ ਛੋਟੇ ਬੱਚਿਆਂ ਨੂੰ ਖੁਰਾਕ ਖਾਣ ਸਿਖਾਉਣ, ਉਨ੍ਹਾਂ ਨੂੰ ਹਾਨੀਕਾਰਕ ਪਦਾਰਥ ਖਾਣ ਤੋਂ ਵਰਜਣ ਇਤਿਆਦਿ ਦੀ ਸਿੱਖਿਆਂ ਦਿੰਦੀਆਂ ਸਨ। ਇਸ ਲਈ, ਇਸ ਜੰਗਲ ਵਿੱਚ ਘੁੰਮਣ ਵਾਲੇ ਟੋਲੇ ਦੀ ਅਗਵਾਈ ਦਾ ਕੰਮ ਔਰਤਾਂ ਵਿੱਚੋਂ ਸਿਆਣੀ ਤਜਰਬੇਕਾਰ ਔਰਤ ਦੇ ਜੁੰਮੇ ਸੀ, ਇਸ ਸਮੇਂ ਟੋਲੇ ਦੀ ਏਕਤਾ ਰੱਖਣ ਲਈ ਇਸ ਨਿਯਮ ਦਾ ਹੋਣਾ ਵੀ ਜ਼ਰੂਰੀ ਸੀ ਕਿ ਹਰ ਬੰਦਾ ਪ੍ਰਾਪਤ ਕੀਤੀ ਚੀਜ਼ ਨੂੰ ਹੀ ਖਾਵੇ ਇਸ ਸਮੇਂ ਇਹ ਵੀ ਜ਼ਰੂਰੀ ਸੀ ਕਿ ਹਰ ਵਿਪਤਾ ਵਿੱਚ ਟੋਲੇ ਦਾ ਹਰ ਬੰਦਾ ਟੋਲੇ ਦੀ ਸਾਂਝੀ ਰੱਖਿਆ ਲਈ ਤੱਤਪਰ ਰਹੇ। ਇਸ ਸਮੇਂ ਵਿੱਚ ਇਸ ਗੁਣ ਦੀ ਸ਼ਕਤੀ ਗੁਣ ਦੀ ਜਨ ਸ਼ਕਤੀ ਸੀ। ਬਹੁਤੀਆਂ ਬਾਹਵਾਂ ਵਾਲਾ ਟੋਲਾ ਥੋੜੀਆਂ ਬਾਹਵਾਂ ਵਾਲੇ ਟੋਲੇ ਤੋਂ ਸ਼ਕਤੀਵਾਨ ਸਮਝਿਆ ਜਾਂਦਾ ਸੀ (ਚੇਤੇ ਰਹੇ ਕਿ ਅੱਜ ਵੀ ਦੇਵੀ ਦੇਵਤਿਆਂ ਦੀ ਮੂਰਤ ਬਣਾਉਣ ਸਮੇਂ ਉਨ੍ਹਾਂ ਦੀਆਂ ਚਾਰ ਬਾਹਵਾਂ ਬਣਾ ਦਿੰਦੇ ਹਨ ਜਿਸ ਦਾ ਅਰਥ ਹੈ ਜਨ ਸਧਾਰਨ ਨਾਲੋਂ ਦੁੱਗਣੀ ਸ਼ਕਤੀ ਵਾਲਾ। ਦੁਰਗਾ ਦੀ ਮੂਰਤੀ ਬਣਾਉਣ ਸਮੇਂ ਉਸ ਦੀਆਂ ਅੱਠ ਬਾਹਵਾਂ ਬਣਾ ਦਿੰਦੇ ਸਨ ਜਿਸ ਦਾ ਅਰਥ ਹੈ ਕਿ ਉਹ ਇਕੱਲੀ ਹੀ ਚਾਰ ਬੰਦਿਆਂ ਜਿੰਨੀ ਤਾਕਤ ਰੱਖਦੀ ਸੀ, ਰਾਵਣ ਦੇ ਦਸ ਸਿਰ ਤੇ ਵੀਹ ਬਾਹਵਾਂ ਬਣਾ ਦਿੰਦੇ ਹਨ ਭਾਵ ਉਹ ਇਕੱਲਾ ਹੀ ਅਕਲ ਤੇ ਤਾਕਤ ਵਿੱਚ ਵੀ ਦਸ ਬੰਦਿਆਂ ਦੇ ਬਰਾਬਰ ਸੀ।
ਬਰਮਾਂ ਜੀ ਦੇ ਚਾਰ ਮੂੰਹ ਤੇ ਚਾਰ ਬਾਹਵਾਂ ਬਣਾ ਦਿੰਦੇ ਹਨ ਭਾਵ ਉਹ ਤਾਕਤ ਵਿੱਚ ਦੋ ਬੰਦਿਆਂ ਦੇ ਤੇ ਅਕਲ ਵਿੱਚ ਚੌਂਹ ਬੰਦਿਆਂ ਦੇ ਬਰਾਬਰ ਸੀ। ਸੋ, ਆਦਿ ਕਾਲ ਵਿੱਚ ਤਾਕਤ ਦਾ ਅੰਦਾਜ਼ਾ ਬਾਹਾਂ ਤੇ ਹੱਥਾਂ ਨਾਲ ਅਨੁਮਾਨਿਆਂ ਜਾਂਦਾ ਸੀ। ਬਹੁਤੇ ਹੱਥਾਂ ਵਾਲਾ ਗੁਣ ਸ਼ਕਤੀਸ਼ਾਲੀ ਹੋ ਜਾਂਦਾ ਸੀ। ਬਹੁਤੀਆਂ ਬਾਹਵਾਂ ਦਾ ਅਰਥ ਹੈ ਬਹੁਤੀ ਜਨ-ਸੰਖਿਆ ਸੋ, ਉਸ ਸਮੇਂ ਜਨ ਸੰਖਿਆ ਦੇਣ ਵਾਲਾ ਅੰਗ ਭਗਾ ਹੋਣ ਕਰਕੇ ਭਗਵਤੀ (ਔਰਤ) ਨੂੰ ਸ਼ਕਤੀ ਦਾਤੀ ਮੰਨਿਆ ਜਾਂਦਾ ਸੀ। ਇਸ ਲਈ ਭਗਵਤੀ ਦੀ ਪੂਜਾ ਦਾ ਰਿਵਾਜ ਸੀ। ਇਹੀ ਭਗਵਤੀ ਜਨ-ਸੰਖਿਆ ਵਿੱਚ ਵਾਧਾ ਮਾਂ ਦੇ ਰੂਪ ਵਿੱਚ ਕਰਦੀ ਹੈ। ਇਸ ਕਰਕੇ ਮਾਤਾ ਦੀ ਪੂਜਾ ਪਵਿੱਤਰ ਕਰਮ ਸੀ। ਇਹ ਦੋਵੇਂ ਕੰਮ ਭਗਵਤੀ ਦੀ ਪੂਜਾ ਤੇ ਮਾਤਾ ਰਾਣੀ ਦੀ ਪੂਜਾ ਅੱਜ ਵੀ ਜਾਰੀ ਹੈ। ਭਾਵੇਂ ਪੁਜਾਰੀ ਸੱਚੀ ਦੀ ਭਗਵਤੀ ਤੇ ਸੱਚੀ ਦੀ ਮਾਂ ਨੂੰ ਭੁੱਲ ਕੇ ਉਸ ਦੀ ਥਾਂ ਮਿੱਟੀ, ਪੱਥਰ ਜਾਂ ਕਾਗਜ਼ ਉੱਤੇ ਬਣਾਈ ਮੂਰਤੀ ਬਣਾ ਕੇ ਸਾਰ ਲੈਂਦੇ ਹਨ।
ਮਨੁੱਖੀ ਸਮਾਜ ਬਾਰੇ ਹੋਰ ਵਿਆਖਿਆ ਤੋਂ ਪਹਿਲਾਂ ਇੱਕ ਹੋਰ ਗੱਲ ਵੀ ਚੇਤੇ ਰੱਖਣ ਦੀ ਲੋੜ ਹੈ। ਉਹ ਇਹ ਹੈ ਕਿ ਹਰ ਜੀਵ ਵਿੱਚ ਜੀਉਂਦੇ ਰਹਿਣਾ, ਵਧਣਾ-ਫੁੱਲਣਾ ਤੇ ਪਰਿਵਾਰਕ ਵਾਧਾ ਜ਼ਰੂਰੀ ਹਨ। ਪਰ ਪਰਿਵਾਰ ਵਧਾਉਣ ਦੇ ਕੰਮ ਤੋਂ ਪਹਿਲਾਂ ਵਧਣਾ, ਫੁੱਲਣਾ ਅਤੇ ਸਰੀਰ ਦਾ ਨਰੋਆ ਹੋਣਾ ਜ਼ਰੂਰੀ ਤੇ ਸਰੀਰ ਦੇ ਵਧਣ ਫੁੱਲਣ ਤੋਂ ਵੀ ਜਿਉਂਦੇ ਰਹਿਣਾ ਜ਼ਰੂਰੀ ਹੈ। ਇਸ ਲਈ ਜੀਵਨ ਵਿਕਾਸ ਵਿੱਚ ਜਿਵੇਂ ਅਸੀਂ ਵੇਖਿਆ ਹੈ ਜਿਉਂਦੇ ਰਹਿਣ ਲਈ ਖਾਣ-ਪੀਣ-ਪਹਿਨਣ ਦਾ ਘੋਲ ਪਹਿਲੇ ਤੇ ਦੂਜੇ ਨੰਬਰ ਤੇ ਆ ਜਾਂਦੇ ਹਨ ਅਤੇ ਬਹੁਤਾ ਵਧਣ ਅਤੇ ਪਰਿਵਾਰ ਵਧਾਉਣ ਦੇ ਕੰਮ ਨੂੰ ਨੇਮ-ਬੱਧ ਕਰਨਾ ਪੈˆਦਾ ਹੈ। ਇਸ ਦੀ ਹੋਰ ਵਿਆਖਿਆ ਇਉਂ ਹੈ ਕਿ ਮਨੁੱਖੀ ਸਮਾਜ ਵਿੱਚ ਪੈਦਾਵਾਰ ਕਰਨ ਸਮੇਂ ਪੂਰੇ ਸਮਾਜ ਵਿੱਚ ਖਾਸ ਕਰਕੇ ਕੋਈ ਇੱਕ ਵਿਅਕਤੀ ਪੈਦਾਵਾਰ ਕਰਨੀ ਤਾਂ ਕੀ ਜਿਉਂਦਾ ਨਹੀਂ ਰਹਿ ਸਕਦਾ। ਭਾਵੇਂ ਕਈਆਂ ਲੋਕਾਂ ਨੂੰ ਅੱਜ ਦੇ ਨਿੱਜੀ ਮਾਲਕੀ ਦੇ ਸਮਾਜ ਵਿੱਚ ਇਸ ਚੀਜ਼ ਦਾ ਭੁਲੇਖਾ ਹੋਵੇ, ਪਰ ਗੌਹ ਨਾਲ ਵੇਖੋ ਜਿਸ ਚੀਜ਼ ਨੂੰ ਕੋਈ ਬੰਦਾ ਆਪਣੀ ਬਣਾਈ ਆਖਦਾ ਹੈ ਕੀ ਉਹ ਬਣਾ ਸਕਦਾ ਸੀ ਜੇ ਕਿਸੇ ਹੋਰ ਨੇ ਨਾ ਕੀਤਾ ਹੁੰਦਾ। ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਿਵੇਂ ਕਰ ਸਕਦਾ ਸੀ ਜੇ ਉਸ ਦੇ ਪਾਸ ਇਹਨਾਂ ਦੇ ਬਣਾਏ ਹੋਏ ਸੰਦ ਨਾ ਹੁੰਦੇ।
ਇਸ ਪ੍ਰਵਿਰਤੀ ਨੂੰ ਕਈ ਬਜੁਰਗਾਂ ਨੇ ਇਉਂ ਪ੍ਰਗਟ ਕੀਤਾ ਹੈ ਕਿ ਬੰਦਾ ਮਾਇਆ (ਨਿੱਜੀ ਮਲਕੀਅਤ) ਅਤੇ ਇਸ ਦੇ ਪੰਜਾਂ ਤੱਤਾਂ, ਕਾਮ (ਲੋੜਾਂ ਦਾ ਪੂਰਤੀ), ਕਰੋਧ, ਲੋਭ, ਮੋਹ, ਹੰਕਾਰ ਦੇ ਕਾਰਨ ਆਪਣੇ ਆਪ ਨੂੰ ਸਮਾਜ ਤੋਂ ਵੱਖਰਾ ਸਮਝਦਾ ਹੈ। ਜਦ ਉਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਸਮਾਜ ਦਾ ਅੰਗ ਸਮਝਣ ਲੱਗ ਪੈˆਦਾ ਹੈ। ਸਪਸ਼ਟ ਹੈ ਕਿ ਜੀਵਨ ਘੋਲ ਲਈ ਪੂਰੇ ਸਮਾਜ ਦੀ ਏਕਤਾ ਦੀ ਲੋੜ ਹੈ। ਖਾਸ ਕਰਕੇ ਮਨੁੱਖੀ ਸਮਾਜ ਵਿੱਚ ਜੀਵਨ ਲੋੜਾਂ ਪੈਦਾ ਕਰਨ ਲਈ ਇਹ ਹੋਰ ਵੀ ਜ਼ਰੂਰੀ ਹੈ। ਜੇਕਰ ਪੈਦਾਵਾਰ ਦੇ ਅਮਲ ਵਿੱਚ ਏਕਤਾ ਨਾ ਰਹੇ ਤਾਂ ਪੈਦਾਵਾਰ ਰੁਕ ਜਾਂਦੀ ਹੈ ਅਤੇ ਸਮਾਜ ਵਿਨਾਸ਼ ਵੱਲ ਤੁਰ ਪੈˆਦਾ ਹੈ। ਸੋ, ਪੈਦਾਵਾਰ ਦੇ ਅਮਲ ਵਿੱਚ ਏਕਤਾ ਰੱਖਣਾ ਅਤਿਅੰਤ ਜ਼ਰੂਰੀ ਹੈ, ਪਰ ਇਸ ਪੈਦਾਵਾਰ ਨੂੰ ਭੋਗਣ, ਖਾਣ, ਪੀਣ, ਪਹਿਨਣ ਸਮੇਂ ਹਰ ਵਿਅਕਤੀ ਜੁਦਾ (ਅਲੱਗ) ਹੋ ਜਾਂਦਾ ਹੈ। ਹਰ ਇੱਕ ਦਾ ਖਾਧਾ ਉਸ ਦੇ ਸਰੀਰ ਨੂੰ ਨਰੋਆ ਕਰਦਾ ਹੈ। ਹਰ ਇੱਕ ਦਾ ਪਹਿਨਿਆ ਗਰਮੀ ਸਰਦੀ ਤੋਂ ਉਸ ਨੂੰ ਬਚਾਉਂਦਾ ਹੈ। ਇਸ ਲਈ ਵਿਅਕਤੀਆਂ ਦੀ ਇੱਕ ਦੂਜੇ ਨਾਲ ਟੱਕਰ ਆ ਜਾਂਦੀ ਹੈ। ਜੇ ਇਹ ਟੱਕਰ ਤਿੱਖੀ ਹੋ ਜਾਵੇ ਜਾਂ ਇਸ ਟੱਕਰ ਨੂੰ ਰੋਕਣ ਦਾ ਉਪਾਅ ਨਾ ਹੋਵੇ ਤਾਂ ਸਮਾਜ ਦੀ ਏਕਤਾ ਟੁੱਟ ਜਾਂਦੀ ਹੈ ਤ ਸਮਾਜ ਵਿਨਾਸ਼ ਵੱਲ ਜਾ ਸਕਦਾ ਹੈ। ਸਮਾਜ ਦੇ ਇਹ ਦੋ ਗੁਣ ਹੋਣ ਕਰਕੇ ਪੈਦਾਵਾਰ ਕਰਨ ਪਿੱਛੋਂ ਉਸ ਨੂੰ ਭੋਗਣ ਲਈ ਨਿਆਇਕ ਵੰਡ ਜ਼ਰੂਰੀ ਹੋ ਜਾਂਦੀ ਹੈ।
ਮਨੁੱਖੀ ਸਮਾਜ ਦੇ ਇਹਨਾਂ ਤਿੰਨਾਂ ਗੁਣਾਂ ਨੂੰ ਪ੍ਰਗਟ ਕਰਨ ਲਈ ਸਾਡੇ ਮਿਥਿਹਾਸਕਾਰਾਂ ਨੇ ਤਿੰਨ ਗੁਣ, ਸਤੋ, ਰਜੋ, ਤਮੋ ਆਖਿਆ ਹੈ। ਪੂਰਵ ਮਿਮਾਂਨਸਾ ਸ਼ਸਤਰ ਵਿੱਚ ਇਹਨਾਂ ਤਿੰਨਾਂ ਗੁਣਾਂ ਨੂੰ ਧਰਮ (ਪੈਦਾ ਕਰਨ ਵਾਲਾ), ਅਮਲ, ਅਰਥ (ਵੰਡਣਾ) ਅਤੇ ਕਾਮ (ਵਰਤਣਾ) ਆਖ ਕੇ ਦਰਸਾਇਆ ਹੈ। ਇਸੇ ਨੂੰ ਵਿਸ਼ਨੂੰ, ਬਰਮਾਂ ਅਤੇ ਮਹੇਸ਼ ਤਿੰਨਾਂ ਗੁਣਾਂ ਦੇ ਦੇਵਤੇ ਆਖ ਕੇ ਵੀ ਪ੍ਰਗਟ ਕੀਤਾ ਹੈ। ਕਈ ਬਜ਼ੁਰਗਾਂ ਨੇ ਭੰਡਾਰੀ, ਸੰਸਾਰੀ ਤੇ ਦੀਵਾਨ ਆਦਿ ਵਿੱਚ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਮਿਥਿਹਾਸਕਾਰਾਂ ਨੇ ਮਿਹਨਤ ਦੇ ਅਮਲ ਨੂੰ ਦਿਆਲੂ ਅਤੇ ਵਰਤਣ ਦੇ ਅਮਲ ਨੂੰ ਕਲੀ ਜਾਂ ਕਾਲ ਵੀ ਆਖ ਕੇ ਯਾਦ ਕੀਤਾ ਹੈ। ਇਸਲਾਮ ਵਿੱਚ ਮਿਹਨਤ ਦੇ ਅਮਲ ਨੂੰ ਰਹਿਮਾਨ (ਦਇਆ ਕਰਨ ਵਾਲਾ) ਅਤੇ ਵਰਤਣ ਨੂੰ ਸ਼ੈਤਾਨ (ਲੜਾਈ ਪਾਉਣ ਵਾਲਾ) ਵੀ ਆਖਿਆ ਹੈ। ਗੱਲ ਕੀ ਸਾਡੇ ਮਿਥਿਹਾਸਕਾਰਾਂ ਨੇ ਮਿਹਨਤ ਨੂੰ ਦਇਆ ਕਰਨ ਵਾਲਾ ਜਾਂ ਏਕਾ ਪੈਦਾ ਕਰਨ ਵਾਲਾ ਸਤੋ ਗੁਣ, ਦਿਆਲ ਆਦਿ ਆਖਿਆ ਹੈ। ਮਿਹਨਤ ਨੂੰ ਆਪੋ ਵਿੱਚ ਮੇਲ ਤੇ ਸਹਿਯੋਗ ਰੱਖਣ ਵਾਲਾ ਦੇਵਤਾ ਸਮਝਿਆ ਹੈ।
ਭਾਵੇਂ ਪ੍ਰੋਹਤਾਂ ਨੇ ਭੁਲੇਖੇ ਪਾਉਣ ਲਈ ਕਈ ਊਟ-ਪਟਾਂਗ ਤੇ ਮਨਘੜਤ ਕਹਾਣੀਆਂ ਘੜਨ ਦੇ ਯਤਨ ਕੀਤੇ ਹਨ ਤਦ ਵੀ ਤੱਥ ਲੁਕਾਏ ਨਹੀਂ ਜਾ ਸਕਦੇ। ਚੀਜ਼ਾਂ ਨੂੰ ਭੋਗਣ ਸਮੇਂ ਹੋਣ ਵਾਲੀ ਆਪਸ ਵਿਚਲੀ ਟੱਕਰ ਨੂੰ ਨਿੰਦਿਆ ਹੈ। ਇਸ ਤੋਂ ਬਚਣ ਲਈ ਇਸ ਵਿਰੁੱਧ ਘੋਲ ਕਰਨ ਦੀ ਗੱਲ ਕੀਤੀ ਹੈ ਤੇ ਇਸੇ ਨੂੰ ਰੋਕਣ ਲਈ ਇੱਕ ਸ਼ਕਤੀ ਦੀ ਲੋੜ ਹੈ ਜੋ ਪੈਦਾਵਾਰ ਨੂੰ ਲੋੜ ਅਨੁਸਾਰ ਵੰਡ ਕੇ ਸਮਾਜ ਦੀ ਏਕਤਾ ਨੂੰ ਕਾਇਮ ਰੱਖੇ।
ਹਰ ਸਮੇਂ ਹੀ ਉਸ ਸਮੇਂ ਦੇ ਪੈਦਾਵਾਰੀ ਸੰਦਾਂ ਦੀ ਸਭ ਤੋਂ ਸੁਚੱਜੀ ਵਰਤੋਂ ਕਰਕੇ ਜਿਹੜੀ ਵੰਡ ਪ੍ਰਣਾਲੀ ਜ਼ਿਆਦਾ ਢੁਕਵੀਂ ਹੋਵੇ ਉਸ ਨੂੰ ਅਪਣਾਇਆ ਜਾਂਦਾ ਹੈ। ਜਦੋਂ ਪੈਦਾਵਾਰ ਦੇ ਸੰਦ ਹੋਰ ਵਧੇਰੇ ਉੱਨਤ ਹੋ ਜਾਣ ਅਤੇ ਉਹਨਾਂ ਸੰਦਾਂ ਅਨੁਸਾਰ ਨਵੀਂ ਵੰਡ ਪ੍ਰਣਾਲੀ ਦੀ ਲੋੜ ਪਵੇ ਤਾਂ ਵੰਡ ਪ੍ਰਣਾਲੀ ਬਦਲ ਦਿੱਤੀ ਜਾਂਦੀ ਹੈ । ਨਵੇਂ ਨਿਯਮਾਂ ਵਾਲਾ ਨਵਾਂ ਸਮਾਜ ਹੋਂਦ ਵਿੱਚ ਆ ਜਾਂਦਾ ਹੈ। ਪਰ ਵੰਡਣ ਦਾ ਕੰਮ ਸਾਂਭੀ ਬੈਠੇ ਪਹਿਲੇ ਲੋਕ ਜੋ ਆਮ ਕਰਕੇ ਆਪ ਬਿਨਾਂ ਕੰਮ ਕੀਤਿਆਂ ਪੈਦਾਵਾਰ ਤੇ ਧਰਨਾ ਮਾਰੀ ਬੈਠੇ ਹੁੰਦੇ ਹਨ ਅਤੇ ਵਾਫਰ ਪੈਦਾਵਾਰ ਦੇ ਆਸਰੇ ਕੁਝ ਇੱਕ ਹੋਰ ਵਿਹਲੜਾਂ ਨੂੰ ਪਾਲ ਰਹੇ ਹੁੰਦੇ ਹਨ, ਆਪਣੇ ਅਧਿਕਾਰ ਛੱਡਣ ਨੂੰ ਤਿਆਰ ਨਹੀਂ ਹੁੰਦੇ। ਸੋ, ਇਹ ਕੰਮ ਪੈਦਾਵਾਰ ਵਿੱਚ ਜੁਟੇ ਹੋਏ ਉਹਨਾਂ ਮਿਹਨਤੀ ਲੋਕਾਂ ਨੂੰ ਕਰਨਾ ਪੈˆਦਾ ਹੈ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਹੱਡ-ਭੰਨਵੀਂ ਮਿਹਨਤ ਦੀ ਕ੍ਰਿਤ ਉੱਤੇ ਵਿਹਲੜ ਗੁਲਛਰੇ ਉਡਾਉਂਦੇ ਹਨ ਅਤੇ ਮਿਹਨਤੀਆਂ ਨੂੰ ਭੁੱਖੇ ਮਾਰਦੇ ਹੋਣ। ਇਸ ਕੰਮ ਲਈ ਸਮਾਜ ਨੂੰ ਬਦਲਣ ਦੇ ਇਸ ਕੰਮ ਲਈ ਵਿਹਲੜਾਂ ਦੇ ਹਮਾਇਤੀਆਂ ਦੇ ਕੰਮ ਕਰਨ ਵਾਲੇ ਤੇ ਉਹਨਾਂ ਦੇ ਹਮਾਇਤੀਆਂ ਵਿੱਚ ਟੱਕਰ ਹੁੰਦੀ ਹੈ। ਜਿਸ ਵਿੱਚ ਅੰਤ ਜਿੱਤ ਮਿਹਨਤੀ ਲੋਕਾਂ ਦੀ ਹੁੰਦੀ ਹੈ ਕਿਉਂ ਜੋ ਇਹੀ ਸਮਾਜ ਨੂੰ ਪਾਲਣਹਾਰ ਹੁੰਦੇ ਹਨ।
ਪੈਦਾਵਾਰੀ ਸ਼ਕਤੀਆਂ ਜਿਸ ਸਮੇਂ ਕੀਤੀ ਪੈਦਾਵਾਰ ਦੇ ਵੰਡਣ ਦੇ ਨਿਯਮ ਬਣਾਉਂਦੀਆਂ ਹਨ ਤਾਂ ਮੂਲ ਨਿਯਮ ਇਹ ਹੁੰਦਾ ਹੈ ਕਿ ਸਮਾਜ ਦੇ ਹਰ ਵਿਅਕਤੀ ਨੂੰ ਲੋੜ ਅਨੁਸਾਰ ਦਿੱਤਾ ਜਾਵੇ ਕਿਉਂ ਜੋ ਨਵ-ਜੰਮੇ ਬੱਚੇ ਪੈਦਾਵਾਰ ਤਾਂ ਨਹੀਂ ਕਰਦੇ ਪਰ ਸਮਾਜ ਨੂੰ ਚਾਲੂ ਰੱਖਣ ਲਈ ਉਨ੍ਹਾਂ ਦੀ ਵਧੇਰੇ ਰੱਖਿਆ ਦੀ ਲੋੜ ਹੈ। ਇਸ ਤਰ੍ਹਾਂ ਬਿਰਧ ਲੋਕ ਜੋ ਗੱਭਰੂਆਂ ਜਿਨ੍ਹਾਂ ਕੰਮ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਜੋ ਗਿਆਨ ਲੰਮਿਆਂ ਘੋਲਾਂ ਤੇ ਅਮਲਾਂ ਰਾਹੀਂ ਪ੍ਰਾਪਤ ਹੋ ਚੁੱਕਾ ਹੈ ਉਸ ਨੂੰ ਵੱਧ ਸਮੇਂ ਲਈ ਵਰਤਣ ਅਤੇ ਸੇਧ ਲੈਣ ਲਈ ਵੱਧ ਸਮਾਂ ਜਿਉਂਦੇ ਰੱਖਣ ਦੀ ਲੋੜ ਹੁੰਦੀ ਹੈ। ਇਸ ਲਈ ਵਰਤਣ ਦਾ ਨਿਯਮ ਹੁੰਦਾ ਹੈ ਹਰ ਕੋਈ ਆਪਣੇ ਵਿੱਤ ਅਨੁਸਾਰ ਕੰਮ ਕਰੇ ਤੇ ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਦਿੱਤਾ ਜਾਏ।
ਸੰਦਾਂ ਨਾਲ ਨਿੱਤ ਵਰਤੋਂ ਦੀਆਂ ਸ਼ਕਤੀਆਂ ਅਤੇ ਬਿਨਾਂ ਕੰਮ ਕੀਤਿਆਂ ਖਾਣ ਵਾਲੇ ਪ੍ਰਬੰਧਕੀ ਟੋਲੇ ਤੇ ਉਸ ਦੇ ਹਮਾਇਤੀਆਂ ਵਿੱਚ ਵੰਡਿਆ ਜਾਂਦਾ ਹੈ। ਪੈਦਾਵਾਰੀ ਸ਼ਕਤੀਆਂ ਹੁਣ ਵਿਕਾਸ ਕਰ ਚੁੱਕੇ ਪੈਦਾਵਾਰੀ ਸੰਦਾਂ ਤੇ ਸਾਧਨਾਂ ਦੇ ਅਨੁਕੂਲ ਨਵੀਂ ਤੇ ਨਿਆਏਂ ਪੂਰਵਕ ਵੰਡ ਪ੍ਰਣਾਲੀ ਚਾਹੁੰਦੀਆਂ ਹਨ ਪਰ ਪ੍ਰਬੰਧੀ ਟੋਲਾ ਤੇ ਉਸ ਦੇ ਹਮਾਇਤੀ ਪੈਦਾਵਾਰ ਵਿੱਚ ਆਪਣਾ ਉੱਚ ਸਥਾਨ ਰੱਖਣਾ ਪੁਰਾਣੀ ਵੰਡ ਪ੍ਰਣਾਲੀ ਨੂੰ ਹੀ ਜਾਰੀ ਰੱਖਣਾ ਚਾਹੁੰਦੀਆਂ ਹਨ ਇਸ ਤਰ੍ਹਾਂ ਪੈਦਾਵਾਰ ਸ਼ਕਤੀਆਂ ਅਤੇ ਪੈਦਾਵਾਰੀ ਸਬੰਧਾਂ ਵਿੱਚ ਟੱਕਰ ਆ ਜਾਂਦੀ ਹੈ ਪੁਰਾਣੇ ਪੈਦਾਵਾਰੀ ਸਬੰਧ ਹੁਣ ਪੈਦਾਵਾਰ ਦੇ ਵਾਧੇ ਵਿੱਚ ਰੋੜਾ ਬਣ ਜਾਂਦੇ ਹਨ।
ਪੁਰਾਣੇ ਜੰਗਲੀ ਸਮਾਜ ਵਿੱਚ ਜਿਸ ਦਾ ਵਰਨਣ ਅਸੀਂ ਪਿੱਛੇ ਕਰਦੇ ਆਏ ਹਾਂ, ਉਸ ਸਮੇਂ ਦੇ ਸੰਦਾਂ ਦੇ ਅਨੁਕੂਲ ਇਸੇ ਕਿਸਮ ਦਾ ਸਮਾਜ ਹੋ ਸਕਦਾ ਸੀ। ਇਸ ਸਮਾਜ ਦੀ ਪੈਦਾਵਾਰ ਕਰਨ ਦੀ ਸ਼ਕਤੀ ਨਿਗੁਣੀ ਹੋਣ ਕਰਕੇ ਕਈ ਅਜਿਹੇ ਇਲਾਕਿਆਂ ਵਿੱਚ ਜਿੱਥੇ ਲੋਕ ਵਧੇਰੇ ਮਾਸਾ-ਹਾਰੀ ਸਨ, ਉਥੇ ਮਰੇ ਹੋਏ ਵਿਅਕਤੀ ਦਾ ਮਾਸ ਖਾ ਲੈਣ ਦਾ ਰਿਵਾਜ ਵੀ ਸੀ ਜੋ ਕਈ ਇਲਾਕਿਆਂ ਵਿੱਚ ਹੁਣ ਤੀਕਰ ਵੀ ਚਾਲੂ ਹੈ। ਦੇਵੀ ਦੇ ਮੰਦਰ ਵਿੱਚ ’ਨਰਬਲੀ’ ਜਾਂ ਕਈਆਂ ਔਰਤਾਂ ਦਾ ਆਪਣੇ ਘਰ ਔਲਾਦ ਨਾ ਪੈਦਾ ਹੋਣ ਦੀ ਸ਼ਕਲ ਵਿੱਚ ਕਿਸੇ ਹੋਰ ਦੇ ਬੱਚੇ ਦੀ ਬਲੀ ਦੇ ਕੇ ਦੇਵਤਿਆਂ ਨੂੰ ਖੁਸ਼ ਕਰਨ ਆਦਿ ਕਈ ਪਛੜੇ ਲੋਕਾਂ ਵਿੱਚ ਅੱਜ ਵੀ ਜਾਰੀ ਹੈ। ਅਜੇ ਵੀ ਕਈ (ਅਘੋਰੀ) ’ਸਾਧੂ’ ਜਲਦੀ ਚਿਤਾ ਵਿੱਚੋਂ ਕੱਢ ਕੇ ਮਨੁੱਖੀ ਮਾਸ ਖਾ ਜਾਂਦੇ ਹਨ। ਡੈਣਾਂ ਤੇ ਰਾਕਸ਼ਾਂ ਦੀਆਂ ਕਹਾਣੀਆਂ ਨਿਰੀ ਕਲਪਣਾ ਹੀ ਨਹੀਂ। ਹਾਲੈˆਡ ਅਤੇ ਹਿੰਦੁਸਤਾਨ ਦੇ ਕਈ ਜੰਗਲੀ ਕਬੀਲਿਆਂ ਵਿੱਚ ਇਹ ਰਿਵਾਜ ਜਾਰੀ ਹੈ।
ਮਨੁੱਖ ਨੇ ਹੌਲੀ-ਹੌਲੀ ਆਪਣੇ ਸੰਦ ਹੋਰ ਉੱਨਤ ਕੀਤੇ। ਪੱਥਰ ਨੂੰ ਕਿਸੇ ਜਾਨਵਰ ਦੇ ਸਿਰ ਵਿੱਚ ਮਾਰਨ ਨਾਲੋਂ ਦੂਰੋਂ ਮਾਰਨ ਲਈ ਰੁੱਖਾਂ ਦੀ ਛਿੱਲਾਂ ਨਾਲ ਡੰਡੇ ਨਾਲ ਬੰਨ੍ਹਣਾ, ਸਿੱਖ ਲਿਆ। ਇਸ ਕੰਮ ਲਈ ਕਾਲਾ ਪੱਥਰ ਵਧੇਰੇ ਠੀਕ ਸੀ। ਕਿਉਂ ਜੋ ਇਹ ਚਿੱਟੇ ਜਾਂ ਲਾਲ ਪੱਥਰ ਤੋਂ ਵਧੇਰੇ ਸਖਤ ਹੁੰਦਾ ਹੈ। ਇਹੀ ਕਾਲਾ ਪੱਥਰ ਜਿਸ ਵਿੱਚ ਚਿੱਟੀ ਧਾਰੀ ਹੋਵੇ ਤਾਂ ਟੁੱਟ ਕੇ ਕਈ ਵਾਰ ਤਿੱਖੇ ਕੰਢੇ ਵਾਲਾ ਵੀ ਬਣ ਜਾਂਦਾ ਹੈ, ਜਿਸ ਨਾਲ ਪੱਥਰ ਦਾ ਹਥੌੜਾ, ਪੱਥਰ ਦਾ ਕੁਹਾੜਾ ਬਣਾ ਲੈˆਦੇ ਸਨ। ਇਹ ਪੱਥਰ ਦਾ ਹਥੌੜਾ, ਪੱਥਰ ਦਾ ਕੁਹਾੜਾ ਜਾਂ ਅੱਗੇ ਤੋਂ ਤਿੱਖੀ ਕੀਤੀ ਹੋਈ ਲੱਕੜੀ ਆਦਮੀ ਦੇ ਹਥਿਆਰ ਤੇ ਸੰਦ ਬਣ ਗਏ। ਇਸੇ ਲਈ ਅੱਜ ਵੀ ਮੰਦਰਾਂ ਵਿੱਚ ਰੱਖ ਕੇ ਪੂਜੇ ਜਾਣ ਵਾਲੇ ਪੱਥਰ ਆਮ ਕਰਕੇ ਕਾਲੇ ਪੱਥਰ ਹੀ ਹਨ। ਜਿਨ੍ਹਾਂ ਨੂੰ ਠਾਕਰ ਆਖਿਆ ਜਾਂਦਾ ਹੈ। ਕਾਲੇ ਰੰਗ ਦਾ ਲੰਮਾ ਅਤੇ ਵਿਚਕਾਰ ਚਿੱਟੀ ਧਾਰੀ ਵਾਲਾ ਪੱਥਰ ਹੋਰ ਵੀ ਵਧੇਰੇ ਸਤਿਕਾਰਿਆ ਤੇ ਪੂਜਿਆ ਜਾਂਦਾ ਹੈ। ਇਸ ਨੂੰ ’ਸਾਲਗ-ਰਾਮ’ ਆਖਦੇ ਹਨ। ਆਮ ਕਰਕੇ, ਪੂਜਣ ਯੋਗ ਮੂਰਤੀਆਂ ਵੀ ਇਸੇ ਕਾਲੇ ਪੱਥਰ ਦੀਆਂ ਹੁੰਦੀਆਂ ਹਨ। ਮੱਕੇ ਵਿੱਚ ਪਿਆ ਪਵਿੱਤਰ ਪੱਥਰ ਵੀ ਸੰਗੇ ਅਸਵਦ (ਕਾਲਾ ਪੱਥਰ) ਹੀ ਹੈ। ਕਲਕੱਤੇ ਵਿੱਚ ਕਾਲੀ ਦੇਵੀ ਦੀ ਪਿੰਡੀ ਵੀ ਇਹੋ ਵੱਡੇ ਅਕਾਰ ਦਾ ਕਾਲਾ ਪੱਥਰ ਹੀ ਹੈ। ਹਰ ਸ਼ਿਵ ਮੰਦਰ ਵਿੱਚ ਸ਼ਿਵਲਿੰਗ ਵੀ ਕਾਲੇ ਪੱਥਰ ਦਾ ਹੀ ਹੈ।
ਕਹਿਣ ਤੋਂ ਭਾਵ ਇਹ ਹੈ ਕਿ ਕਾਲੇ ਪੱਥਰ ਦੀ ਮਹਾਨਤਾ ਮਿਥਿਹਾਸਕਾਰਾਂ ਦੇ ਅਨੇਕਾਂ ਗਪੌੜਾਂ ਦੇ ਰੂਪ ਕਰਕੇ ਹਨ। ਅੱਗੇ ਚੱਲ ਕੇ ਕਈ ਥਾਈਂ ਭਗਵਤੀ ਸ਼ਕਤੀ ਦਾਤੀ ਹੋਣ ਕਰਕੇ ਨਹੀਂ ਸਗੋਂ ਇਸ ਕਰਕੇ ਹੀ ਹੈ ਕਿ ਕਾਲੇ ਪੱਥਰ ਦੇ ਬਣੇ ਸ਼ਸਤਰ ਇੱਕ ਸਮੇਂ ਦੇ ਮਨੁੱਖੀ ਸਮਾਜ ਦੇ ਰਾਖੇ ਅਤੇ ਪੈਦਾਵਾਰ ਦੇ ਸਾਧਨ ਸਨ ਤੇ ਇਸ ਕਾਲੇ ਪੱਥਰ ਦੀਆਂ ਕਈ ਕਿਸਮਾਂ ਵਿੱਚੋਂ ਢਾਲਣ ਉਪਰੰਤ ਧਾਤਾਂ ਪੈਦਾ ਹੁੰਦੀਆਂ ਹਨ। ਇਸੇ ਤਰ੍ਹਾਂ ਭਗਵਤੀ ਅਤੇ ਮਾਤਾ ਦੀ ਪੂਜਾ ਵੀ ਉਸ ਸਮੇਂ ਦੇ ਸਮਾਜ ਵਿੱਚ ਸ਼ਕਤੀ ਦਾਤੀ ਹੋਣ ਕਰਕੇ ਮਨੁੱਖ ਦੀ ਰੱਖਿਆ ਕਰਨ ਵਾਲੇ ਸ਼ਸਤਰਾਂ ਨੂੰ ਵੀ ਭਗਾਉਤੀ ਆਖ ਕੇ ਸਤਿਕਾਰਿਆ ਗਿਆ ਹੈ। ਬਲਕਿ ਕਈ ਬਜੁਰਗਾਂ ਨੇ ਭਗਾਉਤੀ ਨੂੰ ਭਗਵਾਨ (ਸੰਸਾਰ ਦੇ ਸਿਰਜਣਹਾਰ) ਆਖ ਕੇ ਹੀ ਯਾਦ ਕੀਤਾ ਗਿਆ ਹੈ। ਇਸ ਸਭ ਕੁਝ ਦਾ ਮੂਲ ਅਧਾਰ ਸਮਾਜ ਦੀਆਂ ਪਦਾਰਥਕ ਲੋੜਾਂ ਅਤੇ ਪਦਾਰਥਕ ਲੋੜਾਂ ਨੂੰ ਪੈਦਾ ਕਰਨ ਵਾਲੀਆਂ ਸ਼ਕਤੀਆਂ ਹਨ। ਆਦਿ-ਮਨੁੱਖ ਹੌਲੀ ਹੌਲੀ ਆਪਣੇ ਸੰਦਾਂ ਦੀ ਉਨਤੀ ਕਰਦਾ ਗਿਆ ਪੱਥਰ ਦਾ ਹਥੌੜਾ ’ਤੇ ਪੱਥਰ ਦਾ ਕੁਹਾੜਾ ਜਾਂ ਤਿੱਖੀ ਕੀਤੀ ਹੋਈ ਲੱਕੜ ਦਾ ਨੇਜਾ ਤੇ ਢਾਗੂੰ ਆਦਿ ਸੰਦ ਕਈ ਸੌ ਸਾਲ ਇਸ ਦੇ ਜੀਵਨ ਦੀ ਰੱਖਿਆ ਕਰਦੇ ਰਹੇ। ਜੰਗਲਾਂ ਦੇ ਵਿੱਚ ਅੱਗ ਕਈ ਵਾਰੀ ਲੱਗ ਜਾਂਦੀ ਸੀ ਜੋ ਇੱਕ ਪਾਸੇ ਤਬਾਹੀ ਮਚਾ ਦਿੰਦੀ ਸੀ, ਦੂਜੇ ਪਾਸੇ ਇਸੇ ਅੱਗ ਦੀ ਨੇੜਤਾ ਮਨੁੱਖ ਨੂੰ ਠੰਡ ਤੋਂ ਵੀ ਬਚਾ ਦਿੰਦੀ ਸੀ। ਇਸ ਅੱਗ ਦੀ ਲਪੇਟ ਵਿੱਚ ਆਏ ਜੰਗਲੀ ਜਾਨਵਰਾਂ ਦੇ ਭੁੱਜੇ ਹੋਏ ਸਰੀਰਾਂ ਦਾ ਮਾਸ, ਖਾਣ ਨੂੰ ਨਰਮ ਤੇ ਸਵਾਦੀ ਲਗਦਾ ਸੀ। ਹੌਲੀ-ਹੌਲੀ ਇਸ ਆਦਿ ਮਨੁੱਖ ਨੇ ਅੱਗ ਨੂੰ ਕਾਬੂ ਕਰ ਲਿਆ ਅਤੇ ਇਸ ਦੀ ਆਪਣੇ ਹਿੱਤ ਵਿੱਚ ਵਰਤੋਂ ਸਿੱਖ ਲਈ। ਇਸ ਵਿੱਚ ਲਗਾਤਾਰ ਬਾਲਣ ਪਾ ਕੇ ਇਸ ਨੂੰ ਬਲਦੀ ਰੱਖਣ ਦਾ ਢੰਗ ਵੀ ਸਿੱਖ ਲਿਆ। ਹੁਣ ਇਸ ਅੱਗ ਰੂਪੀ ਸ਼ਕਤੀ ਨੇ ਮਨੁੱਖ ਨੂੰ ਹੋਰ ਵੀ ਵਧੇਰੇ ਸ਼ਕਤੀਸ਼ਾਲੀ ਬਣਾ ਦਿੱਤਾ। ਇਸ ਅੱਗ ਦੇ ਆਸਰੇ ਅਤਿ ਠੰਡੀਆਂ ਥਾਵਾਂ ਵੀ ਰਹਿਣ ਦੇ ਯੋਗ ਹੋ ਗਈਆਂ। ਅੱਗ ਦੀ ਲੋਅ ਤੋਂ ਜੰਗਲੀ ਜੀਵ ਡਰ ਜਾਂਦੇ ਸਨ, ਇਸ ਲਈ ਅਗਨੀ ਨੇ ਇਸ ਨੂੰ ਕੇਵਲ ਸਰਦੀ ਤੋਂ ਨਹੀਂ ਸਗੋਂ ਇਹ ਜੰਗਲੀ ਜਾਨਵਰਾਂ ਤੋਂ ਵੀ ਇਸ ਦੀ ਰਾਖੀ ਕੀਤੀ। ਅਗਨੀ ਨੇ ਬਹੁਤ ਸਾਰੇ ਉਹ ਪਦਾਰਥ ਜੋ ਪਹਿਲਾਂ ਖਾਣ-ਯੋਗ ਨਹੀਂ ਸਨ, ਖਾਣ-ਯੋਗ ਬਣਾ ਕੇ ਪੈਦਾਵਾਰੀ ਦੇ ਨਵੇਂ ਸਾਧਨਾਂ ਦੇ ਭੰਡਾਰ ਖੋਲ੍ਹ ਦਿੱਤੇ ਅਤੇ ਮਨੁੱਖ ਹੁਣ ਆਪਣੀ ਭਗਵਤੀ ਮਾਤਾ ਦੇ ਨਾਲ ਹੀ ’ਅਗਨੀ’ ਨੂੰ ਵੀ ਸ਼ਕਤੀ-ਦਾਤੀ ਮੰਨਣ ਲੱਗ ਪਿਆ।
ਇਉਂ ਮਲੂਮ ਹੁੰਦਾ ਹੈ ਕਿ ਅਗਨੀ ਦਾ ਪ੍ਰਯੋਗ ਮਲਾਇਆ, ਬੋਰਨੀਊ, ਬਰਾਜ਼ੀਲ, ਆਦਿ ਭਾਰੀ ਵਰਖਾ ਅਤੇ ਅਤਿਅੰਤ ਗਰਮ ਵਾਤਾਵਰਣ ਵਾਲੇ ਇਲਾਕਿਆਂ ਵਿੱਚ, ਸਾਇਦ ਘੱਟ ਹੋਵੇ, ਕਿਉਂ ਜੋ ਭੂ-ਮੱਧ ਰੇਖਾ ਦੇ ਆਰ-ਪਾਰ ਵਸਣ ਵਾਲੇ ਜੰਗਲੀ ਮਨੁੱਖ ਆਪਣਾ ਰੈਣ ਬਸੇਰਾ, ਰੁੱਖਾਂ ਉੱਤੇ ਮਨ੍ਹੇ (ਦਰਖਤ ਦੇ ਪੱਤਿਆਂ ਤੇ ਡੰਡਿਆਂ ਨਾਲ ਬਣਾਈ ਇੱਕ ਪ੍ਰਕਾਰ ਦੀ ਝੁੱਗੀ) ਆਦਿ ਬਣਾ ਕੇ ਰਹਿੰਦੇ ਰਹੇ ਹਨ ਤੇ ਉੱਥੇ ਹਰ ਸਮੇਂ ਅਗਨੀ ਨਹੀਂ ਸੀ ਰੱਖਦੇ। ਪਰ ਯੂਰਪ ਦੇ ਦੇਸ਼ਾਂ ਵਿੱਚ ਅਤੇ ਉੱਤਰੀ ਅਫਰੀਕਾ ਵਿੱਚ ਉੱਤਰੀ ਹਿੰਦੁਸਤਾਨ, ਚੀਨ ਆਦਿ ਠੰਡੇ ਦੇਸ਼ਾਂ ਵਿੱਚ ਅੱਗ ਦਾ ਪ੍ਰਯੋਗ ਇਤਿਹਾਸਕ ਆਰੰਭ ਤੋਂ ਬਹੁਤ ਦੇਰ ਪਹਿਲਾਂ ਤੋਂ ਚਾਲੂ ਹੈ। (ਨਿਲੰਡਰ-ਬਲ) ਨਸਲ ਦਾ ਮਨੁੱਖ, ਆਦਿ-ਮਨੁੱਖ ਤੋਂ ਜੋ ਆਮ ਕਰਕੇ ਸਪੇਨ, ਫਰਾਂਸ ਵਿੱਚ ਵਧੇਰੇ ਸੀ ਅਤੇ ਜਿਸ ਦੀ ਨਸਲ ਅੱਜ ਲਗ-ਭਗ ਖਤਮ ਹੋ ਚੁੱਕੀ ਹੈ, ਉਹ ਰਾਤਾਂ ਸਮੇਂ ਪਹਾੜੀ ਖੁੰਦਰਾਂ (ਗੁਫਾਵਾਂ) ਵਿੱਚ ਰਹਿੰਦਾ ਸੀ ਅਤੇ ਅੱਗ ਦਾ ਪ੍ਰਯੋਗ ਕਰਦਾ ਸੀ। ਉਹ ਇੱਕ ਛੋਟੇ ਜਿਹੇ ਕੱਦ ਦੇ ਘੋੜੇ ਦਾ ਮਾਸ ਅੱਗ ਵਿੱਚ ਭੁੰਨ ਕੇ ਖਾਂਦਾ ਸੀ। ’ਕਰੋਮੇਗਨ’ ਨਸਲ ਦਾ ਆਦਿ-ਮਨੁੱਖ ਵੀ ਅੱਗ ਦਾ ਪ੍ਰਯੋਗ ਸਿੱਖ ਗਿਆ ਸੀ, ਅਤੇ ਇਹ ਆਦਿ-ਮਨੁੱਖ ਹੌਲੀ-ਹੌਲੀ ਪੱਥਰਾਂ ਨੂੰ ਆਪੋ ਵਿੱਚ ਟਕਰਾ ਕੇ ਚੰਗਿਆੜੇ ਤੋਂ ਅੱਗ ਬਾਲਣੀ ਜਾਂ ਬਾਂਸਾਂ ਨੂੰ ਆਪੋ ਵਿੱਚ ਰਗੜ ਕੇ ਅੱਗ ਬਾਲਣ ਦੀ ਵਿਧੀ ਸਿੱਖ ਚੁੱਕਾ ਸੀ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਹੁਣ ਵੀ ਬਲ ਰਹੀ ਅੱਗ ਦੀ ਪੂਜਾ ਕਰਦੇ ਹਨ। ਇਰਾਨ ਦੇ ਲੋਕ ਮੁਸਲਮਾਨ ਬਣਨ ਤੋਂ ਪਹਿਲਾਂ ਅੱਗ ਦੀ ਪੂਜਾ ਕਰਦੇ ਸਨ। ਹਿੰਦੋਸਤਾਨ ਵਿੱਚ ਅੱਗ ਨੂੰ ਬਲਦੀ ਰੱਖਣ ਲਈ ਜਗਦੀ-ਜੋਤ ਦਾ ਰੱਖਣਾ ਹੁਣ ਵੀ ਪ੍ਰਸਿੱਧ ਹੈ। ਹਰ ਸ਼ੁਭ ਕੰਮ ਸਮੇਂ ਜੋਤ-ਜਗਾਉਣਾ ਹਿੰਦੂਆਂ ਵਿੱਚ ਹੀ ਨਹੀਂ ਸਗੋਂ ਸਿੱਖਾਂ ਵਿੱਚ ਵੀ ਪ੍ਰਚਲਤ ਹੈ।
ਵਿਆਹ ਸ਼ਾਦੀ ਵੇਲੇ ਅਗਨੀ ਦੇਵਤੇ ਦੇ ਸਾਹਮਣੇ ਹੀ ਪ੍ਰਤਿੱਗਿਆ ਹੁੰਦੀ ਹੈ ਅਤੇ ਅੱਗ ਦੁਆਲੇ ਘੁੰਮ ਕੇ ਹੀ ਲਾਵਾਂ (ਫੇਰੇ) ਲਏ ਜਾਂਦੇ ਹਨ। ’ਹਵਨ’ ਕਰਨਾ ਇੱਕ ਅਤਿਅੰਤ ਪਵਿੱਤਰ ਕੰਮ ਸਮਝਿਆ ਜਾਂਦਾ ਹੈ। ਅੱਗ ਵਿੱਚ ਕੁਝ ਖਾਸ ਕਿਸਮ ਦੇ ਪਦਾਰਥ ਪਾ ਕੇ ਇਸ ਦੇ ਧੂੰਏਂ ਨਾਲ ਪੌਣ-ਪਾਣੀ ਨੂੰ ਕਿਟਾਣੂ ਰਹਿਤ ਕਰਨ ਦਾ ਰਿਵਾਜ ਜਾਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਗ੍ਰੰਥਾਂ ਨੂੰ ਧੂਫ ਦੇਣ ਦੀ ਪਰੰਪਰਾ ਅੱਜ ਵੀ ਜਿਉਂ ਦੀ ਤਿਉਂ ਪ੍ਰਚਲਤ ਹੈ। ਇਸ ਦੇ ਨਾਲ ਹੀ ਅੱਗ ਦੀ ਖੋਜ ਨੇ ਆਦਿ-ਮਨੁੱਖ ਨੂੰ ਇੱਕੋ ਹੀ ਟੋਲੇ ਵਿੱਚ ਹਰ ਸਮੇਂ ਇਕੱਠੇ ਘੁੰਮਣ ਦੇ ਬੰਧੇਜ ਤੋਂ ਵੀ ਮੁਕਤ ਕਰ ਦਿੱਤਾ। ਅਗਨੀ ਨੇ ਹੀ ਇਸ ਆਦਿ-ਮਨੁੱਖ ਨੂੰ ਕਈ ਪ੍ਰਕਾਰ ਦੀਆਂ ਧਾਤਾਂ ਦਾ ਗਿਆਨ ਕਰਵਾ ਦਿੱਤਾ। ਉਹ ਹੁਣ ਵੱਡੇ-ਵੱਡੇ ਰੁੱਖ ਜੋ ਪੱਥਰ ਦੇ ਹਥੌੜੇ ਤੇ ਕੁਹਾੜੇ ਨਾਲ ਕੱਟੇ ਨਹੀਂ ਜਾ ਸਕਦੇ ਸਨ, ਅੱਗ ਦੀ ਮਦਦ ਨਾਲ ਸਾੜ ਸਾੜ ਕੇ ਸੁੱਟ ਲੈਣ ਦੇ ਯੋਗ ਹੋ ਗਿਆ। ਉਹ ਹੁਣ ਬਹੁਤ ਸਾਰੀਆਂ ਲੱਕੜੀਆਂ ਨੂੰ ਆਪੋ ਵਿੱਚ ਬੰਨ੍ਹ ਕੇ ਤੁਲ੍ਹਾ ਰਾਫਟ ਬਣਾ ਕੇ ਨਦੀਆਂ ਨੂੰ ਪਾਰ ਕਰਨ ਅਤੇ ਡੂੰਘੇ ਪਾਣੀ ਵਿੱਚ ਜਾ ਕੇ ਮੱਛੀਆਂ ਪਕੜਨ ਦੇ ਸਮਰਥ ਵੀ ਹੋ ਗਿਆ।
ਇਹ ਆਦਿ-ਮਨੁੱਖ ਹੌਲੀ-ਹੌਲੀ ਵੱਡੇ ਰੁੱਖਾਂ ਦੇ ਤਣਿਆਂ ਨੂੰ ਅੱਗ ਨਾਲ ਫੂਕ-ਫੂਕ ਕੇ ਕੋਰਦਾ ਹੋਇਆ ਨਿੱਕੀ ਬੇੜੀ ਵੀ ਬਣਾਉਣ ਲੱਗਾ। ਗੱਲ ਕੀ, ਅਗਨੀ ਇਸ ਦਾ ਸਭ ਤੋਂ ਵੱਡਾ ਸ਼ਸਤਰ ਸੰਦ, ਸਾਧਨ ਅਤੇ ਜੀਵਨ ਅਧਾਰ ਬਣ ਗਈ। ਇਸ ਸੰਦ ਦੇ ਆਉਣ ਨਾਲ ਆਦਿ-ਮਨੁੱਖ ਨੂੰ ਆਪਣੇ ਜੀਵਨ ਸੰਗਠਨ ਵਿੱਚ ਹੌਲੀ-ਹੌਲੀ ਪ੍ਰੀਵਰਤਨ ਲਿਆਉਣਾ ਪਿਆ। ਕਿਉਂ ਜੋ ਅੱਗ ਨੂੰ ਬਲਦੀ ਰੱਖਣਾ ਇੱਕ ਅਤਿ ਜ਼ਰੂਰੀ ਕੰਮ ਬਣ ਗਿਆ। ਬੱਚਿਆਂ ਦਾ ਅੱਗ ਦੇ ਨੇੜੇ ਰਹਿਣਾ ਅਤੇ ਇਸ ਤਰ੍ਹਾਂ ਜੰਗਲੀ ਜਾਨਵਰਾਂ ਦੇ ਵਾਰ ਤੋਂ ਬਚੇ ਰਹਿਣ ਨੇ, ਤਕੜੇ ਸ਼ਸਤਰਧਾਰੀ ਵਿਅਕਤੀਆਂ ਨੂੰ ਬੱਚਿਆਂ ਦੀ ਰਾਖੀ ਤੋਂ ਬੇਫਿਕਰ ਹੋ ਕੇ ਸ਼ਿਕਾਰ ਨੂੰ ਜਾਣ ਦਾ ਮੌਕਾ ਪ੍ਰਦਾਨ ਕਰ ਦਿੱਤਾ। ਫਲ ਤੋੜ ਕੇ ਨਾਲ ਦੀ ਨਾਲ ਖਾਣ ਤੋਂ ਹਟ ਕੇ, ਛੇਤੀ-ਛੇਤੀ ਫਲ ਇਕੱਠੇ ਕਰਨ ਤੇ ਫਿਰ ਬਲਦੀ ਅੱਗ ਦੇ ਲਾਗੇ ਸੁਰੱਖਿਅਤ ਜਗ੍ਹਾ ਤੇ ਬੈਠ ਕੇ ਖਾਣਾ ਜ਼ਿਆਦਾ ਚੰਗਾ ਬਣ ਗਿਆ। ਸੋ, ਹੁਣ ਜੰਗਲ ਵਿੱਚ ਘੁੰਮ ਕੇ ਖੁਰਾਕ ਲੱਭਣ ਤੇ ਖਾਣ ਦਾ ਰਿਵਾਜ ਇੱਕ ਬੇਲੋੜਾ ਰਿਵਾਜ ਹੀ ਬਣ ਗਿਆ ਅਤੇ ਇਸ ਦੀ ਥਾਂ ਨਵੇਂ ਰਿਵਾਜ ਨੇ ਲੈ ਲਈ ਕਿ ਹਰ ਵਿਅਕਤੀ ਕਿਸੇ ਨਾ ਕਿਸੇ ਇੱਕ ਕੰਮ ਲਈ ਜਾਵੇ ਜਿਵੇਂ ਕਿ ਇੱਕ ਪਾਣੀ ਲਿਆਵੇ, ਇੱਕ ਫਲ ਲੈਣ ਜਾਵੇ, ਇੱਕ ਬਾਲਣ ਲਿਆਵੇ, ਕੋਈ ਸ਼ਿਕਾਰ ਨੂੰ ਜਾਵੇ ਜਾਂ ਮਰੇ ਹੋਰੇ ਜਾਨਵਰਾਂ ਦੀਆਂ ਖੱਲਾਂ ਇਕੱਠੀਆਂ ਕਰਕੇ ਪਹਿਨਣ ਯੋਗ ਬਣਾਏ ਇਤਿਆਦਿ। ਸਮਾਂ ਪਾ ਕੇ ਇਹ ਕੰਮ-ਵੰਡ ਦੇ ਰੂਪ ਵਿੱਚ ਸਾਹਮਣੇ ਆਈ। ਇਸੇ ਤਰ੍ਹਾਂ ਹੁਣ ਭਗਵਤੀ ਜਾਂ ਮਾਤਾ (ਗੌਰਜਾਂ) ਜਿੰਮੇ ਇੱਕ ਹੋਰ ਕੰਮ ਲੱਗਿਆ ਉਹ ਇਹ ਕਿ ਉਹ ਹਰ ਬਾਹਰੋਂ ਲਿਆਂਦੀ ਵਸਤ ਨੂੰ ਸੰਭਾਲੇ ਅਤੇ ਗਣ ਦੇ ਹਰ ਵਿਅਕਤੀ ਨੂੰ ਲੋੜ ਅਨੁਸਾਰ ਵੰਡੇ। ਇਸੇ ਮਾਤਾ ਗੌਰੀ ਨੂੰ ਕਈ ਥਾਵਾਂ ਤੇ ਬਿਰਧ-ਮਾਤਾ (ਸਭ ਤੋਂ ਸਿਆਣੀ ਬੁੱਢੀ) ਜਾਂ ਬਿਧ-ਮਾਤਾ (ਵਿਧੀ ਦੱਸਣ ਵਾਲੀ ਮਾਂ) ਆਖ ਕੇ ਵੀ ਜਾਣਿਆਂ ਜਾਂਦਾ ਸੀ।
ਹਰ ਵਿਅਕਤੀ ਆਪਣੇ ਹਿੱਸੇ ਆਉਂਦਾ ਕੰਮ ਕਰਦਾ ਅਤੇ ਜੋ ਵਸਤੂ ਉਹ ਬਾਹਰੋਂ ਲਿਆਵੇ, ਉਹ ਆਪ ਨਹੀਂ ਖਾ ਸਕਦਾ ਸੀ ਸਗੋਂ ਬਿਰਧ ਮਾਤਾ ਦੇ ਅੱਗੇ ਰੱਖ ਦਿੰਦਾ ਸੀ ਤੇ ਬਿਰਧ-ਮਾਤਾ ਹਰ ਇੱਕ ਨੂੰ ਲੋੜ ਅਨੁਸਾਰ ਵੰਡ ਦਿੰਦੀ ਸੀ। ਇਸ ਸਮਾਜ ਦਾ ਨਾਂ ਸੀ ਸਤਯੁਗ (ਪ੍ਰਿਥਮ ਸਾਂਝੀਵਾਲਤਾ) ਇਸ ਦਾ ਨਿਯਮ ਸੀ-ਮਿਹਨਤ ਨਾਲ ਪੈਦਾ ਕਰੋ। (ਧਰਮ ਦੀ ਕਿਰਤ ਕਰੋ) ਲੋੜ ਅਨੁਸਾਰ ਵੰਡੋ ਤੇ ਵਰਤੋ (ਧਰਮ ਦੀ ਕਿਰਤ ਨੂੰ ਵੰਡ ਛਕੋ)। ਇਸ ਯੁਗ ਦੀ ਮਹਾਨਤਾ ਹਿੰਦੁਸਤਾਨੀ ਲੋਕਾਂ ਦੇ ਮਨਾਂ ਵਿੱਚ ਹੁਣ ਤੱਕ ਵੀ ਜਿਉਂ ਦੀ ਤਿਉਂ ਹੈ। ਪੁਰਾਣੇ ਮਿਥਿਹਾਸ ਅਨੁਸਾਰ ਸਤਯੁਗ ਤੋਂ ਪਿੱਛੋਂ ਦੁਆਪਰ-ਯੁਗ ਤੇ ਇਸ ਤੋਂ ਪਿੱਛੋਂ ਤਰੇਤਾ-ਯੁਗ, ਉਸ ਤੋਂ ਪਿੱਛੋਂ ਕਲ-ਯੁਗ ਦਾ ਨਕਸ਼ਾ ਬਣਾਉਣ ਦੀ ਕਲਪਨਾ ਵੀ ਕੀਤੀ ਤੇ ਆਪਣੇ ਮੱਠਾਂ ਦੇ ਘੇਰੇ ਅੰਦਰ ਨੂੰ ਮੂਰਤੀਮਾਨ ਕਰਨ ਦੀ ਹਰ ਕੋਸ਼ਿਸ਼ ਕੀਤੀ। ਸਿੱਖਾਂ ਵਿੱਚ ਗੁਰਦੁਆਰਿਆਂ ਅੰਦਰ ਹੁਣ ਵੀ ਸਤਯੁਗ ਦੀ ਹੋਂਦ ਦਾ ਦਾਵਾ ਕਰਦੇ ਹਨ ਭਾਵ ਇਕੱਠੇ ਮਿਲਕੇ ਕੰਮ ਕਰਨਾ ਅਤੇ ਜੋ ਪੈਦਾ ਹੋਵੇ ਉਸ ਨੂੰ ਲੋੜ ਅਨੁਸਾਰ ਵੰਡ ਕੇ ਵਰਤ ਲੈਣਾ। ਬਾਬੇ ’ਰਾਮ ਸਿੰਘ ਕੂਕੇ’ ਨੇ ਵੀ ਅਜਿਹੇ ਯੁਗ ਦੀ ਕਲਪਨਾ ਕੀਤੀ ਸੀ। ਪੱਛਮੀ ਪੰਜਾਬ ਤੋਂ ਉੱਜੜ ਕੇ ਆਉਣ ਉਪਰੰਤ ਨਾਮਧਾਰੀ-ਸੰਸਥਾ ਦੇ ਪੈਰੋਕਾਰਾਂ ਅਜਿਹਾ ਇਕ ਸਤਯੁਗ ਜਿਲ੍ਹਾ ਹਿਸਾਰ ਵਿੱਚ ਸਥਾਪਤ ਕਰਨ ਦੀ ਕਲਪਨਾ ਕੀਤੀ ਸੀ। ਇਸ ਪ੍ਰਿਥਮ-ਸਾਂਝੀਵਾਲਤਾ ਦਾ ਨਕਸ਼ਾ-ਯੋਰਪ ਦੇ ਇਤਿਹਾਸ ਵਿੱਚ ਤਾਂ ਕਿਧਰੇ ਘੱਟ ਹੀ ਮਿਲਦਾ ਹੈ ਪਰ ਭੂ-ਮੱਧ ਰੇਖਾ ਦੇ ਆਸ-ਪਾਸ ਰਹਿਣ ਵਾਲੇ ਆਦਿ-ਮਨੁੱਖਾਂ ਵਿੱਚ ਇਸ ਨਾਲ ਮਿਲਦਾ-ਜੁਲਦਾ ਪ੍ਰਬੰਧ ਜ਼ਰੂਰ ਸੀ, ਜਿਸ ਨੂੰ ਯੋਰਪ ਦੇ ਸਰਮਾਏਦਾਰਾਂ ਨੇ ਆ ਕੇ ਤਹਿਸ਼-ਨਹਿਸ਼ ਕਰ ਦਿੱਤਾ ਪਰ ਹਿੰਦੁਸਤਾਨ ਵਿੱਚ ਇਹ ਯੁਗ ਕਾਫੀ ਲੰਮਾ ਸਮਾਂ ਰਿਹਾ ਅਤੇ ਇਸ ਯੁੱਗ ਵਿੱਚ ਆਦਿ ਮਨੁੱਖ, ਆਪਣਾ ਵਹਿਸ਼ੀਪੁਣਾ ਛੱਡ ਕੇ ਸਭਿਅਤਾ ਦੇ ਪਹਿਲੇ ਦੌਰ ਵਿੱਚ ਪ੍ਰਵੇਸ਼ ਕਰ ਗਿਆ। ਇਸ ਯੁੱਗ ਵਿੱਚ ਕੰਮ-ਵੰਡ ਹੋ ਜਾਣ ਕਾਰਨ ਪੂਰੇ ਕਬੀਲੇ ਜਾਂ ਗਣ ਦੀ ਅਗਵਾਈ ਦਾ ਕੰਮ ਇਕੱਲੀ ’ਗੌਰੀ’ ਦੇ ਵੱਸ ਦਾ ਰੋਗ ਨਾ ਰਿਹਾ। ਮੱਛੀ ਫੜਨ, ਸ਼ਿਕਾਰ ਖੇਡਣ, ਜੰਗਲੀ ਜਾਨਵਰਾਂ ਦਾ ਟਾਕਰਾ ਕਰਨ, ਦੂਜੇ ਨਾਲ ਲੜਾਈ ਲੜਨ ਦਾ ਕੰਮ ਕਰਨ ਦੀ ਅਗਵਾਈ ਲਈ ਇੱਕ ਤਜਰਬੇਕਾਰ ਨੋਰਏ ਸਰਰਿ ਵਾਲੇ ’ਨਰ’ ਦੀ ਵੀ ਲੋੜ ਪੈ ਗਈ। ਸੋ, ਗਣ ਦੀ ਅਗਵਾਈ ਲਈ ਵਿਧ-ਮਾਤਾ ਦੀ ਸਹਾਇਤਾ ਲਈ ਇੱਕ ਮਨੁੱਖ ਵੀ ਜ਼ਰੂਰੀ ਹੋ ਗਿਆ ਜਿਹਾ ਕਿ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੌਰੀ ਨੇ ਆਪਣੀ ਸਹਾਇਤਾ ਤੇ ਸੌਖ ਲਈ ਆਪਣੇ ਪੁੱਤਰ ’ਗਣੇਸ਼’ ਨੂੰ ਥਾਪ ਲਿਆ-
”ਗੌਰੀ ਪੂਤ ਗਣੇਸ”
ਇਸ ਸਮੇਂ ਤੱਕ ਔਲਾਦ ਉੱਤੇ ਕੇਵਲ ਮਾਤਾ ਦੀ ਮੋਹਰ ਸੀ, ਪਿਤਾ ਦਾ ਪਤਾ ਹੋਣਾ ਜ਼ਰੂਰੀ ਨਹੀਂ ਸੀ। ਮਿਥਿਹਾਸਕਾਰ ਗਣੇਸ਼, ਦਾ ’ਕਾਰਟੂਨ’ (ਗਣੇਸ ਜੀ ਦੇ ਤਿੰਨਾਂ ਕੰਮਾਂ ਨੂੰ ਕਿਸੇ ਕਾਰਟੂਨਿਸਟ ਨੇ ਇੱਕ ’ਕਾਰਟੂਨ’ ਵਿੱਚ ਦਰਸਾਇਆ ਹੈ ਜਿਸ ਕਾਰਟੂਨ ਨੂੰ ਸਮਾਂ ਪਾ ਕੇ ਲੁਟੇਰੀਆਂ ਸ਼ਰੇਣੀਆਂ ਨੇ ਪੂਜਾ ਦੇ ਚਿੰਨ ਵਜੋਂ ਪੂਜਣਾ ਸ਼ੁਰੂ ਕਰ ਦਿੱਤਾ ਤੇ ਇਹ ਗਣੇਸ ਦੀ ਮੂਰਤੀ ਬਣ ਗਈ) ਗਣੇਸ ਦਾ ਪਹਿਲਾ ਕੰਮ ਗਣ ਦੇ ਵੱਖ-ਵੱਖ ਵਿਅਕਤੀਆਂ ਨੂੰ ਵੱਖ-ਵੱਖ ਕੰਮਾਂ ਤੇ ਜਾਣ ਦੀ ਹਦਾਇਤ ਦੇਣਾ। ਗਣ ਦੇ ਹਰ ਵਿਅਕਤੀ ਦਾ ਇਹ ਫਰਜ਼ ਸੀ ਕਿ ਉਹ ਕੰਮ ਤੇ ਜਾਣ ਵੇਲੇ ਗਣੇਸ਼ ਜੀ ਦੀ ਆਗਿਆ ਹਾਸਲ ਕਰੇ। ਸੋ, ਗਣੇਸ ਦੇ ਇਸ ਕਾਰਜ ਦਾ ਪ੍ਰਗਟਾਵਾ ’ਕਾਰਟੂਨ’ ਵਿੱਚ ਗਣੇਸ ਦੇ ਸਿਰ ਤੇ ਹਾਥੀ ਦਾ ਸਿਰ ਲਾਉਣ ਵਿੱਚ ਹੈ। ਕੰਮ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਨਾ ਅਜੇ ਵੀ ਜਿਉਂ ਦਾ ਤਿਉਂ ਪ੍ਰਚਲਤ ਹੈ। ਗਣੇਸ਼ ਜੀ ਦਾ ਦੂਜਾ ਮਹੱਤਵਪੂਰਨ ਕਾਰਜ, ਬੱਚਤ ਕੀਤੇ ਖਾਣ-ਯੋਗ ਪਦਾਰਥ, ਸੰਪਤੀ ਤੇ ਹੋਰ ਸਾਂਝੀਆਂ ਵਸਤਾਂ ਦੀ ਸੰਭਾਲ ਕਰਾਨ ਸੀ ਜਿਸ ਦਾ ਪ੍ਰਗਟਾਵਾ ਕਾਰਟੂਨਿਸਟ ਨੇ ਇਸ ਕਾਰਟੂਨ ਵਿੱਚ ਗਣੇਸ਼ ਜੀ ਦਾ ਵੱਡਾ ਸਾਰਾ ਪੇਟ ਬਣਾ ਕੇ ਕੀਤਾ ਹੈ। ਗਣੇਸ਼ ਜੀ ਦਾ ਤੀਜਾ ਵੱਡਾ ਕੰਮ ਬੱਚਿਆਂ ਨੂੰ ਪੜ੍ਹਾਉਣ ਭਾਵ ਟਰੇਨਿੰਗ ਦੇਣਾ ਦਾ ਸੀ ਜਿਸ ਦਾ ਪ੍ਰਗਟਾਵਾ ਕਾਰਟੂਨਿਸਟ ਨੇ ਗਣੇਸ਼ ਜੀ ਦੇ ਹੱਥ ਵਿੱਚ ਕਲਮ ਫੜਾ ਕੇ ਕੀਤਾ ਹੈ। ਚੌਥੇ ਗਣੇਸ਼ ਜੀ ਆਪਣਾ ਅੱਡਾ ਛੱਡ ਕੇ ਇਧਰ ਉਧਰ ਨਹੀਂ ਸੀ ਜਾਂਦੇ। ਉਹਨਾਂ ਦਾ ਜ਼ਿਆਦਾ ਸਮਾਂ ਅਗਨ-ਕੁੰਡ ਦੇ ਪਾਸ ਬੈਠਣਾ ਸੀ ਜਿਸ ਦੀ ਵਿਆਖਿਆ ਇਸ ਕਾਰਟੂਨ ਨਿਰਮਾਤਾ ਨੇ ਗਣੇਸ਼ ਜੀ ਨੂੰ ਚੂਹੇ ਦੀ ਸਵਾਰੀ ਕਰਦਾ ਵਿਖਾਇਆ ਹੈ। ਇਹ ਗਣੇਸ਼ ਗੌਰੀ ਦੇ ਅਧੀਨ ਉਸ ਦੇ ਸਹਾਇਕ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਸੀ।
ਗਣੇਸ਼ ਪਾਸੋਂ ਨਵੇਂ ਬੱਚੇ ਜੋ ਸਿੱਖਿਆ ਤੇ ਸੇਧ ਪ੍ਰਾਪਤ ਕਰਦੇ ਸਨ, ਉਨ੍ਹਾਂ ਵਿੱਚ ਗਣੇਸ਼ ਜੀ ਉਹਨਾਂ ਨੂੰ ਕਈਆਂ ਯੁੱਗਾਂ ਦੇ ਅਮਲ ਵਿੱਚੋਂ ਕੱਢੇ ਗਏ ਸਿੱਟੇ ਸਮਝਾਉਂਦੇ ਸਨ। ਜਿਵੇਂ ਹਵਾ ਦੇ ਗੁਣ-ਔਗੁਣ ਦੱਸਣ ਦੇ ਨਾਲ ਹੀ ਇਸ ਦੀ ਉਪਯੋਗੀ ਵਰਤੋਂ ਸਬੰਧੀ ਦੱਸਦੇ ਸਨ, ਸ਼ਿਕਾਰ ਖੇਡਣ ਦੇ ਢੰਗ ਤੇ ਵਿਧੀਆਂ, ਫਲਾਂ ਦੇ ਗੁਣ, ਮੀਂਹ ਪੈਣਾ ਦੀ ਨਿਸ਼ਾਨੀ, ਕਿਸ ਸਮੇਂ ਠੰਡ ਹੁੰਦੀ ਹੈ ਤੇ ਕਾਰਨ, ਕਿਸ ਸਮੇਂ ਗਰਮੀ ਹੁੰਦੀ ਹੈ ਤੇ ਗਰਮੀ ਪੈਣ ਦੇ ਕਾਰਨ ਇਤਿਆਦਿ। ਇਹ ਸਾਰਾ ਗਿਆਨ ਗਣੇਸ਼ ਜੀ ਛੋਟੇ-ਛੋਟੇ ਸਲੋਕਾਂ ਤੇ ਸੂਤਰਾਂ ਵਿੱਚ ਬੱਚਿਆਂ ਨੂੰ ਰਟਾ ਦਿੰਦੇ ਸਨ।
ਦੁਨੀਆਂ ਦੇ ਉਹ ਹਿੱਸੇ ਜਿੱਥੇ ਜੀਵਨ ਘੋਲ ਬਹੁ-ਪੱਖੀ ਤੇ ਬਹੁ-ਮੁਖੀ ਸੀ, ਵੰਨ-ਸੁਵੰਨੇ ਕੰਮਾਂ ਲਈ ਵੰਨ-ਸੁਵੰਨੇ ਸ਼ਸਤਰਾਂ ਤੇ ਸੰਦਾਂ ਦੀ ਪ੍ਰਗਤੀ ਤਿੱਖੀ ਚਾਲੇ ਹੋਈ ਵੇਖਣ ਵਿੱਚ ਆਉਂਦੀ ਹੈ। ਉਹ ਇਲਾਕੇ ਜਿੱਥੇ ਜੀਵਨ ਘੋਲ ਜ਼ਿਆਦਾ ਪੇਚੀਦਾ ਜਾਂ ਗੁੰਝਲਾਦਾਰ ਨਹੀਂ ਸੀ, ਉਥੇ ਵੰਨ-ਸੁਵੰਨੇ ਸੰਦਾਂ ਦੀ ਉੱਨਤੀ ਬਹੁਤ ਮੱਧਮ ਚਾਲ ਨਾਲ ਹੋਈ। ਇਸੇ ਕਰਕੇ ਅਸੀਂ ਵੇਖਦੇ ਹਾਂ ਕਿ ਸਭਿਅਤਾ ਦਾ ਵਿਕਾਸ ਪਹਿਲੇ ਪਹਿਲ ਉਹਨਾਂ ਥਾਂਵਾਂ ਵਿੱਚ ਹੀ ਹੋਇਆ ਜਿੱਥੇ ਜੀਵਨ ਵਸੀਲੇ ਬਹੁਤ ਨਹੀਂ ਸਨ ਤੇ ਮਾਨਵ ਜਾਤੀ ਨੂੰ ਆਪਣੀ ਜੀਵਨ-ਹਰਕਤ ਨੂੰ ਜਾਰੀ ਰੱਖਣ ਲਈ ਤਕੜਾ ਸੰਘਰਸ਼ ਕਰਨਾ ਪਿਆ। ਜਿਨ੍ਹਾਂ ਇਲਾਕਿਆਂ ਵਿੱਚ ਫਲ, ਅਥਵਾ ਛੋਟਾ-ਮੋਟਾ ਸ਼ਿਕਾਰ ਸੌਖਾ ਤੇ ਚੋਖੀ ਮਾਤਰਾ ਵਿੱਚ ਮਿਲ ਜਾਂਦਾ ਸੀ ਉਥੇ ਹੁਣ ਤੱਕ ਵੀ ਇਹ ਗਣ ਦੇ ਗਣੇਸ਼ ਦੀ ਪਰੰਪਰਾ ਚਾਲੂ ਹੈ। ਜਿਵੇਂ ਕਿ ਅਸੀਂ ਪਿੱਛੇ ਦੱਸ ਚੁੱਕੇ ਹਾਂ, ਊਸਣੀਆਂ ਖੰਡ ਦੇ ਸਾਰੇ ਟਾਪੂਆਂ ਵਿੱਚ ਰਹਿਣ ਵਾਲੇ ਲੋਕ ਅਠਾਰਵੀਂ ਅਤੇ ਉਨੀਵੀਂ ਸਦੀ ਤੱਕ ਵੀ ਵੱਧ-ਘੱਟ ਇਸੇ ਦਸ਼ਾ ਵਿੱਚ ਜੀਵਨ ਬਸਰ ਕਰਦੇ ਰਹੇ। ਸਾਡੇ ਆਪਣੇ ਦੇਸ਼ ਵਿੱਚ ਬ੍ਰਹਮਾਂ ਦੇ ਉਪਰਲੇ ਭਾਗਾਂ, ਆਸਾਮ ਦੇ ਕਈ ਹਲਕਿਆਂ ਅਤੇ ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਦੇ ਆਦਿ-ਵਸਨੀਕਾਂ ਦਾ ਸਮਾਜ ਵੀ ਲਗ-ਭਗ ਇਹੋ ਜਿਹਾ ਹੀ ਰਿਹਾ ਹੈ।
ਮੌਰਗਨ ਨੇ ਪੁਰਾਤਨ ਸਾਂਝੀਵਾਲਤਾ ਕਿਸ ਪ੍ਰਕਾਰ ਦੀ ਹੋਵੇਗੀ, ਦਾ ਅਨੁਮਾਨ ਹਵਾਈ ਟਾਪੂਆਂ ਦੇ ਵਸਨੀਕਾਂ ਦੇ ਰਹਿਣ-ਸਹਿਣ ਦੇ ਢੰਗ ਤੇ ਰਿਵਾਜ਼ਾਂ ਤੋਂ ਹੀ ਲਾਇਆ ਹੈ। ਕੇਂਦਰੀ ਅਫਰੀਕਾ ਦੇ ਵਸਨੀਕ ਵੀ ਬਹੁਤ ਥਾਈਂ ਇਸ ਪ੍ਰਿਥਮ ਸਾਂਝੀ-ਵਾਲਤਾ ਦੇ ਨੇੜੇ-ਤੇੜੇ ਹੀ ਰਹੇ ਹਨ। ਗਰੀਨਲੈˆਡ, ਆਈਸ ਲੈˆਡ ਅਤੇ ਸਾਇਬੇਰੀਆ ਤੇ ਕੈਨੇਡਾ ਦੇ ਠੰਡੇ ਭਾਗਾਂ ਵਿੱਚ ਰਹਿਣ ਵਾਲੇ ਲੋਕ ਜਿਨ੍ਹਾਂ ਨੂੰ ਕੇਵਲ ਠੰਡ ਦਾ ਟਾਕਰਾ ਕਰਨਾ ਪੈˆਦਾ ਸੀ ਅਤੇ ਆਪਣੀ ਖੁਰਾਕ ਲਈ ਜੰਗਲੀ ਜਾਨਵਰ ਦੇ ਸ਼ਿਕਾਰ ’ਮੱਛੀ ਤੇ ਰੇਂਡੀਅਰ’ ਸ਼ੀਲ ਤੇ ਵੇਲ੍ਹ-ਮੱਛੀ ਆਦਿ ਜਾਨਵਰਾਂ ਦੀ ਚਰਬੀ ਤੇ ਧਾਗੇ ਵਜੋਂ ਰੇਡੀਅਰ ਦੀਆਂ ਆਂਦਰਾਂ ਦੀ ਵਰਤੋਂ ਕਰਦੇ ਰਹੇ। ਉਹ ਸੂਈ ਦਾ ਕੰਮ ਵੀ ਛੋਟੀਆਂ-ਛੋਟੀਆਂ ਮੱਛੀਆਂ ਦੀਆਂ ਹੱਡੀਆਂ ਤੋਂ ਲੈˆਦੇ ਰਹੇ। ਆਪਣੀਆਂ ਗੱਡੀਆਂ ਦਾ ਢਾਂਚਾ ਤਿਆਰ ਕਰਨ ਲਈ ਵੱਡੀਆਂ ਮੱਛੀਆਂ ਦੀਆਂ ਹੱਡੀਆਂ ਵਰਤਦੇ ਰਹੇ ਹਨ। ਅਮਰੀਕਾ ਦੇ ਪੁਰਾਤਨ ਇਤਿਹਾਸ ਬਾਰੇ ਭਾਵੇਂ ਜਾਣਕਾਰੀ ਘੱਟ ਹੈ ਪਰ ਇੱਥੇ ਵੀ ਬਰਾਜ਼ੀਲ,ਅਰਜਨਟੀਨਾ ਦੇ ਆਦਿਵਾਸੀ ਅਤੇ ਅਮਰੀਕਾ ਦੇ ਲਾਲ ਹਿੰਦੀ ਵੀ ਪ੍ਰਿਥਮ ਸਾਂਝੀਵਾਲਤਾ ਦੇ ਨੇੜੇ ਤੇੜੇ ਹੀ ਘੁੰਮਦੇ ਰਹੇ . ਅਮਰੀਕਾ ਦੇ ਆਦਿਵਾਸੀਆਂ ਵਿਚੋਂ (ਵੈਸਟ ਇੰਡੀਜ਼ )ਟਾਪੂਆਂ ਵਿੱਚ ਰਹਿਣ ਵਾਲੇ ਲੋਕ ਕੋਲੰਬਸ ਦੇ ਜਾਣ ਸਮੇਂ ਤਕ ਚੋਖੀ ਉਚੇਰੀ ਸਭਿਅਤਾ ਤੱਕ ਪੁੱਜੇ ਹੋਏ ਸਨ .ਇਹਨਾਂ ਲਕਾਂ ਨੂੰ ਵੇਖ ਕੇ ਹਿ ਕੋਲੰਬਸ ਨੇ ਇਹਨਾਂ ਟਾਪੂਆਂ ਨੂੰ ਹਿੰਦੋਸਤਾਨ ਦੇ ਪੱਛਮੀ ਟਾਪੂ ਸਮਝ ਲਿਆ ਸੀ. ਇਹ ਲੋਕ ਧਾਤਾਂ ਦੀ ਵਰਤੋਂ ਕਰਦੇ ਸਨ ਅਤੇ ਸੋਨੇ ਦੇ ਗਹਿਣੇ ਪਹਿਨਦੇ ਸਨ .ਐਪਰ ਯੂਰਪੀਨ ਲਿਖਾਰੀਆਂ ਨੇ ਇਹਨਾਂ ਦੇ ਪੁਰਾਤਨ ਇਤਿਹਾਸ ਤੇ ਚਾਨਣਾ ਨਹੀ ਪਾਇਆ .ਯੂਰਪ ,ਏਸੀਆ ਅਤੇ ਅਫ੍ਰੀਕਾ ਦੇ ਉਹ ਭਾਗ ਜਿੱਥੇ ਜੀਵਨ-ਘੋਲ ਵਿਸ਼ੇਸ਼ ਹਾਲਤਾਂ ਕਰਕੇ ਅਤਿਅੰਤ ਗੁੰਝਲਦਾਰ ਬਣ ਗਿਆ ਸੀ,ਉਹਨਾਂ ਲੋਕਾਂ ਨੇ ਵੰਨ –ਸੁਵੰਨੇ ਕੰਮਾਂ ਰਾਹੀਂ ਆਪਣੇ ਸਸ਼ਤਰ ਤੇ ਸੰਦਾਂ ਦੀ ਉਨਤੀ ,ਬਾਕੀ ਦੁਨੀਆਂ ਨਾਲੋਂ ਵਧੇਰੇ ਤਿੱਖੀ ਤੇ ਤੇਜ਼ ਰਫਤਾਰ ਨਾਲ ਕੀਤੀ . ਇਹਨਾਂ ਸਥਾਨਾਂ ਵਿੱਚੋਂ ਖਾਸ਼ ਵਿਸ਼ੇਸ਼ਤਾ ਹੈ ਕਿ ਇਹ ਸਭਿਅਤਾ ਦਾ ਵਿਕਾਸ ਦਰਿਆਵਾਂ ਦੇ ਕੰਢਿਆਂ ਦੇ ਆਸ ਪਾਸ ਹੀ ਹੋਇਆ ਹੈ ਜਿਵੇਂ ਸਿੰਧ-ਨਦੀ ਦੇ ਦੱਖਣੀ ਭਾਗ ,ਇਸੇ ਤਰ੍ਹਾਂ ਆਮੂ ਨਦੀ ਦਾ ਪੱਛਮੀ ਭਾਗ ਮਧ –ਏਸੀਆ ਅਤੇ ਏਰਲ ਸਾਗਰ ਅਤੇ ਕੈਸ਼ਪੀਅਨ ਸਾਗਰ ਦਾ ਚੌਗਿਰਦਾ ਜਾਂ ਸੀਗ-ਕਿਆਗ ਨਿੱਕੀਆਂ ਨਿੱਕੀਆਂ ਨਦੀਆਂ ਕਿਨਾਰੇ ਇਤਿਆਦ . ਇਹਨਾਂ ਸਾਰੇ ਇਲਾਕਿਆਂ ਵਿੱਚ ਇਹੋ ਗੱਲ ਸਾਂਝੀ ਹੈ ਕਿ ਇਹਨਾਂ ਇਲਾਕਿਆਂ ਵਿਚ ਵਰਖਾ ਬੜੀ ਘੱਟ ਹੁੰਦੀ ਹੈ .ਇਹ ਸਾਰੇ ਇਲਾਕੇ ਮਾਰੂਥਲਾਂ ਦੇ ਭਾਗ ਹਨ ਪਰ ਇਥੇ ਦਰਿਆਵਾਂ ਵਿਚ ਪਾਣੀ ਵਗਦਾ ਹੈ .ਇਹਨਾਂ ਇਥੇ ਵਸਣ ਵਾਲੇ ‘ਗਣਾ’ ਨੂੰ ਆਪਣੀਆਂ ਜੀਵਨ –ਲੋੜਾਂ ਲਈ ਜਿਥੇ ਉਹ ਅਗਨੀ ਨੂੰ ਸ਼ਕਤੀ ਦਾਤੀ ਸਮਝਦੇ ਸਨ ,ਉਥੇ ਪਾਣੀ(ਦਰਿਆਵਾਂ) ਨੂੰ ਵੀ ਜੀਵਨ ਦਾਤਾ ਸਮਝਦੇ ਸਨ. ਇਸ ਲਈ ਇਹਨਾਂ ਲੋਕਾਂ ਨੂੰ ਆਪਣੇ ਜੀਵਨ ਨੂੰ ਜਾਰੀ ਰੱਖਣ ਲਈ ਹੌਲੀ ਹੌਲੀ ਜੰਗਲੀ ਜਾਨਵਰ ਜੋ ਉਹ ਆਪਣੀ ਖੁਰਕ ਲਈ ਮਾਰ ਕੇ ਲਿਆਉਂਦੇ ਸਨ. ਕਦੀ ਮਿਲਦੇ ਸਨ ਤੇ ਕਈ ਵਾਰ ਨਹੀਂ .ਸ਼ਿਕਾਰ ਦਾ ਹਰ ਰੋਜ਼ ਇਲ੍ਨਾ ਯਕੀਨੀ ਨਹੀਂ ਸੀ. ਇਸ ਲਈ ਉਹ ਕੋਸ਼ਿਸ਼ ਕਰਦੇ ਸਨ ਕਿ ਏ ਇੱਕ ਦਿਨ ਇੱਕ ਤੋਂ ਵਧ ਜਨਵਰ ਮਿਲ ਜਾਣ ਤਾਂ ਉਹਨਾਂ ਨੂੰ ਮਾਰਨ ਦੀ ਥਾਂ ਜਿਉਂਦਾ ਫੜ ਲੈਣ ਤਾਂ ਜੋ ਥੁੜ ਵੇਲੇ ਉਸ ਨੂੰ ਮਾਰਿਆ ਜਾ ਸਕੇ ਜਿਸ ਨਾਲ ਹੌਲੀ ਹੌਲੀ ਇਹਨਾਂ ਗਣਾਂ ਪਾਸ ਚੋਖੇ ਸਾਰੇ ਜਾਨਵਰ ਇਕੱਤਰ ਹੋਣੇ ਸ਼ੁਰੂ ਹੋ ਗਏ.ਇਹ ਜਾਨਵਰ ਸੂ ਪੈਂਦੇ ਸਨ ਅਤੇ ਬੱਚੇ ਇੱਕ ਨਵੀਂ ਜਿਣਸ ਬੱਚਿਆਂ ਦੇ ਰੂਪ ਵਿੱਚ ਮਨੁੱਖ ਨੂੰ ਪ੍ਰਾਪਤ ਹੋਣ ਲੱਗ ਪਈ ਅਤੇ ਨਾਲ ਹੀ ਦੁਧ ਤੇ ਇਸ ਤੋਂ ਬਣੇ ਪਦਾਰਥ ਈ ਖਾਧ ਪਦਾਰਥਾਂ ਵਿਚ ਸ਼ਾਮਲ ਹੋ ਗਏ.ਖੁਰਾਕ ਦੇ ਤੌਰ ਤੇ ਦੜ੍ਹ ਮਨੁੱਖੀ ਸਰੀਰ ਲਈ ਉਹ ਅਰੇ ਤੱਤ ਪ੍ਰਦਾਨ ਕਰ ਦਿੰਦਾ ਸੀ ਜਿਹੜੇ ਉਹਨੂੰ ਮਾਸ ਤੇ ਫਲਾਂ ਵਿਚੋਂ ਮਿਲਦੇ ਸਨ .ਇਹ ਦੁਧ ਘਿਓ ਦੇ ਉਪ ਵਿਚ ਥੰਦਿਆਈ ਦੀ ਲੋੜ ਪੂਰੀ ਕ ਦਿੰਦਾ ਸੀ ਜੋ ਪਹਿਲਾਂ ਗਿਰੀਆਂ ਅਤੇ ਜਾਨਵਰਾਂ ਦੀ ਚਰਬੀ ਵਿਚੋਂ ਪਾਪਤ ਹੁੰਦੀ ਸੀ. ਮਰਨ ਉਪਰੰਤ ਇਹਨਾਂ ਪਸ਼ੂਆਂ ਦੀਆਂ ਖੱਲ੍ਹਾਂ ਆਦਮੀਆਂ ਦੀਆਂ ਹੋਰ ਕੀ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰ ਦਿੰਦੀਆਂ ਸਨ ਤੇ ਨਾਲ ਏ ਮਰੇ ਪਸ਼ੂ ਦਾ ਮਾਸ ਦਾ ਮਾਸ ਭੋਜਨ ਲਈ ਵਰਤਿਆ ਜਾ ਸਕਦਾ ਸੀ. ਇਸ ਤਰ੍ਹਾਂ ਇਹਨਾਂ ਦੀਆਂ ਹੱਡੀਆਂ ਤੋਂ ਵੀ ਅਨੇਕ ਕੰਮ ਲਏ ਜਾਂਦੇ ਸਨ.ਇਹਨਾਂ ਇਲਾਕਿਆਂ ਵਿਚ ਦਰਿਆ ਤੋਂ ਦਸ ਬਾਰ੍ਹਾਂ ਮੀਲ ਤਕ ਪਾਣੀ ਦੀ ਲੋੜ ਪੂਰੀ ਕਰਨ ਹਿਤ ਹੌਲੀ ਹੌਲੀ ਮਨੁੱਖ ਨੇ ਖੂਹ ਪੁੱਟਣ ਦਾ ਢੰਗ ਵੀ ਸਿੱਖ ਲਿਆ ਅਤੇ ਖੂਹ ਪੁੱਟਣ ਲਈ ਧਾਤ ਜਾਂ ਲੱਕੜ ਦਾ ਦਸਤਾ ਜਿਹਾ ਪਾ ਕੇ ਕੱਸੀ ਬਣਾ ਲਈ .ਇਹਨਾਂ ਇਲਾਕਿਆਂ ਵਿਚ ਚੌੜੇ ਪੱਤਿਆਂ ਵਾਲੇ ਰੁੱਖਾਂ ਦੀ ਅਣਹੋਂਦ ਕਾਰਨ ,ਭੋਜਨ ਰੱਖਣ ਲਈ ਮਿੱਟੀ ਦੇ ਭਾਂਡੇ ਬਣਾ ਕੇ ,ਇਹਨਾਂ ਨੂੰ ਅੱਗ ਵਿੱਚ ਪਾ ਕੇ ਪਕਾਉਣ ਦਾ ਹੁਨਰ ਵੀ ਧੀਰੇ ਧੀਰੇ ਵਿਕਾਸ ਕਰ ਲਿਆ.ਦੁਧ ਘਿਓ ਸੰਭਾਲਣ ਲਈ ਵੀ ਇਹਨਾਂ ਲੋਕਾਂ ਨੇ ਮਿੱਟੀ ਦੇ ਭਾਂਡੇ ਬਣਾਉਣੇ ਤੇ ਪਕਾਉਣੇ ਆਰੰਭ ਦਿੱਤੇ . ਇਹਨਾਂ ਹੀ ਇਲਾਕਿਆਂ ਵਿੱਚ ਇਹਨਾਂ ਗਣਾਂ ਨੂੰ ਠੰਡ ਤੇ ਗਰਮੀ ਦੋਹਾਂ ਦਾ ਟਾਕਰਾ ਕਰਨਾ ਪੈਂਦਾ ਸੀ,ਏਸ ਲਈ ਸਾਲ ਵਿੱਚ ਇਹਨਾਂ ਨੂੰ ਹਰ ਰੁੱਤ ਅਨੁਸਾਰ ਆਪਣੇ ਰਹਿਣ ਸਹਿਣ ਵਿੱਚ ਫਰਕ ਪਾਉਣ ਦੀ ਲੋੜ ਉਤਪਨ ਹੋਈ ਜਿਸ ਨਾਲ ਇਹਨਾਂ ਨੇ ਸੂਰਜ ਤੇ ਚੰਦ੍ਰਮਾ ਦੇ ਅਕਾਸ਼ ਵਿਚ ਰਸਤਿਆਂ ਨੂੰ ਮਿੱਥਣ ਤੇ ਇਹਨਾਂ ਦੇ ਰਾਹਾਂ ਦੀ ਬਦਲੀ ਨਾਲ ਰੁੱਤਾਂ ਦੀ ਬਦਲੀ ਅੰਤਰ ਸੰਬੰਧਿਤ ਹੋਣ ਦਾ ਗਿਆਂ ਵੀ ਹਾਸਲ ਕਰ ਲਿਆ . ਇਹਨਾਂ ਸਾਰੇ ਇਲਾਕਿਆਂ ਵਿੱਚ ਗਰਮੀ ਦੀ ਰੁੱਤੇ ਜਦ ਇਹਨਾਂ ਨੂੰ ਪਾਣੀ ਦੀ ਅਧਿਕ ਲੋੜ ਹੁੰਦੀ ਸੀ ਦਰਿਆ ਵਿਚ ਪਾਣੀ ਵਧ ਜਾਂਦਾ ਸੀ ਤੇ ਸਰਦੀਆਂ ਵਿੱਚ ਜਦ ਪਾਣੀ ਦੀ ਲੋੜ ਘੱਟ ਹੁੰਦੀ ਸੀ ,ਦਰਿਆ ਵਿਚ ਪਾਣੀ ਘਟ ਜਾਂਦਾ ਸੀ.ਪ੍ਰਕਿਰਤੀ ਦੀ ਇਸ ਦੇਣ ਦਾ ਕਾਰਨ ਪੂਰਾ ਨਾ ਸਮਝਣ ਕਰਕੇ ਇਹਨਾਂ ਲੋਕਾਂ ਨੇ ਦਰਿਆ ਨੂੰ ਦੇਵਤਾ ਮੰਨ ਕੇ ਪੂਜਾ ਕਰਨੀ ਆਰੰਭ ਦਿੱਤੀ.ਦਰਿਆ ਤੋਂ ਦੂਰ ਮਾਰੂਥਲ ਦੀ ਰੇਟ ਵਿਚ ਆਵਾਜਾਈ ਕਠਨ ਹੋਣ ਕਰਕੇ ਉਹ ਆਵਾਜਾਈ ਦਾ ਕੰਮ ਦਰਿਆ ਦੇ ਰਸਤੇ ਕਰਨ ਦੇ ਮਾਹਰ ਹੋ ਗਏ. ਇਹਨਾਂ ਇਲਾਕਿਆਂ ਵਿੱਚ ਭੋਜਨ ਭੋਜਨ ਅਤੇ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਉਣ ਲਈ ਪਹਿਰਾਵੇ ਦਾ ਕੰਮ ਦੇਣ ਯੋਗ ਬਣਾਉਣ ਲਈ ਉਤਨੇ ਜਾਨਵਰ ਉਪਲਭਦ ਨਹੀਂ ਸਨ ਜਿੰਨੇ ਵਧੇਰੇ ਮੀਂਹ ਪੈਣ ਵਾਲੇ ਇਲਾਕਿਆਂ ਵਿੱਚ ਹੁੰਦੇ ਸਨ.ਇਸ ਲਈ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੇ ਰੇਸ਼ੇਦਾਰ ਫਸਲਾਂ ਜਿਵੇਂ ਕਪਾਹ,ਸਣ,ਰੇਸ਼ਮ ਤੇ ਉੱਨ ਤੋਂ ਕਪੜੇ ਬਣਾਉਣ ਵੱਲ ਵਿਕਾਸ ਕਰ ਲਿਆ . ਇਹਨਾਂ ਇਲਾਕਿਆਂ ਵਿਚ ਹੀ ਗਰਮੀ ਦੀ ਰੁੱਤ ਵਿਚ ਘਾਹ ਦੀ ਬਹੁਲਤਾ ਹੋਣ ਪਰ ਸਿਆਲ ਵਿਚ ਠੰਡ ਨਾਲ ਘਾਹ ਬਹੁਤ ਘੱਟ ਰਹਿ ਜਾਂਦਾ ਸੀ ,ਇਸੇ ਲਈ ਇਹ ਲੋਕ ਗਰਮੀ ਦੀ ਰੁੱਤ ਦੇ ਅੰਤ ਵਿਚ ਪੱਕੇ ਹੋਏ ਘਾਹ ਨੂੰ ਸਰਦੀ ਰੁਤੇ ਆਪਣੇ ਪਸ਼ੂਆਂ ਨੂੰ ਚਰਨ ਲਈ ਇਕੱਠਾ ਕਰਨ ਲੱਗ ਪਏ, ਜਿਸ ਨਾਲ ਘਾਹ ਦੇ ਬੀਜ ਉਹਨਾਂ ਨੂੰ ਪ੍ਰਾਪਤ ਹੋਣ ਲਗ ਪਏ ਜੋ ਚੰਗੀ ਖੁਰਾਕ ਦਾ ਕੰਮ ਦਿੰਦੇ ਸਨ. ਹੁਣ ਇਹ ਗਿਆਂ ਪ੍ਰਾਪਤ ਹੋਣ ਉਪਰੰਤ ਇਹਨਾਂ ਇਲਾਕਿਆਂ ਦੇ ਗਣਾਂ ਦੇ ਵਸਨੀਕਾਂ ਆਪਣੇ ਲਈ ਅਨਾਜ ਉਗਾਉਣਾ ਵੀ ਆਰੰਭ ਕਰ ਦਿੱਤਾ .ਆਪਣੇ ਵਲਦਾਰ ਰੁਖਾਂ ਤੇ ਬਗੀਚਿਆਂ ਤੱਕ ਪਾਣੀ ਲਿਆਉਣ ਦੇ ਉਦੇਸ ਨਾਲ ਖਾਲਾਂ ਪੁਟੀਆਂ ਤਾਂ ਜੋ ਲੋੜ ਪੈਣ ਤੇ ਦਰਿਆ ਦਾ ਪਾਣੀ ਬਗੀਚਿਆਂ ਨੂੰ ਦਿੱਤਾ ਜਾ ਸਕੇ. ਦਰਿਆਈ ਇਲਾਕਿਆਂਦੇ ਲਾਗਲੇ ਇਲਾਕਿਆਂ ਵਿਚ ਪਾਣੀ ਦਾ ਪਧਰ ਉੱਚਾ ਸੀ ਜਿਸ ਕਰਕੇ ਜਦ ਉਹਨਾਂ ਨੇ ਖਾਲਾਂ ਪੁਟੀਆਂ ਤਾਂ ਕਿਧਰੇ ਕਿਧਰੇ ਧਰਤੀ ਵਿਚੋਂ ਪਾਣੀ ਦਾ ਫੁਹਾਰਾ ਫੁੱਟ ਨਿਕਲਿਆ ਤੇ ਮਨੁੱਖ ਨੂੰ ਅੱਗੇ ਵਾਸਤੇ ਗਿਆਂ ਹੋ ਗਿਆ ਕਿ ਧਰਤੀ ਦੇ ਹੇਠ ਵੀ ਪਾਣੀ ਹੁੰਦਾ ਹੈ ਤੇ ਸਿੱਟੇ ਵਜੋਂ ਖੂਹ ਲਾਉਣ ਦੀ ਤਕਨੀਕ ਕਈ ਸਦੀਆਂ ਦੇ ਮਨੁੱਖੀ ਸੰਘਰਸ਼ ਦੇ ਸਿੱਟੇ ਵਜੋਂ ਲੋਕਾਂ ਨੂੰ ਪ੍ਰਾਪਤ ਹੋਈ. ਪਾਣੀ ਦੇ ਇਸ ਪ੍ਰਬੰਧ ਨੇ ਪੈਦਾਵਾਰ ਵਿਚ ਚੋਖਾ ਵਾਧਾ ਤੇ ਵਿਕਾਸ ਕੀਤਾ.
ਇਸ ਉਨਤੀ ਨਵ ਕਿਰਤ ਦੇ ਵੰਨ ਸੁਵੰਨੇ ਖੇਤਰਾਂ ਵਿਚ ਵਾਧਾ ਕੀਤਾ.ਅਜਿਹੀ ਦਸ਼ਾ ਵਿਚ ਇਕੋ ਹੀ ਪੁਰਸ਼ ਵਲੋਂ ਹਰ ਕੰਮ ਨੂੰ ਅਗਵਾਈ ਦੇਣ ਦਾ ਕੰਮ ਅਸੰਭਵ ਹੋ ਗਿਆ .ਪੈਦਾਵਾਰ ਪਹਿਲਾਂ ਨਾਲੋਂ ਕਈ ਗੁਣਾਂ ਵਧ ਚੁੱਕੀ ਸੀਐਪਰ ਵੰਡ ਪ੍ਰਣਾਲੀ ਪਹਿਲਾਂ ਵਾਲੀ ਹੀ ਸੀ.ਸੋ ਗਣੇਸ਼ ਜੋ ਇਸ ਪੈਦਾਵਾਰ ਨੂੰ ਵੰਡਣ ਦਾ ਕੰਮ ਕਰਦਾ ਸੀ ਉਸ ਪਾਸ ਹੁਣ ਕਾਫੀ ਪੈਦਾਵਾਰ (ਖਾਣ ਤੇ ਵਰਤਣ ਵਾਲੇ ਸੰਦਾਂ ਦੇ ਰੂਪ ਵਿਚ ) ਵਾਧੂ ਬਚ ਜਾਂਦੀ ਸੀ ਜਿਸ ਨੂੰ ਉਹ ਆਪਣੇ ਨਿਕਟਵਰਤੀ ਸੇਵਕਾਂ ਦੀ ਜੁੰਡਲੀ ਨੂੰ ਜਿਹਦੀ ਗਣੇਸ਼ ਦੇ ਗੁਣ ਗਾਇਨ ਤੇ ਸੇਵਾ ਕਰਦੀ ਸੀ ,ਨੂੰ ਵੰਡਣਾ ਸ਼ੁਰੂ ਕਰ ਦਿੱਤਾ. ਵੱਖਰੇ ਵੱਖਰੇ ਕਾਰੋਬਾਰਾਂ ਦੀ ਅਗਵਾਈ ਹਰ ਕਾਰੋਬਾਰ ਦੇ ਵਿਸ਼ੇਸ਼ ਆਗੂ ਦਾ ਕੰਮ ਬਣ ਗਿਆ .ਐਪਰ ਹਰ ਕੰਮ ਕਰਨ ਵਾਲੇ ਵਿਅਕਤੀ ਤੇ ਉਸ ਦੁਆਰਾ ਕੀਤੀ ਉਪਜ ਏਕਾ ਅਧਿਕਾਰੀ ‘ਗਣੇਸ਼’ ਦੇ ਹਥ ਰਹੀ ਜੋ ਕੇਵਲ ਸਲੋਕ ਚੇਤੇ ਕਰਾਉਣ ਜਾਂ ਅੱਗ ਨੂੰ ਬਲਦੀ ਰੱਖਣ ਤੇ ਇਸ ਵਿਚ ਬਾਲਣ ‘ਚਰਬੀ ਤੇ ਘਿਉ’ ਪਾਉਣ ਵਾਲਿਆਂ ਨੂੰ ਦੇ ਦਿੰਦਾ ਅਤੇ ਕੰਮ ਕਰਨ ਵਾਲੇ ਉਹਨਾਂ ਦਾ ਬਚਿਆ ਖੁਚਿਆ ਖਾਂਦੇ . ਇਹ ਏਕਾ ਅਧਿਕਾਰੀ ਗਣੇਸ਼ ਕੁਝ ਔਰਤਾਂ ਨੂੰ ਕੇਵਲ ਆਪਣੀ ਮੁਠੀ ਚਾਪੀ ਕਰਨ ਲਈ ਲਾ ਛੱਡਦਾ ਤੇ ਕੁਝ ਲੋਕਾਂ ਨੂੰ ਆਪਣੀ ਉਸਤਤੀ,ਜਿਵੇ ਅਸੀਂ ਉੱਪਰ ਦੱਸ ਆਏ ਹਾਂ ,ਆਪਣੇ ਗੁਣ ਗਾਇਣ ਲਈ ਲਾ ਛੱਡਦਾ. ਇਹ ਨਚ ਗਾ ਕੇ ਆਪਣਾ ਚਿੱਤ ਰਾਜ਼ੀ ਕਰਨ ਨੂੰ ਵਧੇਰੇ ਸਹੂਲਤਾਂ ਦੇਣ ਲੱਗ ਪਿਆ.ਇਸ ਨੇ ਹੁਣ ਆਪਣਾ ਨਾਂ ਬਦਲ ਕੇ ਗਣੇਸ਼ ਦੀ ਥਾਂ ਗਣਪਤੀ ਰੱਖ ਲਿਆ.ਅੱਜ ਵੀ ਗਣਪਤੀ ਦੀ ਮੂਰਤੀ (ਕਾਰਟੂਨ )ਇਸ ਪੱਖੋਂ ਭਿੰਨਤਾ ਰੱਖਦੀ ਹੈ .ਭਾਵੇਂ ਪੰਡਤ ਲੋਕ ਗਣੇਸ਼ ਤੇ ਗਣਪਤੀ ਨੂੰ ਇਕੋ ਦੱਸਣ ਦਾ ਯਤਨ ਕਰਦੇ ਹਨ ਤਾਂ ਵੀ ਗਣ-ਈਸ਼, ਗਣਪਤੀ ਦੇ ਸ਼ਬਦ ਹੀ ਇਸ ਵਖਰੇਵੇਂ ਨੂੰ ਸਪਸ਼ਟ ਕਰ ਦਿੰਦੇ ਹਨ.ਹੁਣ ਕੁਝ ਲੋਕ ਬਿਨਾ ਕੰਮ ਕੀਤਿਆਂ ਉਹਨਾਂ ਦੀ ਕਿਰਤ ਤੇ ਅਨੰਦ ਉਲਾਸ ਮਾਣਦੇ ਹਨ .ਗਣਪਤੀ ਤੇ ਉਸ ਦੇ ਲਾਡਲੇ ਆਪਣੇ ਆਪ ਨੂੰ ਪਰੋ-ਹਿਤ (ਪੁਰੋਹਿਤ)ਦੱਸਦੇ ਹਨ . ਉਹ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਸਾਰੀ ਪੈਦਾਵਾਰ ਓਹੀ ਕਰਵਾਉਂਦੇ ਹਨ .ਪੈਦਾਵਾਰ ਮਨੁੱਖੀ ਨਾਲ ਨਹੀਂ ਹੁੰਦੀ ਬਲਕਿ ਮਨੁੱਖੀ ਮਿਹਨਤ ਤਾਂ ਪੈਦਾਵਾਰ ਕਰਨ ਦਾ ਐਵੇ ਇੱਕ ਬਹਾਨਾ ਜਿਹਾ ਹੈ.ਅਸਲ ਵਿਚ ਪੈਦਾਵਾਰ ਦੇਣ ਵਾਲੇ ਦੇਵਤੇ ਹਨ ਜਿਵੇਂ ਕਿ ਧਰਤੀ ਦੇਵਤਾ , ਪਾਉਣ ਦੇਵਤਾ,ਸੂਰਜ ਦੇਵਤਾ,ਬਨਸਪਤੀ – ਦੇਵਤਾ,ਅਗਨੀ ਦੇਵਤਾ ਆਦਿ.ਇਹ ਦੇਵਤੇ ਉਪਜ ਕਰਦੇ ਹਨ .
ਅਸੀਂ ਦੇਵਤਿਆਂ ਦਾ ਗੁਣ-ਗਾਇਣ ਕਰਦੇ ਹਾਂ ਤੇ ਦੇਵਤੇ ਸਾਡੀ ਸੇਵਾ ਤੋਂ ਖੁਸ਼ ਹੋ ਕੇ ਵਰਦਾਨ ਦੇ ਰੂਪ ਵਿੱਚ ਇਹ ਸਾਰੀਆਂ ਉਪਜਾਂ ਜੋ ਅਸੀਂ ਭੋਗਦੇ ਹਾਂ, ਦੇ ਦਿੰਦੇ ਹਨ। ਇਸ ਕਰਕੇ ਸਮੁੱਚੀ ਪੈਦਾਵਾਰ ਦਾ ਸਾਰਾ ਹੱਕ ਸਾਡਾ ਹੈ। ਅਸੀਂ ਜਿਹੜਾ ਵੀ ਤੁਹਾਨੂੰ ਪਹਿਨਣ ਤੇ ਖਾਣ ਲਈ ਦਿੰਦੇ ਹਾਂ ਉਹ ਤੁਹਾਡੇ ਉਤੇ ਸਾਡੀ ਕਿਰਪਾ ਜਾਂ ਦਿਆ-ਦ੍ਰਿਸ਼ਟੀ ਹੈ। ਇਸ ਕ੍ਰਿਪਾ ਬਦਲੇ ਤੁਹਾਨੂੰ ਗਣ-ਪਤੀ ਜੀ ਦੀ ਉਪਮਾ ਤੇ ਆਦਰ ਕਰਨਾ ਚਾਹੀਦਾ ਹੈ। ਹਰ ਕੰਮ ਤੋਂ ਪਹਿਲਾਂ ਇਸ ਦੀ ਪੂਜਾ ਕਰਨੀ ਚਾਹੀਦੀ ਹੈ।
ਦੂਜੇ ਬੰਨੇ ਗਣ ਦੇ ਕੰਮ ਕਰਨ ਵਾਲੇ ਲੋਕ ਇਸ ਮਨ-ਘੜਤ ਫਲਸਫੇ ਵਿਰੁੱਧ ਪ੍ਰਤੱਖਵਾਦ ਦਾ ਸਹਾਰਾ ਲੈˆਦੇ ਸਨ ਜਿਵੇਂ ਦਰਖਤ ਮਨੁੱਖ ਦੇ ਬੀ-ਬੀਜਣ ਤੇ ਰੁੱਖ ਦੀ ਸੇਵਾ ਪਾਣੀ ਦੇਣ ਨਾਲ ਅਤੇ ਦੂਜੇ ਜੰਗਲੀ ਜੀਵਾਂ ਤੋਂ ਪੌਦਿਆਂ ਦੀ ਜੰਗਲੀ ਜਾਨਵਰਾਂ ਤੋਂ ਰੱਖਿਆ ਕਰਨ ਦਾ ਸਿੱਟਾ ਹੈ। ਪਸ਼ੂ ਦੁੱਧ ਤਦੇ ਦਿੰਦਾ ਹੈ ਜੇ ਉਸ ਨੂੰ ਖਾਣ ਲਈ ਪੱਠੇ ਪਾਏ ਜਾਣ ਜਾਂ ਦੂਜੇ ਜੀਵਾਂ ਤੋਂ ਰੱਖਿਆ ਕਰਦੇ ਹੋਏ ਉਨ੍ਹਾਂ ਨੂੰ ਘਾਹ ਚਰਨ ਲਈ ਛੱਡਿਆ ਜਾਵੇ। ਕਪਾਹ ਤੋਂ ਕੱਪੜਾ ਇੱਕ ਖਾਸ ਸੇਧ ਨਾਲ ਕੀਤੀ ਮਨੁੱਖੀ ਮਿਹਨਤ ਦਾ ਸਿੱਟਾ ਹੈ। ਬਾਂਸਾਂ ਨੂੰ ਰਗੜਨ ਨਾਲ ਅੱਗ ਪੈਦਾ ਹੁੰਦੀ ਹੈ। ਜੇ ਬਾਂਸਾਂ ਨੂੰ ਆਪਸ ਵਿੱਚ ਨਾ ਰਗੜਿਆ ਜਾਵੇ ਤਾਂ ਅੱਗ ਕਦੇ ਵੀ ਨਹੀਂ ਬਲ ਸਕਦੀ ਭਾਵੇਂ ਕਿਤਨੇ ਵੀ ਮੰਤਰ ਮਾਰੇ ਜਾਣ ਅਰਥਾਤ ਬਸੰਤਰ ਦੇਵਤੇ ਦਾ ਢੌਂਗ ਖੋਖਲਾ ਹੈ। ਮਿਹਨਤੀ ਮੁਸ਼ੱਕਤੀ ਤੇ ਹੱਥੀਂ ਕੰਮ ਕਰਨ ਵਾਲੇ ਲੋਕਾਂ ਦੇ ਇਹ ਵਿਚਾਰ ਜੋ ਉਨ੍ਹਾਂ ਦੇ ਸਦੀਆਂ ਬੱਧੀ ਪ੍ਰਾਕਿਰਤੀ ਨਾਲ ਘੋਲ ਦੀ ਪੈਦਾਵਾਰ ਦਾ ਸਿੱਟਾ ਹਨ ਨੂੰ ਪ੍ਰਤੱਖਵਾਦ, ਚਾਰੂ-ਵਾਕ (ਚਾਰ-ਵਾਕ), ਗੋਚਰਵਾਦ; ਭੌਤਿਕਵਾਦ, ਪਦਾਰਥਵਾਦ ਜਾਂ ਦਹਿਰੀਅਤ ਇਤਿਆਦ ਨਾਵਾਂ ਨਾਲ ਜਾਣਿਆ ਜਾਂਦਾ ਹੈ। ਵਿਹਲੜ ਲੋਕ, ਗਣੇਸ਼, ਗਣਪਤੀ, ਤੇ ਪ੍ਰੋਹਿਤ ਵਲੋਂ ਦਿੱਤੇ ਵਿਚਾਰਾਂ ਨੂੰ ਅਸੀਂ ਆਪਣੀ ਅਗਾਮੀ ਲਿਖਤ ਵਿੱਚ ਪ੍ਰੋਹਿਤਵਾਦ, ਅਗੰਮਵਾਦ, ਅਗੋਚਰ-ਵਾਦ, ਰਹੱਸਵਾਦ, ਰੂਹਵਾਦ ਇਤਿਆਦ ਨਾਵਾਂ ਨਾਲ ਪੁਕਾਰਾਂਗੇ।
ਇਹਨਾਂ ਦੋਹਾਂ ਪ੍ਰਕਾਰ ਦੇ ਫਲਸਫਿਆਂ (ਪ੍ਰਤੱਖਵਾਦ ਤੇ ਅਪ੍ਰਤੱਖਵਾਦ) ਦੂਜੇ ਸ਼ਬਦਾਂ ਵਿੱਚ ਮਿਹਨਤੀ ਲੋਕਾਂ ਤੇ ਕੰਮ ਨਾ ਕਰਨ ਵਾਲੇ ਵਿਹਲੜ ਲੋਕਾਂ ਦੀ ਇਸ ਵਿਚਾਰਧਾਰਕ ਟੱਕਰ ਨੇ ਪੁਰਾਤਨ ਗਣ (ਪੁਰਾਤਨ ਸਾਂਝੀਵਾਲਤਾ) ਨੂੰ ਖੇਰੂੰ-ਖੇਰੂੰ ਕਰ ਦਿੱਤਾ। ਗਣਪਤੀ ਦੀ ਸ਼ਕਤੀ ਤੋੜ ਦਿੱਤੀ ਗਈ ਅਤੇ ਉਸ ਦੀ ਥਾਂ ਨਰੇਸ਼ਾਂ ਦੀ ਇੱਕ ਸਾਂਝੀ ਕਮੇਟੀ ਨੇ ਲੈ ਲਈ। ਇੱਕ ਕਾਰੋਬਾਰ (ਕਿੱਤੇ) ਵਿੱਚ ਜੁਟੇ ਲੋਕ ਨਰੇਸ਼ ਦੀ ਅਗਵਾਈ ਵਿੱਚ ਪੈਦਾਵਾਰ ਕਰਕੇ ਆਪੋ ਵਿੱਚ ਸਾਵਾਂ ਵੰਡ ਲੈˆਦੇ ਸਨ। ਇਸ ਨਿੱਜੀ ਜਾਇਦਾਦ ਦੀ ਵਾਰਸ ਵਿਅਕਤੀ ਦੀ ਆਪਣੀ ਸੰਤਾਨ (ਔਲਾਦ) ਹੁੰਦੀ ਸੀ। ਸੋ, ਜਿੱਥੇ ਪਹਿਲੇ ਸੰਤਾਨ ਕੇਵਲ ਔਰਤ ਨਾਲ ਹੀ ਸਬੰਧਤ ਹੁੰਦੀ ਸੀ, ਹੁਣ ਸੰਤਾਨ ਦਾ ਪੁਰਸ਼ ਨਾਲ ਸਬੰਧਤ ਹੋਣਾ ਵੀ ਜਰੂਰੀ ਹੋ ਗਿਆ। ਇਸ ਲਈ ਜਿੱਥੇ ਗਣ-ਪਤੀ ਸਾਰੀਆਂ ਔਰਤਾਂ ਦਾ ਇੱਕ ਪੁਰਸ਼ ਨਾਲ ਸਬੰਧ ਬਣਾਉਣ ਦੀ ਲੋੜ ਨੇ ਟੱਬਰ ਦਾ ਮੁੱਢ ਬੰਨ੍ਹ ਦਿੱਤਾ ਗਿਆ। ਇਸ ਨਾਲ ਸਮਾਜ ਦਾ ਇੱਕ ਨਵਾਂ ਢਾਂਚਾ ਸਾਹਮਣੇ ਆਇਆ। ਗਣ ਅਲੱਗ ਅਲੱਗ ਟੱਬਰਾਂ ਵਿੱਚ ਵੰਡਿਆ ਗਿਆ। ਸੰਤਾਨ ਦੇ ਹੋਰ ਵਾਧੇ ਨੇ ਇੱਕ ਗਣ ਦੇ ਹੋਰ ਕਈ ਕਈ ਗਣ ਬਣਾ ਦਿੱਤੇ। ਇਹ ਹੌਲੀ ਹੌਲੀ ਬਰਾਦਰੀਆਂ ਦਾ ਰੂਪ ਧਾਰਨ ਕਰ ਗਏ। ਇੱਕ ਖਾਸ ਇਲਾਕੇ ਦੇ ਟੱਬਰਾਂ ਦਾ ਪ੍ਰਬੰਧ ਜਾਂ ਅਗਵਾਈ ਉੱਥੋਂ ਦੇ ਨਰੇਸ਼ਾਂ ਦੀ ਸਾਂਝੀ ਕਮੇਟੀ ਸੀ ਅਤੇ ਪੂਰੇ ਇਲਾਕੇ ਦੇ ਪ੍ਰਬੰਧ ਲਈ ਇਹਨਾਂ ਕਮੇਟੀਆਂ ਵਿੱਚੋਂ ਚੁਣੇ ਪ੍ਰਤੀਨਿਧਾਂ ਦੀ ਕਮੇਟੀ ਕਰਦੀ ਸੀ ਅਤੇ ਇਸ ਨੂੰ ਹੀ ਗਣ-ਰਾਜ ਦਾ ਨਾਂ ਦਿੱਤਾ ਗਿਆ। ਗਣ ਦਾ ਆਗੂ ਲੋਕ-ਗਣ ਦੇ ਮੈਂਬਰਾਂ ਦੀ ਰਾਏ ਨਾਲ ਚੁਣਿਆ ਜਾਂਦਾ ਸੀ।
ਪੁਰਾਣੇ ਵਹਿਸ਼ੀ ਸਮਾਜ ਵਿੱਚ ਜਿੱਥੇ ਵਿਰੋਧੀ ਗਣ ਦੇ ਬੰਦਿਆਂ ਨਾਲ ਲੜਾਈ ਹੋਣ ਦੀ ਸੂਰਤ ਵਿੱਚ ਵਿਰੋਧੀਆਂ ਦੇ ਬੰਦਿਆਂ ਨੂੰ ਮਾਰ ਕੇ ਖਾ ਜਾਣ ਦਾ ਰਿਵਾਜ਼ ਸੀ ਤੇ ਇਹੀ ਰਿਵਾਜ਼ ਗਣਪਤੀ ਪਰੰਪਰਾ ਚੱਲਣ ਉਪਰੰਤ ਦੇਵਤਿਆਂ ਨੂੰ ਖੁਸ਼ ਕਰਨ ਲਈ ਨਰ-ਬਲੀ ਦੇਣ ਦਾ ਰਿਵਾਜ਼ ਬਣ ਗਿਆ ਸੀ। ਪ੍ਰੋਹਿਤ ਲੋਕ ਵੱਖੋ-ਵੱਖਰੇ ਦੇਵਤਿਆਂ ਨੂੰ ਖੁਸ਼ ਕਰਨ ਲਈ ਵੱਖਰੇ-ਵੱਖਰੇ ਢੰਗਾਂ ਨਾਲ ਨਰ-ਬਲੀ ਦਿੰਦੇ ਅਤੇ ਇਹ ਦੇਵਤੇ ਨੂੰ ਭੇਂਟ ਕੀਤੇ ਗਏ ਮਨੁੱਖ ਨੂੰ ਮਾਰ ਕੇ ਖਾ ਜਾਂਦੇ ਸਨ। (ਦੇਵਤੇ ਦਾ ਸੀਤ ਪ੍ਰਸ਼ਾਦਿ ਸਮਝ ਕੇ ਖਾ ਜਾਂਦੇ ਸਨ) ਪਰ ਨਵੇਂ ਨਿੱਜੀ ਜਾਇਦਾਦ ਵਾਲਾ ਗਣਰਾਜ ਵਿਚ ਨਰ-ਬਲੀ ਨੂੰ ਬੇ-ਲੋੜਾ ਤੇ ਪਾਪ ਕਰਾਰ ਦੇ ਦਿੱਤਾ। ਉਹ ਹੁਣ ਬਲੀ ਦੇ ਭਾਈਚਾਰੇ ਨੂੰ ਰੋਟੀ ਖੁਆਉਣ ਤੇ ਪਸ਼ੂ ਦੀ ਬਲੀ ਦੇਣ ਦੀ ਗੱਲ ਕਰਨ ਲੱਗ ਪਏ। ਆਦਮੀ ਨੂੰ ਮਾਰਨ ਦੀ ਥਾਂ ਉਸ ਨੂੰ ਪਾਲਣ ਅਤੇ ਉਸ ਤੋਂ ਕੰਮ ਕਰਵਾਉਣ ਨੂੰ ਮਹਾਂ-ਪਵਿੱਤਰ ਕੰਮ ਆਖਣ ਲੱਗ ਪਏ। ਇਸ ਦਾ ਆਰਥਿਕ ਕਾਰਨ ਇਹ ਸੀ ਕਿ ਹੁਣ ਹਰ ਇੱਕ ਟੱਬਰ ਆਪਣੀ ਆਪਣੀ ਜਾਇਦਾਦ ਬਣਾਉਣ ਲਈ ਵਧੇਰੇ ਉਪਜ ਚਾਹੁੰਦਾ ਸੀ ਅਤੇ ਵਧੇਰੇ ਉਪਜ ਲਈ ਵਧੇਰ ਹੱਥਾਂ ਦੀ ਲੋੜ ਸੀ। ਹਰ ਵਿਅਕਤੀ, ਨਵੇਂ ਸੰਦਾਂ ਤੇ ਸਾਧਨਾਂ ਨਾਲ ਇੱਕ ਤੋਂ ਵਧੇਰੇ ਵਿਅਕਤੀਆਂ ਦੇ ਖਾਣ-ਯੋਗ ਪੈਦਾ ਕਰ ਸਕਦਾ ਸੀ ਤੇ ਇਹ ਗੱਲ ਹਰ ਟੱਬਰ ਲਈ ਲਾਹੇਵੰਦ ਪ੍ਰਤੀਤ ਹੁੰਦੀ ਸੀ। ਇਸ ਵਿੱਚ ਪੁਰਾਣੇ ਜ਼ੁਲਮ ਦਾ ਖਾਤਮਾ ਮਨੁੱਖਤਾ ਲਈ ਸਤਿਕਾਰ ਦੇ ਨਾਲ ਨਾਲ ਆਪਣੀ ਜਾਇਦਾਦ ਵਿੱਚ ਵਾਧਾ ਕਰਨ ਦਾ ਸੋਮਾ ਮਨੁੱਖ ਬਣ ਗਿਆ ਸੀ। ਸੋ, ਨਰ-ਬਲੀ ਗਈ ਗੁਜ਼ਰੀ ਪਿਛਾਂਹ-ਖਿੱਚੂ ਤੇ ਘ੍ਰਿਣਤ ਰਿਵਾਜ ਦਾ ਅੰਤ ਹੋ ਗਿਆ ਤੇ ਉਸ ਦੀ ਥਾਂ ਆਦਮੀ ਦੀ ਪਾਲਣਾ ਤੇ ਪਸ਼ੂ ਦੀ ਕੁਰਬਾਨੀ ਨੇ ਲੈ ਲਈ।
ਸਾਡੇ ਮਿਥਿਹਾਸ ਵਿੱਚ ਰਾਖਸ਼ਸ਼ ਅਤੇ ਦੇਵਤਿਆਂ ਦਾ ਫਰਕ ਦੱਸਦੇ ਹੋਏ ਇਸ ਫਰਕ ਨੂੰ ਭਲੀਭਾਂਤ ਦਰਸਾਇਆ ਗਿਆ ਹੈ ਇਸਲਾਮੀ ਮਿਥਿਹਾਸ ਅਨੁਸਾਰ ਹਜ਼ਰਤ ਇਬਰਾਹੀਮ ਨੇ ਖੁਦਾ ਨੂੰ ਖੁਸ਼ ਕਰਨ ਲਈ ਆਪਣੇ ਪੁੱਤ ਦੀ ਕੁਰਬਾਨੀ ਦੇਣ ਲਈ ਉਸ ਨੇ ਆਪਣੀਆਂ ਅੱਖਾਂ ਬੰਨ੍ਹ ਕੇ ਅਤੇ ਨਾਲ ਹੀ ਆਪਣੇ ਪੁੱਤ ਦੀਆਂ ਅੱਖਾਂ ਬੰਨ੍ਹਕੇ ਉਸ ਦੇ ਗਲੇ ਤੇ ਛੁਰੀ ਚਲਾਉਣੀ ਸ਼ੁਰੂ ਕੀਤੀ। ਲਿਖਦੇ ਹਨ, ਉਸ ਸਮੇਂ ਉਸ ਨੂੰ ਖੁਦਾ ਦਾ ਹੁਕਮ ਹੋਇਆ ਕਿ ਤੇਰੀ ਕੁਰਬਾਨੀ ਮਨਜ਼ੂਰ ਹੈ, ਤੇ ਤੂੰ ਆਪਣੇ ਪੁੱਤਰ ਦੀ ਥਾਂ ਤੇ ਕਿਸੇ ਪਸ਼ੂ ਦੀ ਕੁਰਬਾਨੀ ਦੇ ਸਕਦਾ ਹੈ। ਕਈ ਆਖਦੇ ਹਨ ਕਿ ਖੁਦਾ ਨੇ ਉਸ ਦੇ ਪੁੱਤਰ ਨੂੰ ਕੁਰਬਾਨੀ ਵਾਲੇ ਪੱਥਰ ਉੱਤੋਂ ਲਾਂਭੇ ਕਰਕੇ ਉੱਥੇ ਭੇਡੂ ਪਾ ਦਿੱਤਾ। ਕੁਝ ਵੀ ਹੋਵੇ, ਇਹ ਮਿਥਿਹਾਸਕ ਕਥਾ ਇਸ ਗੱਲ ਨੂੰ ਦਰਸਾਉਂਦੀ ਹੈ। ਹਜ਼ਰਤ ਇਬਰਾਹੀਮ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਬੰਦੇ ਦੀ ਕੁਰਬਾਨੀ ਦੇਣ ਦਾ ਰਿਵਾਜ ਹਟਾ ਕੇ ਪਸ਼ੂ ਦੀ ਕੁਰਬਾਨੀ ਦੇਣ ਦਾ ਰਿਵਾਜ ਚਲਾਇਆ।
ਪਰ ਕੁਝ ਪਛੜੇ ਇਲਾਕਿਆਂ ਵਿੱਚ ਜਿੱਥੇ ਪੈਦਾਵਾਰੀ ਦੇ ਸਾਧਨਾ ਨੇ ਉੱਨਤੀ ਨਹੀਂ ਕੀਤੀ, ਇਹ ਰਿਵਾਜ ਜਾਰੀ ਹੈ। ਪਰ ਉੱਪਰ ਦੱਸੇ ਵਿਕਾਸ ਕਰਦੇ ਚੌਂਹ ਪੰਜਾਂ ਇਲਾਕਿਆਂ ਵਿੱਚ ਪੈਦਾਵਾਰੀ ਸੰਦਾਂ ਦੇ ਵਿਕਾਸ ਨੇ ਇੱਕ ਮਨੁੱਖ ਤੋਂ ਕੰਮ ਕਰਵਾਉਣਾ, ਉਸ ਤੇ ਹੋਣ ਵਾਲੇ ਖਰਚ ਨਾਲੋਂ ਕਿਧਰੇ ਵਧੇਰੇ ਆਮਦਨ ਦਿੰਦਾ ਸੀ। ਇਸ ਲਈ ਇਹਨਾਂ ਇਲਾਕਿਆਂ ਵਿੱਚ ਸਭਿਅਤਾ ਉੱਚੀ ਹੋ ਗਈ। ਹਰ ਪਰਿਵਾਰ ਹੁਣ ਆਪਣੀ ਸੰਪਤੀ ਵਧਾਉਣ ਲਈ ਵਧ ਤੋਂ ਵਧ ਬੰਦਿਆਂ ਦੀ ਲੋੜ ਸਮਝਦਾ ਸੀ। ਇਸ ਲਈ ਸੰਤਾਨ ਪੈਦਾ ਕਰਨਾ ਇੱਕ ਮਹਾਂ-ਉੱਤਮ ਕੰਮ ਸਮਝਿਆ ਜਾਣ ਲੱਗਾ। ਇਸ ਚੀਜ਼ ਨੂੰ ਸਾਡੇ ਮਿਥਿਹਾਸ ਵਿੱਚ ਲਿਖੀਆਂ ਗੱਲਾਂ ਹੋਰ ਵੀ ਸਪੱਸ਼ਟ ਕਰ ਦਿੰਦੀਆਂ ਹਨ ਜਿਹਾ ਕਿ ਨਿਪੁੱਤੇ ਆਦਮੀ ਦੀ ਗਤੀ ਨਹੀਂ ਹੋ ਸਕਦੀ। ਮਰਨ ਉਪਰੰਤ ਮਨੁੱਖ ਨੂੰ ਭੋਜਨ ਪਹੁੰਚਾਉਣ ਲਈ ਉਸ ਦੀ ਔਲਾਦ ਦਾ ਹੋਣ ਤੇ ਉਹਨਾਂ ਵੱਲੋਂ ਦਾਨ ਕਰਨਾ ਬੜਾ ਜ਼ਰੂਰੀ ਹੈ। ਜੇ ਕੋਈ ਬੰਦਾ ਔਲਾਦ ਪੈਦਾ ਕਰਨ ਦੇ ਕਾਬਲ ਨਾ ਹੋਵੇ ਤਾਂ ਉਸਦੀ ਇਸਤਰੀ ਦੂਜੇ ਬੰਦਿਆਂ ਕੋਲ ਔਲਾਦ ਦੀ ਖਾਤਰ ਜਾ ਸਕਦੀ ਹੈ।
ਪੈਦਾਵਾਰ ਹੋਰ ਵਧਾਉਣ ਲਈ ਇਹ ਬੰਦਿਆਂ ਦੀ ਘਾਟ ਪੂਰੀ ਕਰਨੀ ਜ਼ਰੂਰੀ ਸੀ ਇਸ ਲਈ ਹੁਣ ਉਪਰੋਕਤ ਉੱਨਤ ਹੋ ਚੁੱਕੇ ਇਲਾਕਿਆਂ ਦੇ ਲੋਕ, ਦੂਸਰੇ ਆਪਣੇ ਨਾਲੋਂ ਪਛੜੇ ਲੋਕਾਂ ਨੂੰ ਪ੍ਰੇਰ ਕੇ ਲਿਆਉਂਦੇ ਅਤੇ ਉਹਨਾਂ ਤੋਂ ਕੰਮ ਕਰਵਾਉਂਦੇ ਅਤੇ ਉਹਨਾਂ ਦੇ ਖਾਣ-ਪੀਣ-ਪਹਿਨਣ ਦਾ ਪ੍ਰਬੰਧ ਕਰਦੇ। ਐਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਸਮਾਜ ਨੇ ਅੱਗੇ ਵਿਕਾਸ ਕੀਤਾ। ਹੁਣ ਕੰਮ ਕਰਵਾਉਣ ਤੇ ਪੈਦਾ ਕਰਨ ਤੇ ਸਾਂਭਣ ਵਾਲੇ ਲੋਕ ਪੈਦਾ ਵਧੇਰੇ ਕਰਵਾਉਣ ਦੀ ਤਾਂਘ ਰੱਖਣ ਲੱਗੇ ਤਾਂ ਜੋ ਉਹ ਨਰਾਂ ਪਾਸੋਂ ਕੰਮ ਕਰਵਾ ਕੇ ਆਪਣੇ ਵਾਸਤੇ ਵਧੇਰੇ ਬਚਾ ਸਕਣ ਅਤੇ ਆਪਣੇ ਲਈ ਵਧੇਰੇ ਐਸ਼-ਅਰਾਮ ਦਾ ਸਮਾਨ ਪੈਦਾ ਕਰ ਸਕਣ ਪਰ ਕਿਉਂ ਜੋ ਕੰਮ ਕਰਨ ਵਾਲੇ ਕੇਵਲ ਖਾਣ ਪਹਿਨਣ ਤੱਕ ਹੀ ਸੀਮਤ ਸਨ, ਵਧੇਰੇ ਉਪਜ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਸੀ ਪੁੱਜਦਾ, ਇਸ ਕਰਕੇ ਸਮਾਜ ਦੋ ਜਮਾਤਾਂ ਵਿੱਚ ਵਟ ਗਿਆ। ਨਰੇਸ਼ (ਨਰ+ਈਸ਼) ਆਪਣੇ ਆਪ ਨੂੰ ਨਰਪਤੀ ਜਾਂ ਪ੍ਰਭੂ ਅਖਵਾਉਣ ਲੱਗ ਪਏ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਦਾਸ ਚਾਕਰ ਜਾਂ ਗੁਲਾਮ ਆਖਣ ਲੱਗ ਪਏ। ਸਮਾਜ ਦੇ ਦੋ ਰੂਪਾਂ ਵਿੱਚ ਆਪਸੀ ਟੱਕਰ ਸ਼ੁਰੂ ਹੋ ਗਈ। ਨਰਪਤੀ ਹੁਣ ਪੁਰਾਣੇ ਗਣਪਤੀ ਵਾਂਗ ਆਪਣੇ ਆਪ ਨੂੰ ਸਾਰੀ ਪੈਦਾਵਾਰ ਦਾ ਜ਼ਿੰਮੇਵਾਰ ਦੱਸਣ ਲੱਗ ਪਿਆ ਅਤੇ ਆਪਣੀ ਪ੍ਰਭੂਤਾ ਜਮਾਉਣ ਲਈ, ਮਿਹਨਤੀ ਤੇ ਕਾਮੇ ਲੋਕਾਂ (ਦਾਸ) ਨੂੰ ’ਕਿਰਤ’ (ਉੱਪਜ) ਨੂੰ ਆਪਣੀ ਕਰਾਮਾਤ ਨਾਲ ਲਿਆ ਬੰਨ੍ਹਿਆਂ। ਹੁਣ ਉਹ ਪੁਰਾਣੀ ਦੇਵੀ ਦੇਵਤਿਆਂ ਦੀ ਪੂਜਾ ਨੂੰ ਫਿਰ ਅੱਗੇ ਲਿਆਇਆ ਅਤੇ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਉਪਰੰਤ ਪੈਦਾਵਾਰ ਹਾਸਲ ਕਰਨ ਦੇ ਗਏ-ਗੁਜ਼ਰੇ ਵਿਚਾਰ ਨੂੰ ਲੋਕਾਂ ਵਿੱਚ ਫਿਰ ਹਰਮਨ-ਪਿਆਰ ਬਣਾਉਣ ਲੱਗ ਪਿਆ। ਵੱਖਰੇ ਵੱਖਰੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਉਹ ਆਪਣੇ ਮੰਦਰਾਂ ਵਿੱਚ ਰੱਖ ਕੇ ਦਾਸਾਂ ਨੂੰ ਡਰਾਉਣ ਲੱਗ ਪਿਆ ਕਿ ਜੇ ਤੁਸੀਂ ਮੇਰਾ ਆਖਾ ਨਾ ਮੰਨਿਆ ਜਾਂ ਮੇਰਾ ਬੁਰਾ ਚਿਤਵਿਆ ਤਾਂ ਮੈˆ ਇਹਨਾਂ ਦੇਵਤਿਆਂ ਨੂੰ ਜੋ ਮੇਰੇ ਮੰਦਰ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਮੈˆ ਧੂਫ ਦਿੰਦਾ ਹਾਂ ਤੇ ਸਵੇਰੇ-ਸ਼ਾਮ ਭੋਗ ਲਵਾਉਂਦਾ ਹਾਂ, ਕੋਲੋਂ ਤੁਹਾਨੂੰ ਇਸ ਜਹਾਨ ਵਿੱਚ ਵੀ ਤੇ ਅਗਲੇ ਵਿੱਚ ਵੀ ਸਜ਼ਾ ਦਵਾ ਸਕਦਾ ਹਾਂ। ਇਸ ਯੁਗ ਨੂੰ ਗੁਲਾਮਦਾਰੀ ਜਾਂ ਦਾਸ-ਪ੍ਰਥਾ ਦਾ ਯੁਗ ਆਖਦੇ ਹਾਂ। ਇਸ ਯੁਗ ਵਿੱਚ ਪੈਦਾਵਾਰ ਬਹੁਤ ਵਧੀ। ’ਮਹੰਜੋਦੜੋ ਤੇ ਹੜੱਪਾ’ ਦੇ ਪੁਰਾਣੇ ਥੇਹ ਇਸੇ ਦੀ ਯਾਦਗਾਰ ਹਨ।
ਮਿਸਰ, ਇਰਾਕ, (ਬੈਬਲੋਨੀਆਂ), ਯੂਨਾਨ ਅਤੇ ਇਟਲੀ ਆਦਿ ਦੇਸ਼ਾਂ ਵਿੱਚ ਵੱਡੀਆਂ-ਵੱਡੀਆਂ ਗੁਲਾਮਦਾਰੀਆਂ ਸਰਕਾਰਾਂ ਬਣ ਬੈਠੀਆਂ। ਮਿਸਰ ਦੇ ਵੱਡੇ-ਵੱਡੇ ਪੈਰਾਮਿਡ ਅਤੇ ਹੋਰ ਚੋਖੀਆਂ ਸਾਰੀਆਂ ਯਾਦਗਾਰਾਂ ਉਸ ਸਮੇਂ ਦੀਆਂ ਨਿਸ਼ਾਨੀਆਂ ਅੱਜ ਵੀ ਨਜ਼ਰੀਂ ਆਉਂਦੀਆਂ ਹਨ। ਗੁਲਾਮਦਾਰੀ ਦੇ ਆਰੰਭ ਅਤੇ ਇਸ ਦੇ ਪ੍ਰਫੁੱਲਤ ਹੋਣ ਲਈ ਖੇਤੀ ਅਤੇ ਬਾਗਾਂ ਦੀ ਕਾਸ਼ਤ ਅਤੇ ਖੇਤੀ ਦੀ ਕਾਸ਼ਤ ਵੀ ਇੱਕ ਵੱਡਾ ਕਾਰਨ ਸੀ ਜਿਸ ਕਰਕੇ ਇਸਲਾਮੀ ਤੇ ਇਸਾਈ ਹਦਾਇਤਾਂ ਅਨੁਸਾਰ ਆਦਮੀ ਨੇ ਜਦ ਕਣਕ ਦਾ ਦਾਣਾ ਖਾਧਾ ਤਾਂ ਇਸ ਨੂੰ ਬਹਿਸ਼ਤ (ਸਵਰਗ) ਵਿੱਚੋਂ ਕੱਢ ਦਿੱਤਾ ਗਿਆ। ਇਸਾਈਆਂ ਦੇ ਕਥਨ ਅਨੁਸਾਰ ਆਦਮੀ ਨੇ ਜਦ ਸਿਓ ਖਾਧਾ ਤਾਂ ਇਸ ਨੂੰ ਬਹਿਸ਼ਤ ਵਿੱਚੋਂ ਕੱਢ ਦਿੱਤਾ ਗਿਆ। ਪ੍ਰਤੱਖ ਹੈ ਕਿ ਜਦ ਆਦਮੀ ਖੇਤੀ ਕਰਨ ਅਤੇ ਬਗੀਚੇ ਆਦਿ ਲਾਉਣ ਲੱਗਾ, ਉਸ ਸਮੇਂ ਇਸ ਦਾ ਥਾਂ-ਥਾਂ ਖੁਰਾਕ ਲਈ ਘੁੰਮਦੇ ਫਿਰਨਾ ਬੰਦ ਹੋ ਗਿਆ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਪੱਕੇ ਤੌਰ ’ਤੇ ਰਹਿਣ ਲੱਗ ਪਿਆ। ਜਿਸ ਨਾਲ ਸਮਾਜ ਦਾ ਇੱਕ ਵੱਡਾ ਹਿੱਸਾ ਗੁਲਾਮ ਅਤੇ ਇੱਕ ਨਿੱਕਾ ਹਿੱਸਾ ਮਾਲਕ ਬਣ ਗਿਆ। ਹੌਲੀ-ਹੌਲੀ ਮਾਲਕਾਂ ਦੀਆਂ ਪੰਚਾਇਤਾਂ ਇਹਨਾਂ ਦਾਸਾਂ ਨੂੰ ਕਾਬੂ ਰੱਖਣ ਲਈ ਕਰੜੇ ਤੋਂ ਕਰੜੇ ਕਾਨੂੰਨ ਬਣਾਉਂਦੀਆਂ ਗਈਆਂ। ਦਾਸਾਂ ਦੀਆਂ ਪੱਕੀਆਂ ਨਿਸ਼ਾਨੀਆਂ ਲਗਾਉਣ ਲਈ ਉਹਨਾਂ ਦੇ ਨੱਕ ਤੇ ਕੰਨ ਵਿੰਨ੍ਹਣੇ ਸ਼ੁਰੂ ਕਰ ਦਿੱਤੇ।
ਹਿੰਦੁਸਤਾਨ ਵਿੱਚ ਦਾਸ-ਪ੍ਰਥਾ, ਸਿੰਧ ਨਦੀ ਦੇ ਮੈਦਾਨ ਵਿੱਚ ਚੋਖੀ ਵਧੀ ਫੁੱਲੀ। ਇਸੇ ਦੌਰ ਵਿੱਚ ਗੁਲਾਮਦਾਰ ਸੈˆਕੜਿਆਂ ਹੀ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਾਸਾਂ ਦੇ ਮਾਲਕ ਬਣ ਗਏ। ਦਾਸਾਂ ਦੇ ਸਿਰ ਭਾਰ ਚੁਕਾ ਕੇ ਦੂਜਿਆਂ ਦੇਸ਼ਾਂ ਨਾਲ ਵਿਉਪਾਰ ਕਰਦੇ। ਦਾਸਾਂ ਪਾਸੋਂ ਹਲ ਖਿਚਾਉਂਦੇ ਅਤੇ ਸਮੁੰਦਰ ਤੱਟ ਦੇ ਨੇੜੇ ਦੇ ਇਲਾਕਿਆਂ ਵਿੱਚ ਦਾਸਾਂ ਨੂੰ ਸੰਗਲ ਲਾ ਕੇ, ਬੇੜੀਆਂ ਵਿੱਚ ਚਾੜ੍ਹ ਕੇ ਇਹਨਾਂ ਪਾਸੋਂ ਚੱਪੂ ਲਵਾ ਕੇ ਮਾਲ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦੇ। ਅਮੀਰ ਲੋਕ ਇੱਕ ਦੂਜੇ ਪਾਸੋਂ ਦਾਸ ਖਰੀਦਦੇ ਤੇ ਗਰੀਬ ਦਾਸਾਂ ਨੂੰ ਵੇਚ ਵੀ ਲੈˆਦੇ। ਦਾਸਾਂ ਨੂੰ ਪਸ਼ੂਆਂ ਵਾਂਗ ਜੂਏ ਵਿੱਚ ਹਾਰ ਜਾਂਦੇ ਤੇ ਜਿੱਤ ਵੀ ਲੈˆਦੇ। ਯੂਨਾਨ ਦੀਆਂ ਪੁਸਤਕਾਂ ਵਿੱਚ ਦਾਸਾਂ ਨੂੰ ’ਬੋਲਦੇ ਸੰਦ’ ਦਾ ਸ਼ਬਦ ਵੀ ਵਰਤਿਆ ਗਿਆ ਹੈ। ਉਹ ਆਮ ਸੰਦਾਂ ਨੂੰ ਸੰਦ ਪਸ਼ੂਆਂ ਨੂੰ ਗੂੰਗੇ ਸੰਦ ਅਤੇ ਗੁਲਾਮਾਂ ਨੂੰ ਬੋਲਦੇ ਸੰਦ ਆਖਦੇ ਸਨ। ਇਸ ਗੱਲ ਨੂੰ ਕੁਦਰਤੀ ਦੱਸਣ ਲਈ ਉਹ ਸਮਾਜ ਦੀ ਵਿਆਖਿਆ ਇਸ ਪ੍ਰਕਾਰ ਕਰਦੇ ਸਨ ਕਿ ਸਾਡਾ ਸਮਾਜ ਸਾਡੇ ਮਨੁੱਖੀ ਸਰੀਰ ਵਾਂਗ ਹੈ। ਸਾਡੇ ਸਮਾਜ ਦਾ ਮੂੰਹ ਪ੍ਰੋਹਿਤ ਹਨ। ਬਾਹਾਂ ਉਹ ਸ਼ਸਤਰ-ਧਾਰੀ ਕੋਲ ਹਨ ਜੋ ਦਾਸਾਂ ਨੂੰ ਕਾਬੂ ਰੱਖਣ ਲਈ ਅਤੇ ਦੂਜੇ ਦੇਸ਼ਾਂ ਤੋਂ ਆਏ ਵੈਰੀਆਂ ਵਿਰੁੱਧ ਘੋਲ ਕਰਦੇ ਹਨ। ਸਮਾਜ ਦਾ ਤੀਜਾ ਭਾਗ ਭਾਵ ਸਮਾਜ ਦੀਆਂ ਲੱਤਾਂ ਉਹ ਲੋਕ ਹਨ ਜੋ ਸਮਾਜ ਲਈ ਅੰਨ-ਧਨ ਪਦਾਰਥ ਜਾਂ ਵਿਉਪਾਰ ਕਰਦੇ ਹਨ। ਉਹ ਦਾਸਾਂ ਨੂੰ ਸਮਾਜ ਦੇ ਪੈਰ ਆਖਦੇ ਸਨ ਤੇ ਪੈਰਾਂ ਦਾ ਕੰਮ ਸਾਡੇ ਸਮਾਜ ਦਾ ਭਾਰ ਚੁੱਕਣਾ ਹੈ, ਸੋਚਣਾ ਸਮਝਣਾ ਨਹੀਂ। ਸਮਾਜ ਦੀ ਇਸ ਵੰਡ ਨੇ ਸਮਾਜ ਅੰਦਰ ਜਮਾਤੀ ਘੋਲ ਪੈਦਾ ਕਰ ਦਿੱਤਾ। ਜਿਸ ਕਰਕੇ ਮਾਲਕਾਂ ਨੂੰ ਗੁਲਾਮਾਂ ਵਿਰੁੱਧ ਕਰੜੇ ਤੋਂ ਕਰੜੇ ਕਾਨੂੰਨ ਬਣਾਉਣੇ ਪਏ। ਨਾਲ ਹੀ ਜਦ ਮਨੁੱਖ ਨੇ ਆਪਣੇ ਪੈਦਾਵਾਰੀ ਦੇ ਸੰਦਾਂ ਦੇ ਤੇ ਸਾਧਨਾਂ ਨੂੰ ਹੋਰ ਉਨਤ ਕਰਕੇ ਹਲ ਖਿੱਚਣ, ਭਾਰ ਢੋਣ ਅਤੇ ਸਵਾਰੀ ਕਰਨ ਲਈ ਪਸ਼ੂ ਦੀ ਵਰਤੋਂ ਆਰੰਭ ਦਿੱਤੀ, ਉਸ ਸਮੇਂ ਨਵੇਂ ਵਿਚਾਰ ਪੈਦਾ ਹੋ ਗਏ ਕਿ ਮਨੁੱਖ ਤੋਂ ਪਸ਼ੂ ਦਾ ਕੰਮ ਲੈਣਾ ਘਾਟੇ ਦਾ ਸੌਦਾ ਹੈ। ਇੱਕ ਮਨੁੱਖ ਤੇ ਦੋ ਪਸ਼ੂ ਏਨਾ ਕੰਮ ਕਰ ਸਕਦੇ ਹਨ ਜਿੰਨਾ ਦਸ ਮਨੁੱਖ ਇਕੱਠੇ ਰਲ ਕੇ ਵੀ ਨਹੀਂ ਕਰ ਸਕਦੇ। ਗੱਲ ਕੀ ਮਨੁੱਖ ਨੂੰ ਆਜ਼ਾਦ ਕਰਵਾਉਣ ਦੇ ਵਿਚਾਰ ਨੇ ਜਮਾਤੀ ਘੋਲ ਅਤਿਅੰਤ ਤਿੱਖਾ ਕਰ ਦਿੱਤਾ।
ਦੇਸ਼ ਦੇ ਕੁਝ ਦੂਜੇ ਹਿੱਸਿਆਂ ਵਿੱਚ ਜਿਵੇਂ ਕਿ ਮੱਧ-ਏਸ਼ੀਆ ਦੇ ਮਾਰੂਥਲਾਂ ਦੇ ਦਰਿਆਵਾਂ ਤੋਂ ਦੂਰ ਦੇ ਇਲਾਕੇ ਜਾਂ ਇਰਾਨ ਦੇ ਕੇਂਦਰੀ ਹਿੱਸੇ ਜਾਂ ਯੋਰਪ ਦੇ ਜਰਮਨ ਜਾਂ ਪੋਲੇਂਡ ਦੇ ਇਲਾਕੇ ਅਜਿਹੇ ਸਨ ਜਿੱਥੇ ਮਨੁੱਖ ਨੇ ਪਸ਼ੂ ਪਾਲਣਾਂ ਤਾਂ ਅਰੰਭ ਦਿੱਤਾ, ਪਰ ਖੇਤੀ ਕਰਨ ਲਈ ਉਸ ਪਾਸ ਉਸ ਸਮੇਂ ਸਾਧਨ ਨਹੀਂ ਬਣੇ। ਇਹਨਾਂ ਇਲਾਕਿਆਂ ਦੇ ਲੋਕ ਆਪਣੇ ਮਾਲ ਡੰਗਰ ਨੂੰ ਜਿਨ੍ਹਾਂ ਦੇ ਉਹ ਮਾਸ ਤੇ ਘਿਓ ਦੁੱਧ ਨਾਲ ਆਪਣਾ ਪੇਟ ਪਾਲਦੇ ਸਨ ਅਤੇ ਕਈ ਵਾਰ ਜੰਗਲੀ ਦਰਖਤਾਂ ਦੇ ਫਲ ਜਾਂ ਸਵੈ-ਉਤਪੰਨ ਹੋਏ ਘਾਹ, ਰੁੱਖਾਂ ਬੂਟਿਆਂ ਆਦਿ ਦੇ ਕੰਦ-ਮੂਲ ਤੇ ਗੁਜ਼ਾਰਾ ਕਰਦੇ ਸਨ। ਉਹਨਾਂ ਲਈ ਇੱਕ ਜਗ੍ਹਾ ਬੈਠ ਕੇ ਗੁਜ਼ਾਰਾ ਉਪਜ ਤੇ ਆਪਣਾ ਗੁਜ਼ਾਰਾ ਕਰਦੇ। ਜਦ ਇੱਕ ਥਾਂ ਘਾਹ ਪੱਠਾ ਮੁੱਕ ਜਾਂਦਾ ਤਾਂ ਉਹ ਆਪਣੇ ਪਸ਼ੂ ਲੈ ਕੇ ਦੂਸਰੇ ਇਲਾਕੇ ਵਿੱਚ ਪਹੁੰਚ ਜਾਂਦੇ। ਇਹ ਲੋਕ ਆਪਣੇ ਰਹਿਣ ਲਈ ਜਾਨਵਰਾਂ ਦੀਆਂ ਖੱਲਾਂ ਦੇ ਤੰਬੂ ਬਣਾ ਲੈˆਦੇ, ਆਮ ਕਰਕੇ ਜਾਨਵਰਾਂ ਦੀਆਂ ਖੱਲਾਂ ਨਾਲ ਹੀ ਆਪਣਾ ਸਰੀਰ ਢੱਕਦੇ ਸਨ ਪਰ ਜਿਉਂ-ਜਿਉਂ ਇਹਨਾਂ ਨੇ ਆਪਣੀ ਇੱਕ ਥਾਂ ਤੇ ਅਤੇ ਦੂਜੀ ਤੋਂ ਤੀਜੀ ਤੇ ਜਾਣਾ ਸ਼ੁਰੂ ਕਰ ਦਿੱਤਾ, ਤਾਂ ਇਹਨਾਂ ਦਾ ਆਪੋ ਵਿੱਚ ਟਾਕਰਾ ਹੋ ਜਾਂਦਾ ਸੀ। ਇਹ ਇੱਕ ਦੂਜੇ ਨੂੰ ਭਜਾ ਕੇ ਆਪ ਚੰਗੀ ਚਰਾਂਦ ਉੱਤੇ ਕਬਜ਼ਾ ਕਰਨ ਲਈ ਇੱਕ ਦੂਜੇ ਨਾਲ ਲੜ ਪੈˆਦੇ ਸਨ। ਇਸ ਲਈ ਇਹ ਕਬੀਲੇ ਸ਼ਸਤਰ ਵਿਦਿਆ ਵਿੱਚ ਵਧੇਰੇ ਨਿਪੁੰਨ ਹੋ ਗਏ। ਇਹ ਇੱਕ ਦੂਜੇ ਕਬੀਲੇ ਤੋਂ ਪਸ਼ੂ ਖੋਂਹਦੇ ਅਤੇ ਉਹਨਾਂ ਦਾ ਮਾਲ ਵੀ ਲੁੱਟ ਲੈˆਦੇ ਸਨ। ਇਹ ਮਾਰ-ਧਾੜ ਕਰਨ ਵਾਲੇ ਕਬੀਲੇ ਬਾਰਬੇਰੀਅਸ ਕਬੀਲੇ ਅਖਵਾਉਣ ਲੱਗ ਪਏ।
ਇਹ ਸਭਿਅਤਾ ਵਿੱਚ ਉੱਚ-ਪੱਧਰ ਤੱਕ ਪੁੱਜਣ ਵਾਲੇ, ਦਾਸ ਪ੍ਰਥਾ ਅਪਣਾ ਚੁੱਕੇ ਸ਼ਹਿਰੀ ਲੋਕਾਂ ਨਾਲੋਂ ਜਿੱਥੇ ਇਲਮ-ਹੁਨਰ ਵਿੱਚ ਪਿੱਛੇ ਸਨ, ਪੜ੍ਹਨ ਲਿਖਣ ਵਿੱਚ ਬਿਲਕੁਲ ਕੋਰੇ ਸਨ, ਉੱਥੇ ਮਾਰ-ਧਾੜ ਕਰਨ ਦੇ ਕੰਮ ਵਿੱਚ ਨਿਪੁੰਨ ਸਨ ਅਤੇ ਇਹਨਾਂ ਦੇ ਇਸ ਗੁਣ ਨੇ ਇਹਨਾਂ ਨੂੰ ਸਭਿਅਤਾ ਵਿੱਚ ਅੱਗੇ ਲੰਘ ਚੁੱਕੇ ਕਬੀਲਿਆਂ ਤੇ ਭਾਰੂ ਹੋਣ ਦੇ ਕਾਬਲ ਬਣਾਇਆ। ਉੱਘੇ ਇਤਿਹਾਸਕਾਰ ’ਮੌਰਗਨ’ ਅਨੁਸਾਰ ਜਰਮਨ ’ਬਰਬਰ’ ਕਬੀਲਿਆਂ ਨੇ ਰੋਮਨ ਸਮਰਾਟ ਉੱਪਰ ਜਦ ਹਮਲੇ ਕੀਤੇ ਤਾਂ ਰੋਮਨ ਸਰਮਾਰਟ ਜਮਾਤੀ ਤੌਰ ’ਤੇ ਵੰਡਿਆ ਹੋਣ ਕਾਰਨ ਭਾਵ ਸਮਰਾਟ ਉਹਨਾਂ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਢਹਿ-ਢੇਰੀ ਹੋ ਗਿਆ। ਪਰ ’ਬਰਬਰ’ ਕਬੀਲੇ ਕਿਉਂ ਜੋ ਇਲਮ ਅਕਲ ਤੇ ਸਭਿਅਤਾ ਵਿੱਚ ਪਛੜੇ ਹੋਏ ਸਨ, ਉਹ ਥੋੜੇ ਚਿਰ ਪਿੱਛੋਂ ਹੀ ਰੋਮਨ ਸਮਰਾਟ ਦੀ ’ਦਾਸ-ਪ੍ਰਥਾ’ ਦੀ ਸਭਿਅਤਾ ਨੂੰ ਅਪਣਾ ਗਏ ਤੇ ਆਪ ਗੁਲਾਮਦਾਰ ਬਣ ਬੈਠੇ। ਰੋਮਨ ਸਮਰਾਟ ਅੰਦਰ ਗੁਲਾਮਦਾਰਾਂ ਦਾ ਇੱਕ ਭਾਗ ਉਹਨਾਂ ਨਾਲ ਰਲ ਕੇ ਗੁਲਾਮਦਾਰ ਹੀ ਬਣਿਆ ਰਿਹਾ ਤੇ ਦੂਜਾ ਹਿੱਸਾ ਜਰਮਨ ਹਮਲਾਵਰਾਂ ਦਾ ਆਪ ਦਾਸ ਜਾਂ ਦੂਜੇ ਦਰਜੇ ਦਾ ਸ਼ਹਿਰੀ ਬਣ ਕੇ ਰਹਿ ਗਿਆ। ਇਹ ਉਸ ਸਮਾਂ ਹੈ ਜਦੋਂ ਹਾਲਾਂ ਇੰਗਲੈˆਡ ਦੇ ਲੋਕ ਅਜੇ ਪੁਰਾਣੇ ਕਬੀਲੇਦਾਰੀ ਦੇ ਦੌਰ ਵਿੱਚ ਹੀ ਰਹਿ ਰਹੇ ਸਨ ਜਿਨ੍ਹਾਂ ਨੂੰ ਇਤਿਹਾਸ ਵਿੱਚ ’ਹੀਦਨ’ ਲੋਕ ਆਖ ਕੇ ਯਾਦ ਕੀਤਾ ਜਾਂਦਾ ਹੈ। ਇੰਗਲਿਸਤਾਨ ਦੇ ਇਤਿਹਾਸ ਅਨੁਸਾਰ ਰੋਮਨ ਸਮਰਾਟ ਦੇ ਹਾਕਮ ਆਪਣੇ ਹਥਿਆਰਬੰਦ ਦਸਤੇ ਭੇਜ ਕੇ ਇੰਗਲੈˆਡ ਦੇ ਲੋਕਾਂ ਨੂੰ ਫੜ ਕੇ ਲਿਜਾ ਕੇ ਰੋਮ ਵਿੱਚ ਦਾਸਾਂ ਵਜੋਂ ਵੇਚਦੇ ਹੁੰਦੇ ਸਨ।
ਮੱਧ-ਏਸ਼ੀਆ ਦੇ ਬਰਾਬਰ ਕਬੀਲੇ ਹਿੰਦੂ-ਕੁਸ਼ ਅਤੇ ਸੁਲੇਮਾਨ ਪਰਬਤਾਂ ਨੂੰ ਲੰਘ ਕੇ ਪੰਜਾਬ ਵਿੱਚ ਆ ਵੜੇ। ਇਹਨਾਂ ਬਰਬਰ ਕਬੀਲਿਆਂ ਨੇ ਸਿੰਧ ਦੇ ਮੈਦਾਨ ਵਿੱਚ ਵੱਡੇ-ਵੱਡੇ ਸ਼ਹਿਰ ਤੇ ਪਿੰਡ ਵਸਾ ਕੇ ਰਹਿਣ ਵਾਲੇ (ਸਭਿਅਤਾ ਵਿੱਚ ਅਗਾਂਹ ਵਧੂ ਲੋਕ) ਲੋਕਾਂ ਉੱਤੇ ਹਮਲੇ ਕੀਤੇ। ’ਰਿਗਵੇਦ’ ਅਨੁਸਾਰ ਇਹ ਲੋਕ ਜਿੰਨ੍ਹਾਂ ਉੱਤੇ ਆਰੀਆ ਲੋਕਾਂ ਨੇ ਹਮਲੇ ਕੀਤੇ ਉਹ ’ਦਸਾਊ’ (ਦਾਸ ਰੱਖਣ ਵਾਲੇ) ਸਨ। ਇਹਨਾਂ ਦਾ ਸਮਾਜ ਸਭਿਆਚਾਰ ਵਿੱਚ ਵਧੇਰੇ ਉੱਨਤ ਅਤੇ ਲਿਖਣ-ਪੜ੍ਹਨ ਵਿੱਚ ਨਿਪੁੰਨ ਤਾਂ ਸੀ, ਐਪਰ ਸਮਾਜੀ ਵੰਡ ਕਾਰਨ ਬਾਹਰਲੇ ਹਮਲਾਵਰਾਂ ਦਾ ਮੁਕਾਬਲਾ ਕਰਨ ਦੇ ਕਾਬਲ ਨਹੀਂ ਸੀ ਕਿਉਂਕਿ ਇਸ ਸਮਾਜ ਦੀ ਬਹੁਤ ਵੱਡੀ ਗਿਣਤੀ ਦਾਸ ਸਨ। ਇਹ ਦਾਸ ਆਪਣੀ ਮੁਕਤੀ ਲਈ ਪਹਿਲਾਂ ਹੀ ਦਸਾਊਆਂ (ਗੁਲਾਮਦਾਰਾਂ) ਵਿਰੁੱਧ ਘੋਲ ਕਰਦੇ ਸਨ। ”ਇੰਡੀਆ ਬੀਫੋਰ ਆਰੀਅਨਜ਼” ਕਿਤਾਬ ਦੇ ਲਿਖਾਰੀ ਅਨੁਸਾਰ ਹਮਲਾਵਰ ਆਰੀਆ ਨੇ ’ਮਹੰਜੋਦਾੜੋ ਤੇ ਹੜੱਪਾ’ ਉੱਪਰ ਹਮਲਾ ਕਰਕੇ ਹਰ ਇੱਕ ਵਿਅਕਤੀ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। ਇਸੇ ਕਿਤਾਬ ਅਨੁਸਾਰ, ਹੜੱਪਾ ਤੇ ਮਹੰਜੋਦਾੜੋ ਦੀ ਸਭਿਅਤਾ ਵਿੱਚ ਲਿਖਣ ਲਈ ਲਿਪੀ ਬਣ ਚੁੱਕੀ ਸੀ, ਮਿੱਟੀ ਦੇ ਪੱਕੇ ਭਾਂਡੇ, ਪੱਕੀਆਂ ਨਾਲੀਆਂ, ਨਹਾਉਣ ਲਈ ਤਲਾ, ਦੋ ਜੰਜ਼ਲੇ ਮਕਾਨ ਤੇ ਮਕਾਨਾਂ ਦੀ ਛੱਤ ਉਥੇ ਚੜ੍ਹਨ ਲਈ ਪੱਕੀਆਂ ਪੌੜੀਆਂ ਦੇ ਚਿੰਨ੍ਹ ਅੱਜ ਵੀ ਮਿਲਦੇ ਹਨ। ਪਰ ਆਰੀਆ ਲੋਕ ਕੋਰੇ ਅਨਪੜ੍ਹ ਸਨ, ਲੁੱਟ-ਖੋਹ ਤੇ ਮਾਰ-ਧਾੜ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਜਾਣਦੇ। ਇਹਨਾਂ ਦੇ ਲੜਾਈ ਦੇ ਹਥਿਆਰ ਕਾਫੀ ਵਿਕਸਤ ਸਨ।
ਇਹ ਲੋਕ ਸਵਾਰੀ ਕਰਨ ਲਈ ਗਧੇ ਤੇ ਘੋੜੇ ਦੀ ਵਰਤੋਂ ਕਰਦੇ ਸਨ ਜਦ ਕਿ ਪੂਰਵ ਆਰੀਆਂ ਲੋਕ (ਸਿੰਧ ਘਾਟੀ ਵਿੱਚ) ਸਵਾਰੀ ਲਈ ਸੰਢੇ ਵਰਤਦੇ ਸਨ। (ਮਾਲੂਮ ਹੁੰਦਾ ਹੈ ਕਿ ਆਰੀਆ ਤੇ ਪੂਰਵ ਆਰੀਆ ਦੀ ਇਸੇ ਲੜਾਈ ਦੀ ਯਾਦ ਅਨੁਸਾਰ ਹਿੰਦੂਆਂ ਵਿੱਚ ਹੁਣ ਤੱਕ ਵੀ ਦੇਵੀ ਦੇ ਅਸਥਾਨਾਂ ਦੀ ਯਾਦ ਅਨੁਸਾਰ ਹਿੰਦੂਆਂ ਵਿੱਚ ਖਾਸ ਕਰਕੇ ’ਕਾਲੀ ਦੇਵੀ’ ਨੂੰ ਸੰਢੇ ਦੀ ਬਲੀ ਦੇ ਕੇ ਪ੍ਰਸੰਨ ਕਰਨ ਦਾ ਰਿਵਾਜ ਚਲਿਆ ਆਉਂਦਾ ਹੈ) ਆਰੀਆ ਲੋਕ ਪੰਜਾਬ ਦੇ ਮੈਦਾਨਾਂ ਵਿੱਚ ਆਉਣ ਪਿੱਛੋਂ ਹੌਲੀ-ਹੌਲੀ ਸਿੰਧ-ਘਾਟੀ ਦੀ ਉੱਚ ਸਭਿਅਤਾ ਨੂੰ ਅਪਣਾ ਗਏ ਅਤੇ ਹੌਲੀ-ਹੌਲੀ ਇਹ ਨਿੱਜੀ ਜਾਇਦਾਦ ਵਾਲੇ ਸਮਾਜ ਅਤੇ ਦਾਸ-ਪ੍ਰਥਾ ਦੇ ਅਰੰਭਕ ਚਿੰਨ੍ਹ ਅਪਣਾਉਣ ਲੱਗ ਪਏ। ਇਹਨਾਂ ਨੇ ਇਸ ਦੌਰ ਵਿੱਚ ਪੰਜਾਬ ਤੋਂ ਹੋਰ ਅੱਗੇ ਜਾ ਕੇ ਪੱਛਮੀਂ ਯੂ. ਪੀ. ਵਿਧੀਆਂਚਲ ਤੇ ਸਤਪੁੜਾ ਦੇ ਇਲਾਕੇ ਅਜੇ ਪ੍ਰਿਥਮ ਸਾਂਝੀਵਾਲਤਾ (ਸਤਯੁਗ) ਦੇ ਦੌਰ ਵਿੱਚ ਹੀ ਸਨ। ਰਮਾਇਣ ਦੀ ਕਥਾਂ ਅਨੁਸਾਰ ਉਸ ਸਮੇਂ ਆਰੀਆ ਅਤੇ ਇਹਨਾਂ ਪ੍ਰਿਥਮ ਸਾਂਝੀਵਾਲਤਾ ਵਾਲੇ ਗਣਾਂ ਵਿੱਚ ਆਮ ਤੌਰ ’ਤੇ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਇਹਨਾਂ ਪ੍ਰਿਥਮ ਸਾਂਝੀਵਾਲਤਾ ਗਣ ਵਿਰੋਧੀ ਧੜੇ ਦੇ ਲੋਕਾਂ ਨੂੰ ਫੜ ਕੇ ਮਾਰ ਦਿੰਦੇ ਸਨ ਜਦ ਕਿ ਆਰੀਆ ਲੋਕ ਨਵੀਂ ਸਭਿਅਤਾ ਅਨੁਸਾਰ ਉਹਨਾਂ ਨੂੰ ਮਾਰਨ ਦੀ ਥਾਂ ਆਪਣੇ ਵਿੱਚ ਸ਼ਾਮਲ ਕਰ ਲੈਂਦੇ ਸਨ।
ਆਰੀਆ ਵਿੱਚ ਆਦਮੀ ਤੀਵੀਂ ਦੀ ਸ਼ਾਦੀ ਦਾ ਰਿਵਾਜ ਸੀ ਪਰ ਇਹਨਾਂ ਪ੍ਰਿਥਮ ਸਾਂਝੀਵਾਲਤਾ ਵਾਲੇ ਗੁਣਾਂ ਵਿੱਚ ਗਣ-ਪਤੀ ਜਾਂ ਅਰਾਵਣ ਦੀ ਏਕਾਆਧਿਕਾਰਤਾ ਪ੍ਰਧਾਨ ਸੀ ਅਤੇ ਸਾਰਾ ਗਣ ਇੱਕ ਅਧਿਕਾਰੀ ਜਿਸ ਨੂੰ ਰਾਵਣ ਜਾਂ ਰਾਖਸ਼ਸ ਕਿਹਾ ਜਾਂਦਾ ਹੈ ਦੀ ਔਲਾਦ ਸਮਝਿਆ ਜਾਂਦਾ ਸੀ। ਇਹਨਾਂ ਰਾਖਸ਼ਾਂ ਵਿੱਚ ਅਜੇ ਤੱਕ ਮਿਤਾਰਕੀ (ਮਾਤਾ ਪ੍ਰਧਾਨ ਪਰਿਵਾਰ) ਵੀ ਪ੍ਰਚੱਲਤ ਸੀ। ਜਿਸ ਬਾਰੇ ’ਤਾੜਕਾ’ ਅਤੇ ਸਰੂਪਨਖਾ’ ਦਾ ਗਣਾਂ ਦੇ ਆਗੂ ਹੋਣਾ ਸਿੱਧ ਕਰਦਾ ਹੈ। ਆਰੀਆ ਲੋਕਾਂ ਵਿੱਚ ਵੀ ਭਾਵੇਂ ਜੋੜੇ-ਜੋੜੇ ਦੀ ਸ਼ਾਦੀ ਹੋਣ ਦਾ ਰਿਵਾਜ ਸੀ ਤਦ ਵੀ ਅਜੇ ਤੱਕ ’ਭਗਵਤੀ’ ਦੀ ਪ੍ਰਭੁਤਾ ਜਿਉਂ ਦੀ ਤਿਉਂ ਸੀ। ਭਗਵਤੀ (ਔਰਤ) ਨੂੰ ਆਪਣਾ ਜੀਵਨ ਸਾਥੀ ਆਪ ਚੁਨਣ ਦਾ ਅਧਿਕਾਰ ਸੀ। ਇਸੇ ਸਮੇਂ ਵਿੱਚ ਭਗਵਤੀ ਦੇ ਨਾਲ ਨਾਲ ਉਸ ਦੇ ਜੀਵਨ ਸਾਥੀ ਪੁਰਸ ਨੂੰ ਭਗਵਾਨ ਆਖ ਕੇ ਸੰਬੋਧਨ ਕੀਤਾ ਜਾਂਦਾ ਸੀ ਜਿਵੇਂ ਭਗਵਤੀ ’ਸੀਤਾ’ ਭਗਵਾਨ ’ਰਾਮ’। ਇਹਨਾਂ ਦੋਹਾਂ ਵਿੱਚ ਚੋਖੀ ਵਿਚਾਰਧਾਰਕ ਟੱਕਰ ਚੱਲ ਰਹੀ ਸੀ।
ਅਰਾਵਣ ਜਾਂ ਪ੍ਰਥਮ ਸਾਂਝੀਵਾਲਤਾ ਦੇ ਏਕਾ-ਅਧਿਕਾਰੀ ਆਪਣੇ ਆਪ ਨੂੰ ਪੂਰੇ ਗਣ ਦੇ ਮਾਲਕ ਸਮਝਦੇ ਸਨ ਤੇ ਉਹਨਾਂ ਵਿਚੋਂ ਬਹੁਤ ਸਾਰੇ ਗਣ ਦੇ ਬਾਕੀ ਵਿਅਕਤੀਆਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਸਨ ਪਰ ਕੁਝ ਅਜਿਹੇ ਵੀ ਸਨ ਜੋ ਬਾਕੀ ਦੇ ਗਣ ਦੇ ਸਾਥੀਆਂ ਨਾਲ ਵਿਤਕਰਾ ਨਹੀਂ ਕਰਦੇ ਸਨ. ਉਹਨਾਂ ਦੇ ਗਣਾਂ ਵਿਚ ਆਪਸੀ ਸੰਤੋਖ ਸੀ. ਰਮਾਇਣ ਅਨੁਸਾਰ ਜਿਹੇ ਰਾਵਣ ਤੇ ਬਾਲੀ ਪੂਰੀ ਤਰ੍ਹਾਂ ਏਕਾ-ਅਧਿਕਾਰਵਾਦ ਚਲਾਉਂਦੇ ਸਨ ਅਤੇ ਆਪਣੇ ਆਪ ਨੂੰ ਬ੍ਰਾਹਮਣ ਆਖਦੇ ਸਨ ਉਥੇ ਕੁਝ ਅਜਿਹੇ ਅਰਾਵਣਾਂ ਦਾ ਵੀ ਜ਼ਿਕਰ ਆਉਂਦਾ ਹੈ ਜੋ ਸਵੇਰੇ ਉਠ ਕੇ ਇਕ ਸਾਂਝੀ ਸਭਾ ਕਰਦੇ ਸਨ ਜਿਸ ਵਿਚ ਗਣ ਦਾ ਆਗੂ ਉਚੇ ਥਾਂ ਬੈਠ ਕੇ ਸਭਾ ਦੀ ਪ੍ਰਧਾਨਗੀ ਕਰਦਾ ਪਰ ਫਿਰ ਸਾਰਾ ਦਿਨ ਸਾਰੇ ਗਣ ਦੇ ਵਿਅਕਤੀ ਇਕਠੇ ਕੰਮ ਕਰਦੇ .ਜੋ ਵੀ ਇਸ ਤਰ੍ਹਾਂ ਪੈਦਾ ਕਰਦੇ ਉਹ ਲੋੜ ਅਨੁਸਾਰ ਵੰਡ ਕੇ ਵਰਤ ਲੈਂਦੇ ਸਨ . ਰਮਾਇਣ ਦੀ ਕਥਾ ਅਨੁਸਾਰ ਹੀ ਅਯੁਧਿਆ ਵਿਚ ਦਸਰਥ ਜਿਸ ਨੂੰ ਕਈ ਲਿਖਾਰੀ ਰਾਜਾ ਵੀ ਲਿਖ ਦਿੰਦੇ ਹਨ ,ਇਕ ਅਜਿਹਾ ਸਸ਼ਤਰਧਾਰੀ ਜਾਂ ਕਸ਼ਤਰੀ ਹੈ ਜਿਸ ਦੇ ਜਿੰਮੇ ਗਣ ਦੇ ਬਾਕੀ ਲੋਕਾਂ ਦੀ ਸੰਪਤੀ ਦੀ ਰਾਖੀ ਕਰਨਾ ਹੈ. ਸਰਵਣ ਵਾਲੀ ਕਥਾ ਅਨੁਸਾਰ ਦਸਰਥ ਰਾਤ ਨੂੰ ਅਜਿਹੇ ਜਾਨਵਰ ਨੂੰ ਮਾਰਨ ਲਈ ਬੈਠਾ ਸੀ ਜੋ ਰਾਤ ਨੂੰ ਆਕੇ ਲੋਕਾਂ ਦੀਆਂ ਫਸਲਾਂ ਬਰਬਾਦ ਕਰ ਜਾਂਦਾ ਸੀ ਤੇ ਇਸ ਜਾਨਵਰ ਦੇ ਭੁਲੇਖੇ ਹੀ ਉਸਨੇ ਆਪਣੇ ਭਾਣਜੇ ਨੂੰ ਮਾਰ ਦਿੱਤਾ ਸੀ.ਸਪਸ਼ਟ ਹੈ ਕਿ ਆਰੀਆ ਲੋਕਾਂ ਵਿਚ ਕੰਮ ਦੀ ਵੰਡ ਅਨੁਸਾਰ ਬ੍ਰਾਹਮਣ ਕਸ਼ੱਤਰੀ ,ਵੈਸ਼ ਅਤੇ ਸ਼ੂਦਰ ਦਾ ਵਿਤਕਰਾ ਤਾਂ ਆ ਚੁੱਕਾ ਸੀ ਪਰ ਉਸ ਸਮੇਂ ਤਕ ਵੈਸ਼ ਤੇ ਸ਼ੂਦਰ ਦਾ ਕੋਈ ਉੱਘਾ ਵਖਰੇਵਾਂ ਨਹੀਂ ਸੀ.
ਨਿੱਜੀ ਸੰਪਤੀ ਦਾ ਸਮਾਜ ਵਿੱਚ ਹਰ ਵਿਅਕਤੀ ਨੂੰ ਹੱਕ ਸੀ। ਆਪਣੀ ਮਿਹਨਤ ਦੀ ਕਮਾਈ ਦਾ ਆਪ ਮਾਲਕ ਤੇ ਸਬੰਧਤ ਵਿਅਕਤੀ ਦੀ ਮੌਤ ਉਪਰੰਤ ਉਸ ਦੀ ਔਲਾਦ ਉਸ ਦੀ ਵਾਰਸ ਸਮਝੀ ਜਾਂਦੀ ਸੀ। ਰਮਾਇਣ ਦੀ ਕਥਾ ਅਨੁਸਾਰ ਜਿਸ ਸਮੇਂ ਰਾਮ ਚੰਦਰ ਤੇ ਲਛਮਣ ਸੀਤਾ ਨੂੰ ਲੱਭਦੇ-ਲੱਭਦੇ ਬਾਲੀ ਦੇ ਗਣ ਪਾਸ ਪਹੁੰਚੇ ਤਾਂ ਬਾਲੀ ਦੇ ਗਣ ਦੇ ਲੋਕਾਂ ਨੇ ਰਾਮ ਚੰਦਰ ਨੂੰ ਦੱਸਿਆ ਕਿ ਤੇਰੀ ਜੀਵਨ ਸਾਥਣ ’ਸੀਤਾ’ ਨੂੰ ਰਾਵਣ ਚੁੱਕ ਕੇ ਲੈ ਗਿਆ ਹੈ। ਉਹ ਬੜਾ ਪਾਪੀ ਹੈ। ਆਪਣੇ ਗਣ ਦੇ ਲੋਕਾਂ ਨੂੰ ਬਹੁਤ ਤੰਗ ਕਰਦਾ ਹੈ। ਉਸੇ ਤਰ੍ਹਾਂ ਦਾ ਪਾਪੀ ਸਾਡੇ ਗਣ ਦਾ ਮੁਖੀਆ ਵੀ ਹੈ। ਉਹ ਸਾਡੀ ਕੋਈ ਗੱਲ ਨਹੀਂ ਮੰਨਦਾ। ਜੇ ਕੋਈ ਉਸ ਨੂੰ ਜਾ ਕੇ ਕੋਈ ਚੀਜ਼ ਆਖੇ ਤਾਂ ਉਸ ਨੂੰ ਕੁੱਟਦਾ ਹੈ। ਰਾਮ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਸ ਨੂੰ ਮਾਰ ਕਿਉਂ ਨਹੀਂ ਦਿੰਦੇ। ਉਹਨਾਂ ਦਾ ਜਵਾਬ ਇਹ ਸੀ ਕਿ ਉਹ ਬ੍ਰਾਹਮਣ ਹੈ, ਜਿਸ ਨੂੰ ਮਾਰਿਆ ਸਾਨੂੰ ਬ੍ਰਾਹਮਣ ਹੱਤਿਆ ਲੱਗ ਜਾਵੇਗੀ। ਤਦ ਰਾਮ ਜੀ ਨੇ ਕਿਹਾ ਕਿ ਤੁਸੀਂ ਉਸ ਨਾਲ ਜਾ ਕੇ ਕੁਸ਼ਤੀ ਕਰੋ, ਉਸ ਨੂੰ ਮੈˆ ਮਾਰ ਦਿਆਂਗਾ ਕਿਉਂਕਿ ਮੈਨੂੰ ਬ੍ਰਾਹਮਣ ਹੱਤਿਆ ਨਹੀਂ ਲੱਗਦੀ। ਸੋਕ ਸਗਰੀਵ ਨੇ ਬਾਲੀ ਨੂੰ ਹੇਠਾਂ ਸੁੱਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਰਾਮ ਜੀ ਨੇ ਮੌਕਾ ਤਾੜ ਕੇ ਬਾਲੀ ਦੇ ਤੀਰ ਮਾਰ ਦਿੱਤਾ। ਹੁਣ ਬਾਲੀ ਦਾ ਸਾਰਾ ਗਣ ਹਨੂੰਮਾਨ, ਜਾਮਾ ਬਣ, ਸਗਰੀਵ ਆਦਿ ਅਤੇ ਗਣ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ’ਰਮਾਇਣ’ ਵਿੱਚ ਬਾਨਰ ਕਿਹਾ ਗਿਆ ਹੈ, ਰਾਮ-ਭਗਤ ਅਥਵਾ ਰਾਮ-ਸੈਨਾ ਬਣ ਗਿਆ। ਇਹੀ ਰਾਮ-ਸੈਨਾ ਨਾਲ ਲੈ ਕੇ ਰਾਮ ਚੰਦਰ ਨੇ ਲੰਕਾ ਉੱਤੇ ਚੜ੍ਹਾਈ ਕਰ ਦਿੱਤੀ। ਇਸ ਲੜਾਈ ਵਿੱਚ ਰਾਵਣ ਦਾ ਭਰਾ ਭਵੀਸ਼ਣ, ਸਦੋਦਰੀ ਅਤੇ ਰਾਵਣ ਦਾ ਵੈਦ ਰਾਵਣ ਦੇ ਸਾਰੇ ਭੇਦ ਰਾਮ ਜੀ ਨੂੰ ਦੱਸਦੇ ਰਹੇ ਤੇ ਰਾਵਣ ਮਾਰਿਆ ਗਿਆ। ਰਾਵਣ ਦੇ ਮਰਨ ਉਪਰੰਤ ਸਾਰੇ ਲੰਕਾ ਵਾਸੀ ਰਾਮ-ਚੰਦਰ ਭਗਤ ਬਣ ਗਏ। ਅਰਥਾਤ ਟੱਬਰ ਤੇ ਨਿੱਜੀ ਮਾਲਕੀ ਵਾਲਾ ਸਮਾਜ ਜਿਹੜਾ ਉਹਨਾਂ ਦੇ ਪੁਰਾਤਨ ਏਕਾਧਿਕਾਰਵਾਦੀ ਗਣਪਤੀ ਅਧੀਨ ਸਮਾਜ ਨਾਲੋਂ ਪੈਦਾਵਾਰੀ ਸ਼ਕਤੀਆਂ ਨੂੰ ਬਰਾਬਰੀ ਤੇ ਖੁਦ-ਮੁਖਤਾਰੀ ਪ੍ਰਧਾਨ ਕਰਦਾ ਸੀ ਨੂੰ ਅਪਣਾ ਲਿਆ।
ਸੋ, ਰਮਾਇਣ ਦੇ ਰੂਪ ਵਿੱਚ ਲਿਖਿਆ ਮਿਥਿਹਾਸ, ਇਤਿਹਾਸ ਵੀ ਹੈ ਅਤੇ ਇਤਿਹਾਸਕ ਪਦਾਰਥਵਾਦ ਦੀ ਉਸ ਸਚਾਈ ਨੂੰ ਦਰਸਾਉਂਦਾ ਹੈ ਕਿ ਗਣਾਂ ਵਿੱਚ ਹੌਲੀ-ਹੌਲੀ ਪੈਦਾ ਹੋਏ ਗਣ-ਪਤੀਆਂ ਤੇ ਏਕਾ ਅਧਿਕਾਰ ਵਿਰੁੱਧ ਲੋਕਾਂ ਦਾ ਘੋਲ ਅਤੇ ਰਾਮ-ਚੰਦਰ ਰੂਪ ਵਿੱਚ ਨਵੇਂ ਸਮਾਜਕ ਪ੍ਰਬੰਧ ਦੀ ਰੂਪ ਰੇਖਾ ਵਲ ਖਿੱਚ ਨੇ ਪੁਰਾਣੇ ਗਣਾਂ ਦੀ ਰਹਿੰਦ-ਖੂੰਹਦ ਨੂੰ ਖਤਮ ਕਰਕੇ ਇੱਕ ਨਵੇਂ ਸਮਾਜ ਵਿੱਚ ਬਦਲ ਦਿੱਤਾ! ਇਸ ਦਾ ਵਰਨਣ ਪਿੱਛੇ ਕਰ ਚੁੱਕੇ ਹਾਂ। ਇਹ ਨਵਾਂ ਸਮਾਜ ਪੈਦਾਵਾਰੀ ਸਾਧਨਾਂ ਦੀ ਹੋਰ ਉਨਤੀ ਅਤੇ ਨਵੇਂ ਅਧਿਕਾਰੀਆਂ (ਕਸ਼ੱਤਰੀਆਂ) ਦੀ ਮਿਹਨਤੀ ਲੋਕਾਂ ਨੂੰ ਦਾਸ ਬਣਾ ਕੇ ਉਹਨਾਂ ਦੀ ਕਿਰਤ ਲੁੱਟਣ ਦੀ ਲਾਲਸਾ ਨੇ ਫਿਰ ਮੁੜ ਕੇ ਇਸ ਨੂੰ ਦਾਸ ਪ੍ਰਥਾ ਵਿੱਚ ਬਦਲ ਦਿੱਤਾ ਤੇ ਜਿਸ ਸ਼ਕਤੀ ਨੇ ਪੁਰਾਣੇ ਪੁਰੋਹਿਤਵਾਦ ਦੇ ਗਪੌੜ ਦੇਵਤਿਆਂ ਨੂੰ ਖੁਸ਼ ਕਰਦੇ ਸਨ, ਪੈਦਾਵਾਰ ਕਰਾਉਣ ਦੇ ਢੌਂਗ ਨੂੰ ਤੋੜਿਆ ਸੀ ਹੁਣ ਨਵੇਂ ਪ੍ਰਭੂ ਗੁਲਾਮਦਾਰ ਹੋ ਕੇ ਪੁਰੋਹਿਤਵਾਦ ਨੂੰ ਮੁੜ ਕੇ ਸੁਰਜੀਤ ਕਰਨ ਲੱਗੇ ਅਤੇ ਜਿਵੇਂ ਅਸੀਂ ਪਿੱਛੇ ਦੱਸ ਚੁੱਕੇ ਹਾਂ ਪਰਤੱਖ ਦੇਵਤਿਆਂ ਦੀ ਥਾਂ ਆਪਣੇ ਮੰਦਰ ਵਿੱਚ ਪੱਥਰ ਤੇ ਮਿੱਟੀ ਦੀਆਂ ਮੂਰਤੀਆਂ ਨੂੰ ਪ੍ਰਾਕਿਰਤਕ ਦੇਵਤਿਆਂ ਦੇ ਪਾਲਕ ਦੱਸਣ ਲੱਗ ਪਏ ਤੇ ਮੂਰਤੀ ਪੂਜਾ ਦਾ ਰਿਵਾਜ ਚੱਲ ਪਿਆ। ਹੁਣ ਕਿਉਂ ਜੋ ਹਿੰਦੁਸਤਾਨ ਵਿੱਚ ਪਹਿਲਾਂ ਦਾਸ-ਪ੍ਰਥਾ ਆ ਚੁੱਕੀ ਸੀ, ਜਿਸ ਨੂੰ ਆਰੀਆ ਲੋਕਾਂ ਨੇ ਤਹਿਸ਼ ਨਹਿਸ਼ ਕਰ ਦਿੱਤਾ ਅਤੇ ਫਿਰ ਆਪ ਹੌਲੀ-ਹੌਲੀ ਮੁੜ ਨਿੱਜੀ ਜਾਇਦਾਦ ਦੇ ਪ੍ਰਬੰਧ ਅਤੇ ਦਾਸ ਪ੍ਰਥਾ ਨੂੰ ਅਪਣਾ ਕੇ ਪ੍ਰਿਥਮ-ਸਾਂਝੀਵਾਲਤਾ ਦੀ ਰਹਿੰਦ-ਖੂੰਹਦ ਨੂੰ ਖਤਮ ਕੀਤਾ।
ਇਸੇ ਗੱਲ ਨੂੰ ਮਿਥਿਹਾਸਕਾਰਾਂ ਨੇ ਮਿਥਿਹਾਸ ਵਿੱਚ ਇਉਂ ਪ੍ਰਗਟ ਕੀਤਾ ਹੈ ਕਿ ਹਿੰਦੁਸਤਾਨ ਵਿੱਚ ਸਤਯੁਗ ਦੇ ਪਿੱਛੋਂ ਦੁਆਪਰ ਆਉਣ ਦੀ ਥਾਂ ਤਰੇਤਾ ਆ ਗਿਆ ਅਤੇ ਤਰੇਤਾ ਖਤਮ ਹੋਣ ਤੋਂ ਦੁਆਪਰ ਆਇਆ। ਉਪਰੋਕਤ ਸਾਰੀ ਗੱਲ ਸਿੱਧ ਕਰਦੀ ਹੈ ਕਿ ਪੈਦਾਵਾਰੀ ਦੇ ਸਾਧਨਾਂ ਅਥਵਾ ਪੈਦਾਵਾਰੀ ਸ਼ਕਤੀਆਂ ਦੀ ਉੱਨਤੀ ਹੌਲੀ-ਹੌਲੀ ਇੱਕ ਖਾਸ ਪੱਧਰ ਤੇ ਪਹੁੰਚ ਕੇ ਪੈਦਾਵਾਰੀ ਸਾਧਨਾਂ ਤੇ ਪੈਦਾਵਾਰੀ ਉਪਜ ਵਿੱਚ ਹੋਰ ਵਾਧਾ ਹੋਣੋਂ ਰੋਕ ਦਿੰਦੀ ਹੈ। ਇਸ ਲਈ, ਪੈਦਾਵਾਰੀ ਸਾਧਨਾਂ ਨੂੰ ਹੋਰ ਉਨਤ ਕਰਨ ਲਈ ਸਮਾਜਿਕ ਢਾਂਚੇ ਪ੍ਰੀਵਰਤਨ ਕਰਨ ਦੀ ਲੋੜ ਉਭਰ ਕੇ ਸਾਹਮਣੇ ਆਉਂਦੀ ਹੈ। ਇਸੇ ਤੱਥ ਨੂੰ ਜਿੱਥੇ ਇਤਿਹਾਸਕ-ਪਦਾਰਥਵਾਦੀ ਵਿਗਿਆਨਕ ਢੰਗ ਨਾਲ ਬਿਆਨ ਕਰਦੇ ਹਨ ਉੱਥੇ ਇਤਿਹਾਸਕ-ਪਦਾਰਥਵਾਦੀ ਵਿਗਿਆਨਕ ਢੰਗ ਨਾਲ ਬਿਆਨ ਕਰਦੇ ਹਨ ਉੱਥੇ ਇਤਿਹਾਸਕਾਰ ਕਿਸੇ ਇੱਕ ਵਿਅਕਤੀ ਦੀ ਸੂਰਮਤਾਈ ਜਾਂ ਅਕਲ ਨਾਲ ਬੰਨ੍ਹ ਦਿੰਦਾ ਹੈ ਤੇ ਉਸੇ ਗੱਲ ਨੂੰ ਮਿਥਿਹਾਸਕਾਰ ਗੈਬੀ ਸ਼ਕਤੀਆਂ ਦੇ ਰੌਲੇ-ਘਚੋਲੇ ਅਤੇ ਕਰਾਮਾਤਾਂ ਤੇ ਜਾਦੂ ਟੂਣਿਆਂ ਜਾਂ ਦੇਵਤਿਆਂ ਦੀ ਇੱਛਾ ਜਾਂ ਕਰੋਪੀ ਨਾਲ ਜੋੜ ਦਿੰਦਾ ਹੈ। ਮਤਲਬ ਬੜਾ ਸਪੱਸ਼ਟ ਹੈ, ਇਤਿਹਾਸਕ ਪਦਾਰਥਵਾਦੀ ਇਸ ਤੋਂ ਭਵਿੱਖ ਲਈ ਵਿਗਿਆਨਕ ਸੇਧ ਲੈ ਕੇ ਤੇ ਭਵਿੱਖ ਸੁਧਾਰਨ ਦਾ ਰਾਹ ਲੱਭਦਾ ਹੈ। ਇਤਿਹਾਸਕਾਰ ਕੇਵਲ ਘਟਨਾ ਬਿਆਨ ਕਰਦਾ ਹੈ, ਪਰ ਮਿਥਿਹਾਸਕਾਰ ਹਰ ਸੰਕਟ ਹੱਲ ਕਰਨ ਲਈ ਜਾਂ ਪਾਪੀਆਂ ਦੇ ਨਾਸ਼ ਲਈ ਕਿਸੇ ਗੈਬੀ ਸ਼ਕਤੀ ਦੀ ਕਰਾਮਾਤ ਦੇ ਆਸਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਦੱਸ ਕੇ ਗੈਬੀ ਸ਼ਕਤੀ ਦੇ ਪੂਜਾ-ਪਾਠ ਵੱਲ ਤੋਰ ਕੇ ਜਨਤਾ ਦੀ ਰਚਨਾਤਮਕ ਸ਼ਕਤੀ ਤੋਂ ਇਨਕਾਰ ਕਰਦਾ ਹੈ।
ਪੈਦਾਵਾਰ ਦੇ ਸਾਧਨਾਂ ਦੀ ਉੱਨਤੀ ਨੇ ਖਾਸ ਕਰਕੇ ਖੇਤੀ ਅਤੇ ਬਾਗਬਾਨੀ ਨੇ ਜਿਸ ਦੇ ਫਲ ਸਰੂਪ ਗਣ ਇੱਕ ਥਾਂ ਟਿਕਕੇ ਰਹਿਣ ਲੱਗ ਪਏ ਤੇ ਹੌਲੀ-ਹੌਲੀ ਗੁਲਾਮ ਪ੍ਰਥਾ ਵੱਲ ਵਧਣ ਲੱਗੇ। ਇਸ ਸਮੇਂ ਵਿੱਚ ਖੇਤੀ ਪ੍ਰਧਾਨ ਤੇ ਬਾਗਬਾਨੀ ਪ੍ਰਧਾਨ ਲੋਕਾਂ ਵਿੱਚ ਫਲਾਂ ਤੇ ਫਸਲਾਂ ਦੀ ਉਤਪਤੀ ਲਈ ਸੂਰਜ ਦੀ ਗਰਮੀ ਦੀ ਮਹਾਨਤਾ ਸਾਹਮਣੇ ਆ ਗਈ। ਲੋਕਾਂ ਨੇ ਇਹ ਵੀ ਸਮਝ ਲਿਆ ਕਿ ਸੂਰਜ ਦੀ ਗਰਮੀ ਨਾਲ ਪੈਦਾ ਹੋਈ ਬਨਸਪਤੀ ਹੀ ਅਗਨੀ ਵਾਸਤੇ ਬਾਲਣ ਦਾ ਕੰਮ ਦਿੰਦੀ ਹੈ। ਇਸ ਦੀ ਗਰਮੀ ਅਸਲ ਵਿੱਚ ਸੂਰਜ ਤੋਂ ਪ੍ਰਾਪਤ ਕੀਤੀ ਗਰਮੀ ਦਾ ਭੰਡਾਰ ਹੀ ਹੁੰਦਾ ਹੈ। ਅੱਜ ਦੀ ਉੱਨਤੀ ਪਾ ਚੁੱਕਾ ਵਿਗਿਆਨ ਇਸ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕਰਦੇ ਹੋਏ ਦੱਸਦਾ ਹੈ ਕਿ ਸੂਰਜ ਦੀ ਗਰਮੀ ਆਪਣੇ ਅੰਦਰ ਸਮੋ ਕੇ ਬਨਾਸਪਤੀ ਦੇ ਹਰੇ ਅੰਗ ਕਾਰਬਨ ਡਾਇਆਕਸਾਈਡ ਵਿੱਚ ਕਾਰਬਨ ਨੂੰ ਆਪਣੇ ਅੰਦਰ ਹਜ਼ਮ ਕਰਕੇ ਆਕਸੀਜਨ ਨੂੰ ਬਾਹਰ ਛੱਡ ਦਿੰਦੇ ਹਨ ਤੇ ਇਹ ਕਾਰਬਨ ਹੀ ਬਨਸਪਤੀ ਦੀ ਬਣਤਰ ਦਾ ਜਾਂ ਇਉਂ ਆਖੋ ਕਿ ਸਾਰੇ ਜੀਵਨ ਪਦਾਰਥਾਂ ਦਾ ਮੂਲ ਅਧਾਰ ਹੈ। ਇਹੋ ਕਾਰਬਨ ਜਦ ਮੁੜ ਕੇ ਬਾਲਣ ਦੀ ਸ਼ਕਲ ਵਿੱਚ ਆਕਸੀਜਨ ਨਾਲ ਮਿਲਦੀ ਹੈ, ਤਾਂ ਗਰਮੀ ਪੈਦਾ ਹੋ ਜਾਂਦੀ ਹੈ। ਇਸੇ ਆਕਸੀਜਨ ਤੇ ਕਾਰਬਨ ਦਾ ਮੇਲ ਜਿਉਂਦੇ ਜਾਨਵਰਾਂ ਦੇ ਸਰੀਰ ਅੰਦਰ ਗਰਮੀ ਦਿੰਦਾ ਹੈ। ਕਾਰਬਨ ਡਾਇਆਕਸਾਈਡ ਬਣ ਜਾਂਦੀ ਹੈ। ਮੁੜ ਫਿਰ ਇਹੋ ਕਾਰਬਨ ਡਾਇਆਕਸਾਈਡ ਸੂਰਜ ਦੀ ਗਰਮੀ ਨਾਲ ਬਨਾਸਪਤੀ ਵਿੱਚ ਤਣੇ, ਫਲ ਅਤੇ ਅਨਾਜ ਦਾ ਅੰਗ ਬਣ ਜਾਂਦੀ ਹੈ।
ਸਾਡੇ ਬਜ਼ੁਰਗਾਂ ਨੇ ਇਸ ਚੀਜ਼ ਨੂੰ ਭਾਵੇਂ ਵਿਗਿਆਨਕ ਢੰਗ ਨਾਲ ਵੀ ਸਮਝਿਆ ਹੋਵੇ ਤਾਂ ਵੀ ਆਪਣੇ ਲੰਮੇ ਅਧਿਐਨ ਤੋਂ ਸੂਰਜ ਤੇ ਗਰਮੀ ਦੀ ਮਹਾਨਤਾ ਨੂੰ ਸਮਝ ਕੇ, ਸੂਰਜ ਨੂੰ ਸ੍ਰਿਸ਼ਟੀ ਉੱਤੇ ਜੀਵਨ ਦਾ ਮੂਲ ਸੋਮਾ ਸਮਝ ਕੇ ਇਸ ਦੀ ਪੂਜਾ ਵੀ ਕਰਨ ਲੱਗ ਪਏ। ਇਸ ਤਰ੍ਹਾਂ ਅਲੱਗ-ਅਲੱਗ ਦੇਵਤਿਆਂ ਦੀ ਪੂਜਾ, ਪ੍ਰਤੱਖ ਪ੍ਰੀਕ੍ਰਿਤਕ ਸ਼ਕਤੀਆਂ ਦੀ ਪੂਜਾ ਸੀ ਅਤੇ ਸ੍ਰਿਸ਼ਟੀ ਉੱਤੇ ਰਚਨਾਤਮਕ ਸ਼ਕਤੀ ਜਾਂ ਇਉਂ ਕਹਿ ਲਵੋ, ਆਪਣੀ ਇੱਛਾ ਅਨੁਸਾਰ ਪੈਦਾ ਕਰਨ ਵਾਲੀ ਮੂਲ ਸ਼ਕਤੀ ਮਨੁੱਖ ਨੂੰ ਸਮਝਦੇ ਸਨ। ਆਪਣਾ ਕਾਰੋਬਾਰ ਨਿਯਮਾਂ ਅਨੁਸਾਰ ਚਲਾਉਣ ਲਈ ਇਹਨਾਂ ਦੀ ਆਪਣੇ ਛੋਟੇ-ਛੋਟੇ ਟੱਬਰਾਂ ਚੋਂ ਲਏ ਵਿਅਕਤੀਆਂ ਦੀ ਆਪਣੀ ਪੰਚਾਇਤ ਸੀ। ਪਰ ਜਿਵੇਂ ਅਸੀਂ ਪਹਿਲਾਂ ਦੱਸ ਆਏ ਹਾਂ, ਨਿੱਜੀ ਜਾਇਦਾਦ ਦੇ ਇਸ ਨਵੇਂ ਯੁਗ (ਪ੍ਰਬੰਧ) ਵਿੱਚ ਪੈਦਾਵਾਰ ਵਧਾਉਣ ਲਈ ਮਨੁੱਖੀ ਸ਼ਕਤੀ ਦੀ ਵਰਤੋਂ ਵੱਧ ਤੋਂ ਵੱਧ ਜਾਪਦੀ ਸੀ, ਹੁਣ ਇਸ ਲੋੜ ਨੂੰ ਪੂਰੀ ਕਰਨ ਲਈ ਇਹ ਪੁਰਾਤਨ ਗਣ ਦੂਸਰੇ ਗਣਾਂ ਦੇ ਵਿਅਕਤੀਆਂ ਨੂੰ ਪ੍ਰੇਰ ਕੇ ਆਪਣੇ ਅੰਦਰ ਲਿਆਉਣ ਲੱਗ ਪਏ ਤੇ ਉਹਨਾਂ ਨੂੰ ਕੇਵਲ ਕੰਮ ਕਰਨ ਲਈ ਆਖਦੇ ਸਨ ਅਤੇ ਆਪ ਉਹਨਾਂ ਦੇ ਰੋਟੀ ਕੱਪੜੇ ਤੇ ਮਕਾਨ ਦਾ ਪ੍ਰਬੰਧ ਕਰਨ ਦਾ ਜਿੰਮੇਵਾਰੀ ਲੈˆਦੇ ਸਨ। ਇਸ ਸਮੇਂ ਕੰਮ ਕਰਨ ਵਾਲੇ ਲੋਕ ਭਗਤ-ਜਨ ਅਖਵਾਉਂਦੇ ਸਨ ਅਤੇ ਰੋਟੀ ਕੱਪੜੇ ਦਾ ਪ੍ਰਬੰਧ ਕਰਨ ਵਾਲਾ ਭਗਵਾਨ ਅਖਵਾਉਂਦਾ ਸੀ। ਪਰ ਸਮੇਂ ਦੇ ਬੀਤਣ ਨਾਲ ਕੰਮ ਕਰਾਉਣ ਵਾਲਾ ਵਧੇਰੇ ਕਰਵਾਉਣਾ ਚਾਹੁੰਦਾ ਸੀ ਤਾਂ ਜੋ ਆਪਣੀ ਜਾਇਦਾਦ ਵਧਾ ਸਕੇ ਪਰ ਦੂਜੇ ਪਾਸੇ ਕਵੇਲ ਰੋਟੀ ਕੱਪੜੇ ਤੇ ਮਕਾਨ ਤੱਕ ਸੀਮਤ ਮਿਹਨਤਕਸ਼ ਵਿਅਕਤੀ ਇਸ ਜਾਇਦਾਦ ਰੂਪੀ ਵਾਧੇ ਨਾਲ ਕੋਈ ਦਿਲੀ ਦਿਲਚਸਪੀ ਨਹੀਂ ਸੀ ਰੱਖਦਾ। ਇੱਥੇ ਦੋ ਵਿਰੋਧੀ ਹਿੱਤ ਆਪੋ ਵਿੱਚ ਟਕਰਾ ਪੈˆਦੇ ਹਨ ਅਤੇ ਮਿਹਨਤਕਸ਼ ਲੋਕਾਂ ਤੇ ਮਿਹਨਤ ਨਾ ਕਰਨ ਵਾਲੇ ਵਿਹਲੜ ਲੋਕਾਂ ਵਿੱਚ ਸੰਘਰਸ਼ ਸ਼ੁਰੂ ਹੋ ਜਾਂਦਾ ਹੈ।
ਇਸ ਸਮੇਂ ਸਮਾਜ ਦੀ ਵੰਡ ਕਿਰਤ ਦੇ ਅਧਾਰ ਤੇ ਕੁਝ ਖਾਸ ਢੰਗ ਨਾਲ ਹੋ ਗਈ। ਇੱਕ ਉਹ ਲੋਕਾਂ ਜੋ ’ਗਣ’ ਦੀ ਰਾਖੀ ਤੇ ਇਸ ਦੀ ਜਾਇਦਾਦ ਨੂੰ ਦੂਸਰੇ ਗਣਾਂ ਤੋਂ ਬਚਾਉਣ ਲਈ ਸਸ਼ਤਰਧਾਰੀ ਸਨ ਜਿਨ੍ਹਾਂ ਨੂੰ ਕਸ਼ੱਤਰੀ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਦੂਜੇ ਪਾਸੇ ਉਹ ਲੋਕ ਜੋ ਪੈਦਾਵਾਰ ਕਰਕੇ ਅਤੇ ਇਸ ਦਾ ਆਪਣੇ ਆਲੇ-ਦੁਆਲੇ ਦੇ ਗਣਾਂ ਨਾਲ ਵਟਾਂਦਰਾ ਕਰਦੇ ਸਨ। ਇਨ੍ਹਾਂ ਨੂੰ ਵੈਸ਼ ਆਖਦੇ ਸਨ। ਇਹਨਾਂ ਨੂੰ ਸਸ਼ਤਰ ਵਿੱਦਿਆ ਸਿੱਖਣ ਦੀ ਕੋਈ ਲੋੜ ਨਹੀਂ ਸੀ। ਤੀਜੇ ਉਹ ਲੋਕ ਸਨ ਜੋ ਦੂਸਰੇ ਗਣਾਂ ਤੋਂ ਆਏ ਹੋਏ ਜਾਂ ਲਿਆਂਦੇ ਗਏ ਅਤੇ ਹੁਕਮ-ਪਾਲਕ (ਕਿਸੇ ਦੀ ਹਦਾਇਤ ਤੇ ਕੰਮ ਕਰਨ ਵਾਲੇ) ਸਨ।
ਜਮਾਤੀ ਸੰਘਰਸ਼ ਤਿੱਖਾ ਹੋਣ ਨਾਲ ਅਤੇ ਪੈਦਾਵਾਰ ਕਰਨ ਤੇ ਕਰਵਾਉਣ ਵਾਲਿਆਂ ਦੀ ਸਸ਼ਤਰਧਾਰੀਆਂ ਵੱਲੋਂ ਮਿਹਨਤ-ਕਸ਼ ਲੋਕਾਂ ਦੀ ਇਸ ਨੱਗੀ ਚਿੱਟੀ ਲੁੱਟ ਵਧ ਜਾਣ ਅਤੇ ਕੰਮ ਕਰਨ ਵਾਲਿਆਂ ਲੋਕਾਂ ਵਿੱਚ ਇਹ ਵਿਚਾਰ ਪ੍ਰਬਲ ਹੋਇਆ ਕਿ ਜਦ ’ਰਮਾਇਣ-ਯੁਗ’ ਦੇ ਆਰੰਭ ਵਿੱਚ ਕ੍ਰਿਤ ਪ੍ਰਧਾਨ ਦਾ ਫਲਸਫਾ ਦਰੁਸਤ ਸੀ ਤਾਂ ਅੱਜ ਕਿਉਂ ਨਹੀਂ? ਹੁਣ ਵੀ ਅਸਲ ਕੰਮ ਕਰਨ ਵਾਲੇ ਨੂੰ ਵਧੇਰੇ ਖੁਰਾਕ ਦੀ ਲੋੜ ਹੈ। ਪ੍ਰਬੰਧ ਵਿੱਚ ਕੰਮ ਕਰਨ ਵਾਲਿਆਂ ਦੀ ਰਾਇ ਲੈਣੀ ਜ਼ਰੂਰੀ ਹੈ। ਇਸ ਦਾ ਜੁਆਬ ਸਮਾਜ ਦੀਆਂ ਪ੍ਰਤੱਖ ਲੋੜਾਂ ਦੇ ਸਾਹਮਣੇ ਕੋਈ ਨਹੀਂ ਸੀ। ਪੈਦਾਵਾਰ ਦੀ ਉੱਨਤੀ ਅਤੇ ਪੈਦਾਵਾਰੀ ਸਾਧਨਾਂ ਦੀ ਉੱਨਤੀ ਲਈ ਅਸਲ ਵਿੱਚ ਜੁੱਟੇ ਲੋਕਾਂ ਦੀ ਪਹਿਲ-ਕਦਮੀ, ਰਾਏ ਅਤੇ ਉਹਨਾਂ ਦੀ ਰੋਟੀ-ਕੱਪੜੇ ਦਾ ਪੂਰਾ ਪ੍ਰਬੰਧ ਸਮੇਂ ਦੀ ਮੰਗ ਸੀ। ਇਸ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਹਾਕਮ ਜਮਾਤ ਜੋ ਨਰੇਸ਼ਾ ਤੋਂ ਬਦਲ ਕੇ ਨਰ-ਪਤੀ ਹੋ ਚੁੱਕੀ ਸੀ ਨੇ ਮੁੜ ਪ੍ਰੋਹਿਤਵਾਦ ਦਾ ਆਸਾਰ ਲੈਣ ਦਾ ਯਤਨ ਕੀਤਾ ਅਤੇ ਪ੍ਰੋਹਿਤਾਂ ਨੂੰ ਬ੍ਰਾਹਮਣ ਦੇ ਰੂਪ ਵਿੱਚ ਆਪਣਾ ਨਵਾਂ ਸਹਾਈ ਬਣਾ ਕੇ ਇਸ ਤਰ੍ਹਾਂ ਪੇਸ਼ ਕੀਤਾ, ”ਸਰਬ-ਸੁੱਖ ਦਾਤਾ ਰਾਮ ਹੈ” ਭਾਵ ’ਰਾਮ’ ਹਰ ਬੰਦੇ ਨੂੰ ਉਸ ਦੀ ਕ੍ਰਿਤ ਦਾ ਫਲ ਦਿੰਦਾ ਹੈ, ਕਿਸੇ ਨੂੰ ਕਿਸੇ ਕਿਰਤ ਦਾ ਕਿੰਨਾ ਫਲ ਮਿਲੇ ਇਸ ਦਾ ਨਿਰਣਾ ਬਿਧ-ਮਾਤਾ ਅਥਵਾ ’ਗੌਰੀ’ ਹਰ ਵਿਅਕਤੀ ਦੀ ਕਿਰਤ ਦਾ ਹਿਸਾਬ-ਕਿਤਾਬ ਕਰਕੇ ਉਸ ਦੇ ਜਨਮ ਸਮੇਂ ਉਸ ਦਾ ਭਾਗ ਗਣਾ ਦਿੰਦੀ ਹੈ ਤੇ ਇਹ ਭਾਗ ਹੀ ਉਸ ਨੂੰ ਮਿਲਦਾ ਹੈ।

No comments:

Post a Comment